Home Blog Page 225

ਘਰ ਵਾਲੀ ਨੇ ਕੀਤੀ ਘਰ ਵਾਲੇ ਦੀ ਗਲਾ ਘੁਟ ਕੇ ਹੱਤਿਆ

0
Aatma Singh

ਸਮਾਣਾ, (ਪਟਿਆਲਾ), 29 ਦਸੰਬਰ 2025 : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼਼ਹਿਰ ਸਮਾਣਾ ਦੇ ਪਿੰਡ ਕੁਲਾਰਾਂ (Village Kularan) ਵਿਚ ਪਤਨੀ ਨੇ ਅੱਧੀ ਰਾਤ ਵੇਲੇ ਗਲਾ ਘੁੱਟ (strangulation) ਕੇ ਆਪਣੇ ਹੀ ਪਤੀ ਦੀ ਹੱਤਿਆ (Murder of the husband) ਕਰ ਦਿੱਤੀ ਹੈ ।

ਕੌਣ ਹੈ ਮ੍ਰਿਤਕ

ਜਿਸ ਵਿਅਕਤੀ ਦੀ ਉਸਦੀ ਆਪਣੀ ਹੀ ਪਤਨੀ ਨੇ ਗਲਾ ਘੁਟ ਕੇ ਹੱਤਿਆ ਕਰ ਦਿੱਤੀ ਹੈ ਦੀ ਪਛਾਣ ਆਤਮਾ ਸਿੰਘ (Atma Singh) (38) ਵਜੋਂ ਹੋਈ ਹੈ । ਮਾਮਲੇ ਦੇ ਜਾਂਚ ਮੁਖੀ ਸਹਾਇਕ ਬਾਣਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਤਮਾ ਸਿੰਘ (38) ਦੇ ਪਿਤਾ ਹੰਸਾ ਸਿੰਘ ਅਨੁਸਾਰ ਉਸ ਦੇ ਲੜਕੇ ਦਾ ਵਿਆਹ 3 ਸਾਲ ਪਹਿਲਾਂ ਰਾਣੀ ਕੌਰ ਨਿਵਾਸੀ ਪਿੰਡ ਸ਼ਾਹਪੁਰ ਨਾਲ ਹੋਇਆ ਸੀ। ਰਾਣੀ ਕੌਰ ਦਾ ਇਹ ਦੂਜਾ ਵਿਆਹ ਸੀ ਅਤੇ ਪਹਿਲੇ ਵਿਆਹ ਤੋਂ ਉਸ ਦਾ ਇਕ ਪੁੱਤਰ ਹੈ ।

ਮ੍ਰਿਤਕ ਦੇ ਪਿਤਾ ਨੇ ਕੀ ਦੱਸੀ ਸਾਰੀ ਗੱਲਬਾਤ

ਪਿਤਾ ਅਨੁਸਾਰ ਇਲੈਕਟ੍ਰਿਕ ਆਟੋ ਰਿਕਸ਼ਾ ਚਲਾਉਣ ਵਾਲੀ ਨੂੰਹ ਰਾਣੀ ਕੌਰ ਅਕਸਰ ਉਸ ਦੇ ਪੁੱਤਰ ਨਾਲ ਝਗੜਾ ਕਰਦੀ ਰਹਿੰਦੀ ਸੀ । ਸ਼ਨਿਚਰਵਾਰ ਦੇਰ ਰਾਤ ਜਦੋਂ ਘਰ ਵਿਚੋਂ ਰੌਲਾ ਸੁਣ ਕੇ ਹੰਸਾ ਸਿੰਘ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਰਾਣੀ ਕੌਰ ਕਮਰੇ ਵਿਚ ਡਰੀ ਹੋਈ ਖੜ੍ਹੀ ਸੀ, ਜਦੋਂ ਕਿ ਉਸ ਦਾ 14 ਸਾਲਾ ਪੁੱਤਰ ਸੁੱਤਾ ਪਿਆ ਸੀ । ਜਦੋਂ ਉਸ ਨੇ ਆਤਮਾ ਸਿੰਘ ਨੂੰ ਦੇਖਿਆ ਤਾਂ ਉਹ ਮਰ ਚੁੱਕਿਆ ਸੀ । ਪਿਤਾ ਅਨੁਸਾਰ ਉਸ ਦੀ ਨੂੰਹ ਨੇ ਕਬੂਲ ਕੀਤਾ ਕਿ ਉਸ ਨੇ ਹੀ ਆਤਮਾ ਸਿੰਘ ਨੂੰ ਮਾਰਿਆ ਹੈ। ਅਧਿਕਾਰੀ ਅਨੁਸਾਰ ਪੁਲਸ ਵਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ।

Read More : ਪਤਨੀ ਦੀ ਗਲਾ ਘੁਟ ਕੇ ਹੱਤਿਆ ਕਰਨ ਵਾਲੇ ਨੇ ਖੁਦ ਕੀਤੀ ਖੁਦਕੁਸ਼ੀ

ਪੰਜਾਬ ਨੇ ਸਿਹਤ ਸੰਭਾਲ ‘ਚ ਨਵੀਆਂ ਉਚਾਈਆਂ ਛੂਹੀਆਂ : ਕੈਬਨਿਟ ਮੰਤਰੀ

0
Dr. Balbir Singh

ਚੰਡੀਗੜ੍ਹ 29 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ (Punjab Goverment) ਨੇ 2025 ਤੱਕ ਹਰੇਕ ਨਾਗਰਿਕ ਲਈ ਪਹੁੰਚਯੋਗ, ਕਿਫਾਇਤੀ ਅਤੇ ਉੱਨਤ ਸਿਹਤ ਸੰਭਾਲ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ ਹਨ । ਇਸ ਸਮੇਂ ਦੌਰਾਨ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਵਾਧਾ, ਸਿਹਤ ਸੰਭਾਲ ਕਵਰੇਜ ਦਾ ਵਿਸਥਾਰ, ਅਤੇ ਮਨੁੱਖੀ ਸਰੋਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ, ਪ੍ਰਾਇਮਰੀ ਸਿਹਤ ਸੰਭਾਲ ਤੋਂ ਲੈ ਕੇ ਲਿਵਰ ਟ੍ਰਾਂਸਪਲਾਂਟ ਤੱਕ ਦੇਖਿਆ ਗਿਆ ਹੈ ।

ਆਮ ਆਦਮੀ ਕਲੀਨਿਕਾਂ ਨੇ ਪ੍ਰਾਇਮਰੀ ਸਿਹਤ ਸੰਭਾਲ ਵਿਚ ਲਿਆਂਦੀ ਕ੍ਰਾਂਤੀ

ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ (Dr.Balbeer Singh) ਨੇ ਕਿਹਾ ਕਿ ਆਮ ਆਦਮੀ ਕਲੀਨਿਕਾਂ ਨੇ ਪ੍ਰਾਇਮਰੀ ਸਿਹਤ ਸੰਭਾਲ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ । ਇਨ੍ਹਾਂ ਕਲੀਨਿਕਾਂ ਦੀ ਸਥਾਪਨਾ ਤੋਂ ਬਾਅਦ, 881 ਕਲੀਨਿਕਾਂ ਵਿੱਚ 45.9 ਮਿਲੀਅਨ ਤੋਂ ਵੱਧ ਮਰੀਜ਼ਾਂ ਨੇ ਇਲਾਜ ਸੇਵਾਵਾਂ ਪ੍ਰਾਪਤ ਕੀਤੀਆਂ ਹਨ, ਜਿਨ੍ਹਾਂ ਵਿੱਚ 15.9 ਮਿਲੀਅਨ ਵਿਲੱਖਣ ਮਰੀਜ਼ ਸ਼ਾਮਲ ਹਨ । ਇਨ੍ਹਾਂ ਕਲੀਨਿਕਾਂ ਵਿੱਚ ਕੁੱਲ 107 ਦਵਾਈਆਂ ਅਤੇ 47 ਡਾਇਗਨੌਸਟਿਕ ਟੈਸਟ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ, ਜਿਸ ਨਾਲ ਪੰਜਾਬੀਆਂ ‘ਤੇ ਲਾਗਤ ਦਾ ਬੋਝ ਕਾਫ਼ੀ ਘੱਟ ਗਿਆ ਹੈ । ਉਨ੍ਹਾਂ ਕਿਹਾ ਕਿ 235 ਹੋਰ ਆਮ ਆਦਮੀ ਕਲੀਨਿਕ ਵੀ ਚੱਲ ਰਹੇ ਹਨ, ਜੋ ਸਿਹਤ ਸੰਭਾਲ ਸੇਵਾਵਾਂ ਦੇ ਹੋਰ ਵਿਸਥਾਰ ਨੂੰ ਯਕੀਨੀ ਬਣਾਉਣਗੇ ।

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪ੍ਰਤੀ ਸਾਲ 10 ਲੱਖ ਰੁਪਏ ਲਈ ਤਿਆਰ

ਇੱਕ ਇਤਿਹਾਸਕ ਫੈਸਲੇ ਵਿੱਚ, ਰਾਜ ਸਰਕਾਰ ਆਉਣ ਵਾਲੇ ਮਹੀਨੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Chief Minister Health Insurance Scheme) ਅਧੀਨ ਕਵਰੇਜ ਦੀ ਰਕਮ 5 ਲੱਖ ਰੁਪਏ ਪ੍ਰਤੀ ਪਰਿਵਾਰ ਪ੍ਰਤੀ ਸਾਲ ਤੋਂ ਵਧਾ ਕੇ 10 ਲੱਖ ਰੁਪਏ ਕਰਨ ਲਈ ਤਿਆਰ ਹੈ, ਜਿਸ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਨਕਦ ਰਹਿਤ ਇਲਾਜ ਉਪਲਬਧ ਹੋਵੇਗਾ। ਸਿਹਤ ਮੰਤਰੀ ਨੇ ਕਿਹਾ ਕਿ ਇਹ ਵਿਆਪਕ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਅਤੇ ਜਨਤਾ ਨੂੰ 10 ਲੱਖ ਰੁਪਏ ਤੱਕ ਨਕਦ ਰਹਿਤ ਇਲਾਜ ਯਕੀਨੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ । ਇਸ ਨਾਲ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਹਰ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਨਕਦ ਰਹਿਤ ਇਲਾਜ ਮਿਲੇਗਾ ।

ਜਰੂਰੀ ਦਵਾਈਆਂ ਦੀ ਸੂਚੀ ਨੂੰ ਵਧਾ ਕੇ ਕੀਤਾ ਗਿਆ 276 ਤੋਂ 360

ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਦੀ ਸੂਚੀ ਨੂੰ 276 ਤੋਂ ਵਧਾ ਕੇ 360 ਕਰਨ ਨਾਲ ਮੁਫ਼ਤ ਦਵਾਈ ਪਹਿਲਕਦਮੀ ਨੂੰ ਹੋਰ ਮਜ਼ਬੂਤੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਅਪ੍ਰੈਲ 2025 ਤੋਂ ਹੁਣ ਤੱਕ 104 ਕਰੋੜ ਰੁਪਏ ਤੋਂ ਵੱਧ ਦੀਆਂ ਦਵਾਈਆਂ ਅਤੇ ਸਪਲਾਈਆਂ ਖਰੀਦੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸੀ. ਐਮ. ਓ. /ਐਸ. ਐਮ. ਓ. ਨੂੰ ਸਥਾਨਕ ਤੌਰ ‘ਤੇ ਈਡੀਐਲ ਅਤੇ ਗੈਰ-ਈਡੀਐਲ ਦਵਾਈਆਂ ਖਰੀਦਣ ਲਈ ਅਧਿਕਾਰਤ ਕੀਤਾ ਗਿਆ ਹੈ, ਅਤੇ 1 ਅਪ੍ਰੈਲ 2025 ਤੋਂ ਕੁੱਲ 16 ਕਰੋੜ ਦੇ ਫੰਡਾਂ ਦੀ ਵਰਤੋਂ ਕੀਤੀ ਗਈ ਹੈ, ਜਿਸ ਨਾਲ ਸਿਹਤ ਸਹੂਲਤਾਂ ਵਿੱਚ ਦਵਾਈਆਂ ਦੀ ਨਿਰਵਿਘਨ ਉਪਲਬਧਤਾ ਯਕੀਨੀ ਬਣਾਈ ਜਾ ਸਕੇ।

ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਸਸਤੀਆਂ ਦਰਾਂ ਤੇ ਕਰਵਾਈਆਂ ਜਾ ਰਹੀਆਂ ਹਨ ਮੁਹੱਈਆ

ਸਿਹਤ ਮੰਤਰੀ ਨੇ ਕਿਹਾ ਕਿ ਇਸੇ ਤਰ੍ਹਾਂ, ਡਾਇਗਨੌਸਟਿਕ ਇਨੀਸ਼ੀਏਟਿਵ ਦੇ ਤਹਿਤ, ਸਾਰੀਆਂ ਸੈਕੰਡਰੀ ਸਿਹਤ ਸਹੂਲਤਾਂ ਜਾਂ ਸੂਚੀਬੱਧ ਡਾਇਗਨੌਸਟਿਕ ਸੈਂਟਰਾਂ ਵਿੱਚ ਸਰਕਾਰ ਦੁਆਰਾ ਨਿਰਧਾਰਤ ਕਿਫਾਇਤੀ ਦਰਾਂ ‘ਤੇ ਐਕਸ-ਰੇ ਅਤੇ ਅਲਟਰਾਸਾਊਂਡ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਨੁੱਖੀ ਸਰੋਤਾਂ ਦੀ ਘਾਟ ਨੂੰ ਪੂਰਾ ਕਰਨ ਲਈ, ਪਿਛਲੇ ਤਿੰਨ ਸਾਲਾਂ ਵਿੱਚ 3,620 ਸਿਹਤ ਪੇਸ਼ੇਵਰਾਂ, ਜਿਨ੍ਹਾਂ ਵਿੱਚ ਮਾਹਰ, ਮੈਡੀਕਲ ਅਫਸਰ, ਨਰਸਾਂ ਅਤੇ ਫਰੰਟਲਾਈਨ ਵਰਕਰ ਸ਼ਾਮਲ ਹਨ, ਨੂੰ ਭਰਤੀ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ 65 ਸਾਲ ਦੀ ਉਮਰ ਤੱਕ ਦੇ ਮਾਹਿਰਾਂ ਦੀ ਮੁੜ ਨਿਯੁਕਤੀ ਅਤੇ ਪੈਨਲ ਵਿੱਚ ਸ਼ਾਮਲ ਕਰਨ ਵਰਗੀਆਂ ਵਿਸ਼ੇਸ਼ ਪਹਿਲਕਦਮੀਆਂ ਮਾਹਰ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾ ਰਹੀਆਂ ਹਨ।

ਸੀਟਾਂ ਵਧਣ ਨਾਲ ਤੀਸਰੇ ਦਰਜੇ ਦੀ ਦੇੇਖਭਾਲ ਸਿਖਲਾਈ ਸਮਰੱਥਾ ਵਧਦੀ ਹੈ

ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ, ਪੰਜਾਬ ਨੇ ਮੋਹਾਲੀ ਵਿੱਚ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ. ਆਈ. ਐਲ. ਬੀ. ਐਸ.) ਵਿਖੇ ਪਹਿਲੀ ਸਫਲ ਲਿਵਰ ਟ੍ਰਾਂਸਪਲਾਂਟ ਸਰਜਰੀ ਕਰਕੇ ਇੱਕ ਇਤਿਹਾਸਕ ਮੀਲ ਪੱਥਰ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ, ਪਟਿਆਲਾ, ਮੋਹਾਲੀ, ਫਰੀਦਕੋਟ ਅਤੇ ਨਿਊ ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪੀ. ਜੀ. ਅਤੇ ਐਮ. ਬੀ. ਬੀ. ਐਸ. ਸੀਟਾਂ ਵਧਾਈਆਂ ਗਈਆਂ ਹਨ, ਜਿਸ ਨਾਲ ਤੀਜੇ ਦਰਜੇ ਦੀ ਦੇਖਭਾਲ ਸਿਖਲਾਈ ਸਮਰੱਥਾ ਵਧਦੀ ਹੈ।

ਮੁੱਖ ਮੰਤਰੀ ਦੀ ਯੋਗਸ਼ਾਲਾ ਪਹਿਲ ਕਦਮੀ ਤੋਂ 6 ਲੱਖ ਤੋਂ ਵਧ ਲੋਕਾਂ ਨੇ ਲਿਆ ਫਾਇਦਾ

ਮੁੱਖ ਮੰਤਰੀ ਦੀ ਯੋਗਸ਼ਾਲਾ ਪਹਿਲ ਕਦਮੀ ਤੋਂ 600,000 ਤੋਂ ਵੱਧ ਲੋਕਾਂ ਨੇ ਲਾਭ ਉਠਾਇਆ ਹੈ, ਜਿਸ ਵਿੱਚ 23 ਜ਼ਿਲ੍ਹਿਆਂ ਵਿੱਚ ਰੋਜ਼ਾਨਾ 1.64 ਲੱਖ ਤੋਂ ਵੱਧ ਲੋਕ 5,347 ਕਲਾਸਾਂ ਵਿੱਚ ਹਿੱਸਾ ਲੈਂਦੇ ਹਨ । ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਨੇ 3,300 ਯੋਗਾ ਇੰਸਟ੍ਰਕਟਰਾਂ ਨੂੰ ਸਿਖਲਾਈ ਦੇਣ ਲਈ ਮੈਡੀਟੇਸ਼ਨ ਅਤੇ ਯੋਗ ਵਿਗਿਆਨ ਵਿੱਚ ਇੱਕ ਸਾਲ ਦਾ ਡਿਪਲੋਮਾ ਵੀ ਸ਼ੁਰੂ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ 2025 ਵਿੱਚ “ਹਰ ਸ਼ੁੱਕਰਵਾਰ ਡੇਂਗੂ ਪਰ ਵਾਰ” ਮੁਹਿੰਮ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਈ, ਜਿਸ ਵਿੱਚ 2023 ਦੇ ਮੁਕਾਬਲੇ ਡੇਂਗੂ ਦੇ ਕੇਸਾਂ ਵਿੱਚ 70 ਪ੍ਰਤੀਸ਼ਤ ਦੀ ਕਮੀ ਆਈ ਅਤੇ ਮੌਤਾਂ ਵਿੱਚ 90 ਪ੍ਰਤੀਸ਼ਤ ਦੀ ਕਮੀ ਆਈ ।

ਗੈਰ-ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ

ਪੰਜਾਬ ਅਤੇ ਸਟ੍ਰੋਕ ਪ੍ਰੋਜੈਕਟਾਂ ਨੇ ਗੈਰ-ਸੰਚਾਰੀ ਬਿਮਾਰੀਆਂ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਸਫਲਤਾ ਪ੍ਰਾਪਤ ਕੀਤੀ ਹੈ ਅਤੇ ਹੁਣ ਇਸਨੂੰ ਸਾਰੇ 23 ਜਿ਼ਲ੍ਹਿਆਂ ਵਿੱਚ ਫੈਲਾਇਆ ਗਿਆ ਹੈ । ਪ੍ਰੋਜੈਕਟ ਦਾ ਉਦੇਸ਼ (ਦਿਲ ਦੇ ਦੌਰੇ) ਤੋਂ ਪੀੜਤ ਮਰੀਜ਼ਾਂ ਨੂੰ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਇਲਾਜ ਪ੍ਰਦਾਨ ਕਰਨਾ ਹੈ, ਥ੍ਰੋਮਬੋਲਾਈਸਿਸ ‘ਤੇ ਕੇਂਦ੍ਰਿਤ। ਟੈਨੈਕਟੇਪਲੇਸ ਟੀਕੇ, ਜਿਨ੍ਹਾਂ ਦੀ ਕੀਮਤ 25,000 ਤੋਂ 35,000 ਰੁਪਏ ਦੇ ਵਿਚਕਾਰ ਹੈ ਅਤੇ ਦਿਲ ਵਿੱਚ ਖੂਨ ਦੇ ਥੱਕੇ ਨੂੰ ਘੁਲਣ ਵਿੱਚ ਮਦਦ ਕਰਦੇ ਹਨ, ਇਸ ਪ੍ਰੋਜੈਕਟ ਤਹਿਤ ਮੁਫਤ ਪ੍ਰਦਾਨ ਕੀਤੇ ਜਾ ਰਹੇ ਹਨ । ਇਸੇ ਤਰ੍ਹਾਂ, ਪੰਜਾਬ ਸਟ੍ਰੋਕ ਪ੍ਰੋਜੈਕਟ ਦਾ ਉਦੇਸ਼ ਇਸਕੇਮਿਕ ਸਟ੍ਰੋਕ ਤੋਂ ਪੀੜਤ ਮਰੀਜ਼ਾਂ ਨੂੰ ਮੁਫ਼ਤ ਮਕੈਨੀਕਲ ਥ੍ਰੋਮਬੈਕਟੋਮੀ ਪ੍ਰਦਾਨ ਕਰਨਾ ਹੈ ।

ਪੰਜ ਜਿ਼ਲਿਆਂ ਵਿਚ ਏ. ਆਈ. ਆਧਾਰਤ ਕੈਂਸਰ ਸਕਰੀਨਿੰਗਗ ਪ੍ਰਾਜੈਕਟ ਸ਼ੁਰੂ

ਪੰਜਾਬ ਸਰਕਾਰ ਨੇ ਪੰਜ ਜਿ਼ਲ੍ਹਿਆਂ ਵਿੱਚ ਇੱਕ ਏਆਈ-ਅਧਾਰਤ ਕੈਂਸਰ ਸਕ੍ਰੀਨਿੰਗ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੈ, ਅਤੇ ਜ਼ਿਲ੍ਹਾ ਡੇਅ ਕੇਅਰ ਕੈਂਸਰ ਸੈਂਟਰ ਬਠਿੰਡਾ ਅਤੇ ਜਲੰਧਰ ਵਿੱਚ ਕਾਰਜਸ਼ੀਲ ਹੋ ਗਏ ਹਨ । ਰਾਸ਼ਟਰੀ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ ਦੇ ਤਹਿਤ, 509,000 ਤੋਂ ਵੱਧ ਲੋਕਾਂ ਦਾ ਹੈਪੇਟਾਈਟਸ ਸੀ ਅਤੇ 369,000 ਲੋਕਾਂ ਦਾ ਹੈਪੇਟਾਈਟਸ ਬੀ ਲਈ ਟੈਸਟ ਕੀਤਾ ਗਿਆ, ਅਤੇ ਹਜ਼ਾਰਾਂ ਲੋਕਾਂ ਦਾ ਮੁਫ਼ਤ ਇਲਾਜ ਹੋ ਰਿਹਾ ਹੈ । ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ 2,400 ਸਿਹਤ ਅਤੇ ਤੰਦਰੁਸਤੀ ਕੇਂਦਰ ਖੋਲ੍ਹੇ ਗਏ ।

Read More : ਪ੍ਰਧਾਨ ਮੰਤਰੀ ਹੜ੍ਹ ਪੀੜਤ ਰਾਜਾਂ ਦੀ ਮਦਦ ਲਈ ਅੱਗੇ ਆਉਣ : ਡਾ. ਬਲਬੀਰ ਸਿੰਘ

ਮਨਰਗਾ `ਚ ਬਦਲਾਅ ਗਰੀਬਾ ਦੀ ਰੋਜ਼ੀ-ਰਟੀ ਖੋਹਣ ਦੀ ਕੋਸਿ਼ਸ : ਧਾਲੀਵਾਲ

0
Kuldeep Dhaliwal

ਚੰਡੀਗੜ੍ਹ 29 ਦਸੰਬਰ 2025 : ਆਮ ਆਦਮੀ ਪਾਰਟੀ (Aam Aadmi Party) ਨੇ ਮਨਰੇਗਾ `ਚ ਕੀਤੇ ਗਏ ਬਦਲਾਅ ਨੂੰ ਲੈ ਕੇ ਕੇਂਦਰ ਸਰਕਾਰ `ਤੇ ਤਿੱਖਾ ਹਮਲਾ। ਬੋਲਿਆ ਹੈ । ਪਾਰਟੀ ਦੇ ਮੁੱਖ ਬੁਲਾਰੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ (MLA Kuldeep Singh Dhaliwal) ਨੇ ਕਿਹਾ ਕਿ ਕੇਂਦਰ ਸਰਕਾਰ ਮਨਰੇਗਾ (MGNREGA) `ਚ ਬਦਲਾਅ ਕਰ ਕੇ ਗ਼ਰੀਬਾਂ ਦੀ ਰੋਜ਼ੀ-ਰੋਟੀ ਖੋਹਣ ਦੀ ਸਾਜ਼ਿਸ਼ ਕਰ ਰਹੀ ਹੈ । ਸਰਕਾਰ ਨੂੰ ਵੀ.ਬੀ.-ਜੀ ਰਾਮ-ਜੀ ਬਿੱਲ ਵਾਪਸ ਲੈਣਾ ਚਾਹੀਦਾ ਹੈ ਤੇ ਮਨਰੇਗਾ ਨੂੰ ਮੁੜ ਲਾਗੂ ਕਰਨਾ ਚਾਹੀਦਾ ਹੈ ।

ਕੇਂਦਰ ਨੇ 100 ਫੀਸਦੀ ਫੰਡਿੰਗ ਤੋਂ ਪਿਛੇ ਹਟਦਿਆਂ ਸੂਬਿਆਂ ਤੇ ਪਾਇਆ 40

ਫੀਸਦੀ ਭਾਰ

ਉਨ੍ਹਾਂ ਕਿਹਾ ਕਿ ਇਸ ਬਿੱਲ ਰਾਹੀਂ ਕੇਂਦਰ ਸਰਕਾਰ ਨੇ 100 ਫ਼ੀਸਦੀ ਫੰਡਿੰਗ ਤੋਂ ਪਿੱਛੇ ਹਟਦਿਆਂ ਸੂਬਿਆਂ `ਤੇ 40 ਫ਼ੀਸਦੀ ਦਾ ਬੋਝ ਪਾ ਦਿੱਤਾ ਹੈ। ਆਮ ਆਦਮੀ ਪਾਰਟੀ ਮਜ਼ਦੂਰਾਂ ਦੇ ਹੱਕ `ਚ ਵੱਡਾ ਸੰਘਰਸ਼ ਕਰੇਗੀ ਤੇ ਉਨ੍ਹਾਂ ਦਾ ਰੁਜ਼ਗਾਰ ਨਹੀਂ ਖੋਹਣ ਦੇਵੇਗੀ । ਨੂੰ ਉਨ੍ਹਾਂ ਕਿਹਾ ਕਿ ਭਾਜਪਾ ਦੀ ਨਵੀਂ ਮਜ਼ਦੂਰ ਵਿਰੋਧੀ ਨੀਤੀ ਦੇਸ਼ ਦੇ ਗ਼ਰੀਬਾਂ ਦੇ ਮੂੰਹੋਂ ਰੋਟੀ ਖੋਹਣ ਦੀ ਸਾਜ਼ਿਸ਼ ਹੈ ।

ਨਵੇਂ ਨਾਮ ਹੇਠ ਜੋ ਕੁੱਝ ਕੀਤਾ ਜਾ ਰਿਹੈ ਉਹ ਬੇਹਦ ਖਤਰਨਾਕ

ਸਰਕਾਰ ਨੇ ਮਨਰੇਗਾ ਦਾ ਨਾਂ ਬਦਲ ਕੇ `ਵੀ-ਬੀ-ਜੀ ਰਾਮ-ਜੀ ਐਕਟ` (V-B-G Ram-G Act) ਰੱਖ ਦਿੱਤਾ ਹੈ ਤੇ ਇਸ ਨਵੇਂ ਨਾਂ ਹੇਠ ਜੋ ਕੁਝ ਕੀਤਾ ਜਾ ਰਿਹਾ ਹੈ, ਉਹ ਬੇਹੱਦ ਖ਼ਤਰਨਾਕ ਹੈ । ਪਹਿਲਾਂ ਮਨਰੇਗਾ ਦਾ 100 ਫ਼ੀਸਦੀ ਬਜਟ ਕੇਂਦਰ ਸਰਕਾਰ ਦਿੰਦੀ ਸੀ ਪਰ ਹੁਣ ਇਸ ਨੂੰ 60-40 ਦੇ ਅਨੁਪਾਤ `ਚ ਵੰਡ ਦਿੱਤਾ ਗਿਆ ਹੈ । ਹੁਣ 60 ਫ਼ੀਸਦੀ ਕੇਂਦਰ ਦੇਵੇਗਾ ਅਤੇ 40 ਫ਼ੀਸਦੀ ਸੂਬਿਆਂ ਨੂੰ ਦੇਣਾ ਪਵੇਗਾ ।

ਜੀ. ਐਸ. ਟੀ. ਪਹਿਲਾਂ ਹੀ ਕੇਂਦਰ ਕੋਲ ਜਾਂਦੀ ਹੈ ਤਾਂ ਸੂਬੇ 40 ਫੀਸਦੀ ਕਿਥੋ਼ ਦੇਣਗੇ

ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸੂਬਿਆਂ ਦੀ ਜੀ. ਐੱਸ. ਟੀ. ਪਹਿਲਾਂ ਹੀ ਕੇਂਦਰ ਕੋਲ ਜਾਂਦੀ ਹੈ ਤਾਂ ਸੂਬੇ ਇਹ 40 ਫ਼ੀਸਦੀ ਹਿੱਸਾ ਕਿੱਥੋਂ ਦੇਣਗੇ? ਉਨ੍ਹਾਂ ਕਿਹਾ ਕਿ ਨਵੀਂ ਨੀਤੀ ਤਹਿਤ ਬਿਜਾਈ ਅਤੇ ਵਾਢੀ ਦੇ ਖੇਤੀ ਸੀਜ਼ਨ `ਚ ਮਨਰੇਗਾ ਦਾ ਕੰਮ ਨਹੀਂ ਦਿੱਤਾ ਜਾਵੇਗਾ । ਉਨ੍ਹਾਂ ਪੁੱਛਿਆ ਕਿ ਜਿਨ੍ਹਾਂ ਗ਼ਰੀਬ ਮਜ਼ਦੂਰਾਂ ਕੋਲ ਇਕ ਕਨਾਲ ਜ਼ਮੀਨ ਵੀ ਨਹੀਂ ਹੈ, ਜਿਨ੍ਹਾਂ ਨੇ ਦੋ ਮਰਲੇ ਕਣਕ ਵੀ ਨਹੀਂ ਬੀਜੀ, ਉਹ ਇਨ੍ਹਾਂ ਦੋ ਮਹੀਨਿਆਂ `ਚ ਰੋਟੀ ਕਿੱਥੋਂ ਖਾਣਗੇ ?

Read More : ਕੁਲਦੀਪ ਸਿੰਘ ਧਾਲੀਵਾਲ ਨੇ ਕਾਂਗਰਸ ਦੇ ਸਾਬਕਾ ਮੰਤਰੀ ’ਤੇ ਕਰੋੜਾਂ ਰੁਪਏ ਦਾ ਘਪਲਾ ਕਰਨ ਦੇ ਲਗਾਏ ਇਲਜ਼ਾਮ

ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ

0
Sanjeev Arora

ਜਲੰਧਰ, 29 ਦਸੰਬਰ 2025 : ਪੰਜਾਬ ਦੇ ਜੇ ਬਿਜਲੀ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਐੱਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ (Sanjeev Arora) ਨੇ ਕਿਹਾ ਕਿ ਬਿਜਲੀ ਵਿਭਾਗ ਨੇ 2025 ਤੱਕ ਸੂਬੇ ਵਿਚ ਭਰੋਸੇਯੋਗ ਬਿਜਲੀ ਸਪਲਾਈ, ਖ਼ਪਤਕਾਰ-ਅਨੁਕੂਲਸੇਵਾਵਾਂ ਅਤੇ ਆਧੁਨਿਕ ਬਿਜਲੀ ਬੁਨਿਆਦੀ ਢਾਂਚੇ ਨੂੰ ਯਕੀਨੀ ਤੱਕ ਬਣਾਉਣ ਲਈ ਵਿਆਪਕ ਸੁਧਾਰ ਕੀਤੇ ਹਨ ।

ਪਾਵਰਕਾਮ ਕਰੇਗਾ ਬਿਨਾਂ ਇਤਰਾਜ ਸਰਟੀਫਿਕੇਟ ਦੇ ਬਿਜਲੀ ਕੁਨੈਕਸ਼ਨ ਜਾਰੀ

ਅਰੋੜਾ ਨੇ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. (P. S. P. C. L.) ਹੁਣ ਬਿਨਾਂ ਇਤਰਾਜ਼ ਸਰਟੀਫਿਕੇਟ (ਐੱਨ. ਓ. ਸੀ.) ਦੇ ਬਿਜਲੀ ਕੁਨੈਕਸ਼ਨ (Electrical connection) ਜਾਰੀ ਕਰੇਗਾ, ਬਸ਼ਰਤੇ ਬਿਨੈਕਾਰ ਲਾਜ਼ਮੀ ਅੰਡਰਟੇਕਿੰਗ ਜਮ੍ਹਾਂ ਕਰਵਾਏ । ਬਿਜਲੀ ਕੁਨੈਕਸ਼ਨਾਂ ਲਈ ਅਰਜ਼ੀ ਫਾਰਮਾਂ ਨੂੰ ਸਰਲ ਬਣਾਇਆ ਗਿਆ ਹੈ ਅਤੇ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਤਰਜੀਹੀ ਆਧਾਰ `ਤੇ ਕੀਤਾ ਜਾ ਰਿਹਾ ਹੈ । ਕਾਰੋਬਾਰ ਕਰਨ ਵਿਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਪੀ. ਐੱਸ. ਪੀ. ਸੀ. ਐੱਲ. ਨੈ ਖੇਤੀਬਾੜੀ ਖਪਤਕਾਰਾਂ ਨੂੰ ਛੱਡ ਕੇ ਸਾਰੀਆਂ ਸ਼੍ਰੇਣੀਆਂ ਲਈ ਟੈਸਟ ਰਿਪੋਰਟਾਂ ਜਮ੍ਹਾਂ ਕਰਾਉਣ ਅਤੇ ਤਸਦੀਕ ਕਰਨ ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ । ਐੱਲ. ਟੀ. ਸ਼੍ਰੇਣੀ ਵਿਚ 50 ਕਿਲੋਵਾਟ ਤੱਕ ਲੋਡ ਲਈ ਨਵੇਂ ਕੁਨੈਕਸ਼ਨਾਂ, ਵਾਧੂ ਲੋਡ, ਜਾਂ ਲੋਡ ਘਟਾਉਣ ਲਈ ਹੁਣ ਲਾਇਸੈਂਸਸ਼ੁਦਾ ਠੇਕੇਦਾਰ ਤੋਂ ਟੈਸਟ ਰਿਪੋਰਟਾਂ ਜਾਂ ਸਵੈ-ਪ੍ਰਮਾਣੀਕਰਨ ਦੀ ਲੋੜ ਨਹੀਂ ਹੈ ।

ਪੰਜਾਬ `ਚ `ਰੋਸ਼ਨ ਪੰਜਾਬ` ਪ੍ਰਾਜੈਕਟ `ਚ ਹੋਵੇਗਾ 5 ਹਜ਼ਾਰ ਕਰੋੜ ਦਾ ਨਿਵੇਸ਼ : ਸੰਜੀਵ ਅਰੋੜਾ

`ਰੋਸ਼ਨ ਪੰਜਾਬ` ਨਾਂ ਦੀ ਇਕ ਮੁੱਖ ਪਹਿਲਕਦਮੀ ਨੂੰ ਉਜਾਗਰ ਕਰਦੇ ਹੋਏ ਅਰੋੜਾ ਨੇ ਕਿਹਾ ਕਿ ਇਸ ਵਿਆਪਕ ਪ੍ਰੋਗਰਾਮ ਵਿਚ 5,000 ਕਰੋੜ ਦਾ ਨਿਵੇਸ਼ ਸ਼ਾਮਲ ਹੈ, ਜਿਸ ਨੂੰ ਸੋਧਿਆ ਵੰਡ ਖੇਤਰ ਯੋਜਨਾ (ਆਰ. ਡੀ. ਐੱਸ. ਐੱਸ.) ਅਧੀਨ ਅੰਸ਼ਿਕ ਤੌਰ `ਤੇ ਫੰਡ ਦਿੱਤਾ ਗਿਆ ਹੈ। ਮੌਜੂਦਾ ਉਦਯੋਗਿਕ ਖਪਤਕਾਰਾਂ ਨੂੰ ਹੁਣ 15 ਦਿਨਾਂ ਦੇ ਅੰਦਰ 10 ਫੀਸਦੀ (ਜਾਂ ਵੱਧ ਤੋਂ ਵੱਧ 500 ਕੇ. ਵੀ. ਏ., ਜੋ ਵੀ ਘੱਟ ਹੋਵੇ) ਵਾਧੂ ਕੰਟਰੈਕਟ ਮੰਗ ਦੀ ਆਗਿਆ ਦਿੱਤੀ ਜਾ ਰਹੀ ਹੈ, ਉਹ ਵੀ 3 ਸਾਲਾਂ ਵਿਚ ਇਕ ਵਾਰ ।

ਪੰਜਾਬ ਨੇ ਹੁਣ ਤੱਕ ਦੀ ਸਭ ਤੋਂ ਉਚੀ ਬਿਜਲੀ ਦੀ ਮੰਗ ਨੂੰ ਕੀਤਾ ਸਫਲਤਾਪੂਰਵਕ ਪੂਰਾ

ਉਨ੍ਹਾਂ ਕਿਹਾ ਕਿ ਪੰਜਾਬ ਨੇ 5 ਜੁਲਾਈ 2025 ਨੂੰ ਆਪਣੀ ਹੁਣ ਤੱਕ ਦੀ ਸਭ ਤੋਂ ਉੱਚੀ 16,670 ਮੈਗਾਵਾਟ ਬਿਜਲੀ ਦੀ ਮੰਗ ਨੂੰ ਸਫਲਤਾਪੂਰਵਕ ਪੂਰਾ ਕੀਤਾ, ਜੋ ਕਿ ਪਿਛਲੇ ਸਾਲ ਇਸੇ ਦਿਨ ਦਰਜ ਕੀਤੀ ਗਈ 14,961 ਮੈਗਾਵਾਟ ਦੇ ਮੁਕਾਬਲੇ 11.42 ਫੀਸਦੀ ਵੱਧ ਹੈ। ਇਹ ਅੰਕੜਾ 28 ਜੂਨ, 2025 ਨੂੰ ਦਰਜ ਕੀਤੇ ਗਏ 16,428 ਮੈਗਾਵਾਟ ਦੇ ਪਿਛਲੇ ਰਿਕਾਰਡ ਅਤੇ 29 ਜੂਨ, 2024 ਨੂੰ 16,058 ਮੈਗਾਵਾਟ ਦੇ ਪਿਛਲੇ ਰਿਕਾਰਡ ਨੂੰ ਵੀ ਪਾਰ ਕਰ ਗਿਆ ।

ਅਰੋੜਾ ਨੇ ਦੱਸਿਆ ਕਿ 2022 ਤੋਂ ਪੀ. ਐੱਸ. ਪੀ. ਸੀ. ਐੱਲ./ਪੀ. ਐੱਸ. ਟੀ. ਸੀ. ਐੱਲ. ਵਿਚ 8,984 ਉਮੀਦਵਾਰਾਂ ਦੀ ਭਰਤੀ ਕੀਤੀ ਗਈ ਹੈ, ਜੋ ਕਿ ਰੁਜ਼ਗਾਰ ਪੈਦਾ ਕਰਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪੀ. ਐੱਸ. ਪੀ. ਸੀ. ਐੱਲ. ਨੇ ਵਿੱਤੀ ਸਾਲ 2024-25 ਵਿਚ 2,630 ਕਰੋੜ ਦਾ ਮੁਨਾਫਾ ਕਮਾਇਆ, ਜਿਸ ਨਾਲ ਇਸ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ।

Read More : ਬੈਂਕ ਗਾਰੰਟੀ ਦੀ ਥਾਂ ਹੁਣ ਕਾਰਪੋਰੇਟ ਗਾਰੰਟੀ ਦਾ ਵੀ ਬਦਲ : ਸੰਜੀਵ ਅਰੋੜਾ

ਕੋਡੀਨ ਵਾਲੇ ਕਫ ਸਿਰਪ ਮਾਮਲੇ `ਚ 5 ਗ੍ਰਿਫਤਾਰ

0
Arrest

ਵਾਰਾਣਸੀ, 29 ਦਸੰਬਰ 2025 : ਵਾਰਾਣਸੀ ਪੁਲਸ (Varanasi Police) ਨੇ ਕੋਡੀਨ ਵਾਲੇ ਕਫ ਸਿਰਪ (cough syrup) ਦੀ ਗ਼ੈਰ-ਕਾਨੂੰਨੀ ਸਪਲਾਈ ਦੇ ਮਾਮਲੇ `ਚ ਫਰਜ਼ੀ ਦਵਾਈ ਕੰਪਨੀਆਂ ਬਣਾ ਕੇ ਕਰੋੜਾਂ ਰੁਪਏ ਦਾ ਲੈਣ-ਦੇਣ ਕਰਨ ਦੇ ਦੋਸ਼ `ਚ 5 ਲੋਕਾਂ ਨੂੰ ਗ੍ਰਿਫਤਾਰ (arrested) ਕੀਤਾ ਹੈ ।

ਫਰਜ਼ੀ ਕੰਪਨੀਆਂ ਨਾਲ ਕਰੋੜਾਂ ਦਾ ਲੈਣ-ਦੇਣ

ਅਪਰ ਪੁਲਸ ਡਿਪਟੀ ਕਮਿਸ਼ਨਰ ਨੀਤ ਕਾਤਯਾਯਨ ਨੇ ਦੱਸਿਆ ਕਿ ਰੋਹਨਿਆ ਅਤੇ ਸਾਰਨਾਥ ਥਾਣਿਆਂ `ਚ ਦਰਜ 2 ਮਾਮਲਿਆਂ `ਚ ਦੋਸ਼ੀਆਂ ਨੇ ਕਾਗਜ਼ਾਂ `ਤੇ ਕੰਪਨੀਆਂ ਬਣਾ ਕੇ ਫਰਜ਼ੀ ਜੀ. ਐੱਸ. ਟੀ. ਬਿੱਲ ਅਤੇ ਲਾਇਸੈਂਸ ਰਾਹੀਂ ਗ਼ੈਰ-ਕਾਨੂੰਨੀ ਕਾਰੋਬਾਰ ਕੀਤਾ । ਜਾਂਚ `ਚ ਰੋਹਨਿਆ ਨਾਲ ਜੁੜੀਆਂ ਤਿੰਨ ਕੰਪਨੀਆਂ `ਚ ਕਰੀਬ 13 ਕਰੋੜ ਰੁਪਏ ਅਤੇ ਸਾਰਨਾਥ ਨਾਲ ਜੁੜੀਆਂ 2 ਕੰਪਨੀਆਂ `ਚ ਲੱਗਭਗ 10 ਕਰੋੜ ਰੁਪਏ ਦੇ ਫਰਜ਼ੀ ਲੇਣ-ਦੇਣ ਦਾ ਖੁਲਾਸਾ ਹੋਇਆ ਹੈ । ਇਸ ਗਰੋਹ ਦਾ ਮੁੱਖ ਸਰਗਨਾ ਸ਼ੁਭਮ ਜੈਸਵਾਲ ਫਰਾਰ ਹੈ, ਜਿਸ `ਤੇ 50 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ ।

Read More : ਕਫ ਸਿਰਪ ਮਾਮਲੇ ਵਿਚ ਸ਼ੁਭਮ ਜਾਇਸਵਾਲ ਸਮੇਤ 4 ਖਿਲਾਫ ਲੁਕਆਊਟ ਨੋਟਿਸ ਜਾਰੀ

ਕਾਰ ਦੇ ਅੱਗ ਸੇਕ ਰਹੇ ਲੋਕਾਂ `ਤੇ ਚੜ੍ਹਨ ਨਾਲ ਦੋ ਦੀ ਮੌਤ

0
Morena Incident

ਮੋਰੇਨਾ, (ਮੱਧ ਪ੍ਰਦੇਸ਼), 28 ਦਸੰਬਰ 2025 : ਭਾਰਤੀ ਜਨਤਾ ਯੁਵਾ ਮੋਰਚਾ (Bharatiya Janata Yuva Morcha) (ਬੀ. ਜੇ. ਵਾਈ. ਐੱਮ.) ਦੇ ਨੇਤਾ ਦੀ ਤੇਜ਼ ਰਫ਼ਤਾਰ ਕਾਰ (Fast car) ਦੂਜੀ ਕਾਰ ਨਾਲ ਟਕਰਾ ਗਈ ਅਤੇ ਸੜਕ ਕਿਨਾਰੇ ਅੱਗ ਸੇਕ ਰਹੇ ਲੋਕਾਂ `ਤੇ ਜਾ ਚੜ੍ਹੀ । ਹਾਦਸੇ ਵਿਚ 11 ਸਾਲਾ ਬੱਚੇ ਅਤੇ 1 ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ (Injured) ਹੋ ਗਏ ।

ਘਟਨਾ ਮੋਰੇਨਾ ਜਿ਼ਲੇ ਦੇ ਪੋਰਸਾ ਖੇਤਰ ਵਿਚ ਵਾਪਰੀ

ਮੋਰੇਨਾ ਜਿ਼ਲੇ ਦੇ ਪੋਰਸਾ ਖੇਤਰ ਵਿਖੇ ਵਾਪਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਕਾਰ ਚਲਾ ਰਹੇ ਦੀਪੇਂਦਰ ਭਦੌਰੀਆ ਨੂੰ ਘਟਨਾ ਤੋਂ ਬਾਅਦ ਮੌਕੇ `ਤੇ ਮੌਜੂਦ ਲੋਕਾਂ ਨੇ ਫੜ ਲਿਆ । ਉਹ ਬੀ. ਜੇ. ਵਾਈ. ਐੱਮ. ਦਾ ਪੋਰਸਾ ਸ਼ਹਿਰ ਇਕਾਈ ਦਾ ਪ੍ਰਧਾਨ ਹੈ । ਪ੍ਰਤੱਖਦਰਸ਼ੀਆਂ ਅਨੁਸਾਰ ਤੇਜ਼ ਰਫ਼ਤਾਰ ਕਾਰਨ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਦਿੱਤਾ ਅਤੇ ਠੰਢ ਤੋਂ ਬਚਣ ਲਈ ਅੱਗ ਸੇਕ ਰਹੇ ਲੋਕਾਂ ਨੂੰ ਦਰੜ (People are angry) ਦਿੱਤਾ ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਘਟਨਾ ਦੇ ਸਮੇਂ ਨਸ਼ੇ ਦੀ ਹਾਲਤ ਵਿਚ ਸੀ। ਹਾਦਸੇ ਵਿਚ ਰਾਮਦੱਤ ਰਾਠੌਰ (65) ਅਤੇ ਅਰਨਵ ਉਰਫ ਅਨੂੰ ਲਸ਼ਕਰ (11) ਗੰਭੀਰ ਤੌਰ `ਤੇ ਜ਼ਖਮੀ ਹੋ ਗਏ । ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ 3 ਜ਼ਖਮੀਆਂ ਦਾ ਇਲਾਜ ਜਾਰੀ ਹੈ ।

Read More : ਥਾਰ ਦੀ ਤੇਜ਼ ਰਫ਼ਤਾਰ ਟੱਕਰ ਨੇ ਮੋਟਰਸਾਈਕਲ ਸਵਾਰ ਨੂੰ ਲਾਹਿਆ ਮੌਤ ਦੇ ਘਾਟ

ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ

0
Allu Arjun

ਹੈਦਰਾਬਾਦ, 28 ਦਸੰਬਰ 2025 : ਹੈਦਰਾਬਾਦ ਪੁਲਸ (Hyderabad Police) ਨੇ ਪਿਛਲੇ ਸਾਲ ਫਿਲਮ ‘ਪੁਸ਼ਪਾ 2’ ਦੇ ਪ੍ਰੀਮੀਅਰ ਸਮੇਂ ਇਕ ਥੀਏਟਰ `ਚ ਮਚੀ ਭਾਜੜ ਦੌਰਾਨ ਇਕ ਔਰਤ ਦੀ ਹੋਈ ਮੌਤ ਨੂੰ ਲੈ ਕੇ ਤੇਲਗੂ ਅਦਾਕਾਰ ਅੱਲੂ ਅਰਜੁਨ (Allu Arjun) ਸਮੇਤ 23 ਮੁਲਜ਼ਮਾਂ ਵਿਰੁੱਧ ਇੱਥੋਂ ਇਕ ਅਦਾਲਤ `ਚ ਦੋਸ਼ ਪੱਤਰ ਦਾਇਰ (Chargesheet filed) ਕੀਤਾ ਹੈ । ਦੋਸ਼ ਪੱਤਰ `ਚ ਥੀਏਟਰ ਪ੍ਰਬੰਧਨ ਨੂੰ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਅਰਜੁਨ ਨੂੰ ਮੁਲਜ਼ਮ ਨੰਬਰ 11 ਵਜੋਂ ਨਾਮਜ਼ਦ ਕੀਤਾ ਗਿਆ ਹੈ ।

ਕੀ ਸੀ ਮਾਮਲਾ

ਅੱਲੂ ਅਰਜੁਨ ਨੂੰ ਪਿਛਲੇ ਸਾਲ 4 ਦਸੰਬਰ ਨੂੰ ਇੱਥੇ ਸੰਧਿਆ ਥੀਏਟਰ `ਚ ਉਕਤ ਫਿਲਮ ਦੀ ਸਕ੍ਰੀਨਿੰਗ ਦੌਰਾਨ ਭਾਜੜ ਮਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ । ਭਾਜੜ ਦੌਰਾਨ 35 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਸੀ ਤੇ ਉਸ ਦਾ 8 ਸਾਲਾ ਪੁੱਤਰ ਜ਼ਖਮੀ ਹੋ ਗਿਆ ਸੀ । ਇਸ ਘਟਨਾ ਤੋਂ ਬਾਅਦ ਮ੍ਰਿਤਕ ਔਰਤ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ `ਤੇ ਸ਼ਹਿਰ ਦੀ ਪੁਲਸ ਨੇ ਅੱਲੂ ਅਰਜੁਨ, ਉਸ ਦੀ ਸੁਰੱਖਿਆ ਟੀਮ ਤੋ ਥੀਏਟਰ ਪ੍ਰਬੰਧਨ ਵਿਰੁੱਧ ਮਾਮਲਾ ਦਰਜ ਕੀਤਾ ਸੀ ।

Read More : ਚੀਨ ਦੇ 4 ਨਾਗਰਿਕਾਂ ਸਮੇਤ 17 ਵਿਅਕਤੀਆਂ ਵਿਰੁੱਧ ਦੋਸ਼ ਪੱਤਰ ਦਾਇਰ

ਤੇਜ ਪ੍ਰਤਾਪ ਯਾਦਵ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

0
Tej Pratap Yadav

ਪਟਨਾ, 28 ਦਸੰਬਰ 2025 : ਜਨਸ਼ਕਤੀ ਜਨਤਾ ਦਲ (ਜੇ. ਜੇ. ਡੀ.) ਦੇ ਮੁਖੀ ਤੇਜ ਪ੍ਰਤਾਪ ਯਾਦਵ (Tej Pratap Yadav) ਨੇ ਪਾਰਟੀ `ਚੋਂ ਕੱਢੇ ਗਏ ਰਾਸ਼ਟਰੀ ਬੁਲਾਰੇ ਸੰਤੋਸ਼ ਰੇਣੂ ਯਾਦਵ `ਤੇ ਜਾਨੋਂ ਮਾਰਨ ਦੀ ਧਮਕੀ (Death threat) ਦੇਣ ਦਾ ਦੋਸ਼ ਲਾਉਂਦੇ ਹੋਏ ਪੁਲਸ ਕੋਲ ਸਿ਼ਕਾਇਤ ਦਰਜ ਕਰਵਾਈ ਹੈ।

ਸਮਰਾਟ ਚੌਧਰੀ ਨੂੰ ਚਿੱਠੀ ਲਿਖ ਕੇ ਕੀਤੀ ਸੁਰੱਖਿਆ ਵਧਾਉਣ ਦੀ ਕੀਤੀ ਮੰਗ

ਬਿਹਾਰ ਦੇ ਸਾਬਕਾ ਮੰਤਰੀ ਨੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸਮਰਾਟ ਚੌਧਰੀ ਨੂੰ ਵੀ ਸੁਰੱਖਿਆ ਵਧਾਉਣ ਦੀ ਮੰਗ ਕਰਦਿਆਂ ਚਿੱਠੀ ਲਿਖੀ ਹੈ । ਲਾਲੂ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਇਸ ਸਾਲ ਵਿਧਾਨ ਸਭਾ ਚੋਣਾਂ `ਚ ਮਹੂਆ ਤੋਂ ਹਾਰ ਗਏ ਸਨ । ਸਮਰਾਟ ਚੌਧਰੀ ਨੇ ਕਿਹਾ ਕਿ ਮੈਨੂੰ ਉਨ੍ਹਾਂ ਦੀ ਚਿੱਠੀ ਮਿਲੀ ਹੈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਸਕੱਤਰੇਤ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਗੌਤਮ ਕੁਮਾਰ ਨੇ ਦੱਸਿਆ ਕਿ ਯਾਦਵ ਦੀ ਸ਼ਿਕਾਇਤ `ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਵਾਰ-ਵਾਰ ਕੋਸਿ਼ਸ਼ਾਂ ਦੇ ਬਾਵਜੂਦ ਰੇਣੁ ਨਾਲ ਸੰਪਰਕ ਨਹੀਂ ਹੋ ਸਕਿਆ ।

Read More : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਪੰਜਾਬ `ਚ ਨਸ਼ਾ ਸਮੱਗਲਰਾਂ ਦੀਆਂ 2730 ਕਰੋੜ ਦੀਆਂ ਜਾਇਦਾਦਾਂ ਜ਼ਬਤ : ਮਾਨ

0
Bhagwant Mann

ਚੰਡੀਗੜ੍ਹ, 28 ਦਸੰਬਰ 2025 : ਪੰਜਾਬ ਵਿਚ ਨਸ਼ੀਲੇ ਪਦਾਰਥਾਂ ਅਤੇ ਸੰਗਠਿਤ ਅਪਰਾਧਾਂ ਦੇ ਨੈੱਟਵਰਕ ਵਿਰੁੱਧ ਫੈਸਲਾਕੁੰਨ ਕਦਮ ਚੁੱਕਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਅੱਜ ਕਿਹਾ ਕਿ ਸੂਬਾ ਫੈਸਲਾਕੁੰਨ ਜਿੱਤ ਵੱਲ ਵਧ ਰਿਹਾ ਹੈ ।ਪੰਜਾਬ ਵਿਚ ਨਸ਼ਾ ਸਮੱਗਲਰਾਂ ਦੀਆਂ ਗੈਰ-ਕਾਨੂੰਨੀ ਤੌਰ `ਤੇ ਹਾਸਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ 1,400 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ । ਸਾਲ 2022 ਅਤੇ 2025 ਦੌਰਾਨ 2,730 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ।

ਸਾਢੇ ਤਿੰਨ ਸਾਲਾਂ ਵਿਚ ਕੀਤਾ ਗਿਆ ਹੈ 85 ਹਜ਼ਾਰ 418 ਨਸ਼ਾ ਸਮੱਗਲਰਾਂ ਨੂੰ

ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ 85,418 ਨਸ਼ਾ ਸਮੱਗਲਰਾਂ (Drug traffickers) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਐੱਨ. ਡੀ. ਪੀ. ਐੱਸ. (ਨਾਰਕੋਟਿਕਸ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ) ਐਕਟ ਤਹਿਤ ਸਜ਼ਾ ਦਰ 88 ਫੀਸਦੀ ਰਹੀ ਹੈ ਅਤੇ 1 ਜਨਵਰੀ 2025 ਤੋਂ ਹੁਣ ਤੱਕ 916 ਗੈਂਗਸਟਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ । ਅੱਜ ਇੱਥੇ ਡੀ. ਜੀ. ਪੀ. ਗੌਰਵ ਯਾਦਵ (D. G. P. Gaurav Yadav) ਅਤੇ ਹੋਰ ਸੀਨੀਅਰ ਪੁਲਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਨਸ਼ਾ ਸਮੱਗਲਰਾਂ ਖ਼ਿਲਾਫ਼ 63,053 ਕੇਸ ਦਰਜ ਕੀਤੇ ਗਏ ਹਨ । ਉਨ੍ਹਾਂ ਦੱਸਿਆ ਕਿ ਸਾਲ 2025 ਵਿਚ ਸ਼ੁਰੂ ਕੀਤੀ `ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਸ ਨੇ 30,144 ਐੱਫ. ਆਈ. ਆਰਜ਼ ਦਰਜ ਕੀਤੀਆਂ ਅਤੇ 40,302 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ।

Read More : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ‘ਚ ਭਰਤੀ

 

ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ ਵਸੂਲੇ 2025 `ਚ 45 ਕਰੋੜ

0
National Consumer Helpline

ਨਵੀਂ ਦਿੱਲੀ, 28 ਦਸੰਬਰ 2025 : ਸਰਕਾਰ ਦੀ ਰਾਸ਼ਟਰੀ ਖਪਤਕਾਰ ਹੈਲਪਲਾਈਨ (National Consumer Helpline) (ਐੱਨ. ਸੀ. ਐੱਚ.) ਨੇ ਖਪਤਕਾਰਾਂ ਦੇ ਹਿੱਤ `ਚ ਮਹੱਤਵਪੂਰਨ ਪ੍ਰਾਪਤੀ ਦਰਜ ਕੀਤੀ ਹੈ । ਇਸ ਸਾਲ ਹੈਲਪਲਾਈਨ ਰਾਹੀਂ 45 ਕਰੋੜ ਰੁਪਏ ਵਸੂਲੇ (Rs 45 crore recovered) ਗਏ ਅਤੇ 67,265 ਖਪਤਕਾਰ ਸ਼ਿਕਾਇਤਾਂ ਦਾ ਨਿਪਟਾਰਾ (Resolving consumer complaints) ਕੀਤਾ ਗਿਆ ।

67 ਹਜ਼ਾਰ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ

ਅਪ੍ਰੈਲ ਤੋਂ ਦਸੰਬਰ 2025 ਵਿਚ 67,265 ਭਾਰਤੀਆਂ ਨੂੰ ਇਸ ਸਰਕਾਰੀ ਮੰਚ ਰਾਹੀਂ ਆਪਣੀਆਂ ਸ਼ਿਕਾਇਤਾਂ ਦਾ ਹੱਲ ਮਿਲਿਆ, ਜਿਸ ਨਾਲ ਕੁੱਲ 45 ਕਰੋੜ ਰੁਪਏ ਦੀ ਵਾਪਸੀ ਹੋਈ। ਸਾਲ 2025 ਦੇ ਅੰਕੜੇ ਭਾਰਤ ਦੀ ਡਿਜੀਟਲ ਅਰਥ ਵਿਵਸਥਾ ਅਤੇ ਉਸ ਦੇ ਝੰਝਟਾਂ ਦੀ ਕਹਾਣੀ ਦੱਸਦੇ ਹਨ। ਈ-ਕਾਮਰਸ ਮੰਚ ਤੋਂ ਲੱਗਭਗ 40,000 ਸ਼ਿਕਾਇਤਾਂ ਆਈਆਂ ਅਤੇ 32 ਕਰੋੜ ਰੁਪਏ ਦਾ ਰਿਫੰਡ ਹੋਇਆ । ਇਸ ਤੋਂ ਬਾਅਦ ਯਾਤਰਾ ਅਤੇ ਸੈਰ-ਸਪਾਟਾ ਖੇਤਰ `ਚ 3.5 ਕਰੋੜ ਰੁਪਏ ਦਾ ਰਿਫੰਡ ਹੋਇਆ ।

ਐਨ. ਸੀ. ਐਚ. ਦੇ ਦਖਲ ਤੇ ਤੁਰੰਤ ਮਿਲਿਆ ਰਿਫੰਡ

ਬੈਂਗਲੁਰੂ `ਚ ਇਕ ਖਪਤਕਾਰ ਨੇ ਸਾਲਾਨਾ ਇੰਟਰਨੈੱਟ ਪਲਾਨ ਲਈ ਭੁਗਤਾਨ ਕੀਤਾ । ਪੈਸੇ ਖਾਤੇ `ਚੋਂ ਕੱਟੇ ਗਏ ਪਰ ਇੰਟਰਨੈੱਟ ਕੁਨੈਕਸ਼ਨ ਕਦੇ ਨਹੀਂ ਮਿਲਿਆ । ਗਾਹਕ ਸੇਵਾ ਨੇ 10 ਕੰਮ-ਕਾਜੀ ਦਿਨਾਂ `ਚ ਪੈਸਾ ਵਾਪਸੀ ਦਾ ਵਾਅਦਾ ਕੀਤਾ ਪਰ 4 ਮਹੀਨੇ ਲੰਘ ਗਏ। ਵਾਰ-ਵਾਰ ਕਾਲ ਕਰਨ `ਤੇ ਸਿਰਫ ਤਿਆਰ ਕੀਤੇ ਗਏ ਜਵਾਬ ਅਤੇ ਮੁਆਫੀ ਸੁਣਨ ਨੂੰ ਮਿਲੀ । ਐੱਨ. ਸੀ. ਐੱਚ. ਨੇ ਦਖਲ ਦਿੱਤਾ ਅਤੇ ਤੁਰੰਤ ਰਿਫੰਡ ਮਿਲ ਗਿਆ। ਚੇਨਈ `ਚ ਇਕ ਖਪਤਕਾਰ ਨੇ ਫਲਾਈਟ ਟਿਕਟ 96 ਘੰਟੇ ਪਹਿਲਾਂ ਰੱਦ ਕੀਤੀ ਪਰ ਏਅਰਲਾਈਨ ਨੇ ਰਿਫੰਡ ਦੇਣ ਤੋਂ ਮਨ੍ਹਾ ਕੀਤਾ। ਐੱਨ. ਸੀ. ਐੱਚ. ਦੀ ਮਦਦ ਨਾਲ ਉਨ੍ਹਾਂ ਨੂੰ ਰਿਫੰਡ ਮਿਲ ਗਿਆ ।

Read More : 2026 `ਚ ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਮਿਲੇਗੀ ਰਫ਼ਤਾਰ