ਫਿਰੋਜ਼ਪੁਰ, 19 ਨਵੰਬਰ 2026 : ਕੇਂਦਰੀ ਜੇਲ ਫਿਰੋਜ਼ਪੁਰ (Central Jail Ferozepur) ਵਿਖੇ ਬੰਦ ਹਵਲਾਤੀ ਜੋ ਕਿ ਕੈਦੀ ਵਾਰਡ ਵਿਚੋਂ ਫਰਾਰ ਹੋ ਗਿਆ ਸੀ ਨੂੰ ਫਿਰੋਜ਼ਪੁਰ ਵਲੋਂ ਗ੍ਰਿਫ਼ਤਾਰ (Arrest) ਕਰ ਲਿਆ ਗਿਆ ਹੈ ।
ਕਿਥੋਂ ਕੀਤਾ ਗਿਆ ਹੈ ਫਰਾਰ ਕੈਦੀ ਨੂੰ ਗ੍ਰਿਫ਼ਤਾਰ
ਮਿਲੀ ਜਾਣਕਾਰੀ ਅਨੁਸਾਰ 26 ਕਿਲੋ ਤੋਂ ਵੱਧ ਹੈਰੋਇਨ ਰਿਕਵਰੀ ਦੇ ਮਾਮਲੇ ‘ਚ ਜੋ ਕੇਂਦਰੀ ਜੇਲ ਫਿਰੋਜ਼ਪੁਰ ‘ਚ ਬੰਦ ਹਵਾਲਾਤੀ (prisoner) ਰਮਨ ਉਰਫ ਰਮਣੀ ਪੁੱਤਰ ਪ੍ਰੇਮ ਵਾਸੀ ਮੱਲਾਂਵਾਲਾ ਸਿਵਲ ਹਸਪਤਾਲ ਫਿਰੋਜ਼ਪੁਰ ਸ਼ਹਿਰ ਦੇ ਕੈਦੀ ਵਾਰਡ ‘ਚ ਇਲਾਜ ਅਧੀਨ ਹੋਣ ਵੇਲੇ 12 ਨਵੰਬਰ ਨੂੰ ਪੁਲਸ ਨੂੰ ਚਕਮਾ ਦੇ ਕੇ ਹਸਪਤਾਲ ਤੋਂ ਫਰਾਰ ਹੋ ਗਿਆ ਸੀ ਨੂੰ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਐੱਸ. ਐੱਚ. ਓ. ਸਬ-ਇੰਸਪੈਕਟਰ ਸੁਖਚੈਨ ਮਹਿਤਾ ਦੀ ਅਗਵਾਈ ‘ਚ ਕਟੜਾ ਤੋਂ ਗ੍ਰਿਫਤਾਰ ਕਰ ਲਿਆ ਹੈ ।
ਕੀ ਦੱਸਿਆ ਸਬ-ਇੰਸਪੈਕਟਰ ਨੇ
ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਸੁਖਚੈਨ ਮਹਿਤਾ ਨੇ ਦੱਸਿਆ ਕਿ ਜਿਵੇਂ ਹੀ ਇਹ ਹਵਾਲਾਤੀ ਕੈਦੀ ਵਾਰਡ ਤੋਂ ਫਰਾਰ ਹੋਇਆ ਤਾਂ ਉਨ੍ਹਾਂ ਵੱਲੋਂ ਪੁਲਸ ਟੀਮਾਂ ਦਾ ਗਠਨ ਕਰ ਕੇ ਗੁਪਤ ਅਤੇ ਟੈਕਨੀਕਲ ਸੋਰਸਿਜ਼ ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਉਸ ਨੂੰ ਕਟੜਾ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਹਵਾਲਾਤੀ ਖਿਲਾਫ 26 ਕਿਲੋ ਤੋਂ ਵੱਧ ਹੈਰੋਇਨ ਰਿਕਵਰੀ ਨੂੰ ਲੈ ਕੇ ਥਾਣਾ ਸਿਟੀ ਫਿਰੋਜ਼ਪੁਰ ‘ਚ ਮੁਕਦਮਾ ਨੰਬਰ 26 ਦਰਜ ਹੈ ਅਤੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ ।









