Home Blog Page 224

ਗੁਜਰਾਤ-ਲਕਸ਼ਦੀਪ ਤੇ ਪੁੱਡੂਚੇਰੀ `ਚ ਐੱਸ. ਆਈ. ਆਰ. ਤੋਂ ਬਾਅਦ ਵੋਟਰ ਘਟੇ

0
Election Commission

ਨਵੀਂ ਦਿੱਲੀ, 21 ਫਰਵਰੀ 2026 : ਭਾਰਤ ਦੇਸ਼ ਅੰਦਰ ਵੱਖ-ਵੱਖ ਸੂਬਿਆਂ ਅੰਦਰ ਚੱਲ ਰਹੀ ਐਸ. ਆਈ. ਆਰ. (S. I. R.) ਦੌਰਾਨ ਵੱਖ-ਵੱਖ ਸੂਬਿਆਂ ਵਿਚ ਵੋਟਰਾਂ ਦੀ ਗਿਣਤੀ ਘਟਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿਹੜੇ ਸੂਬਿਆਂ ਅੰਦਰ ਆਈ ਹੈ ਵੋਟਰਾਂ ਦੀ ਗਿਣਤੀ ਘੱਟ

ਮਿਲੀ ਜਾਣਕਾਰੀ ਮੁਤਾਬਕ ਦੇਸ਼ ਅੰਦਰ ਚੱਲ ਰਹੀ ਵੋਟਰ ਸੂਚੀਆਂ (Voter lists) ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਤੋਂ ਬਾਅਦ ਜੋ ਵੱਖ-ਵੱਖ ਸੂਬਿਆਂ ਵਿਚ ਵੋਟਰਾਂ ਦੀ ਗਿਣਤੀ ਘਟਣ ਦਾ ਮਾਮਲਾ ਸਾਹਮਣੇ ਆਇਆ ਹੈ ਤਹਿਤ ਗੁਜਰਾਤ, ਲਕਸ਼ਦੀਪ ਅਤੇ ਪੁੱਡੂਚੇਰੀ ਸ਼ਾਮਲ ਹਨ ਜਿਨ੍ਹਾਂ ਵਿਚ ਵੋਟਰਾਂ ਦੀ ਗਿਣਤੀ (Number of voters) 6.89 ਲੱਖ ਘੱਟ ਗਈ ਹੈ । ਇਹ ਜਾਣਕਾਰੀ ਸ਼ੁੱਕਰਵਾਰ ਚੋਣ ਕਮਿਸ਼ਨ (Election Commission) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ’ਚ ਸਾਹਮਣੇ ਆਈ ਹੈ । ਗੁਜਰਾਤ, ਲਕਸ਼ਦੀਪ ਤੇ ਪੁੱਡੂਚੇਰੀ ਨੇ ਕੁਝ ਦਿਨ ਪਹਿਲਾਂ ਹੀ ਐੱਸ. ਆਈ. ਆਰ. ਪ੍ਰਕਿਰਿਆ ਤੋਂ ਬਾਅਦ ਆਪਣੀਆਂ ਅੰਤਿਮ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਹਨ ।

ਐਸ. ਆਈ. ਆਰ. ਦੇ ਐਲਾਨ ਤੋਂ ਪਹਿਲਾਂ ਕਿੰਨੀ ਸੀ ਦੋ ਕੇਂਦਰ ਸ਼ਾਸਤ ਸੂਰਿਆਂ ਵਿਚ ਵੋਟਰਾਂ ਦੀ ਗਿਣਤੀ

ਚੋਣ ਕਮਿਸ਼ਨ ਅਨੁਸਾਰ ਪਿਛਲੇ ਸਾਲ 27 ਅਕਤੂਬਰ ਨੂੰ ਐੱਸ. ਆਈ. ਆਰ. ਪ੍ਰਕਿਰਿਆ ਦੇ ਐਲਾਨ ਤੋਂ ਪਹਿਲਾਂ, ਗੁਜਰਾਤ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਵੋਟਰਾਂ ਦੀ ਕੁੱਲ ਗਿਣਤੀ 51.9 ਲੱਖ ਸੀ । ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਤੋਂ ਬਾਅਦ ਉਨ੍ਹਾਂ ਦੀ ਕੁੱਲ ਵੋਟਰ ਗਿਣਤੀ ਘੱਟ ਕੇ 45 ਲੱਖ ਰਹਿ ਗਈ ਹੈ । ਬਿਹਾਰ ‘ਚ ਐੱਸ. ਆਈ. ਆਰ. ਦੀ ਪ੍ਰਕਿਰਿਆ ਪੂਰੀ ਹੋ ਗਈ ਹੈ ਪਰ 12 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ (Union Territories) ‘ਚ ਇਹ ਅਜੇ ਵੀ ਜਾਰੀ ਹੈ। ਇੱਥੇ ਕੁੱਲ 60 ਕਰੋੜ ਵੋਟਰ ਹਨ ।

Read More : ਮਮਤਾ ਦੇ ਵਿਰੋਧ ਦੇ ਬਾਵਜੂਦ ਚੋਣ ਕਮਿਸ਼ਨ ਨੇ ਦਿੱਤੀ ਮਨਜ਼ੂਰੀ

ਬਸ ਤੇ ਵੈਨ ਦੀ ਟੱਕਰ ਵਿਚ ਕਈਆਂ ਦੀ ਹੋਈ ਮੌਤ ਤੇ ਕਈ ਹੋਏ ਜ਼ਖ਼ਮੀ

0
Madhy pardesh

ਮੱਧ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਵਿਖੇ ਇਕ ਬਸ ਤੇ ਵੈਨ ਦੀ ਆਹਮੋ-ਸਾਹਮਣੇ ਹੋਈ ਟੱਕਰ (Collision) ਦੌਰਾਨ ਕਈ ਵਿਅਕਤੀਆਂ ਦੀ ਮੌਤ ਤੇ ਕਈ ਵਿਅਕਤੀ ਜ਼ਖ਼ਮੀ ਹੋ ਗਏ ਹਨ ।

ਕਿੰਨਿਆਂ ਦੀ ਹੋਈ ਮੌਤ ਤੇ ਕਿੰਨੇ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਸੂਬੇ ਦੇ ਭਿੰਡ ਵਿਖੇ ਜੋ ਬੀਤੀ ਦੇਰ ਰਾਤ ਇਕ ਬਸ ਤੇ ਵੈਨ (Bus and van) ਦੀ ਆਹਮੋ-ਸਾਹਮਣੇ ਟੱਕਰ ਹੋਈ ਹੈ ਵਿਚ ਪੰਜ ਲੋਕਾਂ ਦੀ ਮੌਤ (Death) ਹੋ ਗਈ ਹੈ ਤੇ ਸੱਤ ਹੋਰ ਦੇ ਗੰਭੀਰ ਜ਼ਖ਼ਮੀ (Seriously injured) ਹੋਣ ਦਾ ਪਤਾ ਚੱਲਿਆ ਹੈ । ਸੂਚਨਾ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਕੁਚਲੀ ਗਈ ਅਤੇ ਉਸ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ ।

ਕਦੋਂ ਵਾਪਰਿਆ ਹਾਦਸਾ

ਉਕਤ ਸੜਕ ਹਾਦਸਾ ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਛਿਮਕਾ ਪਿੰਡ ਨੇੜੇ ਰਾਸ਼ਟਰੀ ਰਾਜਮਾਰਗ 719 ‘ਤੇ ਤੜਕੇ 2:30 ਵਜੇ ਵਾਪਰਿਆ । ਗੋਹੜ ਚੌਰਾਹਾ ਪੁਲਿਸ ਸਟੇਸ਼ਨ ਦੇ ਇੰਚਾਰਜ ਮਨੀਸ਼ ਧਾਕੜ ਦੇ ਅਨੁਸਾਰ, ਈਕੋ ਵੈਨ ਯਾਤਰੀਆਂ ਨੂੰ ਲੈ ਕੇ ਗਵਾਲੀਅਰ ਤੋਂ ਭਿੰਡ ਜਾ ਰਹੀ ਸੀ । ਜਦੋਂ ਕਿ ਬੱਸ ਭਿੰਡ ਤੋਂ ਗਵਾਲੀਅਰ ਜਾ ਰਹੀ ਸੀ ਕਿ ਰਸਤੇ ਵਿਚ ਇਹ ਸੜਕ ਹਾਦਸਾ (Road accident) ਵਾਪਰ ਗਿਆ । ਹਾਦਸੇ ਵਿੱਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦਕਿ 2 ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ । ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਗਵਾਲੀਅਰ ਲਿਜਾਇਆ ਗਿਆ। ਇਸ ਸਮੇਂ ਉਨ੍ਹਾਂ ਦਾ ਗਵਾਲੀਅਰ ਵਿੱਚ ਇਲਾਜ ਚੱਲ ਰਿਹਾ ਹੈ ।

Read More : ਬੁਲਟ ਪਰੂਫ ਗੱਡੀ ਦੇ ਨਹਿਰ ਵਿਚ ਡਿੱਗਣ ਕਾਰਨ ਸੀ. ਆਰ. ਪੀ. ਐਫ. ਜਵਾਨ ਜ਼ਖ਼ਮੀ

ਮੁੱਖ ਮੰਦਰ ਅਤੇ ਲਾਲ ਕਿਲਾ ਅੱਤਵਾਦੀਆਂ ਦੇ ਨਿਸ਼ਾਨੇ ਤੇ ਚਲਦਿਆਂ ਐਲਰਟ ਜਾਰੀ

0
Security

ਨਵੀਂ ਦਿੱਲੀ 21 ਫਰਵਰੀ 2026 : ਭਾਰਤ ਦੇਸ਼ ਦੇ ਮੁੱਖ ਮੰਦਰਾਂ (Main temples) ਅਤੇ ਲਾਲ ਕਿਲੇ ਨੂੰ ਅੱਤਵਾਦੀਆਂ ਵਲੋਂ ਆਪਣੇ ਨਿਸ਼ਾਨੇ ਤੇ ਰੱਖਣ ਦੇ ਚਲਦਿਆਂ ਸੁਰੱਖਿਆ ਏਜੰਸੀਆਂ ਨੇ ਐਲਰਟ (Alert) ਜਾਰੀ ਕੀਤਾ ਹੈ ।

ਕੀ ਐਲਰਟ ਜਾਰੀ ਕੀਤਾ ਗਿਆ ਹੈ

ਮਿਲੀ ਜਾਣਕਾਰੀ ਮੁਤਾਬਕ ਅੱਤਵਾਦੀਆਂ ਵਲੋਂ ਜੋ ਦੇਸ਼ ਦੇ ਮੁੱਖ ਮੰਦਰਾਂ ਅਤੇ ਦਿੱਲੀ ਵਿਖੇ ਬਣੇ ਲਾਲ ਕਿਲੇ (Red Fort) ਨੂੰ ਆਪਣਾ ਨਿਸ਼ਾਨਾ ਬਣਾਉਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਸੁਰੱਖਿਆ ਏਜੰਸੀਆਂ (Security agencies) ਨੇ ਵੀ ਐਲਰਟ ਜਾਰੀ ਕੀਤਾ ਹੈ ਕਿ ਅੱਤਵਾਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਸਾਹਮਣੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਹਨ । ਇਸ ਦੇ ਨਾਲ ਹੀ ਅੱਤਵਾਦੀ ਚਾਂਦਨੀ ਚੌਕ ‘ਤੇ ਸਥਿਤ ਮੰਦਰ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ ।

ਕੀ ਆਖਿਆ ਏਜੰਸੀਆਂ ਨੇ

ਭਾਰਤੀ ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਲਸ਼ਕਰ-ਏ-ਤੋਇਬਾ (Lashkar-e-Taiba) ਆਈ. ਈ. ਡੀ. ਹਮਲੇ ਦੀ ਯੋਜਨਾ ਬਣਾ ਰਿਹਾ ਹੈ । ਦਰਅਸਲ 6 ਫਰਵਰੀ ਨੂੰ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਮਸਜਿਦ ਵਿੱਚ ਹੋਏ ਧਮਾਕੇ ਦਾ ਬਦਲਾ ਲੈਣ ਲਈ, ਲਸ਼ਕਰ ਭਾਰਤ ਵਿੱਚ ਇੱਕ ਵੱਡੇ ਅੱਤਵਾਦੀ ਹਮਲੇ (Terrorist attacks) ਦੀ ਯੋਜਨਾ ਬਣਾ ਰਿਹਾ ਹੈ । ਅਜਿਹੀ ਸਥਿਤੀ ਵਿੱਚ, ਭਾਰਤ ਦੇ ਮੁੱਖ ਮੰਦਰ ਲਸ਼ਕਰ-ਏ-ਤੋਇਬਾ ਦੇ ਨਿਸ਼ਾਨੇ ‘ਤੇ ਹਨ ।

Read More : ਜੁੰਮੇ ਦੀ ਨਮਾਜ਼ ਦੌਰਾਨ ਇਸਲਾਮਾਬਾਦ ਵਿਖੇ ਹੋਇਆ ਬੰਬ ਧਮਾਕਾ

ਬੁਲਟ ਪਰੂਫ ਗੱਡੀ ਦੇ ਨਹਿਰ ਵਿਚ ਡਿੱਗਣ ਕਾਰਨ ਸੀ. ਆਰ. ਪੀ. ਐਫ. ਜਵਾਨ ਜ਼ਖ਼ਮੀ

0
CRPF

ਸ੍ਰੀਨਗਰ, 21 ਫਰਵਰੀ 2026 : ਭਾਰਤ ਦੇਸ਼ ਦੇ ਸ੍ਰੀਨਗਰ (Srinagar) ਵਿਖੇ ਇਕ ਬੁਲਟ ਪਰੂਫ ਗੱਡੀ ਦੇ ਅਚਾਨਕ ਹੀ ਕੰਟਰੋਲ ਗੁਆ ਬੈਠਣ ਕਾਰਨ ਨਹਿਰ ਵਿਚ ਡਿੱਗਣ (Falling into the canal) ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਹਾਦਸੇ ਵਿਚ ਕਿੰਨੇ ਜਵਾਨ ਹੋਏ ਜ਼ਖ਼ਮੀ

ਮਿਲੀ ਜਾਣਕਾਰੀ ਅਨੁਸਾਰ ਸ੍ਰੀਨਗਰ ਵਿਖੇ ਜੋ ਬੁਲਟ ਪਰੂਫ ਗੱਡੀ (Bulletproof vehicle) ਸੜਕ ਤੋਂ ਤਿਲਕ ਕੇ ਨਹਿਰ ਵਿਚ ਜਾ ਡਿੱਗੀ ਹੈ ਵਿਚ ਸੀ. ਆਰ. ਪੀ. ਐਫ. ਜਵਾਨ ਸਵਾਰ ਸਨ, ਜਿਸ ਕਾਰਨ 7 ਦੇ ਕਰੀਬ ਜਵਾਨ ਜ਼ਖ਼ਮੀ ਹੋ ਗਏ ਹਨ । ਜੋ ਜਵਾਨ ਜ਼ਖ਼ਮੀ (Injured) ਹੋ ਗਏ ਹਨ ਨੂੰ ਇਲਾਜ ਲਈ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਐਸ.ਕੇ. ਆਈ. ਐਮ. ਐਸ.), ਸੌਰਾ ਭੇਜਿਆ ਗਿਆ । ਜ਼ਖ਼ਮੀਆਂ ਵਿਚ ਜ਼ਖਮੀਆਂ ਦੀ ਪਛਾਣ ਨਗਿੰਦਰ ਸਿੰਘ (36), ਅਜੀਤ ਕੁਮਾਰ ਰਾਮ (36), ਰਾਜ ਕਿਸ਼ੋਰ ਰਾਏ (40), ਅਮਿਤ ਕੁਮਾਰ ਯਾਦਵ (38), ਰਾਜਧਨ ਰਾਮ (55), ਮਨਕਰ ਕੁਮਾਰ (40) ਅਤੇ ਨੀਰਜ ਕੁਮਾਰ (45) ਵਜੋਂ ਹੋਈ ਹੈ ।

ਕਿਵੇਂ ਵਾਪਰਿਆ ਹਾਦਸਾ

ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅਹਿਮਦ ਨਗਰ ਦੇ ਡਗਪੋਰਾ ਰੋਡ ‘ਤੇ ਉਸ ਸਮੇਂ ਵਾਪਰਿਆ ਜਦੋਂ ਇਕ ਬੁਲੇਟ-ਪਰੂਫ ਬੰਕਰ ਵਾਹਨ ਦੇ ਡਰਾਈਵਰ ਨੇ ਆਪਣਾ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਵਾਹਨ ਸੜਕ ਤੋਂ ਤਿਲਕ ਗਿਆ ਅਤੇ ਨਹਿਰ ਵਿਚ ਡਿੱਗ ਗਿਆ । ਉਨ੍ਹਾਂ ਕਿਹਾ ਕਿ ਸਾਰੇ ਜ਼ਖਮੀ ਕਰਮਚਾਰੀਆਂ ਦੀ ਹਾਲਤ ਸਥਿਰ ਦੱਸੀ ਗਈ ਹੈ ਅਤੇ ਉਨ੍ਹਾਂ ਨੂੰ ਕਈ ਸੱਟਾਂ ਲੱਗੀਆਂ ਹਨ ।

Read More : ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਹੋਈ ਮੌਤ

ਹਰਿਆਣਾ ਵਿਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਣਗੀਆਂ 25 ਤੋਂ ਸ਼ੁਰੂ

0
Haryana

ਹਰਿਆਣਾ, 21 ਫਰਵਰੀ 2026 : ਹਰਿਆਣਾ (Haryana) ਵਿਖੇ ਸਕੂਲ ਸਿੱਖਿਆ ਬੋਰਡ ਦੀਆਂ ਪ੍ਰੀਖਿਆਵਾਂ ਦੇ ਚਲਦਿਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ (Exams) 25 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ ।

ਕੀ ਜਾਣਕਾਰੀ ਦਿੱਤੀ ਹਰਿਆਣਾ ਸਕੂਲ ਸਿੱਖਿਆ ਬੋਰਡ ਚੇਅਰਮੈਨ ਨੇ

ਹਰਿਆਣਾ ਸਕੂਲ ਸਿੱਖਿਆ ਬੋਰਡ (Haryana School Education Board) ਦੇ ਚੇਅਰਮੈਨ ਪਵਨ ਕੁਮਾਰ ਨੇ ਦੱਸਿਆ ਕਿ 12ਵੀਂ ਜਮਾਤ (ਸੀਨੀਅਰ ਸੈਕੰਡਰੀ) ਦੀਆਂ ਪ੍ਰੀਖਿਆਵਾਂ 25 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ, ਜਦੋਂ ਕਿ 10ਵੀਂ ਜਮਾਤ (ਸੈਕੰਡਰੀ) ਦੀਆਂ ਪ੍ਰੀਖਿਆਵਾਂ 26 ਫਰਵਰੀ, 2026 ਨੂੰ ਸ਼ੁਰੂ ਹੋਣਗੀਆਂ । ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਡੀ. ਐਲ. ਐਡ (ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ) ਪਹਿਲੇ ਅਤੇ ਦੂਜੇ ਸਾਲ ਦੀਆਂ ਪ੍ਰੀਖਿਆਵਾਂ ਵੀ ਹੋਣਗੀਆਂ ।

ਪ੍ਰੀਖਿਆਵਾਂ ਲਈ ਕੀਤੇ ਗਏ ਹਨ 1421 ਪ੍ਰੀਖਿਆ ਕੇਂਦਰ ਸਥਾਪਤ

ਪ੍ਰੀਖਿਆਵਾਂ ਦੁਪਹਿਰ 12:30 ਵਜੇ ਤੋਂ 3:30 ਵਜੇ ਤੱਕ ਇੱਕ ਹੀ ਸ਼ਿਫਟ ਵਿੱਚ ਹੋਣਗੀਆਂ । ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ ਨੂੰ ਕਰਵਾਉਣ ਲਈ ਹਰਿਆਣਾ ਭਰ ਵਿੱਚ ਕੁੱਲ 1,421 ਪ੍ਰੀਖਿਆ ਕੇਂਦਰ (Examination Center) ਸਥਾਪਤ ਕੀਤੇ ਗਏ ਹਨ, ਜਿੱਥੇ ਕੁੱਲ 571,747 ਉਮੀਦਵਾਰ ਬੈਠਣਗੇ । ਇਨ੍ਹਾਂ ਵਿੱਚ 10ਵੀਂ ਜਮਾਤ ਦੇ 295,721 ਵਿਦਿਆਰਥੀ, 12ਵੀਂ ਜਮਾਤ ਦੇ 270,660 ਵਿਦਿਆਰਥੀ ਅਤੇ ਡੀ. ਐਲ. ਐਡ ਦੇ 5,356 ਉਮੀਦਵਾਰ ਸ਼ਾਮਲ ਹਨ । ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਫਰਵਰੀ ਤੋਂ 1 ਅਪ੍ਰੈਲ 2026 ਤੱਕ ਹੋਣਗੀਆਂ, ਜਦੋਂ ਕਿ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 26 ਫਰਵਰੀ ਤੋਂ 20 ਮਾਰਚ, 2026 ਤੱਕ ਹੋਣਗੀਆਂ ।

ਪ੍ਰੀਖਿਆ ਪ੍ਰਕਿਰਿਆ ਵਿਚ ਲਾਪ੍ਰਵਾਹੀ ਵਰਤਣ ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ

ਬੋਰਡ ਚੇਅਰਮੈਨ (Board Chairman) ਪਵਨ ਕੁਮਾਰ ਨੇ ਸਪੱਸ਼ਟ ਕੀਤਾ ਕਿ ਪ੍ਰੀਖਿਆ ਪ੍ਰਕਿਰਿਆ ਵਿੱਚ ਲਾਪਰਵਾਹੀ ਵਰਤਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਨਕਲ ਕਰਨ ਜਾਂ ਧੋਖਾਧੜੀ ਵਿੱਚ ਸਹਾਇਤਾ ਕਰਨ ਵਾਲੇ ਪਾਏ ਜਾਣ ਵਾਲਿਆਂ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ । ਉਨ੍ਹਾਂ ਸਾਰੇ ਉਮੀਦਵਾਰਾਂ ਨੂੰ ਇਮਾਨਦਾਰੀ ਨਾਲ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।

ਪ੍ਰਬੰਧਾਂ ਤਹਿਤ 325 ਫਲਾਇੰਗ ਸਕੂਆਡ ਟੀਮਾਂ ਕਰਨਗੀਆਂ ਨਿਗਰਾਨੀ

ਬੋਰਡ ਨੇ ਪ੍ਰੀਖਿਆਵਾਂ ਵਿੱਚ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਸਖ਼ਤ ਪ੍ਰਬੰਧ ਕੀਤੇ ਹਨ । ਕੁੱਲ 325 ਫਲਾਇੰਗ ਸਕੁਐਡ ਟੀਮਾਂ (Flying Squad Teams) ਪ੍ਰੀਖਿਆਵਾਂ ਦੀ ਨਿਗਰਾਨੀ ਕਰਨਗੀਆਂ । ਇਨ੍ਹਾਂ ਵਿੱਚ ਬੋਰਡ ਚੇਅਰਮੈਨ, ਵਾਈਸ ਚੇਅਰਮੈਨ, ਸਕੱਤਰ ਅਤੇ ਡਿਪਟੀ ਸੈਕਟਰੀ ਦੇ ਫਲਾਇੰਗ ਸਕੁਐਡ ਦੇ ਨਾਲ-ਨਾਲ ਸਾਰੇ 23 ਡਿਪਟੀ ਕਮਿਸ਼ਨਰਾਂ, ਸਬ-ਡਿਵੀਜ਼ਨਲ ਅਧਿਕਾਰੀਆਂ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੀਆਂ ਟੀਮਾਂ ਸ਼ਾਮਲ ਹੋਣਗੀਆਂ ।

Read more : 8ਵੀਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇਣਗੇ 8. 18 ਲੱਖ ਵਿਦਿਆਰਥੀ

ਐਸ. ਸੀ. ਕਮਿਸ਼ਨ ਚੇਅਰਮੈਨ ਨੇ ਪੰਚਾਇਤ ਸੈਕਟਰੀ ਤੇ ਬੀ. ਡੀ. ਪੀ. ਓ. ਕੀਤੇ ਮੁਅੱਤਲ

0
Jasveer garhi

ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ (Punjab State Scheduled Castes Commission) ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਪੰਚਾਇਤ ਸੈਕਟਰੀ ਤੇ ਬੀ. ਡੀ. ਪੀ. ਓ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ।

ਕਿਊਂ ਕੀਤਾ ਗਿਆ ਹੈ ਮੁਅੱਤਲ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ (Chairman Jasvir Singh Garhi) ਵਲੋਂ ਜੋ ਦੋ ਅਧਿਕਾਰੀਆਂ ਪੰਚਾਇਤ ਸੈਕਟਰੀ (Panchayat Secretary) ਤੇ ਬੀ. ਡੀ. ਪੀ. ਓ. ਨੂੰ ਮੁਅੱਤਲ (Suspension) ਕੀਤਾ ਗਿਆ ਹੈ ਦਾ ਮੁੱਖ ਕਾਰਨ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾਂ ਕਰਨਾ ਹੈ । ਉਕਤ ਹੁਕਮ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਟਾਲਾ ਵਿਖੇ ਬਣੇ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦੀਆਂ ਸਿ਼ਕਾਇਤਾਂ ਦਾ ਨਿਪਟਾਰਾ ਕਰਨ ਮੌਕੇ ਕੀਤੇ ।

ਕਿਥੇ ਤਾਇਨਾਤ ਸਨ ਦੋਵੇਂ ਅਧਿਕਾਰੀ

ਐਸ. ਸੀ. ਕਮਿਸ਼ਨ ਦੇ ਚੇਅਰਮੈਨ ਗੜ੍ਹੀ ਵਲੋਂ ਜੋ ਦੋ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ ਵਿਚੋਂ ਬੀ. ਡੀ. ਪੀ. ਓ. (B. D. P. O.) ਡੇਰਾ ਬਾਬਾ ਨਾਨਕ ਤੇ ਪੰਚਾਇਤ ਸੈਕਟਰੀ ਕੋਟਲੀ ਸੂਰਤ ਮੱਲ੍ਹੀ ਵਿਖੇ ਤਾਇਨਾਤ ਸਨ । ਇਸ ਮੌਕੇ ਗੱਲਬਾਤ ਦੌਰਾਨ ਏ. ਡੀ. ਸੀ. ਅਤੇ ਪੰਜਾਬ ਪੁਲਸ ਦੇ ਐਸ. ਪੀ. ਨੇ ਕਿਹਾ ਕਿ ਕਮਿਸ਼ਨ ਵੱਲੋਂ ਆਮ ਲੋਕਾਂ ਦੀਆਂ ਸਿ਼ਕਾਇਤਾਂ ਸੁਣੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਕੁੱਝ ਸਿ਼ਕਾਇਤਾਂ ਦਾ ਮੌਕੇ `ਤੇ ਹੱਲ ਕੀਤਾ ਗਿਆ ਹੈ ਅਤੇ ਕੁਝ ਸਿ਼ਕਾਇਤਾਂ ਦਾ ਕਮਿਸ਼ਨ ਦੇ ਦਫਤਰ ਵਿਖੇ ਹੱਲ ਹੋਵੇਗਾ।

ਕੀ ਆਖਿਆ ਚੇਅਰਮੈਨ ਐਸ. ਸੀ. ਕਮਿਸ਼ਨ ਨੇ

ਇਸ ਮੌਕੇ ਗੱਲਬਾਤ ਦੌਰਾਨ ਚੇਅਰਮੈਨ ਨੇ ਕਿਹਾ ਕਿ ਮੇਰਾ ਕੰਮ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ ,ਜੋ ਅੱਜ ਮੈਂ ਬਟਾਲਾ ਵਿਖੇ ਆ ਕੇ ਕੀਤਾ ਹੈ । ਕੁਝ ਸ਼ਿਕਾਇਤਾਂ ਦਾ ਹੱਲ ਮੌਕੇ ‘ਤੇ ਕਰ ਦਿੱਤਾ ਹੈ ਅਤੇ ਕੁਝ ਪੈਂਡਿੰਗ ਸ਼ਿਕਾਇਤਾਂ ਦਾ ਹੱਲ ਚੰਡੀਗੜ੍ਹ ਵਿਖੇ ਕੀਤਾ ਜਾਏਗਾ । ਉਨ੍ਹਾਂ ਕਿਹਾ ਪੰਚਾਇਤ ਸੈਕਟਰੀ ਅਤੇ ਬੀ. ਡੀ. ਪੀ. ਓ. ਵੱਲੋਂ ਕਮਿਸ਼ਨ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ । ਜਿਸ ਦੀ ਵਜ੍ਹਾ ਕਰਕੇ ਤੁਰੰਤ ਪ੍ਰਭਾਵ ਹੇਠ ਦੋਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ।

Read More : ਰਿਸ਼ਵਤ ਮੰਗਣ ਦੋ ਦੋਸ਼ ਹੇਠ ਬੀ. ਪੀ. ਈ. ਓ. ਕੀਤਾ ਮੁਅੱਤਲ

ਨਵ-ਨਿਯੁਕਤ ਕਲਰਕਾਂ ਨੂੰ ਕੈਬਨਿਟ ਮੰਤਰੀ ਨੇ ਸੌਂਪੇ ਨਿਯੁਕਤੀ ਪੱਤਰ

0
Appointment

ਚੰਡੀਗੜ੍ਹ, 21 ਫਰਵਰੀ 2026 : ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵਿਚ ਨਵ-ਨਿਯੁਕਤ ਕਲਰਕਾਂ (Newly appointed clerks) ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ ।

ਕਿੰਨੇ ਕਲਰਕਾਂ ਨੂੰ ਸੌਂਪੇ ਗਏ ਹਨ ਨਿਯੁਕਤੀ ਪੱਤਰ

ਪੰਜਾਬ ਸਿਵਲ ਸਕੱਤਰੇਤ ਵਿਖੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ (Dr. Baljit Kaur) ਨੇ ਆਪਣੇ ਦਫ਼ਤਰ ਵਿਚ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ‘ਚ 8 ਨਵ-ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ (Appointment letter) ਸੌਂਪੇ । ਇਸ ਮੌਕੇ ਮੰਤਰੀ ਨੇ ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜਨਤਾ ਦੇ ਹਿੱਤ ‘ਚ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਦੀ ਅਪੀਲ ਕੀਤੀ ।

ਕੀ ਆਖਿਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ

ਇਸ ਮੌਕੇ ਕੈਬਨਿਟ ਮੰਤਰੀ (Cabinet Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਮਹੱਤਵਪੂਰਨ ਸੇਵਾਵਾਂ ‘ਚ ਸ਼ਾਮਲ ਹੈ । ਇਸ ਲਈ, ਹਰੇਕ ਕਰਮਚਾਰੀ ਦੀ ਭੂਮਿਕਾ ਮਹੱਤਵਪੂਰਨ ਹੈ ਅਤੇ ਜ਼ਮੀਨੀ ਪੱਧਰ ‘ਤੇ ਸਰਕਾਰੀ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਦਾ ਸਮਰਪਿਤ ਕੰਮ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਕਰਮਚਾਰੀ ਕਿਸੇ ਵੀ ਵਿਭਾਗ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦਾ ਇਮਾਨਦਾਰ ਅਤੇ ਜ਼ਿੰਮੇਵਾਰ ਕੰਮ ਸਰਕਾਰੀ ਨੀਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਸਫਲਤਾਪੂਰਵਕ ਪਹੁੰਚਾਉਂਦਾ ਹੈ । ਇਸ ਲਈ, ਹਰੇਕ ਕਰਮਚਾਰੀ ਦਾ ਯੋਗਦਾਨ ਰਾਜ ਦੇ ਸਮੁੱਚੇ ਵਿਕਾਸ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ।

ਸਮੁੱਚੀਆਂ ਨਿਯੁਕਤੀਆਂ ਪਾਰਦਰਸ਼ੀ ਤੇ ਯੋਗਤਾ ਆਧਾਰ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ

ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਵੱਲੋਂ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਯੋਗਤਾ-ਅਧਾਰਤ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ ਤਰਜੀਹ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਕੇ ਆਤਮ-ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਲਗਭੱਗ 64,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜੋ ਕਿ ਨੌਜਵਾਨਾਂ ਦੇ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ‘ਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ ।

Read More : ਪੰਜਾਬ ਸਰਕਾਰ ਨੇ ਅਨਾਥ ਬੱਚਿਆਂ ਨੂੰ ਵਿੱਤੀ ਸਹਾਇਤਾ ਦਿੱਤੀ : ਡਾ. ਬਲਜੀਤ ਕੌਰ

ਕੈਨੇਡਾ ਸਰਕਾਰ ਨੇ ਸ਼ੁਰੂ ਕੀਤੀ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ

0
Canada

ਕੈਨੇਡਾ, 21 ਫਰਵਰੀ 2026 : ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ ਸਰਕਾਰ (Government of Canada) ਨੇ ਕੈਨੇਡਾ ਵਿਚ ਰਹਿ ਰਹੇ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ ਸ਼ੁਰੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੇ ਗੈਂਗਸਟਰਾਂ ਦੀ ਡਿਪੋਰਟੇਸ਼ਨ ਪ੍ਰਕਿਰਿਆ ਕੀਤੀ ਗਈ ਹੈ ਸ਼ੁਰੂ

ਮਿਲੀ ਜਾਣਕਾਰੀ ਅਨੁਸਾਰ ਓਟਵਾ ਕੈਨੇਡਾ ਸਰਕਾਰ ਨੇ ਜੋ ਗੈਂਗਸਟਰਾਂ (Gangsters) ਵਿਰੁਧ ਵੱਡੀ ਕਾਰਵਾਈ ਕਰਦਿਆਂ ਗੈਂਗਸਟਰਾਂ ਦੀ ਡਿਪੋਰੇਸ਼ਨ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਤਹਿਤ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ. ਬੀ. ਐੱਸ. ਏ.) ਨੇ 296 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਨਾਮ ਵੀ ਸ਼ਾਮਲ ਹੈ । ਜਾਣਕਾਰੀ ਮੁਤਾਬਕ ਹੁਣ ਤਕ 32 ਲੋਕਾਂ ਵਿਰੁਧ ਡਿਪੋਰਟੇਸ਼ਨ ਆਰਡਰ (Deportation order) ਜਾਰੀ ਹੋ ਚੁਕੇ ਹਨ ।

ਕੈਨੇਡਾ ਦੇ ਸਰੀ ਦੇ ਪੁਲਸ ਅਧਿਕਾਰੀ ਨੇ ਕੀ ਦੱਸਿਆ

ਸਰੀ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਸਾਡੇ ਵਪਾਰੀ ਸੱਭ ਤੋਂ ਵੱਧ ਨਿਸ਼ਾਨੇ ’ਤੇ ਹਨ, ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ । ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਕਿ ਇਹ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਨਹੀਂ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜਿਆ ਹੈ । ਫੈਡਰਲ ਸਰਕਾਰ ਨੂੰ ਹੋਰ ਸਹਿਯੋਗ ਦੇਣਾ ਚਾਹੀਦਾ ਹੈ ।

ਡਿਪੋਟਰਟੇਸ਼ਨ ਲਈ ਬਣਾਈ ਗਈ ਹੈ ਖਾਸ ਟਾਸਕ ਫੋਰਸ

ਗੈਂਗਸਟਰਾਂ ਦੀ ਡਿਪੋਰੇਸ਼ਨ (Deportation) ਲਈ ਜੋ ਕੈਨੇਡਾ ਸਰਕਾਰ ਨੇ ਕਾਰਵਾਈ ਆਰੰਭੀ ਹੈ ਲਈ ਰੌਇਲ ਕੈਨੇਡੀਅਨ ਮਾਊਂਟਡ ਪੁਲਸ (Royal Canadian Mounted Police) ਦੀ ਅਗਵਾਈ ਹੇਠ ਖ਼ਾਸ ਟਾਸਕ ਫੋਰਸ ਬਣਾਈ ਗਈ ਹੈ ਤੇ ਨਾਲ ਹੀ 2.5 ਲੱਖ ਕੈਨੇਡੀਅਨ ਡਾਲਰ ਦਾ ਇਨਾਮੀ ਫੰਡ ਐਲਾਨ ਕੀਤਾ ਗਿਆ ਹੈ, ਜਿਸ ਵਿਚ ਮਹੱਤਵਪੂਰਨ ਜਾਣਕਾਰੀ ਦੇਣ ਵਾਲਿਆਂ ਨੂੰ 1 ਲੱਖ ਡਾਲਰ ਤਕ ਇਨਾਮ ਮਿਲ ਸਕਦਾ ਹੈ । ਕੈਨੇਡਾ ਸਰਕਾਰ ਦਾ ਮਕਸਦ ਹੈ ਕਿ ਕੌਮਾਂਤਰੀ ਗੈਂਗਸਟਰ ਨੈੱਟਵਰਕਾਂ ਨਾਲ ਜੁੜੇ ਹਿੰਸਾ ਅਤੇ ਧਮਕੀ ਦੇ ਮਾਮਲਿਆਂ ’ਤੇ ਪੂਰੀ ਤਰ੍ਹਾਂ ਨਿਯੰਤਰਣ ਕੀਤਾ ਜਾਵੇ ।

Read more : ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ

ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਹੋਈ ਮੌਤ

0
Incident

ਉਤਰ ਪ੍ਰਦੇਸ਼, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇ਼ਸ਼ (Uttar Pradesh) ਦੇ ਕਾਨਪੁਰ ਵਿਖੇ ਬੇਕਾਬੂ ਵੈਨ ਦੇ ਤਲਾਬ ਵਿਚ ਡਿੱਗਣ (Falling into the pond) ਕਰਕੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ (Death of four members) ਹੋ ਗਈ ਹੈ ।

ਕੌਣ ਕੌਣ ਹਨ ਮ੍ਰਿਤਕਾਂ ਵਿਚ

ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਕਾਨਪੁਰ (Kanpur) ਵਿਖੇ ਜੋ ਤਾਲਾਬ ਵਿਚ ਵੈਨ ਦੇ ਬੇਕਾਬੂ ਹੋ ਕੇ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਡੱਬਣ ਕਾਰਨ ਮੌਤ ਹੋ ਗਈ ਹੈ ਵਿਚ ਰਾਜ ਕਿਸ਼ੋਰ, ਉਸ ਦੀ ਪਤਨੀ ਸਨੇਹਲਤਾ ਅਗਨੀਹੋਤਰੀ (55), ਬੇਟੀ ਹਿਮਾਂਸ਼ੂ ਅਗਨੀਹੋਤਰੀ (30) ਅਤੇ ਦੋ ਸਾਲਾ ਦੋਹਤਾ ਸਿ਼ਵ ਅਗਨੀਹੋਤਰੀ ਸ਼ਾਮਲ ਹਨ ਜਦੋਂ ਕਿ ਡਰਾਈਵਰ ਸਮੇਤ ਦੋ ਹੋਰ ਅਜੇ ਵੀ ਲਾਪਤਾ ਹਨ ।

ਕਿਥੇ ਜਾ ਰਿਹਾ ਸੀ ਪਰਿਵਾਰ

ਸੂਚਨਾ ਮੁਤਾਬਕ ਉਕਤ ਪਰਿਵਾਰ ਜੋ ਕਿ ਅਰੋਈਆ ਦਾ ਰਹਿਣ ਵਾਲਾ ਹੈ ਕਾਰ ਵਿਚ ਸਵਾਰ ਹੋ ਕੇ ਇਕ ਰਿਸ਼ਤੇਦਾਰ ਦੇ ਤੇਰਵੇਂ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਹੋਇਆ ਸੀ ਕਿ ਬੀਤੀ ਦੇਰ ਸ਼ਾਮ ਅਰੋਈਆ ਤੋਂ ਵਾਪਸੀ ਵੇਲੇ ਕਾਰ ਕੰਟਰੋਲ ਗੁਆ ਬੈਠੀ (car lost control) ਤੇ ਇਕੋਦਮ ਤਾਲਾਬ ਵਿਚ ਜਾ ਡਿੱਗੀ । ਕਾਰ ਸਮੇਤ ਤਾਲਾਬ ਵਿਚ ਡਿੱਗੇ ਵਿਅਕਤੀਆਂ ਨੂੰ ਕੱਢਣ ਲਈ ਗੋਤਾਖੋਰਾਂ ਅਤੇ ਪਿੰਡ ਵਾਸੀਆਂ ਦੀ ਮਦਦ ਲਈ ਤੇ ਇਕ ਵਾਰ ਸਾਰਿਆਂ ਨੂੰ ਤੁਰੰਤ ਕੇਂਦਰੀ ਸਿਹਤ ਕੇਂਦਰ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਸਮੇਤ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ।

Read More : ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ Embassy ਨੇ ਜਾਰੀ ਕੀਤਾ ਹੈਲਪਲਾਈਨ ਨੰਬਰ

ਵੈਨ-ਟਰੱਕ ਹਾਦਸੇ ਵਿਚ ਕਈਆਂ ਦੀ ਮੌਤ ਤੇ ਕਈ ਜ਼ਖ਼ਮੀ

0
Gujrat Accident

ਗੁਜਰਾਤ, 21 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਗੁਜਰਾਤ (Gujarat) ਦੇ ਵਲਸਾਡ ਜਿ਼ਲੇ ਦੇ ਕੁੰਭਘਾਟ ਖੇਤਰ ਵਿਖੇ ਵਾਪਰੇ ਵੈਨ-ਟਰੱਕ (Van-truck) ਹਾਦਸੇ ਵਿਚ ਕਈ ਲੋਕਾਂ ਦੇ ਜ਼ਖ਼ਮੀ ਅਤੇ ਕਈਆਂ ਦੇ ਮੌਤ ਦੇ ਘਾਟ ਉਤਰ ਜਾਣ ਦਾ ਸਮਾਚਾਰ ਮਿਲਿਆ ਹੈ ।

ਕਿੰਨੇ ਜ਼ਖ਼ਮੀ ਹੋਏ ਤੇ ਕਿੰਨਿਆਂ ਦੀ ਹੋਈ ਮੌਤ

ਮਿਲੀ ਜਾਣਕਾਰੀ ਅਨੁਸਾਰ ਗੁਜਰਾਤ ਦੇ ਵਲਸਾਡ ਜਿ਼ਲ੍ਹੇ ਦੇ ਕੁੰਭਘਾਟ ਇਲਾਕੇ ਵਿੱਚ ਜੋ ਬੀਤੇ ਦਿਨੀਂ ਭਿਆਨਕ ਸੜਕ ਹਾਦਸਾ (Road accident) ਵਾਪਰਿਆ ਹੈ ਵਿੱਚ ਇੱਕ ਤੇਜ਼ ਰਫ਼ਤਾਰ ਵੈਨ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਜਿੱਥੇ ਸੱਤ ਲੋਕਾਂ ਦੀ ਮੌਤ (Death) ਹੋ ਗਈ, ਉੱਥੇ ਹੀ ਦੋ ਲੋਕ ਜ਼ਖ਼ਮੀ (Injured) ਹੋਏ ਹਨ ।

ਟੱਕਰ ਜਬਰਦਸਤ ਹੋਣ ਕਾਰਨ ਵੈਨ ਹੋਈ ਚਕਨਾਚੂਰ

ਗੁਜਰਾਤ ਦੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਜੋ ਕਿ ਬੀਤੇ ਦਿਨ ਦੁਪਹਿਰ ਨੂੰ ਕਪਰਾਡਾ-ਨਾਨਾਪੋਂਡਾ ਘਾਟ ਰੋਡ `ਤੇ ਉਸ ਸਮੇਂ ਵਾਪਰਿਆ ਜਦੋਂ ਵੈਨ ਇੱਕ ਤੇਜ਼ ਮੋੜ ਦੇ ਨੇੜੇ ਇੱਕ ਖੜ੍ਹੇ ਟਰੱਕ ਨਾਲ ਟਕਰਾ ਗਈ । ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ । ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਸਨ ਅਤੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ।

ਜ਼ਖ਼ਮੀਆਂ ਦਾ ਚੱਲ ਰਿਹਾ ਹੈ ਇਲਾਜ

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੈਨ ਵਿੱਚ ਸਵਾਰ ਪੰਜ ਲੋਕਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਵੀ ਬਾਅਦ ਵਿੱਚ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ । ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਕਪਰਾਡਾ ਤਾਲੁਕਾ ਦੇ ਅੰਬਾ ਜੰਗਲ ਪਿੰਡ ਦੇ ਵਸਨੀਕ ਸਨ । ਹਾਦਸੇ ਵਿੱਚ ਟਰੱਕ ਡਰਾਈਵਰ ਅਤੇ ਕਲੀਨਰ ਵੀ ਜ਼ਖ਼ਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ।

Read More : ਕਪੂਰਥਲਾ ‘ਚ ਸੜਕ ਕਿਨਾਰੇ ਬੈਠੇ ਦੋ ਵਿਅਕਤੀਆਂ ਨੂੰ ਟਰੱਕ ਨੇ ਦਰੜਿਆ, ਇਕ ਦੀ ਮੌ/ਤ