ਪਟਿਆਲਾ, 19 ਨਵੰਬਰ 2026 : ਪਟਿਆਲਾ (Patiala) ਸ਼ਹਿਰ ਦੇ ਦੀਪ ਨਗਰ ਖੇਤਰ ਦੇ ਵਸਨੀਕ ਨੌਜਵਾਨ ਦਾ ਕੁੱਝ ਹਮਲਾਵਰਾਂ ਵਲੋੋਂ ਗਲਾ ਘੋਟ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ ।
ਕੌਣ ਹੈ ਇਹ ਨੌਜਵਾਨ
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਦੇ ਦੀਪ ਨਗਰ ਵਿਖੇ ਗਲੀ ਨੰਬਰ 2 ਦੇ ਵਸਨੀਕ ਜਿਸ ਨੌਜਵਾਨ ਦਾ ਗਲਾ ਘੋਟ (Strangulation) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਰਵੀਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਨੌਜਵਾਨ ਦਾ ਕਤਲ ਕੀਤੇ ਜਾਣ ਦੇ ਚਲਦਿਆਂ ਗੁੱਜਰ ਸਮਾਜ ਵਿਚ ਭਾਰੀ ਰੋਸ ਪੈਦਾ ਹੋ ਗਿਆ ਹੈ ਤੇ ਉਨ੍ਹਾਂ ਵਲੋਂ ਲਗਾਤਾਰ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ।
ਕਦੋਂ ਵਾਪਰਿਆ ਘਟਨਾਕ੍ਰਮ
ਪ੍ਰਾਪਤ ਸੂਚਨਾ ਮੁਤਾਬਕ ਉਕਤ ਘਟਨਾਕ੍ਰਮ ਬੀਤੀ ਰਾਤ ਉਸ ਵੇਲੇ ਵਾਪਰਿਆ ਜਦੋੋਂ ਰਵੀਨ ਆਪਣਾ ਨਵਾਂ ਬਣ ਰਿਹਾ ਘਰ ਦੇਖਣ ਲਈ ਗਿਆ ਹੋਇਆ ਸੀ ਤੇ ਉਸ ਵੇਲੇ ਹੀ ਕੁੱਝ ਵਿਅਕਤੀਆਂ ਵਲੋਂ ਉਸਦੇ ਸਿਰ ਵਿਚ ਰਾਡ ਮਾਰਨ ਤੋਂ ਬਾਅਦ ਗਲਾ ਘੋਟ ਕੇ ਕਤਲ ਕਰਨ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ ।
ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੰਜ ਦੀ ਭਾਲ ਕੀਤੀ ਸ਼ੁਰੂ
ਉਕਤ ਵਾਪਰੇ ਕਤਲ ਦੇ ਘਟਨਾਕ੍ਰਮ ਸਬੰਧੀ ਰਵੀਨ ਦੇ ਪਰਿਵਾਰਕ ਮੈਂਬਰਾਂ ਵਲੋਂ ਜਿਨ੍ਹਾਂ ਵਿਅਕਤੀਆਂ ਦਾ ਨਾਮ ਲਿਖਵਾਇਆ ਗਿਆ ਸੀ ਦੇ ਚਲਦਿਆਂ ਇਕ ਨੂੰ ਗ੍ਰਿਫ਼ਤਾਰ (Arrest) ਕਰਕੇ ਉਸਦਾ ਪੁਲਸ ਰਿਮਾਂਡ ਪੰਜ ਦਿਨਾਂ ਦਾ ਪ੍ਰਾਪਤ ਕਰ ਲਿਆ ਗਿਆ ਹੈ ਜਦੋਂਕਿ ਬਾਕੀ 4 ਵਿਅਕਤੀਆਂ ਦੀ ਭਾਲ ਲਈ ਛਾਪੇੇਮਾਰੀਆਂ ਕੀਤੀਆਂ ਜਾ ਰਹੀਆਂ ਹਨ । ਦੱਸਣਯੋਗ ਹੈ ਕਿ ਨੌਜਵਾਨ ਦੇ ਕਾਤਲਾਂ ਦੀ ਗ੍ਰਿਫ਼ਤਾਰ ਹੋਣ ਤੱਕ ਪਰਿਵਾਰਕ ਵਲੋਂ ਮ੍ਰਿਤਕ ਨੌਜਵਾਨ ਦਾ ਸਸਕਾਰ ਨਾ ਕੀਤੇ ਜਾਣ ਦਾ ਐਲਾਨ ਵੀ ਕੀਤਾ ਗਿਆ ਹੈ ।









