Home Blog Page 226

ਪੁੱਤਰ ਨੂੰ ਇਟਲੀ ਮਿਲਣ ਲਈ ਜਾਂਦੇ ਵੇਲੇ ਜਹਾਜ਼ ਵਿਚ ਹੀ ਹੋਈ ਪਿਤਾ ਦੀ ਮੌਤ

0
Pargan Singh

ਨਵੀਂ ਦਿੱਲੀ, 20 ਫਰਵਰੀ 2026 : ਪੰਜਾਬ ਦੇ ਜਿ਼ਲਾ ਹੁਸਿ਼ਆਰਪੁਰ (District Hoshiarpur) ਦੇ ਵਸਨੀਕ ਪਰਗਨ ਸਿੰਘ ਜੋ ਕਿ ਪਤਨੀ ਸਮੇਤ ਪੁੱਤਰ ਨੂੰ ਮਿਲਣ ਲਈ ਇਟਲੀ ਜਾ ਰਹੇ ਸਨ ਦੀ ਜਹਾਜ਼ ਵਿਚ ਹੀ ਮੌਤ (Death) ਹੋ ਗਈ ਹੈ ।

ਕੀ ਕਾਰਨ ਰਿਹਾ ਪਰਗਨ ਸਿੰਘ ਦੀ ਮੌਤ ਦਾ

ਮਿਲੀ ਜਾਣਕਾਰੀ ਅਨੁਸਾਰ ਪਰਗਨ ਸਿੰਘ ਦਿੱਲੀ ਹਵਾਈ ਅੱਡੇ ਤੋਂ ਆਪਣੇ ਇਟਲੀ ਬੈਠੇ ਪੁੱਤਰ ਨੂੰ ਮਿਲਣ ਲਈ ਜਦੋਂ ਜਹਾਜ਼ ਰਾਹੀਂ ਇਟਲੀ ਜਾ ਰਹੇ ਸਨ ਤਾਂ ਉਡਾਣ ਭਰਨ ਦੇ ਥੋੜੇ ਸਮੇਂ ਬਾਅਦ ਹੀ ਪਰਗਨ ਸਿੰਘ ਦੀ ਤਬੀਅਤ ਖਰਾਬ (Feeling unwell) ਹੋ ਗਈ, ਜਿਸ ਤੇ ਜਦੋਂ ਯਾਤਰੀਆਂ ਦੇ ਹਵਾਈ ਜਹਾਜ਼ ਦੇ ਸਟਾਫ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਜਾਂਚ ਤੋਂ ਬਾਅਦ ਪਰਗਨ ਨੂੰ ਮ੍ਰਿਤਕ ਐਲਾਨ ਦਿੱਤਾ । ਪਰਗਨ ਸਿੰਘ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ (heart attack) ਦੱਸਿਆ ਜਾ ਰਿਹਾ ਹੈ ।

ਕੀ ਦੱਸਿਆ ਪਰਗਨ ਸਿੰਘ ਦੇ ਪੁੱਤਰ ਨੇ

ਹੁਸਿ਼ਆਰਪੁਰ ਦੇ ਟਾਂਡਾ ਦੇ ਮੂਨਕ ਖੁਰਦ ਪਿੰਡ ਦਾ ਵਸਨੀਕ ਪਰਗਨ ਸਿੰਘ (Pargan Singh) ਦੇ ਪੁੱਤਰ ਨੇ ਦੱਸਿਆ ਕਿ ਮਾਪਿਆਂ ਨੇ ਪਹਿਲਾਂ 15 ਫਰਵਰੀ ਨੂੰ ਫਲਾਈਟ ਪਕੜਨੀ ਸੀ ਪਰ ਪਿਤਾ ਦੇ ਬੇਹੋਸ਼ ਹੋ ਜਾਣ ਤੇ ਮੈਡੀਕਲ ਜਾਂਚ (Medical examination) ਤੋਂ ਬਾਅਦ ਫਿਰ 16 ਫਰਵਰੀ ਨੂੰ ਫਲਾਈਟ ਪਕੜਨ ਦਿੱਲੀ ਪਹੁੰਚੇ ਸਨ ਕਿਉਂਕਿ ਉਨ੍ਹਾਂ ਨੂੰ ਅਗਲੇ ਦਿਨ ਉਡਾਣ ਲਈ ਫਿਟ-ਟੂ ਫਲਾਈ ਦਾ ਸਰਟੀਫਿਕੇਟ ਵੀ ਮਿਲ ਗਿਆ ਸੀ ਪਰ ਫਲਾਈਟ ਦੇ ਉਡਾਣ ਭਰਨ ਤੋਂ ਬਾਅਦ ਇਹ ਘਟਨਾਕ੍ਰਮ ਵਾਪਰ ਗਿਆ । ਜਿਸ ਨਾਲ ਇਕ ਵਾਰ ਤਾਂ ਸਭ ਕੁੱਝ ਖਤਮ ਜਿਹਾ ਹੋ ਗਿਆ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ।

Read More : ਦਿਲ ਦਾ ਦੌਰਾ ਪੈਣ ਕਾਰਨ ਯੂ. ਕੇ. ਵਿਚ ਹੋਈ ਪੰਜਾਬੀ ਨੌਜਵਾਨ ਦੀ ਮੌਤ

ਦੋ ਭਾਈਚਰਿਆਂ ਦੀ ਮਾਮੂਲੀ ਤਕਰਾਰ ਨੇ ਧਾਰਿਆ ਭਿਆਨਕ ਲੜਾਈ ਦਾ ਰੂਪ

0
Jabalpur

ਮੱਧ ਪ੍ਰਦੇਸ਼, 20 ਫਰਵਰੀ 2026 : ਬੀਤੀ ਰਾਤ ਮੱਧ ਪ੍ਰਦੇਸ਼ (Madhya Pradesh) ਦੇ ਜਬਲਪੁਰ ਦੇ ਸਿਹੋਰਾ ਵਿਖੇ ਦੋ ਵੱਖ-ਵੱਖ ਵਰਗਾਂ ਦੇ ਲੋਕਾਂ ਵਿਚਾਰ ਮਾਮੂਲੀ ਹੋਈ ਤਕਰਾਬਾਜੀ ਨੇ ਇਕਦਮ ਭਿਆਨਕ ਲੜਾਈ (Fierce battle) ਦਾ ਰੂਪ ਧਾਰ ਲਿਆ ਸੀ ।

ਕੀ ਕਾਰਨ ਸੀ ਦੋ ਭਾਈਚਾਰਿਆਂ ਵਿਚ ਲੜਾਈ ਦਾ

ਮਿਲੀ ਜਾਣਕਾਰੀ ਅਨੁਸਾਰ ਮੱਧ ਪ੍ਰਦੇਸ਼ ਦੇ ਜਬਲਪਪੁਰ ਜਿ਼ਲਾ (Jabalpur District) ਦੇ ਸਿਹੋਰਾ ਤਹਿਸੀਲ ਵਿਖੇ ਜੋ ਬੀਤੀ ਰਾਤ ਮਾਮੂਲੀ ਤਕਰਾਰਬਾਜੀ ਨੇ ਅਚਾਨਕ ਹੀ ਇੰਨਾਂ ਖਤਰਨਾਕ ਰੂਪ ਧਾਰ ਲਿਆ ਕਿ ਦੋਵੇਂ ਵਰਗਾਂ ਵਿਚ ਪੱਥਰਬਾਜੀ ਤੱਕ ਹੋਣ ਲੱਗੀ ਤੇ ਪੁਲਸ ਨੂੰ ਅਥਰੂ ਗੈਸ ਦੇ ਗੋਲੇ ਤੱਕ ਛੱਡਣੇ ਪਏ ਦਾ ਮੁੱਖ ਕਾਰਨ ਇੱਕੋ ਸਮੇਂ ਮੰਦਰ ਤੇ ਮਸਜਿਦ ਵਿਚ ਹੋ ਰਹੀ ਆਰਤੀ ਅਤੇ ਨਮਜ਼ਾਕ ਦੌਰਾਨ ਬਹਿਸਬਾਜੀ (Argumentative) ਹੋਣਾ ਹੈ । ਪੁਲਸ ਵਲੋਂ ਦੋਵੇਂ ਵਰਗਾਂ ਦੇ ਲੋਕਾਂ ਨੂੰ ਸ਼ਾਂਤ ਕਰਨ ਅਤੇ ਮੌਕੇ ‘ਤੇ ਮੌਜੂਦ ਭੀੜ ਨੂੰ ਖਿੰਡਾਉਣ ਲਈ ਅਥਰੂ ਗੈਸ (Tear gas) ਤੱਕ ਛੱਡਣੀ ਪਈ ।

ਕੀ ਦੱਸਿਆ ਐਸ. ਪੀ. ਨੇ

ਮੱਧ ਪ੍ਰਦੇਸ਼ ਪੁਲਸ ਦੇ ਸੁਪਰਡੈਂਟ (Police Superintendent) ਸੰਪਤ ਉਪਾਧਿਆਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਲਾਤ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹਨ ਅਤੇ ਕਿਸੇ ਵੀ ਧਾਰਮਿਕ ਅਸਥਾਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ । ਸੁਰੱਖਿਆ ਦੇ ਮੱਦੇਨਜ਼ਰ ਜਬਲਪੁਰ ਤੋਂ ਵਾਧੂ ਪੁਲਸ ਫੋਰਸ (Police force) ਸਿਹੋਰਾ ਵਿੱਚ ਤਾਇਨਾਤ ਕੀਤੀ ਗਈ ਹੈ ਅਤੇ ਪੂਰੇ ਖੇਤਰ ਵਿੱਚ ਗਸ਼ਤ ਤੇਜ਼ ਕਰ ਦਿੱਤੀ ਗਈ ਹੈ । ਪ੍ਰਸ਼ਾਸਨ ਨੇ ਲੋਕਾਂ ਨੂੰ ਆਪਸੀ ਭਾਈਚਾਰਾ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ।

Read More : ਕਿਸਾਨਾਂ ਤੇ ਪੁਲਸ ਵਿਚਕਾਰ ਹੋਇਆ ਵੱਖ-ਵੱਖ ਥਾਈਂ ਟਕਰਾਅ

ਸੜਕ ਹਾਦਸਾ ਕਰਨ ਦੇ ਮਾਮਲੇ ਵਿਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

0
Sukhdeep

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਇੰਡੀਆਨਾ ਵਿਖੇ ਇਕ ਪੰਜਾਬੀ ਟਰੱਕ ਡਰਾਈਵਰ (Truck driver) ਨੂੰ ਸੜਕ ਹਾਦਸਾ ਕਰਕੇ ਇਕ ਨੂੰ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿਚ ਗ੍ਰਿ਼ਫ਼ਤਾਰ (Arrested) ਕੀਤਾ ਗਿਆ ਹੈ ।

ਕਦੋਂ ਤੇ ਕਿਥੇ ਵਾਪਰਿਆ ਹਾਦਸਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡੀਆਨਾ ਵਿਖੇ ਜਿਸ ਪੰਜਾਬੀ ਟਰੱਕ ਡਰਾਈਵਰ ਨੂੰ ਪੁਲਸ ਨੇ ਸੜਕ ਹਾਦਸਾ (Road accident) ਕਰਨ ਅਤੇ ਉਸ ਦੌਰਾਨ ਇਕ ਵਿਅਕਤੀ ਜਾਨ ਚਲੀ ਜਾਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ ਇਹ ਹਾਦਸਾ 18 ਫਰਵਰੀ ਨੂੰ ਇੰਡੀਆਨਾਪੋਲਿਸ ਦੇ ਪੱਛਮ ਵਿਖੇ ਸਥਿਤ ਹੈਂਡਰਿਕਸ ਕਾਉਂਟੀ ਦੇ ਇਕ ਦਿਹਾਤੀ ਚੌਰਾਹੇ ਵਿਖੇ ਵਾਪਰਿਆ ਸੀ ।

ਕੌਣ ਹੈ ਇਹ ਪੰਜਾਬੀ ਟਰੱਕ ਡਰਾਈਵਰ

ਸੜਕ ਹਾਦਸੇ ਵਿਚ ਜਿਸ ਪੰਜਾਬੀ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ 25 ਸਾਲਾ ਸੁਖਦੀਪ ਸਿੰਘ (Sukhdeep Singh) ਹੈ । ਉਕਤ ਵਿਅਕਤੀ ਨੇ ਅਮਰੀਕਾ ਦੇ ਇੰਡੀਆਨਾ ਵਿੱਚ ਟਰੱਕ ਨਾਲ ਤਿੰਨ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ ਤੇ ਇਸ ਹਾਦਸੇ ਵਿੱਚ 64 ਸਾਲਾ ਇੱਕ ਬਜ਼ੁਰਗ ਦੀ ਮੌਤ (Death) ਵੀ ਹੋ ਗਈ ਸੀ ।

ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ. ਸੀ. ਈ.) ਜਿਸ ਨੇ ਸੁਖਦੀਪ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਦਾ ਕਹਿਣਾ ਹੈ ਕਿ ਸੁਖਦੀਪ ਸਿੰਘ ਇਸ ਹਾਦਸੇ ਤੋਂ ਪਹਿਲਾਂ ਸਿਰਫ਼ ਗ਼ਲਤ ਤਰੀਕੇ ਨਾਲ ਗੱਡੀ ਹੀ ਨਹੀਂ ਚਲਾ ਰਿਹਾ ਸੀ ਬਲਕਿ ਉਸ ਦੇ ਅਜਿਹਾ ਕੀਤੇ ਜਾਣ ਕਾਰਨ ਇੱਕ ਜਾਨ ਵੀ ਚਲੀ ਗਈ । ਜਿਕਰਯੋਗ ਹੈ ਕਿ ਸੁਖਦੀਪ ਇੰਡੀਆਨਾ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ।

Read More : ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਲਗਾਏ ਅਮਰਿੰਦਰ ਰਾਜਾ ਵੜਿੰਗ ਤੇ ਗੰਭੀਰ ਦੋੋਸ਼

0
Navjot Sidhu

ਚੰਡੀਗੜ੍ਹ, 20 ਫਰਵਰੀ 2026 : ਸਾਬਕਾ ਕਾਂਗਰਸੀ ਮਹਿਲਾ ਆਗੂ ਡਾਕਟਰ ਨਵਜੋਤ ਕੌੌਰ ਸਿੱਧੂ (Dr. Navjot Kaur Sidhu) ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਇਕ ਵਾਰ ਫਿਰ ਗੰਭੀਰ ਦੋਸ਼ ਲਗਾਏ ਹਨ ।

ਕੀ ਦੋਸ਼ ਲਗਾਏ ਹਨ ਡਾਕਟਰ ਸਿੱਧੂ ਨੇ

ਸੋਸ਼ਲ ਮੀਡੀਆ ਪਲੇਟਫਾਰਮ (Social media platforms) ‘ਤੇ ਟਵੀਟ ਕਰਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਜ਼ਮੀਨ ਦੱਬਣ ਤੇ ਖਰੀਦਣ ਦੇ ਦੋਸ਼ ਲਗਾਏ ਹਨ । ਉਨ੍ਹਾਂ ਟਵੀਟ ਕਰਦਿਆਂ ਜ਼ੀਰਕਪੁਰ ‘ਚ ਜ਼ਮੀਨ ਖਰੀਦਣ ਸਬੰਧੀ ਰਾਜਾ ਵੜਿੰਗ (Raja Waring) ਤੋਂ ਸਵਾਲ ਪੁੱਛਦਿਆਂ ਕਿਹਾ ਕਿ ਤੁਸੀਂ ਜ਼ੀਰਕਪੁਰ ‘ਚ 100 ਏਕੜ ਜ਼ਮੀਨ ਕਿਵੇਂ ਖਰੀਦੀ ? ਤੁਸੀਂ ਆਪਣੇ ਲੁੱਟੇ ਹੋਏ ਪੈਸੇ ਨਾਲ ਸਿਰਫ਼ 40 ਏਕੜ ਹੀ ਖਰੀਦ ਸਕਦੇ ਸੀ ਅਤੇ ਬਾਕੀ 60 ਏਕੜ ਜ਼ਮੀਨ ਤੁਸੀਂ ਜਾਅਲੀ ਸਾਈਨ ਕਰਕੇ ਅਤੇ ਲੋਕਾਂ ਦੇ ਅਗੂੰਠੇ ਦੇ ਨਿਸ਼ਾਨ ਲੈ ਕੇ ਮਾਸੂਮ ਲੋਕਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹੀ ਹੈ । ਰਾਜਸਥਾਨ ਤੋਂ ਸਾਬਕਾ ਪੰਜਾਬ ਕਾਂਗਰਸ ਇੰਚਾਰਜ ਨਾਲ 2400 ਕਰੋੜ ਦਾ ਘੁਟਾਲਾ । ਅਦਾਲਤ ਵਿੱਚ ਜਵਾਬ ਦਿਓ ਅਤੇ ਜੇਲ੍ਹ ਲਈ ਤਿਆਰ ਰਹੋ ।

ਸੋਸ਼ਲ ਮੀਡੀਆ ਤੇ ਦੂਸਰੇ ਟਵੀਟ ਵਿਚ ਹੋਰ ਕੀ ਆਖਿਆ ਡਾਕਟਰ ਸਿੱਧੂ ਨੇ

ਨਵਜੋਤ ਕੌਰ ਸਿੱਧੂ ਨੇ ਦੂਜੇ ਟਵੀਟ ‘ਚ ਕਿਹਾ ਹੈ ਕਿ ਤੁਸੀਂ (ਰਾਜਾ ਵੜਿੰਗ) ਪਹਿਲੇ ਅਜਿਹੇ ਵਿਅਕਤੀ ਹੋ ,ਜਿਸ ਨੇ ਕਾਂਗਰਸ (Congress) ਨਾਲ ਜੁੜੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਹੀਂ ਬਖਸਿ਼ਆ, ਇੱਕ ਮੈਂਬਰ ਦੀ ਜੁਆਇਨਿੰਗ ਫੀਸ 75 ਰੁਪਏ ਰੱਖੀ ਹੈ । ਜ਼ਰਾ ਸੋਚੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਲੁੱਟਿਆ ਹੈ । ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਸੀਂ ਕਿੰਨੇ ਨੌਜਵਾਨਾਂ ਨੂੰ ਨੌਕਰੀਆਂ ਜਾਂ ਚੰਗੀ ਪਲੇਸਮੈਂਟ ਦਿਵਾ ਕੇ ਉਨ੍ਹਾਂ ਦੀ ਮਦਦ ਕੀਤੀ ਹੈ? ਕੀ ਨੌਜਵਾਨਾਂ ਦਾ ਇਸਤੇਮਾਲ ਸਿਰਫ਼ ਲੋਕਾਂ ਨੂੰ ਇਕੱਠਾ ਕਰਨ, ਰੈਲੀਆਂ ਕਰਨ ਅਤੇ ਆਪਣੇ ਲਈ ਨਾਅਰੇ ਲਗਾਉਣ ਲਈ ਕੀਤਾ ਜਾਂਦਾ ਹੈ? ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਨੌਜਵਾਨਾਂ ਤੋਂ ਇਕੱਠੇ ਕੀਤੇ ਜਾਣ ਵਾਲੇ 7.5 ਕਰੋੜ ਰੁਪਏ ਕਿਵੇਂ ਖਰਚ ਕਰਨ ਵਾਲੇ ਹੋ ?

ਅਮਰਿੰਦਰ ਰਾਜਾ ਵੜਿੰਗ ਨੇ ਕੀ ਆਖਿਆ

ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਹੋਏ ਇਲਜ਼ਾਮਾਂ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜ਼ੀਰਕਪੁਰ ਵਿਖੇ ਮੇਰੀ ਜ਼ਮੀਨ ਦਾ ਕੋਈ ਕਾਗਜ਼ ਕੋਈ ਬਿਆਨਾ ਕੋਈ ਇੰਤਕਾਲ ਦਿਖਾਇਆ ਜਾਵੇ ਮੈਂ ਮੰਨ ਜਾਵਾਂਗਾ । ਇਸੇ ਦੇ ਨਾਲ ਰਾਜਾ ਵੜਿੰਗ ਨੇ ਕਿਹਾ ਕਿ ਚੈਨਲ ਬਹੁਤ ਸਾਰੇ ਇਸੇ ਤਰਜੀਹ ਉੱਤੇ ਖਬਰ ਚਲਾ ਰਹੇ ਹਨ ਕਿ ਨਵਜੋਤ ਕੌਰ ਸਿੱਧੂ ਨੇ ਮੇਰੇ ਉੱਪਰ ਇਲਜ਼ਾਮ ਲਗਾਏ ਹਨ । ਉਨ੍ਹਾਂ ਨਵਜੋਤ ਕੌਰ ਸਿੱਧੂ ਨੂੰ ਪੁੱਛਿਆ ਕਿ ਜੇਕਰ ਮੇਰੇ ਕੋਲ ਇੰਨੀ ਜ਼ਮੀਨ ਹੈ ਤਾਂ ਉਸ ਵਿੱਚੋਂ ਕੇਵਲ ਮੈਨੂੰ 10 ਤੋਂ 12 ਕਿੱਲੇ ਦੇ ਦੇਣ ਬਾਕੀ, ਉਹ ਖੁਦ ਰੱਖ ਲੈਣ । ਰਾਜਾ ਵੜਿੰਗ ਨੇ ਨਵਜੋਤ ਕੌਰ ਸਿੱਧੂ ਨੂੰ ਮਾਨਸਿਕ ਤੌਰ `ਤੇ ਬਿਮਾਰ ਦੱਸਿਆ ।

Read More : ਨਵਜੋਤ ਕੌਰ ਸਿੱਧੂ ਨੇ ਅਮਰਿੰਦਰ ਰਾਜਾ ਵੜਿੰਗ ਤੇ ਕੀਤਾ ਸੋਸ਼ਲ ਮੀਡੀਆ ਤੇ ਤਿੱਖਾ ਹਮਲਾ

ਅਮਰੀਕਾ ਦੇ ਗੁਰਦੁਆਰਾ ਕੰਪਲੈਕਸ ਤੋਂ ਇਕ ਸਿੱਖ ਵਿਅਕਤੀ ਹੋਇਆ ਅਗਵਾ

0
kidnapped

ਅਮਰੀਕਾ, 20 ਫਰਵਰੀ 2026 : ਅਮਰੀਕਾ (America) ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਵਿਖੇ ਬਣੇ ਇਕ ਗੁਰਦੁਆਰਾ ਸਾਹਿਬ ਕੰਪਲੈਕਸ ਵਿਚੋਂ ਇਕ ਸਿੱਖ ਵਿਅਕਤੀ ਨੂੰ ਅਗਵਾ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਕੈਨੀਫੋਰਨੀਆ ਦੇ ਟਰੇਸੀ ਸਿਟੀ ਦੇ ਇਕ ਗੁਰਦੁਆਰਾ ਸਾਹਿਬ ਦੇ ਕੰਪਲੈਕਸ (Gurdwara Sahib Complex) ਵਿਚੋਂ ਜਿਸ ਸਿੱਖ ਵਿਅਕਤੀ ਨੂੰ ਅਗਵਾ (Kidnapping) ਕੀਤਾ ਗਿਆ ਹੈ ਦਾ ਨਾਮ ਅਵਤਾਰ ਸਿੰਘ ਹੈ । ਅਗਵਾ ਕੀਤਾ ਗਿਆ ਵਿਅਕਤੀ ਅਵਤਾਰ ਸਿੰਘ ਮੂਲ ਰੂਪ ਵਿੱਚ ਪੰਜਾਬ ਦੇ ਲੁਧਿਆਣਾ ਦਾ ਰਹਿਣ ਵਾਲਾ ਹੈ ਪਰ ਉਸ ਦਾ ਪਰਿਵਾਰ ਕਈ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਰਹਿ ਰਿਹਾ ਹੈ । ਅਵਤਾਰ ਸਿੰਘ ਦੀ ਉਮਰ 57 ਸਾਲ ਦੱਸੀ ਜਾਂਦੀ ਹੈ ਅਤੇ ਉਹ ਲੰਬੇ ਸਮੇਂ ਤੋਂ ਟਰੇਸੀ ਦੇ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕੰਮ ਕਰ ਰਿਹਾ ਸੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਵਿੱਚ ਰਹਿੰਦਾ ਸੀ ।

ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ ਤੇ ਕੀਤੀ ਹੈ ਜਾਂਚ ਸ਼ੁਰੂ

ਕੈਨੀਫੋਰਨੀਆ ਵਿਖੇ ਅਗਵਾ ਹੋਏ ਅਵਤਾਰ ਸਿੰਘ ਸਬੰਧੀ ਪੁਲਸ ਨੂੰ ਪ੍ਰਾਪਤ ਹੋਈ ਸੀ. ਸੀ. ਟੀ. ਵੀ. ਫੁਟੇਜ (CCTV footage) ਦੇ ਆਧਾਰ ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਫੁਟੇਜ ਵਿਚ ਤਿੰਨ ਅਣਪਛਾਤੇ ਲੋਕ ਅਤੇ ਇਕ ਚਿੱਟੇ ਰੰਗ ਦੀ ਐਸ. ਯੂ. ਵੀ. ਦਿਖਾਈ ਦੇ ਰਹੀ ਹੈ ।

ਪਰਿਵਾਰ ਦੀ ਸਿ਼ਕਾਇਤ ਤੋਂ ਬਾਅਦ ਪੁਲਸ ਨੇ ਜਾਰੀ ਕੀਤੀ ਅਵਤਾਰ ਸਿੰਘ ਦੀ ਤਸਵੀਰ

ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚੋਂ ਅਗਵਾ ਅਵਤਾਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਥਾਨਕ ਪੁਲਸ ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਕੋਲ ਅਗਵਾ ਦੀ ਰਿਪੋਰਟ ਦਰਜ ਕਰਵਾਈ ਹੈ, ਜਿਸਨੂੰ ਆਧਾਰ ਮੰਨ ਕੇ ਜਿਥੇ ਪੁਲਸ (Police) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਥੇ ਹੀ ਸਥਾਨਕ ਪੁਲਸ ਨੇ ਜਨਤਾ ਤੋਂ ਜਾਣਕਾਰੀ ਮੰਗਦਿਆਂ ਅਵਤਾਰ ਸਿੰਘ ਅਤੇ ਐਸ. ਯੂ. ਵੀ. ਦੀ ਇੱਕ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟਸ `ਤੇ ਅਪਲੋਡ ਕੀਤੀ ਹੈ ।

Read More : ਦਿੱਲੀ ਦੇ ਇਕ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

ਘਰ ਵਾਲੀ ਨੇ ਚਾਕੂ ਮਾਰ ਕੇ ਉਤਾਰਿਆ ਪਤੀ ਨੂੰ ਮੌਤ ਦੇ ਘਾਟ

0
Killed

ਆਂਧਰਾ ਪ੍ਰਦੇਸ਼, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਆਂਧਰਾ ਪ੍ਰਦੇਸ਼ (Andhra Pradesh) ਦੇ ਮੰਗਲਾਗਿਰੀ ਵਿਖੇ ਪਤਨੀ ਵਲੋਂ ਆਪਣੇ ਹੀ ਪਤੀ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਾਰਨ ਰਿਹਾ ਪਤਨੀ ਵਲੋਂ ਅਜਿਹਾ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਆਂਧਰਾ ਪ੍ਰਦੇਸ਼ ਦੇ ਮੰਗਲਾਗਿਰੀ ਵਿਖੇ ਜੋ ਪਤਨੀ ਵਲੋਂ ਪਤੀ ਨੂੰ ਚਾਕੂ ਮਾਰ ਕੇ ਕਤਲ (Murder by stabbing) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਜਿਹਾ ਕਰਨ ਦਾ ਮੁੱਖ ਕਾਰਨ ਪਤੀ-ਪਤਨੀ ਵਿਚਾਲੇ ਟੀ. ਵੀ. ਦੀ ਆਵਾਜ਼ ਨੂੰ ਲੈ ਕੇ ਹੋਇਆ ਆਪਸੀ ਝਗੜਾ ਹੈ ।

ਕੌਣ ਹੈ ਕਤਲ ਹੋਣ ਵਾਲਾ ਵਿਅਕਤੀ

ਪੁਲਸ ਦੇ ਅਨੁਸਾਰ ਜਿਸ ਵਿਅਕਤੀ ਦਾ ਉਸਦੀ ਆਪਣੀ ਹੀ ਪਤਨੀ ਵਲੋਂ ਚਾਕੂ ਮਾਰ ਕੇ ਕਤਲ ਕੀਤਾ ਗਿਆ ਹੈ ਵਾਲੇ ਮ੍ਰਿਤਕ ਦੀ ਪਛਾਣ ਸ਼ੇਖ ਅਹਿਮਦ (Sheikh Ahmed) (27) ਵਜੋਂ ਹੋਈ ਹੈ, ਜੋ ਕਿ ਪੇਸ਼ੇ ਤੋਂ ਏ. ਸੀ. ਮਕੈਨਿਕ ਸੀ । ਉਹ ਮੰਗਲਾਗਿਰੀ ਵਿੱਚ ਟਿਡਕੋ ਹਾਊਸਿੰਗ ਕਲੋਨੀ ਵਿੱਚ ਰਹਿੰਦੇ ਸਨ । ਪੁਲਸ ਮੁਤਾਬਕ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਅਹਿਮਦ ਨੇ ਆਪਣੀ ਪਤਨੀ ਨੂੰ ਟੀ. ਵੀ. ਦੀ ਆਵਾਜ਼ ਘੱਟ ਕਰਨ ਲਈ ਕਿਹਾ ਤੇ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਪਤੀ `ਤੇ ਚਾਕੂ ਨਾਲ ਹਮਲਾ ਕਰ ਦਿੱਤਾ ।

ਪੁਲਸ ਨੇ ਕੇਸ ਦਰਜ ਕਰਕੇ ਸ਼ੁਰੂ ਕਰ ਦਿੱਤੀ ਅਗਲੀ ਕਾਰਵਾਈ

ਸਥਾਨਕ ਲੋਕਾਂ ਨੇ ਜ਼ਖ਼ਮੀ ਅਹਿਮਦ ਨੂੰ ਵਿਜੇਵਾੜਾ ਦੇ ਸਰਕਾਰੀ ਜਨਰਲ ਹਸਪਤਾਲ (Hospital) ਪਹੁੰਚਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Read More : ਪਿੰਡ ਠੱਠੀਆਂ ਮਹੰਤਾਂ ਦੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਟੀ-20 ਵਿਸ਼ਵ ਕੱਪ ਲਈ ਹੋਇਆ ਸੁਪਰ-8 ਟੀਮਾਂ ਦਾ ਫ਼ੈਸਲਾ

0
Team

ਨਵੀਂ ਦਿੱਲੀ, 20 ਫਰਵਰੀ 2026 : ਖੇਡਾਂ ਦੇ ਖੇਤਰ ਵਿਚ ਚੱਲ ਰਹੇ ਕ੍ਰਿਕਟ ਮੈਚਾਂ (Cricket matches) ਦੀ ਲੜੀ ਤਹਿਤ ਟੀ-20 ਵਿਸ਼ਵ ਕੱਪ-2026 ਲਈ ਸੁਪਰ-8 ਟੀਮਾਂ (Super-8 teams) ਦਾ ਫ਼ੈਸਲਾ ਕਰ ਲਿਆ ਗਿਆ ਹੈ।

ਕਿੰਨੇ ਮੈਚ ਹੋਣਗੇ ਸੁਪਰ-8 ਪੜ੍ਹਾਅ ਵਿਚ

ਮਿਲੀ ਜਾਣਕਾਰੀ ਮੁਤਾਬਕ ਟੀ-20 ਵਿਸ਼ਵ ਕੱਪ 2026 (T20 World Cup 2026) ਲਈ ਜੋ ਸੁਪਰ-8 ਟੀਮਾਂ ਦਾ ਫੈਸਲਾ ਹੋਇਆ ਤਹਿਤ 12 ਮੈਚ ਹੋਣਗੇ, ਜਿਸ ਵਿਚ ਤਿੰਨ ਦਿਨਾਂ ਦਾ ਡਬਲਾਹੈਡਰ ਵੀ ਹੋਵੇਗਾ । ਸੂਚਨਾ ਮੁਤਾਬਕ ਸੁਪਰ-8 ਪੜਾਅ ਵਿੱਚ ਚਾਰ-ਚਾਰ ਟੀਮਾਂ ਦੇ ਦੋ ਗਰੁੱਪ ਹੋਣਗੇ ਤੇ ਹਰੇਕ ਟੀਮ ਆਪਣੇ ਗਰੁੱਪ ਦੇ ਅੰਦਰ ਇੱਕ ਦੂਜੇ ਦੇ ਵਿਰੁੱਧ ਤਿੰਨ ਮੈਚ ਖੇਡੇਗੀ, ਭਾਵ ਪ੍ਰਤੀ ਗਰੁੱਪ ਛੇ ਮੈਚ ਹੋਣਗੇ । ਇਸਦਾ ਮਤਲਬ ਹੈ ਕਿ ਦੋਵਾਂ ਗਰੁੱਪਾਂ ਵਿਚਕਾਰ ਕੁੱਲ 12 ਮੈਚ ਖੇਡੇ ਜਾਣਗੇ । ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਅਗਲੇ ਦੌਰ ਵਿੱਚ ਜਾਣਗੀਆਂ । ਸੁਪਰ 8 ਪੜਾਅ ਵਿੱਚ 22 ਫਰਵਰੀ ਅਤੇ 26 ਫਰਵਰੀ ਨੂੰ ਦੋ-ਦੋ ਮੈਚ ਹੋਣਗੇ, ਨਾਲ ਹੀ 1 ਮਾਰਚ ਨੂੰ ਵੀ। ਬਾਕੀ ਦਿਨ, 20 ਤੋਂ 28 ਫਰਵਰੀ ਤੱਕ, ਇੱਕ-ਇੱਕ ਮੈਚ ਹੋਵੇਗਾ ।

ਕਿਹੜਾ ਸੈਮੀਫਾਈਨਲ ਕਦੋਂ ਜਾਵੇਗਾ ਖੇਡਿਆ

ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਖੇਡਿਆ ਜਾਵੇਗਾ, ਜਦੋਂ ਕਿ ਦੂਜਾ ਸੈਮੀਫਾਈਨਲ 5 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਜੇਤੂ ਟੀਮ 8 ਮਾਰਚ ਨੂੰ ਫਾਈਨਲ ਵਿੱਚ ਖੇਡੇਗੀ । ਜੇਕਰ ਪਾਕਿਸਤਾਨ ਨਾਕਆਊਟ ਦੌਰ ਵਿੱਚ ਅੱਗੇ ਵਧਦਾ ਹੈ, ਤਾਂ ਇਸਦੇ ਸਾਰੇ ਮੈਚ ਕੋਲੰਬੋ ਵਿੱਚ ਖੇਡੇ ਜਾਣਗੇ। ਭਾਰਤ ਅਤੇ ਪਾਕਿਸਤਾਨ ਗਰੁੱਪ-ਏ ਤੋਂ ਅਗਲੇ ਦੌਰ ਵਿਚ ਪਚੁੰਚ ਗਏ ਹਨ ।

ਟੂਰਨਾਮੈਂਟ ਵਿਚ ਕਿੰਨੀਆਂ ਟੀਮਾਂ ਨੇ ਲਿਆ ਸੀ ਹਿੱਸਾ

ਇਸ ਟੂਰਨਾਮੈਂਟ (Tournament) ਵਿੱਚ 20 ਟੀਮਾਂ ਨੇ ਹਿੱਸਾ ਲਿਆ। ਪੰਜ ਟੀਮਾਂ ਨੂੰ ਚਾਰ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਸੀ । ਅਗਲੇ ਦੌਰ ਲਈ ਅੱਠ ਟੀਮਾਂ ਦਾ ਫੈਸਲਾ 36 ਮੈਚ ਪੂਰੇ ਹੋਣ ਤੋਂ ਬਾਅਦ ਹੀ ਕੀਤਾ ਗਿਆ ਸੀ । ਵੀਰਵਾਰ ਨੂੰ ਤਿੰਨ ਮੈਚ ਖੇਡੇ ਗਏ ਸਨ, ਪਰ ਉਨ੍ਹਾਂ ਦਾ ਸੁਪਰ 8 `ਤੇ ਕੋਈ ਪ੍ਰਭਾਵ ਨਹੀਂ ਪਿਆ । ਅੱਜ ਆਸਟ੍ਰੇਲੀਆ ਅਤੇ ਓਮਾਨ ਆਪਣਾ ਆਖਰੀ ਗਰੁੱਪ ਮੈਚ (Group match) ਖੇਡਣਗੇ, ਪਰ ਇਸਦਾ ਸੁਪਰ 8 ‘ਤੇ ਵੀ ਕੋਈ ਪ੍ਰਭਾਵ ਨਹੀਂ ਪਵੇਗਾ ।

Read More : ਸਈਅਦ ਮੁਸ਼ਤਾਕ ਅਲੀ ਟੀ-20 ਟਰਾਫੀ ਕ੍ਰਿਕਟ ਟੂਰਨਾਮੈਂਟ

ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ ਕੱਢਣੀਆਂ ਪਈਆਂ ਮਰੀਜ਼ਾਂ ਦੀਆਂ ਅੱਖਾਂ

0
Eyes

ਗੋਰਖਪੁਰ, 20 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਗੋਰਖਪੁਰ ਵਿਖੇ ਮੋਤੀਆਬਿੰਦ ਦੇ ਅਪ੍ਰੇਸ਼ਨ ਤੋਂ ਬਾਅਦ ਫੈਲੀ ਇਨਫੈਕਸ਼ਨ ਕਾਰਨ ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ (Gouging out eyes) ਪੈ ਗਈਆਂ ਹਨ ।

ਕਿੰਨੇ ਦੀਆਂ ਕੱਢਣੀਆਂ ਪਈਆਂ ਅੱਖਾਂ

ਮਿਲੀ ਜਾਣਕਾਰੀ ਮੁਤਾਬਕ ਜਿਸ ਨਿਜੀ ਹਸਪਤਾਲ (Private hospital) ਵਿਚ ਵਿਅਕਤੀਆਂ ਨੇ ਆਪਣੀਆਂ ਅੱਖਾਂ ਦਾ ਮੋਤੀਆਬਿੰਦ ਦਾ ਅਪ੍ਰੇਸ਼ਨ (Cataract surgery) ਕਰਵਾਇਆ ਦੀਆਂ ਅੱਖਾਂ ਵਿਚ ਇਨਫੈਕਸ਼ਨ ਫੈਲ ਗਈ, ਜਿਸ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਹੀ ਕੱਢਣੀਆਂ ਪੈ ਗਈਆਂ ਹਨ । ਇਥੇ ਬਸ ਨਹੀਂ ਇਸ ਸਭ ਦੇ ਚਲਦਿਆਂ 9 ਦੇ ਕਰੀਬ ਹੋਰ ਵਿਅਕਤੀਆਂ ਦੀਆਂ ਅੱਖਾਂ ਦੀ ਰੌਸ਼ਨੀ ਚਲੇ ਜਾਣ ਦਾ ਪਤਾ ਲੱਗਿਆ ਹੈ । ਉਕਤ ਵਾਪਰੇ ਇਸ ਘਟਨਾਕ੍ਰਮ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ ।

ਕੀ ਆਖਿਆ ਜਿਲਾ ਮੈਜਿਸਟ੍ਰੇਟ ਨੇ

ਗੋਰਖਪੁਰ ਵਿਖੇ ਵਾਪਰੇ ਅੱਖਾਂ ਦੀ ਰੌਸ਼ਨੀ ਜਾਣ ਅਤੇ ਅੱਖਾਂ ਹੀ ਇਨਫੈਕਸ਼ਨ (Infection) ਤੋਂ ਬਾਅਦ ਕੱਢਣ ਦੀ ਘਟਨਾ ਤੇ ਬੋਲਦਿਆਂ ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਕਿਹਾ ਹੈ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਹਸਪਤਾਲ ਦੀ ਰਜਿਸਟਰੇਸ਼ਨ ਰੱਦ ਕੀਤੀ ਜਾਵੇਗੀ । ਮੁੱਖ ਮੈਡੀਕਲ ਅਫ਼ਸਰ ਡਾ. ਰਾਜੇਸ਼ ਝਾਅ ਨੇ ਇਸ ਨੂੰ ਗੰਭੀਰ ਲਾਪ੍ਰਵਾਹੀ ਕਰਾਰ ਦਿਤਾ ਹੈ ਅਤੇ ਸਿਹਤ ਵਿਭਾਗ ਦੇ ਟੈਸਟਾਂ ਵਿਚ ਬੈਕਟੀਰੀਆ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਪੀੜਤ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਛੁੱਟੀ ਦੇ ਦਿਤੀ ਗਈ ਸੀ ।

ਇਲਾਜ ਕਰਵਾ ਰਹੇ ਇਕ ਮਰੀਜ਼ ਨੇ ਕੀ ਦੱਸਿਆ

ਏਮਜ਼ ਦਿੱਲੀ ਵਿਚ ਇਲਾਜ ਕਰਵਾ ਰਹੇ ਪਰਦੇਸੀ ਨਾਂ ਦੇ ਮਰੀਜ਼ ਨੇ ਦਸਿਆ ਕਿ ਡਾਕਟਰਾਂ ਨੇ ਉਸ ਨੂੰ ਕਹਿ ਦਿਤਾ ਹੈ ਕਿ ਉਸ ਦੀ ਅੱਖ ਦੀ ਰੌਸ਼ਨੀ (Eye light) ਜਾ ਚੁਕੀ ਹੈ । ਇਸੇ ਤਰ੍ਹਾਂ ਗੋਲਾ ਦੀ ਰਹਿਣ ਵਾਲੀ ਸਹਿਵਾਨ ਅਲੀ ਨੇ ਦਸਿਆ ਕਿ ਆਪ੍ਰੇਸ਼ਨ ਤੋਂ ਅਗਲੇ ਦਿਨ ਹੀ ਉਸ ਦੀ ਅੱਖ ਵਿਚੋਂ ਖੂਨ ਵਗਣ ਲੱਗਾ ਅਤੇ ਦਿੱਲੀ ਵਿਚ ਡਾਕਟਰਾਂ ਨੂੰ ਉਸ ਦੀ ਇਕ ਅੱਖ ਕੱਢਣੀ ਪਈ ।

ਕਿਥੇ ਹੋਇਆ ਸੀ ਮਰੀਜ਼ਾਂ ਦਾ ਮੋਤੀਆਬਿੰਦ ਦਾ ਅਪ੍ਰੇਸ਼ਨ

ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਨਿਊ ਰਾਜੇਸ਼ ਹਾਈਟੈਕ ਹਸਪਤਾਲ ਵਿਚ ਲਗਾਏ ਗਏ ਇਕ ਅੱਖਾਂ ਦੇ ਕੈਂਪ ਦੌਰਾਨ 30 ਮਰੀਜ਼ਾਂ ਦੇ ਆਪ੍ਰੇਸ਼ਨ ਕੀਤੇ ਗਏ ਸਨ । ਜਾਣਕਾਰੀ ਮੁਤਾਬਕ ਆਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ ਹੀ ਕਈ ਮਰੀਜ਼ਾਂ ਨੇ ਅੱਖਾਂ ਵਿਚ ਤੇਜ਼ ਦਰਦ ਅਤੇ ਪਾਣੀ ਆਉਣ ਦੀ ਸ਼ਿਕਾਇਤ ਕੀਤੀ । ਘੱਟੋ-ਘੱਟ 18 ਮਰੀਜ਼ਾਂ ਨੂੰ ਗੰਭੀਰ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ, ਲਖਨਊ ਅਤੇ ਵਾਰਾਣਸੀ ਦੇ ਹਸਪਤਾਲਾਂ ਵਿਚ ਰੈਫਰ ਕਰ ਦਿਤਾ ਗਿਆ । ਇਨ੍ਹਾਂ ਵਿਚੋਂ ਕਈਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਇਨਫੈਕਸ਼ਨ ਨੂੰ ਹੋਰ ਫੈਲਣ ਤੋਂ ਰੋਕਣ ਲਈ ਡਾਕਟਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਕੱਢਣੀਆਂ ਪਈਆਂ ।

Read More : ਦਿੱਲੀ ਦੇ ਇਕ ਹਸਪਤਾਲ ‘ਚੋਂ ਨਵ-ਜੰਮਿਆ ਬੱਚਾ ਅਗਵਾ

ਟੈ੍ਕਟਰ ਦਾ ਸੰਤੁਲਨ ਵਿਗੜਨ ਕਾਰਨ ਦੋ ਦੀ ਗਈ ਜਾਨ

0
Death

ਹੁਸ਼ਿਆਰਪੁਰ-ਹਰਿਆਣਾ, 20 ਫਰਵਰੀ 2026 : ਬੀਤੀ ਦੇਰ ਸ਼ਾਮ ਇਕ ਤੇਜ ਰਫ਼ਤਾਰ ਟੈ੍ਕਟਰ (High-speed tractor) ਦੇ ਸੰਤੁਲਨ ਵਿਗੜਨ ਕਾਰਨ ਢਾਬੇ ਅੰਦਰ ਵੜਨ ਕਾਰਨ ਦੋ ਵਿਅਕਤੀਆਂ ਦੀ ਜਾਨ ਚਲੀ ਗਈ ਹੈ ।

ਕੌਣ ਹਨ ਦੋਵੇਂ ਮ੍ਰਿਤਕ

ਬੀਤੀ ਦੇਰ ਸ਼ਾਮ ਹੁਸ਼ਿਆਰਪੁਰ ਦਸੂਹਾ ਮੇਨ ਰੋਡ ਉਤੇ ਰਾਣਾ ਹਿਮਾਚਲੀ ਢਾਬੇ ’ਤੇ ਵਾਪਰੇ ਭਿਆਨਕ ਹਾਦਸੇ (Terrible accident) ਵਿਚ ਜਿਨ੍ਹਾਂ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ (Death) ਹੋ ਗਈ ਵਿਚ 35 ਸਾਲਾ ਕਮਲ ਕਮਾਰ ਤੇ 24 ਸਾਲਾ ਰਣਜੀਤ ਸਿੰਘ ਸ਼ਾਮਲ ਹਨ ।

ਕਿਵੇਂ ਵਾਪਰਿਆ ਹਾਦਸਾ

ਜਾਣਕਾਰੀ ਮੁਤਾਬਕ ਮ੍ਰਿਤਕ ਕਮਲ ਕੁਮਾਰ ਜੋ ਕਿ ਪਿਛਲੇ ਦੋ ਸਾਲਾਂ ਤੋਂ ਇਹ ਢਾਬਾ ਚਲਾ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀ ਤੇ ਰਣਜੀਤ ਸਿੰਘ ਢਾਬੇ ਨੇੜੇ ਲੇਬਰ ਦਾ ਕੰਮ ਕਰਦਾ ਸੀ ਢਾਬੇ ਤੇ ਰੋਟੀ ਖਾਣ ਲਈ ਗਿਆ ਸੀ ਕਿ ਸੈਫੂ ਪੁੱਤਰ ਆਲਮਦੀਨ ਹਾਲ ਵਾਸੀ ਲਾਜਵੰਤੀ ਨਗਰ ਹੁਸ਼ਿਆਰਪੁਰ ਜੋ ਕਿ ਦਸੂਹਾ ਸਾਈਡ ਤੋਂ ਹੁਸ਼ਿਆਰਪੁਰ ਨੂੰ ਪੱਠਿਆ ਨਾਲ ਲੱਦੀ ਟਰੈਕਟਰ ਟਰਾਲੀ ’ਤੇ ਜਾ ਰਿਹਾ ਸੀ ਤੇਜ਼ ਰਫ਼ਤਾਰ ਹੋਣ ਕਾਰਨ ਜਦੋਂ ਉਹ ਵੁਡਲੈਂਡ ਓਵਰਸੀਜ਼ ਸਕੂਲ ਨਜ਼ਦੀਕ ਪੁੱਜਾ ਤਾਂ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਤੇ ਉਹ ਰਾਣਾ ਹਿਮਾਚਲੀ ਢਾਬੇ ਅੰਦਰ ਜਾ ਵੜਿਆ । ਪੁਲਸ ਵਲੋਂ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ (Driver arrested) ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

Read More : ਸੜਕ ਹਾਦਸੇ ਵਿਚ ਪੰਜ ਦੀ ਮੌਤ ਚਾਰ ਹੋਰ ਗੰਭੀਰ ਜ਼ਖਮੀ

8ਵੀਂ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇਣਗੇ 8. 18 ਲੱਖ ਵਿਦਿਆਰਥੀ

0
Harjot Bains

ਚੰਡੀਗੜ੍ਹ, 19 ਫਰਵਰੀ 2026 : ਹਾਲ ਹੀ ਹੋਣ ਜਾ ਰਹੀਆਂ 8ਵੀਂ, 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ (Board exams) ਪੰਜਾਬ ਭਰ ਵਿਚ 8. 18 ਲੱਖ ਤੋਂ ਵਧ ਵਿਦਿਆਰਥੀ ਦੇਣਗੇ ।

ਕੀ ਦੱਸਿਆ ਸਿੱਖਿਆ ਮੰਤਰੀ ਨੇ

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ (Harjot Singh Bains) ਨੇ ਦੱਸਿਆ ਕਿ ਪੰਜਾਬ ਭਰ ਵਿਚ 8.18 ਲੱਖ ਤੋਂ ਵੱਧ ਵਿਦਿਆਰਥੀ (More than 8.18 lakh students) ਬੋਰਡ ਪ੍ਰੀਖਿਆਵਾਂ ਦੇਣ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਭਰ ਵਿਚ 6,792 ਪ੍ਰੀਖਿਆ ਕੇਂਦਰ ਸਥਾਪਤ ਕੀਤੇ ਹਨ, ਜਿਨ੍ਹਾਂ ‘ਚ 8ਵੀਂ ਜਮਾਤ ਲਈ 2,307, 10ਵੀਂ ਜਮਾਤ ਲਈ 2,367 ਅਤੇ 12ਵੀਂ ਜਮਾਤ ਲਈ 2,118 ਸ਼ਾਮਲ ਹਨ । ਪ੍ਰੀਖਿਆਵਾਂ (Exams) ਦੀ ਨਿਗਰਾਨੀ ਲਈ, 2,469 ਸੁਪਰਡੈਂਟ ਅਤੇ 3,193 ਡਿਪਟੀ ਸੁਪਰਡੈਂਟ ਤਾਇਨਾਤ ਕੀਤੇ ਹਨ । ਉਨ੍ਹਾਂ ਕਿਹਾ ਕਿ 111 ਵਿਸ਼ੇਸ਼ ਟੀਮਾਂ ਸਮੇਤ 384 ਫਲਾਇੰਗ ਸਕੁਐਡ ਪ੍ਰੀਖਿਆਵਾਂ ਵਿੱਚ ਨਕਲ ਨੂੰ ਰੋਕਣ ਲਈ ਅਚਾਨਕ ਨਿਰੀਖਣ ਕਰਨਗੇ ।

Read More : ਪੀ. ਐਸ. ਈ. ਬੀ. ਨੇ ਕੀਤਾ ਪ੍ਰੀਖਿਆਵਾਂ ਦੇ ਚਲਦਿਆਂ ਡਿਜ਼ੀਟਲ ਟੈ੍ਕਿੰਗ ਸਿਸਟਮ ਲਾਗੂ