Home Blog Page 222

ਲਲਿਤ ਮੋਦੀ ਨੇ `ਸਭ ਤੋਂ ਵੱਡੇ ਭਗੌੜੇ’ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ

0
Lalit Modi

ਲੰਡਨ, 30 ਦਸੰਬਰ 2025 : ਵਿੱਤੀ ਧੋਖਾਦੇਹੀ ਦੇ ਦੋਸ਼ ਵਿਚ ਭਾਰਤ `ਚ ਲੋੜੀਂਦੇ ਆਈ. ਪੀ. ਐੱਲ. ਦੇ ਸੰਸਥਾਪਕ ਲਲਿਤ ਮੋਦੀ (Lalit Modi) ਨੇ ਸੋਮਵਾਰ ਨੂੰ ਸੋਸ਼ਲ ਮੀਡੀਆ (Social media)`ਤੇ ਪੋਸਟ ਕੀਤੀ ਇਕ ਵੀਡੀਓ ਵਿਚ ਖੁਦ ਨੂੰ ਅਤੇ ਵਿਜੇ ਮਾਲਿਆ ਨੂੰ ਭਾਰਤ ਦੇ `ਦੋ ਸਭ ਤੋਂ ਵੱਡੇ ਭਗੌੜੇ ਕਹਿਣ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ ।

ਕਿਥੇ ਕਹੀ ਸੀ ਲਲਿਤ ਮੋਦੀ ਨੇ ਭਗੌੜੇ ਵਾਲੀ ਗੱਲ

ਲੰਡਨ ਵਿਚ ਮਾਲਿਆ (Mallya) ਦੇ 70ਵੇਂ ਜਨਮ ਦਿਨ ਦੇ ਜਸ਼ਨ ਦੀ ਇਕ ਵੀਡੀਓ, ਜਿਸ ਨੂੰ ਹੁਣ ਸੋਸ਼ਲ ਮੀਡੀਆ `ਤੋਂ ਹਟਾ ਦਿੱਤਾ ਗਿਆ ਹੈ, ਵਿਚ ਲਲਿਤ ਮੋਦੀ ਨੇ ਮਜ਼ਾਕ `ਚ ਦੋਵਾਂ ਨੂੰ ਭਾਰਤ ਦੇ `ਦੋ ਸਭ ਤੋਂ ਵੱਡੇ ਭਗੌੜੇ ਕਿਹਾ ਸੀ । `ਐਕਸ` `ਤੇ ਇਕ ਪੋਸਟ `ਚ ਲਲਿਤ ਮੋਦੀ ਨੇ ਕਿਹਾ ਕਿ ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਖਾਸ ਕਰ ਕੇ ਭਾਰਤ ਸਰਕਾਰ ਦੀਆਂ, ਜਿਸ ਪ੍ਰਤੀ ਮੇਰੇ ਮਨ ਵਿਚ ਸਭ ਤੋਂ ਵੱਧ ਸਤਿਕਾਰ ਅਤੇ ਆਦਰ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ ।

Read More : ਬੈਂਕ ਕਰਜ਼ਾ ਧੋਖਾਦੇਹੀ ਦਾ ਮਾਮਲਾ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਦੀ ਪ੍ਰਕਿਰਿਆ ਦੇਖੋ ਕਦੋਂ ਹੋਵੇਗੀ ਸ਼ੁਰੂ

0
Bhagwant Mann

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਦੇ ਸਮੁੱਚੇ ਵਸਨੀਕਾਂ ਨੂੰ ਇਲਾਜ ਸਹੂਲਤ ਦੇਣ ਦੇ ਉਦੇਸ਼ ਨਾਲ ਜੋ ਪੰਜਾਬ ਸਰਕਾਰ (Punjab Government) ਵਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਣੀ ਹੈ ਦੇਖੋ ਉਹ ਹੁਣ ਕਦੋਂ ਪ੍ਰਕਿਰਿਆ ਅਧੀਨ ਆਵੇਗੀ।

ਕਦੋਂ ਸ਼਼ੁਰੂ ਹੋ ਰਹੀ ਹੈ ਇਹ ਪ੍ਰਕਿਰਿਆ

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਨਵੇਂ ਸਾਲ ਵਿੱਚ ਸੂਬੇ ਦੇ ਸਾਰੇ ਨਾਗਰਿਕਾਂ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (Chief Minister’s Health Insurance Scheme) ਸ਼ੁਰੂ ਕਰਨ ਦਾ ਜੋ ਐਲਾਨ ਕੀਤਾ ਹੈ ਦੀ ਪ੍ਰਕਿਰਿਆ 8 ਜਨਵਰੀ ਨੂੰ ਸ਼ੁਰੂ ਕੀਤੀ ਜਾਵੇਗੀ । ਇਸ ਯੋਜਨਾ ਤਹਿਤ ਪੰਜਾਬ ਦੇ ਸਾਰੇ ਨਾਗਰਿਕ 10 ਲੱਖ ਰੁਪਏ ਦਾ ਸਿਹਤ ਬੀਮਾ ਪ੍ਰਾਪਤ ਕਰਨਗੇ ਅਤੇ ਸਾਰੇ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਪ੍ਰਾਪਤ ਕਰ ਸਕਣਗੇ ।

ਲੋਕਾਂ ਨੂੰ ਜਾਣਕਾਰੀ ਦੇਣ ਅਤੇ ਯੋਜਨਾ ਸਫਲਤਾਪੂਰਵਕ ਲਾਗੂ ਕਰਨ ਲਈ ਮੀਟਿੰਗ ਆਯੋਜਿਤ

ਇਸ ਯੋਜਨਾ ਨੂੰ ਸਫਲਤਾਪੂਰਵਕ ਲਾਗੂ ਕਰਨ ਅਤੇ ਨਾਗਰਿਕਾਂ ਨੂੰ ਯੋਜਨਾ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ ਲਈ ਸੀ. ਐਚ. ਸੀ. ਆਦਮਪੁਰ ਵਿਖੇ ਆਸ਼ਾ ਵਰਕਰਾਂ ਦੀ ਇੱਕ ਮੀਟਿੰਗ ਕੀਤੀ ਗਈ । ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਹੇਠ, ਆਸ਼ਾ ਵਰਕਰਾਂ ਨੂੰ ਯੋਜਨਾ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ।

ਯੋਜਨਾ ਤਹਿਤ ਕਾਰਡ ਬਣਾਉਣ ਲਈ ਲਗਾਏ ਜਾਣਗੇ ਪਿੰਡਾਂ ਵਿਚ ਜਾ ਜਾ ਕੇ ਕੈਂਪ

ਐਸ. ਐਮ. ਓ. ਡਾ. ਕੁਲਦੀਪ ਸਿੰਘ ਨੇ ਮੀਟਿੰਗ ਨੂੰ ਦੱਸਿਆ ਕਿ ਇਸ ਯੋਜਨਾ ਤਹਿਤ ਕਾਰਡ ਬਣਾਉਣ ਲਈ ਹਰੇਕ ਪਿੰਡ ਵਿੱਚ ਕੈਂਪ ਲਗਾਏ ਜਾਣਗੇ, ਅਤੇ ਇਹ ਕਾਰਡ ਪਿੰਡ ਦੇ ਕਾਮਨ ਸਰਵਿਸ ਸੈਂਟਰ ਵਿੱਚ ਬਣਾਏ ਜਾਣਗੇ। ਆਸ਼ਾ ਵਰਕਰਾਂ ਨੂੰ ਇਸ ਯੋਜਨਾ ਬਾਰੇ ਨਾਗਰਿਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ । ਡਾ. ਹਰਪ੍ਰੀਤ ਸਿੰਘ ਅਤੇ ਬੀ. ਈ. ਈ. ਚੰਦਨ ਮਿਸ਼ਰਾ ਵੀ ਮੌਜੂਦ ਸਨ ।

Read More : ਬਾਗਬਾਨੀ ਵਿੱਚ ਪੰਜਾਬ ਦੇਸ਼ ਭਰ ਵਿੱਚ ਨੰਬਰ ਇਕ : ਮਹਿੰਦਰ ਭਗਤ

ਜਸਟਿਸ ਚੰਦਰਚੂੜ` ਬਣ ਕੇ ਸਾਈਬਰ ਠੱਗਾਂ ਨੇ ਔਰਤ ਕੋਲੋਂ ਠੱਗੇ ਕਰੋੜਾਂ

0
Cyber ​​thugs

ਮੁੰਬਈ, 30 ਦਸੰਬਰ 2025 : ਮੁੰਬਈ (Mumbai) ਦੀ ਇਕ ਬਜ਼ੁਰਗ ਔਰਤ ਨਾਲ ਸਾਈਬਰ ਠੱਗਾਂ (Cyber ​​thugs) ਨੇ ਕਥਿਤ ਤੌਰ `ਤੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਚੰਦਰਚੂੜ ਤੇ ਹੋਰ ਅਧਿਕਾਰੀ ਬਣ ਕੇ 3.71 ਕਰੋੜ ਰੁਪਏ ਦੀ ਠੱਗੀ (Fraud) ਮਾਰੀ ।

ਇਕ ਵਿਅਕਤੀ ਨੂੰ ਕੀਤਾ ਜਾ ਚੁੱਕਿਆ ਹੈ ਗ੍ਰਿਫ਼ਤਾਰ

ਇਕ ਪੁਲਸ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਇਕ ਵਿਅਕਤੀ ਨੂੰ ਗੁਜਰਾਤ `ਚ ਗ੍ਰਿਫ਼ਤਾਰ ਕੀਤਾ ਗਿਆ ਹੈ । 68 ਸਾਲਾ ਔਰਤ ਨੂੰ ਮਨੀ ਲਾਂਡਰਿੰਗ ਦੇ ਮਾਮਲੇ `ਚ `ਡਿਜੀਟਲ ਅਰੈਸਟ` (Digital arrest) ਕੀਤੇ ਜਾਣ ਤੋਂ ਬਾਅਦ ਉਕਤ ਵਿਅਕਤੀ ਨੇ ਧੋਖਾਦੇਹੀ ਵਾਲੇ ਪੈਸੇ ਦਾ ਵੱਡਾ ਹਿੱਸਾ ਆਪਣੇ ਬੈਂਕ ਖਾਤੇ `ਚ ਜਮ੍ਹਾ ਕਰਵਾ ਦਿੱਤਾ । ਇਹ ਘਟਨਾਚੱਕਰ ਇਸ ਸਾਲ 18 ਅਗਸਤ ਤੋਂ 13 ਅਕਤੂਬਰ ਦਰਮਿਆਨ ਵਾਪਰਿਆ ।

ਘਟਨਾਕ੍ਰਮ ਸਬੰਧੀ ਦਿੱਤੀ ਅਧਿਕਾਰੀ ਨੇ ਜਾਣਕਾਰੀ

ਅਧਿਕਾਰੀਆਂ ਨੇ ਦੱਸਿਆ ਕਿ 18 ਅਗਸਤ ਨੂੰ ਇਕ ਵਿਅਕਤੀ ਨੇ ਕੋਲਾਬਾ ਪੁਲਸ ਸਟੇਸ਼ਨ ਤੋਂ ਹੋਣ ਦਾ ਦਾਅਵਾ ਕਰਦੇ ਹੋਏ ਔਰਤ ਨੂੰ ਫ਼ੋਨ ਕੀਤਾ ਤੇ ਕਿਹਾ ਕਿ ਉਸ ਦੇ ਬੈਂਕ ਖਾਤੇ ਦੀ ਵਰਤੋਂ ਮਨੀ ਲਾਂਡਰਿੰਗ ਲਈ ਕੀਤੀ ਜਾ ਰਹੀ ਹੈ । ਉਸ ਨੇ ਜਾਂਚ ਸੀ. ਬੀ. ਆਈ. ਨੂੰ ਸੌਂਪਣ ਦਾ ਦਾਅਵਾ ਕਰਦੇ ਹੋਏ ਉਸ ਦੇ ਬੈਂਕ ਵੇਰਵੇ ਮੰਗੇ। ਮੁਲਜ਼ਮ ਨੇ ਅਧਿਕਾਰੀ ਐੱਸ. ਕੇ. ਜਾਇਸਵਾਲ ਵਜੋਂ ਪੇਸ਼ ਹੋ ਕੇ ਪੀੜਤਾ ਨੂੰ ਉਸ ਦੀ ਜਿ਼ੰਦਗੀ ’ਤੇ 2 ਜਾਂ 3 ਪੰਨਿਆਂ ਦਾ ਲੇਖ ਲਿਖਣ ਲਈ ਵੀ ਮਜਬੂਰ ਕੀਤਾ । ਫਿਰ ਉਸ ਨੇ ਔਰਤ ਨੂੰ ਕਿਹਾ ਕਿ ਉਹ ਉਸ ਦੇ ਨਿਰਦੋਸ਼ ਹੋਣ `ਤੇ ਯਕੀਨ ਕਰਦਾ ਹੈ ਤੇ ਉਸ ਨੂੰ ਜ਼ਮਾਨਤ ਮਿਲਣੀ ਯਕੀਨੀ ਬਣਾਏਗਾ ।

ਕਾਲਾਂ ਬੰਦ ਹੋਣ ਤੇ ਔਰਤ ਨੂੰ ਹੋਇਆ ਆਨ-ਲਾਈਨ ਧੋਖਾਧੜੀ ਦਾ ਸਿ਼ਕਾਰ ਹੋਣ ਦਾ ਅਹਿਸਾਸ

ਅਧਿਕਾਰੀ ਨੇ ਕਿਹਾ ਕਿ ਉਸ ਤੋਂ ਬਾਅਦ ਸਾਈਬਰ ਅਪਰਾਧੀਆਂ ਨੇ ਉਸ ਨੂੰ ਵੀਡੀਓ ਕਾਲ ਰਾਹੀਂ ਅਦਾਲਤ `ਚ ਇਕ ਵਿਅਕਤੀ ਨਾਲ ਮਿਲਾਇਆ ਜਿਸ ਨੇ ਆਪਣੇ ਆਪ ਨੂੰ ਜਸਟਿਸ ਚੰਦਰਚੂੜ ਵਜੋਂ ਪੇਸ਼ ਕੀਤਾ। ਉਸ ਤੋਂ ਉਸ ਦੇ ਨਿਵੇਸ਼ਾਂ ਦੀ ਪੁਸ਼ਟੀ ਕਰਨ ਲਈ ਵੇਰਵੇ ਮੰਗੇ ਗਏ । ਨਤੀਜੇ ਵਜੋਂ ਪੀੜਤਾ ਨੇ 2 ਮਹੀਨਿਆਂ ਅੰਦਰ ਕਈ ਬੈਂਕ ਖਾਤਿਆਂ `ਚ 3.75 ਕਰੋੜ ਰੁਪਏ ਟ੍ਰਾਂਸਫਰ ਕੀਤੇ। ਜਦੋਂ ਕਾਲਾਂ ਬੰਦ ਹੋ ਗਈਆਂ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਆਨਲਾਈਨ ਧੋਖਾਦੇਹੀ ਦਾ ਸਿ਼ਕਾਰ ਹੋ ਗਈ ਹੈ ।

Read More : ਦੋ ਸਾਈਬਰ ਠੱਗਾਂ ਨੂੰ ਚੰਡੀਗੜ੍ਹ ਪੁਲਸ ਨੇ ਕੀਤਾ ਕਾਬੂ

ਬਾਗਬਾਨੀ ਵਿੱਚ ਪੰਜਾਬ ਦੇਸ਼ ਭਰ ਵਿੱਚ ਨੰਬਰ ਇਕ : ਮਹਿੰਦਰ ਭਗਤ

0
Mahendra Bhagat

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਸੂਬੇ ਵਿੱਚ ਬਾਗਬਾਨੀ ਖੇਤਰ ਦਾ ਵਿਸਥਾਰ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ।

ਬਾਗਬਾਨੀ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀਆਂ ਜਾ ਰਹੀਆਂ ਹਨ

ਸਬਸਿਡੀਆਂ

ਬਾਗਬਾਨੀ ਮੰਤਰੀ ਮੋਹਿੰਦਰ ਭਗਤ (Horticulture Minister Mohinder Bhagat) ਦੇ ਨਿਰਦੇਸ਼ਾਂ ਹੇਠ ਬਾਗਬਾਨੀ ਵਿਭਾਗ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਇਲਾਵਾ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਪੂਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਬਾਗਬਾਨੀ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਵੱਖ ਵੱਖ ਸਕੀਮਾਂ ਤਹਿਤ ਕਿਸਾਨਾ ਨੂੰ ਸਬਸਿਡੀਆਂ ਦਿੱਤੀਆ ਜਾ ਰਹੀਆਂ ਹਨ । ਬਾਗਬਾਨੀ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਸਾਨਾ ਨੂੰ ਅਤਿ-ਆਧੁਨਿਕ ਤਕਨਾਲੋਜੀ ਬਾਰੇ ਪੂਰੀ ਜਾਣਕਾਰੀ ਪ੍ਰਦਾਨ ਕਰਵਾਈ ਜਾ ਰਹੀ ਹੈ । ਬਾਗਬਾਨੀ ਵਿਭਾਗ ਨੇ ਸਾਲ 2025 ਦੌਰਾਨ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਅਤੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ ।

7100 ਕਰੋੜ ਦਾ ਪ੍ਰੋਜੈਕਟ ਅਤੇ ‘ਅਪਣਾ ਪਿੰਡ-ਅਪਣਾ ਬਾਗ’ ਨਾਲ ਜੁੜੇ ਲੋਕ

ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਗਬਾਨੀ ਵਿਭਾਗ (Horticulture Department) ਖੇਤੀਬਾੜੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਿਛਲੇ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਭਾਰਤ ਦੇ ਸਾਰੇ ਰਾਜਾਂ ਤੋਂ ਅੱਗੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਗਰੀਕਲਚਰ ਇੰਨਫਰਾਸਟਰਕਚਰ ਫੰਡ (ਏਆਈਐਫ) ਕੇਂਦਰੀ ਸਕੀਮ ਨੂੰ ਸੂਬੇ ਵਿੱਚ ਸੂਚੱਜੇ ਢੰਗ ਨਾਲ ਲਾਗੂ ਕਰਨ ਲਈ ਬਾਗਬਾਨੀ ਵਿਭਾਗ ਨੋਡਲ ਏਜੰਸੀ ਵੱਜੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖੇਤੀਬਾੜੀ ਦੇ 30,000 ਤੋਂ ਵੱਧ ਪ੍ਰੋਜੈਕਟਾਂ ਲਈ 7100 ਕਰੋੜ ਰੁਪਏ ਦੇ ਏਆਈਐਫ ਸਕੀਮ ਤਹਿਤ ਕਰਜ਼ੇ ਮਨਜ਼ੂਰ ਕੀਤੇ ਗਏ ਹਨ ।

ਮਾਨ ਸਰਕਾਰ ਦੇੇ ਰਹੀ ਹੈ ਕਿਸਾਨਾ ਦੀ ਆਮਦਨ ਵਧਾਉਣ ਲਈ ਖਾਸ ਧਿਆਨ

ਬਾਗਬਾਨੀ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਸੂਬੇ ਵਿੱਚ ਬਾਗਬਾਨੀ ਨੂੰ ਪ੍ਰਫੁਲਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵੱਲ ਖਾਸ ਧਿਆਨ ਦੇ ਰਹੀ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਦੇ ਨਿਰੰਤਰ ਯਤਨਾਂ ਸਦਕਾ ਸੂਬੇ ਦਾ ਬਾਗਬਾਨੀ ਹੇਠ ਰਕਬਾ 4,81,616 ਤੋਂ ਵੱਧ ਕੇ ਹੁਣ 5,21,000 ਹੈਕਟੇਅਰ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਖੇਤਰ ਨੂੰ ਵੱਡਾ ਹੁਲਾਰਾ ਦੇਣ ਅਤੇ ਕਿਸਾਨਾ ਨੂੰ ਆਧੁਨਿਕ ਤਕਨਾਲੋਜੀ ਤੋਂ ਜਾਣੂ ਕਰਾਉਣ ਲਈ ਲੁਧਿਆਣਾ ਵਿੱਚ ਲਾਢੋਵਾਲ ਵਿਖੇ ਅਤਿ-ਆਧੁਨਿਕ ਬਾਗਬਾਨੀ ਵਿਕਾਸ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ। ਇਹ ਕੇਂਦਰ ਵਨ-ਸਟਾਪ ਗਿਆਨ ਕੇਂਦਰ ਵਜੋਂ ਕੰਮ ਕਰੇਗਾ ਅਤੇ ਰਾਜ ਭਰ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਉੱਚ ਮੁੱਲ ਵਾਲੀਆਂ ਬਾਗਬਾਨੀ ਫਸਲਾਂ ਵੱਲ ਪ੍ਰੇਰਿਤ ਕਰੇਗਾ।

ਆਪਣਾ ਪਿੰਡ ਆਪਣਾ ਬਾਗ ਮੁਹਿੰਮ ਦੀ ਹੋਈ ਸ਼ੁਰੂਆਤ

ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ‘ਆਪਣਾਂ ਪਿੰਡ-ਆਪਣਾ ਬਾਗ਼’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨਾਲ ਬਾਗਬਾਨੀ ਖੇਤਰ ਨੂੰ ਨਵੀਂ ਦਿਸ਼ਾ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਪਿੰਡਾਂ ਦੀ ਪੰਚਾਇਤੀ ਜ਼ਮੀਨਾਂ ਤੇ ਫ਼ਲਦਾਰ ਪੌਦੇ ਲਗਾਏ ਜਾ ਰਹੇ ਹਨ। ਇਹਨਾ ਬਾਗਾਂ ਤੋਂ ਹੋਣ ਵਾਲੀ ਆਮਦਨ ਸਬੰਧਤ ਪਿੰਡ ਦੀ ਪੰਚਾਇਤ ਵੱਲੋਂ ਪਿੰਡ ਦੇ ਵਿਕਾਸ ਤੇ ਖਰਚੀ ਜਾਵੇਗੀ ।ਉਨ੍ਹਾਂ ਕਿਹਾ ਕਿ ਨੈਸ਼ਨਲ ਹਾਰਟੀਕਚਰ ਮਿਸ਼ਨ ਤਹਿਤ ਕਿਸਾਨਾ ਨੂੰ ਨਵੇਂ ਬਾਗ ਲਗਾਉਣ, ਸਬਜ਼ੀਆਂ ਅਤੇ ਫੁੱਲਾਂ ਦੀ ਕਾਸ਼ਤ, ਖੁੱਬਾਂ, ਬੀ-ਕੀਪਿੰਗ ਲਈ 1575 ਲੱਖ ਰੁਪਏ ਵਿੱਤੀ ਸਹਾਇਤਾ ਵੱਜੋਂ ਦਿੱਤੇ ਗਏ ਹਨ।

ਵਿੱਤੀ ਸਾਲ ਦੌਰਾਨ ਜਾਰੀ ਕੀਤੀ ਗਈ ਹੈ ਲੱਖਾਂ ਰੁਪਏ ਦੀ ਸਬਸਿਡੀ

ਉਨ੍ਹਾਂ ਦੱਸਿਆ ਕਿ ਸਟੇਟ ਪਲਾਨ ਸਕੀਮ ਤਹਿਤ ਫੁੱਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ 14000 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਚਾਲੂ ਵਿੱਤੀ ਸਾਲ ਦੌਰਾਨ 17.40 ਲੱਖ ਰੁਪਏ ਸਬਸਿਡੀ ਵੱਜੋਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੋਸਟ ਹਾਰਵੈਸਟ ਹੈਂਡਲਿੰਗ ਸਕੀਮ ਤਹਿਤ ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਤੋਂ ਬਾਅਦ ਪਲਾਸਟਿਕ ਕਰੇਟ ਅਤੇ ਕਾਰਟਨ ਬੋਕਸ ਤੇ 50 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਕਿਸਾਨਾਂ ਨੂੰ ਚਾਲੂ ਵਿੱਤੀ ਸਾਲ ਦੌਰਾਨ 23.26 ਲੱਖ ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।

ਪੋਲੀ-ਹਾਉਸ ਦਾ ਕਵਰ ਮਟੀਰੀਅਲ ਬਦਲਣ ਲਈ ਦਿੱਤੀ ਜਾ ਰਹੀ ਹੈ 50 ਫੀਸਦੀ ਸਬਸਿਡੀ

ਉਨ੍ਹਾਂ ਕਿਹਾ ਕਿ `ਬਿਜਲੀ ਅਤੇ ਪਾਣੀ ਬਚਾਓ ਸਕੀਮ` ਤਹਿਤ ਡਰਿਪ ਤੇ ਬਾਗ ਲਗਾਉਣ ਵਾਲੇ ਕਿਸਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਇਨਸੈਟਿਵ ਦਿੱਤਾ ਜਾ ਰਿਹਾ ਹੈ । ਇਸ ਸਾਲ 47.56 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੋਲੀ-ਹਾਉਸ ਦਾ ਕਵਰ ਮਟੀਰੀਅਲ ਬਦਲਣ ਲਈ ਵੀ 50 ਪ੍ਰਤੀਸ਼ਤ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਚਾਲੂ ਵਿੱਤੀ ਸਾਲ ਦੌਰਾਨ 140.51 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਮੰਤਰੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੁੰਬਾਂ ਦੇ ਛੋਟੇ ਯੂਨਿਟਾਂ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾ ਨੂੰ 80 ਹਜ਼ਾਰ ਰੁਪਏ ਸਬਸਿਡੀ ਵੱਜੋਂ ਦੇਣ ਦੀ ਵਿਵਸਥਾ ਕੀਤੀ ਗਈ ਹੈ। ਕਿਸਾਨਾ ਨੂੰ ਇਸ ਵਰ੍ਹੇ 54.66 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਨਿਰਯਾਤ-ਆਯਾਤ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇੰਡੋਡੱਚ ਸਮਝੋਤੇ ਤਹਿਤ ਖੇੜੀ, ਸੰਗਰੂਰ ਵਿਖੇ ਪਿਆਜਾਂ ਲਈ ਸੈਂਟਰ ਆਫ ਐਕਸੀਲੈਂਸ ਪ੍ਰਗਤੀ ਅਧੀਨ ਹਨ।

ਰਾਜ ਵਿਚ ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਨਵੇਂ ਉਪਰਾਲੇ ਹਨ ਜਾਰੀ

ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਤਿੰਨ ਅਸਟੇਟ- ਨਾਖ ਅਸਟੇਟ, ਅਮ੍ਰਿਤਸਰ, ਲੀਚੀ ਅਸਟੇਟ, ਪਠਾਨਕੋਟ ਅਤੇ ਅਮਰੂਦ ਅਸਟੇਟ ਪਟਿਆਲਾ ਦੀ ਸਥਾਪਨਾ ਕੀਤੀ ਗਈ ਹੈ । ਜਿਸ ਨਾਲ ਸੂਬੇ ਵਿੱਚ ਫਲਾਂ ਦੀ ਵਧੇਰੇ ਪੈਦਾਵਾਰ ਅਤੇ ਕਿਸਾਨਾ ਦੀ ਆਮਦਨ ਵਿੱਚ ਵਾਧਾ ਹੋਵੇਗਾ । ਬਾਗਬਾਨੀ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਸਬਜ਼ੀ ਉਗਾਉਣ ਵਾਲੇ ਹੜ੍ਹ ਪੀੜਤ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਦੇਣ ਦੇ ਮੰਤਵ ਨਾਲ ਉਨ੍ਹਾਂ ਦੀ ਅਸਲ ਲਾਗਤ ਦਾ 40 ਫੀਸਦੀ ਹਿੱਸਾ ਸਬਸਿਡੀ ਵਜੋਂ ਦਿੱਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਬਾਗਬਾਨੀ ਮੰਤਰੀ ਨੇ ਕਿਹਾ ਰਾਜ ਵਿੱਚ ਬਾਗਬਾਨੀ ਨੂੰ ਪ੍ਰਫੁੱਲਿਤ ਕਰਨ ਲਈ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਕਿਸਾਨਾ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਹ ਖੁਸ਼ਹਾਲ ਜੀਵਨ ਬਤੀਤ ਕਰ ਸਕਣਗੇ ।

Read more : ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦਾ ਹੋਇਆ ਦੇਹਾਂਤ

0
Khaleda Zia

ਬੰਗਲਾਦੇਸ਼, 30 ਦਸੰਬਰ 2025 : ਬੰਗਲਾਦੇਸ਼ (Bangladesh) ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐਨ. ਪੀ.) ਦੀ ਮੁਖੀ ਖਾਲਿਦਾ ਜ਼ਿਆ (Khaleda Zia) ਦਾ ਅੱਜ ਸਵੇਰੇ 6 ਵਜੇ 80 ਸਾਲ ਦੀ ਉਮਰ ਵਿੱਚ ਦੇਹਾਂਤ (Death) ਹੋ ਗਿਆ । ਉਹ 20 ਦਿਨਾਂ ਤੋਂ ਵੈਂਟੀਲੇਟਰ `ਤੇ ਸਨ ।

ਖਾਲਿਦਾ ਜਿਆ ਸਨ ਕਈ ਸਾਲਾਂ ਤੋਂ ਬਿਮਾਰ

ਖਾਲਿਦਾ ਕਈ ਸਾਲਾਂ ਤੋਂ ਛਾਤੀ ਦੀ ਇਨਫੈਕਸ਼ਨ, ਜਿਗਰ, ਗੁਰਦੇ, ਸ਼ੂਗਰ, ਗਠੀਆ ਅਤੇ ਅੱਖਾਂ ਦੀਆਂ ਸਮੱਸਿਆਵਾਂ ਤੋਂ ਪੀੜਤ ਸੀ। ਉਨ੍ਹਾਂ ਦੇ ਪਰਿਵਾਰ ਅਤੇ ਪਾਰਟੀ ਨੇਤਾਵਾਂ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ । ਖਾਲਿਦਾ ਨੇ 1991 ਤੋਂ 1996 ਅਤੇ 2001 ਤੋਂ 2006 ਤੱਕ ਦੋ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ। ਉਹ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੀ ਪਤਨੀ ਸੀ । ਉਨ੍ਹਾਂ ਦਾ ਵੱਡਾ ਪੁੱਤਰ ਅਤੇ ਦੇ ਕਾਰਜਕਾਰੀ ਚੇਅਰਮੈਨ ਤਾਰਿਕ ਰਹਿਮਾਨ 2008 ਤੋਂ ਲੰਡਨ ਵਿੱਚ ਰਹਿ ਰਹੇ ਸਨ । ਉਹ 25 ਦਸੰਬਰ ਨੂੰ ਬੰਗਲਾਦੇਸ਼ ਵਾਪਸ ਆ ਗਏ। ਉਨ੍ਹਾਂ ਦੇ ਛੋਟੇ ਪੁੱਤਰ ਅਰਾਫਾਤ ਰਹਿਮਾਨ ਦੀ 2015 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ।

Read More : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿ਼ਆ ਦੀ ਹਾਲਤ ਗੰਭੀਰ

ਆਈ. ਆਈ. ਟੀ. ਕਾਨਪੁਰ `ਚ ਇਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

0
suicide

ਕਾਨਪੁਰ, 30 ਦਸੰਬਰ 2025 : ਆਈ. ਆਈ. ਟੀ. ਕਾਨਪੁਰ (I. I. T. Kanpur) ਦੇ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਰੁਝਾਨ ਜਾਰੀ ਹੈ । ਸੋਮਵਾਰ ਰਾਜਸਥਾਨ ਦੇ ਅਜਮੇਰ ਨਾਲ ਸਬੰਧਤ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਜੈ ਸਿੰਘ ਮੀਣਾ (Student Jai Singh Meena) ਨੇ ਆਪਣੇ ਹੋਸਟਲ ਦੇ ਕਮਰੇ `ਚ ਫਾਹਾ ਲੈ ਕੇ ਖੁਦਕੁਸ਼ੀ (Suicide by hanging) ਕਰ ਲਈ ।

ਸੁਸਾਈਡ ਨੋਟ ਵਿਚ ਕੀ ਲਿਖਿਆ ਵਿਦਿਆਰਥੀ ਨੇ

ਸੁਸਾਈਡ ਨੋਟ (Suicide note)`ਚ ਲਿਖਿਆ `ਸਭ ਨੂੰ ਮੁਆਫ਼ ਕਰੋ’ ਉਸ ਦੀ ਲਾਸ਼ ਹਾਲ ਨੰਬਰ 2, ਬਲਾਕ ਈ ਦੇ ਕਮਰਾ ਨੰਬਰ 148 `ਚ ਫੰਦੇ ਨਾਲ ਲਟਕਦੀ ਮਿਲੀ । ਕਮਰੇ `ਚੋਂ ਇਕ ਸੁਸਾਈਡ ਨੋਟ ਬਰਾਮਦ ਹੋਇਆ ਜਿਸ `ਚ ਜੈ ਸਿੰਘ ਨੇ ਲਿਖਿਆ ਹੈ . `ਸਭ ਨੂੰ ਮੁਆਫ਼ ਕਰੋ’। ਆਈ. ਆਈ. ਟੀ. ਪ੍ਰਸ਼ਾਸਨ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਕਲਿਆਣਪੁਰ ਪੁਲਸ ਤੇ ਫਾਰੈਂਸਿਕ ਟੀਮ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ।

ਜੈ ਸਿੰਘ ਦੇ ਪਰਿਵਾਰਕ ਮੈਂਬਰ ਕਰ ਰਹੇ ਸੀ ਉਸਨੂੰ ਵਾਰ-ਵਾਰ ਫੋਨ

ਜੈ ਸਿੰਘ ਦੇ ਪਰਿਵਾਰ ਦੇ ਮੈਂਬਰ ਸਵੇਰ ਤੋਂ ਹੀ ਉਸ ਨੂੰ ਵਾਰ-ਵਾਰ ਫੋਨ ਕਰ ਰਹੇ ਸਨ ਪਰ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਸੀ । ਪਰਿਵਾਰ ਨੇ ਇੱਥੇ ਪਹੁੰਚ ਕੇ ਦੋਸਤਾਂ ਦੀ ਮਦਦ ਨਾਲ ਕਮਰਾ ਲੱਭਿਆ । ਉਨ੍ਹਾਂ ਨੂੰ ਉਸ ਦੀ ਲਾਸ਼ ਫੰਦੇ ਨਾਲ ਲਟਕਦੀ ਮਿਲੀ । ਇਸ ਸਾਲ ਅਕਤੂਬਰ `ਚ ਵੀ ਇੱਥੇ ਬੀ. ਟੈੱਕ ਦੇ ਅੰਤਿਮ ਸਾਲ ਦੇ ਇਕ ਵਿਦਿਆਰਥੀ ਧੀਰਜ ਸੈਣੀ ਨੇ ਖੁਦਕੁਸ਼ੀ ਕਰ ਲਈ ਸੀ। ਆਈ. ਆਈ. ਟੀ. ਪ੍ਰਸ਼ਾਸਨ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।

Read More : ਮੱਧ ਪ੍ਰਦੇਸ਼ `ਚ ਕਾਂਗਰਸੀ ਨੇਤਾ ਨੇ ਕੀਤੀ ਖੁਦਕੁਸ਼ੀ

ਬਿਰਧ ਆਸ਼ਰਮ `ਚ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ

0
Indonesia

ਮਨਾਡੋ (ਇੰਡੋਨੇਸ਼ੀਆ), 30 ਦਸੰਬਰ 2025 : ਇੰਡੋਨੇਸ਼ੀਆ (Indonesia) ਦੇ ਇਕ ਬਿਰਧ ਆਸ਼ਰਮ (Old age home) ਵਿਚ ਐਤਵਾਰ ਨੂੰ ਅੱਗ ਲੱਗਣ ਕਾਰਨ 16 ਬਜ਼ੁਰਗਾਂ ਦੀ ਮੌਤ ਹੋਣ ਦੀ ਖਬਰ ਹੈ । ਇਹ ਜਾਣਕਾਰੀ ਸੋਮਵਾਰ ਨੂੰ ਪੁਲਸ ਨੇ ਦਿੱਤੀ ।

ਪੁਲਸ ਨੇ ਕੀ ਦੱਸਿਆ

ਪੁਲਸ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਉੱਤਰੀ ਸੁਲਾਵੇਸੀ ਸੂਬੇ ਦੇ ਮਨਾਡੋ ਵਿਚ ਇਕ ਮੰਜ਼ਿਲਾ ਇਮਾਰਤ ਨੂੰ ਉਦੋਂ ਅੱਗ ਲੱਗ (Fire broke out) ਗਈ, ਜਦੋਂ ਉੱਥੇ ਰਹਿਣ ਵਾਲੇ ਲੋਕ ਸੌਂ ਰਹੇ ਸਨ । ਉੱਤਰੀ ਸੁਲਾਵੇਸੀ ਪੁਲਸ ਦੇ ਬੁਲਾਰੇ ਆਲਮਸਯਾਹ ਹਸੀਬੂਆਨ ਨੇ ਕਿਹਾ, `ਜਾਂਚ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਇਸ ਸਮੇਂ 16 ਹੈ । ਉਨ੍ਹਾਂ ਵਿਚੋਂ 15 ਜ਼ਿੰਦਾ ਸੜ ਗਏ ਸਨ ਅਤੇ ਇਕ ਪੀੜਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ।

ਘਟਨਾ ਵਿਚ ਬਚ ਗਏ ਹਨ 15 ਲੋਕ

ਹਸੀਬੂਆਨ ਨੇ ਦੱਸਿਆ ਕਿ ਘਟਨਾ ਵਿਚ 15 ਲੋਕ ਬਚ ਗਏ ਹਨ ਅਤੇ ਉਨ੍ਹਾਂ ਦਾ ਮਨਾਡੋ ਦੇ 2 ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ । ਅਧਿਕਾਰੀਆਂ ਅਨੁਸਾਰ ਲਾਸ਼ਾਂ ਨੂੰ ਪਛਾਣ ਲਈ ਹਸਪਤਾਲਾਂ (Hospitals) ਵਿਚ ਲਿਜਾਇਆ ਗਿਆ ਹੈ, ਜਿੱਥੇ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ਜਾ ਰਹੀ ਹੈ । ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਸੂਚਿਤ ਕਰਨ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੇ 6 ਵਾਹਨਾਂ ਨੂੰ ਅੱਗ ਬੁਝਾਉਣ `ਚ 2 ਘੰਟਿਆਂ ਤੋਂ ਵੱਧ ਸਮਾਂ ਲੱਗਿਆ। ਸ਼ੁਰੂਆਤੀ ਪੁਲਸ ਰਿਪੋਰਟਾਂ ਵਿਚ ਘਟਨਾ ਦਾ ਕਾਰਨ ਬਿਜਲੀ ਦਾ ਨੁਕਸ ਦੱਸਿਆ ਜਾ ਰਿਹਾ ਹੈ ਪਰ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਜਾਂਚ ਅਜੇ ਜਾਰੀ ਹੈ ।

Read More : ਸਿ਼ਮਲਾ ਨੇੜੇ ਪਿੰਡ ਬਧਵੀ `ਚ ਭਿਆਨਕ ਅੱਗ ਕਾਰਨ 50 ਕਮਰੇ ਸੜ ਗਏ

ਪੰਜਾਬ ਦੇ ਹੁਨਰਮੰਦ ਨੌਜਵਾਨਾਂ ਲਈ ਪੰਜਾਬ ਵਿਚ ਰੋਜ਼ਗਾਰ ਦੇ ਮੌਕੇ ਹੀ ਮੌਕੇ : ਅਰੋੜਾ

0
Aman Arora

ਚੰਡੀਗੜ੍ਹ 30 ਦਸੰਬਰ 2025 : ਪੰਜਾਬ ਦੇ ਹੁਨਰਮੰਦ ਨੌਜਵਾਨਾ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Bhagwant Singh mann) ਦੀ ਸਰਕਾਰ ਵਲੋਂ ਰੋਜ਼ਗਾਰ ਦੇ ਮੌਕੇ ਹੀ ਮੌਕੇ ਪੈਦਾ ਕਰਨ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਗਈਆਂ ਹਨ।

ਰੋਜ਼ਗਾਰ ਦੇ ਮੌਕਿਆਂ ਨਾਲ ਰੁਕੇਗਾ ਪੰਜਾਬ ਦੇ ਨੌਜਵਾਨਾਂ ਦਾ ਰੋਜ਼ਗਾਰ ਦੀ ਭਾਲ ਵਿਚ ਵਿਦੇਸ਼ ਵਿਚ ਜਾਣਾ

ਪੰਜਾਬ ਸੂਬੇ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਰੋਕਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ-2025 ਦੌਰਾਨ ਰੁਜ਼ਗਾਰ ਪੈਦਾ ਕਰਨ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਕੀਤੀਆਂ ਹਨ । ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿਭਾਗ ਦੀ ਬਹੁ-ਪੱਖੀ ਰਣਨੀਤੀ ਦੇ ਹਿੱਸੇ ਵਜੋਂ ਹਜ਼ਾਰਾਂ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਹਨ । ਅਪ੍ਰੈਲ-2022 ਤੋਂ ਲੈ ਕੇ ਹੁਣ ਤੱਕ 59 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ, ਜਦੋਂ ਕਿ ਨਿੱਜੀ ਖੇਤਰ ਵਿੱਚ ਹੁਨਰਮੰਦ ਨੌਜਵਾਨਾਂ ਲਈ ਵਿਆਪਕ ਰੁਜ਼ਗਾਰ ਦੇ ਮੌਕੇ ਵੀ ਯਕੀਨੀ ਬਣਾਏ ਗਏ ਹਨ, ਜਿਸ ਨਾਲ ਪ੍ਰਤਿਭਾਸ਼ਾਲੀ ਨੌਜਵਾਨਾਂ ਦੇ ਪ੍ਰਵਾਸ ਨੂੰ ਰੋਕਿਆ ਗਿਆ ਹੈ।

ਅਰੋੜਾ ਨੇ ਪਾਇਆ ਨਵੇਂ ਰੋਜ਼ਗਾਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ

ਕਦਮਾਂ ਤੇ ਚਾਣਨਾ

ਸੂਬੇ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣ ਲਈ ਵਿਭਾਗ ਦੇ ਯਤਨਾਂ ‘ਤੇ ਚਾਨਣਾ ਪਾਉਂਦਿਆਂ ਅਮਨ ਅਰੋੜਾ (Aman Arora) ਨੇ ਕਿਹਾ ਕਿ ਅਪ੍ਰੈਲ-2022 ਤੋਂ ਲੈ ਕੇ ਹੁਣ ਤੱਕ 59,702 ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ । ਇਸੇ ਤਰ੍ਹਾਂ, ਸਾਲ 2025 ਦੌਰਾਨ 959 ਪਲੇਸਮੈਂਟ ਕੈਂਪਾਂ ਰਾਹੀਂ 48,912 ਉਮੀਦਵਾਰਾਂ ਨੂੰ ਰੁਜ਼ਗਾਰ ਲੱਭਣ ਵਿੱਚ ਸਹਾਇਤਾ ਕੀਤੀ ਗਈ । ਇਸ ਤੋਂ ਇਲਾਵ 10,064 ਨੌਜਵਾਨਾਂ ਨੂੰ ਕਰਜ਼ਾ ਕੈਂਪਾਂ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਗਏ ।

ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਦਿੱਤੀ ਗਈ ਹਜ਼ਾਰਾਂ ਉਮੀਦਵਾਰਾਂ ਨੂੰ ਸਿਖਲਾਈ

ਰੁਜ਼ਗਾਰ ਉਤਪਤੀ ਮੰਤਰੀ (Minister of Employment Generation) ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ 19,619 ਉਮੀਦਵਾਰਾਂ ਨੂੰ ਸਿਖਲਾਈ ਦਿੱਤੀ ਗਈ ਹੈ, ਜਿਸਦੀ ਪਲੇਸਮੈਂਟ ਪ੍ਰਕਿਰਿਆ ਚੱਲ ਰਹੀ ਹੈ। ਪੰਜਾਬ ਨੇ ਆਪਣੀ “ਪੰਜਾਬ ਹੁਨਰ ਵਿਕਾਸ ਯੋਜਨਾ” ਵਿਕਸਤ ਕੀਤੀ ਹੈ ਅਤੇ, ਤਕਨਾਲੋਜੀ ਦਿੱਗਜਾਂ ਮਾਈਕ੍ਰੋਸਾਫਟ ਅਤੇ ਦੇ ਸਹਿਯੋਗ ਨਾਲ, ਨੌਜਵਾਨਾਂ ਨੂੰ ਗਲੋਬਲ ਅਤੇ ਕਾਰਪੋਰੇਟ ਖੇਤਰ ਵਿੱਚ ਮੁੱਖ ਭੂਮਿਕਾਵਾਂ ਲਈ ਤਿਆਰ ਕਰ ਰਿਹਾ ਹੈ। ਇਹ ਕਹਿੰਦੇ ਹੋਏ ਕਿ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਹੁਣ ਸੂਬੇ ਦੀਆਂ ਸਰਹੱਦਾਂ ਦੇ ਅੰਦਰ ਹੈ ।

ਪੰਜਾਬ ਦੇ ਨੌਜਵਾਨਾਂ ਨੂੰ ਹੁਣ ਵਿਕਾਸ ਲਈ ਵਿਦੇਸ਼ਾਂ ਵੱਲ ਦੇਖਣ ਦੀ ਲੋੜ ਨਹੀਂ ਹੈ

ਅਮਨ ਅਰੋੜਾ ਨੇ ਕਿਹਾ ਕਿ “ਸਾਡੇ ਅੰਕੜੇ ਇਸ ਗੱਲ ਨੂੰ ਦਰਸਾਉਂਦੇ ਹਨ। ਅਸੀਂ ਸਿਰਫ਼ ਨੌਕਰੀਆਂ ਦਾ ਵਾਅਦਾ ਨਹੀਂ ਕਰ ਰਹੇ ਹਾਂ, ਸਗੋਂ ਯੋਜਨਾਬੱਧ ਢੰਗ ਨਾਲ ਨਿਯੁਕਤੀ ਪੱਤਰ, ਹੁਨਰ ਪ੍ਰਮਾਣੀਕਰਣ ਅਤੇ ਉੱਦਮਤਾ ਦੇ ਮੌਕੇ ਵੀ ਪ੍ਰਦਾਨ ਕਰ ਰਹੇ ਹਾਂ। ਪੰਜਾਬ ਦੇ ਨੌਜਵਾਨਾਂ ਨੂੰ ਹੁਣ ਵਿਕਾਸ ਲਈ ਵਿਦੇਸ਼ਾਂ ਵੱਲ ਦੇਖਣ ਦੀ ਲੋੜ ਨਹੀਂ ਹੈ । ਅਸੀਂ ਇੱਕ ਸਵੈ-ਨਿਰਭਰ ਪੰਜਾਬ ਬਣਾ ਰਹੇ ਹਾਂ, ਜਿੱਥੇ ਪ੍ਰਤਿਭਾ ਦੀ ਪਛਾਣ ਕੀਤੀ ਜਾਂਦੀ ਹੈ, ਸਿਖਲਾਈ ਦਿੱਤੀ ਜਾਂਦੀ ਹੈ ਅਤੇ ਰੁਜ਼ਗਾਰ ਦਿੱਤਾ ਜਾਂਦਾ ਹੈ ।

ਸੂਬੇ ਦਾ ਅਧਿਕਾਰਤ ਪੋਰਟਲ ਉਭਰਿਆ ਹੈ ਰੋਜ਼ਗਾਰ ਬਾਜ਼ਾਰ ਵਿਚ ਇਨਕਲਾਬੀ ਪਹਿਲਕਦਮੀ ਵਜੋਂ

ਰਾਜ ਦਾ ਅਧਿਕਾਰਤ ਪੋਰਟਲ ਪੀ. ਜੀ. ਆਰ. ਕੇ. ਐਮ. ਰੁਜ਼ਗਾਰ ਬਾਜ਼ਾਰ ਵਿੱਚ ਇੱਕ ਇਨਕਲਾਬੀ ਪਹਿਲਕਦਮੀ ਵਜੋਂ ਉਭਰਿਆ ਹੈ, ਜਿਸ ਵਿੱਚ 2,241,165 ਤੋਂ ਵੱਧ ਨੌਕਰੀ ਲੱਭਣ ਵਾਲੇ ਅਤੇ 20,669 ਮਾਲਕ ਰਜਿਸਟਰਡ ਹਨ। ਇਸ ਪਲੇਟਫਾਰਮ ਰਾਹੀਂ 1,316 ਨੌਕਰੀ ਮੇਲੇ ਆਯੋਜਿਤ ਕੀਤੇ ਗਏ ਹਨ, ਜਿਸ ਨਾਲ ਨਵੇਂ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਸੰਭਵ ਹੋ ਰਹੀ ਹੈ ਅਤੇ ਹੁਨਰਾਂ ਅਤੇ ਨੌਕਰੀਆਂ ਵਿਚਕਾਰ ਪਾੜੇ ਨੂੰ ਪੂਰਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ, ਪੰਜਾਬ ਦੀਆਂ ਰੱਖਿਆ ਸਿਖਲਾਈ ਸੰਸਥਾਵਾਂ ਨੇ ਰਾਸ਼ਟਰੀ ਮਿਆਰ ਸਥਾਪਤ ਕੀਤੇ ਹਨ। ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ. ਆਰ. ਐਸ. ਏ. ਐਫ. ਪਪੀ. ਆਈ.) ਨੇ ਐਨ. ਡੀ. ਏ. ਵਿੱਚ 82.45 ਪ੍ਰਤੀਸ਼ਤ ਦੀ ਸਫਲਤਾ ਦਰ ਦਰਜ ਕੀਤੀ ਹੈ। 2025 ਵਿੱਚ, 34 ਕੈਡਿਟ ਨੈਸ਼ਨਲ ਡਿਫੈਂਸ ਅਕੈਡਮੀ (/ਬਰਾਬਰ ਅਕੈਡਮੀਆਂ) ਵਿੱਚ ਸ਼ਾਮਲ ਹੋਏ ਅਤੇ 17 ਕੈਡਿਟ ਰੱਖਿਆ ਬਲਾਂ ਵਿੱਚ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਹੋਏ ।

40 ਕੁੜੀਆਂ ਲੈ ਰਹੀਆਂ ਹਨ ਕਮਿਸ਼ਨਡ ਅਫ਼ਸਰ ਬਣਨ ਲਈ ਸਿਖਲਾਈ

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਕੁੜੀਆਂ ਲਈ ਦੇਸ਼ ਦਾ ਪਹਿਲਾ ਰਾਜ-ਸੰਚਾਲਿਤ ਐਨ. ਡੀ. ਏ. ਪ੍ਰੈਪਰੇਟਰੀ ਵਿੰਗ ਸ਼ੁਰੂ ਕੀਤਾ ਹੈ, ਜਿੱਥੇ 40 ਕੁੜੀਆਂ ਨੂੰ ਕਮਿਸ਼ਨਡ ਅਫਸਰ ਬਣਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, 10 ਮਹਿਲਾ ਕੈਡਿਟ ਵੱਖ-ਵੱਖ ਸਿਖਲਾਈ ਅਕੈਡਮੀਆਂ ਵਿੱਚ ਦਾਖਲੇ ਲਈ ਚੁਣੇ ਗਏ ਹਨ ਅਤੇ 7 ਮਹਿਲਾ ਕੈਡਿਟ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਹੋਏ ਹਨ। ਇਸ ਸਾਲ, 74 ਮਹਿਲਾ ਕੈਡਿਟ ਸੀ. ਡੀ. ਐਸ., ਏ. ਐਫ. ਸੀ. ਏ. ਟੀ., ਐਨ. ਡੀ. ਏ. ਦੀ ਲਿਖਤੀ ਪ੍ਰੀਖਿਆਵਾਂ ਵੀ ਪਾਸ ਕਰ ਚੁੱਕੀਆਂ ਹਨ ।

Read more : ਅਮਨ ਅਰੋੜਾ ਨੇ ਕੀਤਾ ਐਨ. ਡੀ. ਏ. ਕੈਡਿਟਾਂ ਲਈ ਹੋਸਟਲ ਦਾ ਉਦਘਾਟਨ

ਕੀਰਤਨ ਮਾਮਲੇ ਵਿਚ ਜਸਬੀਰ ਜੱਸੀ ਨੇ ਦਿੱਤਾ ਸਪੱਸ਼ਟੀਕਰਨ

0
Jasbir Jassi

ਜਲੰਧਰ, 30 ਦਸੰਬਰ 2025 : ਪ੍ਰਸਿੱਧ ਪੰਜਾਬੀ ਗਾਇਕ ਜਸਬੀਰ ਜੱਸੀ (Singer jasbir jassi) ਜੋ ਕਿ ਹਾਲ ਹੀ ਦੇ ਵਿੱਚ ਇੱਕ ਧਾਰਮਿਕ ਸਮਾਗਮ ਵਿੱਚ ਸ਼ਬਦ ਗਾਉਣ ਅਤੇ ਕੀਰਤਨ ਕਰਨ ਲਈ ਆਲੋਚਨਾ ਦੇ ਘੇਰੇ ਵਿੱਚ ਆਏ ਸਨ ਨੇ ਆਪਣਾ ਸਪੱਸ਼ਟੀਕਰਨ (Explanation) ਦਿੱਤਾ ਹੈ ।

ਜਥੇਦਾਰ ਨੇ ਲਿਆ ਸੀ ਅਜਿਹਾ ਕਰਨ ਦਾ ਸਖ਼ਤ ਨੋਟਿਸ

ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਜਥੇਦਾਰ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਅਤੇ ਸਿੱਖ ਪਰੰਪਰਾ ਅਨੁਸਾਰ ਸਿਰਫ਼ ਇੱਕ ਸੱਚਾ ਸਿੱਖ ਹੀ ਕੀਰਤਨ ਕਰ ਸਕਦਾ ਹੈ । ਗਿਆਨੀ ਕੁਲਦੀਪ ਸਿੰਘ ਦੇ ਬਿਆਨ ਤੋਂ ਬਾਅਦ ਮਾਮਲਾ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਅਤੇ ਲੋਕਾਂ ਨੇ ਇਸ ਵਿਸ਼ੇ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਇਸ ਪ੍ਰਤੀਕਿਰਿਆ ਤੋਂ ਬਾਅਦ ਜਸਬੀਰ ਜੱਸੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਸਪੱਸ਼ਟੀਕਰਨ ਪੋਸਟ ਸਾਂਝੀ ਕੀਤੀ ।

ਮੈਂ ਕਦੇ ਵੀ ਧਾਰਮਿਕ ਜਾਂ ਰਾਜਨੀਤਿਕ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਦਾ

ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਧਾਰਮਿਕ ਜਾਂ ਰਾਜਨੀਤਿਕ ਮਾਮਲਿਆਂ ‘ਤੇ ਟਿੱਪਣੀ ਨਹੀਂ ਕਰਦਾ, ਕਿਉਂਕਿ ਹਰ ਵਿਸ਼ੇ ‘ਤੇ ਵੱਖੋ-ਵੱਖਰੇ ਵਿਚਾਰ ਅਤੇ ਵਿਚਾਰ ਹੁੰਦੇ ਹਨ । ਜਦੋਂ ਮੈਂ ਭਾਈ ਹਰਜਿੰਦਰ ਸਿੰਘ ਸਾਹਿਬ ਦੀ ਵੀਡੀਓ ਦੇਖੀ, ਤਾਂ ਮੈਨੂੰ ਲੱਗਾ ਕਿ ਮੈਨੂੰ ਬੋਲਣਾ ਚਾਹੀਦਾ ਹੈ । ਮੈਂ ਉਨ੍ਹਾਂ ਦਾ ਇਸ ਮੁੱਦੇ ‘ਤੇ ਵਿਚਾਰ ਕਰਨ ਅਤੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੀ ਕੋਸ਼ਿਸ਼ ਕਰਨ ਲਈ ਧੰਨਵਾਦ ਕਰਦਾ ਹਾਂ ।

ਜਸਬੀਰ ਜੱਸੀ ਨੇ ਕੀਤੀ ਘਰਾਂ ਵਿਚ ਟਕਰਾਅ ਨਾ ਪੈਦਾ ਕਰਨ ਦੀ ਅਪੀਲ

ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਜਥੇਦਾਰ ਸਾਹਿਬ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਸਬੰਧਤ ਮਾਮਲਿਆਂ ਵਿੱਚ ਹਮੇਸ਼ਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਜੋ ਵੀ ਕਿਹਾ ਮਰਿਆਦਾ ਦੇ ਦਾਇਰੇ ਵਿੱਚ, ਅਸੀਂ ਸਤਿਕਾਰ ਕਰਦੇ ਹਾਂ ਅਤੇ ਅਸੀਂ ਹਮੇਸ਼ਾ ਮੌਜੂਦ ਰਹਾਂਗੇ ਅਤੇ ਜਥੇਦਾਰ ਸਾਹਿਬ ਜੋ ਵੀ ਕਹਿਣਗੇ ਉਸ ‘ਤੇ ਵਿਚਾਰ ਕਰਾਂਗੇ । ਮੈਂ ਸੰਗਤ ਨੂੰ ਵੀ ਅਪੀਲ ਕਰਦਾ ਹਾਂ ਕਿ ਜਥੇਦਾਰ ਸਾਹਿਬ ਬਾਰੇ ਕੋਈ ਵੀ ਨਕਾਰਾਤਮਕ ਟਿੱਪਣੀ ਨਾ ਕਰੋ । ਆਪਣੇ ਘਰਾਂ ਵਿੱਚ ਟਕਰਾਅ ਨਾ ਪੈਦਾ ਕਰੋ, ਕਿਉਂਕਿ ਬਾਹਰਲੇ ਲੋਕ ਇਸਦਾ ਫਾਇਦਾ ਉਠਾ ਸਕਦੇ ਹਨ ।

Read More : ਗਾਇਕ ਜਸਬੀਰ ਜੱਸੀ ਦੇ ਕੀਰਤਨ ਕਰਨ ‘ਤੇ ਜੱਥੇਦਾਰ ਨੇ ਪ੍ਰਗਟਾਇਆ ਇਤਰਾਜ਼

ਪੀ. ਐਸ. ਈ. ਬੀ. ਨੇ ਕੀਤੀ 10ਵੀਂ-12ਵੀਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ

0
P. S. E. B.

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ (Datasheet) ਜਾਰੀ ਕਰ ਦਿੱਤੀ ਹੈ ।

ਕਦੋਂ ਕਰਵਾਈਆਂ ਜਾਣਗੀਆਂ ਪ੍ਰੀਖਿਆਵਾਂ

ਪੰਜਾਬ ਸਿੱਖਿਆ ਬੋਰਡ ਦੇ ਮੁਤਾਬਕ ਪ੍ਰੈਕਟੀਕਲ ਪ੍ਰੀਖਿਆਵਾਂ 2 ਫਰਵਰੀ ਤੋਂ 12 ਫਰਵਰੀ 2026 ਤੱਕ ਕਰਵਾਈਆਂ ਜਾਣਗੀਆਂ। ਇਹ ਪ੍ਰੀਖਿਆਵਾਂ ਓਪਨ ਸਕੂਲ, ਕੰਪਾਰਟਮੈਂਟ ਜਾਂ ਰੀ-ਅਪੀਅਰ, ਵਾਧੂ ਵਿਸ਼ੇ, ਗ੍ਰੇਡ ਜਾਂ ਪ੍ਰਦਰਸ਼ਨ ਸੁਧਾਰ,ਵੋਕੇਸ਼ਨਲ/ ਵਿਸ਼ੇ ਸਮੇਤ ਸਾਰੇ ਵਿਸ਼ਿਆਂ ਲਈ ਲਈਆਂ ਜਾਣਗੀਆਂ । ਸਿੱਖਿਆ ਬੋਰਡ ਪ੍ਰਬੰਧਨ ਨੇ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਸਮੇਂ ਸਿਰ ਪੂਰੀ ਜਾਣਕਾਰੀ ਪ੍ਰਦਾਨ ਕਰਨ ਤਾਂ ਜੋ ਕੋਈ ਵੀ ਵਿਦਿਆਰਥੀ ਪ੍ਰੀਖਿਆ ਤੋਂ ਵਾਂਝਾ ਨਾ ਰਹੇ ।

ਵਿਦਿਆਰਥੀ ਜਾ ਸਕਦੇ ਹਨ ਡੇਟਸ਼ੀਟ ਬਾਰੇ ਜਾਣਕਾਰੀ ਲਈ ਵਿਭਾਗ ਦੀ ਵੈਬਸਾਈਟ ਤੇ

ਵਿਦਿਆਰਥੀਆਂ ਨੂੰ ਡੇਟਸ਼ੀਟ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਵਿਭਾਗ ਦੀ ਵੈੱਬਸਾਈਟ www.pseb.ac.in ‘ਤੇ ਜਾ ਸਕਦੇ ਹਨ । ਬੋਰਡ ਦੀ  ਵੈੱਬਸਾਈ ‘ਤੇ ਕਲਿੱਕ ਕਰੋ । ਡੇਟਸ਼ੀਟ ਲਈ ਇੱਕ ਬਾਕਸ ਹੈ, ਜਿਸ ‘ਚ ਸਾਰੀ ਜਾਣਕਾਰੀ ਹੈ । ਜੇਕਰ ਲੋੜ ਹੋਵੇ ਤਾਂ ਈਮੇਲ conductpseb@gmail.com ‘ਤੇ ਸੰਪਰਕ ਕਰੋ ।

ਬੋਰਡ ਕਰਵਾਉਂਦਾ ਹੈ ਪ੍ਰੈਕਟੀਕਲ ਪ੍ਰੀਖਿਆਵਾਂ ਤੋਂ ਬਾਅਦ ਲਿਖਤੀ ਪ੍ਰੀਖਿਆਵਾਂ

ਪੰਜਾਬ ਸਕੂਲ ਸਿੱਖਿਆ ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ ਤੋਂ ਬਾਅਦ ਲਿਖਤੀ ਪ੍ਰੀਖਿਆਵਾਂ ਕਰਵਾਉਂਦਾ ਹੈ। ਬੋਰਡ ਮਈ ਦੇ ਅੰਤ ਤੱਕ ਨਤੀਜੇ ਘੋਸ਼ਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਦਿਆਰਥੀਆਂ ਨੂੰ ਅੱਗੇ ਦਾਖਲੇ ਪ੍ਰਾਪਤ ਕਰਨ ਵਿੱਚ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ‘ਚ ਲਗਭੱਗ 700,000 ਵਿਦਿਆਰਥੀ ਬੈਠਦੇ ਹਨ ।

Read More : ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਜਮਾਤ ਨੂੰ ਲੈ ਕੇ ਕਰਤਾ ਵੱਡਾ ਐਲਾਨ