150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਹੋਇਆ ਨੌਜਵਾਨ ਦਾ ਕਤਲ

0
34
Murder

ਨਵੀਂ ਦਿੱਲੀ, 25 ਜੂਨ 2026 : ਪੱਛਮੀ ਦਿੱਲੀ (West Delhi) ਦੇ ਤਿਲਕ ਨਗਰ ‘ਚ 150 ਰੁਪਏ ਨੂੰ ਲੈ ਕੇ ਹੋਏ ਝਗੜੇ ਦੌਰਾਨ ਪਾਰਸ ਨਾਂ ਦੇ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ।

ਪੁਲਸ ਨੇ ਕਤਲ ਮਾਮਲੇ ਵਿਚ ਕੀਤਾ ਹੈ ਤਿੰਨ ਨੂੰ ਗ੍ਰਿਫ਼ਤਾਰ

ਪੁਲਸ ਦੀ ਇਕ ਟੀਮ ਨੇ ਇਲਾਕੇ ਦੇ ਸੀ. ਸੀ. ਟੀ. ਵੀ. ਫੁਟੇਜ (CCTV footage) ਦੀ ਜਾਂਚ ਕਰ ਕੇ ਜਾਣਕਾਰੀ ਇਕੱਠੀ ਕੀਤੀ ਤੇ ਘਟਨਾ ਦੇ ਕੁਝ ਘੰਟਿਆਂ ਅੰਦਰ ਹੀ ਚੌਖੰਡੀ ਦੇ ਬੀ-ਬਲਾਕ ਦੇ ਇਕ ਪਾਰਕ `ਚੋਂ 15 ਤੇ 16 ਸਾਲ ਦੀ ਉਮਰ ਦੇ 3 ਮੁੰਡਿਆਂ ਨੂੰ ਗ੍ਰਿਫ਼ਤਾਰ (Arrested) ਕਰ ਲਿਆ ।

ਪਕੜੇ ਗਏ ਤਿੰਨਾਂ ਨੇ ਦੱਸਿਆ ਕਤਲ ਕੀਤੇ ਜਾਣ ਦਾ ਕਾਰਨ

ਪੁੱਛਗਿੱਛ ਦੌਰਾਨ ਤਿੰਨਾਂ ਨੇ ਖੁਲਾਸਾ ਕੀਤਾ ਕਿ ਲੱਗਭਗ 40-45 ਦਿਨ ਪਹਿਲਾਂ ਪਾਰਸ ਨੇ ਉਨ੍ਹਾਂ ‘ਚੋਂ ਇਕ ਕੋਲੋਂ ਜ਼ਬਰਦਸਤੀ 150 ਰੁਪਏ ਉਧਾਰ ਲਏ ਸਨ ਪਰ ਹੁਣ ਵਾਪਸ ਨਹੀਂ ਕਰ ਰਿਹਾ ਸੀ । ਉਨ੍ਹਾਂ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਪਾਰਸ ਨੂੰ ਰੋਕਿਆ ਤੇ ਪੈਸੇ ਮੰਗੇ । ਪੈਸੇ ਵਾਪਸ ਕਰਨ ਤੋਂ ਇਨਕਾਰ ਕਰਨ ‘ਤੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਚਾਕੂ ਮਾਰ (Knife attack) ਕੇ ਉਸ ਦਾ ਕਤਲ ਕਰ ਦਿੱਤਾ ।

LEAVE A REPLY

Please enter your comment!
Please enter your name here