Home Blog Page 223

ਸ਼ਾਰਦੁਲ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਛੱਤੀਸਗੜ੍ਹ ਨੂੰ ਹਰਾਇਆ

0
Shardul

ਜੈਪੁਰ, 30 ਦਸੰਬਰ 2025 : ਕਪਤਾਨ ਸ਼ਾਰਦੁਲ ਠਾਕੁਰ (Captain Shardul Thakur) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਮੁੰਬਈ ਨੇ ਵਿਜੇ ਹਜ਼ਾਰੇ ਵਨ ਡੇ ਟਰਾਫੀ ਦੇ ਗਰੁੱਪ-ਸੀ ਮੈਚ ਵਿਚ ਸੋਮਵਾਰ ਨੂੰ ਇੱਥੇ ਛੱਤੀਸਗੜ੍ਹ ਨੂੰ 9 ਵਿਕਟਾਂ ਨਾਲ ਹਰਾ ਕੇ ਆਪਣੀ ਜਿੱਤ ਦੀ ਹੈਟ੍ਰਿਕ ਪੂਰੀ ਕੀਤੀ।

ਪੰਜ ਓਵਰਾਂ ਵਿਚ ਹੀ ਛੱਤੀਸਗੜ੍ਹ ਦਾ ਸਕੋਰ 4 ਵਿਕਟਾਂ ਤੇ ਕਰ ਦਿੱਤਾ 10 ਦੌੜਾਂ

ਟਾਸ ਜਿੱਤ ਕੇ ਗੇਂਦਬਾਜ਼ੀ (Bowling) ਦਾ ਫੈਸਲਾ ਕਰਨ ਤੋਂ ਬਾਅਦ ਸ਼ਾਰਦੁਲ ਨੇ ਸਵੇਰੇ ਤੇਜ਼ ਗੇਂਦਬਾਜ਼ਾਂ (Fast bowlers) ਦੇ ਮਦਦਗਾਰ ਹਾਲਾਤ ਦਾ ਪੂਰਾ ਫਾਇਦਾ ਚੁੱਕਦੇ ਹੋਏ 5 ਓਵਰਾਂ ਦੇ ਅੰਦਰ ਛੱਤੀਸਗੜ੍ਹ ਦਾ ਸਕੋਰ 4 ਵਿਕਟਾਂ `ਤੇ 10 ਦੌੜਾਂ ਕਰ ਦਿੱਤਾ । ਕਪਤਾਨ ਅਮਨਦੀਪ ਖੇਰ (63) ਤੇ ਅਜੇ ਮੰਡਲ (46) ਵਿਚਾਲੇ 5ਵੀਂ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ ਛੱਤੀਸਗੜ੍ਹ ਦੀ ਟੀਮ ਸ਼ੁਰੂਆਤੀ ਝਟਕਿਆਂ ਤੋਂ ਕਦੇ ਨਹੀਂ ਉੱਭਰੀ। ਟੀਮ 38.1 ਓਵਰਾਂ ਵਿਚ 142 ਦੌੜਾਂ `ਤੇ ਆਊਟ ਹੋ ਗਈ ।

ਖੇਡ ਦੇ ਸ਼ੁਰੂਆਤੀ ਅੱਧੇ ਘੰਟੇ ਵਿਚ ਹੀ ਸ਼ਾਰਦੁਲ ਨੇ ਮਚਾਇਆ ਕਹਿਰ

ਸ਼ਾਰਦੁਲ ਨੇ ਖੇਡ ਦੇ ਸ਼ੁਰੂਆਤੀ ਅੱਧੇ ਘੰਟੇ ਵਿਚ ਛੱਤੀਸਗੜ੍ਹ ਵਿਰੁੱਧ ਕਹਿਰ ਵਰ੍ਹਾਇਆ ਤਾਂ ਉੱਥੇ ਹੀ ਹਮਵਤਨ ਸਪਿੰਨਰ ਸ਼ਮਸ ਮੁਲਾਨੀ ਨੇ ਆਖਰੀ ਛੇ ਵਿਚੋਂ ਪੰਜ ਵਿਕਟਾਂ (Five wickets) ਲੈ ਕੇ ਛੱਤੀਸਗੜ੍ਹ ਦੀ ਪਾਰੀ ਨੂੰ ਸਸਤੇ ਵਿਚ ਸਮੇਟਣ ਵਿਚ ਯੋਗਦਾਨ ਦਿੱਤਾ । ਮੁੰਬਈ 3 ਮੈਚਾਂ ਵਿਚੋਂ 3 ਹੀ ਜਿੱਤਾਂ ਨਾਲ 12 ਅੰਕਾਂ ਨਾਲ ਗੁੱਰਪ-ਸੀ ਦੇ ਅੰਕ ਸੂਚੀ ਵਿਚ ਚੋਟੀ `ਤੇ ਹੈ ।

Read More : ਹਾਰਦਿਕ ਐੱਚ. ਆਈ. ਐੱਲ. ਪ੍ਰੀਸ਼ਦ ਟੀਮ ਦਾ ਕਪਤਾਨ ਬਣਿਆ

ਪੰਜਾਬ ਸਰਕਾਰ ਨੇ ਕੀਤੇ ਦੋ ਆਈ. ਪੀ. ਐਸ. ਪੀ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

0
Transfers

ਚੰਡੀਗੜ੍ਹ, 30 ਦਸੰਬਰ 2025 : ਪੰਜਾਬ ਸਰਕਾਰ (Punjab Government) ਨੇ ਇਕ ਹੁਕਮ ਜਾਰੀ ਕਰਦਿਆਂ ਦੋ ਪੀ. ਪੀ. ਐਸ. /ਆਈ. ਪੀ. ਐਸ. ਅਫ਼ਸਰਾਂ ਦੇ ਤਬਾਦਲੇ (Transfers) ਕੀਤੇ ਹਨ । ਜਿਨ੍ਹਾਂ ਦਾ ਵੇਰਵਾ ਹੇਠ ਲਿਖਿਆ ਹੈ ।

ਪਹਿਲਾਂ ਵੀ ਕੀਤੇ ਹਨ ਸਰਕਾਰ ਵਲੋਂ ਤਬਾਦਲੇ

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਸਿਰ ਅਧਿਕਾਰੀਆਂ ਕਰਮਚਾਰੀਆਂ ਦੇ ਤਬਾਦਲੇ ਕੀਤੇ ਜਾਂਦੇ ਰਹਿੰਦੇ ਹਨ ਤਾਂ ਜੋ ਸਰਕਾਰ ਦੇ ਸਰਕਾਰੀ ਵਿਭਾਗਾਂ ਦੇ ਕੰਮ ਕਾਜ ਨੂੰ ਸਮੇਂ ਸਮੇਂ ਸਿਰ ਨੇਪਰੇ ਚੜ੍ਹਾਇਆ ਜਾ ਸਕੇ ।

Read More : ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ

ਯੋਗੀ ਸਰਕਾਰ ਦੇ ਕਿਰਤ ਤੇ ਰੋਜ਼ਗਾਰ ਰਾਜ ਮੰਤਰੀ ਨੇ ਕੀ ਆਖਿਆ

0
Manohar Lal

ਲਲਿਤਪੁਰ, 30 ਦਸੰਬਰ 2025 : ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ (Yogi Goverment)`ਚ ਕਿਰਤ ਤੇ ਰੁਜ਼ਗਾਰ ਰਾਜ ਮੰਤਰੀ (ਸੁਤੰਤਰ ਚਾਰਜ) ਮਨੋਹਰ ਲਾਲ (Manohar Lal) ਦਾ ਇਕ ਬਿਆਨ ਮੁੜ ਸੁਰਖੀਆਂ `ਚ ਹੈ ।

ਜੇ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਪਤਨੀ ਉਸ ਨੂੰ ਸੋਟੀ ਨਾਲ ਕੁੱਟੇ :

ਮਨੋਹਰ ਲਾਲ

ਲਲਿਤਪੁਰ ਜਿ਼ਲੇ ਦੇ ਮਦਾਵਾੜਾ ਵਿਕਾਸ ਬਲਾਕ ਦੇ ਪਿੰਡ ਹੰਸੇਰਾ `ਚ ਆਯੋਜਿਤ ਇਕ ਸਰਕਾਰੀ ਸਮਾਗਮ ਦੌਰਾਨ ਉਨ੍ਹਾਂ ਨੇ ਔਰਤਾਂ ਨੂੰ ਸ਼ਰਾਬ ਵਿਰੁੱਧ ਇਕ ਅਨੋਖੀ ਸਲਾਹ ਦਿੱਤੀ, ਜਿਸ ਨੂੰ ਸੁਣ ਕੇ ਔਰਤਾਂ ਹੱਸਣ ਲੱਗ ਪਈਆਂ । `ਮੁੱਖ ਮੰਤਰੀ ਰਿਹਾਇਸ਼ ਯੋਜਨਾ`(Chief Minister Housing Scheme) ਅਧੀਨ ਪ੍ਰਵਾਨ ਕੀਤੇ ਗਏ ਘਰਾਂ ਲਈ ਨੀਂਹ ਪੱਥਰ ਰੱਖਣ ਤੇ ਪ੍ਰਵਾਨਗੀ ਪੱਤਰ ਵੰਡਣ ਲਈ ਆਯੋਜਿਤ ਸਮਾਰੋਹ `ਚ ਮੌਜੂਦ ਮਨੋਹਰ ਲਾਲ ਨੇ ਕਿਹਾ ਕਿ ਜੇ ਕਿਸੇ ਦਾ ਪਤੀ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਪਤਨੀ ਉਸ ਨੂੰ ਸੋਟੀ ਨਾਲ : ਕੁੱਟੇ। ਉਸ ਦੀ ਮੰਜੀ ਘਰ ਦੇ ਬਾਹਰ ਸੁੱਟ ਦਿੱਤੀ ਜਾਏ ।

ਨਸ਼ਾ ਮੁਕਤੀ ਤੇ ਜੋਰ ਦਿੰਦਿਆਂ ਕਿਰਤ ਮੰਤਰੀ ਨੇ ਕੀਤਾ ਆਪਣਾ ਨਿਜੀ ਤਜ਼ਰਬਾ ਸਾਂਝਾ

ਨਸ਼ਾ ਮੁਕਤੀ `ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਆਪਣਾ ਨਿੱਜੀ ਤਜਰਬਾ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਕਦੇ ਸ਼ਰਾਬ ਪੀਣ ਦੇ ਆਦੀ ਸਨ ਪਰ ਪਤਨੀ ਵੱਲੋਂ ਸੋਟੀ ਨਾਲ ਕੁੱਟਣ ਤੋਂ ਬਾਅਦ ਉਨ੍ਹਾਂ ਸ਼ਰਾਬ ਪੀਣੀ ਛੱਡ ਦਿੱਤੀ । ਸਮਾਗਮ `ਚ ਮੌਜੂਦ ਔਰਤਾਂ ਤੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਬਿਆਨ ਦੀ ਸ਼ਲਾਘਾ ਕੀਤੀ । ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਪਿੰਡ ਜਾਂ ਪਰਿਵਾਰ `ਚ ਕੋਈ ਸ਼ਰਾਬ ਪੀਂਦਾ ਹੈ ਤਾਂ ਉਹ ਉਸ ਬਾਰੇ ਦੱਸਣ ਤਾਂ ਜੋ ਕਾਰਵਾਈ ਕੀਤੀ ਜਾ ਸਕੇ । ਇਹ ਧਿਆਨ ਦੇਣਯੋਗ ਹੈ ਕਿ ਮਨੋਹਰ ਲਾਲ ਪਹਿਲਾਂ ਵੀ ਆਪਣੇ ਸਪੱਸ਼ਟ ਬਿਆਨਾਂ ਤੇ ਜਨਤਕ ਸਮਾਗਮਾਂ `ਚ ਨੱਚਣ ਲਈ ਖ਼ਬਰਾਂ `ਚ ਰਹੇ ਹਨ। ਉਨ੍ਹਾਂ ਦਾ ਤਾਜ਼ਾ ਬਿਆਨ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।

Read More : ਮਹਾਕੁੰਭ ਭਗਦੜ ਹਾਦਸੇ ‘ਤੇ ਭਾਵੁਕ ਹੋਏ CM ਯੋਗੀ, ਮ੍ਰਿਤਕਾਂ ਦੇ ਪਰਿਵਾਰ ਲਈ ਆਰਥਿਕ ਮਦਦ ਦਾ ਐਲਾਨ

ਬੰਗਾਲੀ ਅਦਾਕਾਰ ਜੀਤ ਦੇ ਪ੍ਰੋਗਰਾਮ `ਚ ਭਾਜੜ ਕਾਰਨ ਕਈ ਜ਼ਖ਼ਮੀ

0
Bengali actor

ਕੋਲਕਾਤਾ, 29 ਦਸੰਬਰ 2025 : ਪੱਛਮੀ ਬੰਗਾਲ ਦੇ ਬਾਂਕੁੜਾ ਜਿ਼ਲੇ ਦੇ ਬਿਸ਼ਣੁਪੁਰ ਮੇਲੇ `ਚ ਲੋਕਪ੍ਰਿਯ ਬੰਗਾਲੀ ਅਦਾਕਾਰ ਜੀਤ (Bengali actor Jeet) ਦੇ ਇਕ ਦੌਰਾਨ ਪ੍ਰੋਗਰਾਮ ਵਿਚ ਭਾਜੜ (Crowd in the program) ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਨਾਲ ਕਈ ਲੋਕ ਜ਼ਖ਼ਮੀ (People injured) ਹੋ ਗਏ । ਪੁਲਸ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ।

ਅਦਾਕਾਰ ਨੂੰ ਦੇਖਣ ਲਈ ਵੱਡੀ ਗਿਣਤੀ `ਚ ਲੋਕ ਮੇਲੇ `ਚ ਉਮੜ ਪਏ :

ਅਧਿਕਾਰੀ

ਅਧਿਕਾਰੀ ਅਨੁਸਾਰ ਅਦਾਕਾਰ ਨੂੰ ਦੇਖਣ ਲਈ ਵੱਡੀ ਗਿਣਤੀ `ਚ ਲੋਕ ਮੇਲੇ `ਚ ਉਮੜ ਪਏ । ਭਾਰੀ ਭੀੜ ਕਾਰਨ ਕਈ ਲੋਕ ਮੇਲੇ ਦੇ ਮੈਦਾਨ ਤੋਂ ਬਾਹਰ ਨਿਕਲ ਕੇ ਆਸਪਾਸ ਦੀਆਂ ਸੜਕਾਂ `ਤੇ ਇਕੱਠੇ ਹੋ ਗਏ । ਪੁਲਸ ਅਧਿਕਾਰੀ ਨੇ ਦੱਸਿਆ ਕਿ ਕਈ ਸੈਲਾਨੀ ਆਯੋਜਨ ਵਾਲੀ ਥਾਂ `ਤੇ ਦਾਖਲ ਨਹੀਂ ਹੋ ਸਕੇ, ਜਿਸ ਕਾਰਨ ਧੱਕਾ-ਮੁੱਕੀ ਸ਼ੁਰੂ ਹੋ ਗਈ ਅਤੇ ਸਥਿਤੀ ਕੁਝ ਸਮੇਂ ਲਈ ਕਾਬੂ ਤੋਂ ਬਾਹਰ ਹੋ ਗਈ । ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ।

Read More : ਅਦਾਕਾਰ ਅੱਲੂ ਅਰਜੁਨ ਸਮੇਤ 23 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ

ਪਾਵਨ ਸਰੂਪ ਚੋਰੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਕੀਤਾ ਸਿਟ ਦਾ ਗਠਨ

0
Punjab government

ਚੰਡੀਗੜ੍ਹ, 29 ਦਸੰਬਰ 2025 : ਪੰਜਾਬ ਸਰਕਾਰ (Punjab Government) ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਪਾਵਨ ਸਰੂਪ ਚੋਰੀ ਮਾਮਲੇ ਦੀ ਜਾਂਚ ਲਈ ਸਿਟ ਦਾ ਗਠਨ (Formation of the SIT) ਕੀਤਾ ਹੈ ।

ਕੀ ਆਖਿਆ ਮੁੱਖ ਮੰਤਰੀ ਮਾਨ ਨੇ ਪ੍ਰੈਸ ਕਾਨਫਰੰਸ ਵਿਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਚੰਡੀਗੜ੍ਹ ਵਿਚ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪਿਛਲੇ ਛੇ-ਸੱਤ ਸਾਲਾਂ ‘ਚ ਜੋ ਗੁਰੂ ਸਾਹਿਬ ਦੇ ਕਰੀਬ 328 ਜਾਂ 368 ਪਾਵਨ ਸਰੂਪ ਚੋਰੀ (Theft of sacred image) ਹੋਏ ਹਨ ਦੇ ਮਾਮਲੇ ਵਿਚ ਲੋਕਾਂ ਵਿਚ ਭਾਰੀ ਰੋਸ ਹੈ । ਉਨ੍ਹਾਂ ਕਿਹਾ ਕਿ ਕਈ ਸੰਗਠਨਾਂ ਨੇ ਇਸ ਮਾਮਲੇ ਸਬੰਧੀ ਕਈ ਤਰ੍ਹਾਂ ਦੀਆਂ ਮੰਗਾਂ ਦੀ ਮੰਗ ਕੀਤੀ ਹੈ ਅਤੇ ਮੰਗ ਪੱਤਰ ਵੀ ਸੌਂਪੇ ਹਨ ਪਰ ਜਦੋਂ ਕੁਝ ਨਹੀਂ ਹੋਇਆ ਤਾਂ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ । ਕੁਝ ਸੰਗਠਨਾਂ ਨੇ ਜਾਂਚ ਦੀ ਮੰਗ ਕਰਦੇ ਹੋਏ ਸਰਕਾਰ ਕੋਲ ਵੀ ਪਹੁੰਚ ਕੀਤੀ। ਸਿੱਖ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਸਵਰੂਪ ਕਿੱਥੇ ਹਨ ।

ਸਰਕਾਰ ਨੇ ਸਿਰਫ਼ ਐਫ. ਆਈ. ਆਰ. ਹੀ ਦਰਜ ਨਹੀਂ ਕੀਤੀ ਬਲਕਿ ਸਿਟ ਵੀ ਹੈ ਬਣਾਈ

ਉਨ੍ਹਾਂ ਕਿਹਾ ਕਿ ਸਰਕਾਰ ਨੇ ਇਸ ਮਾਮਲੇ ‘ਚ ਐਫ. ਆਈ. ਆਰ. ਦਰਜ ਕੀਤੀ ਹੈ ਅਤੇ ਪੂਰੀ ਜਾਂਚ ਨੂੰ ਯਕੀਨੀ ਬਣਾਉਣ ਲਈ ਇੱਕ ਐਸ. ਆਈ. ਟੀ. ਬਣਾਈ ਹੈ । ਉਸ ਵੇਲੇ ਅਚਾਨਕ, ਐਸ. ਜੀ. ਪੀ. ਸੀ. ਮੈਂਬਰਾਂ ਨੇ ਆਪਣੇ ਕੁਝ ਦੇ ਇਸ਼ਾਰੇ ‘ਤੇ ਪ੍ਰੈਸ ਕਾਨਫਰੰਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਮੁੱਖ ਮੰਤਰੀ ਮਾਨ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਉਹ ਪੈਸਿਆਂ ਦਾ ਘਪਲਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਦਾਅਵਾ ਕਰਦਾ ਹਨ ਕਿ ਐਸ. ਜੀ. ਪੀ. ਸੀ. ਅੰਦਰ ਰੋਜ਼ਾਨਾ ਦਸ ਤੋਂ ਵੀਹ ਘਪਲੇ ਹੁੰਦੇ ਹਨ । ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਐਸ. ਜੀ. ਪੀ. ਸੀ. ਪ੍ਰਧਾਨ ਨੂੰ ਕਠਪੁਤਲੀ ਵਜੋਂ ਵਰਤਿਆ ਜਾ ਰਿਹਾ ਹੈ ।

Read more : ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਪ੍ਰਾਜੈਕਟਾਂ ਦਾ ਕੰਮ ਤੇਜੀ ਨਾਲ ਜਾਰੀ

0
Mata Sri Kali Devi Temple

ਪਟਿਆਲਾ, 29 ਦਸੰਬਰ 2025 : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ (Mata Sri Kali Devi Temple) ਦੇ ਨਵੀਨੀਕਰਨ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਉਪਰ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ । ਇਹ ਪ੍ਰਗਟਾਵਾ ਕਰਦਿਆਂ ਮੰਦਰ ਦੀ ਐਡਵਾਇਜਰੀ ਮੈਨੇਜਿੰਗ ਕਮੇਟੀ (Advisory Managing Committee) ਦੇ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਵੱਲੋਂ ਲਗਾਤਾਰ ਇਨ੍ਹਾਂ ਕੰਮਾਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਏ. ਡੀ. ਸੀ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਅਤੇ ਐਸ. ਡੀ. ਐਮ. ਹਰਜੋਤ ਕੌਰ ਮਾਵੀ ਵੀ ਮੌਜੂਦ ਸਨ ।

ਮੁੱਖ ਮੰਤਰੀ ਵੱਲੋਂ ਕੰਮ ਦੀ ਲਗਾਤਾਰ ਕੀਤੀ ਜਾ ਰਹੀ ਮੋਨੀਟਰਿੰਗ : ਐਡਵਾਇਜਰੀ ਮੈਨੇਜਿੰਗ ਕਮੇਟੀ

ਮੰਦਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀ. ਏ. ਅਜੇ ਅਲੀਪੁਰੀਆ (C. A. Ajay Alipuria) ਅਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ `ਆਪ` ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਇਤਿਹਾਸਕ ਸ੍ਰੀ ਕਾਲੀ ਮਾਤਾ ਮੰਦਰ ਦੇ ਨਵੀਨੀਕਰਨ ਲਈ ਕਰੀਬ 75 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਸੀ।

ਮੰਦਰ ਨਵੀਨੀਕਰਨ ਦੇ ਕੰਮ ਆਉਂਦੇ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਏ ਜਾਣਗੇ

ਉਨ੍ਹਾਂ ਕਿਹਾ ਕਿ ਇਹਨਾਂ ਕੰਮਾਂ ਨੂੰ ਆਉਂਦੇ ਇੱਕ ਸਾਲ ਦੇ ਅੰਦਰ-ਅੰਦਰ ਮੁਕੰਮਲ ਕਰ ਲਿਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਸ਼ਾਨਦਾਰ ਮੰਦਿਰ ਦੇ ਦਰਸ਼ਨ ਹੋਣਗੇ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਹੇਸ਼ ਮਿੱਤਲ (ਲੁਧਿਆਣਾ ਦੇ ਉੱਘੇ ਸਨਅਤਕਾਰ) ਨੂੰ ਐਡਵਾਇਜਰੀ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ । ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਕਮੇਟੀ ਵੱਲੋਂ ਸਿੱਖਿਆ ਸਬੰਧੀ ਵੀ ਕੰਮ ਕੀਤੇ ਜਾਣਗੇ ।

ਸੀ. ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਰਾਜ ਸਰਕਾਰ (State Government) ਨੇ ਸ੍ਰੀ ਕਾਲੀ ਮਾਤਾ ਮੰਦਰ ਨੂੰ ਨਵਾਂ ਰੂਪ ਦੇਣ ਲਈ ਇਨ੍ਹਾਂ ਪ੍ਰਾਜੈਕਟਾਂ ਵਿੱਚ ਮੰਦਰ ਦੇ ਸਰੋਵਰ ਸਾਫ਼ ਨਹਿਰੀ ਪਾਣੀ ਦੀ ਸਪਲਾਈ ਦਾ ਵੀ ਸਿਖਰਾਂ `ਤੇ ਹੈ ਤੇ ਮੰਦਰ ਦੇ ਮੌਜੂਦਾ ਸੀਵਰੇਜ ਤੇ ਡਰੇਨੇਜ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ । ਜਦੋਂਕਿ ਮੰਦਰ ਕੰਪਲੈਕਸ ਦੇ ਅੰਦਰ ਸ਼ੁਰੂ ਹੋਇਆ ਆਮ ਆਦਮੀ ਕਲੀਨਿਕ ਵੀ ਸ਼ਰਧਾਲੂਆਂ ਤੇ ਨੇੜਲੇ ਵਸਨੀਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ।

ਸਰੋਵਰ ਦੇ ਆਲੇ-ਦੁਆਲੇ ਬਣਾਇਆ ਜਾ ਰਿਹੈ ਰਸਤਾ

ਮੰਦਰ ਐਡਵਾਈਜਰੀ ਕਮੇਟੀ ਨੇ ਅੱਗੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਸਰੋਵਰ ਦੇ ਆਲੇ-ਦੁਆਲੇ ਨਵਾਂ ਰਸਤਾ ਬਣਾਇਆ ਜਾ ਰਿਹਾ ਹੈ, ਜਿਸ ਦੀ ਆਰ. ਸੀ. ਸੀ. ਨੀਂਹ ਦਾ ਕੰਮ ਚੱਲ ਰਿਹਾ ਹੈ । ਇਸ ਦੇ ਨਾਲ ਹੀ ਪ੍ਰਵੇਸ਼ ਦੁਆਰ ਅਤੇ ਸਰੋਵਰ ਦਾ ਨਿਰਮਾਣ ਸਮੇਤ 6 ਬਿਲਡਿੰਗ ਬਲਾਕ ਬਣਾਏ ਜਾਣੇ ਹਨ । ਇਨ੍ਹਾਂ ਵਿੱਚ ਬਲਾਕ 1 ਵਿੱਚ ਸੁਰੱਖਿਆ ਕਮਰਾ, ਪੁੱਛਗਿੱਛ ਕਮਰਾ, ਪਖਾਨੇ, ਮੀਟਰ ਰੂਮ ਤੇ ਐਚਟੀ ਪੈਨਲ ਰੂਮ ਸ਼ਾਮਲ ਹਨ। ਬਲਾਕ 2 ਮੁੱਖ ਪ੍ਰਵੇਸ਼ ਪਵੇਲੀਅਨ ਇਮਾਰਤ ਹੈ ਜੋ ਪ੍ਰਸਤਾਵਿਤ ਲੰਗਰ ਹਾਲ ਨਾਲ ਜੁੜੇਗੀ । ਬਲਾਕ 3 `ਚ ਮੁੱਖ ਲੰਗਰ ਹਾਲ ਹੈ, ਜਿਸਦੀ ਛੱਤ ਉਪਰ ਐਂਫੀਥੀਏਟਰ ਬਣੇਗਾ ਅਤੇ ਦੋਵੇਂ ਪਾਸੇ 4 ਲਿਫਟਾਂ ਲੱਗਣਗੀਆਂ ।

ਕਮੇਟੀ ਨੇ ਦਿੱਤੀ ਕਿਹੜੇ ਕਿਹੜੇ ਬਲਾਕ ਵਿਚ ਕੀ ਕੀ ਹੋਵੇਗਾ

ਕਮੇਟੀ ਨੇ ਹੋਰ ਦੱਸਿਆ ਕਿ ਬਲਾਕ 4 ਵਿੱਚ ਰੱਖ-ਰਖਾਅ ਸਟਾਫ/ਪੰਪ ਪੈਨਲ ਰੂਮ, ਇਲੈਕਟ੍ਰੀਕਲ ਪੈਨਲ ਰੂਮ ਅਤੇ ਪੰਪ ਰੂਮ ਸ਼ਾਮਲ ਹਨ ।ਬਲਾਕ 5 ਕੁੰਡ ਐਂਟਰੀ ਪੋਰਟਲ ਹੈ, ਇਸ ਵਿੱਚ ਸਰੋਵਰ ਖੇਤਰ ਦਾ ਮੁੱਖ ਪ੍ਰਵੇਸ਼ ਦੁਆਰ ਹੈ ਅਤੇ ਬਲਾਕ 6 ਜਮੀਨੀ ਤੇ ਇੱਕ ਉਪਰੀ ਮੰਜ਼ਿਲ ਦਾ ਢਾਂਚਾ ਹੋਵੇਗਾ ਜਿਸ ਵਿੱਚ ਪ੍ਰਸਾਦ ਘਰ, ਸ਼ੋਅ ਕਲੈਕਸ਼ਨ ਰੂਮ, ਪਖਾਨਾ ਬਲਾਕ, ਕੈਫੇ ਖੇਤਰ, ਮੀਟਿੰਗ ਹਾਲ, ਗੁੰਮਸ਼ੁਦਗੀ ਤੇ ਮਿਲੀਆਂ ਚੀਜ਼ਾਂ ਦਾ ਕਮਰਾ, ਸਟਾਫ ਡੌਰਮਿਟਰੀ, 4 ਮਹਿਮਾਨ ਕਮਰਿਆਂ ਵਾਲਾ ਐਡਮਿਨ ਦਫ਼ਤਰ ਸ਼ਾਮਲ ਹੋਵੇਗਾ ।

ਨਵੀਨੀਕਰਨ ਪ੍ਰਾਜੈਕਟ ਕਰਨਗੇ ਮੰਦਰ ਦੀ ਸ਼ਾਨ `ਚ ਵਾਧਾ

ਸੀ. ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਮੰਦਰ ਦੇ ਸਾਰੇ ਪ੍ਰਵੇਸ਼ ਦੁਆਰਾਂ ਨੂੰ ਰਵਾਇਤੀ ਵਾਸਤੂ ਕਲਾ ਮੁਤਾਬਕ ਸ਼ਹਿਰੀ ਯੋਜਨਾਬੰਦੀ ਅਤੇ ਵਿਰਾਸਤ ਦੇ ਮਾਹਰਾਂ ਨਾਲ ਸਲਾਹ-ਮਸ਼ਵਰਾ ਕਰਕੇ ਮੁੜ ਡਿਜ਼ਾਈਨ ਕੀਤਾ ਜਾ ਰਿਹਾ ਹੈ । ਇਹ ਪ੍ਰੋਜੈਕਟ ਮੰਦਰ ਦੀ ਪਵਿੱਤਰਤਾ ਤੇ ਇਸਦੀ ਵਿਰਾਸਤੀ ਆਰਕੀਟੈਕਚਰ ਨੂੰ ਬਰਕਰਾਰ ਰੱਖਦਿਆਂ ਮੰਦਰ ਦੀ ਸ਼ਾਨ ਵਿੱਚ ਵਾਧਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ । ਉਨ੍ਹਾਂ ਦੱਸਿਆ ਕਿ ਮੰਦਰ ਦੀ ਅਧਿਆਤਮਿਕਤਾ ਅਤੇ ਸੁੰਦਰਤਾ ਵਿੱਚ ਵਾਧਾ ਕਰਨ ਲਈ ਪ੍ਰਮੁੱਖ ਤੀਰਥ ਅਸਥਾਨਾਂ ਦੀ ਤਰ੍ਹਾਂ ਸਰੋਵਰ ਨਜਦੀਕ ਇੱਕ ਲਾਈਟ ਐਂਡ ਸਾਊਂਡ ਸ਼ੋਅ ਕਰਵਾਉਣ ਲਈ ਪ੍ਰਬੰਧ ਕੀਤੇ ਜਾਣਗੇ ।

ਮਾਤਾ ਵੈਸ਼ਨੋ ਦੇਵੀ ਮੰਦਰ ਵਾਂਗ ਸ਼ੁਰੂ ਕੀਤੀ ਜਾਵੇਗੀ ਟੋਕਣ ਪ੍ਰਣਾਲੀ

ਮੰਦਰ ਐਡਵਾਈਜਰੀ ਕਮੇਟੀ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ ਤੇ ਸੰਜੇ ਸਿੰਗਲਾ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਸ਼ਰਧਾਲੂਆਂ ਦੇ ਜਿਆਦਾ ਇਕੱਠ ਨੂੰ ਨਿਯੰਤਰਨ ਕਰਨ ਅਤੇ ਪ੍ਰਸ਼ਾਦ ਦੀ ਸੁਚਾਰੂ ਵੰਡ ਯਕੀਨੀ ਬਣਾਉਣ ਲਈ, ਮਾਤਾ ਵੈਸ਼ਨੋ ਦੇਵੀ ਮੰਦਰ ਦੀ ਤਰ੍ਹਾਂ ਇੱਕ ਟੋਕਨ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਰੂਹਾਨੀ ਕੇਂਦਰ ਨੂੰ ਪੰਜਾਬ ਦੇ ਇੱਕ ਵਾਸਤੂ ਕਲਾ ਦੇ ਨਮੂਨੇ ਵਜੋਂ ਵਿਕਸਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ।

Read more : ਪੰਜਾਬ ਕੈਬਨਿਟ ਦੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ

0
Sri Guru Granth Sahib

ਪਟਿਆਲਾ, 29 ਦਸੰਬਰ 2025 : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ (Gurdwara Singh Sabha) ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦਾ ਇਕ ਅੰਗ ਫਾੜ ਕੇ ਬੇਅਦਬੀ ਕੀਤੀ ਗਈ ।

ਪਤਾ ਚਲਿਆ ਤਾਂ ਇਸ ਘਟਨਾ ਕਾਰਨ ਹਾਹਾਕਾਰ ਮਚ ਗਈ

ਬੇਅਦਬੀ (Sacrilege) ਕਰਨ ਵਾਲੇ ਨੇ ਪਾੜ ਕੇ ਕਰ ਦਿੱਤੇ 40 ਟੁੱਕੜੇ ਬੇਅਦਬੀ ਕਰਨ ਵਾਲਾ ਸ਼ਾਤਰ ਇੰਨਾ ਕੁ ਖਤਰਨਾਕ ਸੀ, ਉਸਨੇ ਪੰਨੇ ਦਾ ਇੱਕ ਹਿੱਸਾ ਪਾੜ ਕੇ ਉਸਦੇ 40 ਤੋਂ  ਵਧ ਟੁਕੜੇ ਕਰ ਦਿੱਤੇ । ਜਦੋ ਆਖਿਰ ਵਿਚ ਇਸਦਾ ਪਤਾ ਚਲਿਆ ਤਾਂ ਇਸ ਘਟਨਾ ਕਾਰਨ ਹਾਹਾਕਾਰ ਮਚ ਗਈ ਅਤੇ ਇਸਨੇ ਵੱਡਾ ਰੂਪ ਧਾਰਨ ਕਰ ਲਿਆ । ਇਹ ਘਟਨਾ ਐਂਤਵਾਰ ਦੀ ਹੈ, ਜਦੋ ਇਸ ਬੇਅਦਬੀ ਸਬੰਧੀ ਪਤਾ ਚਲਿਆ । ਲੰਘੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਨੌਰ ਤੋ ਗੁਰੂ ਸਾਹਿਬ ਦੇ ਸਰੂਪ ਲਿਆ ਕੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ।

ਐਂਤਵਾਰ ਨੂੰ ਇਨਾ ਦੇ ਭੋੋਗ ਪਾਏ ਗਏ । ਭੋਗ ਪਾਉਣ ਤੋਂ ਬਾਅਦ ਜਦੋ ਸੁਖਆਸਨ ਕੀਤੇ ਗਏ, ਉਦੋ ਪਤਾ ਚਲਿਆ ਕਿ 611 ਨੰਬਰ ਪੰਨੇ ਦਾ ਇੱਕ ਹਿੱਸਾ ਪਾੜ ਕੇ ਉਸਦੇ 40-50 ਹਿੱਸੇ ਕਰਕੇ ਚਾਦਰ ਹੇਠਾ ਲੁਕੋਏ ਹੋਏ ਹਨ । ਉਸ ਤੋ ਬਾਅਦ ਸਾਰੀਆਂ ਧਿਰਾਂ ਹੈਰਾਨ ਰਹਿ ਗਈਆਂ । ਦੂਸਰੇ ਪਾਸੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਇਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ । ਕੁੱਝ ਗੁਰਸਿੱਖਾਂ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ। ਉਸਤੋ ਬਾਅਦ ਸਨੌਰ ਪੁਲਸ ਹਰਕਤ ਵਿਚ ਆਈ ।

ਇਸ ਅਖੰਡ ਪਾਠ ਵਿਚ 6 ਗ੍ਰੰਥੀ ਸੇਵਾ ਕਰ ਰਹੇ ਸਨ

ਜਾਣਕਾਰੀ ਅਨੁਸਾਰ ਇਸ ਅਖੰਡ ਪਾਠ (Akhand Path) ਵਿਚ 6 ਗ੍ਰੰਥੀ ਸੇਵਾ ਕਰ ਰਹੇ ਸਨ । ਸਿਧੇ ਤੌਰ ‘ਤੇ ਸ਼ੱਕ ਇਨਾ ਗ੍ਰੰਥੀਆਂ ਵਿਚੋ ਕਿਸੇ ਉਪਰ ਜਾ ਰਿਹਾ ਹੈ । ਜਾਂਚ ਜਾਰੀ ਹੈ । ਇਨਾ ਵਿਚੋ ਇਕ ਗ੍ਰੰਥੀ ਸਿੰਘ ਦਾ ਕਹਿਣਾ ਹੈ ਉਹ ਅਧੇ ਘੰਟੇ ਲਈ ਕਿਸੇ ਹੋਰ ਪਾਠੀ ਦੀ ਡਿਊਟੀ ਲਗਾਕੇ ਗਿਆ ਸੀ । ਸ਼ਾਇਦ ਇਹ ਉਸ ਵੇਲੇ ਹੋਇਆ ਹੋ ਸਕਦਾ ਹੈ, ਜਿਹੜੇ ਵਿਅਕਤੀ ਨੇ 20 ਮਿੰਟ ਪਾਠ ਕਰਿਆ, ਉਹ ਹੁਣ ਤੱਕ ਕਿਤੇ ਵੀ ਕਾਬੂ ਨਹੀ ਆ ਸਕਿਆ ਹੈ ।  ਅੱਗ ਵਾਂਗ ਇਹ ਘਟਨਾ ਫੈਲਣ ਤੋੋੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਵੇਰੇ ਪੁਰੀ ਹਰਕਤ ਵਿਚ ਆ ਗਈ ।

ਐਸ. ਜੀ. ਪੀ. ਸੀ. ਦੀ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜੀ ਨੇ ਇਕਦਮ ਦਖਲ ਦਿੰਦਿਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਤੋ ਇਕ ਟੀਮ ਭੇਜ ਕੇ ਗੁਰਦੁਆਰਾ ਸਿੰਘ ਸਭਾ ਸਨੌਰ ਤੋਂ ਬੇਅਦਬੀ ਹੋਏ ਇਸ ਗੁਰੂ ਸਾਹਿਬ ਦੇ ਸਰੂਪ ਨੂੰ ਪੂਰੇ ਸਤਿਕਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲਿਆਂਦਾ ਗਿਆ। ਦੂਸਰੇ ਪਾਸੇ ਸਨੌਰ ਪੁਲਸ ਦੋਸ਼ੀਆਂ ਦੀ ਭਾਲ ਵਿਚ ਜੁਟੀ ਹੋਈ ਹੈ ਪਰ ਇਸ ਮਾਮਲੇ ਵਿਚ ਸਿੰਘ ਸਭਾ ਗੁਰਦੁਆਰਾ ਦੀ ਕਮੇਟੀ ਵੀ ਕਟਿਹਰੇ ਵਿਚ ਆ ਗਈ ਹੈ ।

ਮਰਿਆਦਾ ਦੇ ਉਲਟ ਦਿਤਾ ਗਿਆ ਗੁਰੂ ਸਾਹਿਬ ਦਾ ਸਰੂਪ

ਸ੍ਰੀ ਅਕਾਲ ਤਖਤ ਸਾਹਿਬ ਵਲੋ ਪੰਥ ਪ੍ਰਵਾਨਤ ਰਹਿਤ ਮਰਿਆਦਾ ਤੇ ਪਿਛਲੇ ਸਮੇ ਸ੍ਰੀ ਅਕਾਲ ਤਖਤ ਸਾਹਿਬ ਨੇ ਸਪੱਸਟ ਆਦੇਸ ਕੀਤੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਸੇ ਵੀ ਪੈਲੈੇਸ, ਕਿਸੇ ਮੜੀ ਮਸ਼ਾਨ ‘ਤੇ, ਖੇੜਿਆਂ ਉਪਰ, ਗਲੀਆਂ ਜਾਂ ਹੋਰ ਕਿਤੇ ਵੀ ਅਜਿਹੀ ਥਾਂ ਉਪਰ ਨਾ ਲਿਜਾਇਆ ਜਾਵੇ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਾ ਹੋੋਵੇ ਤੇ ਬੇਅਦਬੀ ਦਾ ਡਰ ਹੋਵੇ । ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਇਸ ਮਾਮਲੇ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਛਿੱਕੇ ‘ਤੇ ਟੰਗਿਆ ਹੈ । ਹੈਰਾਨੀ ਹੈ ਕਿ ਚਲਦੇ ਅਖੰਡ ਪਾਠ ਵਿਚ ਬੇਅਦਬੀ ਦੀ ਘਟਨਾ ਵਾਪਰਨੀ, ਬਹੁਤ ਹੀ ਮੰਦਭਾਗਾ ਕਦਮ ਹੈ, ਜਿਸਨੇ ਇਹ ਪੰਨਾ ਫਾੜਿਆ, ਉਹ ਇਸਨੂੰ ਫਾੜਕੇ ਨਾਲ ਹੀ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਹ ਲਿਜਾ ਨਹੀ ਸਕਿਆ ਪਰ ਉਸਨੇ ਹੇਠਾ ਹੀ ਪਿੜਾ ਸਾਹਿਬ ਦੇ ਹੇਠਾ ਸੁੱਟ ਦਿੱਤਾ। ਹੈਰਾਨੀ ਹੈ ਕਿ ਉਸ ਵੇਲੇ ਗ੍ਰੰਥੀ ਸਿੰਘ ਦੀ ਪਾਠ ਵੀ ਕਰਦੇ ਰਹੇ ਪਰ ਕਿਸੇ ਨੂੰ ਪਤਾ ਹੀ ਨਹੀ ਲਗਿਆ।

ਐਸ. ਜੀ. ਪੀ. ਸੀ. ਦੇ ਵਫਦ ਨੇ ਕੀਤਾ ਮੌਕੇ ਦਾ ਦੌਰਾ ; ਕੀਤੀ ਪੁੱਛਗਿਛ

ਸੁਰਜੀਤ ਸਿੰਘ ਗੜੀ ਅਤੇ ਐਸ. ਜੀ. ਪੀ. ਸੀ. ਦੇ ਮੈਂਬਰ ਜਸਮੇਰ ਸਿੰਘ ਲਾਛੜੂ ਸਮਤੇ ਇਕ ਵੱਡੇ ਵਫਦ ਨੇ ਇਸ ਮੰਦਭਾਗੀ ਘਟਨਾ ਤੋਂ ਬਾਅਦ ਸਨੌਰ ਵਿਖੇ ਜਾਕੇ ਗੁਰਦੁਆਰਾ ਸਿੰਘ ਸਭਾ ‘ਚ ਸਮੁਚੇ ਪਾਠੀ ਸਿੰਘਾਂ ਅਤੇ ਗੁਰਦੁਆਰਾ ਕਮੇਟੀ ਤੋਂ ਪੁਛਗਿਛ ਕੀਤੀ । ਇਸ ਮੌਕੇ ਵਿਸ਼ੇਸ਼ ਤੋਰ ‘ਤੇ ਸਨੌਰ ਪੁਲਸ ਦੇ ਐਸ. ਐਚ. ਓ. ਹਰਵਿੰਦਰ ਸਿੰਘ ਵੀ ਪੁੱਜੇ ।

ਬੇਅਦਬੀ ਦੀ ਧਾਰਾ 298, 99 ਬੀ. ਐਨ. ਐਸ. ਤਹਿਤ ਸਨੌਰ ਥਾਣੇ ਵਿਚ ਕੇਸ ਦਰਜ

ਹਾਲਾਂਕਿ ਕੋਈ ਵੀ ਗ੍ਰੰਥੀ ਸਿੰਘ ਇਸਨੂੰ ਮੰਨਣ ਲਈ ਤਿਆਰ ਨਹੀ ਹੈ ਪਰ ਸੁਰਜੀਤ ਸਿੰਘ ਗੜੀ ਨੇ ਸਮੁਚੀ ਸੰਗਤ ਸਾਹਮਣੇ ਇਹ ਗੱਲ ਸਾਫ ਕਰ ਦਿਤੀ ਕਿ ਇਸ ਮਾਮਲੇ ਵਿਚ ਕੋਈ ਵੀ ਲਿਹਾਜ ਨਹੀ ਹੋਵੇਗੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇਗੀ ।  ਇਸ ਸਬੰਧੀ ਆਖਿਆ ਕਿ ਬੇਹਦ ਮੰਦਭਾਗੀ ਘਟਨਾ ਹੈ । ਅਜਿਹੀ ਘਟਨਾ ਬਾਰੇ ਸੋਚਿਆ ਵੀ ਨਹੀ ਜਾ ਸਕਦਾ । ਅਸੀ ਗੁਰੂ ਸਾਹਿਬ ਦਾ ਸਰੂਪ ਸਤਿਕਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲੈ ਆਏ ਹਾਂ। ਇਸ ਘਟਨਾ ਦੀ ਜਾਂਚ ਹੋ ਰਹੀ ਹੈ ਤੇ ਪਟਿਆਲਾ ਪੁਲਸ ਨੂੰ ਬੇਨਤੀ ਕੀਤੀ ਗਈ ਹੈ ਕਿ ਤੁਰੰਤ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਬੇਅਦਬੀ ਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ ਤਾਂ ਜੋ ਵੱਡਾ ਬਵਾਲ ਹੋਣੋ ਬਚਾਇਆ ਜਾ ਸਕੇ ।

ਐਸ. ਐਚ. ਓ. ਸਨੌਰ ਨੇ ਪੁਛਤਾਛ ਲਈ ਕੁੱਝ ਪਾਠੀ ਸਿੰਘਾਂ ਨੂੰ ਪੁਲਸ ਹਿਰਾਸਤ ਵਿਚ ਲਿਆ

ਸਨੌਰ ਦੇ ਐਸ. ਐਚ. ਓ. ਹਰਵਿੰਦਰ ਸਿੰਘ ਨੇ ਮਾਮਲੇ ਦੀ ਪੁਛਤਾਛ ਤੇ ਸ਼ਾਂਤੀ ਬਣਾਏ ਰੱਖਣ ਲਈ ਗੁਰਦੁਆਰਾ ਸਾਹਿਬ ਤੋਂ ਹੀ ਕੁੱਝ ਪਾਠੀ ਸਿੰਘਾਂ ਨੂੰ ਪੁਲਸ ਹਿਰਾਸਤ ਵਿਚ ਲੈ ਲਿਆ ਹੈ । ਉਨਾ ਆਖਿਆ ਕਿ ਬਹੁਤ ਹੀ ਸੈਂਸਟਿਵ ਮਾਮਲਾ ਹੈ, ਇਸ ਮਾਮਲੇ ਵਿਚ ਕੋਈ ਢਿਲਮਠ ਨਹੀ ਵਰਤੀ ਜਾ ਰਹੀ । ਬਕਾਇਦਾ ਗ੍ਰਿਫਤਾਰੀ ਕਰਕੇ ਜਾਂਚ ਪੜਤਾਲ ਕੀਤੀ ਜਾਵੇਗੀ । ਉਨਾ ਆਖਿਆ ਕਿ ਪਹਿਲੀ ਪੁਛਤਾਛ ਦੌਰਾਨ ਇਨਾ ਪਾਠੀ ਸਿੰਘਾਂ ਵਿਚੋ ਇਕ ਪਾਠੀ ਸਿੰਘ ਉਪਰ ਪੂਰਾ ਸ਼ੱਕ ਸੀ ਅਤੇ ਉਸਦੀ ਪਹਿਚਾਣ ਹੋ ਚੁੱਕੀ ਹੈ, ਜਿਸਦਾ ਨਾਮ ਸਿਮਰਨਜੀਤ ਸਿੰਘ ਹੈ । ਉਨਾ ਆਖਿਆ ਕਿ ਬਕਾਇਦਾ ਇਸ ਉਪਰ ਬਾਏ ਨੇਮ ਪਰਚਾ ਦਿਤਾ ਗਿਆ ਹੈ ਅਤੇ ਇਸ ਕੇਸ ਵਿਚ ਪੁਛਤਾਛ ਲਈ ਹੋਰ ਸਭ ਨੂੰ ਘੇਰੇ ਵਿਚ ਲਿਆਂਦਾ ਜਾਵੇਗਾ । ਇਹ ਪਾਠੀ ਸਿੰਘ ਲੰਬੇ ਸਮੇ ਤੋ ਪਾਠ ਕਰਦਾ ਆ ਰਿਹਾ ਸੀ । ਆਖਿਰ ਇਸਨੇ ਅਜਿਹੀ ਬੇਅਦਬੀ ਦੀ ਘਟਨਾ ਕਿਉ ਕੀਤੀ ਇਸ ਸਬੰਧੀ ਡੂੰਘੀ ਪੜਤਾਲ ਕੀਤੀ ਜਾਵੇਗੀ ।

Read More : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੋਹਾ ਕਤਰ ਤੋਂ ਪਹੁੰਚੇ ਭਾਰਤ 

ਸਰਕਾਰ ਨੇ ਸਿਹਤ ਵਿਭਾਗ ਦੇ ਚਾਰ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀਤੇ ਤਬਾਦਲੇ

0
promotes and transfers

ਚੰਡੀਗੜ੍ਹ, 29 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਵਾਲੀ ਸਰਕਾਰ ਨੇ ਸਿਹਤ ਵਿਭਾਗ ਦੇ ਉਨ੍ਹਾਂ ਚਾਰ ਅਧਿਕਾਰੀਆਂ ਦੇ ਤਬਾਦਲੇ (Transfers of officers) ਕਰ ਦਿੱਤੇ ਹਨ, ਜਿਨ੍ਹਾਂ ਨੂੰ ਹਾਲ ਹੀ ਵਿਚ ਤਰੱਕੀ ਦਿੱਤੀ ਗਈ ਸੀ ।

ਤਬਾਦਲਾ ਹੋਏ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਕੀ ਗਿਆ ਸੀ ਬਣਾਇਆ

ਪੰਜਾਬ ਸਰਕਾਰ (Punjab Government) ਨੇ ਸਿਹਤ ਵਿਭਾਗ ਦੇ ਚਾਰ ਜਿਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਨੂੰ ਸਰਕਾਰ ਨੇ ਹਾਲ ਹੀ ਵਿੱਚ ਸੀਨੀਅਰ ਮੈਡੀਕਲ ਅਫਸਰਾਂ ਤੋਂ ਡਿਪਟੀ ਡਾਇਰੈਕਟਰ-ਕਮ-ਸਿਵਲ ਸਰਜਨ ਅਤੇ ਮੈਡੀਕਲ ਸੁਪਰਡੈਂਟ ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਸੀ ਅਤੇ ਸਰਕਾਰ ਨੇ ਹੁਣ ਇਨ੍ਹਾਂ ਚਾਰੋਂ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਵੀ ਕਰ ਦਿੱਤੀ ਹੈ ।

ਕਿਹੜੇ-ਕਿਹੜੇ ਹਨ ਅਧਿਕਾਰੀ

ਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਸਿਵਲ ਸਰਜਨ ਡਾ. ਸੁਖਵਿੰਦਰਜੀਤ ਸਿੰਘ ਨੂੰ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦਾ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਡਾ. ਹਰੀਪਾਲ ਸਿੰਘ ਨੂੰ ਬਰਨਾਲਾ ਦਾ ਸਿਵਲ ਸਰਜਨ, ਡਾ. ਪ੍ਰਭਜੋਤ ਰੰਧਾਵਾ ਨੂੰ ਰੂਪਨਗਰ ਦਾ ਸਿਵਲ ਸਰਜਨ ਅਤੇ ਡਾ. ਰਾਜੀਵ ਪਰਾਸ਼ਰ ਨੂੰ ਫਿਰੋਜ਼ਪੁਰ ਦਾ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ ।

Read More : ਜਲੰਧਰ ਸੀ. ਪੀ. ਨੇ ਕੀਤੇ ਅੱਠ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਕੈਬਨਿਟ ਦੀ ਮੀਟਿੰਗ ਨੇ ਲਏ ਕਈ ਅਹਿਮ ਫੈਸਲੇ

0
Punjab Cabinet meeting

ਚੰਡੀਗੜ੍ਹ, 29 ਦਸੰਬਰ 2025 : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਮੀਟਿੰਗ (Cabinet meeting) ਵਿਚ ਕਈ ਅਹਿਮ ਫ਼ੈਸਲੇੇ ਲਏ ਗਏ।

ਮੀਟਿੰਗ ਵਿਚ ਲਏ ਗਏ ਕਿਹੜੇ-ਕਿਹੜੇ ਫ਼ੈਸਲੇ

ਮੁੱਖ ਮੰਤਰੀ ਮਾਨ ਦੇ ਸਰਕਾਰੀ ਘਰ ਵਿਖੇ ਹੋਈ ਪੰਜਾਬ ਸਰਕਾਰ (Punjab Government) ਦੀ ਕੈਬਨਿਟ ਮੀਟਿੰਗ ਵਿੱਚ ਬਨੂੜ ਸਬ-ਤਹਿਸੀਲ ਨੂੰ ਅਪਗ੍ਰੇਡ ਕਰਨ ਦਾ ਫੈਸਲਾ ਕੀਤਾ ਗਿਆ, ਜਦੋਂ ਕਿ ਹੁਸ਼ਿਆਰਪੁਰ ਵਿੱਚ ਇੱਕ ਨਵੀਂ ਤਹਿਸੀਲ, ਹੁਸ਼ਿਆਰਪੁਰ ਬਣਾਈ ਗਈ। ਇਸ ਤੋਂ ਇਲਾਵਾ, “ਮੇਰਾ ਘਰ ਮੇਰਾ ਨਾਮ” ਯੋਜਨਾ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਵੇਗਾ । ਮੰਤਰੀ ਨੇ ਇਹ ਜਾਣਕਾਰੀ ਇੱਕ ਪ੍ਰੈਸ ਕਾਨਫਰੰਸ ਵਿੱਚ ਦਿੱਤੀ ।

ਲੋਕਾਂ ਦੀ ਮੰਗ ਤੇ ਕੀਤਾ ਜਾ ਰਿਹਾ ਬਨੂੜ ਸਬ-ਤਹਿਸੀਲ ਨੂੰ ਅਪਗ੍ਰੇਡ

ਉਨ੍ਹਾਂ ਦੱਸਿਆ ਕਿ ਬਨੂੜ ਸਬ-ਤਹਿਸੀਲ ਮੋਹਾਲੀ ਵਿੱਚ ਪੈਂਦੀ ਹੈ । ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਤਹਿਸੀਲ ਨੂੰ ਅਪਗ੍ਰੇਡ ਕੀਤਾ ਜਾਵੇ ਕਿਉਂਕਿ ਇਹ ਛੋਟੀ ਸੀ ਅਤੇ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਹੁਣ ਇਸਨੂੰ ਅਪਗ੍ਰੇਡ ਕੀਤਾ ਜਾਵੇਗਾ । ਇਸ ਵਿੱਚ ਦੋ ਕਾਨੂੰਗੋ, 14 ਪਟਵਾਰ ਸਰਕਲ ਅਤੇ 40 ਪਿੰਡ ਸ਼ਾਮਲ ਹੋਣਗੇ । ਇਸ ਦੇ ਨਾਲ ਹੀ, ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹਰਿਆਣਾ ਦੀ ਇੱਕ ਤਹਿਸੀਲ ਬਣਾਉਣ ਦਾ ਫੈਸਲਾ ਲਿਆ ਗਿਆ । ਇਸ ਵਿੱਚ 12 ਪਟਵਾਰ ਸਰਕਲ, ਦੋ ਕਾਨੂੰਗੋ ਸਰਕਲ ਅਤੇ 50 ਪਿੰਡ ਸ਼ਾਮਲ ਹਨ। ਲੈਂਡ ਰੈਵੇਨਿਊ ਐਕਟ-1888 ਵਿੱਚ ਸੋਧ ਕੀਤੀ ਗਈ ਹੈ, ਅਤੇ ਰਿਕਾਰਡ ਕੰਪਿਊਟਰਾਂ ‘ਤੇ ਸਟੋਰ ਕੀਤੇ ਜਾਣਗੇ । “ਮੇਰਾ ਘਰ ਮੇਰਾ ਨਾਮ” (ਮੇਰਾ ਘਰ, ਮੇਰਾ ਨਾਮ) ਨੂੰ ਲਾਗੂ ਕਰਨ ਵਿੱਚ ਤੇਜ਼ੀ ਲਿਆਉਣ ਲਈ ਪ੍ਰਵਾਨਗੀ ਦਿੱਤੀ ਗਈ ਹੈ ।

ਕੈਬਨਿਟ ਮੀਟਿੰਗ ਵਿਚ ਹੋਰ ਵੀ ਲਏ ਗਏ ਕਈ ਫ਼ੈਸਲੇ

ਕੈਬਨਿਟ ਮੀਟਿੰਗ ਵਿੱਚ ਚਾਰ ਹੋਰ ਮਹੱਤਵਪੂਰਨ ਫੈਸਲੇ ਵੀ ਲਏ ਗਏ । ਇਨ੍ਹਾਂ ਵਿੱਚ ਰਿਕਾਰਡ ਆਫ਼ ਰਾਈਟਸ ਐਕਟ, ਸਥਾਨਕ ਸਰਕਾਰਾਂ ਵਿਭਾਗ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਸ਼ਾਮਲ ਹਨ। ਹੁਣ, ਲੋਕ ਆਪਣੀਆਂ ਸ਼ਿਕਾਇਤਾਂ ਦਾ ਜਲਦੀ ਹੱਲ ਕਰ ਸਕਣਗੇ ਅਤੇ ਇਨ੍ਹਾਂ ਤਿੰਨ ਮਾਮਲਿਆਂ ਨਾਲ ਸਬੰਧਤ ਲਾਭ ਪ੍ਰਾਪਤ ਕਰ ਸਕਣਗੇ । ਇਸ ਤੋਂ ਇਲਾਵਾ ਬਠਿੰਡਾ ਵਿੱਚ ਥਰਮਲ ਪਲਾਂਟ ਨਾਲ ਸਬੰਧਤ 30 ਏਕੜ ਜ਼ਮੀਨ ਬੱਸ ਸਟੈਂਡ ਦੀ ਉਸਾਰੀ ਲਈ ਦਿੱਤੀ ਗਈ ਸੀ । ਵਿੱਤ ਮੰਤਰੀ ਚੀਮਾ ਨੇ ਐਲਾਨ ਕੀਤਾ ਕਿ ਇਹ ਬੱਸ ਅੱਡਾ ਹੁਣ 10 ਏਕੜ ਵਿੱਚ ਬਣਾਇਆ ਜਾਵੇਗਾ ।

Read More : ਮੁੱਖ ਮੰਤਰੀ ਮਾਨ ਨੇ ਕੀਤੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ

ਬਿਜਲੀ ਕੀਮਤਾਂ `ਚ ਰਾਹਤ ਲਈ ਡਿਊਟੀ ਘਟਾ ਸਕਦਾ ਹੈ ਸੀ. ਈ. ਆਰ. ਸੀ.

0
Electricity

ਨਵੀਂ ਦਿੱਲੀ, 29 ਦਸੰਬਰ 2025 : ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ (Central Electricity Regulatory Commission) ਬਿਜਲੀ ਕਾਰੋਬਾਰ ਐਕਸਚੇਜਾਂ `ਤੇ ਲੱਗਣ ਵਾਲੀ ਲੈਣ-ਦੇਣ ਡਿਊਟੀ ਨੂੰ ਤਰਕਸੰਗਤ ਬਣਾਉਣ `ਤੇ ਵਿਚਾਰ ਕਰ ਰਿਹਾ ਹੈ । ਇਸ ਕਦਮ ਨਾਲ ਸਮੇਂ ਦੇ ਨਾਲ ਬਿਜਲੀ ਖਰੀਦਦਾਰਾਂ ਲਈ ਕੁਲ ਲਾਗਤ `ਚ ਕਮੀ ਆ ਸਕਦੀ ਹੈ । ਬਾਜ਼ਾਰ ਇਕਜੁੱਟਤਾ ਨੂੰ ਕੇਂਦਰੀ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਇਸ ਸਾਲ ਜੁਲਾਈ `ਚ 2 ਸਾਲ ਤੋਂ ਵੱਧ ਸਮੇਂ ਤੱਕ ਚਲੇ ਸਲਾਹ-ਮਸ਼ਵਰੇ ਤੋਂ ਬਾਅਦ ਮਨਜ਼ੂਰੀ ਦਿੱਤੀ ਸੀ । ਬਾਜ਼ਾਰ ਇਕਜੁੱਟਤਾ ਦਾ ਮਤਲੱਬ ਬਿਜਲੀ ਦੀਆਂ ਵੱਖ-ਵੱਖ ਐਕਸਚੇਂਜਾਂ `ਚ ਹੋਣ ਵਾਲੀ ਖਰੀਦੋ-ਫਰੋਖਤ ਨੂੰ ਇਕ ਹੀ ਪ੍ਰਣਾਲੀ `ਚ ਜੋੜ ਦੇਣਾ ਹੈ ਤਾਂ ਕਿ ਇਕ ਹੀ ਕੀਮਤ ਤੈਅ ਹੋਵੇ ।

ਰੈਗੂਲਟਰੀ ਵਲੋਂ ਕੀਤੀ ਜਾ ਰਹੀ ਹੈ ਜਾਂਚ : ਅਧਿਕਾਰੀ

ਸੀ. ਈ. ਆਰ. ਸੀ. ਨੇ ਦਸੰਬਰ 2025 `ਚ ਬਿਜਲੀ ਐਕਸਚੇਂਜਾਂ (Electricity exchanges) ਵੱਲੋਂ ਵਸੂਲੀ ਜਾਣ ਵਾਲੀ ਲੈਣ-ਦੇਣ ਡਿਊਟੀ ਦੀ ਸਮੀਖਿਆ `ਤੇ ਇਕ ਵਿਚਾਰ ਪੱਤਰ ਨੂੰ ਆਖਰੀ ਰੂਪ ਦਿੱਤਾ ਹੈ । ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰੀ ਇਹ ਜਾਂਚ ਕਰ ਰਹੀ ਹੈ ਕਿ ਮੌਜੂਦਾ ਲੈਣ-ਦੇਣ ਡਿਊਟੀ ਢਾਂਚਾ, ਜਿਸ ਦੀ ਹੱਦ ਪ੍ਰਤੀ ਯੂਨਿਟ 2 ਪੈਸੇ ਹੈ, ਕੀ ਉਸ ਬਾਜ਼ਾਰ ਲਈ ਠੀਕ ਹੈ, ਜਿੱਥੇ ਕਾਰੋਬਾਰ ਦੀ ਮਾਤਰਾ ਤੇਜ਼ੀ ਨਾਲ ਵਧੀ ਹੈ ਅਤੇ ਜੋ ਏਕੀਕ੍ਰਿਤ ਕੀਮਤ ਖੋਜ ਵਿਵਸਥਾ ਵੱਲ ਵੱਧ ਰਿਹਾ ਹੈ ।

Read More : ਬਿਜਲੀ ਵਿਭਾਗ ਨੇ ਕੀਤੇ ਹਨ ਸੂਬੇ ਵਿਚ ਵਿਆਪਕ ਸੁਧਾਰ : ਸੰਜੀਵ ਅਰੋੜਾ