ਕੈਨੇਡਾ ’ਚ ਭਾਰਤੀ ਰੈੈਸਟੋਰੈਂਟ `ਦਾਲ ਰੋਟੀ` `ਤੇ ਹੋਈ ਹਮਲਾਵਰਾਂ ਨੇ ਕੀਤੀ ਫਾਇਰਿੰਗ

0
34
Canada Police

ਬਰੈਂਪਟਨ, 25 ਜੂਨ 2026 : ਕੈਨੇਡਾ (Canada) ਦੇ ਸ਼ਹਿਰ ਬਰੈਂਪਟਨ ਵਿਖੇ ਬੀਤੀ ਰਾਤ ਕੁੱਝ ਵਿਅਕਤੀਆਂ ਵਲੋਂ ਭਾਰਤੀ ਰੈਸਟੋਰੈਂਟ ਦਾਲ ਰੋਟੀ ‘ਤੇ ਗੋਲੀਬਾਰੀ (Shooting) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਵਾਇਰਲ ਵੀਡੀਓ ਵਿਚ ਕਿਸ ਨੇ ਲਈ ਹੈ ਘਟਨਾ ਦੀ ਜਿੰਮੇਵਾਰੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬਰੈਂਪਟਨ (Brampton) ਵਿੱਚ ਜੋ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਹੋਈ ਅੰਨ੍ਹੇਵਾਹ ਫਾਇਰਿੰਗ ਨਾਲ ਹੜਕੰਪ ਮਚ ਗਿਆ ਹੈ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਅਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਗੈਂਗਸਟਰ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਗੈਂਗ ਨਾਲ ਜੁੜੇ ਗੁਰਗਿਆਂ ਨੇ ਘਟਨਾ ਦੀ ਜਿ਼ੰਮੇਵਾਰੀ ਲਈ ਹੈ । ਪੋਸਟ ਦੇ ਅਨੁਸਾਰ ਕੈਨੇਡਾ ਦੇ ਬਰੈਂਪਟਨ ਵਿੱਚ 10 ਲਾਈਟਬੀਮ ਟੈਰੇਸ ਸਥਿਤ `ਦਾਲ ਰੋਟੀ`ਰੈਸਟੋਰੈਂਟ (Dal Roti Restaurant) ਦੇ ਬਾਹਰ ਹੋਈ ਫਾਇਰਿੰਗ ਦੀ ਜਿ਼ੰਮੇਵਾਰੀ ਰਾਜਾ ਪਹਿਲਵਾਨ ਅਤੇ ਨਿੱਕਾ ਸੰਧੂ ਨੇ ਲਈ ਹੈ । ਦੂਜੇ ਪਾਸੇ ਕੈਨੇਡਾ ਦੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ।

ਕੀ ਦਾਅਵਾ ਕੀਤਾ ਗਿਆ ਹੈ ਪੋਸਟ ਵਿਚ

ਸੋਸਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੈਸਟੋਰੈਂਟ ਦੇ ਮਾਲਕ ਨੇ ਉੱਥੇ ਕੰਮ ਕਰਨ ਵਾਲੇ ਕਈ ਭਾਰਤੀ ਵਿਦਿਆਰਥੀਆਂ ਦੀ ਤਨਖ਼ਾਹ ਨਹੀਂ ਦਿੱਤੀ ਸੀ । ਜਿਸ ਲਈ ਉਸ ਨੂੰ ਪਹਿਲਾਂ ਸਮਝਾਉਣ ਦੀ ਬਹੁਤ ਕੋਸਿ਼ਸ਼ ਕੀਤੀ ਗਈ ਸੀ ਪਰ ਜਦੋਂ ਉਹ ਨਹੀਂ ਸਮਝਿਆ ਤਾਂ ਫਿਰ ਇਹ ਚਿਤਾਵਨੀ ਦੇਣੀ ਹੀ ਪਈ । ਮੁਲਜ਼ਮਾਂ ਵਲੋਂ ਪੋਸਟ ਵਿੱਚ ਅੱਗੇ ਧਮਕੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਵੀ ਸੈਲਰੀ ਦਾ ਮੁੱਦਾ ਨਹੀਂ ਸੁਲਝਿਆ ਤਾਂ ਉਹ ਮਾਲਕ ਦੇ ਘਰ ਪਹੁੰਚਣਗੇ ।

ਪੋਸਟ ਵਿਚ ਫਿਰੌਤੀ ਕਾਲਾਂ ਨੂੰ ਨਜਰਅੰਦਾਜ ਕਰਨ ਵਾਲਿਆਂ ਨੂੰ ਦਿੱਤੀ ਗਈ ਚਿਤਾਵਨੀ

ਹਮਲਾਵਰਾਂ ਨੇ ਪੋਸਟ ਵਿੱਚ ਗੈਂਗਸਟਰ (Gangster) ਰੋਹਿਤ ਗੋਦਾਰਾ ਦਾ ਵਿਸ਼ੇਸ਼ ਤੌਰ ‘ਤੇ ਜਿ਼ਕਰ ਕਰਦਿਆਂ ਉਸ ਨੂੰ ਆਪਣਾ ਭਰਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਦੇ ਖਿ਼ਲਾਫ਼ ਸੋਚਣ ਵਾਲੇ ਉਨ੍ਹਾਂ ਦੇ ਦੁਸ਼ਮਣ ਹੋਣਗੇ । ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਵੀ ਆਪਣਾ ਇੰਤਜ਼ਾਮ ਰੱਖਣ ਦੀ ਖੁੱਲ੍ਹੀ ਚੇਤਾਵਨੀ ਦਿੱਤੀ ਹੈ ਜੋ ਹਾਲ ਦੇ ਦਿਨਾਂ ਵਿੱਚ ਉਨ੍ਹਾਂ ਦੀਆਂ ਫਿਰੌਤੀ ਵਾਲੀਆਂ ਕਾਲਾਂ ਨੂੰ ਲਗਾਤਾਰ ਨਜ਼ਰਅੰਦਾਜ਼ ਕਰ ਰਹੇ ਹਨ ।

LEAVE A REPLY

Please enter your comment!
Please enter your name here