ਵਿੱਤ ਮੰਤਰੀ ਵਲੋਂ ਲਿਆਂਦਾ ਐਸ. ਆਈ. ਆਰ. ਵਿਰੁੱਧ ਮਤਾ ਵਿਧਾਨ ਸਭਾ ਵਿਚ ਪਾਸ

0
39
Bhagwant Singh

ਚੰਡੀਗੜ੍ਹ, 23 ਅਕਤੂਬਰ 2026 : ਪੰਜਾਬ ਵਿਧਾਨ ਸਭਾ ਸੈਸ਼ਨ (Punjab Legislative Assembly Session) ਦੇ ਦੂਸਰੇ ਦਿਨ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਲਿਆਂਦਾ ਐਸ. ਆਈ. ਆਰ. ਵਿਰੁੱਧ ਮਤਾ ਪਾਸ ਕਰ ਦਿੱਤਾ ਗਿਆ ਹੈ ।

ਕੀ ਆਖਿਆ ਮਤਾ ਪਾਸ ਕਰਨ ਮੌਕੇ ਮੁੱਖ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਪੰਜ ਰੋਜ਼ਾ ਵਿਸ਼ੇਸ਼ ਸੈਸ਼ਨ ਦੇ ਦੂਸਰੇ ਦਿਨ ਵਿੱਤ ਮੰਤਰੀ (Finance Minister) ਪੰਜਾਬ ਹਰਪਾਲ ਚੀਮਾ ਵਲੋਂ ਜੋ ਐਸ. ਆਈ. ਆਰ. ਵਿਰੁੱਧ ਮਤਾ ਲਿਆ ਕੇ ਸਰਬ-ਸੰਮਤੀ ਨਾਲ ਪਾਸ ਕੀਤਾ ਗਿਆ ਹੈ ਤੋਂ ਪਹਿਲਾਂ ਬੋਲਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਖਿਆ ਕਿ ਐੱਸ. ਆਈ. ਆਰ. ਖਿ਼ਲਾਫ਼ ਬੋਲਦਿਆਂ ਕਿਹਾ ਕਿ ਐੱਸ. ਆਈ. ਆਰ. ਦੇ ਨਾਂ ‘ਤੇ ਮਜ਼ਦੂਰਾਂ ਅਤੇ ਦਿਹਾੜੀਦਾਰ ਲੋਕਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ।

ਹੋਰ ਕੀ-ਕੀ ਆਖਿਆ ਮੁੱਖ ਮੰਤਰੀ ਨੇ

ਇਸ ਮੌਕੇ ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਲੋਕਾਂ ਨੂੰ ਵੋਟਾਂ ਪਾਉਣ ਤੋਂ ਮੁਕਰਾਉਣ ਲੱਗ ਗਈ ਹੈ ਅਤੇ ਲੋਕਾਂ ਦਾ ਲੋਕਤੰਤਰ `ਚੋਂ ਵਿਸ਼ਵਾਸ ਉੱਠ ਰਿਹਾ ਹੈ । ਮੁੱਖ ਮੰਤਰੀ ਨੇ ਕਿਹਾ ਕਿ ਐੱਸ. ਆਈ. ਆਰ. ਖ਼ਿਲਾਫ਼ ਮਤਾ ਲਿਆਉਣ ਵਾਲੇ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਲੋਕ ਸਰਕਾਰਾਂ ਚੁਣਦੇ ਸਨ ਪਰ ਹੁਣ ਸਰਕਾਰਾਂ ਵੋਟਰਾਂ ਨੂੰ ਚੁਣਨ ਲੱਗ ਗਈਆਂ ਹਨ ਅਤੇ ਕੇਂਦਰ ਸਰਕਾਰ ਨੇ ਆਪਣੇ ਹੀ ਵੋਟਰ ਬਣਾ ਲਏ ਹਨ ।

ਈ. ਡੀ. ਤੇ ਸੀ. ਬੀ. ਆਈ. ਨੂੰ ਵੋਟਾਂ ਵੇਲੇ ਹੀ ਯਾਦ ਆਉਂਦੀ ਹੈ ਛਾਪੇਮਾਰੀ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਈ. ਡੀ. ਅਤੇ ਸੀ. ਬੀ. ਆਈ. ਨੂੰ ਵੀ ਵੋਟਾਂ ਵੇਲੇ ਹੀ ਛਾਪੇਮਾਰੀ ਦੀ ਯਾਦ ਆਉਂਦੀ ਹੈ ਅਤੇ ਵੋਟਾਂ ਤੋਂ ਬਾਅਦ ਸਾਰੇ ਕੇਸ ਖ਼ਤਮ ਹੋ ਜਾਂਦੇ ਹਨ । ਹੁਣ ਈ. ਡੀ. ਅਤੇ ਸੀ. ਬੀ. ਆਈ. ਨੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ।

ਕੇਂਦਰ ਸਰਕਾਰ ਲੈ ਰਹੀ ਹੈ ਛੋੋਟੀਆਂ-ਛੋਟੀਆਂ ਗੱਲਾਂ ਦਾ ਬਦਲਾ

ਉਨ੍ਹਾਂ ਨੇ ਆਪਣੇ ਵਿਦੇਸ਼ ਦੌਰਿਆਂ ਨੂੰ ਲੈ ਕੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਇਸ ਲਈ ਰੋਕਿਆ ਗਿਆ ਕਿਉਂਕਿ ਕਸਟਮ ਅਧਿਕਾਰੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਭਰਾ ਸੀ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਛੋਟੀਆਂ-ਛੋਟੀਆਂ ਗੱਲਾਂ ਦਾ ਬਦਲਾ ਲੈ ਰਹੀ ਹੈ । ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਖ਼ੁਦ ਦੱਸਿਆ ਹੈ ਕਿ ਸਾਨੂੰ ਪੁੱਛੇ ਬਿਨਾਂ ਹੀ ਫ਼ੈਸਲਾ ਹੋਈ ਜਾ ਰਹੇ ਹਨ ਅਤੇ ਸਾਡੀ ਕੋਈ ਵੀ ਰਾਏ ਨਹੀਂ ਲੈ ਰਿਹਾ ।

ਭਗਵੰਤ ਮਾਨ ਨੇ ਵੋਟਾਂ ਦੀ ਚੱਲ ਰਹੀ ਲੁੱਟ ਨੂੰ ਦਿੱਤਾ ਲੋਕਤੰਤਰ ਲਈ ਖਤਰਨਾਕ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਵੋਟਰਾਂ ਕੋਲ ਕੀਮਤੀ ਵੋਟ ਹੀ ਨਹੀਂ ਹੋਵੇਗੀ ਤਾਂ ਫਿਰ ਉਹ ਵੋਟ ਕਿਸ ਨੂੰ ਪਾਉਣਗੇ। ਉਨ੍ਹਾਂ ਕਿਹਾ ਕਿ ਵੋਟਾਂ ਦੀ ਚੱਲ ਰਹੀ ਲੁੱਟ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ । ਨਵੇਂ ਵੋਟਰਾਂ ਦੀ ਵੋਟ ਵੀ ਨਹੀਂ ਬਣਾਈ ਜਾ ਰਹੀ ਅਤੇ ਜਦੋਂ ਜੰਤਰ-ਮੰਤਰ `ਤੇ ਧਰਨੇ ਹੋਏ ਤਾਂ ਫਿਰ ਨਵੀਆਂ ਵੋਟਾਂ ਬਣਾਉਣੀਆਂ ਸ਼ੁਰੂ ਕੀਤੀਆਂ ਗਈਆਂ ਹਨ । ਉਨ੍ਹਾਂ ਨੇ ਵਿਧਾਨ ਸਭਾ ‘ਚ ਐੱਸ. ਆਈ. ਆਰ. ਖ਼ਿਲਾਫ਼ ਪੇਸ਼ ਕੀਤੇ ਗਏ ਮਤੇ ਦਾ ਸਮਰਥਨ ਕੀਤਾ । ਉਨ੍ਹਾਂ ਕਿਹਾ ਕਿ ਐੱਸ. ਆਈ. ਆਰ. ਦਾ ਮੁੱਦਾ ਬੇਹੱਦ ਗੰਭੀਰ ਹੈ ਅਤੇ ਲੋਕਾਂ ਨੂੰ ਇਸ ਦੇ ਖ਼ਿਲਾਫ਼ ਆਵਾਜ਼ ਚੁੱਕਣੀ ਪਵੇਗੀ ।

ਐਸ. ਆਈ. ਆਰ. ਖਿਲਾਫ਼ ਆਵਾਜ਼ ਚੁੱਕਣ ਵਾਲਾ ਪੰਜਾਬ ਪਹਿਲਾ ਸੂਬਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਪੰਜਾਬ ਨੂੰ ਬਗਾਵਤੀ ਸੁਰਾਂ ਵਾਲਾ ਸੂਬਾ ਮੰਨਿਆ ਜਾਂਦਾ ਹੈ ਅਤੇ ਪੰਜਾਬ ਸਰਕਾਰ ਹਰ ਗਲਤ ਕਾਨੂੰਨ ਖਿ਼ਲਾਫ਼ ਅਵਾਜ਼ ਉਠਾਉਂਦੀ ਹੈ। ਐਸ. ਆਈ. ਆਰ. ਖਿ਼ਲਾਫ਼ ਅਵਾਜ਼ ਉਠਾਉਣ ਵਾਲਾ ਪੰਜਾਬ ਪਹਿਲਾ ਸੂਬਾ ਹੈ । ਉਨ੍ਹਾਂ ਕਿਹਾ ਕਿ ਵੋਟਾਂ ਕੱਟੀਆਂ ਜਾਣਾ ਲੋਕਤੰਤਰ ਲਈ ਵੱਡਾ ਖ਼ਤਰਾ ਹੈ । ਐਸ. ਆਈ. ਆਰ. ਦੇ ਬਹਾਨੇ 14 ਕਰੋੜ ਵੋਟਾਂ ਕੱਟੀਆਂ ਗਈਆਂ ਅਤੇ ਲੋਕਾਂ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਐਲਨ ਮਸਕ ਕਹਿ ਚੁੱਕੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਬਲਕਿ ਅੰਬਾਨੀ ਹਨ ।

LEAVE A REPLY

Please enter your comment!
Please enter your name here