ਮਾਨਸਾ, 23 ਅਕਤੂਬਰ 2026 : ਪੰਜਾਬ ਦੇ ਜਿਲਾ ਮਾਨਸਾ (Mansa District) ਵਿਖੇ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਝੋਟਾ ਦੇ ਪਰਿਵਾਰਕ ਮੈਂਬਰਾਂ ਤੇ ਇਨਸਾਫ ਕਮੇਟੀ ਨਾਲ ਵਿਸ਼ੇਸ਼ ਜਾਂਚ ਟੀਮ ਦੀ ਤੀਸਰੀ ਮੀਟਿੰਗ (Meeting) ਹੋਈ।
ਕੀ ਹੋਇਆ ਮੀਟਿੰਗ ਵਿਚ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਬਣਾਈ ਗਈ ਵਿਸ਼ੇੇਸ਼ ਜਾਂਚ ਟੀਮ (Special Investigation Team) ਨਾਲ ਅੱਜ ਜੋ ਪਰਵਿੰਦਰ ਝੋਟਾ ਦੇ ਪਰਿਵਾਰਕ ਮੈਂਬਰਾਂ ਤੇ ਇਨਸਾਫ ਕਮੇਟੀ ਨਾਲ ਮੀਟਿੰਗ ਹੋਈ ਹੈ ਵਿਚ ਕਮੇਟੀ ਵਲੋਂ ਲਿਖਤੀ ਤੌਰ ‘ਤੇ ਦਿੱਤੀਆਂ ਗਈਆਂ 14 ਮੰਗਾਂ ਸਬੰਧੀ ਜਵਾਬ ਪਰਿਵਾਰਕ ਮੈਂਬਰਾਂ ਤੇ ਇਨਸਾਫ ਕਮੇਟੀ ਨੂੰ ਦੇ ਦਿੱਤਾ ਗਿਆ ਹੈ । ਜਿਸ ਸਬੰਧੀ ਹੁਣ ਦੋਹਾਂ ਵਲੋਂ ਹੀ ਮੀਟਿੰਗ ਕਰਕੇ ਆਪਣਾ ਜਵਾਬ ਦਿੱਤਾ ਜਾਵੇਗਾ ।
ਕੌਣ ਕੌਣ ਮੌਜੂਦ ਸੀ ਸਿਟ ਵਿਚ
ਪ੍ਰਾਪਤ ਸੂਚਨਾ ਮੁਤਾਬਕ ਪੰਜਾਬ ਸਰਕਾਰ (Government of Punjab) ਬਣਾਈ ਗਈ ਵਿਸ਼ੇਸ਼ ਜਾਂਚ ਕਮੇਟੀ ਵਿਚ ਕਮਿਸ਼ਨਰ ਕੰਵਲਪ੍ਰੀਤ ਕੌਰ, ਗ੍ਰਹਿ ਸਕੱਤਰ ਅਪਨੀਤ ਰਿਆਤ ਅਤੇ ਮਾਨਸਾ ਡਿਪਟੀ ਕਮਿਸ਼ਨਰ ਨਵਜੋਤ ਕੌਰ ਦੇ ਇਲਾਵਾ ਡੀ. ਆਈ. ਜੀ. ਹਰਜੀਤ ਸਿੰਘ, ਐਸ. ਐਸ. ਪੀ. ਮਾਨਸਾ ਵੈਭਵ ਚੌਧਰੀ ਮੌਜੂਦ ਸਨ ।
ਕੀ ਦੱਸਿਆ ਗ੍ਰਹਿ ਸਕੱਤਰ ਅਪਨੀਤ ਰਿਆਤ ਨੇ
ਗ੍ਰਹਿ ਸਕੱਤਰ ਅਪਨੀਤ ਰਿਆਤ ਨੇ ਦੱਸਿਆ ਕਿ 14 ਨੁਕਾਤੀ ਜੋ ਵੀ ਮੰਗਾਂ ਸਨ, ਜਿਸ ’ਤੇ ਸਰਕਾਰ ਵੱਲੋਂ ਕਦਮ ਚੁੱਕੇ ਗਏ ਹਨ । ਉਨ੍ਹਾਂ ਸਬੰਧੀ ਐਕਸ਼ਨ ਕਮੇਟੀ ਨੂੰ ਲਿਖਤੀ ਸੌਂਪ ਦਿੱਤਾ ਗਿਆ ਹੈ, ਜਿਸ ਦੇ ਬਾਅਦ ਫਿ਼ਰ ਮੀਟਿੰਗ ਹੋਵੇਗੀ । ਉਨ੍ਹਾਂ ਮੰਗਾਂ ਵਿੱਚ ਉਨ੍ਹਾਂ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ (Parvinder Singh Jhota) ਦੇ ਕਤਲ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ ਗਈ ਹੈ ਅਤੇ ਸੀ. ਬੀ. ਆਈ. ਵੱਲੋਂ ਜਾਂਚ ਸ਼ੁਰੂ ਵੀ ਕਰ ਦਿੱਤੀ ਗਈ ਹੈ । ਇਸ ਤੋਂ ਇਲਾਵਾ ਪਰਵਿੰਦਰ ਸਿੰਘ ਝੋਟਾ ਦਾ ਪੋਸਟਮਾਰਟਮ ਪੀ. ਜੀ. ਆਈ. ਤੋਂ ਸੀਨੀਅਰ ਡਾਕਟਰਾਂ ਤੋਂ ਕਰਵਾਉਣ ਲਈ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ ਹੈ ।
ਹੋਰ ਕੀ ਕੀ ਦੱਸਿਆ ਗਿਆ ਗ੍ਰਹਿ ਸਕੱਤਰ ਪੰਜਾਬ ਵਲੋਂ
ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਗ੍ਰਹਿ ਸਕੱਤਰ ਨੇ ਦੱਸਿਆ ਕਿ ਜਿ਼ਲ੍ਹੇ ਵਿੱਚ ਨਸ਼ਾ ਤਸਕਰਾਂ ਖਿ਼ਲਾਫ਼ ਲਗਾਤਾਰ ਸਿਹਤ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ । ਜਿਸ ਤਹਿਤ ਤਿੰਨ ਲਾਇਸੈਂਸ ਰੱਦ ਕੀਤੇ ਗਏ ਹਨ ਅਤੇ ਇੱਕ ਲਾਇਸੰਸ ਸਸਪੈਂਡ ਕੀਤਾ ਹੈ ਅਤੇ ਕੈਮਿਸਟ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਜਾਰੀ ਹੈ ਅਤੇ ਜਾਰੀ ਰਹੇਗੀ ।
ਹੋਰ ਕੀ-ਕੀ ਮੰਗਾਂ ਰੱਖੀਆਂ ਗਈਆਂ ਹਨ ਸਰਕਾਰ ਵਲੋਂ
ਕਮੇਟੀ ਦੀ ਪਰਵਿੰਦਰ ਸਿੰਘ ਯਾਦਗਾਰੀ ਬੁੱਤ ਲਗਾਉਣ ਦੀ ਮੰਗ ’ਤੇ ਸਰਕਾਰੀ ਜ਼ਮੀਨ ਜੋ ਸਟੇਡੀਅਮ ਆਦਿ ਹੈ ਉਥੇ ਬੁੱਤ ਲਗਾਇਆ ਜਾਵੇ । ਐਸ. ਐਚ. ਓ., ਡਰੱਗ ਇੰਸਪੈਕਟਰ ਅਤੇ ਡੀਐਸਪੀ ਵੱਲੋਂ ਸਰਕਾਰ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਆਰਡਰ ਵੀ ਜਲਦ ਦਿੱਤੇ ਜਾਣਗੇ । ਕੋਈ ਟਰੋੋਮਾ ਸੈਂਟਰ ਬਣਦਾ ਹੈ ਤਾਂ ਉਹ ਪਰਵਿੰਦਰ ਸਿੰਘ ਦੇ ਨਾਮ ’ਤੇ ਰੱਖਿਆ ਜਾਵੇਗਾ । ਪਰਿਵਾਰ ਦੀ ਮੰਗ ਸੀ ਕਿ ਇਸ ਕੇਸ ਦਾ ਨਿਪਟਾਰਾ ਜਲਦ ਫਾਸਟ ਟ੍ਰੈਕ ਰਾਹੀਂ ਕਰਵਾਇਆ ਜਾਵੇ। ਹੁਣ ਸੀ. ਬੀ. ਆਈ. ਕੋਲ ਇਹ ਜਾਂਚ ਹੈ ਅਤੇ ਇਸ ਲਈ ਸਿਫ਼ਾਰ਼ਸ ਸਾਡੇ ਵੱਲੋਂ ਕੀਤੀ ਜਾਵੇਗੀ । ਇਸ ਮਾਮਲੇ ਵਿੱਚ ਚਾਰ ਹੋਰ ਵਿਅਕਤੀ ਜ਼ਖਮੀ ਹੋਏ ਹਨ ।
ਪੋਸਟਮਾਰਟਮ ਜਾਂਚ ਦਾ ਹੈ ਅਹਿਮ ਹਿੱਸਾ
ਉਨ੍ਹਾਂ ਦਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ । ਪੰਜ ਪੰਜ ਰੁਪਏ ਦੇ ਚੈੱਕ ਜਲਦ ਸੌਂਪੇ ਜਾਣਗੇ । ਪ੍ਰੈਗਬਾਲਿਨ ਕੈਪਸੂਲ ’ਤੇ ਕੰਟਰੋਲ ਕੀਤਾ ਜਾਵੇ । ਫਲੈਕਸ ਪਾੜਨ ਸਬੰਧੀ ਵਿਅਕਤੀਆਂ ’ਤੇ ਪਰਚੇ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ ਇਸ ਸਬੰਧੀ ਪੁਲਸ ਕਾਰਵਾਈ ਕਰ ਰਹੀ ਹੈ । ਪਰਿਵਾਰ ਨੂੰ ਪ੍ਰਾਪਰ ਸੁਰੱਖਿਆ ਪ੍ਰੋ੍ਰਵਾਈਡ ਕਰਨ ਦੀ ਮੰਗ ਕੀਤੀ ਜਾਵੇ । ਇੰਨ੍ਹਾਂ ਮੰਗਾਂ ਨੂੰ ਲਿਖਤੀ ਰੂਪ ਵਿੱਚ ਪਰਿਵਾਰ ਅਤੇ ਐਕਸ਼ਨ ਕਮੇਟੀ ਨੂੰ ਸੌਂਪ ਦਿੱਤਾ ਗਿਆ ਹੈ । ਪੋਸਟਮਾਰਟਮ ਜ਼ਾਂਚ ਦਾ ਜ਼ਰੂਰੀ ਹਿੱਸਾ ਹੈ। ਸੀ. ਬੀ. ਆਈ. ਜਾਂਚ ਕਰ ਰਹੀ ਹੈ ਅਤੇ ਉਹ ਰਾਬਤਾ ਕਰ ਰਹੀ ਹੈ ।









