ਟਰੱਕ-ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਹੋਈ ਤਿੰਨ ਬੱਚਿਆਂ ਦੀ ਮੌਤ

0
42
Madhypradesh Accident

ਮੱਧ ਪ੍ਰਦੇਸ਼, 23 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਪੀਥਮਪੁਰ ਵਿਖੇ ਇਕ ਮੋਟਰਸਾਈਕਲ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੀ ਜਾਣਕਾਰੀ ਦਿੱਤੀ ਪੁਲਸ ਅਧਿਕਾਰੀ ਨੇ

ਮਿਲੀ ਜਾਣਕਾਰੀ ਅਨੁਸਾਰ ਉਕਤ ਵਾਪਰੇ ਸੜਕ ਹਾਦਸੇ (Road Accidents) ਵਿਚ ਜੋ ਤਿੰਨ ਸਕੂਲੀ ਵਿਦਿਆਰਥਥੀਆਂ ਦੀ ਮੌਤ ਹੋ ਗਈ ਹੈ ਵਿਚ ਦੋ ਸਕੇ ਭਰਾ ਸ਼ਾਮਲ ਹਨ ਸਬੰਧੀ ਜਾਣਕਾਰੀ ਦਿੰਦਿਆਂ ਪੀਥਮਪੁਰ ਥਾਣੇ ਦੇ ਇੰਚਾਰਜ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਹ ਸੜ ਕਹਾਦਸਾ ਮਹੂ-ਨੀਮਚ ਮਾਰਗ ਉੱਤੇ ਮਹਿੰਦਰਾ ਪੁਲ ਕੋਲ ਸੈਕਟਰ-ਇੱਕ ਥਾਣਾ ਖੇਤਰ ਵਿੱਚ ਵਾਪਰਿਆ । ਇਹ ਸਥਾਨ ਧਾਰ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਲਗਭਗ 50 ਕਿਲੋਮੀਟਰ ਦੂਰ ਹੈ ।

ਤਿੰਨੇ ਵਿਦਿਆਰਥੀ ਸਕੂਲ ਤੋਂ ਵਾਪਸ ਆ ਰਹੇ ਸਨ

ਉਨ੍ਹਾਂ ਦੱਸਿਆ ਕਿ ਤਿੰਨੇ ਵਿਦਿਆਰਥੀ ਸੇਂਟ ਫ੍ਰਾਂਸਿਸ ਸਕੂਲ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਪਰਤ ਰਹੇ ਸਨ, ਜਦੋਂ ਉਹ ਟਰੱਕ ਦੀ ਲਪੇਟ ਵਿੱਚ ਆ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ । ਹਾਦਸੇ ਦੇ ਸਮੇਂ ਮੋਟਰਸਾਈਕਲ ਪ੍ਰਿਆਂਸ਼ ਰਜਕ (13) ਚਲਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਪ੍ਰਿਆਂਸ਼ ਰਜਕ, ਉਸ ਦੇ ਛੋਟੇ ਭਰਾ ਮੋਕਸ਼ ਰਜਕ (10) ਅਤੇ ਆਯੁਸ਼ੀ ਰਜਕ (10) ਵਜੋਂ ਹੋਈ ਹੈ । ਪ੍ਰਿਆਂਸ਼ ਨਵੀਂ ਜਮਾਤ ਵਿੱਚ ਪੜ੍ਹਦਾ ਸੀ, ਜਦੋਂ ਕਿ ਮੋਕਸ਼ ਅਤੇ ਆਯੁਸ਼ੀ ਪੰਜਵੀਂ ਜਮਾਤ ਦੇ ਵਿਦਿਆਰਥੀ ਸਨ ।

LEAVE A REPLY

Please enter your comment!
Please enter your name here