Home Blog Page 19

ਈਜ਼ੀ ਰਜਿਸਟਰੀ ਦੇ 14 ਮਹੀਨੇ ਪੂਰੇ ਹੋਣ ‘ਤੇ 9.87 ਲੱਖ ਦਸਤਾਵੇਜ਼ ਰਜਿਸਟਰਡ

0
Hardeep Mundiya

ਜਲੰਧਰ, 10 ਸਤੰਬਰ 2026 : ਪੰਜਾਬ ‘ਚ ਜੁਲਾਈ 2025 ‘ਚ ਮੋਹਾਲੀ ਤੋਂ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਹੋਈ ਈਜ਼ੀ ਰਜਿਸਟਰੀ ਵਿਵਸਥਾ (Easy registration system) ਨੇ 14 ਮਹੀਨੇ ਪੂਰੇ ਕਰ ਲਏ ਹਨ ।

ਕੀ ਆਖਿਆ ਪੰਜਾਬ ਦੇ ਮਾਲ ਮੰਤਰੀ ਨੇ

ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ (Revenue Minister Hardeep Singh Mundian) ਅਨੁਸਾਰ 8 ਸਤੰਬਰ 2026 ਤੱਕ ਇਸ ਵਿਵਸਥਾ ਤਹਿਤ 9,87,425 ਦਸਤਾਵੇਜ਼ ਰਜਿਸਟਰਡ ਕੀਤੇ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਡਿਜੀਟਲ ਪ੍ਰਕਿਰਿਆ ਨੇ ਜਾਇਦਾਦ ਰਜਿਸਟ੍ਰੇਸ਼ਨ ਨੂੰ ਤੇਜ਼, ਸਰਲ, ਪਾਰਦਰਸ਼ੀ ਅਤੇ ਨਾਗਰਿਕ-ਕੇਂਦਰਿਤ ਬਣਾਇਆ ਹੈ ।

ਜਿਲੇ ਦੇ ਕਿਸੇ ਵੀ ਸਬ-ਰਜਿਸਟਰਾਰ ਦਫ਼ਤਰ ਵਿਚ ਕਰਵਾਈ ਜਾ ਸਕਦੀ ਹੈ ਰਜਿਸਟਰੀ

ਉਨ੍ਹਾਂ ਦੱਸਿਆ ਕਿ ਹੁਣ ਨਾਗਰਿਕ ਜਿਲੇ ਦੇ ਕਿਸੇ ਵੀ ਸਬ-ਰਜਿਸਟ੍ਰਾਰ ਦਫ਼ਤਰ ਵਿਚ ਰਜਿਸਟਰੀ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ 2 ਸਰਵੇਖਣਾਂ `ਚ 6,623 ਟੋਕਨ ਧਾਰਕਾਂ ਤੋਂ ਮਿਲੇ ਵੀਡਬੈਕ ਅਨੁਸਾਰ 93 ਫੀਸਦੀ ਲਾਭਪਾਤਰੀ ਨਵੀਂ ਵਿਵਸਥਾ ਤੋਂ ਸੰਤੁਸ਼ਟ ਹਨ ਅਤੇ 93 ਫੀਸਦੀ ਰਜਿਸਟਰੀਆਂ ਨਿਰਧਾਰਤ ਅਪੁਆਇੰਟਮੈਂਟ ਵਾਲੇ ਦਿਨ ਪੂਰੀਆਂ ਹੋਈਆਂ। ਕਰੀਬ 90 ਫੀਸਦੀ ਬਿਨੈਕਾਰਾਂ ਨੇ ਪ੍ਰਕਿਰਿਆ ‘ਚ ਕਿਸੇ ਸਮੱਸਿਆ ਤੋਂ ਇਨਕਾਰ ਕੀਤਾ, ਜਦਕਿ 94 ਫੀਸਦੀ ਨੇ ਵਾਧੂ ਭੁਗਤਾਨ ਲਈ ਦਬਾਅ ਨਾ ਬਣਾਏ ਜਾਣ ਦੀ ਗੱਲ ਕਹੀ ।

ਜਿਆਦਾਤਰ ਰਜਿਸਟਰੀਆਂ ਹੋਈਆਂ ਹਨ 35 ਮਿੰਟਾਂ ਵਿਚ ਪੂਰੀਆਂ

ਉਨ੍ਹਾਂ ਦੱਸਿਆ ਕਿ ਜਿ਼ਆਦਾਤਰ ਰਜਿਸਟਰੀਆਂ (Registrations) ਲੱਗਭਗ 35 ਮਿੰਟਾਂ ‘ਚ ਪੂਰੀਆਂ ਹੋ ਰਹੀਆਂ ਹਨ । 48 ਘੰਟਿਆਂ ਦੀ ਸਮਾਂਬੱਧ ਪ੍ਰੀ-ਸਕਰੂਟਨੀ, ਆਨ-ਲਾਈਨ ਡੀਡ ਡਰਾਫਟਿੰਗ, ਡਿਜੀਟਲ ਫ਼ਰਦ, ਈ-ਕੇ. ਵਾਈ. ਸੀ., ਏਕੀਕ੍ਰਿਤ ਟੋਕਨ ਪ੍ਰਣਾਲੀ ਅਤੇ ਵਟਸਐਪ ਅਪਡੇਟ ਵਰਗੀਆਂ ਸਹੂਲਤਾਂ ਨਾਲ ਲੋਕਾਂ ਦੀ ਦਫ਼ਤਰਾਂ ‘ਚ ਅਣਚਾਹੀ ਆਵਾਜਾਈ ਘੱਟ ਹੋਈ ਹੈ ।

ਈਜੀ ਰਜਿਸਟਰੀ ਬਣ ਰਹੀ ਹੈ ਹੁਣ ਨਾਗਰਿਕ ਕੇਂਦਰਿਤ ਸ਼ਾਸਨ ਦਾ ਮਾਡਲ

ਮਾਲ ਮੰਤਰੀ ਨੇ ਕਿਹਾ ਕਿ ਜਮ੍ਹਾਬੰਦੀ ਅਤੇ ਈਜ਼ੀ ਰਜਿਸਟਰੀ ਪੋਰਟਲ ਦੇ ਏਕੀਕਰਨ ਨਾਲ ਡਿਜੀਟਲ ਫ਼ਰਦ (Digital Fard) ਆਪਣੇ-ਆਪ ਤਿਆਰ ਹੁੰਦੀ ਹੈ । ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਫੀਸ ਦੀ ਗਣਨਾ ਤੇ ਭੁਗਤਾਨ ਵੀ ਏਕੀਕ੍ਰਿਤ ਗੇਟਵੇਅ ਤੋਂ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਈਜ਼ੀ ਰਜਿਸਟਰੀ ਹੁਣ ਨਾਗਰਿਕ-ਕੇਂਦਰਿਤ ਸ਼ਾਸਨ ਦਾ ਮਾਡਲ ਬਣ ਰਹੀ ਹੈ ।

ਸੇਵਾ ਕੇਂਦਰ ਦਾ ਹੈਲਪ ਡੈਸਕ ਕਰਮਚਾਰੀ 7,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

0
Punjab Vigilance

ਚੰਡੀਗੜ੍ਹ, 10 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਜਿਲਾ ਜਲੰਧਰ ਦੇ ਨੂਰਮਹਿਲ ਵਿਖੇ ਸੇਵਾ ਕੇਂਦਰ ਦੇ ਹੈਲਪ ਡੈਸਕ ‘ਤੇ ਕੰਮ ਕਰ ਰਹੇ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨੀਂ ਜੋ ਵਿਜੀਲੈਂਸ (Vigilance) ਵਲੋਂ ਸੇਵਾ ਕੇਂਦਰ ਦੇ ਹੈਲਪ ਡੈਸਕ ‘ਤੇ ਕੰਮ ਕਰਦੇ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਮਹੇਸ਼ ਕੁਮਾਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਨੂੰ ਪਿੰਡ ਨੂਰਮਹਿਲ, ਜਿ਼ਲਾ ਜਲੰਧਰ ਦੇ ਇਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ । ਸਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ ।

ਕਿਸ ਕੰਮ ਲਈ ਮੰਗੀ ਗਈ ਸੀ ਰਿਸ਼ਵਤ

ਸਿਕਾਇਤਕਰਤਾ ਦੇ ਰਿਸ਼ਤੇਦਾਰ ਨੇ 24.08.2026 ਨੂੰ ਸੇਵਾ ਕੇਂਦਰ, ਨੂਰਮਹਿਲ ਵਿਖੇ ਮੈਰਿਜ ਸਰਟੀਫਿਕੇਟ ਲਈ ਅਰਜ਼ੀ ਦਿੱਤੀ ਸੀ । ਬਾਅਦ ‘ਚ ਉਹ ਮਹੇਸ਼ ਕੁਮਾਰ ਹੈਲਪ ਡੈਸਕ, ਸੇਵਾ ਕੇਂਦਰ, ਨੂਰਮਹਿਲ ਨੂੰ ਮਿਲਿਆ ਅਤੇ ਮੈਰਿਜ ਸਰਟੀਫਿਕੇਟ ਜਲਦੀ ਜਾਰੀ ਕਰਨ ਦੀ ਬੇਨਤੀ ਕੀਤੀ । ਮੁਲਜ਼ਮ ਮਹੇਸ਼ ਕੁਮਾਰ ਨੇ ਇਸ ਕੰਮ ਲਈ 7 ਹਜ਼ਾਰ ਰੂਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਕਿਹਾ ਕਿ ਸਰਟੀਫਿਕੇਟ ਦੋ ਦਿਨਾਂ ਅੰਦਰ ਜਾਰੀ ਕਰ ਦਿੱਤਾ ਜਾਵੇਗਾ ।

ਵਿਜੀਲੈਂਸ ਨੇ ਮੁਲਜਮ ਵਿਰੁੱਧ ਕਰ ਲਿਆ ਹੈ ਕੇਸ ਦਰਜ

ਸਿਕਾਇਤਕਰਤਾ (Complainant) ਨੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਰਿਕਾਰਡ ਕਰ ਲਈ ਅਤੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਕੋਲ ਪਹੁੰਚ ਕੀਤੀ । ਉਸ ਦੀ ਸਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਉਰੋ ਦੀ ਟੀਮ ਨੇ ਜਾਲ ਵਿਛਾਇਆ, ਜਿਸ ਦੌਰਾਨ ਮੁਲਜ਼ਮ ਮਹੇਸ਼ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸਿਕਾਇਤਕਰਤਾ ਤੋਂ 7 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ (Taking bribes) ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ । ਇਸ ਸਬੰਧੀ ਮੁਲਜ਼ਮ ਖਿਲਾਫ਼ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅੱਗੇ ਦੀ ਜਾਂਚ ਜਾਰੀ ਹੈ ।

ਥਾਈਲੈਂਡ `ਚ ਬੰਦੂਕਧਾਰੀ ਨੇ ਅਧਿਆਪਕਾ ਦਾ ਗੋਲੀ ਮਾਰ ਕੇ ਕੀਤਾ ਕਤਲ

0
Bankok Murder

ਬੈਂਕਾਕ, 10 ਸਤੰਬਰ 2026 : ਥਾਈਲੈਂਡ (Thailand) ਦੇ ਪੂਰਬੀ ਹਿੱਸੇ ‘ਚ ਬੰਦੂਕਧਾਰੀ ਵਲੋਂ ਬਾਲ ਵਾਟਿਕਾ ਸਕੂਲ ਦੀ ਇਮਾਰਤ ਦੇ ਅੰਦਰ ਇਕ ਅਧਿਆਪਕਾ ਦਾ ਗੋਲੀ ਮਾਰ ਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਉਪਰੋਕਤ ਵਾਪਰੇ ਗੋਲੀਬਾਰੀ (Shooting) ਦੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੌਰਾਨ 44 ਬੱਚਿਆਂ ਅਤੇ ਤਿੰਨ ਹੋਰ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ । ਇਹ ਗੋਲੀਬਾਰੀ ਸਵੇਰੇ ਦੀ ਲੱਗਭਗ 11 ਵਜੇ ਬੈਂਕਾਕ ਤੋਂ ਲੱਗਭਗ 150 ਕਿਲੋਮੀਟਰ ਦੱਖਣ-ਪੂਰਬ ‘ਚ ਚੋਨਬੁਰੀ ਸੂੁਬੇ ਵਿਚ ਸਥਿਤ ‘ਨੋਂਗਪਲਲਾਈ ਮਿਊਂਸਪਲ ਕਿੰਡਰਗਾਰਟਨ` ਦੀ ਇਕ ਇਮਾਰਤ ਦੇ ਅੰਦਰ ਹੋਈ ।

ਪੁਲਸ ਨੂੰ ਸ਼ੱਕ ਹੈ ਕਿ ਬੰਦੂਕਧਾਰੀ ਵਿਅਕਤੀ ਮ੍ਰਿਤਕ ਅਧਿਆਪਕਾ ਦਾ ਹੀ ਪਤੀ ਹੈ

ਚੋਨਬੁਰੀ ਸੂਬਾਈ ਸਰਕਾਰ ਦੇ ਅਨੁਸਾਰ ਸਾਰੇ 44 ਵਿਦਿਆਰਥੀ ਸੁਰੱਖਿਅਤ ਰਹੇ ਅਤੇ ਗੋਲੀਬਾਰੀ ਤੋਂ ਬਾਅਦ ਉਨ੍ਹਾਂ ਨੂੰ ਹੋਰ ਅਧਿਆਪਕਾਂ ਦੇ ਨਾਲ ਸਕੂਲ ਤੋਂ ਬਾਹਰ ਕੱਢ ਲਿਆ ਗਿਆ । ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਵਿਅਕਤੀ ਘਟਨਾ ਸਥਾਨ ਤੋਂ ਫਰਾਰ ਹੋ ਗਿਆ । ਅਜਿਹਾ ਸ਼ੱਕ ਹੈ ਕਿ ਉਹ ਮ੍ਰਿਤਕ ਅਧਿਆਪਕਾ ਦਾ ਪਤੀ ਹੈ । ਪੁਲਸ ਨੇ ਉਸ ਦੇ ਟਿਕਾਣੇ ਨੂੰ ਘੇਰ ਲਿਆ ਹੈ ।

ਕੀ ਦੱਸਿਆ ਗਵਰਨਰ ਦਫ਼ਤਰ ਨੇ

ਚੋਨਬੁਰੀ ਦੇ ਗਵਰਨਰ ਦਫ਼ਤਰ ਨੇ ਦੱਸਿਆ ਕਿ ਗਵਰਨਰ ਨਾਰਿਤ ਨਿਰਾਮਾਈਵੋਂਗ ਨੇ ਸਕੂਲ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ । ਅਗਸਤ ਵਿਚ 14 ਸਾਲਾ ਇਕ ਵਿਦਿਆਰਥੀ ਨੇ ਆਪਣੇ ਹਾਈ ਸਕੂਲ ਅਤੇ ਘਰ ‘ਚ ਗੋਲੀਬਾਰੀ ਕਰ ਕੇ ਅੱਠ ਲੋਕਾਂ ਦਾ ਕਤਲ ਕਰ ਦਿੱਤਾ ਸੀ ।

ਪਰਾਲੀ ਪ੍ਰਬੰਧਨ ਲਈ ਸਰਕਾਰ-ਕਾਰਪੋਰੇਟ ਮਿਲ ਕੇ ਲੱਭਣਗੇ ਸਥਾਈ ਹੱਲ : ਮਾਨ

0
Meeting

ਚੰਡੀਗੜ੍ਹ, 10 ਸਤੰਬਰ 2026 : ਮੁੱਖ ਮੰਤਰੀ (Chief Minister) ਪੰਜਾਬ ਭਗਵੰਤ ਮਾਨ ਨੇ ਆਖਿਆ ਹੈ ਕਿ ਪਰਾਲੀ ਪ੍ਰਬੰਧਨ (Stubble management) ਦੇ ਲਈ ਸਰਕਾਰ ਤੇ ਕਾਰਪੋਰੇਟ ਦੋਵੇਂ ਹੀ ਮਿਲ ਕੇ ਸਥਾਈ ਹੱਲ ਲੱਭਣਗੇ ।

ਸੀ. ਆਈ. ਏ. ਦੇ ਵਫ਼ਦ ਨਾਲ ਮੁੱਖ ਮੰਤਰੀ ਨੇ ਕੀਤੀ ਮੀਟਿੰਗ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਪੰਜਾਬ ‘ਚ ਫ਼ਸਲੀ ਰਹਿੰਦ-ਖੂੰਹਦ (ਪਰਾਲੀ) ਦੇ ਸਥਾਈ ਪ੍ਰਬੰਧਨ, ਬਾਗਬਾਨੀ ਖੇਤਰ ‘ਚ ਤਕਨੀਕੀ ਸਹਿਯੋਗ ਅਤੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਕਨਫੈੱਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਨਾਲ ਮਿਲ ਕੇ ਕੰਮ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ । ਸੀ. ਆਈ. ਆਈ. ਦੇ ਵਫ਼ਦ ਨਾਲ ਬੈਠਕ ‘ਚ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੰਜਾਬ ਨੂੰ ਦੇਸ਼ ਦਾ ਮੋਹਰੀ ਉਦਯੋਗਿਕ ਕੇਂਦਰ ਬਣਾਉਣ ਅਤੇ ਕਾਰੋਬਾਰ ਦੇ ਅਨੁਕੂਲ ਮਾਹੌਲ ਤਿਆਰ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ ।

ਮਾਨ ਨੇ ਦਿੱਤਾ ਫਸਲੀ ਰਹਿੰਦ-ਖੂਹੰਦ ਪ੍ਰਬੰਧਨ ਦੇ ਯਤਨ ਤੇਜ ਕਰਨ ਦਾ ਸੱਦਾ

ਮਾਨ ਨੇ ਵਾਤਾਵਰਣ ਪ੍ਰਦੂਸ਼ਣ ਦੀ ਰੋਕਥਾਮ ਲਈ ਪੰਜਾਬ ਸਰਕਾਰ (Punjab Government) ਅਤੇ ਉਦਯੋਗ ਵਿਚਾਲੇ ਸਹਿਯੋਗ ਨੂੰ ਜ਼ਰੂਰੀ ਦੱਸਦਿਆਂ ਸੰਗਰੂਰ ਅਤੇ ਬਰਨਾਲਾ ਸਮੇਤ ਮਾਲਵਾ ਖੇਤਰ ‘ਚ ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਦੇ ਯਤਨ ਤੇਜ਼ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵਿਵਹਾਰਕ, ਕਿਫ਼ਾਇਤੀ ਅਤੇ ਪ੍ਰਭਾਵਸ਼ਾਲੀ ਹੱਲ ਉਪਲਬਧ ਕਰਵਾਉਣ ਲਈ ਸਰਕਾਰ, ਉਦਯੋਗ ਅਤੇ ਹੋਰ ਹਿੱਸੇਦਾਰਾਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ ।

ਚੰਡੀਗੜ੍ਹ ਪੁਲਸ ਨੇ 13.76 ਗ੍ਰਾਮ ਹੈਰੋਇਨ ਸਮੇਤ ਕੀਤਾ ਇਕ ਵਿਅਕਤੀ ਕਾਬੂ

0
Chandigarh Police

ਚੰਡੀਗੜ੍ਹ, 10 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਪੁਲਸ ਵਲੋਂ ਇਕ ਵਿਅਕਤੀ ਨੂੰ 13. 76 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਸ ਵਲੋਂ ਜੋ ਨਸ਼ਾ ਤਸਕਰਾਂ (Drug traffickers) ਵਿਰੁੱਧ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ 13. 76 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਵਾਸੂ ਉਰਫ਼ ਦਬੰਗ (33 ਸਾਲ), ਪੁੱਤਰ ਕਮਲਜੀਤ, ਵਾਸੀ ਸਿਕਲੀਗਰ ਮੁਹੱਲਾ, ਪਿੰਡ ਮੁਬਾਰਕਪੁਰ (ਡੇਰਾਬੱਸੀ, ਜਿ਼ਲ੍ਹਾ ਮੋਹਾਲੀ) ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਮਜ਼ਦੂਰੀ ਕਰਦਾ ਹੈ ।

ਕੀ ਆਖਿਆ ਏ. ਐਸ. ਆਈ. ਨੇ

ਉਕਤ ਪਕੜੇ ਗਏ ਨਸ਼ਾ ਤਸਕਰ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਥਾਣਾ ਮਨੀਮਾਜਰਾ ਦੇ ਏ. ਐੱਸ. ਆਈ. ਮਨੀਸ਼ ਨੇ ਦੱਸਿਆ ਕਿ ਲੰਘੇ ਦਿਨੀਂ ਪੁਲਿਸ ਟੀਮ ਐੱਮ. ਐੱਚ. ਸੀ., ਮਨੀਮਾਜਰਾ ਵਿਖੇ ਸਰਕਾਰੀ ਸਕੂਲ ਦੇ ਪਿਛਲੇ ਪਾਸੇ ਜਦੋਂ ਗਸ਼ਤ ‘ਤੇ ਸੀ ਤਾਂ ਇਸ ਦੌਰਾਨ ਟੀ-ਪੁਆਇੰਟ ਨੇੜੇ ਸ਼ੱਕੀ ਹਾਲਤ ‘ਚ ਘੁੰਮ ਰਹੇ ਇੱਕ ਨੌਜਵਾਨ ਨੂੰ ਰੋਕ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਮੀ ਲਿਫ਼ਾਫ਼ੇ ਵਿੱਚੋਂ 13.76 ਗ੍ਰਾਮ ਹੈਰੋਇਨ (Heroin) ਬਰਾਮਦ ਹੋਈ । ਇਸ ਮਾਮਲੇ ਵਿੱਚ ਪੁਲਿਸ ਥਾਣਾ ਮਨੀਮਾਜਰਾ ਵਿਖੇ ਮੁਲਜ਼ਮ ਖਿ਼ਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਦੀ ਧਾਰਾ 21 ਤਹਿਤ ਐੱਫ. ਆਈ. ਆਰ. ਨੰਬਰ 84 ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਚੰਡੀਗੜ੍ਹ ਵਿਖੇ ਪੁਲਸ ਨੇ ਕੀਤੀ 13.60 ਗ੍ਰਾਮ ਹੈਰੋਇਨ ਸਮੇਤ ਮਹਿਲਾ ਗ੍ਰਿਫ਼ਤਾਰ

0
Heroin

ਚੰਡੀਗੜ੍ਹ, 10 ਸਤੰਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਥਾਣਾ ਮੌਲੀ ਜਾਗਰਾਂ ਦੀ ਪੁਲਸ ਟੀਮ ਵਲੋਂ ਇਕ ਮਹਿਲਾ ਨੂੰ 13. 60 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਗ੍ਰਿਫ਼ਤਾਰ ਕੀਤੀ ਗਈ ਮਹਿਲਾ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਥਾਣਾ ਮੌਲੀ ਜਾਗਰਾਂ (Police Station Mauli Jagran) ਦੀ ਪੁਲਸ ਵਲੋਂ ਜੋ ਨਸਿ਼ਆਂ ਵਿਰੁੱਧ ਕਾਰਵਾਈ ਕਰਦਿਆਂ ਇਕ ਮਹਿਲਾ ਨੂੰ 13. 60 ਗ੍ਰਾਮ ਹੈਰੋਇਨ (Heroin) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ 37 ਸਾਲਾ ਹਸੀਨਾ ਦੇ ਤੌਰ ‘ਤੇ ਹੋਈ ਹੈ । ਪੁਲਸ ਅਨੁਸਾਰ ਏ. ਐੱਸ. ਆਈ. ਰਮੇਸ਼ ਕੁਮਾਰ ਦੀ ਟੀਮ ਨੇ ਬਾਪੂ ਧਾਮ ਕਲੋਨੀ (ਸੈਕਟਰ-26) ਦੀ ਰਹਿਣ ਵਾਲੀ ਹਸੀਨਾ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਤਲਾਸ਼ੀ ਦੌਰਾਨ ਉਸ ਕੋਲੋਂ 13.60 ਗ੍ਰਾਮ ਹੈਰੋਇਨ, 8,300 ਰੁਪਏ ਦੀ ਨਕਦੀ ਅਤੇ ਇੱਕ ਭੂਰੇ ਰੰਗ ਦਾ ਪਰਸ ਬਰਾਮਦ ਹੋਇਆ ।

ਮਹਿਲਾ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ

ਥਾਣਾ ਮੌਲੀ ਜਾਗਰਾਂ ਵਿਖੇ ਮੁਲਜ਼ਮ ਮਹਿਲਾ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ (N. D. P. S. Act) ਦੀ ਧਾਰਾ 21 ਤਹਿਤ ਐੱਫ. ਆਈ. ਆਰ. ਨੰਬਰ 130 ਦਰਜ ਕਰ ਲਈ ਗਈ ਹੈ । ਪੁਲਸ ਰਿਕਾਰਡ ਮੁਤਾਬਕ ਮੁਲਜ਼ਮ ਔਰਤ ਖਿ਼ਲਾਫ਼ ਪਹਿਲਾਂ ਵੀ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ ਨਾਲ ਸਬੰਧਤ 4 ਮਾਮਲੇ ਦਰਜ ਹਨ । ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਂਦਾ ਪੰਚਾਇਤ ਸਕੱਤਰ ਰੰਗੇ ਹੱਥੀਂ ਗ੍ਰਿਫ਼ਤਾਰ

0
Vigilance

ਪਟਿਆਲਾ, 10 ਸਤੰਬਰ 2026 : ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਵਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕਾਰਵਾਈ ਕਰਦਿਆਂ ਇਕ ਵਿਅਕਤੀ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਜੀਲੈਂਸ (Vigilance) ਬਿਊਰੋ ਵਲੋਂ ਜੋ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਦੇ ਦੌਰਾਨ ਜਿਸ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਦੋਸ਼ ਹੇਠ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਦੀ ਪਛਾਣ ਬੀ. ਡੀ. ਪੀ. ਓ. ਦਫ਼ਤਰ ਭੂਨਰਹੇੜੀ, ਜਿਲ੍ਹਾ ਪਟਿਆਲਾ ਵਿਖੇ ਤਾਇਨਾਤ ਪੰਚਾਇਤ ਸਕੱਤਰ ਗੁਰਜੰਟ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਨੂੰ ਵਿਜੀਲੈਂਸ ਵਲੋਂ 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ (Taking bribes) ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ ।

ਕੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ

ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਭਟੀਆਂ, ਜਿ਼ਲ੍ਹਾ ਪਟਿਆਲਾ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸਿ਼ਕਾਇਤ ਦੇ ਆਧਾਰ `ਤੇ ਗ੍ਰਿਫ਼ਤਾਰ ਕੀਤਾ ਗਿਆ ਹੈ । ਸਿਕਾਇਤਕਰਤਾ (Complainant) ਨੇ ਦੋਸ਼ ਲਾਇਆ ਕਿ ਗ੍ਰਾਮ ਪੰਚਾਇਤ ਨੇ ਇੱਕ ਸਥਾਨਕ ਧਰਮਸ਼ਾਲਾ ਅਤੇ ਕਮਿਊਨਿਟੀ ਹਾਲ ਦੀ ਮੁਰੰਮਤ ਅਤੇ ਉਸਾਰੀ ਲਈ ਮਤੇ ਪਾਸ ਕੀਤੇ ਸਨ, ਜਿਨ੍ਹਾਂ ਮਤਿਆਂ ਦੀ ਅਗਲੇਰੀ ਕਾਰਵਾਈ ਅਤੇ ਵਿਕਾਸ ਕਾਰਜਾਂ ਲਈ ਪੰਚਾਇਤ ਸਕੱਤਰ ਗੁਰਜੰਟ ਸਿੰਘ ਨੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ।

ਸਿਕਾਇਤ ਮਿਲਣ ‘ਤੇ ਵਿਜੀਲੈਂਸ ਨੇ ਵਿਛਾਇਆ ਸੀ ਜਾਲ

ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦਿਆਂ ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਪਟਿਆਲਾ ਕੋਲ ਪਹੁੰਚ ਕੀਤੀ । ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪੰਚਾਇਤ ਸਕੱਤਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿਕਾਇਤਕਰਤਾ ਤੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ।

ਮਾਮਲਾ ਦਰਜ ਕਰਕੇ ਸ਼ੁਰੂ ਕਰ ਦਿੱਤੀ ਗਈ ਹੈ ਕਾਨੂੰਨੀ ਕਾਰਵਾਈ

ਮੁਲਜ਼ਮ ਪੰਚਾਇਤ ਸਕੱਤਰ ਨੇ ਦੱਸਿਆ ਕਿ ਇਸ ਰਿਸ਼ਵਤ ਦੀ ਰਕਮ ਵਿੱਚੋਂ ਇੱਕ ਹਿੱਸਾ ਮਤਿਆਂ ‘ਤੇ ਦਸਤਖ਼ਤ ਕਰਵਾਉਣ ਲਈ ਗ੍ਰਾਮ ਪੰਚਾਇਤ ਦੇ ਪੰਚਾਂ ਨੂੰ ਵੰਡਿਆ ਜਾਵੇਗਾ । ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ।

ਕੈਨੇਡੀਅਨ ਅਦਾਲਤ ਨੇ ਪੰਜਾਬੀ ਵਿਅਕਤੀ ਨੂੰ ਲਗਾਇਆ ਹਜ਼ਾਰਾਂ ਡਾਲਰ ਦਾ ਜੁਰਮਾਨਾ

0
Canadian court

ਓਨਟਾਰੀਓ, 10 ਸਤੰਬਰ 2026 : ਕੈਨੇਡਾ (Canada) ਵਿਖੇ ਪੰਜਾਬੀ ਮੂਲ ਦੇ ਇਕ ਬਜ਼ੁਰਗ ਵਿਅਕਤੀ ਨੂੰ ਕੈਨੇਡੀਅਨ ਅਦਾਲਤ ਵਲੋਂ ਕਈ ਹਜ਼ਾਰ ਡਾਲਰ ਦਾ ਜੁਰਮਾਨਾ (Fine) ਲਗਾਏ ਜਾਣ ਦਾ ਫ਼ੈਸਲਾ ਦਿੱਤਾ ਹੈ ।

ਕੌਣ ਹੈ ਇਹ ਪੰਜਾਬੀ ਮੂਲ ਦਾ ਬਜ਼ੁਰਗ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਜੋ ਕੈਨੇਡੀਅਨ ਕੋਰਟ (Canadian Court) ਵਲੋਂ ਇਕ ਪੰਜਾਬੀ ਬਜ਼ੁਰਗ ਵਿਅਕਤੀ ਨੂੰ ਦੋ ਵਿਅਕਤੀ ਦੀ ਮੌਤ ਦਾ ਜਿੰਮੇਵਾਰ ਠਹਿਰਾਉਂਦਿਆਂ ਜੇਲ ਭੇਜਣ ਦੀ ਥਾਂ ਦੇ ਕਈ ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਉਹ ਜੁਰਮਾਨਾ 30 ਹਜ਼ਾਰ ਡਾਲਰ (30 thousand dollars) ਦਾ ਹੈ ਤੇ ਇਹ ਪੰਜਾਬੀ ਬਜੁਰਗ ਵਿਅਕਤੀ ਪ੍ਰਿਥਵੀਵਾਲ ਦਦਿਆਲ ਹੈ ।

ਕਿਸ ਕਾਰਨ ਲਗਾਇਆ ਗਿਆ ਹੈ ਇਹ ਜੁਰਮਾਨਾ

ਪ੍ਰਾਪਤ ਸੂਚਨਾ ਮੁਤਾਬਕ ਪੰਜਾਬੀ ਬਜ਼ੁਰਗ ਵਿਅਕਤੀ ਜਿਸਨੂੰ ਕੈਨੇਡੀਅਨ ਕੋਰਟ ਵਲੋਂ 30 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਇਹ ਜੁਰਮਾਨਾ ਉਸਦੇ ਘਰ ਦੀ ਦੂਸਰੀ ਮੰਜਿ਼ਲ ਤੇ ਹੋਣ ਤੇ ਦੋ ਵਿਅਕਤੀਆਂ 35 ਸਾਲਾ ਬੌਨੀ ਡੈਮਿਲ ਅਤੇ 34 ਸਾਲਾ ਐਡਮ ਕ੍ਰੋਲੀ ਦੀ ਘਰ ਵਿਚ ਅੱਗ ਲੱਗਣ ਕਾਰਨ ਮੌਤ ਹੋ ਜਾਣਾ ਹੈ ਕਿਉਂਕਿ ਘਰ ਵਿਚ ਫਾਇਰ ਕੋਡ ਦੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਸਨ, ਜਿਸ ਕਾਰਨ ਉਹ ਬਾਹਰ ਹੀ ਨਾ ਨਿਕਲ ਸਕੇ ।

ਕੀ ਆਖਿਆ ਸਿਟੀ ਦੇ ਵਕੀਲ ਨੇ

ਕੋਰਟ ਵਿਚ ਪ੍ਰਿਥਵੀਪਾਲ ਦਦਿਆਲ (Prithvipal Dadial) ਦੇ ਕੋਰਟ ਕੇਸ ਦੀ ਚੱਲ ਰਹੀ ਸੁਣਵਾਈ ਦੌਰਾਨ ਸਿਟੀ ਵਕੀਲ ਨੇ ਕਿਹਾ ਕਿ ਭਾਵੇਂ ਪ੍ਰਿਥਵੀਪਾਲ ਦਦਿਆਲਾ ਵਿਰੁਧ ਕਿਸੇ ਨੂੰ ਜਾਣ-ਬੁੱਝ ਕੇ ਨੁਕਸਾਨ ਪਹੁੰਚਾਉਣ ਦਾ ਕੋਈ ਦੋਸ਼ ਨਹੀਂ ਪਰ ਘਰ ਦੀ ਹਾਲਤ ਅਤੇ ਫ਼ਾਇਰ ਕੋਡ ਦੀ ਪਾਲਣਾ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਦਿਆਲਾ ਦੀ ਬਣਦੀ ਸੀ । ਦੱਸਣਯੋਗ ਹੈ ਕਿ ਪ੍ਰਿਥਵੀਪਾਲ ਤੇ ਲਗਾਏ 9 ਦੋਸ਼ਾਂ ਵਿਚੋਂ 6 ਦੋਸ਼ ਰੱਦ ਕਰ ਦਿੱਤੇ ਗਏ ਸਨ ਕਿਉਂਕਿ ਉਨ੍ਹਾਂ ਨੇ ਤਿੰਨ ਦੋਸ਼ਾਂ ਨੂੰ ਕਬੂਲ ਕਰ ਲਿਆ ਸੀ ।

ਪੰਜਾਬ ਸਰਕਾਰ ਨੇ ਕੀਤਾ ਅੱਜ ਅੱਧੇ ਦਿਨ ਦੀ ਛੁੱਟੀ ਦਾ ਐਲਾਨ

0
Holiday

ਚੰਡੀਗੜ੍ਹ, 10 ਸਤੰਬਰ 2026 : ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Government) ਵਲੋਂ ਅੱਜ ਪੰਜਾਬ ਵਿਚ ਅੱਧੇ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤੇ ਜਾਣ ਦਾ ਸਮਾਚਾਰ ਹੈ ।

ਕਿਸ ਕਾਰਨ ਕੀਤੀ ਗਈ ਹੈ ਅੱਧੇ ਦਿਨ ਦੀ ਛੁੱਟੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਅੱਜ ਪੰਜਾਬ ਵਿਚ ਅੱਧੇ ਦਿਨ ਛੁੱਟੀ (Half day off) ਦਾ ਐਲਾਨ ਕਰ ਦਿੱਤਾ ਗਿਆ ਹੈ ਦਾ ਮੁੱਖ ਕਾਰਨ ਸਾਬਕਾ ਕੈਬਨਿਟ ਮੰਤਰੀ ਭਗਤ ਲਾਲ ਚੁੰਨੀ ਜੀ ਦੇਹਾਂਤ ਦੇ ਚਲਦਿਆਂ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਮੌਜੂਦਾ ਕੈਬਨਿਟ ਮੰਤਰੀ ਪੰਜਾਬ (Cabinet Minister Punjab) ਮਹਿੰਦਰ ਭਗਤ ਦੇ ਪਿਤਾ ਹਨ ।

ਕੀ ਆਖਿਆ ਗਿਆ ਹੈ ਪੰਜਾਬ ਸਰਕਾਰ ਵਲੋਂ

ਉਕਤ ਅਕਾਲ ਚਲਾਣੇ ਸਬੰਧੀ ਪੰਜਾਬ ਸਰਕਾਰ ਨੇ ਦੁੱਖ ਪ੍ਰਗਟ ਕਰਦਿਆਂ ਆਖਿਆ ਗਿਆ ਹੈ ਕਿ ਭਗਤ ਚੁੰਨੀ ਲਾਲ (Bhagat Chunni Lal) ‘ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਪੂਰਨਿਆਂ ਤੇ ਚੱਲਦੇ ਹੋਏ ਦੱਬੇ ਕੁਚਲਿਆਂ, ਗਰੀਬਾਂ ਅਤੇ ਦਲਿਤਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਵਿਅਕਤੀ ਸਨ । ਪੰਜਾਬ ਸਰਕਾਰ ਵਲੋਂ ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦੇ ਅਕਾਲ ਚਲਾਣੇ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਉਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ।

ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਪਹੁੰਚੇ ਈ. ਡੀ. ਦਫ਼ਤਰ

0
Enforcement Directorate

ਜਲੰਧਰ, 9 ਸਤੰਬਰ 2026 : ਪੰਜਾਬ ਦੇ ਜਿਲਾ ਜਲੰਧਰ ਵਿਖੇ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਦੇ ਬਣੇ ਦਫ਼ਤਰ ਵਿਚ ਅੱਜ ਸਵੇਰੇ ਸਾਬਕਾ ਮੁੱਖ ਸਕੱਤਰ ਪੰਜਾਬ (Former Chief Secretary Punjab) ਵਲੋਂ ਪੇਸ਼ ਹੋਇਆ ਗਿਆ ਹੈ ।

ਕਿਸ ਮਾਮਲੇ ਵਿਚ ਪੇਸ਼ ਹੋਏ ਹਨ ਸਾਬਕਾ ਮੁੱਖ ਸਕੱਤਰ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ (Anurag Verma) ਜੋ ਕਿ ਅੱਜ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿਖੇ ਪੇਸ਼ ਹੋਏ ਹਨ ਦਾ ਕਾਰਨ ਈ. ਡੀ. ਵਲੋਂ ਮੋਹਾਲੀ ਵਿਚ ਜ਼ਮੀਨੀ ਵਰਤੋੋਂ ਤਬਦੀਲੀ ਪ੍ਰਵਾਨਗੀਆਂ ਅਤੇ ਲੇਆਉਟ ਤਬਦੀਲੀਆਂ ਨਾਲ ਸਬੰਧਤ ਬੇਨਿਯਮੀਆਂ ਦੀ ਜਾਂਚ ਕੀਤੇ ਜਾਣਾ ਹੈ । ਜਾਣਕਾਰੀ ਅਨੁਸਾਰ ਵਰਮਾ ਕੋਲ ਇਸ ਮਾਮਲੇ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਵਾਲੀ ਇੱਕ ਫਾਈਲ ਸੀ, ਜਿਸ ਸਬੰਧੀ ਕੇਂਦਰੀ ਜਾਂਚ ਏਜੰਸੀ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਕਰ ਰਹੇ ਹਨ ।

ਪਹਿਲਾਂ ਵੀ ਭੇਜੇ ਗਏ ਸੀ ਸੰਮੰਨ

ਉਕਤ ਮਾਮਲੇ ਦੀ ਜਾਂਚ ਕਰ ਰਹੀ ਈ. ਡੀ. ਦੇ ਅਧਿਕਾਰੀਆਂ ਵਲੋਂ ਪਹਿਲਾਂ ਵੀ ਸਾਬਕਾ ਮੁੱਖ ਸਕੱਤਰ ਨੂੰ ਜਲੰਧਰ ਵਿਖੇ ਬਣੇ ਦਫ਼ਤਰ ਵਿਖੇ ਪੇਸ਼ ਹੋਣ ਲਈ ਸੰਮੰਨ ਭੇਜੇ ਗਏ ਸਨ ਪਰ ਅਨੁਰਾਗ ਵਰਮਾ ਵਲੋਂ ਪੇਸ਼ ਨਹੀਂ ਹੋਇਆ ਗਿਆ ਅਤੇ ਅੱਜ ਤੀਸਰੀ ਵਾਰ ਜਾਰੀ ਹੋਏ ਸੰਮੰਨਾਂ ਤੋਂ ਬਾਅਦ ਦਫ਼ਤਰ ਪੇਸ਼ ਹੋਇਆ ਗਿਆ ਹੈ, ਜਿਸਦਾ ਕਾਰਨ ਪਹਿਲੇ ਜਾਰੀ ਸੰਮੰਨਾਂ ਦੌਰਾਨ ਵਰਮਾ ਵਲੋਂ ਸਬੰਧਤ ਮਾਮਲੇ ਦੀ ਜਾਂਚ ਸਬੰਧੀ ਕਾਗਜ਼ਾਤ ਇਕੱਠੇ ਕੀਤਾ ਜਾਣਾ ਮੰਨਿਆਂ ਜਾ ਰਿਹਾ ਹੈ ।