Home Blog Page 156

ਭਾਜੜ ਪੈਣ ਨਾਲ ਕਈ ਸ਼ਰਧਾਲੂਆਂ ਦੀ ਮੌਤ ਤੇ ਕਈ ਹੋਏ ਗੰਭੀਰ ਜ਼ਖ਼ਮੀ

0
Bihar

ਨਾਲੰਦਾ (ਬਿਹਾਰ) 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਜਿਲਾ ਨਾਲੰਦਾ ਵਿਖੇ ਮੰਦਰ ਵਿਚ ਭਾਜੜ ਮਚ ਜਾਣ ਨਾਲ ਕਈ ਸ਼ਰਧਾਲੂਆਂ ਦੀ ਮੌਤ (Death) ਤੇ ਕਈ ਗੰਭੀਰ ਜਖਮੀ ਹੋ ਗਏ ਹਨ ।

ਕਿੰਨੇ ਸ਼ਰਧਾਲੂਆਂ ਦੀ ਹੋ ਗਈ ਹੈ ਮੌਤ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਜਿਲਾ ਨਾਲੰਦਾ (Nalanda District) ਦੇ ਖੇਤਰ ਦੀਪ ਨਗਰ ਵਿਖੇ ਜੋ ਅੱਜ ਮਘੜਾ ਸ਼਼ੀਤਲਾ ਮਾਤਾ ਦੇ ਮੰਦਰ ਵਿਖੇ ਕਿਸੇ ਗੱਲ ਨੂੰ ਲੈ ਕੇ ਅਚਾਨਕ ਹੀ ਭਾਜੜ ਪੈ ਗਈ ਦੇ ਕਾਰਨ 8 ਸ਼ਰਧਾਲੂਆਂ ਦੀ ਮੌਤ ਹੋਣ ਦੇ ਨਾਲ-ਨਾਲ ਕਈਆਂ ਦੇ ਗੰਭੀਰ ਜਖਮੀ (Seriously injured) ਹੋਣ ਦਾ ਵੀ ਪਤਾ ਚੱਲਿਆ ਹੈ । ਦੱਸਣਯੋਗ ਹੈ ਕਿ ਜਖਮੀਆਂ ਵਿਚ ਜਿ਼ਆਦਾਤਰ ਮਹਿਲਾਵਾਂ ਦੱਸੀਆਂ ਜਾ ਰਹੀਆਂ ਹਨ ।

ਘਟਨਾ ਵਾਪਰਨ ਦਾ ਪਤਾ ਚਲਦਿਆਂ ਹੀ ਪੁਲਸ ਨੇ ਪਹੁੰਚ ਕੀਤੀ ਕਾਰਵਾਈ ਸ਼ੁਰੂ

ਮਾਤਾ ਦੇ ਮੰਦਰ (Temple) ਵਿਚ ਸ਼ਰਧਾਲੂਆਂ ਦੀ ਲੱਗੀ ਭੀੜ ਵਿਚ ਅਚਾਨਕ ਹੀ ਭਾਜੜ ਪੈਣ ਨਾਲ ਵਾਪਰੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਦੀਪਨਗਰ ਪੁਲਸ ਥਾਣੇ ਦੀ ਪੁਲਸ ਅਤੇ ਪ੍ਰਸ਼ਾਸਨਿਕ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਮੰਦਰ ਕੰਪਲੈਕਸ ਨੂੰ ਖਾਲੀ ਕਰਵਾਇਆ ਅਤੇ ਮੇਲਾ ਮੁਤਲਵੀ ਕਰ ਦਿੱਤਾ ਗਿਆ ।

ਸਰਕਾਰੀ ਹਸਪਤਾਲ ਵਿਚ ਚੱਲ ਰਿਹੈ ਜ਼ਖਮੀਆਂ ਦਾ ਇਲਾਜ

ਮੰਦਰ ਵਿਖੇ ਵਾਪਰੇ ਭਾਜੜ ਘਟਨਾਕ੍ਰਮ ਵਿਚ ਜ਼ਖ਼ਮੀਆਂ ਨੂੰ ਤੁਰੰਤ ਬਿਹਾਰ ਸ਼ਰੀਫ਼ ਦੇ ਸਰਕਾਰੀ ਹਸਪਤਾਲ (ਮਾਡਲ ਹਸਪਤਾਲ) ਵਿੱਚ ਭਰਤੀ ਕਰਵਾਇਆ ਗਿਆ ਹੈ । ਬਿਹਾਰ ਦੇ ਉਪ-ਮੁੱਖ ਮੰਤਰੀ ਸਮਰਾਟ ਚੌਧਰੀ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ ।

ਦੱਸਣਯੋਗ ਹੈ ਕਿ ਭਾਰਤ ਦੇ ਰਾਸ਼ਟਰਪਤੀ ਦੇ ਦੌਰੇ ਕਾਰਨ ਪੁਲਸ ਤੇ ਪ੍ਰਸ਼ਾਸਨ ਦੋਵੇਂ ਜਣੇ ਰਾਸ਼ਟਰਪਤੀ ਦੇ ਪ੍ਰੋਗਰਾਮ ਵਿਚ ਰੁੱਝੇ ਹੋਏ ਸਨ, ਜਿਸ ਕਾਰਨ ਮੰਦਰ ਵਿਚ ਲੱਗਣ ਵਾਲੇ ਮੇਲੇ ਲਈ ਇੰਤਜਾਮ ਕਰਨ ਵੱਲ ਕਿਸੇ ਵਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਹਾਦਸਾ ਵਾਪਰ ਗਿਆ। ਅਜਿਹਾ ਹੋਣ ਕਾਰਨ ਵੀ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

 

ਅਮਰੀਕੀ ਅਦਾਲਤ ਨੇ ਭਾਰਤੀ ਡਰਾਈਵਰ ਨੂੰ ਲਗਾਇਆ 10 ਲੱਖ ਡਾਲਰ ਜੁਰਮਾਨਾ

0
USA Court

ਅਮਰੀਕਾ, 31 ਮਾਰਚ 2026 : ਅਮਰੀਕਾ (America) ਦੇਸ਼ ਦੇ ਸ਼ਹਿਰ ਓਹੀਓ ਵਿਖੇ ਇਕ ਅਮਰੀਕੀ ਅਦਾਲਤ (American court) ਵਲੋਂ ਇਕ ਭਾਰਤੀ ਕਾਰ ਚਾਲਕ ਨੂੰ 10 ਲੱਖ ਡਾਲਰ ਦਾ ਜੁਰਮਾਨਾ (Fine) ਲਗਾਇਆ ਗਿਆ ਹੈ ।

ਕੌਣ ਹੈ ਇਹ ਵਿਅਕਤੀ ਜਿਸਨੂੰ ਜੁਰਮਾਨਾ ਲਗਾਇਆ ਗਿਆ ਹੈ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਓਹੀਓ (Ohio) ਵਿੱਚ ਜੋ ਇਕ ਭਾਰਤੀ ਕਾਰ ਚਾਲਕ ਨੂੰ ਅਮਰੀਕੀ ਅਦਾਲਤ ਵਲੋਂ 10 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ ਦਾ ਨਾਮ ਤਰਸੇਮ ਸਿੰਘ (Tarsem Singh) ਹੈ ਤੇ ਉਹ 33 ਸਾਲਾਂ ਦਾ ਹੈ । ਦੱਸਣਯੋਗ ਹੈ ਕਿ ਅਮਰੀਕਾ ਦੇ ਓਹੀਓ ਵਿਖੇ ਅਮਰੀਕੀ ਪੁਲਸ ਤੋਂ ਬਚਣ ਲਈ ਪੰਜਾਬੀ ਮੂਲ ਦੇ ਤਰਸੇਮ ਸਿੰਘ (33) ਨੇ ਆਪਣੀ ਰੇਂਜ ਰੋਵਰ 200 ਕਿਲੋਮੀਟਰ ਪ੍ਰਤੀ ਘੰਟਾ (15 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਚਲਾਈ ਅਤੇ ਇੱਕ ਜੀਪ ਨਾਲ ਟਕਰਾ ਗਿਆ । ਜਿਸ ਦੇ ਕਾਰਨ ਇੱਕ ਗਰਭਵਤੀ ਔਰਤ (17) ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੇ ਅਣਜੰਮੇ ਬੱਚੇ ਦੀ ਵੀ ਮੌਤ ਹੋ ਗਈ ।

ਕਦੋਂ ਵਾਪਰੀ ਇਹ ਘਟਨਾ

ਉਕਤ ਘਟਨਾਕ੍ਰਮ ਜੋ ਕਿ ਅਮਰੀਕਾ ਦੇ ਓਹੀਓ ਵਿਖੇ ਵਾਪਰਿਆ ਹੈ ਇਹ ਹਾਦਸਾ ਪੁਲਸ ਮੁਤਾਬਕ 16 ਫਰਵਰੀ 2026 ਨੂੰ ਰਾਤ ਵੇਲੇ ਲਗਭਗ ਸਵਾ 8 ਵਜੇ ਵਾਪਰਿਆ ਸੀ । ਪੁਲਸ ਵਲੋਂ ਉਸ ਵੇਲੇ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਦੇ 23 ਮਾਰਚ 2026 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਸੀ । ਜਿਸ ‘ਤੇ ਅਦਾਲਤ ਨੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਤਰਸੇਮ ਸਿੰਘ ‘ਤੇ 10 ਲੱਖ ਡਾਲਰ (1 million dollars) (94 ਮਿਲੀਅਨ ਰੁਪਏ) ਦਾ ਜੁਰਮਾਨਾ ਲਗਾਇਆ । ਅਦਾਲਤ ਨੇ ਹੁਣ ਅਗਲੀ ਸੁਣਵਾਈ ਦੀ ਮਿਤੀ 3 ਅਪ੍ਰੈਲ ਨਿਰਧਾਰਤ ਕੀਤੀ ਹੈ ।

Read More : ਰੋਮ ਦੇ ਗੁਰਦੁਆਰਾ ਸਾਹਿਬ ਨੂੰ ਹੋਇਆ 3 ਹਜ਼ਾਰ ਯੂਰੋ ਦਾ ਜੁਰਮਾਨਾ

ਰੋਮ ਦੇ ਗੁਰਦੁਆਰਾ ਸਾਹਿਬ ਨੂੰ ਹੋਇਆ 3 ਹਜ਼ਾਰ ਯੂਰੋ ਦਾ ਜੁਰਮਾਨਾ

0
Euros

ਰੋਮ, 31 ਮਾਰਚ 2026 : ਵਿਦੇਸ਼ੀ ਮੁਲਕ ਇਟਲੀ (Italy) ਵਿਖੇ ਗੁਰਦੁਆਰਾ ਸਾਧ ਸੰਗਤ ਰੋਮ ਨੂੰ ਪ੍ਰਸ਼ਾਸਨ ਵਲੋਂ 3 ਹਜ਼ਾਰ ਯੂਰੋ ਦਾ ਜੁਰਮਾਨਾ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਲਗਾਇਆ ਗਿਆ ਹੈ ਜੁਰਮਾਨਾ

ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਗੁਰਦੁਆਰਾ ਸਾਧ ਸੰਗਤ ਰੋਮ (Gurdwara Sadh Sangat Rome) ਦੀ ਰਸੋਈ ਵਿਚ ਸਫ਼ਾਈ ਅਤੇ ਕਾਨੂੰਨੀ ਨਿਯਮਾਂ ਦੀ ਘਾਟ ਕਾਰਨ ਪ੍ਰਸ਼ਾਸਨ ਨੇ 3,000 ਯੂਰੋ ਦਾ ਜੁਰਮਾਨਾ (Fine) ਲਾਇਆ ਹੈ । ਗੁਰਦੁਆਰਾ ਸਾਹਿਬ ਦੀ ਇਮਾਰਤ ਖਸਤਾ ਹੋਣ ਅਤੇ ਅਜੇ ਕਾਰ ਸੇਵਾ ਚੱਲ ਰਹੀ ਹੋਣ ਕਾਰਨ, ਪ੍ਰਬੰਧਕਾਂ ਨੇ ਸਤਿਕਾਰ ਵਜੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਆਰਜ਼ੀ ਤੌਰ ‘ਤੇ ਲਾਦਿਸਪੋਲੀ ਗੁਰਦੁਆਰਾ ਸਾਹਿਬ ਵਿਖੇ ਭੇਜ ਦਿੱਤਾ ਹੈ ।

ਕੀ ਦੱਸਿਆ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ

ਸੂਤਰਾਂ ਮੁਤਾਬਕ ਰਸੋਈ ‘ਚ ਸਾਫ- ਸਫਾਈ (Cleaning in the kitchen) ਦੀਆਂ ਕਮੀਆਂ ਕਾਰਨ 3,000 ਯੂਰੋ ਦਾ ਜੁਰਮਾਨਾ ਅਤੇ 60 ਦਿਨਾਂ ਵਿਚ ਸੁਧਾਰ ਦਾ ਨੋਟਿਸ ਦਿੱਤਾ ਗਿਆ ਹੈ । ਇਹ ਗੁਰਦੁਆਰਾ ਸਾਹਿਬ ਮਹਿਜ਼ 6 ਮਹੀਨੇ ਪਹਿਲਾਂ (ਅਗਸਤ 2025) ਖੁੱਲ੍ਹਿਆ ਸੀ । ਨੇੜੇ ਹੀ ਦੂਜਾ ਗੁਰਦੁਆਰਾ ਹੋਣ ਅਤੇ ਇਮਾਰਤ ਦੀ ਖਸਤਾ ਹਾਲਤ ਕਾਰਨ ਪਹਿਲਾਂ ਹੀ ਸਵਾਲ ਉੱਠ ਰਹੇ ਸਨ । ਮੁੱਖ ਸੇਵਾਦਾਰ ਅਮਨਪ੍ਰੀਤ ਸਿੰਘ ਅਨੁਸਾਰ ਕਾਰ ਸੇਵਾ ਮੁਕੰਮਲ ਹੋਣ `ਤੇ ਸਰੂਪ ਸਾਹਿਬ ਦਾ ਦੁਬਾਰਾ ਪ੍ਰਕਾਸ਼ ਕੀਤਾ ਜਾਵੇਗਾ ।

ਦਿੱਲੀ ਨਿਗਮ ਦਾ ਅਧਿਕਾਰੀ ਰਿਸ਼ਵਤ ਲੈਂਦਿਆਂ ਸੀ. ਬੀ. ਆਈ. ਵਲੋਂ ਗ੍ਰਿਫ਼ਤਾਰ

0
CBI

ਨਵੀਂ ਦਿੱਲੀ, 31 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਨਗਰ ਨਿਗਮ (Municipal Corporation of Delhi) ਦੇ ਇਕ ਅਧਿਕਾਰੀ ਨੂੰ ਸੀ. ਬੀ. ਆਈ. ਵਲੋਂ ਰਿਸ਼ਵਤ (Bribe) ਲੈਂਦਿਆਂ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਅਧਿਕਾਰੀ

ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) (C. B. I.) ਨੇ ਦਿੱਲੀ ਨਗਰ ਨਿਗਮ (ਐਮ. ਸੀ. ਡੀ.) ਦੇ ਇੱਕ ਸੀਨੀਅਰ ਅਧਿਕਾਰੀ ਨੂੰ ਜੋ 4 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ (Arrested) ਕੀਤਾ ਹੈ ਸੀ. ਬੀ. ਆਈ. ਦੇ ਅਧਿਕਾਰੀਆਂ ਮੁਤਾਬਕ ਰਿਸ਼ਵਤ ਲੈਣ ਵਾਲੇ ਦੀ ਪਛਾਣ ਲੈਫਟੀਨੈਂਟ ਕਰਨਲ ਅਭਿਸ਼ੇਕ ਕੁਮਾਰ ਮਿਸ਼ਰਾ ਵਜੋਂ ਕੀਤੀ ਗਈ ਹੈ ।

ਅਧਿਕਾਰੀਆਂ ਨੇ ਦੱਸਿਆ ਕਿ ਉਕਤ ਵਿਅਕਤੀ ਐਮ. ਸੀ. ਡੀ. ਦੇ ਅੰਦਰ ਸ਼ਾਹਦਰਾ ਉੱਤਰੀ ਜ਼ੋਨ ਵਿਚ ਬਤੌਰ ਡਿਪਟੀ ਕਮਿਸ਼ਨਰ ਤਾਇਨਾਤ ਹੈ । ਅਧਿਕਾਰੀਆਂ ਅਨੁਸਾਰ ਸੀ. ਬੀ. ਆਈ. ਵਲੋਂ ਮਿਸ਼ਰਾ ਵੱਲੋਂ ਰਿਸ਼ਵਤ ਮੰਗੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਗ੍ਰਿਫ਼ਤਾਰੀ ਦੀ ਕਾਰਵਾਈ ਸ਼ੁਰੂ ਕੀਤੀ ਗਈ ।

ਪੁੱਤ ਦਾ ਕਤਲ ਕਰਨ ਵਾਲੀ ਮਾਂ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

0
Kulwinder

ਜਲੰਧਰ, 31 ਮਾਰਚ 2026 : ਪੰਜਾਬ ਦੇ ਸ਼ਹਿਰ ਜਲੰਧਰ ਵਿਖੇ ਪੁੱਤਰ ਦਾ ਕਤਲ ਕਰਨ ਵਾਲੀ ਮਾਂ ਨੂੰ ਅੱਜ ਮਾਨਯੋਗ ਅਦਾਲਤ (Court) ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਉਹ ਪੁੱਤਰ ਜਿਸਨੂੰ ਮਾਂ ਨੇ ਹੀ ਉਤਾਰ ਦਿੱਤਾ ਸੀ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਮਾਨਯੋਗ ਅਦਾਲਤ ਵਲੋਂ ਜਿਸ ਮਹਿਲਾ ਨੂੰ ਅੱਜ ਉਮਰ ਕੈਦ ਦੀ ਸਜ਼਼ਾ (Life imprisonment) ਸੁਣਾਈ ਗਈ ਹੈ ਦਾ ਨਾਮ ਕੁਲਵਿੰਦਰ ਕੌਰ ਹੈ ਤੇ ਜਿਸ ਪੁੱਤਰ ਦਾ ਇਸ ਮਾਂ ਨੇ ਚਾਕੂ ਮਾਰ ਕੇ ਕਤਲ (Murder) ਕਰ ਦਿੱਤਾ ਸੀ ਉਹ 6 ਸਾਲਾ ਅਰਸ਼ਪ੍ਰੀਤ ਸਿੰਘ ਹੈ । ਦੱਸਣਯੋਗ ਹੈ ਕਿ ਅਦਾਲਤ ਨੇ ਮਹਿਲਾ ਕੁਲਵਿੰਦਰ ਕੌਰ ਨੂੰ ਸਿਰਫ਼ ਉਮਰ ਕੈਦ ਦੀ ਸਜ਼ਾ ਹੀ ਨਹੀਂ ਸੁਣਾਈ ਬਲਕਿ ਉਸਨੂੰ 50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ ।

ਕਦੋਂ ਦੀ ਹੈ ਇਹ ਘਟਨਾ

ਬੱਚੇ ਦੇ ਦਾਦਾ ਅਵਤਾਰ ਸਿੰਘ ਨੇ ਦੱਸਿਆ ਕਿ ਉਕਤ ਘਟਨਾਕ੍ਰਮ 8 ਜੂਨ 2020 ਦਾ ਹੈ । ਅਵਤਾਰ ਸਿੰਘ ਨੇ ਦੱਸਿਆ ਕਿ 6 ਸਾਲਾ ਅਰਸ਼ਪ੍ਰੀਤ ਸਿੰਘ ਦਾ ਆਪਣੀ ਦਾਦੀ ਨਾਲ ਬਹੁਤ ਹੀ ਜਿ਼ਆਦਾ ਪਿਆ ਸੀ ਤੇ ਉਹ ਹਮੇਸ਼ਾਂ ਦਾਦੀ ਦੇ ਨਾਲ ਸੌਣ ਦੀ ਹੀ ਜਿੱਦ ਕਰਦਾ ਰਹਿੰਦਾ ਸੀ ਪਰ ਕੁਲਵਿੰਦਰ ਕੌਰ (Kulwinder Kaur) ਨੂੰ ਅਰਸ਼ਪ੍ਰੀਤ ਸਿੰਘ ਦਾ ਦਾਦੀ ਨਾਲ ਇੰਨਾਂ ਪਿਆਰ ਬਿਲਕੁੱਲ ਵੀ ਪਸੰਦ ਨਹੀਂ ਸੀ, ਜਿਸਦੇ ਚਲਦਿਆਂ ਕੁਲਵਿੰਦਰ ਕੌਰ ਨੇ ਇਕ ਰਾਤ ਅਰਸ਼ਪ੍ਰੀਤ ਸਿੰਘ (Arshpreet Singh) ਦਾ ਸਬਜੀ ਕੱਟਣ ਵਾਲੇ ਚਾਕੂ ਨਾਲ ਹੀ ਕਤਲ ਕਰ ਦਿੱਤਾ ਸੀ ।

Read more : ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ

13 ਜਿਲਿਆਂ ਦੇ ਪੁਲਸ ਮੁਖੀਆਂ ਸਮੇਤ 27 ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ

0
Transfer

ਉਤਰ ਪ੍ਰਦੇਸ਼, 31 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਸਰਕਾਰ ਵਲੋਂ 13 ਜਿਲਿਆਂ ਦੇ ਪੁਲਸ ਮੁਖੀਆਂ (Police chiefs) ਸਮੇਤ 27 ਆਈ. ਪੀ. ਐਸ. ਅਧਿਕਾਰੀਆਂ (IPS officers) ਦੇ ਤਬਾਦਲੇ ਕੀਤੇ ਗਏ ਹਨ । ਜਿਨ੍ਹਾਂ ਦੇ ਤਬਾਦਲੇ (Transfers) ਕੀਤੇ ਗਏ ਹਨ ਵਿਚ :

Transfer

ਵਧੀਕ ਜਿ਼ਲਾ ਮੈਜਿਸਟ੍ਰੇਟ ਨੇ ਕੀਤਾ ਇਮੀਗ੍ਰੇਸ਼ਨ ਫਰਮ ਦਾ ਲਾਇਸੈਂਸ ਰੱਦ

0
Geetika Singh

ਐਸ. ਏ. ਐਸ. ਨਗਰ, 31 ਮਾਰਚ 2026 : ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (Sahibzada Ajit Singh Nagar) ਦੇ ਵਧੀਕ ਜਿਲਾ ਮੈਜਿਸਟ੍ਰੇਟ ਵਲੋਂ ਇਕ ਇਮੀਗ੍ਰੇ਼ਸ਼ਨ ਫਰਮ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ ।

ਕਿਹੜੀ ਫਰਮ ਹੈ ਇਹ

ਮਿਲੀ ਜਾਣਕਾਰੀ ਅਨੁਸਾਰ ਐਸ. ਏ. ਐਸ. ਨਗਰ ਦੇ ਜਿਸ ਵਧੀਕ ਜਿਲਾ ਮੈਜਿਸਟ੍ਰੇਟ (Additional District Magistrate) ਗੀਤਿਕਾ ਸਿੰਘ ਵਲੋਂ ਇਕ ਇਮੀਗ੍ਰੇਸ਼ਨ ਫਰਮ ਦਾ ਲਾਇਸੈਂਸ ਰੱਦ (License cancellation) ਕਰ ਦਿੱਤਾ ਗਿਆ ਹੈ ਦਾ ਨਾਮ ਮੈਸਰਜ ਹਰਸੁੱਖ ਸਟੱਡੀ ਵੀਜ਼ਾ ਅਤੇ ਇਮੀਗ੍ਰੇਸ਼ਨ ਫਰਮ ਹੈ । ਇਹ ਕਾਰਵਾਈ ਵਧੀਕ ਜਿਲਾ ਮੈਜਿਸਟ੍ਰੇਟ ਵਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੀਤੀ ਗਈ ਹੈ ।

ਕੀ ਕਾਰਨ ਰਿਹਾ ਫਰਮ ਦਾ ਲਾਇਸੈਂਸ ਰੱਦ ਕਰਨ ਦਾ

ਵਧੀਕ ਡਿਪਟੀ ਕਮਿਸ਼ਨਰ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਕਤ ਫਰਮ ਦੇ ਲਾਇਸੈਂਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਛਿਮਾਹੀ ਰਿਪੋਰਟ ਦੀ ਸੂਚਨਾ ਬਾਰੇ ਸੂਚਿਤ ਨਾ ਕਰਨ ਕਰਕੇ, ਦਫਤਰ ਬੰਦ ਕਰਨ ਕਰਕੇ, ਲਾਇਸੰਸ ਦੀਆਂ ਧਾਰਾਵਾਂ ਦੀ ਨਾ ਪਾਲਣ ਕਰਕੇ , ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਸਮੇਂ ਸਿਰ ਨਾ ਦੇਣ ਕਰਕੇ, ਫਰਮ ਅਤੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੀ ਗਈ ਹੈ ।

ਪੰਜਾਬ ਅਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਅਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ

0
Thunderstorm

ਚੰਡੀਗੜ੍ਹ, 31 ਮਾਰਚ 2026 : ਚੰਡੀਗੜ੍ਹ ਮੌਸਮ ਵਿਭਾਗ (Meteorological Department) ਵਲੋਂ ਜਾਰੀ ਕੀਤੇ ਗਏ ਪੀਲੇ ਐਲਰਟ ਦੇ ਚਲਦਿਆਂ ਪੰਜਾਬ ਤੇ ਚੰਡੀਗੜ੍ਹ ਵਿਚ ਗਰਜ-ਬਿਜਲੀ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾਵਾਂ ਹਨ ।

ਮੌਸਮ ਵਿਭਾਗ ਨੇ ਕਿਥੇ ਕਿਥੇ ਕੀਤੀ ਹੈ ਮੀਂਹ ਦੀ ਚਿਤਾਵਨੀ ਜਾਰੀ

ਪੰਜਾਬ ਵਿਚ ਜਾਰੀ ਕੀਤੇ ਗਏ ਯੈਲੋ ਐਲਰਟ (Yellow Alert) ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਲਈ ਮੀਂਹ (Rain) ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ । ਜਿਸ ਤਹਿਤ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਵੱਖ-ਵੱਖ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਵਿੱਚ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ ।

ਮੀਂਹ ਦੇ ਨਾਲ-ਨਾਲ ਚੱਲ ਸਕਦੀਆਂ ਹਨ ਤੇਜ ਹਵਾਵਾਂ

ਅੱਜ ਪੰਜਾਬ ਰਾਜ ਦੇ ਦਸ ਜਿ਼ਲ੍ਹਿਆਂ ਵਿੱਚ ਗਰਜ ਨਾਲ ਤੂਫ਼ਾਨ (Storm) ਆਉਣ ਦੀ ਉਮੀਦ ਹੈ ਅਤੇ 22 ਜਿ਼ਲ੍ਹਿਆਂ ਵਿੱਚ ਕੁਝ ਥਾਵਾਂ `ਤੇ ਮੀਂਹ ਪੈਣ ਦੀ ਉਮੀਦ ਹੈ । ਇਸ ਸਮੇਂ ਦੌਰਾਨ, ਪਠਾਨਕੋਟ, ਗੁਰਦਾਸਪੁਰ, ਹੁਸਿ਼ਆਰਪੁਰ, ਨਵਾਂਸ਼ਹਿਰ, ਰੂਪਨਗਰ, ਐਸ. ਏ. ਐਸ. ਨਗਰ (ਮੁਹਾਲੀ), ਤਰਨਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਜਲੰਧਰ ਵਿੱਚ ਵੱਖ-ਵੱਖ ਥਾਵਾਂ ‘ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ (Strong winds) ਚੱਲਣ ਦੀ ਉਮੀਦ ਹੈ ।

Read More : ਮੌਸਮ ਵਿਭਾਗ ਨੇ ਕੀਤਾ ਤਿੰਨ ਦਿਨਾਂ ਲਈ ਮੌਸਮ ਸਬੰਧੀ ਯੈਲੋ ਐਲਰਟ ਜਾਰੀ

ਅਦਾਲਤ ਕੀਤਾ `ਅਬੂ ਬਕਰ` ਨੂੰ ਨਿੱਜੀ ਹਸਪਤਾਲ `ਚ ਤਬਦੀਲ ਕਰਨ ਤੋਂ ਇਨਕਾਰ

0
Abu Bakar

ਨਵੀਂ ਦਿੱਲੀ, 31 ਮਾਰਚ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਦਿੱਲੀ ਹਾਈਕੋਰਟ (Delhi High Court) ਨੇ ਪੀ. ਐਫ. ਆਈ. ਦੇ ਸਾਬਕਾ ਪ੍ਰਧਾਨ ਨੂੰ ਜੇਲ ਤੋਂ ਨਿਜੀ ਹਸਪਤਾਲ ਤਬਦੀਲ ਕਰਨ ਤੋਂ ਇਨਕਾਰ ਕੀਤਾ ਹੈ ।

ਕੌਣ ਹੈ ਇਹ ਜਿਸਨੂੰ ਹਸਪਤਾਲ ਤਬਦੀਲ ਕਰਨ ਤੋਂ ਕੀਤਾ ਗਿਆ ਹੈ ਇਨਕਾਰ

ਮਿਲੀ ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ ਨੇ ਹਿਰਾਸਤ ਵਿਚ ਲਏ ਗਏ ਪਾਪੂਲਰ ਫਰੰਟ ਆਫ਼ ਇੰਡੀਆ (Popular Front of India) (ਪੀ. ਐਫ. ਆਈ.) ਦੇ ਸਾਬਕਾ ਪ੍ਰਧਾਨ ਈ. ਅਬੂ ਬਕਰ (Abu Bakr) ਨੂੰ ਨਿੱਜੀ ਹਸਪਤਾਲ (Private hospital) ‘ਚ ਤਬਦੀਲ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜੇਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਸ ਨੂੰ ਬਿਨਾਂ ਕਿਸੇ ਦੇਰੀ ਦੇ ਸਾਰੇ ਲੋੜੀਂਦੇ ਡਾਕਟਰੀ ਇਲਾਜ ਮੁਹੱਈਆ ਕਰਵਾਏ ਜਾਣ ।

ਕੀ ਆਖਿਆ ਕੋਰਟ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ

ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਕਿਹਾ ਕਿ ਹਾਲਾਂਕਿ ਮੁਲਜ਼ਮ ਅਬੂ ਬਕਰ (ਜੋ ਕਈ ਗੰਭੀਰ ਬੀਮਾਰੀਆਂ ਤੋਂ ਪੀੜਤ ਹੈ) ਉਚਿਤ ਡਾਕਟਰੀ ਜਾਂਚ ਦਾ ਹੱਕਦਾਰ ਹੈ ਅਤੇ ਉਸ ਨੂੰ ਇਸ ਹਫ਼ਤੇ ਦੂਜੀ ਡਾਕਟਰੀ ਰਾਏ ਲੈਣ ਲਈ ਇਕ ਨਿੱਜੀ ਹਸਪਤਾਲ ਲਿਜਾਣ ਦੀ ਇਜਾਜ਼ਤ ਦਿੱਤੀ । ਜੱਜ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਦੋਂ ਵੀ ਉਸ ਨੂੰ ਹਸਪਤਾਲ ਲਿਜਾਇਆ ਜਾਵੇ, ਐਮਰਜੈਂਸੀ ਸਥਿਤੀ ਮੌਕੇ ਉਸ ਦੇ ਪਰਿਵਾਰ ਨੂੰ ਤੁਰੰਤ ਸੂਚਿਤ ਕੀਤਾ ਜਾਵੇ ਅਤੇ ਨਿੱਜੀ ਹਸਪਤਾਲ ਵਿਚ ਡਾਕਟਰੀ ਜਾਂਚ ਦੌਰਾਨ ਉਸ ਦੇ ਬੇਟੇ ਨੂੰ ਮੌਜੂਦ ਰਹਿਣ ਦੀ ਇਜਾਜ਼ਤ ਦਿੱਤੀ ।

Read More : ਦਿੱਲੀ ਹਾਈ ਕੋਰਟ ਨੇ ਲਾਲੂ ਪ੍ਰਸਾਦ ਯਾਦਵ ਨੂੰ ਦਿੱਤਾ ਝਟਕਾ

ਪੰਜਾਬ ਵਿਚ ਗੈਂਗਸਟਰਾਂ ਤੇ ਵਾਰ ਮੁਹਿੰਮ ਹੋਈ 69ਵੇਂ ਦਿਨ ਵਿਚ ਦਾਖਲ

0
Police

ਚੰਡੀਗੜ੍ਹ, 31 ਮਾਰਚ 2026 : ਪੰਜਾਬ ਵਿਚ ਗੈਂਗਸਟਰਾਂ ‘ਤੇ ਵਾਰ ਮੁਹਿੰਮ (Campaign against gangsters) ਜਿਸਨੂੰ 69ਵਾਂ ਦਿਨ ਹੋ ਚੁੱਕਿਆ ਹੈ ਤਹਿਤ ਵੱਖ-ਵੱਖ ਥਾਵਾਂ ਤੇ ਪੰਜਾਬ ਪੁਲਸ ਨੇ ਛਾਪੇਮਾਰੀਆਂ (Raids) ਕੀਤੀਆਂ ਹਨ ।

ਕਿੰਨੀਆਂ ਥਾਵਾਂ ਤੇ ਕੀਤੀਆਂ ਗਈਆਂ ਹਨ ਛਾਪੇਮਾਰੀਆਂ

ਪੰਜਾਬ ਵਿਚ ‘ਗੈਂਗਸਟਰਾਂ ‘ਤੇ ਵਾਰ’ ਮੁਹਿੰਮ ਜੋ ਕਿ 69ਵੇਂ ਦਿਨ ਵਿਚ ਦਾਖਲ ਹੋ ਚੁੱਕੀ ਹੈ ਵਾਲੇ ਦਿਨ ਪੰਜਾਬ ਪੁਲਸ (Punjab Police) ਨੇ ਪੰਜਾਬ ਭਰ ਵਿਚ ਗੈਂਗਸਟਰਾਂ ਦੇ ਸਾਥੀਆਂ ਦੇ ਪਛਾਣੇ ਅਤੇ ਮੈਪ ਕੀਤੇ 455 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ । ਪੰਜਾਬ ਪੁਲਸ ਮੁਤਾਬਕ 69ਵੇਂ ਦਿਨ ਪੁਲਸ ਟੀਮਾਂ ਨੇ 162 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਅਤੇ 1 ਹਥਿਆਰ ਬਰਾਮਦ ਕੀਤੇ ਹਨ । ਇਸਦੇ ਨਾਲ ਹੀ ਮੁਹਿੰਮ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 17,836 ਹੋ ਚੁੱਕੀ ਹੈ ।

ਛਾਪੇਮਾਰੀ ਦੌਰਾਨ 4 ਭਗੌੜਿਆਂ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ

ਪੁਲਸ ਮੁਤਾਬਕ 54 ਵਿਅਕਤੀਆਂ ਖ਼ਿਲਾਫ ਇਹਤਿਆਤੀ ਕਾਰਵਾਈ ਕੀਤੀ ਹੈ, ਜਦੋਂ ਕਿ 107 ਵਿਅਕਤੀਆਂ ਨੂੰ ਤਫਤੀਸ਼ ਅਤੇ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ । ਪੁਲਸ ਟੀਮਾਂ ਨੇ ਕਾਰਵਾਈ ਦੌਰਾਨ 4 ਭਗੌੜੇ ਅਪਰਾਧੀਆਂ (Fugitive criminals) ਨੂੰ ਵੀ ਗ੍ਰਿਫਤਾਰ ਕੀਤਾ ਹੈ । ਪੰਜਾਬ ਪੁਲਸ ਨੇ ਅਪੀਲ ਕੀਤੀ ਹੈ ਕਿ ਲੋਕ ਐਂਟੀ ਗੈਂਗਸਟਰ ਹੈਲਪਲਾਈਨ 93946-93946 ਰਾਹੀਂ ਗੁਪਤ ਰੂਪ ‘ਚ ਲੋੜੀਂਦੇ ਅਪਰਾਧੀਆਂ ਅਤੇ ਗੈਂਗਸਟਰਾਂ ਬਾਰੇ ਜਾਣਕਾਰੀ ਦੇ ਸਕਦੇ ਹਨ ਅਤੇ ਅਪਰਾਧ ਅਤੇ ਅਪਰਾਧਿਕ ਗਤੀਵਿਧੀਆਂ ਬਾਰੇ ਸੂਹ-ਜਾਣਕਾਰੀ ਵੀ ਸਾਂਝੇ ਕਰ ਸਕਦੇ ਹਨ ।

ਯੁੱਧ ਨਸਿ਼ਆਂ ਵਿਰੁੱਧ ਮੁਹਿੰਮ ਨੂੰ ਹੋਇਆ 394ਵਾਂ ਦਿਨ

ਪੁਲਸ ਦੇ ਅੰਕੜਿਆਂ ਮੁਤਾਬਕ ਪੁਲਸ ਟੀਮਾਂ ਨੇ ਨਸ਼ਿਆਂ ਵਿਰੁੱਧ ਆਪਣੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” (War on drugs) ਨੂੰ 394ਵੇਂ ਦਿਨ ਵੀ 91 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ 837 ਗ੍ਰਾਮ ਹੈਰੋਇਨ, 2.6 ਕਿਲੋ ਅਫੀਮ, 198 ਨਸ਼ੀਲੀਆਂ ਗੋਲੀਆਂ-ਕੈਪਸੂਲ ਅਤੇ 2500 ਰੁਪਏ ਦੀ ਡਰੱਗ ਮਨੀ (Drug money) ਬਰਾਮਦ ਕੀਤੀ । ਇਸ ਨਾਲ ਸਿਰਫ 394 ਦਿਨਾਂ ‘ਚ ਗ੍ਰਿਫ਼ਤਾਰ ਕੀਤੇ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 56,193 ਹੋ ਗਈ ਹੈ । ਨਸ਼ਾ ਛੁਡਾਊ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਨੇ ਅੱਜ 24 ਵਿਅਕਤੀਆਂ ਨੂੰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਦਾ ਇਲਾਜ ਕਰਵਾਉਣ ਲਈ ਰਾਜ਼ੀ ਕੀਤਾ ਹੈ ।