Home Blog Page 157

ਚੇਨਈ ਵਿਚ ਕਾਵਾਂ ਦੀ ਮੌਤ ਤੋ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ

0
Bird flu

ਚੇਨਈ, 9 ਫਰਵਰੀ 2026 : ਭਾਰਤ ਦੇਸ਼ ਦੇ ਸ਼ਹਿਰ ਚੇਨਈ (Chennai) ਵਿਖੇ ਕਈ ਖੇਤਰਾਂ ਵਿਚ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਜਿ਼ਲਾ ਪ੍ਰਸ਼ਾਸਨ ਹਾਈ ਐਲਰਟ ਤੇ ਹੈ ਤੇ ਬਰਡ ਫਲੂ (Bird flu) ਦੀ ਪੁਸ਼ਟੀ ਵੀ ਕੀਤੀ ਹੈ ।

ਕਿੰਨੇ ਕਾਵਾਂ ਦੀ ਮੌਤ ਹੋਈ ਹੈ

ਚੇਨਈ ਵਿਖੇ ਜੋ ਕਾਵਾਂ ਦੀ ਮੌਤ (Death of crows) ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਦੇ ਚਲਦਿਆਂ ਵੱਖ-ਵੱਖ ਖੇਤਰਾਂ ਵਿਚ 1500 ਦੇ ਕਰੀਬ ਕਾਵਾਂ ਦੀ ਮੌਤ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਕਾਵਾਂ ਦੀ ਮੌਤ ਹੋਣ ਤੋਂ ਬਾਅਦ ਹੋਈ ਬਰਡ ਫਲੂ ਦੀ ਪੁਸ਼ਟੀ ਦੇ ਚਲਦਿਆਂ ਕੇਂਦਰ ਸਰਕਾਰ (Central Government) ਨੇ ਸਥਾਨਕ ਪ੍ਰਸ਼ਾਨ ਨੂੰ ਨਿਗਰਾਨੀ ਕਰਨ ਦੇ ਜਿਥੇ ਹੁਕਮ ਦਾਗੇ ਹਨ, ਉਥੇ ਪ੍ਰਸ਼ਾਸਨ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੋਾਂ ਦੀ ਸੁਰੱਖਿਆ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ।

ਬਰਡ ਫਲੂ ਵਾਇਰਸ ਆਮ ਤੌਰ ਤੇ ਕਿਸ ਵਿਚ ਫੈਲਦਾ ਹੈ

ਚੇਨਈ ਦੇ ਕਈ ਖੇਤਰਾਂ ਵਿਚ ਪੰਛੀਆਂ ਦੀ ਮੌਤ ਤੋਂ ਬਾਅਦ ਬਰਡ ਫਲੂ ਦੀ ਪੁਸ਼ਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਰਡ ਫਲੂ ਯਾਨੀ ਏਵੀਅਨ ਇਨਫਲੂਐਂਜ਼ਾ ਇੱਕ ਕਿਸਮ ਦਾ ਇਨਫਲੂਐਂਜ਼ਾ (ਫਲੂ) ਵਾਇਰਸ (Virus) ਨਾਲ ਹੋਣ ਵਾਲਾ ਇਨਫੈਕਸ਼ਨ ਹੈ । ਇਹ ਇਨਫੈਕਸ਼ਨ (Infection) ਆਮ ਤੌਰ `ਤੇ ਪੰਛੀਆਂ ਅਤੇ ਹੋਰ ਜਾਨਵਰਾਂ ਵਿੱਚ ਫੈਲਦਾ ਹੈ ਪਰ ਕਈ ਵਾਰ ਪੀੜਤ ਜਾਨਵਰਾਂ ਤੋਂ ਮਨੁੱਖਾਂ ਨੂੰ ਵੀ ਬਰਡ ਫਲੂ ਹੋ ਸਕਦਾ ਹੈ । ਮਨੁੱਖਾਂ ਵਿੱਚ ਇਹ ਵਾਇਰਸ ਰੈਸਪਿਰੇਟਰੀ ਸਿਸਟਮ ਅਤੇ ਫੇਫੜਿਆਂ ਨੂੰ ਸੰਕਰਮਿਤ ਕਰ ਸਕਦਾ ਹੈ। ਕਈ ਵਾਰ ਇਹ ਸਰੀਰ ਦੇ ਹੋਰ ਹਿੱਸਿਆਂ ਵਿੱਚ ਵੀ ਫੈਲ ਸਕਦਾ ਹੈ ।

Read More : ਕੋਰੋਨਾ ਵਾਇਰਸ ਤੋਂ ਵੀ ਖਤਰਨਾਕ ਵਾਇਰਸ ਦੇ ਕਈ ਕੇਸ ਆਏ ਸਾਹਮਣੇ

ਹਰਿਆਣਵੀ ਨੌਜਵਾਨ ਦੀ ਹੋਈ ਸੜਕ ਹਾਦਸੇ ਵਿਚ ਅਮਰੀਕਾ ਵਿਖੇ ਮੌਤ

0
Sandeep

ਹਰਿਆਣਾ, 9 ਫਰਵਰੀ 2026 : ਹਰਿਆਣਾ (Haryana) ਦੇ ਸ਼ਹਿਰ ਕੁਰੂਕਸ਼ੇਤਰ ਦੇ ਵਸਨੀਕ ਇਕ ਹਰਿਆਣਵੀ ਨੌਜਵਾਨ ਦੀ ਅਮਰੀਕਾ ਵਿਖੇ ਸੜਕ ਹਾਦਸੇ ਵਿਚ ਮੌਤ (Death) ਦੇ ਘਾਟ ਉਤਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਕੁਰੂਕਸ਼ੇਤਰ (Kurukshetra) ਦੇ ਵਸਨੀਕ ਜਿਸ ਨੌਜਵਾਨ ਦੀ ਅਮਰੀਕਾ ਵਿਖੇ ਇਕ ਸੜਕ ਹਾਦਸੇ (Road accidents) ਵਿਚ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਦਾ ਨਾਮ ਸੰਦੀਪ ਸਿੰਘ ਹੈ ਤੇ ਉਹ 32 ਸਾਲਾਂ ਦਾ ਨੌਜਵਾਨ ਹੈ । ਜਾਣਕਾਰੀ ਅਨੁਸਾਰ ਉਕਤ ਸੰਦੀਪ ਨਾਮੀ ਨੌਜਵਾਨ ਕੁਰੂਕਸ਼ੇਤਰ ਵਿਚ ਪੈਂਦੇ ਪਿੰਡ ਕੁਮਹਾਰਮਾਜਰਾ ਦਾ ਵਸਨੀਕ ਸੀ । ਸੰਦੀਪ ਅਮਰੀਕਾ ਦੇ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਤੇ 7 ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ ।

ਟਰੱਕ ਲੈ ਕੇ ਕਿਥੋਂ ਕਿਥੇ ਜਾ ਰਿਹਾ ਸੀ ਸੰਦੀਪ

ਪ੍ਰਾਪਤ ਜਾਣਕਾਰੀ ਮੁਤਾਬਕ ਸੰਦੀਪ ਸਿੰਘ ਕੈਨੀਫੋਰਨੀਆ ਤੋਂ ਟੈਕਸਾਸ ਇਕ ਟਰੱਕ ਲੈ ਕੇ ਗਿਆ ਸੀ ਕਿ ਇੱਥੇ ਉਸ ਦਾ ਟਰੱਕ ਇੱਕ ਖੜੀ ਰੇਲਗੱਡੀ ਨਾਲ ਟਕਰਾ ਗਿਆ । ਘਟਨਾ ਸਮੇਂ ਸੰਦੀਪ ਟਰੱਕ ਵਿੱਚ ਇਕੱਲਾ ਸੀ । ਸੰਦੀਪ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ ਅਤੇ ਲੰਬੇ ਸਮੇਂ ਤੱਕ ਦਰਦ ਨਾਲ ਤੜਫਦਾ ਰਿਹਾ ।

ਬਾਅਦ ਵਿੱਚ ਕਿਸੇ ਨੇ ਉਸ ਨੂੰ ਦਰਦ ਨਾਲ ਚੀਕਦੇ ਹੋਏ ਦੇਖਿਆ ਅਤੇ ਪੁਲਸ ਨੂੰ ਸੂਚਿਤ ਕੀਤਾ ਪਰ ਉਦੋਂ ਤੱਕ ਸੰਦੀਪ (Sandeep) ਦੀ ਮੌਤ ਹੋ ਚੁੱਕੀ ਸੀ । ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੰਦੀਪ 6 ਕੁ ਮਹੀਨੇ ਪਹਿਲਾਂ ਹੀ ਇਕ ਪੁੱਤ ਦਾ ਪਿਓ ਬਣਿਆ ਸੀ । ਸੰਦੀਪ ਦੀ ਇਸ ਦਰਦਨਾਕ ਮੌਤ ਦੀ ਖਬਰ ਦਾ ਪਤਾ ਚੱਲਣ ਤੋਂ ਬਾਅਦ ਤੋਂ ਹੀ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ।

Read More : ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਮਰੀਕਾ ਵਿਚ ਮੌਤ

ਮਾਂ ਦੀ ਮੌਤ ਤੋਂ ਬਾਅਦ ਪੁੱਤ ਦੀ ਵੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

0
Manbeer

ਅੰਮ੍ਰਿਤਸਰ, 9 ਫਰਵਰੀ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਦੇ ਪਿੰਡ ਬੰਡਾਲਾ ਦੇ ਇਕ ਪਰਿਵਾਰ ਵਿਚ ਮਾਂ ਦੀ ਮੌਤ ਤੋਂ ਬਾਅਦ ਹੀ ਪੁੱਤਰ ਦੀ ਵੀ ਆਸਟ੍ਰੇਲੀਆ ਵਿਚ ਦਿਲ ਦਾ ਦੌਰਾ (heart attack) ਪੈਣ ਕਾਰਨ ਮੌਤ ਹੋ ਗਈ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਜਿ਼ਲਾ ਅੰਮ੍ਰਿਤਸਰ ਦੇ ਪਿਡ ਬੰਡਾਲਾ ਦੇ ਵਸਨੀਕ ਜਿਸ ਨੌਜਵਾਨ ਦੀ ਆਸਟ੍ਰੇਲੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਬਾਰੇ ਦੱਸਿਆ ਜਾ ਰਿਹਾ ਹੈ ਦੀ ਮਾਤਾ ਦੀ ਵੀ ਕੁੱਝ ਦਿਨ ਪਹਿਲਾਂ ਹੀ ਮੌਤ (Death) ਹੋ ਕੇ ਚੁੱਕੀ ਹੈ । ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਮਨਬੀਰ (Young Manbir) ਆਪਣੀ ਮਾਂ ਦੀ ਮੌਤ ਦਾ ਦੁੱਖ ਬਰਦਾਸ਼ਤ ਨਹੀਂ ਕਰ ਸਕਿਆ ਤੇ ਖੁਦ 25 ਸਾਲਾ ਨੌਜਵਾਨ 20 ਦਿਨਾਂ ਬਾਅਦ ਖੁਦ ਹੀ ਮੌਤ ਦੇ ਘਾਟ ਉਤਰ ਗਿਆ ।

ਜਾਣਕਾਰੀ ਮੁਤਾਬਕ ਮਨਬੀਰ ਸਿੰਘ ਅੱਠ ਸਾਲ ਤੋਂ ਆਸਟ੍ਰੇਲੀਆ (Australia) ਰਹਿ ਰਿਹਾ ਸੀ ਤੇ ਉਹ ਅਜੇ ਕੁਆਰਾ ਸੀ। ਮਨਬੀਰ ਦੀ ਲਾਸ਼ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਸ ਦਾ ਅੰਤਿਮ ਸਸਕਾਰ ਪਿੰਡ ’ਚ ਕੀਤਾ ਜਾ ਸਕੇ ।

Read More : ਪੰਜਾਬ ਦੇ ਇਕ ਹੋਰ ਨੌਜਵਾਨ ਦੀ ਹੋਈ ਦਿਲ ਦਾ ਦੌਰਾ ਪੈਣ ਕਾਰਨ ਮੌਤ

ਭੇਦਭਰੇ ਹਾਲਾਤਾਂ ਵਿਚ ਪੁਰਤਗਾਲ ਵਿਖੇ ਪੰਜਾਬੀ ਨੌਜਵਾਨ ਦੀ ਹੋਈ ਮੌਤ

0
Dilraj

ਤਰਨਤਾਰਨ, 9 ਫਰਵਰੀ 2026 : ਪੰਜਾਬ ਦੇ ਜਿ਼ਲਾ ਤਰਨਤਾਰਨ (District Tarn Taran) ਦੇ ਵਸਨੀਕ ਨੌਜਵਾਨ ਦੀ ਵਿਦੇਸ਼ੀ ਧਰਤੀ ਪੁਰਤਗਾਲ ਵਿਖੇ ਭੇਦਭਰੇ ਹਾਲਾਤਾਂ (Challenging circumstances)  ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਜਿਸ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਪੁਰਤਗਾਲ (Portugal) ਵਿਖੇ ਮੌਤ ਹੋ ਜਾਣ ਦਾ ਸਾਮਚਾਰ ਮਿਲਿਆ ਹੈ ਦੀ ਪਛਾਣ ਤਰਨਤਾਰਨ ਦੇ ਪਿੰਡ ਠਰੂ ਦੇ ਦਿਲਰਾਜ ਸਿੰਘ ਵਜੋਂ ਹੋਈ ਹੈ । ਉਕਤ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਚਾਰ ਕੁ ਸਾਲ ਪਹਿਲਾਂ ਪੁਰਤਗਾਲ ਗਿਆ ਸੀ ਤੇ ਹਾਲ ਹੀ ਵਿਚ ਉਸਦੀ ਮੌਤ ਦੀ ਹੀ ਖਬਰ ਆਈ ਹੈ । ਜਿਸ ਨਾਲ ਪਿੰਡ ਤੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ।

ਦੱਸਣਯੋਗ ਹੈ ਕਿ ਆਪਣਾ ਘਰ, ਪਰਿਵਾਰ, ਪਿੰਡ, ਸ਼ਹਿਰ ਤੇ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਗਏ ਭਾਰਤੀ ਨੌਜਵਾਨਾਂ ਦੀ ਵੱਡੀ ਗਿਣਤੀ ਵਿਚ ਵੱਂਖ-ਵੱਖ ਤਰੀਕਿਆਂ ਨਾਲ ਮੌਤ (Death) ਦੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਪਰਿਵਾਰ ਦੇ ਪਰਿਵਾਰ ਉਜੜ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ।

Read More : ਭੇਦਭਰੇ ਹਾਲਾਤਾਂ ਵਿਚ ਹੋਈ ਪੰਜਾਬੀ ਨੌਜਵਾਨ ਦੀ ਦੁਬਈ ਵਿਖੇ ਮੌਤ

ਬਾਬੇ ਨਾਨਕ ਵਿਰੁੱਧ ਵਿਵਾਦਿਤ ਟਿੱਪਣੀ ਕਰਨ ਵਾਲਾ ਸ੍ਰੀ ਅਕਾਲ ਤਖ਼ਤ ਵੱਲੋਂ ਤਲਬ

0
Sri Akal Takht

ਸ੍ਰੀ ਅੰਮ੍ਰਿਤਸਰ, 7 ਫ਼ਰਵਰੀ 2026 : ਪਿਛਲੇ ਦਿਨੀਂ ਇੱਕ ਗੁਰਮਤਿ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Sri Guru Granth Sahib Ji) ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਦਬ ਅਤੇ ਸਤਿਕਾਰ ਦੇ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ (Jathedar Singh Sahib) ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਬਰਨਾਲਾ ਦੇ ਗੁਰਜੰਟ ਸਿੰਘ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਦੇਣ ਲਈ 9 ਫ਼ਰਵਰੀ 2026 ਨੂੰ ਸਵੇਰੇ 10 ਵਜੇ ਤਲਬ (Summon) ਕੀਤਾ ਗਿਆ ਹੈ ।

ਸਕੱਤਰੇਤ ਵਿਖੇ ਹੋਵੇਗਾ ਨੌਜਵਾਨ ਨਿਜੀ ਰੁਪ ਵਿਚ ਪੇਸ਼

ਗੁਰਜੰਟ ਸਿੰਘ (Gurjant Singh) ਨੂੰ ਆਦੇਸ਼ ਕੀਤਾ ਗਿਆ ਹੈ ਕਿ ਉਹ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ (Kuldeep Singh Gargajj) ਨੂੰ ਦੇਣਗੇ । ਇੱਥੇ ਇਹ ਸਪੱਸ਼ਟ ਕੀਤਾ ਜਾਂਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਅਤਿ ਸਤਿਕਾਰਤ ਸਿੱਖ ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਦੇ ਵਿਰੁੱਧ ਕੁਝ ਬੋਲੇ ਅਤੇ ਉਨ੍ਹਾਂ ਦੇ ਸਤਿਕਾਰ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕਰੋ । ਅਜਿਹੇ ਵਰਤਾਰੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਮੁੱਚਾ ਖ਼ਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ।

Read More : ਜੱਥੇਦਾਰ ਗੜਗੱਜ ਨੇ ਲਿਆ ਬੇਅਦਬੀ ਦੀ ਘਟਨਾ ਦਾ ਸਖ਼ਤ ਨੋਟਿਸ

ਦਿਨ ਦਿਹਾੜੇ ਕਾਰ ਵਿਚੋਂ ਹੋਈ ਲੱਖਾਂ ਰੁਪਏ ਦੀ ਚੋਰੀ

0
stolen

ਚੰਡੀਗੜ੍ਹ, 7 ਫਰਵਰੀ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਦਿਨ ਦਿਹਾੜੇ ਇਕ ਕਾਰ ਵਿਚ ਪਏ ਲੱਖਾਂ ਰੁਪਏ ਕਿਸੇ ਵਿਅਕਤੀ ਵਲੋਂ ਚੋਰੀ (Theft) ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਰੁਪਏ ਹੋਏ ਹਨ ਚੋਰੀ

ਮਿਲੀ ਜਾਣਕਾਰੀ ਅਨੁਸਾਰ ਜੋ ਚੰਡੀਗੜ੍ਹ ਦੇ ਸੈਕਟਰ-26 ਦੀ ਗ੍ਰੀਨ ਮਾਰਕੀਟ ਵਿਚ ਅੱਜ ਸਵੇਰੇ ਇੱਕ ਵਪਾਰੀ ਦੀ ਕਾਰ ਵਿਚੋਂ ਲੱਖਾਂ ਰੁਪਏ ਚੋਰੀ (Lakhs of rupees stolen) ਹੋਣ ਦੀ ਘਟਨਾ ਵਾਪਰੀ ਹੈ ਦੇ ਚਲਦਿਆਂ 4 ਲੱਖ 20 ਹਜ਼ਾਰ ਰੁਪਏ (4 lakh 20 thousand rupees) ਚੋਰੀ ਹੋ ਗਏ ਹਨ । ਜਿਸ ਤੇ ਵਿਅਕਤੀ ਵਲੋਂ ਪੁਲਸ ਸਟੇਸ਼ਨ ਵਿਖੇ ਸਿ਼ਕਾਇਤ ਦਰਜ ਕਰਵਾ ਦਿੱਤੀ ਗਈ ਹੈ ਅਤੇ ਪੁਲਸ ਨੇ ਮਾਮਲਾ ਦਰਜ (Case registered) ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ।

ਕੀ ਦੱਸਿਆ ਵਪਾਰੀ ਨੇ

ਜਿਸ ਵਪਾਰੀ ਵਿਅਕਤੀ ਦੀ ਕਾਰ ਵਿਚੋਂ ਦਿਨ ਦਿਹਾੜੇ ਲੱਖਾਂ ਰੁਪਏ ਚੋਰੀ ਕਰ ਲਏ ਗਏ ਦਾ ਨਾਮ ਛਤਰਭੁਜ ਹੈ ਤੇ ਉਹ ਪੰਚਕੂਲਾ ਦਾ ਵਸਨੀਕ ਹੈ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ ਦੱਸਿਆ ਹੈ ਕਿ ਉਸਦੀ ਸੈਕਟਰ-26 ਗ੍ਰੀਨ ਮਾਰਕੀਟ ਵਿਚ ਚੰਡੀਗੜ੍ਹ ਕਨਫੈਕਸ਼ਨਰੀ ਦੀ ਇੱਕ ਦੁਕਾਨ ਹੈ ਤੇ ਉਹ ਸ਼ਨੀਵਾਰ ਸਵੇਰੇ ਆਮ ਵਾਂਗ ਘਰੋਂ ਆਪਣੀ ਦੁਕਾਨ ਲਈ ਨਿਕਲਿਆ ਅਤੇ ਥੋੜ੍ਹੀ ਦੇਰ ਬਾਅਦ ਗ੍ਰੀਨ ਮਾਰਕੀਟ ਪਹੁੰਚਿਆ ਤੇ ਆਪਣੀ ਦੁਕਾਨ ਖੋਲ੍ਹਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਕਾਰ ਖੜ੍ਹੀ ਕੀਤੀ ਅਤੇ ਨੇੜਲੇ ਟੁਆਇਲਟ ਚਲਿਆ ਗਿਆ ।

ਜਦੋਂ ਉਹ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸਨੇ ਆਪਣੀ ਕਾਰ ਦੇ ਅੰਦਰ ਰੱਖਿਆ ਬੈਗ ਗਾਇਬ ਸੀ । ਉਨ੍ਹਾਂ ਨੇ ਕਿਹਾ ਕਿ ਉਸਨੇ ਕਾਰ ਨੂੰ ਲੌਕ ਕਰ ਦਿੱਤਾ ਸੀ ਅਤੇ ਨਾ ਹੀ ਲੌਕ ਟੁੱਟਿਆ ਹੋਇਆ ਸੀ ਨਾਂ ਨੁਕਸਾਨ ਨਹੀਂ ਸੀ । ਬੈਗ ‘ਚ ਉਸਦਾ ਖਾਣਾ, ਫਲ ਅਤੇ 4 ਲੱਖ 20 ਹਜ਼ਾਰ ਰੁਪਏ ਨਕਦ ਸਨ । ਉਸਨੇ ਇਲਾਕੇ ਦੀ ਪੂਰੀ ਤਰ੍ਹਾਂ ਭਾਲ ਕੀਤੀ, ਪਰ ਬੈਗ ਦਾ ਕੋਈ ਸੁਰਾਗ ਨਹੀਂ ਮਿਲਿਆ।

ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਜਾਂਚ ਪੁਲਸ ਨੇ ਕਰ ਦਿੱਤੀ ਹੈ ਸ਼ੁਰੂ

ਪੁਲਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ (C. C. T. V. Cameras) ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਤੋਂ ਇਲਾਵਾ, ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ । ਸਿ਼ਕਾਇਤਕਰਤਾ (Complainant) ਨੇ ਕਿਹਾ ਕਿ ਬੈਗ ਦੇ ਅੰਦਰ ਇੱਕ ਟਿਫਿਨ ਡੱਬਾ ਅਤੇ ਇੱਕ ਫਲਾਂ ਦਾ ਡੱਬਾ ਸੀ, ਚੋਰ ਉਸਨੂੰ ਵੀ ਚੁੱਕ ਕੇ ਲੈ ਗਏ ।

Read More : ਮੈਲਬੌਰਨ ‘ਚ ਮਹਾਤਮਾ ਗਾਂਧੀ ਦਾ ਬੁੱਤ ਚੋਰੀ

ਟੀ-20 ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਪਾਕਿਸਤਾਨ ਨੇ ਜਿੱਤਿਆ

0
Pakistan

ਕੋਲੰਬੋ, 7 ਫਰਵਰੀ 2026 : ਪਾਕਿਸਤਾਨ ਅਤੇ ਨੀਦਰਲੈਂਡ (Pakistan-Netherlands) ਵਿਚਾਲੇ ਜੋ ਅੱਜ ਟੀ-20 ਵਿਸ਼ਵ ਕੱਪ (T20 World Cup) ਦਾ ਕ੍ਰਿਕਟ ਮੈਚ ਹੋਇਆ ਨੂੰ ਪਾਕਿਸਤਾਨ ਨੇ ਨੀਦਰਲੈਂਡ ਤੋਂ ਹਾਰਦੇ-ਹਾਰਦੇ ਜਿੱਤ ਲਿਆ ਹੈ ।

ਟਾਸ ਜਿੱਤਣ ਤੇ ਪਾਕਿਸਤਾਨ ਨੇ ਕੀਤਾ ਗੇਂਦਬਾਜੀ ਕਰਨ ਦਾ ਫ਼ੈਸਲਾ

ਪਾਕਿਸਤਾਨ ਜਿਸ ਨੇ ਟਾਸ ਜਿੱਤੀ ਸੀ ਨੇ ਫੈਸਲਾ ਕੀਤਾ ਸੀ ਕਿ ਉਹ ਪਹਿਲਾਂ ਗੇਂਦਬਾਜ਼ੀ (Bowling) ਹੀ ਕਰੇਗਾ । ਜਿਸਦੇ ਚਲਦਿਆਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੀਦਰਲੈਂਡ ਦੀ ਟੀਮ ਨੇ 19.5 ਓਵਰਾਂ ਵਿੱਚ 147 ਦੌੜਾਂ ਬਣਾਈਆਂ । ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਜ਼ ਨੇ ਸਭ ਤੋਂ ਵੱਧ 37 ਦੌੜਾਂ ਬਣਾਈਆਂ । ਪਾਕਿਸਤਾਨ ਵੱਲੋਂ ਸਲਮਾਨ ਮਿਰਜ਼ਾ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ । ਨੀਦਰਲੈਂਡ ਦੇ 10 ਵਿੱਚੋਂ 9 ਬੱਲੇਬਾਜ਼ ਕੈਚ ਆਊਟ ਹੋਏ, ਜਦਕਿ ਸਿਰਫ ਇੱਕ ਵਿਕਟ ਅਬਰਾਰ ਅਹਿਮਦ ਨੇ ਕਾਲਿਨ ਐਕਰਮੈਨ ਨੂੰ ਬੋਲਡ ਕਰਕੇ ਹਾਸਲ ਕੀਤੀ ।

19ਵੇਂ ਓਵਰ ਵਿਚ 3 ਛੱਕੇ ਲਗਾ ਕੇ ਪਾਕਿਸਤਾਨ ਨੂੰ ਤਿੰਨ ਵਿਕਟਾਂ ਦੀ ਫਹੀਮ ਨੇ ਦੁਆਈ ਜਿੱਤ

ਟੀਮ ਨੂੰ ਜਿੱਤ ਲਈ ਆਖਰੀ 2 ਓਵਰਾਂ ਵਿੱਚ 29 ਦੌੜਾਂ ਬਣਾਉਣੀਆਂ ਸਨ । ਫਹੀਮ ਅਸ਼ਰਫ ਨੇ 19ਵੇਂ ਓਵਰ ਵਿੱਚ 3 ਛੱਕੇ ਲੱਗਾ ਕੇ ਪਾਕਿਸਤਾਨ ਨੂੰ 3 ਵਿਕਟਾਂ (Wickets) ਦੀ ਜਿੱਤ ਦਿਵਾਈ । ਜਦਕਿ 18ਵੇਂ ਓਵਰ ਤੱਕ ਨੀਦਰਲੈਂਡ ਦਾ ਪਲੜਾ ਭਾਰੀ ਸੀ । 19ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਫਹੀਮ ਨੇ ਛੱਕਾ ਲਾਇਆ, ਪਰ ਦੂਜੀ ਗੇਂਦ ‘ਤੇ ਮੈਕਸ ਓ`ਡਾਊਡ ਨੇ ਉਸ ਦਾ ਕੈਚ ਡਰਾਪ ਕਰ ਦਿੱਤਾ ।

ਜੀਵਨਦਾਨ ਮਿਲਣ ਤੋਂ ਬਾਅਦ ਫਹੀਮ ਨੇ ਦੋ ਛੱਕੇ ਹੋਰ ਲੱਗਾ ਕੇ ਮੈਚ ਦਾ ਰੁਖ ਪਾਕਿਸਤਾਨ ਵੱਲ ਮੋੜ ਦਿੱਤਾ । ਉਨ੍ਹਾਂ ਨੇ 11 ਗੇਂਦਾਂ ‘ਤੇ ਨਾਬਾਦ 29 ਦੌੜਾਂ ਬਣਾਈਆਂ ਅਤੇ ਉਨ੍ਹਾਂ ਨੂੰ ਮੈਨ ਆਫ਼ ਦ ਮੈਚ (Man of the Match) ਚੁਣਿਆ ਗਿਆ । ਇਸ ਤੋਂ ਪਹਿਲਾਂ ਪਾਕਿਸਤਾਨ ਦੇ ਓਪਨਰ ਸਾਹਿਬਜ਼ਾਦਾ ਫਰਹਾਨ (Opener Sahibzada Farhan) ਨੇ 47 ਦੌੜਾਂ ਬਣਾਈਆਂ । ਸਈਮ ਅਯੂਬ ਨੇ 24 ਦੌੜਾਂ ਬਣਾਈਆਂ । ਜਦਕਿ ਨੀਦਰਲੈਂਡ ਵੱਲੋਂ ਪੌਲ ਵੈਨ ਮੀਕਰੇਨ ਅਤੇ ਆਰੀਅਨ ਦੱਤ ਨੂੰ 2-2 ਵਿਕਟਾਂ ਮਿਲੀਆਂ ।

Read More : ਨਿਤੀਸ਼ ਰੈਡੀ ਦੀ ਹੋਈ ਭਾਰਤੀ ਟੀਮ ਵਿਚ ਮੈਚ ਲਈ ਵਾਪਸੀ

ਬੰਗਲਾਦੇਸ਼ `ਚ ਮੁਹੰਮਦ ਯੂਨਸ ਦੇ ਘਰ ਦੇ ਬਾਹਰ ਹਿੰਸਕ ਪ੍ਰਦਰਸ਼ਨ

0
Muhammad Yunus

ਢਾਕਾ, 7 ਫਰਵਰੀ 2026 : ਬੰਗਲਾਦੇਸ਼ (Bangladesh) ਵਿਚ ਬੀਤੇ ਦਿਨੀਂ ਮੁਲਾਜਮ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਸਰਕਾਰੀ ਰਿਹਾਇਸ਼ (Government accommodation) ਦੇ ਬਾਹਰ ਹਿੰਸਕ ਪ੍ਰਦਰਸ਼ਨ (Proest) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਸ ਨੇ ਕੀਤਾ ਸੀ ਪ੍ਰਦਰਸ਼ਨ

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਜੋ ਲੰਘੇ ਦਿਨੀਂ ਸਰਕਾਰੀ ਮੁਲਾਜ਼ਮਾਂ ਵਲੋਂ ਮੁਲਾਜਮ ਮੁੱਖ ਸਲਾਹਕਾਰ (Employee Chief Advisor) ਮੁਹੰਮਦ ਯੂਨਸ (Muhammad Yunus) ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਤਾਂ ਇਸ ਦੌਰਾਨ ਸਰਕਾਰੀ ਮੁਲਾਜਮਾਂ ਦੇ ਪੁਲਸ ਵਿਚਕਾਰ ਝੜੱਪ ਵੀ ਹੋ ਗਈ ਸੀ । ਇਸ ਮੌਕੇ ਸਰਕਾਰੀ ਮੁਲਾਜਮਾਂ ਵਲੋਂ ਮੰਗ ਕੀਤੀ ਜਾ ਰਹੀ ਸੀ ਕਿ ਨੌਵਾਂ ਨੈਸ਼ਨਲ ਪੇ-ਸਕੇਲ (Ninth National Pay Scale) ਲਾਗੂ ਕੀਤਾ ਜਾਵੇ । ਪ੍ਰਦਰਸ਼ਨ ਜੋ ਕਿ ਪਹਿਲਾਂ ਮੰਗਾਂ ਦੀ ਪੂਰਤੀ ਲਈ ਨਾਅਰੇਬਾਜੀ ਤੱਕ ਸੀਮਤ ਸੀ ਬਾਅਦ ਵਿਚ ਇਹ ਅਚਾਨਕ ਹੀ ਹਿੰਸਕ ਹੋ ਗਿਆ ।

ਆਮ ਚੋਣਾਂ ਦੇ ਛੇ ਦਿਨਾਂ ਦਾ ਫਾਂਸਲੇ ਦਰਮਿਆਨ ਹੋਇਆ ਪ੍ਰਦਰਸ਼ਨ

ਨੌਵੇਂ ਪੇ-ਸਕੇਲ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਮੁਲਾਜਮਾਂ ਦਾ ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਆਮ ਚੋਣਾਂ ਵਿਚ ਸਿਰਫ਼ 6 ਦਿਨ ਹੀ ਬਾਕੀ ਰਹਿ ਗਏ ਸਨ । ਦੱਸਣਯੋਗ ਹੈ ਕਿ ਅਗਸਤ 2024 ‘ਚ ਹੋਈ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਹੁਦਾ ਛੱਡਣਾ ਪਿਆ ਸੀ ਅਤੇ ਉਹ ਭਾਰਤ ਚਲੀ ਗਈ ਸੀ । ਇਸ ਤੋਂ ਬਾਅਦ ਨਿਰਪੱਖ ਚੋਣਾਂ ਕਰਵਾਉਣ ਲਈ ਮੁਹੰਮਦ ਯੂਨਸ ਦੀ ਅਗਵਾਈ ‘ਚ ਅੰਤ੍ਰਿਮ ਸਰਕਾਰ ਬਣਾਈ ਗਈ ਸੀ ।

Read More : ਬੰਗਲਾਦੇਸ਼ ‘ਚ ਆਮ ਚੋਣਾਂ 12 ਫਰਵਰੀ 2026 ਨੂੰ

ਮਾਮਲਾ ਸਬਰੀਮਾਲਾ `ਚ ਸੋਨੇ ਦੀ ਹੋਈ ਚੋਰੀ ਦਾ

0
Jayaram

ਕੋਚੀ, 7 ਫਰਵਰੀ 2026 : ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਨੇ ਸਬਰੀਮਾਲਾ ‘ਚ ਸੋਨੇ ਦੀ ਹੋਈ ਚੋਰੀ ਦੀ ਮਨੀ ਲਾਂਡਰਿੰਗ (Money laundering) ਜਾਂਚ ਸਬੰਧੀ ਪੁੱਛਗਿੱਛ ਲਈ ਅਦਾਕਾਰ ਜੈਰਾਮ ਨੂੰ ਤਲਬ ਕੀਤਾ ਹੈ ।

ਈ. ਡੀ. ਹੋਰ ਕਿਸ ਕਿਸ ਨੂੰ ਤਲਬ ਕਰਨ ਦੀ ਕਰ ਰਹੀ ਹੈ ਤਿਆਰੀ

ਕੇਂਦਰੀ ਏਜੰਸੀ ਇਸ ਮਾਮਲੇ ਦੇ ਕਥਿਤ ਮੁੱਖ ਮੁਲਜ਼ਮ ਉਨੀਕ੍ਰਿਸ਼ਨਨ ਪੋਟੀ (Unnikrishnan Potty) ਨੂੰ ਵੀ ਤਲਬ ਕਰਨ ਦੀ ਤਿਆਰੀ ਕਰ ਰਹੀ ਹੈ । ਪੋਟੀ ਕੁਝ ਦਿਨ ਪਹਿਲਾਂ ਕੋਲਮ ਦੀ ਇਕ ਅਦਾਲਤ ਤੋਂ ਇਸੇ ਮਾਮਲੇ ‘ਚ ਜ਼ਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਬਾਹਰ ਆਇਆ ਸੀ । ਕੇਰਲ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਵੀ ਸੋਨੇ ਦੀ ਚੋਰੀ (Gold theft) ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ।

ਜਾਂਚ ਏਜੰਸੀ ਨੇ ਪਹਿਲਾਂ ਵੀ ਕੀਤੀ ਸੀ. ਜੈਰਾਮ ਤੋਂ ਪੁੱਛਗਿੱਛ

ਮੰਨਿਆ ਜਾ ਰਿਹਾ ਹੈ ਕਿ ਜੈਰਾਮ (Jayaram) ਅਗਲੇ ਕੁਝ ਦਿਨਾਂ ‘ਚ ਈ. ਡੀ. ਦੇ ਸਾਹਮਣੇ ਪੇਸ਼ ਹੋਣਗੇ । ਕੁਝ ਸਮਾਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਨੇ ਚੇਨਈ ‘ਚ ਜੈਰਾਮ ਤੋਂ ਵੀ ਪੁੱਛਗਿੱਛ ਕੀਤੀ ਸੀ । ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਜੈਰਾਮ ਤੋਂ ਉਸ ਤੇ ਪੋਟੀ ਦੇ ਇਕੱਠਿਆਂ ਪੂਜਾ ਕਰਦੇ ਹੋਏ ਦੀ ਇਕ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪੱਛਗਿੱਛ ਕੀਤੀ ਸੀ ।

Read More : ਆਨਲਾਈਨ ਗੇਮਿੰਗ ਐਪ ਵਿਨਜੋ ਖਿਲਾਫ ਦੋਸ਼-ਪੱਤਰ ਦਾਇਰ

ਫਰੀਦਾਬਾਦ ਵਿਖੇ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ

0
Craft Mela

ਫਰੀਦਾਬਾਦ, 7 ਫਰਵਰੀ 2026 : ਹਰਿਆਣਾ (Haryana)ਦੇ ਸ਼ਹਿਰ ਫਰੀਦਾਬਾਦ ਦੇ ਸੂਰਜਕੁੰਡ ਵਿਚ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ (39th International Self-reliant Crafts Fair) ਆਯੋਜਿਤ ਕੀਤਾ ਗਿਆ ਹੈ ਚਰਚਾ ਦਾ ਵਿਸ਼ਾ ਬਣਿਆਂ ਹੋਇਆ ਹੈ ।

ਕੀ ਕਾਰਨ ਹੈ ਇਸ ਮੇਲੇ ਦੀ ਵਿਸ਼ੇਸ਼ਤਾ ਦਾ

ਫਰੀਦਾਬਾਦ (Faridabad) ਵਿਖੇ ਜੋ 39ਵਾਂ ਅੰਤਰਰਾਸ਼ਟਰੀ ਸਵੈ-ਨਿਰਭਰ ਸਿ਼ਲਪਕਾਰੀ ਮੇਲਾ ਆਯੋਜਿਤ ਕੀਤਾ ਗਿਆ ਹੈ ਵਿਚ ਜੋ ਵਸਤਾਂ ਮੇਲੇ ਵਿਚ ਆਉਣ ਵਾਲਿਆਂ ਦੇ ਦੇਖਣ ਲਈ ਪੇਸ਼ ਕੀਤੀਆਂ ਗਈਆਂ ਹਨ ਉਹ ਹਰਿਆਣਾ ਦੀਆਂ 18 ਜੇਲਾਂ ਦੇ ਕਰਮਚਾਰੀਆਂ (Prison employees) ਵਲੋਂ ਬਣਾਈਆਂ ਗਈਆਂ ਹਨ । ਜਿਸ ਕਰਕੇ ਮੇਲੇ ਵਿਚ ਨਾ ਸਿਰਫ਼ ਕਲਾਕਾਰਾਂ ਦੀ ਕਾਰੀਗਰੀ ਬਲਕਿ ਹਰਿਆਣਾ ਜੇਲ੍ਹ ਵਿਭਾਗ ਦੀ ਸੁਧਾਰਾਤਮਕ ਜੇਲ੍ਹ ਨੀਤੀ ਦੀ ਸਫਲਤਾ ਵੀ ਚਰਚਾ ਦਾ ਵਿਸ਼ਾ ਬਣ ਗਈ ਹੈ ।

ਮੇਲੇ ਵਿਚ ਕੀਤੇ ਗਏ ਹਨ ਤਰ੍ਹਾਂ ਤਰ੍ਹਾਂ ਦੇ ਕੈਦੀਆਂ ਵਲੋਂ ਬਣਾਏ ਗਏ ਉਤਪਾਦ ਪ੍ਰਸਤੁਤ

ਉਪਰੋਕਤ ਆਯੋਜਿਤ ਕੀਤੇ ਗਏ ਮੇਲੇ ਵਿਚ ਜੇਲ ਵਿਭਾਗ (Jail Department) ਦੁਆਰਾ ਵੱਖ-ਵੱਖ ਤਰ੍ਹਾਂ ਦੇ ਟੇਬਲਾਂ ਤੇ ਕੈਦੀਆਂ ਵਲੋਂ ਬਣਾਏ ਗਏ ਵੱਖ-ਵੱਖ ਉਤਾਪਾਦਾਂ ਨੂੰ ਵੀ ਸਜਾਇਆ ਗਿਆ ਹੈ । ਜਿਨ੍ਹਾਂ ਦੀ ਮੇਲੇ ਵਿਚ ਆਉਣ ਵਾਲੇ ਸੈਲਾਨੀਆਂ ਵਲੋਂ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ । ਕਿਉ਼ਕਿ ਜੇਲ ਦੇ ਕੈਦੀਆਂ ਵਲੋਂ ਜੋ ਉਤਪਾਦ ਬਣਾਏ ਗਏ ਹਨ ਉਹ ਸਾਰੇ ਦੇ ਸਾਰੇ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੇ ਹੀ ਹਨ । ਜਿਨ੍ਹਾਂ ਵਿਚ ਉੱਕਰੀ ਹੋਈ ਲੱਕੜ ਦਾ ਫਰਨੀਚਰ, ਸ਼ਾਨਦਾਰ ਤਰਖਾਣ ਅਤੇ ਪੇਂਟਿੰਗ, ਜੇਲ੍ਹ ਬੇਕਰੀ ਉਤਪਾਦ, ਸ਼ੁੱਧ ਐਲੋਵੇਰਾ-ਅਧਾਰਤ ਜੜੀ-ਬੂਟੀਆਂ ਵਾਲੇ ਉਤਪਾਦ, ਕਢਾਈ, ਸਿਲਾਈ, ਟੈਕਸਟਾਈਲ ਅਤੇ ਰੋਜ਼ਾਨਾ ਵਰਤੋਂ ਲਈ ਹੱਥ ਨਾਲ ਬਣੇ ਸਮਾਨ ਸ਼ਾਮਲ ਹਨ ।

ਅਜਿਹਾ ਕਰਨ ਦਾ ਮੁੱਖ ਉਦੇਸ਼ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਕਰਨਾ ਹੈ

ਹਰਿਆਣਾ ਜੇਲ੍ਹ ਵਿਭਾਗ ਵਲੋਂ ਜੋ ਉਪਰੋਕਤ ਕਦਮ ਚੁੱਕਿਆ ਗਿਆ ਹੈ ਦਾ ਮੁੱਖ ਉਦੇਸ਼ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਕਰਕੇੇ ਸਮਾਜ ਦੀ ਮੁੱਖ ਧਾਰਾ ਵਿਚ ਵਾਪਸ ਲਿਆਉਣਾ ਹੈ ਤਾਂ ਜੋ ਉਨ੍ਹਾਂ ਨੂੰ ਵਿਤੀ ਤੌਰ ਤੇ ਆਤਮ-ਨਿਰਭਰ (Self-reliant) ਬਣਾਇਆ ਜਾ ਸਕੇ । ਉਕਤ ਉਦੇਸ਼ ਦੇ ਚਲਦਿਆਂ ਸੁਧਾਰ ਪਹਿਲ ਕਦਮੀਆਂ ਦੇ ਹਿੱਸੇ ਵਜੋਂ ਹਰਿਆਣਾ ਸਰਕਾਰ ਦੇ ਜੇਲ੍ਹਾਂ ਵਿਚ ਵਿਆਪਕ ਸੁਧਾਰ ਪ੍ਰੋਗਰਾਮਾਂ ਦੇ ਹਿੱਸੇ ਵਜੋਂ ਕੈਦੀਆਂ ਨੂੰ ਯੋਜਨਾਬੱਧ ਢੰਗ ਨਾਲ ਵੱਖ-ਵੱਖ ਕਿੱਤਿਆਂ (Different professions) ਵਿਚ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ।

ਸਹੀ ਮਾਰਗ ਦਰਸ਼ਨ ਨਾਲ ਹਰ ਵਿਅਕਤੀ ਪ੍ਰਾਪਤ ਕਰ ਸਕਦਾ ਹੈ ਸਕਾਰਾਤਮਕ ਤਬਦੀਲੀ

ਇਹ ਸਟਾਲ ਸਿਰਫ਼ ਵਿਕਰੀ ਦਾ ਸਥਾਨ ਨਹੀਂ ਹੈ, ਸਗੋਂ ਸਮਾਜ ਨੂੰ ਇੱਕ ਸੰਦੇਸ਼ ਹਨ ਕਿ ਸਹੀ ਮੌਕਾ ਅਤੇ ਮਾਰਗਦਰਸ਼ਨ ਦਿੱਤੇ ਜਾਣ ‘ਤੇ ਹਰ ਵਿਅਕਤੀ ਸਕਾਰਾਤਮਕ ਤਬਦੀਲੀ ਪ੍ਰਾਪਤ ਕਰ ਸਕਦਾ ਹੈ । ਕਲਾ ਮੇਲੇ ਵਿਚ ਸੈਲਾਨੀ ਨਾ ਸਿਰਫ਼ ਇਹ ਚੀਜ਼ਾਂ ਖਰੀਦ ਰਹੇ ਹਨ, ਸਗੋਂ ਕੈਦੀਆਂ ਦੇ ਹੁਨਰ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਵਿਭਾਗ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ । ਇਹ ਪਹਿਲ ਹਰਿਆਣਾ ਸਰਕਾਰ ਵੱਲੋਂ ਜੇਲ੍ਹਾਂ ਦੇ ਅੰਦਰ ਵੀ ਸਵੈ-ਨਿਰਭਰ ਭਾਰਤ ਦੀ ਧਾਰਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਸਬੂਤ ਹੈ ।

Read More : ਹਰਿਆਣਾ ਸਰਕਾਰ ਨੇ ਪ੍ਰੀਖਿਆਰਥੀਆਂ ਲਈ ਲਿਆ ਅਹਿਮ ਫੈਸਲਾ