Home Blog Page 149

ਚਾਰ ਵਿਅਕਤੀਆਂ ਦੀ ਹੋਈ ਤੇਜ਼ਾਬ ਨੂੰ ਸ਼ਰਾਬ ਸਮਝ ਕੇ ਪੀਣ ਕਾਰਨ ਮੌਤ

0
Death

ਰਾਜਸਥਾਨ, 13 ਫਰਵਰੀ 2026 : ਭਾਰਤ ਦੇਸ਼ ਦੇ ਸੂਬੇ ਰਾਜਸਥਾਨ (Rajasthan) ਵਿਖੇ ਇਕ ਵਿਆਹ ਸਮਾਗਮ ਵਿਚ ਸਫਾਈ ਲਈ ਬੁਲਾਏ ਗਏ ਵਿਅਕਤੀਆਂ ਵਲੋਂ ਤੇਜ਼ਾਬ (Acid) ਨੂੰ ਸ਼ਰਾਬ ਸਮਝ ਕੇ ਪੀਣ ਨਾਲ ਮੌਤ ਹੋ ਗਈ ਹੈ ।

ਕਿੰਨੇ ਵਿਅਕਤੀਆਂ ਦੀ ਹੋਈ ਹੈ ਮੌਤ

ਮਿਲੀ ਜਾਣਕਾਰੀ ਅਨੁਸਾਰ ਰਾਜਸਥਾਨ ਦੇ ਭੀਲਵਾੜਾ ਦੇ ਗੰਗਾਪੁਰ ਸਹਿਰ ਵਿਖੇ ਜੋ ਇਕ ਵਿਆਹ ਸਮਾਗਮ ਦੌਰਾਨ ਸਫਾਈ ਲਈ ਬੁਲਾਏ ਗਏ ਵਿਅਕਤੀਆਂ ਵਲੋਂ ਤੇਜਾਬ ਦੀਆਂ ਰੱਖੀਆਂ ਬੋਤਲਾਂ ਨੂੰ ਸ਼ਰਾਬ (Alcohol) ਸਮਝ ਕੇ ਪੀਣ ਨਾਲ ਮੌਤ ਹੋ ਗਈ ਹੈ ਦੀ ਗਿਣਤੀ ਚਾਰ ਹੈ । ਜਿਵੇਂ ਹੀ ਵਿਅਕਤੀਆਂ ਨੇ ਤੇਜ਼ਾਬ ਨੂੰ ਸ਼ਰਾਬ ਸਮਝ ਕੇ ਪੀ ਲਿਆ ਤਾਂ ਥੋੜ੍ਹੀ ਦੇਰ ਬਾਅਦ ਸਾਰਿਆਂ ਦੀ ਸਿਹਤ ਵਿਗੜ ਗਈ, ਜਿਸ ਦੇ ਨਤੀਜੇ ਵਜੋਂ ਚਾਰ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ।

ਪੀੜ੍ਹਤਾਂ ਨੂੰ ਲਿਜਾਇਆ ਗਿਆ ਹਸਪਤਾਲ ਪਰ ਨਹੀਂ ਬਚ ਸਕੇ

ਉਕਤ ਘਟਨਾ ਜੋ ਪਿੰਡ ਅਲੋਲੀ ਵਿੱਚ ਵਾਪਰੀ ਹੈ ਵਿਖੇ ਤੇਜ਼ਾਬ ਨਾਲ ਪੀੜਤਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਦੀ ਗੰਗਾਪੁਰ ਵਿੱਚ ਮੌਤ ਹੋ ਗਈ ਤੇ ਇੱਕ ਵਿਅਕਤੀ ਜੋ ਕਿ ਗੰਭੀਰ ਹਾਲਤ ਵਿਚ ਸੀ ਨੂੰ ਭੀਲਵਾੜਾ ਰੈਫਰ ਕੀਤਾ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਇੱਕ ਹੋਰ ਪੀੜਤ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਡਾਕਟਰਾਂ ਦਾ ਕਹਿਣਾ ਹੈ ਕਿ ਤੇਜ਼ਾਬ ਪੀਣ ਨਾਲ ਅੰਦਰੂਨੀ ਅੰਗ ਬੁਰੀ ਤਰ੍ਹਾਂ ਸੜ ਗਏ ਸਨ, ਜਿਸ ਕਾਰਨ ਮੌਤਾਂ (Deaths) ਹੋਈਆਂ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਤੇਜ਼ਾਬ ਨੂੰ ਸ਼ਰਾਬ ਸਮਝ ਕੇ ਪੀਣ ਵਾਲੇ ਘਟਨਾਕ੍ਰਮ ਜਿਥੇ ਵਿਆਹ ਸਮਾਰੋਹ ਵਿੱਚ ਹਫੜਾ-ਦਫੜੀ ਮਚ ਗਈ, ਉਥੇ ਘਟਨਾਕ੍ਰਮ ਦਾ ਪਤਾ ਚਲਦਿਆਂ ਹੀ ਪੁਲਸ ਮੌਕੇ `ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਤੇਜ਼ਾਬ ਦੀਆਂ ਬੋਤਲਾਂ (Acid bottles) ਸਫਾਈ ਦੇ ਉਦੇਸ਼ ਲਈ ਸਨ ਪਰ ਗਲਤੀ ਨਾਲ ਸ਼ਰਾਬ ਸਮਝ ਕੇ ਪੀ ਲਈਆਂ ਗਈਆਂ ਸਨ ।

Read More : ਪਿਤਾ ਨੇ ਪੁੱਤਰ ਨੂੰ ਉਤਾਰਿਆ ਜਹਿਰ ਦੇ ਕੇ ਮੌਤ ਦੇ ਘਾਟ

ਘੂਸਖੋਰ ਪੰਡਤ ਫਿਲਮ ਦੇ ਮਾਮਲੇ ਵਿਚ ਸੁਪਰੀਮ ਕੋਰਟ ਦੀ ਦੋ-ਟੁੱਕ

0
Supreme Court

ਨਵੀਂ ਦਿੱਲੀ, 13 ਫਰਵਰੀ 2026 : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ (Supreme Court) ਨੇ ਫਿ਼ਲਮ ਘੂਸਖੋਰ ਪੰਡਤ ਦਾ ਨਾਮ ਬਦਲਣ ਵਾਲੇ ਮਾਮਲੇ ਵਿਚ ਆਪਣੀ ਦੋ ਟੁੱਕ ਸੁਣਾ ਦਿੱਤੀ ਹੈ ।

ਕੀ ਆਖਿਆ ਹੈ ਸੁਪਰੀਮ ਕਰਟ ਨੇ

ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ `ਘੁਸਖੋਰ ਪੰਡਿਤ’ (Ghooskhor Pandit) ਫਿਲਮ ਦੇ ਨਾਂ ‘ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਨਿਰਮਾਤਾ ਨੀਰਜ ਪਾਂਡੇ ਨੂੰ ਕਿਹਾ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਨਾਮ ਦੀ ਵਰਤੋਂ ਕਰ ਕੇ ਸਮਾਜ ਦੇ ਕਿਸੇ ਵਰਗ ਦਾ ਅਪਮਾਨ ਨਹੀਂ ਕਰ ਸਕਦੇ । ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਦੋਂ ਤੱਕ ਤੁਸੀਂ ਸਾਨੂੰ ਬਦਲਿਆ ਹੋਇਆ ਨਾਮ ਨਹੀਂ ਦੱਸਦੇ, ਅਸੀਂ ਤੁਹਾਨੂੰ ਫਿਲਮ ਰਿਲੀਜ਼ (Movie release) ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ।

ਪ੍ਰਗਟਾਵੇ ਦੀ ਆਜਾਦੀ ਵੱਖਰੀ ਗੱਲ ਪਰ ਕਿਸੇ ਨੂੰ ਵੀ ਅਪਮਾਨਤ ਕਰਨ ਦਾ ਅਧਿਕਾਰ ਨਹੀਂ : ਬੈਂਚ

ਅਦਾਲਤ ਨੇ ਓ. ਟੀ. ਟੀ. ਪਲੇਟਫਾਰਮ `ਨੈੱਟਫਲਿਕਸ`’ਤੇ ਮਨੋਜ ਬਾਜਪਾਈ ਦੀ ਐਕਟਿੰਗ ਵਾਲੀ ਫਿਲਮ ਦੀ ਰਿਲੀਜ਼ `ਤੇ ਰੋਕ ਲਾਏ ਜਾਣ ਸਬੰਧੀ ਪਟੀਸ਼ਨ (Petition) ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ । ਜਸਟਿਸ ਬੀ. ਵੀ. ਨਾਗਰਤਨਾ ਤੇ ਜਸਟਿਸ ਉੱਜਵਲ ਭੂਈਆਂ ਦੀ ਬੈਂਚ ਨੇ ਫਿਲਮ ਖਿਲਾਫ਼ ਦਾਖਲ ਪਟੀਸ਼ਨ ‘ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ, ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਅਤੇ ਨੀਰਜ ਪਾਂਡੇ (Neeraj Pandey) ਨੂੰ ਨੋਟਿਸ ਜਾਰੀ ਕੀਤੇ । ਬੈਂਚ ਨੇ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਇਕ ਵੱਖਰੀ ਗੱਲ ਹੈ ਪਰ ਇਹ ਕਿਸੇ ਨੂੰ ਵੀ ਅਪਮਾਨਿਤ ਕਰਨ ਦਾ ਅਧਿਕਾਰ ਨਹੀਂ ਦਿੰਦੀ । ਅਦਾਲਤ ਨੇ ਪਾਂਡੇ ਨੂੰ ਇਹ ਹਲਫਨਾਮਾ ਦਾਇਰ ਕਰਨ ਦਾ ਹੁਕਮ ਦਿੱਤਾ ਕਿ ਫਿਲਮ `ਘੂਸਖੋਰ ਪੰਡਿਤ`ਸਮਾਜ ਦੇ ਕਿਸੇ ਵੀ ਵਰਗ ਨੂੰ ਅਪਮਾਨਿਤ ਨਹੀਂ ਕਰਦੀ ।

Read More : `ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

ਹਾਈਕੋਰਟ ਨੇ ਦਿੱਤੀ ਚਾਰ ਜਣਿਆਂ ਨੂੰ ਪਾਵਨ ਸਰੂਪ ਮਾਮਲੇ ਵਿਚ ਅੰਤਰਿਮ ਰਾਹਤ

0
High Court

ਚੰਡੀਗੜ੍ਹ, 13 ਫਰਵਰੀ 2026 : ਪੰਜਾਬ ਵਿਚ ਚੱਲ ਰਹੇ 328 ਪਾਵਨ ਸਰੂਪ ਲਾਪਤਾ (holy image missing) ਮਾਮਲੇ ਵਿਚ ਅੱਜ ਚਾਰ ਵਿਅਕਤੀਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਨੇ ਅੰਤਰਿਮ ਰਾਹਤ ਪ੍ਰਦਾਨ ਕੀਤੀ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਦਿੱਤੀ ਗਈ ਹੈ ਅੰਤਰਿਮ ਰਾਹਤ ਪ੍ਰਦਾਨ

ਮਿਲੀ ਜਾਣਕਾਰੀ ਅਨੁਸਾਰ 328 ਪਾਵਨ ਸਰੂਪ ਲਾਪਤਾ ਮਾਮਲੇ ਵਿਚ ਸ਼ਾਮਲ ਵਿਅਕਤੀ ਜੋ ਕਿ ਜੇਲ ਵਿਚ ਬੰਦ ਸਨ ਦੇ ਮਾਮਲੇ ਵਿਚ ਚਾਰ ਜਣਿਆਂ ਨੂੰ ਜੋ ਅੰਤਰਿਮ ਰਾਹਤ (Interim relief) ਪ੍ਰਦਾਨ ਕੀਤੀ ਹੈ ਵਿਚ ਕੁਲਵੰਤ ਸਿੰਘ, ਬਾਜ਼ ਸਿੰਘ, ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਸ਼ਾਮਲ ਹੈ । ਹਾਈਕੋਰਟ ਨੇ ਚਾਰਾਂ ਮੁਲਜ਼ਮਾਂ ਦੀਆਂ ਅਗਾਊਂ ਜ਼ਮਾਨਤ ਅਰਜ਼ੀਆਂ ‘ਤੇ ਫੈਸਲਾ ਸੁਣਾਉਂਦੇ ਹੋਏ ਉਨ੍ਹਾਂ ਨੂੰ ਅੰਤਰਿਮ ਰਾਹਤ ਦਿੱਤੀ ਹੈ । ਜਿਕਰਯੋਗ ਹੈ ਕਿ ਅਦਾਲਤ ਦਾ ਵਿਸਤ੍ਰਿਤ ਹੁਕਮ ਅਜੇ ਅਪਲੋਡ ਹੋਣਾ ਬਾਕੀ ਹੈ, ਜਿਸ ਤੋਂ ਬਾਅਦ ਸ਼ਰਤਾਂ ਦਾ ਪੂਰਾ ਵੇਰਵਾ ਸਾਹਮਣੇ ਆਵੇਗਾ ।

Read More : ਹਾਈਕੋਰਟ ਵਿਚ ਹੋਈ 328 ਪਾਵਨ ਸਰੂਪਾਂ ਦੇ ਮਾਮਲੇ ਵਿਚ ਸੁਣਵਾਈ

ਈ. ਡੀ. ਦੇ ਸਾਹਮਣੇ ਪੇਸ਼ ਨਾ ਹੋ ਕੇ ਰਣਇੰਦਰ ਸਿੰਘ ਨੇ ਮੰਗੀ ਅਗਲੀ ਤਰੀਕ

0
Raninder Singh

ਜਲੰਧਰ, 13 ਫਰਵਰੀ 2026 : ਐਨਫੋਰਸਮੈਂਟ ਡਾਇਰੈਕਟੋਰੇਟ (Enforcement Directorate) (ਈ. ਡੀ.) ਵੱਲੋਂ ਫੇਮਾ ਦੀ ਉਲੰਘਣਾ ਮਾਮਲੇ ਵਿਚ ਜਾਰੀ ਸੰਮਨ ਦੇ ਬਾਵਜੂਦ ਰਣਇੰਦਰ ਸਿੰਘ (Raninder Singh) ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ । ਇਸ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋ ਗਈ ਹੈ ਅਤੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ।

ਰਣਇੰਦਰ ਸਿੰਘ ਪੇਸ਼ ਨਾ ਹੋਣ ਤੇ ਈ. ਡੀ. ਕਰ ਰਹੀ ਹੈ ਅਗਲੀ ਕਾਰਵਾਈ ਤੇ ਵਿਚਾਰ

ਸੂਤਰਾਂ ਅਨੁਸਾਰ ਈ. ਡੀ. ਨੇ ਰਣਇੰਦਰ ਸਿੰਘ ਨੂੰ ਅੱਜ ਜਲੰਧਰ ਸਥਿਤ ਦਫ਼ਤਰ ਵਿਚ ਪੇਸ਼ ਹੋਣ ਲਈ ਤਲਬ ਕੀਤਾ ਸੀ ਪਰ ਉਹ ਤੈਅ ਸਮੇਂ `ਤੇ ਜਾਂਚ ਏਜੰਸੀ ਦੇ ਸਾਹਮਣੇ ਹਾਜ਼ਰ ਨਹੀਂ ਹੋਏ । ਇਸ ਨੂੰ ਲੈ ਕੇ ਈ. ਡੀ. ਹੁਣ ਅਗਲੀ ਕਾਰਵਾਈ ‘ਤੇ ਵਿਚਾਰ ਕਰ ਰਹੀ ਹੈ ਅਤੇ ਨਵੇਂ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (Foreign Exchange Management Act) (ਫੇਮਾ) ਤਹਿਤ ਦਰਜ ਹੈ, ਜਿਸ ਵਿਚ ਵਿਦੇਸ਼ਾਂ ਵਿਚ ਜਾਇਦਾਦ, ਵਿਦੇਸ਼ੀ ਖਾਤਿਆਂ ਅਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ । ਈ. ਡੀ. ਲੰਮੇ ਸਮੇਂ ਤੋਂ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਹੁਣ ਜਾਂਚ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾ ਰਿਹਾ ਹੈ ।

ਸਿਆਸੀ ਗਲਿਆਰਿਆਂ ਵਿਚ ਹੈ ਚਰਚਾਚਾਵਾਂ ਦਾ ਬਾਜ਼ਾਰ ਗਰਮ

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ (Captain Amarinder Singh) ਵੀ ਗੋਡੇ ਦੀ ਸਰਜਰੀ ਕਾਰਨ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਦੱਸੇ ਜਾ ਰਹੇ ਹਨ, ਜਿਸ ਕਾਰਨ ਉਹ ਵੀ ਫਿਲਹਾਲ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋ ਸਕੇ ਹਨ । ਸਿਆਸੀ ਗਲਿਆਰਿਆਂ ਵਿਚ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਚਰਚਾਵਾਂ ਤੇਜ਼ ਹਨ ਅਤੇ ਵਿਰੋਧੀ ਧਿਰ ਇਸ ਨੂੰ ਕਾਨੂੰਨ ਤੋਂ ਬਚਣ ਦੀ ਕੋਸਿ਼ਸ਼ ਕਰਾਰ ਦੇ ਰਹੀ ਹੈ, ਜਦਕਿ ਸਮਰਥਕ ਇਸ ਨੂੰ ਸਿਹਤ ਕਾਰਨਾਂ ਨਾਲ ਜੋੜ ਕੇ ਦੇਖ ਰਹੇ ਹਨ । ਆਉਣ ਵਾਲੇ ਦਿਨਾਂ ਵਿਚ ਈ. ਡੀ. ਦੀ ਅਗਲੀ ਕਾਰਵਾਈ `ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।

Read more : ਮਨੀ ਲਾਂਡਰਿੰਗ ਮਾਮਲੇ ਵਿਚ ਈ. ਡੀ. ਨੇ ਕੀਤੇ ਸੰਮੰਨ ਜਾਰੀ

ਪੰਜਾਬੀ ਟਰੱਕ ਡਰਾਈਵਰ ਨੂੰ ਡਰੱਗਜ਼ ਨਾਲ ਕੀਤਾ ਕੈਨੇਡੀਅਨ ਪੁਲਸ ਨੇ ਗ੍ਰਿਫ਼ਤਾਰ

0
Arrested

ਕੈਨੇਡਾ, 13 ਫਰਵਰੀ 2026 : ਕੈਨੇਡਾ (Canada) ਵਿਖੇ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ (Truck driver) ਨੂੰ ਡਰੱਗਜ਼ ਸਣੇ ਕੈਨੇਡੀਅਨ ਪੁਲਸ ਵਲੋਂ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿੰਨੀ ਡਰੱਗ ਕੀਤੀ ਗਈ ਹੈ ਨੌਜਵਾਨ ਕੋਲੋਂ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਜਿਸ ਪੰਜਾਬੀ ਨੌਜਵਾਨ ਕੋਲੋਂ ਕੈਨੇਡਾ ਵਿਖੇ ਕੈਨੇਡੀਅਨ ਪੁਲਸ ਨੇ ਡਰੱਗਜ਼ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਹੈ ਕੋਲੋਂ 250 ਕਿਲੋਗ੍ਰਾਮ ਡਰੱਗਜ਼ (250 kilograms of drugs) ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਕਤ ਕਾਰਵਾਈ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਬਲੂ ਵਾਟਰ ਬ੍ਰਿਜ ‘ਤੇ ਸਰਹੱਦੀ ਅਧਿਕਾਰੀਆਂ ਨੇ ਕੀਤੀ ਹੈ । ਇਸ ਮਾਮਲੇ ‘ਚ ਉਨ੍ਹਾਂ ਨੇ ਪੰਜਾਬੀ ਟਰੱਕ ਡਰਾਈਵਰ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ‘ਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਗੰਭੀਰ ਦੋਸ਼ ਲਾਏ ਹਨ ।

ਪੰਜਾਬੀ ਟਰੱਕ ਡਰਾਈਵਰ ਤੇ ਕੀ ਮਾਮਲਾ ਕੀਤਾ ਗਿਆ ਹੈ ਦਰਜ

ਸੂਤਰਾਂ ਮੁਤਾਬਕ ਬੀਤੇ ਬੁੱਧਵਾਰ ਸ਼ਾਮ ਪੁਲ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ‘ਚ ਮੈਥਾਮਫੇਟਾਮਿਨ ਬਰਾਮਦ ਹੋਈ । ਜਿਸ ਤੋਂ ਬਾਅਦ ਡਰਾਈਵਰ ਕੁਲਬੀਰ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਗਿਆ । ਉਸ ‘ਤੇ ਮੈਥਾਮਵੇਟਾਮਿਨ ਇੰਪੋਰਟ ਕਰਨ ਅਤੇ ਸਮੱਗਲਿੰਗ ਦੇ ਉਦੇਸ਼ ਨਾਲ ਕਬਜ਼ੇ ਵਿਚ ਰੱਖਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।

ਪਹਿਲਾਂ ਵੀ ਕਈ ਮਾਮਲੇ ਆ ਚੁੱਕੇ ਹਨ ਸਾਹਮਣੇ

ਜਾਣਕਾਰੀ ਅਨੁਸਾਰ ਇਸ ਸਾਲ ਬਲੂ-ਵਾਟਰ ਬ੍ਰਿਜ ਦੇ ਕੈਨੇਡੀਅਨ ਹਿੱਸੇ ਵਿਚ ਟਰੱਕ ਡਰਾਈਵਰ ਦੀ ਡਰੱਗ ਸਮੱਗਲਿੰਗ ਦੇ ਦੋਸ਼ ਵਿਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਸਾਲ 2022 ਵਿਚ ਅਜਿਹੇ 6 ਮਾਮਲੇ ਸਾਹਮਣੇ ਆਏ ਸਨ, ਜਦਕਿ 2023 ਅਤੇ 2024 `ਚ 4-4 ਅਤੇ 2025 `ਚ 9 ਮਾਮਲੇ ਦਰਜ ਕੀਤੇ ਗਏ ਸਨ । ਪਿਛਲੇ ਸਾਲ ਸਰਹੱਦ ਪਾਰ ਨਸ਼ੀਲ ਪਦਾਰਥਾਂ ਦੀ ਵਧਦੀ ਸਮੱਗਲਿੰਗ ਅਤੇ ਵਪਾਰਕ ਤਣਾਅ ਕਾਰਨ ਜਾਂਚ ਏਜੰਸੀਆਂ ਨੇ ਸਖ਼ਤੀ ਵਧਾ ਦਿੱਤੀ ਸੀ ।

Read More : ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਕੀਤੀ ਹੈਰੋਇਨ ਤੇ ਡਰੱਗ ਮਨੀ ਬਰਾਮਦ

0
Amritsar

ਅੰਮ੍ਰਿਤਸਰ, 12 ਫਰਵਰੀ 2026 : ਪੰਜਾਬ ਦੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਸ (Amritsar Commissionerate Police) ਨੇ ਇੱਕ ਵੱਡੇ ਸਰਹੱਦ ਪਾਰ ਨਾਰਕੋ-ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਹੈ ਪੁਲਸ ਨੇ

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿ਼ਤਸਰ ਕਮਿਸ਼ਨਰੇਟ ਪੁਲਸ ਨੇ ਇਕ ਵੱਡੀ ਕਾਰਵਾਈ ਦੌਰਾਨ ਜੋ ਸਰੱਹਦ ਪਾਰ ਨਾਰਕੋ ਤਸਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਤਹਿਤ ਪੁਲਸ ਨੇ 7 ਕਿਲੋ 630 ਗ੍ਰਾਮ ਹੈਰੋਇਨ (Heroin) ਅਤੇ 21,800 ਰੁਪਏ ਦੀ ਡਰੱਗ ਮਨੀ (Drug money) ਵੀ ਬਰਾਮਦ ਕੀਤੀ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ ।

ਪੁਲਸ ਵਲੋਂ ਕੀਤੀ ਗਈ ਮੁੱਢਲੀ ਜਾਂਚ ਵਿਚ ਕੀ ਪਤਾ ਲੱਗਿਆ

ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੁਬਈ ਸਥਿਤ ਇੱਕ ਹੈਂਡਲਰ ਦੇ ਸੰਪਰਕ ਵਿੱਚ ਸਨ । ਇਹ ਸੰਪਰਕ ਆਪਣੀ ਪਛਾਣ ਛੁਪਾਉਣ ਲਈ ਵਰਚੁਅਲ ਨੰਬਰਾਂ ਰਾਹੀਂ ਕੀਤਾ ਗਿਆ ਸੀ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੁਬਈ ਸਥਿਤ ਇਹ ਹੈਂਡਲਰ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਨ, ਪਿਕਅੱਪ ਸਥਾਨਾਂ ਦਾ ਪ੍ਰਬੰਧ ਕਰਨ ਅਤੇ ਸਪਲਾਈ ਚੇਨ ਨੂੰ ਨਿਰਦੇਸ਼ਤ ਕਰਨ ਲਈ ਜਿੰਮੇਵਾਰ ਸੀ । ਪੁਲਸ ਅਨੁਸਾਰ ਇਹ ਹੈਂਡਲਰ ਕਈ ਹੋਰ ਡਰੱਗ ਨੈੱਟਵਰਕਾਂ (Drug networks) ਵਿੱਚ ਵੀ ਸ਼ਾਮਲ ਹੈ ਅਤੇ 43 ਕਿਲੋ ਹੈਰੋਇਨ ਜ਼ਬਤ ਕਰਨ ਵਾਲੇ ਇੱਕ ਵੱਡੇ ਐਨ. ਡੀ. ਪੀ. ਐਸ. ਮਾਮਲੇ ਵਿੱਚ ਫਸਿਆ ਹੋਇਆ ਹੈ।

ਕੀ ਕੇਸ ਦਰਜ ਕੀਤਾ ਗਿਆ ਹੈ ਨੈਟਵਰਕ ਵਿਚ ਸ਼ਾਮਲ ਵਿਅਕਤੀਆਂ ਤੇ

ਉਪਰੋਕਤ ਨਸ਼ਾ ਤਸਕਰੀ ਅਤੇ ਡਰੱਗ ਮਨੀ ਰੈਕਟ ਵਿਚ ਅੜਿੱਕੇ ਆਏ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਦੇ ਤਹਿਤ ਇੱਕ ਕੇਸ ਦਰਜ ਕੀਤਾ ਗਿਆ ਹੈ ਅਤੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਚੱਲ ਰਹੀ ਹੈ । ਅੰਮ੍ਰਿਤਸਰ ਦੇ ਥਾਣਾ ਛੇਹਰਟਾ ਵਿਖੇ ਐਕਟ ਦੇ ਤਹਿਤ ਇੱਕ ਦਰਜ ਕੀਤੀ ਗਈ ਹੈ ।

ਪੁਲਸ ਹੁਣ ਪੂਰੇ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਇਸ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਦੇ ਲਿੰਕਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ । ਪੰਜਾਬ ਪੁਲਸ (Punjab Police) ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਾਰਕੋ-ਅੱਤਵਾਦ ਵਿਰੁੱਧ ਆਪਣੀ ਸਖ਼ਤ ਕਾਰਵਾਈ ਨੂੰ ਦੁਹਰਾਇਆ ਹੈ । ਸੂਬੇ ਨੂੰ ਨਸ਼ਾ ਮੁਕਤ ਬਣਾਉਣ ਅਤੇ ਨੌਜਵਾਨਾਂ ਨੂੰ ਇਸ ਜਾਲ ਤੋਂ ਬਚਾਉਣ ਦੀ ਮੁਹਿੰਮ ਜਾਰੀ ਰਹੇਗੀ ।

Read More : ਅੰਮ੍ਰਿਤਸਰ ਪੁਲਸ ਨੇ ਕੀਤਾ ਹਥਿਆਰਾਂ ਤੇ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼

ਵੋਟਿੰਗ ਦੌਰਾਨ ਬੰਗਲਾਦੇਸ਼ ’ਚ ਵੋਟਿੰਗ ਸੈਂਟਰ ਦੇ ਬਾਹਰ ਹੋਏ ਧਮਾਕੇ

0
Bangladesh

ਢਾਕਾ, 12 ਫਰਵਰੀ 2026 : ਭਾਰਤ ਦੇਸ਼ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿਖੇ ਆਮ ਚੋਣਾਂ ਦੀ ਵੋਟਿੰਗ ਦੇ ਚਲਦਿਆਂ ਅੱਜ ਇਕ ਜ਼ਬਰਦਸਤ ਧਮਾਕਾ (Powerful explosion) ਹੋਣ ਸਬੰਧੀ ਪਤਾ ਚੱਲਿਆ ਹੈ ।

ਵੱਖ-ਵੱਖ ਥਾਈਂ ਸੁੱਟੇ ਗਏ ਹਨ ਬੰਬ

ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਵਿਚ ਜੋ ਵੋਟਿੰਗ ਸੈਂਟਰ (Voting Center) ਦੇ ਬਾਹਰ ਧਮਾਕੇ ਹੋਏ ਹਨ ਦੀ ਗੱਲ ਕੀਤੀ ਜਾਵੇ ਤਾਂ ਮਿਲੀ ਜਾਣਕਾਰੀ ਅਨੁਸਾਰ ਮੁੰਸ਼ੀਗੰਜ-3 ਅਤੇ ਗੋਪਾਲਗੰਜ ਸਦਰ ਇਲਾਕਿਆਂ ਵਿੱਚ ਵੋਟਿੰਗ ਕੇਂਦਰ ਦੇ ਬਾਹਰ ਦੇਸੀ ਬੰਬ (Desi bomb) ਸੁੱਟੇ ਗਏ ਹਨ । ਮੁੰਸ਼ੀਗੰਜ-3 ਵਿੱਚ ਧਮਾਕਿਆਂ ਤੋਂ ਬਾਅਦ ਕੁਝ ਦੇਰ ਲਈ ਵੋਟਿੰਗ ਰੋਕ ਦਿੱਤੀ ਗਈ ਸੀ ਜੋ ਬਾਅਦ ਵਿਚ ਮੁੜ ਸ਼ੁਰੂ ਹੋ ਗਈ ਸੀ । ਇਸੇ ਤਰ੍ਹਾਂ ਗੋਪਾਲਗੰਜ ਸਦਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਸੁਰੱਖਿਆ ਕਰਮਚਾਰੀ ਅਤੇ ਇੱਕ 14 ਸਾਲ ਦੀ ਲੜਕੀ ਜ਼ਖ਼ਮੀ ਹੋ ਗਈ ।

ਵੋਟਿੰਗ ਦੌਰਾਨ ਹੋਈ ਝੜੱਪ ਵਿਚ ਕੌਣ ਉਤਰ ਗਿਆ ਮੌਤ ਦੇ ਘਾਟ

ਮਿਲੀ ਜਾਣਕਾਰੀ ਅਨੁਸਾਰ ਬੰਗਲਾਦੇਸ਼ ਦੇ ਢਾਕਾ ਵਿਖੇ ਜੋ ਆਮ ਚੋਣਾਂ ਲਈ ਜਾਰੀ ਵੋਟਿੰਗ ਦੇ ਚਲਦਿਆਂ ਖੁਲਨਾ ਵਿੱਚ ਇੱਕ ਵੋਟਿੰਗ ਸੈਂਟਰ ਦੇ ਬਾਹਰ ਜਮਾਤ-ਏ-ਇਸਲਾਮੀ ਵਰਕਰਾਂ ਨਾਲ ਹੋਈ ਝੜਪ ਵਿੱਚ ਇੱਕ ਬੀ. ਐਨ. ਪੀ. ਨੇਤਾ ਮੋਹਿਬੁਜ਼ਜ਼ਮਾਨ ਕੋਚੀ (BNP leader Mohibbuzzaman Kochi) ਦੀ ਮੌਤ ਹੋ ਗਈ । ਬੀ. ਐਨ. ਪੀ. ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੌਤ ਉਦੋਂ ਹੋਈ ਜਦੋਂ ਜਮਾਤ ਦੇ ਇੱਕ ਆਗੂ ਨੇ ਉਨ੍ਹਾਂ ਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਇੱਕ ਰੁੱਖ ਨਾਲ ਟਕਰਾ ਗਏ । ਜਦਕਿ ਜਮਾਤ ਆਗੂ ਦਾ ਦਾਅਵਾ ਹੈ ਕਿ ਮੋਹਿਬੁਜ਼ਜ਼ਮਾਨ ਹੰਗਾਮੇ ਦੌਰਾਨ ਬੀਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ।

ਆਮ ਚੋਣਾਂ ਵਿਚ ਕਿੰਨੇ ਵੋਟਰ ਕਰ ਰਹੇ ਹਨ ਵੋਟ ਦਾ ਇਸਤੇਮਾਲ

ਬੰਗਲਾਦੇਸ਼ ਵਿੱਚ ਲਗਭਗ 12.7 ਕਰੋੜ ਵੋਟਰ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ । ਇਸ ਚੋਣ ਵਿੱਚ ਨੌਜਵਾਨਾਂ ਦੀ ਭੂਮਿਕਾ ਬਹੁਤ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਲਗਭਗ ਅੱਧੇ ਵੋਟਰ 18 ਤੋਂ 37 ਸਾਲ ਦੀ ਉਮਰ ਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 45.7 ਲੱਖ ਵੋਟਰ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ ।

Read More : ਬੰਗਲਾਦੇਸ਼ ‘ਚ ਮੁਹੰਮਦ ਯੂਨਸ ਦੇ ਘਰ ਦੇ ਬਾਹਰ ਹਿੰਸਕ ਪ੍ਰਦਰਸ਼ਨ

ਬੰਬੇ ਹਾਈਕੋਰਟ ਨੇ ਵਿਜੇ ਮਾਲਿਆ ਨੂੰ ਲੈ ਕੇ ਲਿਆ ਅਹਿਮ ਫ਼ੈੈਸਲਾ

0
Vijay Mallya

ਮੁੰਬਈ 12 ਫਰਵਰੀ 2026 : ਬੰਬੇ ਹਾਈਕੋਰਟ (Bombay High Court) ਨੇ ਅੱਜ ਵਿਜੇ ਮਾਲਿਆ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲੈਂਦਿਆਂ ਆਖਿਆ ਹੈ ਕਿ ਜਦੋਂ ਤੱਕ ਵਿਜੈ ਮਾਲਿਆ ਭਾਰਤ ਨਹੀਂ ਪਰਤਦਾ ਪਟੀਸ਼ਨ ਤੇ ਵਿਚਾਰ ਨਹੀਂ ਕੀਤਾ ਜਾਵੇਗਾ ।

ਵਿਜੇ ਮਾਲਿਆ ਦੀ ਕਿਹੜੀ ਪਟੀਸ਼ਨ ਤੇ ਅਦਾਲਤ ਨੇ ਲਿਆ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਅੱਜ ਬੰਬੇ ਹਾਈਕੋਰਟ ਨੇ ਜੋ ਆਪਣੇ ਪਹਿਲੇ ਵਾਲੇ ਫੈਸਲੇ ਨੂੰ ਦੁਹਰਾਇਆ ਕਿ ਜਦੋਂ ਤੱਕ ਵਿਜੇ ਮਾਲਿਆ (Vijay Mallya) ਭਾਰਤ ਨਹੀਂ ਪਰਤਦਾ ਉਦੋਂ ਤੱਕ ਉਸ ਵਲੋਂ ਦਾਇਰ ਪਟੀਸ਼ਨ (Petition) ਤੇ ਵਿਚਾਰ ਨਹੀਂ ਕੀਤਾ ਜਾਵੇਗਾ ਵਾਲੀ ਪਟੀਸ਼ਨ ਪਟੀਸ਼ਨ ਭਗੌੜੇ ਆਰਥਿਕ ਅਪਰਾਧੀ ਐਕਟ ਦੇ ਉਪਬੰਧਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਹੈ।

ਕੀ ਆਖਿਆ ਬੰਬੇ ਹਾਈਕੋਰਟ ਦੇ ਜਸਟਿਸ ਨੇ

ਬੰਬੇ ਹਾਈਕੋਰਟ ਦੇ ਚੀਫ਼ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅੰਖਡ ਦੀ ਬੈਂਚ ਨੇ ਕਿਹਾ ਕਿ ਮਾਲਿਆ ਨੂੰ ਪਹਿਲਾਂ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਭਾਰਤ ਵਾਪਸ ਆਵੇਗਾ । ਅਦਾਲਤ ਨੇ ਕਿਹਾ ਕਿ ਤੁਹਾਨੂੰ (ਮਾਲਿਆ) ਵਾਪਸ ਆਉਣਾ ਪਏਗਾ । ਜੇਕਰ ਤੁਸੀਂ ਵਾਪਸ ਨਹੀਂ ਆ ਸਕਦੇ, ਤਾਂ ਅਸੀਂ ਇਸ ਪਟੀਸ਼ਨ -ਤੇ ਸੁਣਵਾਈ ਨਹੀਂ ਕਰ ਸਕਦੇ ।

ਦੱਸਣਯੋਗ ਹੈ ਕਿ ਮਾਲਿਆ 2016 ਤੋਂ ਯੂ. ਕੇ. ਵਿੱਚ ਰਹਿ ਰਿਹਾ ਹੈ ਅਤੇ ਉਸ ਨੇ ਹਾਈ ਕੋਰਟ ਵਿੱਚ ਦੋ ਪਟੀਸ਼ਨਾਂ ਦਾਇਰ ਕੀਤੀਆਂ ਹਨ, ਇੱਕ ਉਸ ਨੂੰ ਭਗੌੜਾ ਆਰਥਿਕ ਅਪਰਾਧੀ ਘੋਸ਼ਿਤ (Fugitive economic offender declared) ਕਰਨ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਦੋਂ ਕਿ ਦੂਜੀ ਪਟੀਸ਼ਨ ’ਚ ਉਸ ਨੇ 2018 ਦੇ ਐਕਟ ਦੀ ਸੰਵਿਧਾਨਕਤਾ ‘ਤੇ ਸਵਾਲ ਉਠਾਇਆ ਹੈ ।

Read More : ਬਾਬਾ ਸਿੱਦੀਕੀ ਦੀ ਹੱਤਿਆ ਮਾਮਲੇ ‘ਚ ਅਦਾਲਤ ਨੇ ਕੀਤੇ ਦੋਸ਼ ਤੈਅ

ਸੀ. ਐਮ. ਸੈਣੀ ਨੇ ਦਿੱਤੀ ਹੈ ਮੈਨੂੰ ਸੰਗਰੂਰ ਤੋਂ ਚੋਣ ਲੜਨ ਦੀ ਆਫਰ : ਭਰਾਜ

0
Narinder kaur

ਚੰਡੀਗੜ੍ਹ 12 ਫਰਵਰੀ 2026 : ਆਮ ਆਦਮੀ ਪਾਰਟੀ (Aam Aadmi Party) ਦੀ ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸੀ. ਐਮ. ਹਰਿਆਣਾ ਸੈਣੀ ਵਲੋਂ ਉਨ੍ਹਾਂ ਨੂੰ ਦਿੱਤੀ ਗਈ ਆਫਰ ਦਾ ਖੁਲਾਸਾ ਕੀਤਾ ਗਿਆ ਹੈ ।

ਕੀ ਕੀ ਦੱਸਿਆ ਵਿਧਾਇਕਾ ਭਰਾਜ ਨੇ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਗਰੂਰ ਤੋਂ `ਆਪ`ਵਿਧਾਇਕਾ ਨਰਿੰਦਰ ਕੌਰ ਭਰਾਜ (MLA Narinder Kaur Bharaj) ਨੇ ਸਨਸਨੀਖੇਜ਼ ਦਾਅਵਾ ਕੀਤਾ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ (Chief Minister of Haryana) ਨਾਇਬ ਸਿੰਘ ਸੈਣੀ ਵੱਲੋਂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਸੰਗਰੂਰ ਤੋਂ ਲੜਨ ਲਈ ਟਿਕਟ ਦੀ ਪੇਸ਼ਕਸ਼ ਕੀਤੀ ਗਈ ਹੈ । ਉਨ੍ਹਾਂ ਦਾਅਵਾ ਕੀਤਾ ਕਿ “ਮੈਨੂੰ ਭਾਜਪਾ ਵੱਲੋਂ ਟਿਕਟ ਦੀ ਆਫਰ ਦਿੱਤੀ ਗਈ ਪਰ ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਵਿਕਾਊ ਨਹੀਂ ਹਨ । ਨਰਿੰਦਰ ਭਰਾਜ ਨੇ ਇਸ ਮੌਕੇ ਬੀ. ਜੇੇ. ਪੀ. ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਇਹ ਵਹਿਮ ਨਾ ਪਾਲੇ ਕਿ ਉਹ ਸਾਡੇ ਲੀਡਰਾਂ ਨੂੰ ਖਰੀਦ ਸਕਦੀ ਹੈ। ਅਸੀਂ ਸਿਧਾਂਤਾਂ ‘ਤੇ ਪਹਿਰਾ ਦੇਣ ਵਾਲੇ ਲੋਕ ਹਾਂ ।

ਆਪ ਨੇਤਾ ਪਨੂੰ ਨੇ ਲਿਆ ਭਾਜਪਾ ਨੂੰ ਕਰੜੇ ਹੱਥੀਂ

ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਕੀਤੇ ਗਏ ਖੁਲਾਸੇ ਤੋਂ ਬਾਅਦ ਪੰਜਾਬ `ਆਪ`ਦੇ ਬੁਲਾਰੇ ਬਲਤੇਜ ਪੰਨੂ (Baltej Pannu) ਨੇ ਵੀ ਇਸ ਮਾਮਲੇ `’ਤੇ ਭਾਜਪਾ ਨੂੰ ਕਰੜੇ ਹੱਥੀਂ ਲਿਆ । ਉਨ੍ਹਾਂ ਕਿਹਾ ਕਿ ਭਾਜਪਾ ਨੂੰ ਆਪਣਾ `ਖਰੀਦੋ-ਫ਼ਰੋਖਤ ਵਾਲਾ ਫੀਤਾ` ਕਿਤੇ ਹੋਰ ਲਗਾਉਣਾ ਚਾਹੀਦਾ ਹੈ, ਕਿਉਂਕਿ ਪੰਜਾਬ ਵਿੱਚ `ਆਪਰੇਸ਼ਨ ਲੋਟਸ`ਕਦੇ ਸਫਲ ਨਹੀਂ ਹੋਵੇਗਾ ।

ਭਾਜਪਾ ਦੇ ਹਰਿਆਣਾ ਵਿੰਗ ਦੇ ਆਗੂ ਚੌਹਾਨ ਨੇ ਕੀ ਆਖਿਆ

ਪੰਜਾਬ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਭਾਜਪਾ ਦੇ ਹਰਿਆਣਵੀ ਸੀ. ਐਮ. ਸੈਣੀ ਤੇ ਉਪਰੋਕਤ ਦਿੱਤੀ ਗਈ ਆਫਰ ਦੇ ਲਗਾਏ ਗਏ ਗੰਭੀਰ ਦੋਸ਼ਾਂ ਤੇ ਬੋਲਦਿਆਂ ਹਰਿਆਣਾ ਭਾਜਪਾ ਦੇ ਆਗੂ ਵਰਿੰਦਰ ਚੌਹਾਨ (Virender Chauhan) ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ `ਆਪ` ‘ਤੇ ਫਰਜ਼ੀ ਅਫ਼ਵਾਹਾਂ ਫੈਲਾਉਣ ਦਾ ਦੋਸ਼ ਲਾਇਆ । ਉਨ੍ਹਾਂ ਕਿਹਾ ਕਿ ਭਾਜਪਾ ਇੱਕ ਵਿਚਾਰਧਾਰਾ ਵਾਲੀ ਪਾਰਟੀ ਹੈ ਤੇ ਜਿਹੜਾ ਵੀ ਨੇਤਾ `ਭਾਰਤ ਮਾਤਾ ਦੀ ਜੈ`ਅਤੇ `ਵੰਦੇ ਮਾਤਰਮ` ਵਿੱਚ ਵਿਸ਼ਵਾਸ ਰੱਖਦਾ ਹੈ, ਉਸ ਲਈ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਹਨ । ਉਨ੍ਹਾਂ ਕਿਹਾ ਕਿ `ਆਪ` ਆਗੂਆਂ ਕੋਲ ਆਪਣੇ ਦਾਅਵਿਆਂ ਦਾ ਕੋਈ ਸਬੂਤ ਨਹੀਂ ਹੈ । ਦਿੱਲੀ ਵਾਂਗ ਪੰਜਾਬ ਵਿੱਚ ਵੀ ਇਹ ਫਰਜ਼ੀ ਗੱਲਾਂ ਫੈਲਾਈਆਂ ਜਾ ਰਹੀਆਂ ਹਨ ।

Read More : ਕੇਂਦਰੀ ਵਿਦੇਸ਼ ਮੰਤਰਾਲਾ ਵਲੋਂ ਮੁੱਖ ਮੰਤਰੀ ਦੇ ਨੀਦਰਲੈਂਡ ਦੌਰੇ ਲਈ ਨਹੀਂ ਮਿਲੀ ਮਨਜ਼ੂਰੀ

ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਨਸ਼ਾ ਤਸਕਰ ਨੂੰ ਸੁਣਾਈ 10 ਸਾਲ ਦੀ ਸਜ਼ਾ

0
Prison

ਮੋਗਾ, 12 ਫਰਵਰੀ 2026 : ਪੰਜਾਬ ਦੇ ਜਿ਼ਲਾ ਮੋਗਾ ਦੀ ਅਦਾਲਤ (Moga Court) ਨੇ ਅੱਜ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ (Drug trafficking) ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 10 ਸਾਲ ਕੈਦ (10 years in prison) ਦੀ ਸਜ਼ਾ ਸੁਣਾਈ ਹੈ ।

ਕੌਣ ਹੈ ਇਹ ਨਸ਼ਾ ਤਸਕਰ ਜਿਸਨੂੰ ਸੁਣਾਈ ਗਈ ਹੈ ਸਜ਼ਾ

ਮਿਲੀ ਜਾਣਕਾਰੀ ਅਨੁਸਾਰ ਮੋਗਾ ਜਿਲ੍ਹੇ ਦੇ ਵਿਸ਼ੇਸ਼ ਜੱਜ ਬਿਸ਼ਨ ਸਰੂਪ ਦੀ ਅਦਾਲਤ ਨੇ ਜੋ ਹੈਰੋਇਨ ਅਤੇ ਨਸ਼ੀਲੇ ਪਦਾਰਥਾਂ (Drugs) ਦੇ ਇੱਕ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਨਸ਼ਾ ਤਸਕਰ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਦਾ ਜੁਰਮਾਨਾ (Fine) ਕੀਤਾ ਗਿਆ ਹੈ ਦਾ ਨਾਮ ਲਵਹੀਰ ਹੈ । ਅਦਾਲਤ ਦੇ ਹੁਕਮਾਂ ਅਨੁਸਾਰ ਜੇਕਰ ਜੁਰਮਾਨਾ ਨਹੀਂ ਭਰਿਆ ਜਾਂਦਾ ਹੈ ਤਾਂ ਦੋਸ਼ੀ ਨੂੰ 1 ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ ।

ਕਦੋਂ ਦਾ ਤੇ ਕੀ ਹੈ ਮਾਮਲਾ

ਮਾਨਯੋਗ ਅਦਾਲਤ ਵਲੋਂ ਜਿਸ ਮਾਮਲੇ ਵਿਚ ਅੱਜ ਨਸ਼ਾ ਤਸਕਰ (Drug trafficker) ਨੂੰ ਸਜ਼ਾ ਸੁਣਾਈ ਗਈ ਹੈ ਸਬੰਧੀ ਮਾਮਲਾ ਲਗਭਗ ਦੋ ਸਾਲ ਪਹਿਲਾਂ ਫਤਿਹਗੜ੍ਹ ਪੰਜਤੂਰ ਪੁਲਿਸ ਸਟੇਸ਼ਨ ਵੱਲੋਂ ਦਰਜ ਕੀਤਾ ਗਿਆ ਸੀ । 10 ਦਸੰਬਰ 2023 ਨੂੰ ਪੁਲਿਸ ਨੇ ਸਥਾਨਕ ਗੈਸ ਏਜੰਸੀ ਦੇ ਨੇੜੇ ਗਲੀ ਵਿੱਚ ਇੱਕ ਸ਼ੱਕੀ ਨੂੰ ਪੈਦਲ ਜਾ ਰਹੇ ਇੱਕ ਵਿਅਕਤੀ ਨੂੰ ਰੋਕਿਆ ਸੀ । ਉਹ ਵਿਅਕਤੀ ਇੱਕ ਪਲਾਸਟਿਕ ਦਾ ਲਿਫਾਫਾ ਲੈ ਕੇ ਜਾ ਰਿਹਾ ਸੀ, ਜਿਸ ਨੂੰ ਉਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਪਾਸੇ ਸੁੱਟ ਦਿੱਤਾ ।

ਪੁਲਸ ਨੇ ਜਦੋਂ ਲਿਫਾਫੇ ਦੀ ਤਲਾਸ਼ੀ ਲਈ ਜਿਸ ’ਚੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ । ਦੋਸ਼ੀ ਦੀ ਪਛਾਣ ਲਵਹੀਰ ਸਿੰਘ ਉਰਫ਼ ਲਵ ਵਜੋਂ ਹੋਈ, ਜੋ ਕਿ ਗੈਸ ਏਜੰਸੀ ਵਾਲੀ ਗਲੀ ਫਤਿਹਗੜ੍ਹ ਪੰਜਤੂਰ ਦਾ ਰਹਿਣ ਵਾਲਾ ਹੈ । ਉਸੇ ਦਿਨ 10 ਦਸੰਬਰ 2023 ਨੂੰ ਪੁਲਿਸ ਨੇ ਮੁਲਜ਼ਮ ਵਿਰੁੱਧ ਫਤਿਹਗੜ੍ਹ ਪੰਜਤੂਰ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਸੀ ।

Read More : ਅਦਾਲਤ ਨੇ ਸੁਣਾਈ ਥਾਣੇਦਾਰ ਨੂੰ ਬਲਾਤਕਾਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ