Home Blog Page 148

ਮਾਮਲਾ ਪੱਛਮੀ ਬੰਗਾਲ ਕੋਲਾ ਘਪਲੇ ਦਾ

0
Enforcement Directorate

ਨਵੀਂ ਦਿੱਲੀ, 3 ਅਪ੍ਰੈਲ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਵਲੋਂ ਪੱਛਮੀ ਬੰਗਾਲ ਵਿਖੇ ਛਾਪੇਮਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।

ਈ. ਡੀ. ਨੇ 4 ਸੂਬਿਆਂ `ਚ `ਆਈ-ਪੈਕ` ਦੇ ਟਿਕਾਣਿਆਂ `ਤੇ ਮਾਰੇ ਛਾਪੇ

ਪੱਛਮੀ ਬੰਗਾਲ ‘ਚ ਕਥਿਤ ਕੋਲਾ ਘਪਲਾ (Coal scam) ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੀਰਵਾਰ ਨੂੰ ਸਿਆਸੀ ਸਲਾਹਕਾਰ ਫਰਮ ਆਈ-ਪੈਕ ਦੇ ਅਧਿਕਾਰੀਆਂ ਅਤੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਇੰਚਾਰਜ ਵਿਜੇ ਨਾਇਰ ਨਾਲ ਜੁੜੇ ਕੰਪਲੈਕਸਾਂ ’ਤੇ ਛਾਪੇਮਾਰੀ (Raid) ਕੀਤੀ ।

ਕਿਹੜੇ ਕਾਨੂੰਨ ਤਹਿ ਕੀਤੀ ਗਈ ਹੈ ਕਾਰਵਾਈ

ਸਰਕਾਰੀ ਸੂਤਰਾਂ ਅਨੁਸਾਰ ਇਹ ਕਾਰਵਾਈ ਮਨੀ ਲਾਂਡਰਿੰਗ ਰੋਕੂ ਕਾਨੂੰਨ (Anti-Money Laundering Law) (ਪੀ. ਐੱਮ. ਐੱਲ. ਏ.) ਤਹਿਤ ਬੈਂਗਲੁਰੂ, ਹੈਦਰਾਬਾਦ, ਮੁੰਬਈ ਅਤੇ ਦਿੱਲੀ ‘ਚ ਕੀਤੀ ਗਈ । ਬੈਂਗਲੁਰੂ ‘ਚ ਆਈ-ਪੈਕ ਦੇ ਸਹਿ-ਸੰਸਥਾਪਕ ਅਤੇ ਡਾਇਰੈਕਟਰ ਰਿਸ਼ੀ ਰਾਜ ਸਿੰਘ ਦਾ ਕੰਪਲੈਕਸ ਅਤੇ ਮੁੰਬਈ ‘ਚ ਵਿਜੇ ਨਾਇਰ ਦਾ ਕੰਪਲੈਕਸ ਵੀ ਜਾਂਚ ਦੇ ਘੇਰੇ ‘ਚ ਸ਼ਾਮਲ ਹਨ । ਈ. ਡੀ. ਦਾ ਦੋਸ਼ ਹੈ ਕਿ ਇਸ ਘਪਲੇ ‘ਚ ਕਥਿਤ ਤੌਰ ‘ਤੇ ਈਸਟਰਨ ਕੋਲਫੀਲਡਜ਼ ਲਿਮਟਿਡ ਦੀਆਂ ਖਾਨਾਂ ਤੋਂ ਚੋਰੀ ਕੀਤੇ ਗਏ ਕੋਲੇ ਨਾਲ ਜੁੜੇ ਹਵਾਲਾ ਫੰਡ ਦੇ ਲੱਗਭਗ 20 ਕਰੋੜ ਰੁਪਏ ਆਈ-ਪੈਕ ਤੱਕ ਪਹੁੰਚੇ ।

ਕੀ ਕਹਿਣਾ ਹੈ ਈ. ਡੀ. ਦਾ

ਏਜੰਸੀ ਦਾ ਕਹਿਣਾ ਹੈ ਕਿ ਆਈ-ਪੈਕ ਨੇ ਹਵਾਲਾ ਲੈਣ-ਦੇਣ ‘ਚ ਮਦਦ ਕੀਤੀ ਅਤੇ 2021 ਤੋਂ ਤ੍ਰਿਣਮੂਲ ਕਾਂਗਰਸ ਅਤੇ ਪੱਛਮੀ ਬੰਗਾਲ ਸਰਕਾਰ ਨੂੰ ਸਿਆਸੀ ਸਲਾਹਕਾਰ ਸੇਵਾਵਾਂ ਮੁਹੱਈਆ ਕੀਤੀਆਂ ਹਨ । ਈ. ਡੀ. ਅਨੁਸਾਰ ਇਹ ਮਾਮਲਾ 2020 ‘ਚ ਦਰਜ ਸੀ. ਬੀ. ਆਈ. ਦੀ ਐੱਫ. ਆਈ. ਆਰ. ਨਾਲ ਜੁੜਿਆ ਹੋਇਆ ਹੈ, ਜਿਸ ‘ਚ ਆਸਨਸੋਲ ਅਤੇ ਆਸ-ਪਾਸ ਦੇ ਕੁਨੁਸਤੋਰੀਆ ਅਤੇ ਕਾਜੋਰਾ ਖੇਤਰਾਂ ਦੀਆਂ ਖਾਨਾਂ ਤੋਂ ਕੋਲੇ ਦੀ ਕਥਿਤ ਚੋਰੀ ਦਾ ਦੋਸ਼ ਹੈ ।

ਬਲਵੰਤ ਰਾਜੋਆਣਾ ਦੀ ਅਪੀਲ ‘ਤੇ ਕੀਤਾ ਜਾ ਰਿਹਾ ਹੈ ਵਿਚਾਰ : ਜੱਥੇ. ਗੜਗੱਜ

0
Jathedar Gargajj

ਅੰਮ੍ਰਿਤਸਰ, 3 ਅਪ੍ਰੈਲ 2026 : ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਬਲਵੰਤ ਰਾਜੋਆਣਾ (Balwant Rajoana) ਦੀ ਅਪੀਲ ਤੇ ਵਿਚਾਰ ਕੀਤਾ ਜਾ ਰਿਹਾ ਹੈ ।

ਹੋਰ ਕੀ ਆਖਿਆ ਜੱਥੇਦਾਰ ਗੜਗੱਜ ਨੇ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਕੁਲਦੀਪ ਸਿੰਘ ਗੜਗੱਜ (Jathedar Kuldeep Singh Gargajj) ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਵਲੋਂ ਜੋ ਜੇਲ ਵਿਚੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਰਹਿਮ ਦੀ ਪਾਈ ਗਈ ਅਪੀਲ ਨੂੰ ਵਾਪਸ ਲੈਣ ਸਬੰਧੀ ਆਖਿਆ ਗਿਆ ਹੈ ਸਬੰਧੀ ਜਿਥੇ ਵਿਚਾਰ ਕੀਤਾ ਜਾ ਰਿਹਾ ਹੈ, ਉਥੇ ਉਨ੍ਹਾਂ ਇਹ ਵੀ ਕਿਹਾ ਹੈ ਕਿ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਜਾਇਜ਼ ਹਨ ।

ਰਾਜੋਆਣਾ ਅਜਿਹੀ ਕਾਲ ਕੋਠੜੀ ਵਿਚ ਬੰਦ ਹਨ ਕਿ ਸਹੀ ਢੰਗ ਨਾਲ ਬੈਠ ਵੀ ਨਹੀਂ ਸਕਦੇ

ਜੱਥੇ. ਗੜ੍ਹਗੱਜ ਕਿਹਾ ਕਿ ਭਾਈ ਰਾਜੋਆਣਾ ਦੀਆਂ ਭਾਵਨਾਵਾਂ ਜਾਇਜ਼ ਹਨ ਕਿਉਂਕਿ ਉਨ੍ਹਾਂ ਨੂੰ ਜੇਲ੍ਹ ਵਿਚ ਅਜਿਹੀ ਕਾਲ ਕੋਠੜੀ ਵਿਚ ਬੰਦ ਕੀਤਾ ਗਿਆ ਹੈ ਜਿੱਥੇ ਬੰਦਾ ਸਹੀ ਢੰਗ ਨਾਲ ਬੈਠਿਆ ਵੀ ਨਹੀਂ ਸਕਦਾ । ਉਨ੍ਹਾਂ ਕਿਹਾ ਕਿ ਉਹ ਜੇਲ੍ਹ ਵਿਚ ਅਜਿਹੀ ਸਜ਼ਾ ਪਿਛਲੇ ਕਈ ਸਾਲਾਂ ਤੋਂ ਭੁਗਤ ਰਹੇ ਹਨ ।

ਜਥੇਦਾਰ ਗੜਗੱਜ ਨੇ ਕਿਹਾ ਕਿ 2019 ਵਿਚ ਜਦੋਂ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤਾਂ ਉਸ ਸਮੇਂ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਅਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਗੱਲ ਕਹੀ ਸੀ ਪਰ ਅੱਜ 7 ਸਾਲ ਹੋ ਗਏ ਹਨ ਵਾਅਦੇ ਵਫਾ ਨਹੀਂ ਹੋਏ ਹਨ ।

ਦਿੱਲੀ ਦੰਗਿਆਂ ਦੇ ਮਾਮਲੇ `ਚ 9 ਮੁਲਜ਼ਮ ਬਰੀ

0
Delhi Court

ਨਵੀਂ ਦਿੱਲੀ, 3 ਅਪ੍ਰੈਲ 2026 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਬਣੀ ਇਕ ਅਦਾਲਤ (Court) ਵਲੋਂ ਦਿੱਲੀ ਦੰਗਿਆਂ ਦੇ ਮਾਮਲੇ ਵਿਚ 9 ਮੁਲਜਮਾਂ ਨੂੰ ਬਰੀ (Release) ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਕਰ ਦਿੱਤਾ ਗਿਆ ਬਰੀ

ਦਿੱਲੀ ਦੀ ਇਕ ਅਦਾਲਤ (Delhi Court) ਨੇ 2020 ਦੇ ਦੰਗਿਆਂ ਨਾਲ ਸਬੰਧਤ ਇਕ ਮਾਮਲੇ ‘ਚ 9 ਮੁਲਜ਼ਮਾਂ ਨੂੰ ਇਹ ਕਹਿੰਦੇ ਹੋਏ ਬਰੀ ਕਰ ਦਿੱਤਾ ਕਿ ਗਵਾਹਾਂ ਦੀ ਗਵਾਹੀ ਭਰੋਸੇਮੰਦ ਨਹੀਂ ਹੈ ।

ਕਿਸ-ਕਿਸ ਨੂੰ ਕੀਤਾ ਗਿਆ ਹੈ ਬਰੀ

ਵਧੀਕ ਸੈਸ਼ਨ ਜੱਜ ਪਰਵੀਨ ਸਿੰਘ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਜੁੜੇ ਲੁੱਟ ਅਤੇ ਸਾੜ-ਫੁਕ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਸ਼ਾਹ ਆਲਮ, ਰਾਸਿ਼ਦ ਸੈਫ਼ੀ, ਮੁਹੰਮਦ ਸ਼ਾਦਾਬ, ਹਬੀਬ, ਇਰਫਾਨ, ਸੁਹੇਲ, ਸਲੀਮ ਸਲੀ ਉਰਫ਼ ਆਸ਼ੂ, ਇਰਸ਼ਾਦ ਅਤੇ ਅਜ਼ਹਰ ਉਰਫ਼ ਸੋਨੂੰ ਦੇ ਖਿ਼ਲਾਫ਼ ਮਾਮਲੇ ਦੀ ਸੁਣਵਾਈ ਕਰ ਰਹੇ ਸਨ ।

ਕੀ ਆਖਿਆ ਅਦਾਲਤ ਨੇ ਆਪਣੇ ਹੁਕਮਾਂ ਵਿਚ

ਅਦਾਲਤ ਨੇ ਆਪਣੇ ਹੁਕਮ ‘ਚ ਕਿਹਾ ਕਿ ਗਵਾਹੀਆਂ ਆਮ ਕਿਸਮ ਦੀਆਂ ਹਨ, ਉਨ੍ਹਾਂ ‘ਚ ਸਪੱਸ਼ਟਤਾ ਦੀ ਘਾਟ ਹੈ, ਵਿਸ਼ੇਸ਼ ਤੌਰ ‘ਤੇ ਇਸ ਤੱਥ ਨੂੰ ਦੇਖਦੇ ਹੋਏ ਕਿ ਇਨ੍ਹਾਂ ਗਵਾਹਾਂ ਨੇ ਘਟਨਾ ਵਾਲੀ ਥਾਂ ਦੇ ਸਬੰਧ ‘ਚ ਝੂਠੀ ਗਵਾਹੀ ਦਿੱਤੀ ਹੈ । ਮੇਰਾ ਮੰਨਣਾ ਹੈ ਕਿ ਇਨ੍ਹਾਂ ਗਵਾਹਾਂ ਦੀ ਗਵਾਹੀ ‘ਤੇ ਭਰੋਸਾ ਕਰ ਕੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੋਵੇਗਾ ।

ਹਨੀ ਟ੍ਰੈਪ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਮੈਂਬਰਾਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ

0
Arrest

ਸ੍ਰੀ ਮੁਕਤਸਰ ਸਾਹਿਬ, 3 ਅਪ੍ਰੈਲ 2026 : ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਪੁਲਸ ਵਲੋਂ ਇਕ ਹਨੀ ਟ੍ਰੈਪ (Honey Trap) ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿ਼ਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਜੋ ਹਨੀ ਟ੍ਰੈਪ ਵਿਚ ਸ਼ਾਮਲ ਛੇ ਮੈਂਬਰਾਂ ਜਿਨ੍ਹਾਂ ਵਿਚ ਤਿੰਨ ਔਰਤਾਂ ਤੇ ਤਿੰਨ ਨੌਜਵਾਨ ਵਿਅਕਤੀ ਸ਼ਾਮਲ ਹਨ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਦੇ ਵਿਚ ਮਨਦੀਪ ਸਿੰਘ ਉਰਫ ਮੰਨੂ ਵਾਸੀ ਪਟੇਲ ਨਗਰ ਮਲੌਟ , ਵੀਰਪਾਲ ਕੌਰ ਵਾਸੀ ਪਟੇਲ ਨਗਰ ਮਲੌਟ , ਜਸਵੰਤ ਕੁਮਾਰ ਵਾਸੀ ਗੁਰੂ ਨਾਨਕ ਨਗਰ ਮਲੌਟ, ਜਪਿੰਦਰਜਿਤ ਸਿੰਘ ਵਾਸੀ ਪਿੰਡ ਦਿਉਣ ਖੇੜਾ, ਸੰਤੋਸ਼ ਰਾਣੀ ਵਾਸੀ ਪਿੰਡ ਤਪਾਖੇੜਾ ਅਤੇ ਸੀਮਾ ਰਾਣੀ ਵਾਸੀ ਪਟੇਲ ਨਗਰ ਮਲੌਟ ਸ਼ਾਮਲ ਹਨ ।

ਕੀ ਦੱਸਿਆ ਐਸ. ਐਸ. ਪੀ. ਫਾਜਿਲਕਾ ਨੇ

ਉਪਰੋਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਫਾਜਿ਼ਲਕਾ ਦੇ ਐਸ. ਐਸ. ਪੀ. (S. S. P.) ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਅਪ੍ਰੈਲ ਨੂੰ ਪੁਲਸ ਚੌਂਕੀ ਸੀਤੋ ਗੁੰਨੋ ਵਿਖੇ ਸੂਚਨਾ ਮਿਲੀ ਕਿ ਇਕ ਵਿਅਕਤੀ ਨੂੰ ਹਨੀ ਟ੍ਰੈਪ ਰਾਹੀਂ ਅਗਵਾ ਕਰ ਲਿਆ ਗਿਆ ਹੈ ਤੇ ਪਰਿਵਾਰ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦਾ ਡਰ ਦਿਖਾ ਕੇ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ । ਜਿਸ ‘ਤੇ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਟੀਮਾਂ ਬਣਾ ਕੇ ਸੀ. ਸੀ. ਟੀ. ਵੀ. ਫੁਟੇਜ, ਟੈਕਨੀਕਲ ਸਰਵਿਲਾਂਸ ਅਤੇ ਖੂਫੀਆ ਜਾਣਕਾਰੀ ਦੇ ਆਧਾਰ ਤੇ ਉਪਰੋਕਤ ਵਿਅਕਤੀਆਂ ਦੀ ਪਛਾਣ ਕੀਤੀ ਗਈ ਅਤੇ ਛੇ ਜਣਿਆਂ ਨੂੰ ਕਾਬੂ ਕਰਕੇ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ ।

ਕਿਹੜੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ

ਸ੍ਰੀ ਮੁਕਤਸਰ ਸਾਹਿਬ ’ਚ ਪੁਲਸ ਨੇ ਹਨੀ ਟ੍ਰੈਪ ਗਿਰੋਹ ਦੇ ਮੈਂਬਰਾਂ ਵਿਰੁਧ ਵੱਖ-ਵੱਖ ਧਾਰਾਵਾਂ ਜਿਸ ਵਿੱਚ 140 (2), 140 (3), 308 (4), 308 (5), 308 (6), 351, 61 (2) ਆਦਿ ਸ਼ਾਮਲ ਹਨ ਤਹਿਤ ਕੇਸ ਦਰਜ (Case registered) ਕੀਤਾ ਗਿਆ ਹੈ । ਉਪਰੋਕਤ ਸਮੁੱਚੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਪੁੱਛਗਿੱਛ ਕਰਕੇ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਕੀਤੇ ਜਾ ਸਕਣ ।

ਮਾਨਸਿਕ ਤੌਰ `ਤੇ ਬੀਮਾਰ ਨੌਜਵਾਨ ਨੇ ਕਰ ਦਿੱਤਾ ਪਿਤਾ ਦਾ ਕਤਲ

0
Murders

ਮਊ, 3 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਊ ਦੇ ਇਕ ਖੇੇਤਰ ਵਿਚ ਇਕ ਨੌਜਵਾਨ ਵਲੋਂ ਆਪਣੇ ਹੀ ਪਿਤਾ ਨੂੰ ਜਾਨੋਂ ਮਾਰਨ (Kill) ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ ਦੇ ਜਿਲਾ ਮਊ (Mau District) ਦੇ ਘੋਸੀ ਖੇਤਰ ਦੇ ਇੰਦਰਪੁਰ ਪਿੰਡ ‘ਚ ਬੀਤੇ ਦਿਨੀਂ ਸਵੇਰੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਥਿਤ ਤੌਰ ‘ਤੇ ਕਤਲ (Murder) ਕਰ ਦੇਣ ਦਾ ਘਟਨਾਕ੍ਰਮ ਵਾਪਰਿਆ ਹੈ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਦਾ ਨਾਮ ਹਰਿਕੇਸ਼ (Harikesh) ਹੈ । ਸੂਚਨਾ ਮੁਤਾਬਕ ਉਕਤ ਨੌਜਵਾਨ ਮਾਨਸਿਕ ਤੌਰ ‘ਤੇ ਬਿਮਾਰ ਹੈ ਤੇ ਮਰਨ ਵਾਲੇ ਵਿਅਕਤੀ ਜੋ ਕਿ ਨੌਜਵਾਨ ਦੇ ਪਿਤਾ ਹਨ ਦਾ ਨਾਮ ਬਸਾਊ (Basau) ਹੈ ਤੇ ਉਹ 50 ਸਾਲਾਂ ਦੇ ਸਨ । ਨੌਜਵਾਨ ਨੇ ਜਦੋਂ ਆਪਣੇ ਪਿਤਾ ਤੇ ਅਚਾਨਕ ਹੀ ਹਮਲਾ ਕਰ ਦਿੱਤਾ ਤਾਂ ਉਨ੍ਹਾਂ ਦੀ ਮੌਤ ਹੋ ਗਈ ।

ਪੁਲਸ ਨੇ ਕਰ ਲਿਆ ਹੈ ਨੌਜਵਾਨ ਨੂੰ ਗ੍ਰਿਫ਼ਤਾਰ

ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਮਾਨਸਿਕ ਤੌਰ ‘ਤੇ ਬੀਮਾਰ (Mentally ill) ਦੱਸਿਆ ਜਾ ਰਿਹਾ ਹੈ । ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ (Postmortem) ਲਈ ਭੇਜ ਦਿੱਤਾ ਗਿਆ ਹੈ । ਫਾਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ । ਖੇਤਰੀ ਅਧਿਕਾਰੀ (ਸੀ. ਓ.) ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ।

ਐਸੋਸੀਏਟ ਪ੍ਰੋਫੈਸਰ ਨੇ ਡੀ. ਸੀ. ਪੀ. ਓ. ਨੂੰ ਦਿੱਤੀ ਸਿ਼ਕਾਇਤ

0
Pandit Rao

ਪੁਣੇ, 3 ਅਪ੍ਰੈਲ 2026 : ਜਿਲਾ ਬਾਲ ਸੁਰੱਖਿਆ ਅਧਿਕਾਰੀ (District Child Protection Officer) ਨੂੰ ਐਸੋਸੀਏਟ ਪ੍ਰੋਫੈਸਰ ਚੰਡੀਗੜ੍ਹ ਵਲੋਂ ਇਕ ਸਿਕਾਇਤ (Complaint) ਹਨੀ ਸਿੰਘ ਦੇ ਇਕ ਪ੍ਰੋਗਰਾਮ ਸਬੰਧੀ ਦਿੱਤੇ ਜਾਣ ਦਾ ਸਮਾਚਾਰ ਹੈ ।

ਕੀ ਸਿ਼ਕਾਇਤ ਦਿੱਤੀ ਗਈ ਹੈ ਪ੍ਰੋਫੈਸਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਜਿ਼ਲਾ ਬਾਲ ਸੁਰੱਖਿਆ ਅਧਿਕਾਰੀ ਨੂੰ ਇਕ ਸਿ਼ਕਾਇਤ ਜੋ ਡਾਕਟਰ ਪੰਡਤਰਾਓ ਧਰੇਣਵਰ (Dr. Panditrao Dharenwar) ਐਸੋਸੀਏਟ ਪ੍ਰੋਫੈਸਰ ਚੰਡੀਗੜ੍ਹ ਵਲੋਂ ਦਿੱਤੀ ਗਈ ਹੈ ਵਿਚ ਆਖਿਆ ਗਿਆ ਹੈ ਕਿ 4 ਅਪ੍ਰੈਲ ਨੂੰ ਜੋ ਇਕ ਪ੍ਰੋਗਰਾਮ ਪੂਣੇ ਦੇ ਮਹਾਲਕਸ਼ਮੀ ਲਾਨਜ਼ ਵਿਖੇ ਹਨੀ ਸਿੰਘ ਦਾ ਹੋ ਰਿਹਾ ਹੈ ਵਿਚ ਹਨੀ ਸਿੰਘ ਨੂੰ ਅਸ਼ਲੀਲ, ਸ਼ਰਾਬ, ਨਸ਼ੇ ਅਤੇ ਗਨ ਸੰਸਕ੍ਰਿਤੀ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ।

ਡੀ. ਸੀ. ਪੀ. ਓ ਨੇ ਕੱਢਿਆ ਪੁਲਸ ਕਮਿਸ਼ਨਰ ਨੂੰ ਨੋਟਿਸ

ਸੂਚਨਾ ਮੁਤਾਬਕ ਡੀ. ਸੀ. ਪੀ. ਓ. ਨੂੰ ਪ੍ਰਾਪਤ ਸਿਕਾਇਤ ਦੇ ਆਧਾਰ ਤੇ ਇਕ ਨੋਟਿਸ ਪੂਣੇ ਦੇ ਪੁਲਸ ਕਮਿਸ਼ਨਰ (Police Commissioner) ਨੂੰ ਜਾਰੀ ਕੀਤਾ ਗਿਆ ਹੈ, ਜਿਸ ਵਿਚ ਆਖਿਆ ਗਿਆ ਹੈ ਕਿ 4 4 ਅਪ੍ਰੈਲ ਦੇ ਪੂਣੇ ਦੇ ਮਹਾਲਕਸ਼ਮੀ ਲਾਨਜ ਵਿਖੇ ਹੋਣ ਵਾਲੇ ਪ੍ਰੋਗਰਾਮ ਵਿਚ ਪੰਜਾਬੀ ਗਾਇਕ ਤੇ ਰੈਪਰ ਹਨੀ ਸਿੰਘ ਨੂੰ ਅਸ਼ਲੀਲ, ਸ਼ਰਾਬ, ਨਸ਼ੇ ਤੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਗਾਊਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ।

ਜ਼ਮੀਨ ਵੇਚਣ ਦੇ ਮਾਮਲੇ ਵਿਚ ਐਸ. ਜੀ. ਪੀ. ਸੀ. ਨੇ ਕੀਤਾ ਦੋ ਅਧਿਕਾਰੀਆਂ ਨੂੰ ਸਸਪੈਂਡ

0
SGPC

ਅੰਮ੍ਰਿਤਸਰ, 3 ਅਪ੍ਰੈਲ 2026 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਵਲੋਂ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਾਮਲੇ ਵਿਚ ਦੋ ਹੋਰ ਅਧਿਕਾਰੀਆਂ ਨੂੰ ਸਸਪੈਂਡ (Suspend) ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਗੁਰਦੁਆਰਾ ਅੰਬ ਸਾਹਿਬ (Gurdwara Amb Sahib) (ਮੋਹਾਲੀ) ਦੀ ਜ਼ਮੀਨ ਵੇਚਣ ਦੇ ਮਾਮਲੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵੱਲੋਂ ਸਖ਼ਤ ਰੁਖ਼ ਅਖਤਿਆਰ ਕਰਦਿਆਂ ਦੋ ਅਧਿਕਾਰੀਆਂ ਨੂੰ ਫੌਰੀ ਕਾਰਵਾਈ ਕਰਦਿਆਂ ਮੁਅੱਤਲ ਕੀਤਾ ਗਿਆ ਹੈ ਵਿਚ ਜਤਿੰਦਰ ਸਿੰਘ ਤੇ ਗੁਰਮੇਜ ਸਿੰਘ ਸ਼ਾਮਲ ਹਨ । ਦੱਸਣਯੋਗ ਹੈ ਕਿ ਇਸ ਬਹੁ-ਚਰਚਿਤ ਮਾਮਲੇ ਦੀ ਜਾਂਚ ਕਰ ਰਹੀ 7 ਮੈਂਬਰੀ ਪੜਤਾਲੀਆ ਕਮੇਟੀ (Investigation Committee) ਦੀ ਰਿਪੋਰਟ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ।

ਪੁਲਸ ਤੋਂ ਇਲਾਵਾ ਐਸ. ਜੀ. ਪੀ. ਸੀ. ਵੀ ਕਰ ਰਹੀ ਹੈ ਆਪਣੇ ਪੱਧਰ ਤੇ ਜਾਂਚ

ਉਪਰੋਕਤ ਮਾਮਲੇ ਵਿਚ ਬੇਸ਼ਕ ਪੰਜਾਬ ਪੁਲਸ ਕੋਲ ਐਫ. ਆਈ. ਆਰ. ਦਰਜ ਕਰਵਾਈ ਗਈ ਹੈ, ਜਿਸਦੇ ਚਲਦਿਆਂ ਇਕ ਪਾਸੇ ਬੇਸ਼ਕ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਐਸ. ਜੀ. ਪੀ. ਸੀ. (S. G. P. C.) ਵਲੋਂ ਵੀ ਜੋ 7 ਮੈਂਬਰਾਂ ਤੇ ਆਧਾਰਤ ਕਮੇਟੀ ਬਣਾ ਕੇ ਆਪਣੇ ਪੱਧਰ ਤੇ ਪੜ੍ਹਤਾਲ ਕੀਤੀ ਜਾ ਰਹੀ ਹੈ ਤੋਂ ਸਪੱਸ਼ਟ ਹੁੰਦਾ ਹੈ ਕਿ ਕਮੇਟੀ ਦੀ ਪੜ੍ਹਤਾਲ ਗੰਭੀਰਤਾ ਨਾਲ ਚੱਲ ਰਹੀ ਹੈ, ਜਿਸ ਨਾਲ ਉਹ ਕਾਲੀਆਂ ਭੇਡਾਂ ਬਾਹਰ ਆ ਸਕਣਗੀਆਂ ਜੋ ਛੁਪੀਆਂ ਬੈਠੀਆਂ ਹਨ । ਦੱਸਣਯੋਗ ਹੈ ਕਿ ਉਪਰੋਕਤ ਦੋਹਾਂ ਤੋਂ ਇਲਾਵਾ ਬੀਤੇ ਦਿਨੀਂ ਸੰਸਥਾ ਦੇ ਸੈਕਟਰੀ ਪ੍ਰਤਾਪ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ ।

ਭਾਜਪਾ ਦੇ ਦਫ਼ਤਰ ਤੇ ਹਮਲੇ ਮਾਮਲੇ ਵਿਚ ਪੁਲਸ ਨੇ ਦੋ ਵਿਅਕਤੀ ਰਾਊਂਡਅਪ ਕੀਤੇ

0
Roundup

ਚੰਡੀਗੜ੍ਹ, 3 ਅਪ੍ਰੈਲ 2026 : ਚੰਡੀਗੜ੍ਹ ਵਿਖੇ ਲੰਘੇ ਦਿਨਾਂ ਭਾਜਪਾ ਦੇ ਦਫ਼ਤਰ (BJP office) ਦੇ ਨੇੜੇ ਹੋਏ ਹਮਲੇ ਦੇ ਮਾਮਲੇ ਵਿਚ ਪੰਜਾਬ ਪੁਲਸ ਵਲੋਂ ਦੋ ਵਿਅਕਤੀਆਂ (Two people) ਨੂੰ ਰਾਊਂਡਅਪ ਕੀਤੇ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਦੋਵੇਂ ਜਣੇ

ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਵਿਖੇ ਭਾਜਪਾ ਦੇ ਹੈਡ ਕੁਆਰਟਰ ਨੇੇੜੇ ਹੋਏ ਹਮਲੇ ਦੇ ਮਾਮਲੇ ਵਿਚ ਜੋ ਪੰਜਾਬ ਪੁਲਸ ਵਲੋਂ ਮੋਰਿੰਡਾ ਤੋਂ ਦੋ ਵਿਅਕਤੀਆਂ ਨੂੰ ਰਾਊਂਡਅਪ (Roundup) ਕੀਤੇ ਜਾਣ ਦਾ ਪਤਾ ਚੱਲਿਆ ਹੈ ਦੋਵੇਂ ਜਣੇ ਪਿੰਡ ਰਤਨਗੜ੍ਹ ਦੇ ਵਸਨੀਕ ਅਮਨ ਤੇ ਗੁਰਤੇਜ (Aman and Gurtej) ਹਨ ।

ਪੁਲਸ ਵਲੋਂ ਪਿੰਡ ਰਤਨਗੜ੍ਹ ਵਿਚ ਮਾਰੇ ਗਏ ਛਾਪੇ ਦੌਰਾਨ ਜਦੋਂ ਘਰ ਦੀ ਜਾਂਚ ਕੀਤੀ ਗਈ ਤਾਂ ਪੁਲਸ ਨੂੰ ਉਥੋਂ ਕੁੱਝ ਵੀ ਬਰਾਮਦ ਨਹੀਂ ਹੋਇਆ ਪਰ ਪੁਲਸ ਨੂੰ ਉਕਤ ਵਿਅਕਤੀਆਂ ਕੋਲੋਂ ਇਕ ਪੀਲੇ ਰੰਗ ਦੇ ਲਿਫਾਫੇ ਵਿਚ ਜ਼ਰੂਰ ਕੁੱਝ ਬਰਾਮਦ ਹੋਇਆ ਹੈ, ਜਿਸ ਬਾਰੇ ਪੁਲਸ ਵਲੋਂ ਹਾਲੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।

ਅਮਰੀਕਾ ਦੇ ਇੰਡੀਆਨਾ ਸੂਬੇ ਨੇ ਕੀਤੇ 1790 ਡਰਾਈਵਰਾਂ ਦੇ ਲਾਇਸੈਂਸ ਰੱਦ

0
Trucks

ਅਮਰੀਕਾ, 3 ਅਪ੍ਰੈਲ 2026 : ਅਮਰੀਕਾ (America) ਦੇ ਇਕ ਸੂਬੇ ਇੰਡੀਆਨਾ ਵਲੋਂ 1790 ਦੇ ਕਰੀਬ ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ (Driving license) ਰੱਦ ਕੀਤੇ ਜਾਣ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਊਂ ਕੀਤਾ ਗਿਆ ਹੈ ਅਜਿਹਾ

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸੂਬੇ ਇੰਡੀਆਨਾ (State of Indiana) ਵਲੋਂ ਜੋ 1790 ਡਰਾਈਵਰਾਂ ਦੇ ਡਰਾਈਵਿੰਗ ਲਾਇਸੈਂਸ ਰੱਦ (License cancellation) ਕਰ ਦਿੱਤੇ ਗਏ ਹਨ ਦਾ ਮੁੱਖ ਕਾਰਨ ਅਮਰੀਕਾ ਵਿਖੇ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕ ਹਾਦਸੇ ਹਨ । ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਅਮਰੀਕੀਆਂ ਦੀਆਂ ਜਾਨਾਂ ਗਈਆਂ ਹਨ। ਦੱਸਣਯੋਗ ਹੈ ਕਿ ਰੱਦ ਲਾਇਸੈਂਸ ਪ੍ਰਕਿਰਿਆ ਦੌਰਾਨ ਪੰਜਾਬੀ ਡਰਾਈਵਰਾਂ (Punjabi driver) ਦੇ ਲਾਇਸੈਂਸ ਵੱਡੀ ਗਿਣਤੀ ਵਿਚ ਸ਼ਾਮਲ ਹਨ ।

ਕੀ ਦੱਸਿਆ ਗਵਰਨਰ ਮਾਈ ਬ੍ਰੌਨ ਨੇ

ਇੰਡੀਆਨਾ ਸੂਬੇ ਦੇ ਗਵਰਨਰ ਮਾਈਕ ਬ੍ਰੌਨ (Governor Mike Brown) ਨੇ ਦੱਸਿਆ ਕਿ ਮਾਰਚ 2026 ਵਿਚ ਹਾਊਸ ਐਨਰੋਲਡ ਐਕਟ-1200 ਤੇ ਦਸਤਖ਼ਤ ਕੀਤੇ ਜਾਣ ਦੇ ਚਲਦਿਆਂ ਜੋ ਨਵਾਂ ਕਾਨੂੰਨ ਬਣਾਇਆ ਗਿਆ ਹੈ ਤਹਿਤ ਇਹ ਅਹਿਮ ਤੇ ਠੋਸ ਕਦਮ ਚੁੱਕਿਆ ਗਿਆ ਹੈ । ਜਿਕਰਯੋਗ ਹੈ ਕਿ ਇੰਡੀਆਨਾ ਦੇ ਇਸ ਨਵੇਂ ਕਾਨੂੰਨ ਕਾਰਨ ਚੁੱਕੇ ਗਏ ਕਦਮਾਂ ਕਾਰਨ ਉਪਰੋਕਤ 1790 ਡਰਾਈਵਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ।

ਗੈਰ-ਕਾਨੂੰਨੀ ਪ੍ਰਵਾਸੀ ਡਰਾਈਵਰਾਂ ਵਿਰੁੱਧ ਕਾਰਵਾਈ ਮਾਮਲੇ ਵਿਚ ਪਹਿਲਾ ਸੂਬਾ ਬਣਿਆਂ ਇੰਡੀਆਨਾ

ਇੰਡੀਆਨਾ ਜਿਸ ਨੇ 16 ਮਾਰਚ ਨੂੰ ਹੀ 1790 ਡਰਾਈਵਰਾਂ ਨੂੰ ਲਾਇਸੈਂਸ ਰੱਦ ਕਰਨ ਬਾਰੇ ਸੂਚਿਤ ਕਰਦੇ ਹੋਏ ਨੋਟਿਸ ਭੇਜ ਦਿੱਤੇ ਸਨ ਨੇ ਸਾਰੇ ਗੈਰ-ਨਿਵਾਸੀ ਲਾਇਸੈਂਸ (ਜਿਨ੍ਹਾਂ ਕੋਲ ਐਚ -2 ਏ, ਐਚ-2 ਬੀ, ਜਾਂ ਈ-2 ਵੀਜ਼ਾ ਨਹੀਂ ਹਨ) 1 ਅਪ੍ਰੈਲ ਨੂੰ ਆਪਣੇ ਆਪ ਐਕਸਪਾਇਰ ਹੋ ਜਾਣਗੇ । ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ ਜਿਸ ਨੇ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ `ਤੇ ਕਾਰਵਾਈ ਕੀਤੀ ਹੈ। ਗਵਰਨਰ ਮਾਈਕ ਬ੍ਰੌਨ ਨੇ ਕਿਹਾ ਕਿ ਇਹ ਫੈਸਲਾ ਫਰਵਰੀ 2026 ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨਾਲ ਸਬੰਧਤ ਦੋ ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ। ਫਰਵਰੀ 2026 ਵਿੱਚ ਸੁਖਦੀਪ ਸਿੰਘ ਦੇ ਟਰੱਕ ਨਾਲ ਹੋਏ ਹਾਦਸੇ ਵਿੱਚ ਇੱਕ 64 ਸਾਲਾ ਵਿਅਕਤੀ ਦੀ ਮੌਤ ਹੋ ਗਈ ਸੀ ।

ਗੈਰ-ਸਿੱਖਿਅਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ

ਸਰਕਾਰ ਦਾ ਕਹਿਣਾ ਹੈ ਕਿ ਇਸ ਫ਼ੈਸਲੇ ਨਾਲ ਗੈਰ-ਸਿਖਿਅਤ ਅਤੇ ਅਯੋਗ ਡਰਾਈਵਰਾਂ ਨੂੰ ਰੋਕਿਆ ਜਾਵੇਗਾ ਅਤੇ ਸੜਕਾਂ ਨੂੰ
ਸੁਰੱਖਿਅਤ ਬਣਾਇਆ ਜਾਵੇਗਾ । ਨਵੇਂ ਨਿਯਮ ਲਈ ਅੰਗਰੇਜ਼ੀ ਵਿੱਚ ਮੁਹਾਰਤ ਦੀ ਲੋੜ ਹੈ । ਰੱਦ ਕੀਤੇ ਲਾਇਸੈਂਸਾਂ ਵਾਲੇ ਡਰਾਈਵਰਾਂ ਨੂੰ ਨੌਕਰੀ `ਤੇ ਰੱਖਣ ਵਾਲੇ ਟਰੱਕ ਮਾਲਕਾਂ ਨੂੰ 50 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ । ਇੰਡੀਆਨਾ ਦੇ ਅਟਾਰਨੀ ਜਨਰਲ ਟੌਡ ਰੌਕਟਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਸਟੀਅਰਿੰਗ ਵ੍ਹੀਲ ਦੇ ਪਿੱਛੇ ਬੈਠਾ ਵਿਅਕਤੀ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਕਾਨੂੰਨੀ ਤੌਰ `ਤੇ ਯੋਗ ਹੋਵੇ ।

ਡਾਕਟਰ ਦੀ ਲਾਪ੍ਰਵਾਹੀ ਕਾਰਨ ਮਾਂ ਤੇ ਬੱਚੇ ਦੀ ਹੋਈ ਜਣੇਪੇ ਦੌਰਾਨ ਮੌਤ

0
Hospital

ਅਯੁੱਧਿਆ, 3 ਅਪ੍ਰੈਲ 2026 : ਭਾਰਤ ਦੇਸ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਯੁੱਧਿਆ ਵਿਖੇ ਡਾਕਟਰ ਦੀ ਲਾਪ੍ਰਵਾਹੀ ਕਾਰਨ ਜਣੇਪੇ (Child birth) ਦੌਰਾਨ ਮਾਂ ਤੇ ਬੱਚੇ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ।

ਕੀ ਹੈ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਯੁੱਧਿਆ ਦੇ ਇਕ ਨਿਜੀ ਹਸਪਤਾਲ ਵਿਚ ਗ਼ੈਰ-ਸਿਖਿਅਤ ਸਟਾਫ਼ ਦੁਆਰਾ ਜਣੇਪਾ ਕਰਵਾਉਣ ਤੋਂ ਬਾਅਦ ਕਥਿਤ ਡਾਕਟਰੀ ਲਾਪ੍ਰਵਾਹੀ (Medical negligence) ਕਾਰਨ ਇਕ 32 ਸਾਲਾ ਔਰਤ ਅਤੇ ਉਸਦੇ ਜੋ ਨਵਜੰਮੇ ਬੱਚੇ ਦੀ ਮੌਤ (Death) ਹੋ ਗਈ ਹੈ ਦੇ ਮਾਮਲੇ ਵਿਚ ਸਿਹਤ ਵਿਭਾਗ ਨੇ ਸਖ਼ਤ ਐਕਸ਼ਨ ਲੈ ਲਿਆ ਹੈ ਤੇ ਹਸਪਤਾਲ ਨੂੰ ਸੀਲ ਵੀ ਕਰ ਦਿੱਤਾ ਹੈ ।

ਕੀ ਦੱਸਿਆ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ

ਜਣੇਪੇ ਦੌਰਾਨ ਮੌਤ ਦੇ ਘਾਟ ਉਤਰੀ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਣੇਪੇ ਦੌਰਾਨ ਡਾਕਟਰ ਹਸਪਤਾਲ ਵਿਚ ਮੌਜੂਦ ਨਹੀਂ ਸੀ ਅਤੇ ਉਸ ਨੇ ਸਟਾਫ਼ ਨੂੰ ਫ਼ੋਨ ’ਤੇ ਸਾਰੀਆਂ ਹਦਾਇਤਾਂ ਦਿਤੀਆਂ । ਉਨ੍ਹਾਂ ਦੱਸਿਆ ਕਿ ਫੈਜ਼ਾਬਾਦ ਸ਼ਹਿਰ ਵਿਚ ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਨੇ ਫੌੌਰੀ ਕਾਰਵਾਈ ਕਰਦਿਆਂ ਪਹਿਲਾਂ ਸਬੰਧਤ ਹਸਪਤਾਲ ਨੂੰ ਸੀਲ (Hospital Seal) ਕਰ ਦਿਤਾ ਅਤੇ ਜਾਂਚ ਸ਼ੁਰੂ ਕਰ ਦਿਤੀ ਹੈ ।

ਮਹਿਲਾ ਦੇ ਪਤੀ ਸੁਰੇਸ਼ ਯਾਦਵ ਨੇ ਦਿੱਤੀ ਸਮੁੱਚੀ ਜਾਣਕਾਰੀ

ਬੇਨੀਗੰਜ ਦੇ ਸੁਰੇਸ਼ ਯਾਦਵ ਨੇ ਕਿਹਾ ਕਿ ਉਸ ਦੀ ਪਤਨੀ ਸੋਨੀ ਯਾਦਵ ਨੂੰ ਜਣੇਪੇ ਦੀਆਂ ਦਰਦਾਂ ਹੋਣ ਤੋਂ ਬਾਅਦ ਮਾਂ ਪਰਮੇਸ਼ਵਰੀ ਦੇਵੀ ਮੈਮੋਰੀਅਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ । ਉਨ੍ਹਾਂ ਕਿਹਾ ਕਿ ਇਲਾਜ ਕਰ ਰਹੀ ਡਾਕਟਰ ਅੰਜਲੀ ਸ਼੍ਰੀਵਾਸਤਵ ਨੇ ਸ਼ੁਰੂ ਵਿਚ ਉਨ੍ਹਾਂ ਨੂੰ ਦਸਿਆ ਕਿ ਉਸਦੀ ਹਾਲਤ ਆਮ ਹੈ । ਪਰਿਵਾਰ ਅਨੁਸਾਰ, ਜਣੇਪੇ ਸਮੇਂ ਡਾਕਟਰ ਮੌਜੂਦ ਨਹੀਂ ਸੀ ਅਤੇ ਜਣੇਪੇ ਦੀ ਪ੍ਰਕਿਰਿਆ ਇਕ ਮਹਿਲਾ ਕਰਮਚਾਰੀ ਦੁਆਰਾ ਕੀਤੀ ਗਈ ਸੀ ।

Read More : ਇਟਲੀ ਵਿਖੇ ਹੋਈ ਪੰਜਾਬ ਦੇ ਇਕ ਨੌਜਵਾਨ ਦੀ ਅਚਨਚੇਤ ਮੌਤ