Home Blog Page 1258

ਪਟਵਾਰੀ ਵੱਲੋਂ  7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਮਾਮਲੇ ਚ ਆਇਆ ਨਵਾਂ ਮੋੜ ||Punjab News

0

ਪਟਵਾਰੀ ਵੱਲੋਂ  7 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਦੇ ਮਾਮਲੇ ਚ ਆਇਆ ਨਵਾਂ ਮੋੜ

ਬੀਤੇ ਕੁਝ ਦਿਨ ਪਹਿਲਾਂ ਪਿੰਡ ਮਾਣਕੀ ਦੇ ਨਿਵਾਸੀਆਂ ਵੱਲੋਂ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਚਮਨ ਲਾਲ ਵੱਲੋਂ ਪਿੰਡ ਮਾਣਕੀ ਦੇ ਡੇਰੇ ਦੀ ਜਮੀਨ ਦਾ ਇੰਤਕਾਲ ਕਰਨ ਲਈ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼  ਲਗਾਇਆ ਗਿਆ ਸੀ। ਇਸ ਸਬੰਧ ਦੇ ਵਿੱਚ ਪਿੰਡ ਮਾਣਕੀ ਨਿਵਾਸੀਆਂ ਨੇ ਸਮਰਾਲਾ ਤਹਿਸੀਲ ਦੇ ਵਿੱਚ ਪਟਵਾਰੀ ਅਤੇ ਨਾਇਬ ਤਹਿਸੀਲਦਾਰ ਦੇ ਖਿਲਾਫ ਨਾਰੇਬਾਜੀ ਵੀ ਕੀਤੀ ਗਈ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਹੋਈ ਸੀ। ਇਸ ਤੋਂ ਬਾਅਦ ਪਟਵਾਰ ਯੂਨੀਅਨ ਸਮਰਾਲਾ ਵੱਲੋਂ ਪਟਵਾਰੀ ਚਮਨ ਲਾਲ ਉੱਪਰ ਲਗਾਏ ਗਏ ਰਿਸ਼ਵਤ ਮੰਗਣ ਦੇ ਇਲਜ਼ਾਮ ਨੂੰ ਬੇਬੁਨਿਆਦ ਠਹਿਰਾਇਆ ਸੀ ਅਤੇ ਕਲਮ ਛੋੜ ਹੜਤਾਲ ਕਰ ਦਿੱਤੀ ਸੀ ਅਤੇ ਨਾਲ ਹੀ ਪਟਵਾਰ ਯੂਨੀਅਨ ਨੇ ਐਸਡੀਐਮ ਸਮਰਾਲਾ ਨੂੰ ਬੇਬੁਨਿਆਦ ਦੋਸ਼ ਲਾਉਣ ਵਾਲੇ ਵਿਅਕਤੀਆਂ ਤੇ ਕਾਰਵਾਈ ਕਰਨ ਦੀ  ਸ਼ਿਕਾਇਤ ਦਿੱਤੀ ਸੀ।

ਰਿਸ਼ਵਤ ਮੰਗਣ ਦਾ ਦੋਸ਼

 ਅੱਜ ਸਮਰਾਲਾ ਐਸਡੀਐਮ ਦਫਤਰ  ਵਿੱਚ ਰਿਸ਼ਵਤ ਮੰਗਣ ਦਾ ਦੋਸ਼ ਲਾਉਣ ਵਾਲੇ ਵਿਅਕਤੀਆਂ ਨੇ ਐਸ ਡੀ ਐਮ ਸਮਰਾਲਾ ਰਜਨੀਸ਼ ਅਰੋੜਾ, ਸਮੂਹ ਪੱਤਰਕਾਰ ਭਾਈਚਾਰਾ ਅਤੇ ਪਟਵਾਰ ਯੂਨੀਅਨ ਸਾਹਮਣੇ ਮਾਫੀ ਮੰਗੀ ਅਤੇ ਕਿਹਾ ਕਿ ਅਸੀਂ ਆਪਣੇ ਸ਼ਬਦ ਵਾਪਸ ਲੈਦੇ ਹਾਂ ਜੋ ਵੀ ਅਸੀਂ ਕਿਹਾ ਹੈ ਉਹ ਬੇਬੁਨਿਆਦ ਸੀ ਅਸੀਂ ਮਾਫੀ ਮੰਗਦੇ ਹਾਂ।

ਇਸ ਸੰਬੰਧ ਦੇ ਵਿੱਚ ਮਨਜੀਤ ਸਿੰਘ ਨਿਵਾਸੀ ਮਾਣਕੀ ਅਤੇ ਰਾਜਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕਰਪਸ਼ਨ ਖਿਲਾਫ ਮੁਹਿੰਮ ਵੱਡੀ ਗਈ ਸੀ ਉਸ ਦਾ ਫਾਇਦਾ ਲੈਂਦੇ ਹੋਏ ਅਸੀਂ ਮਾਣਗੀ ਪਿੰਡ ਦੇ ਡੇਰੇ ਦੀ ਸੱਤ ਕਿਲੇ ਜ਼ਮੀਨ ਦਾ ਇੰਤਕਾਲ ਡਰਾ ਧਮਕਾ ਕੇ ਕਰਾਉਣਾ ਚਾਹੁੰਦੇ ਸੀ ਜੋ ਸਾਡੀ ਬਹੁਤ ਵੱਡੀ ਗਲਤੀ ਸੀ ਅਤੇ ਅਸੀਂ ਇਸ ਸੰਬੰਧ ਵਿੱਚ ਮਾਫੀ ਮੰਗਦੇ ਹਾਂ ਜਸਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਸਾਨੂੰ ਕਿਸੇ ਸ਼ਰਾਰਤੀ ਅਨਸਰ ਨੇ ਕਿਹਾ ਸੀ ਕਿ 7 ਲੱਖ ਰੁਪਏ ਮੰਗ ਲਓ ਪਰ ਅਸੀਂ ਉਸਦਾ ਨਾਮ ਨਹੀਂ ਲੈਣਾ ਚਾਹੁੰਦੇ। ਪਟਵਾਰੀ ਚਮਨ ਲਾਲ ਨੇ ਕਿਹਾ ਕਿ ਮੇਰੇ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਜੌ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਏ ਸੀ ਉਹ ਬੇਬੁਨੀਆਦ ਸੀ ਕਿਉਂਕਿ ਉਹ ਜਮੀਨ ਡੇਰੇ ਦੀ ਜਮੀਨ ਸੀ ਜਿਸ ਦਾ ਇੰਤਕਾਲ ਨਹੀਂ ਹੋ ਸਕਦਾ ਸੀ। ਪਰ ਮੈਨੂੰ ਪਿੰਡ ਮਾਣਕੀ  ਨਿਵਾਸੀਆਂ ਨੇ ਮੈਨੂੰ ਡਰਾ ਧਮਕਾ ਕੇ ਜਮੀਨ ਦਾ ਇੰਤਕਾਲ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਮੇਰਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਪਿੰਡ ਮਾਣਕੀ ਨਿਵਾਸੀਆਂ ਨੇ ਐਸਡੀਐਮ ਸਮਰਾਲਾ  ਦਫਤਰ ਚ ਮੁਾਫੀ ਮੰਗ ਲਈ ਹੈ ਅਤੇ ਅਸੀਂ ਆਪਣੀ ਹੜਤਾਲ ਵਾਪਿਸ ਲੈਂਦੇ ਹਾਂ।

 

ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ

ਇਸ ਸਾਰੇ ਮਾਮਲੇ ਤੇ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਸਮਰਾਲਾ ਤਹਿਸੀਲ ਦੇ ਪਟਵਾਰੀ ਚਮਨ ਲਾਲ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦਾ ਇਲਜ਼ਾਮ ਪਿੰਡ ਮਾਣਕੀ ਦੇ ਨਿਵਾਸੀਆਂ ਨੇ ਲਗਾਇਆ ਸੀ ਉਹ ਬੇਬੁਨਿਆਦ ਸੀ ਅਤੇ ਦੋਸ਼ੀਆਂ ਵੱਲੋਂ ਪਟਵਾਰੀ ਉਪਰ ਇਲਜ਼ਾਮ ਲਗਾਉਣਾ ਇੱਕ ਸੋਚੀ ਸਮਝੀ ਸਾਜਿਸ਼ ਸੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕਰਪਸ਼ਨ ਖਿਲਾਫ ਮੁਹਿੰਮ ਵਿੱਢੀ ਜਾ ਰਹੀ ਹੈ ਜਿਸਦੇ ਤਹਿਤ ਸਰਕਾਰੀ ਮੁਲਾਜਮਾ ਦੇ ਵਿੱਚ ਸਰਕਾਰ ਦਾ ਡਰ ਹੈ। ਉਸਦਾ ਦੋਸ਼ੀ ਵਿਅਕਤੀ ਨੇ ਫਾਇਦਾ ਚੁੱਕਣ ਦੀ ਸੋਚੀ ਅਤੇ ਸਮਰਾਲਾ ਤਹਿਸੀਲ ਵਿੱਚ ਨਾਅਰੇਬਾਜ਼ੀ ਕਰ ਪਟਵਾਰੀਆਂ ਉੱਤੇ ਝੂਠੇ ਇਲਜ਼ਾਮ ਲਗਾਏ। ਐਸਡੀਐਮ ਸਮਰਾਲਾ ਨੇ ਕਿਹਾ ਕਿ ਜਿਸ ਜਮੀਨ ਦਾ ਇੰਤਕਾਲ ਲਈ 7 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ ਉਹ ਜਮੀਨ ਡੇਰੇ ਦੀ ਹੈ ਅਤੇ ਇਸ ਜਮੀਨ ਦਾ ਇੰਤਕਾਲ ਨਹੀਂ ਹੋ ਸਕਦਾ। ਇਸ ਜਮੀਨ ਨੂੰ ਵੇਚਣ ਖਰੀਦਣ ਦੇ ਵਿੱਚ ਪ੍ਰੋਪਰਟੀ ਡੀਲਰਾਂ ਦਾ ਵੀ ਹੱਥ ਹੈ। ਅੱਜ ਦੋਸ਼ੀ ਵਿਅਕਤੀਆਂ ਵੱਲੋਂ ਮੇਰੇ ਦਫਤਰ ਦੇ ਵਿੱਚ ਆ ਕੇ ਪਟਵਾਰ ਯੂਨੀਅਨ  ਤੋਂ ਮਾਫੀ ਮੀਡੀਆ ਸਾਹਮਣੇ ਮੰਗੀ ਹੈ ।

ਜਾਣੋ ਕਿਓਂ ਪੰਜਾਬ ਦੇ ਡਿਪਟੀ ਡਾਇਰੈਕਟਰ ਜਸਬੀਰ ਸਿੰਘ ਔਲਖ ਲੈਣਗੇ ਪ੍ਰੀ-ਮੈਚਿਓਰ ਰਿਟਾਇਰਮੈਂਟ

0

ਜਾਣੋ ਕਿਓਂ ਪੰਜਾਬ ਦੇ ਡਿਪਟੀ ਡਾਇਰੈਕਟਰ ਜਸਬੀਰ ਸਿੰਘ ਔਲਖ ਲੈਣਗੇ ਪ੍ਰੀ-ਮੈਚਿਓਰ ਰਿਟਾਇਰਮੈਂਟ

 

ਲੁਧਿਆਣਾ ਦੇ ਸਾਬਕਾ ਸਿਵਲ ਸਰਜਨ ਡਾਕਟਰ ਜਸਬੀਰ ਸਿੰਘ ਔਲਖ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਲੁਧਿਆਣਾ ਤੋਂ ਬਦਲੀ ਹੋਣ ਤੋਂ ਬਾਅਦ ਵਿਭਾਗ ਪ੍ਰਤੀ ਉਨ੍ਹਾਂ ਦਾ ਦਰਦ ਦੇਖਣ ਨੂੰ ਮਿਲਿਆ। ਡਾਕਟਰ ਜਸਬੀਰ ਸਿੰਘ ਔਲਖ ਨੇ ਵਿਭਾਗ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਨੋਟਿਸ ਦਿੱਤਾ ਹੈ।

ਉਨ੍ਹਾਂ ਨੇ ਫੇਸਬੁੱਕ ‘ਤੇ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਕਾਰਨ ਵੀ ਸਪੱਸ਼ਟ ਤੌਰ ‘ਤੇ ਲਿਖਿਆ ਹੈ ਕਿ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੇ ਪੂਰੇ ਜ਼ੋਰ ਨਾਲ ਉਸ ਦਾ ਪਿੱਛਾ ਕੀਤਾ ਹੈ। ਤਬਾਦਲੇ ਤੋਂ ਪਹਿਲਾਂ ਹੀ ਡਾ: ਔਲਖ ਨੇ ਨਿੱਜੀ ਕੰਮਾਂ ਲਈ ਵਿਭਾਗ ਤੋਂ 12 ਦਿਨਾਂ ਦੀ ਛੁੱਟੀ ਲੈ ਲਈ ਸੀ।

ਵਿਭਾਗ ਨੂੰ 3 ਮਹੀਨੇ ਦਾ ਨੋਟਿਸ ਦਿੱਤਾ ਗਿਆ ਹੈ

ਛੁੱਟੀ ਤੋਂ ਪਰਤਣ ਤੋਂ ਬਾਅਦ ਡਾ: ਔਲਖ ਨੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਡਿਪਟੀ ਡਾਇਰੈਕਟਰ ਦਾ ਅਹੁਦਾ ਸੰਭਾਲਦਿਆਂ ਹੀ ਡਾਇਰੈਕਟਰ ਸਿਹਤ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈਣ ਲਈ 3 ਮਹੀਨਿਆਂ ਦਾ ਨੋਟਿਸ ਦਿੱਤਾ ਹੈ। ਹਾਲਾਂਕਿ ਡਾ: ਔਲਖ ਦੀ ਸੇਵਾਮੁਕਤੀ ਜਨਵਰੀ 2025 ਵਿੱਚ ਹੋਣੀ ਸੀ।

ਸੁਤੰਤਰਤਾ ਦਿਵਸ ਤੇ ਪ੍ਰਵੇਸ਼ ਤੇ ਰੋਸ ਪ੍ਰਗਟ ਕੀਤਾ

ਦੱਸ ਦਈਏ ਕਿ ਸੁਤੰਤਰਤਾ ਦਿਵਸ ਸਮਾਰੋਹ ‘ਚ ਡਾ.ਜਸਬੀਰ ਸਿੰਘ ਔਲਖ ਨੂੰ ਪੁਲਿਸ ਵੱਲੋਂ ਐਂਟਰੀ ਨਾ ਦੇਣ ਦਾ ਮਾਮਲਾ ਚਰਚਾ ‘ਚ ਸੀ। ਇਸ ਤੋਂ ਬਾਅਦ ਪੁਲਿਸ ਕਮਿਸ਼ਨਰ ਵੱਲੋਂ ਇੱਕ ਸਬ ਇੰਸਪੈਕਟਰ ਅਤੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਡਾਕਟਰ ਜਸਬੀਰ ਸਿੰਘ ਔਲਖ ਦੇ ਤਬਾਦਲੇ ਦੇ ਆਰਡਰ ਵੀ ਆ ਗਏ ਸਨ। ਉਨ੍ਹਾਂ ਨੂੰ ਡਾਇਰੈਕਟਰ ਸਿਹਤ ਚੰਡੀਗੜ੍ਹ ਦੇ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ।

ਇਹ ਵੀ ਚਰਚਾ ਸੀ ਕਿ ਡਾ: ਔਲਖ ਦੀ ਬਦਲੀ ਉਕਤ ਵਿਵਾਦ ਕਾਰਨ ਹੋਈ ਹੈ। ਡਾ: ਔਲਖ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਕੇ ਮਾਮਲਾ ਸਪੱਸ਼ਟ ਕਰ ਦਿੱਤਾ ਸੀ ਕਿ ਆਜ਼ਾਦੀ ਦਿਹਾੜੇ ‘ਤੇ ਹੋਏ ਵਿਵਾਦ ਦਾ ਉਨ੍ਹਾਂ ਦੇ ਤਬਾਦਲੇ ਨਾਲ ਕੋਈ ਸਬੰਧ ਨਹੀਂ ਸੀ | ਉਨ੍ਹਾਂ ਦਾ ਤਬਾਦਲਾ ਸਿਆਸੀ ਦਬਾਅ ਹੇਠ ਕੀਤਾ ਗਿਆ ਹੈ।

 

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਸਾਈਬਰ ਕਰਾਇਮ ਵੱਲੋਂ ਲੋਕਾਂ ਦੇ 7-8 ਮੋਬਾਇਲ ਫੋਨ ਟਰੇਸ ਕਰਕੇ ਉਹਨਾਂ ਦੇ ਕੀਤੇ ਹਵਾਲੇ ||Punjab News

0

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਸਾਈਬਰ ਕਰਾਇਮ ਵੱਲੋਂ ਲੋਕਾਂ ਦੇ 7-8 ਮੋਬਾਇਲ ਫੋਨ ਟਰੇਸ ਕਰਕੇ ਉਹਨਾਂ ਦੇ ਕੀਤੇ ਹਵਾਲੇ

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ, ਲੋਕਾਂ ਦੇ 78 ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਸਪੂਰਦ ਕੀਤੇ ਗਏ।

ਰਣਜੀਤ ਸਿੰਘ ਢਿਲੋਂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਹਰਕਮਲ ਕੌਰ ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਵਿਜ਼ੇ ਕੁਮਾਰ, ਏ.ਸੀ.ਪੀ ਸਾਈਬਰ ਕਰਾਇਮ, ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਥਾਣਾ ਸਾਈਬਰ ਕਰਾਇਮ, ਅੰਮ੍ਰਿਤਸਰ ਇੰਸਪੈਕਟਰ ਰਾਜਬੀਰ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਹ ਮੋਬਾਇਲ ਫੋਨ ਟਰੇਸ ਕੀਤੇ ਗਏ ਹ

ਇਹ ਵੀ ਪੜ੍ਹੋ –  ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਪੂਰਾ ਵੇਰਵਾ

ਉਹਨਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕਰਾਇਮ ਕੋਲ ਪਬਲਿਕ ਨੇ ਮੋਬਾਇਲ ਫੋਨ ਚੌਰੀ/ਗੁੰਮ ਹੋਣ ਦੀਆਂ ਰਿਪੋਰਟਾ ਦਰਜ਼ ਕਰਵਾਈਆਂ ਗਈਆਂ ਸਨ। ਜਿਸਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕਰਾਈਮ, ਅਮ੍ਰਿਤਸਰ ਸਿਟੀ ਵੱਲੋਂ 02 ਮਹੀਨੇ (ਜੁਲਾਈ-ਅਗਸਤ/2024) ਦੋਰਾਨ ਕੁੱਲ 78 ਮੋਬਾਈਲ ਫੋਨ ਜਿੰਨਾਂ ਨੂੰ ਵਿਦੇਸ਼ ਦੁਬੱਈ, ਦੂਜ਼ੀਆਂ ਸਟੇਟਾਂ ਜੰਮੂ-ਕਸ਼ਮੀਰ, ਬਿਹਾਰ, ਰਾਜਸਥਾਨ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਭਾਲ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ।

ਸਾਂਝ ਕੇਂਦਰ ਜਾਂ CEIR ਪੋਰਟਲ ਤੇ ਮਿਸਿੰਗ ਰਿਪੋਰਟ ਦਰਜ

ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ CEIR ਪੋਰਟਲ ਤੇ ਮਿਸਿੰਗ ਰਿਪੋਰਟ ਦਰਜ਼ ਕਰਵਾਈ ਜਾਵੇ ਤਾਂ ਜੋ ਮੋਬਾਇਲ ਫੋਨ ਨੂੰ ਕੋਈ ਸ਼ਰਾਰਤੀ ਅਨਸਰ ਮਿਸ ਸੂਜ਼ ਨਾ ਕਰ ਸਕੇ। ਜੇਕਰ ਕਿਸੇ ਨੂੰ ਗੁੰਮ ਹੋਇਆ ਮੋਬਾਇਲ ਫੋਨ ਮਿਲਦਾ ਹੈ ਤਾਂ ਉਸਨੂੰ ਪੁਲਿਸ ਨੂੰ ਦਿੱਤਾ ਜਾਵੇ ਤਾਂ ਜੋ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਨੂੰ ਵਾਪਸ ਕੀਤਾ ਜਾ ਸਕੇ। ਡਿਜ਼ੀਟਲ ਟਰਾਂਜ਼ੇਸ਼ਨਾਂ, ਕਿਸੇ ਤਰ੍ਹਾਂ ਦੀ ਐਪ, ਵੈਬਸਾਈਟਾਂ ਲਿੰਕਾਂ ਨੂੰ ਓਪਰੇਟ ਕਰਨ ਸਮੇਂ ਸੁਚੇਤ ਹੋ ਕੇ ਕੰਮ ਕੀਤਾ ਜਾਵੇ ਅਤੇ ਆਪਣਾਂ ਓ.ਟੀ.ਪੀ ਕਿਸੇ ਵੀ ਸੂਰਤ ਵਿੱਚ ਕਿਸੇ ਅਜ਼ਨਬੀ ਨਾਲ ਕਦੇ ਵੀ ਸਾਂਝਾਂ ਨਾ ਕੀਤਾ ਜਾਵੇ।

 ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਪੂਰਾ ਵੇਰਵਾ || Educational News

0

 ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਪੂਰਾ ਵੇਰਵਾ

 

ਜਵਾਹਰ ਨਵੋਦਿਆ ਵਿਦਿਆਲਿਆ (JNV) ਨੇ ਅਕਾਦਮਿਕ ਸਾਲ 2025-26 ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਜਵਾਹਰ ਨਵੋਦਿਆ ਵਿਦਿਆਲਿਆ ਦੀ 6ਵੀਂ ਜਮਾਤ ਵਿੱਚ ਦਾਖਲਾ ਕਰਵਾਉਣਾ ਚਾਹੁੰਦੇ ਹਨ, ਉਹ 16 ਸਤੰਬਰ 2024 ਤੱਕ JNV navodaya.gov.in ਦੀ ਅਧਿਕਾਰਤ ਵੈੱਬਸਾਈਟ ਉਤੇ ਬਿਨੈ ਪੱਤਰ ਭਰ ਸਕਦੇ ਹਨ। ਜਵਾਹਰ ਨਵੋਦਿਆ ਵਿਦਿਆਲਿਆ ਕਲਾਸ 6 ਵਿਚ ਦਾਖਲੇ ਦੀ ਆਖਰੀ ਮਿਤੀ ਨਹੀਂ ਵਧਾਈ ਜਾਵੇਗੀ।

ਇਹ ਵੀ ਪੜ੍ਹੋ- ਲੁਧਿਆਣਾ ‘ਚ ਸਿਲੰਡਰ ਫਟਿਆ, ਅੱਗ ਲੱਗਣ ਕਾਰਨ ਔਰਤ ਝੁਲਸੀ

ਜਵਾਹਰ ਨਵੋਦਿਆ ਵਿਦਿਆਲਿਆ ਨੂੰ ਦੇਸ਼ ਦੇ ਚੋਟੀ ਦੇ ਸਰਕਾਰੀ ਸਕੂਲਾਂ ਵਿਚ ਗਿਣਿਆ ਜਾਂਦਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਬੋਰਡਿੰਗ ਦੀ ਸਹੂਲਤ ਵੀ ਮਿਲਦੀ ਹੈ। ਜਵਾਹਰ ਨਵੋਦਿਆ ਵਿਦਿਆਲਿਆ ਵਿਚ ਕੋਈ ਟਿਊਸ਼ਨ ਜਾਂ ਬੋਰਡਿੰਗ ਫੀਸ ਨਹੀਂ ਲਈ ਜਾਂਦੀ, ਪਰ ਇੱਥੇ ਦਾਖਲਾ ਲੈਣਾ ਬਹੁਤ ਮੁਸ਼ਕਲ ਹੈ। ਜਵਾਹਰ ਨਵੋਦਿਆ ਵਿਦਿਆਲਿਆ ਕਲਾਸ 6 ਵਿਚ ਦਾਖਲੇ ਲਈ ਵਿਦਿਆਰਥੀਆਂ ਨੂੰ ਇੱਕ ਮੁਸ਼ਕਲ ਦਾਖਲਾ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ। ਦੱਸ ਦਈਏ ਕਿ ਇੱਥੇ ਹਰ ਸਾਲ ਵੱਡੀ ਗਿਣਤੀ ਵਿਦਿਆਰਥੀ ਦਾਖਲੇ ਲਈ ਅਪਲਾਈ ਕਰਦੇ ਹਨ।

ਕੌਣ ਦਾਖਲਾ ਲੈ ਸਕਦਾ ਹੈ?

ਜਵਾਹਰ ਨਵੋਦਿਆ ਵਿਦਿਆਲਿਆ 6ਵੀਂ ਜਮਾਤ ਵਿਚ ਇਸ ਸਾਲ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਹੀ ਦਾਖ਼ਲਾ ਲੈ ਸਕਦੇ ਹਨ। ਦੱਸ ਦਈਏ ਕਿ ਵਿਦਿਆਰਥੀ ਆਪਣੇ ਜ਼ਿਲ੍ਹੇ ਵਿਚ ਸਥਿਤ ਨਵੋਦਿਆ ਵਿਦਿਆਲਿਆ ਵਿਚ ਹੀ ਦਾਖ਼ਲਾ ਲੈ ਸਕਦੇ ਹਨ, ਕਿਸੇ ਹੋਰ ਜ਼ਿਲ੍ਹੇ ਵਿਚ ਨਹੀਂ। ਇਸ ਸਰਕਾਰੀ ਸਕੂਲ ਵਿਚ ਦਾਖ਼ਲੇ ਲਈ ਬਿਨੈ ਪੱਤਰ ਦਾਖਲ ਕਰਨ ਸਮੇਂ ਬੱਚੇ ਦਾ ਰਿਹਾਇਸ਼ੀ ਸਰਟੀਫਿਕੇਟ ਵੀ ਜਮ੍ਹਾਂ ਕਰਵਾਉਣਾ ਜ਼ਰੂਰੀ ਹੈ। ਵਿਦਿਆਰਥੀ ਨਵੋਦਿਆ ਵਿਦਿਆਲਿਆ ਦੀ ਪ੍ਰਵੇਸ਼ ਪ੍ਰੀਖਿਆ ਸਿਰਫ਼ ਇਕ ਵਾਰ ਹੀ ਦੇ ਸਕਦੇ ਹਨ।

ਦਾਖਲੇ ਲਈ ਯੋਗਤਾ ਦੇ ਮਾਪਦੰਡ ਕੀ ਹਨ?

ਜਵਾਹਰ ਨਵੋਦਿਆ ਵਿਦਿਆਲਿਆ ਵਿਚ 6ਵੀਂ ਜਮਾਤ ਵਿਚ ਦਾਖ਼ਲੇ ਲਈ ਸਿਰਫ਼ ਉਹ ਵਿਦਿਆਰਥੀ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ 3, 4 ਅਤੇ 5ਵੀਂ ਜਮਾਤ ਵਿੱਚ ਪੂਰਾ ਸਮਾਂ ਪੜ੍ਹਿਆ ਹੋਵੇ। ਇਸ ਤੋਂ ਇਲਾਵਾ ਉਨ੍ਹਾਂ ਦਾ ਹਰ ਜਮਾਤ ਪਾਸ ਕਰਨਾ ਵੀ ਜ਼ਰੂਰੀ ਹੈ। ਨਵੋਦਿਆ ਵਿਦਿਆਲਿਆ ਵਿਚ ਕਿਸੇ ਵੀ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ 75 ਪ੍ਰਤੀਸ਼ਤ ਸੀਟਾਂ ਰਾਖਵੀਆਂ ਹਨ। ਜਦੋਂ ਕਿ ਬਾਕੀ 25% ਸੀਟਾਂ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਲਈ ਉਪਲਬਧ ਹਨ।

 

 

40 ਵਰ੍ਹਿਆਂ ਬਾਅਦ ਮਿਲੀ ਨਿਆਂ! 1984 ਸਿੱਖ ਕਤਲੇਆਮ ‘ਚ ਜਗਦੀਸ਼ ਟਾਈਟਲਰ ਦੋਸ਼ੀ ਕਰਾਰ || Breaking News

0
Justice after 40 years! Jagdish Tytler found guilty in 1984 Sikh massacre

40 ਵਰ੍ਹਿਆਂ ਬਾਅਦ ਮਿਲੀ ਨਿਆਂ! 1984 ਸਿੱਖ ਕਤਲੇਆਮ ‘ਚ ਜਗਦੀਸ਼ ਟਾਈਟਲਰ ਦੋਸ਼ੀ ਕਰਾਰ

ਦਿੱਲੀ ਰਾਉਜ਼ ਐਵੇਨਿਊ ਅਦਾਲਤ ਨੇ ਸ਼ੁੱਕਰਵਾਰ ਨੂੰ CBI ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ | ਜਿਸ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਸੀ। ਅਦਾਲਤ ਨੇ ਟਾਈਟਲਰ ਵਿਰੁੱਧ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 143, 147 153ਏ, 188, 295, 436, 451, 380, 149, 302 ਅਤੇ 109 ਦੇ ਤਹਿਤ ਦੋਸ਼ ਤੈਅ ਕੀਤੇ ਹਨ | ਮਾਮਲੇ ਦੀ ਅਗਲੀ ਸੁਣਵਾਈ 13 ਸਤੰਬਰ ਨੂੰ ਹੋਵੇਗੀ |

“ਭੜਕਾਉਣ” ਦਾ ਲਗਾਇਆ ਸੀ ਦੋਸ਼

ਮਈ 2023 ਵਿੱਚ ਦਾਇਰ ਆਪਣੀ ਚਾਰਜਸ਼ੀਟ ਵਿੱਚ, CBI ਨੇ ਟਾਈਟਲਰ, ਇੱਕ ਸਾਬਕਾ ਕੇਂਦਰੀ ਮੰਤਰੀ ਉੱਤੇ 1 ਨਵੰਬਰ, 1984 ਨੂੰ ਪੁਲ ਬੰਗਸ਼ ਗੁਰਦੁਆਰੇ ਦੇ ਨੇੜੇ ਇਕੱਠੀ ਹੋਈ ਭੀੜ ਨੂੰ “ਭੜਕਾਉਣ” ਦਾ ਦੋਸ਼ ਲਗਾਇਆ ਸੀ।

ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰ ਦਿੱਤਾ ਹੈ!…

ਇੱਕ ਗਵਾਹ ਦਾ ਹਵਾਲਾ ਦਿੰਦੇ ਹੋਏ, ਇਹ ਦਾਅਵਾ ਕੀਤਾ ਗਿਆ ਕਿ ਟਾਈਟਲਰ ਗੁਰਦੁਆਰੇ ਦੇ ਸਾਹਮਣੇ ਇੱਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਤੋਂ ਉਤਰਿਆ ਅਤੇ ਭੀੜ ਨੂੰ ਭੜਕਾਇਆ, “ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰ ਦਿੱਤਾ ਹੈ!” ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸ ਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਕੀਤੀ ਗਈ ਹੱਤਿਆ ਤੋਂ ਗੁੱਸੇ ਵਿੱਚ ਆਈ ਭੀੜ ਨੇ ਉਦੋਂ ਤਿੰਨ ਲੋਕਾਂ ਨੂੰ ਮਾਰ ਦਿੱਤਾ ਸੀ।

ਇਹ ਵੀ ਪੜ੍ਹੋ : ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ”ਅਟੈਚ” ਹੋਇਆ ਰਿਲੀਜ਼,1 ਮਿੰਟ ‘ਚ ਮਿਲੇ ਇੰਨੇ ਲੱਖ ਵਿਊਜ਼

ਇੱਕ ਸੈਸ਼ਨ ਅਦਾਲਤ ਨੇ ਪਿਛਲੇ ਸਾਲ ਅਗਸਤ ਵਿੱਚ ਟਾਈਟਲਰ ਨੂੰ 1 ਲੱਖ ਰੁਪਏ ਦੇ ਨਿੱਜੀ ਮੁਚੱਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ‘ਤੇ ਅਗਾਊਂ ਜ਼ਮਾਨਤ ਦਿੱਤੀ ਸੀ। ਕੇਂਦਰੀ ਜਾਂਚ ਏਜੰਸੀ ਨੇ ਟਾਈਟਲਰ ਵਿਰੁੱਧ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 147 (ਦੰਗੇ), 109 (ਉਕਸਾਉਣਾ) ਸਮੇਤ 302 (ਕਤਲ) ਸਮੇਤ ਹੋਰ ਧਾਰਾਵਾਂ ਤਹਿਤ ਦੋਸ਼ ਲਾਏ ਹਨ।

 

 

 

 

 

 

 

 

 

 

 

 

 

ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ”ਅਟੈਚ” ਹੋਇਆ ਰਿਲੀਜ਼,1 ਮਿੰਟ ‘ਚ ਮਿਲੇ ਇੰਨੇ ਲੱਖ ਵਿਊਜ਼ || Entertainment News

0
Singer Sidhu Moosewala's song "Attach" was released, got so many lakh views in 1 minute.

ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ”ਅਟੈਚ” ਹੋਇਆ ਰਿਲੀਜ਼,1 ਮਿੰਟ ‘ਚ ਮਿਲੇ ਇੰਨੇ ਲੱਖ ਵਿਊਜ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਚੰਗੀ ਖ਼ਬਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ 1 ਮਿੰਟ ‘ਚ 1 ਲੱਖ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਸ਼ੁਭਦੀਪ ਸਿੰਘ ਸਿੱਧੂ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ 8ਵਾਂ ਗੀਤ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਗੀਤ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ”ਅਟੈਚ” ਨੇ ਸੰਗੀਤ ਜਗਤ ”ਚ ਧੂਮ ਮਚਾ ਦਿੱਤੀ ਹੈ।

ਸਟੀਲ ਬੈਂਗਲਸ ਅਤੇ ਬ੍ਰਿਟਿਸ਼ ਰੈਪਰ ਫਰੈਡੋ ਨੇ ਕੀਤਾ ਹਿੱਪ-ਹੌਪ

ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਸਾਥ ਬ੍ਰਿਟਿਸ਼ ਰੈਪਰ ਤੇ ਗਾਇਕ Fredo ਅਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। ਉਹਨਾਂ ਨੇ ਗੀਤ ਵਿੱਚ ਹਿੱਪ-ਹੌਪ ਅਤੇ ਰੈਪ ਕੀਤਾ ਹੈ | ਲੋਕਾਂ ਵਲੋਂ ਨਵੇਂ ਗੀਤ ‘Attach’ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣਗੇ ਗੀਤ

ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਮਹੀਨੇ 23 ਜੂਨ 2022 ਨੂੰ ਉਸਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਸਦਾ ਦੂਜਾ ਗੀਤ ‘ਵਾਰ’ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਸਿਰਲੇਖ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਨ੍ਹਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਜਾਰੀ ਕੀਤਾ ਗਿਆ ਸੀ। ਸਿੱਧੂ ਦਾ 6ਵਾਂ ਗੀਤ ‘ਡਰਿੱਪੀ’ 2 ਫਰਵਰੀ 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ 2024 ਨੂੰ ਅਤੇ ਅੱਜ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਹੋਇਆ ਸੀ।

ਇਹ ਵੀ ਪੜ੍ਹੋ : ‘ਤਾਰਕ ਮਹਿਤਾ’ ‘ਚ ਮਹਿਤਾ ਜੀ ਦਾ ਰੋਲ ਨਿਭਾਉਣ ਵਾਲੇ Shailesh Lodha ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

29 ਮਈ 2022 ਨੂੰ ਸਿੱਧੂ ਦੀ ਕਰ ਦਿੱਤੀ ਗਈ ਸੀ ਹੱਤਿਆ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਮੂਸੇਵਾਲਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ | ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ‘ਚ ਨਹੀਂ ਰਹੇ, ਪਰ ਲੋਕਾਂ ਦੇ ਦਿਲਾਂ ‘ਚ ਉਹ ਅਜੇ ਵੀ ਜ਼ਿੰਦਾ ਹੈ। ਲੋਕ ਸਿੱਧੂ ਦੇ ਕਈ ਹਿੱਟ ਗੀਤਾਂ ਕਾਰਨ ਉਨ੍ਹਾਂ ਨੂੰ ਯਾਦ ਕਰਦੇ ਹਨ। ਜਦੋਂ ਵੀ ਉਨ੍ਹਾਂ ਦਾ ਨਵਾਂ ਗੀਤ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ‘ਸਿੱਧੂ ਵਾਪਸ ਆ ਗਿਆ ਹੈ’।

 

 

 

 

 

‘ਤਾਰਕ ਮਹਿਤਾ’ ‘ਚ ਮਹਿਤਾ ਜੀ ਦਾ ਰੋਲ ਨਿਭਾਉਣ ਵਾਲੇ Shailesh Lodha ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ || Entertainment News

0
Shailesh Lodha, who played the role of Mehta in 'Taarak Mehta', suffered a mountain of grief, his father passed away.

‘ਤਾਰਕ ਮਹਿਤਾ’ ‘ਚ ਮਹਿਤਾ ਜੀ ਦਾ ਰੋਲ ਨਿਭਾਉਣ ਵਾਲੇ Shailesh Lodha ‘ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਫੇਮ ਅਦਾਕਾਰ ਸ਼ੈਲੇਸ਼ ਲੋਢਾ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ | ਅਭਿਨੇਤਾ ਦੇ ਪਿਤਾ ਸ਼ਿਆਮ ਸਿੰਘ ਲੋਢਾ ਦਾ ਜੋਧਪੁਰ ‘ਚ ਦਿਹਾਂਤ ਹੋ ਗਿਆ ਹੈ |  ਸ਼ੈਲੇਸ਼ ਨੇ ਆਪਣੇ ਪਿਤਾ ਦੇ ਦੇਹਾਂਤ ਦੀ ਖਬਰ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਨਾਲ ਸਾਂਝੀ ਕੀਤੀ। ਪੋਸਟ ਦੇ ਜ਼ਰੀਏ, ਸ਼ੈਲੇਸ਼ ਲੋਢਾ ਨੇ ਆਪਣੇ ਪਿਤਾ ਨਾਲ ਆਪਣੇ ਡੂੰਘੇ ਸਬੰਧਾਂ ਅਤੇ ਉਸਦੇ ਪਿਤਾ ਦੁਆਰਾ ਉਸਦੇ ਜੀਵਨ ‘ਤੇ ਪਾਏ ਗਏ ਮਹੱਤਵਪੂਰਣ ਪ੍ਰਭਾਵ ਨੂੰ ਦਰਸਾਇਆ।

ਸ਼ੈਲੇਸ਼ ਲੋਢਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਕੀਤਾ ਸਾਂਝਾ

ਸ਼ੈਲੇਸ਼ ਲੋਢਾ ਨੇ ਆਪਣੇ ਪਿਤਾ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਸਾਂਝਾ ਕੀਤਾ ਅਤੇ ਲਿਖਿਆ,’ਮੈਂ ਜੋ ਵੀ ਹਾਂ, ਤੁਹਾਡਾ ਪਰਛਾਵਾਂ ਹਾਂ, ਅੱਜ ਸੂਰਜ ਨੇ ਦੁਨੀਆ ਨੂੰ ਰੌਸ਼ਨ ਕਰ ਦਿੱਤਾ ਪਰ ਮੇਰੀ ਜ਼ਿੰਦਗੀ ‘ਚ ਹਨੇਰਾ ਹੋ ਗਿਆ, ਪਾਪਾ ਨੇ ਦੁਨੀਆ ਛੱਡ ਦਿੱਤਾ, ਹੰਝੂਆਂ ਦੀ ਭਾਸ਼ਾ ਹੁੰਦੀ ‘ਤਾਂ ਕੁੱਝ ਲਿਖ ਪਾਉਂਦਾ, ਇੱਕ ਵਾਰ ਫਿਰ ਕਹਿ ਦੇਵੋਂ ‘ਬਬਲੂ’।” ਸ਼ੈਲੇਸ਼ ਲੋਢਾ ਦੇ ਮ੍ਰਿਤਕ ਪਿਤਾ ਦਾ ਅੰਤਿਮ ਸੰਸਕਾਰ ਜੋਧਪੁਰ ਦੇ ਸ਼ਿਵਾਂਚੀ ਗੇਟ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ।

ਇਹ ਵੀ ਪੜ੍ਹੋ : ਸੁੱਚਾ ਸੂਰਮਾ ਨੇ ਪੰਜਾਬੀ ਸਿਨੇਮਾ ਵਿੱਚ ਨਵਾਂ ਟ੍ਰੈਂਡ ਕੀਤਾ ਸੈੱਟ , ਫੈਨਸ ਦੁਆਰਾ ਕੀਤਾ ਜਾ ਰਿਹਾ ਪਰਮੋਸ਼ਨ

15 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਿਹਾ ਸ਼ੋਅ

ਸ਼ੈਲੇਸ਼ ਤਾਰਕ ਮਹਿਤਾ ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੈ। ਹਾਲਾਂਕਿ, ਅਦਾਕਾਰ ਨੇ ਸ਼ੋਅ ਛੱਡ ਦਿੱਤਾ। ‘ਤਾਰਕ ਮਹਿਤਾ ਕਾ ਉਲਟ ਚਸ਼ਮਾ’ 15 ਸਾਲਾਂ ਤੋਂ ਸਫਲਤਾਪੂਰਵਕ ਚੱਲ ਰਹੀ ਹੈ। ਸ਼ੋਅ ਵਿੱਚ ਦਿਲੀਪ ਜੋਸ਼ੀ ਜੇਠਾਲਾਲ ਦਾ ਕਿਰਦਾਰ ਨਿਭਾਅ ਰਹੇ ਹਨ। ਦਿਸ਼ਾ ਵਕਾਨੀ ਨੇ ਦਯਾ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਉਹ ਹੁਣ ਸ਼ੋਅ ਦਾ ਹਿੱਸਾ ਨਹੀਂ ਹੈ।

 

 

 

 

 

 

ਸੁੱਚਾ ਸੂਰਮਾ ਨੇ ਪੰਜਾਬੀ ਸਿਨੇਮਾ ਵਿੱਚ ਨਵਾਂ ਟ੍ਰੈਂਡ ਕੀਤਾ ਸੈੱਟ , ਫੈਨਸ ਦੁਆਰਾ ਕੀਤਾ ਜਾ ਰਿਹਾ ਪਰਮੋਸ਼ਨ || Entertainment News

0
Sucha Soorma has set a new trend in Punjabi cinema, promotion is being done by fans

ਸੁੱਚਾ ਸੂਰਮਾ ਨੇ ਪੰਜਾਬੀ ਸਿਨੇਮਾ ਵਿੱਚ ਨਵਾਂ ਟ੍ਰੈਂਡ ਕੀਤਾ ਸੈੱਟ , ਫੈਨਸ ਦੁਆਰਾ ਕੀਤਾ ਜਾ ਰਿਹਾ ਪਰਮੋਸ਼ਨ

‘ਸੁੱਚਾ ਸੂਰਮਾ’ ਸਿਰਫ਼ ਇਕ ਫ਼ਿਲਮ ਹੀ ਨਹੀਂ ਹੈ—ਇਹ ਇਕ ਟ੍ਰੈਂਡਸੈਟਰ ਹੈ ਜਿਸ ਨੇ ਪੰਜਾਬੀ ਸਿਨੇਮਾ ਵਿੱਚ ਤੂਫ਼ਾਨ ਲਿਆ ਦਿੱਤਾ ਹੈ। ਆਪਣੇ ਦਮਦਾਰ ਥੀਮ ਸੌਂਗ ਨਾਲ ਸ਼ਿਖਰਾਂ ਨੂੰ ਛੂਹਣ ਤੋਂ ਬਾਅਦ, ‘ਸੁੱਚਾ ਸੂਰਮਾ’ ਹੁਣ ਇਕ ਅਨੌਖੇ ਕਾਰਨ ਲਈ ਚਰਚਾ ਵਿੱਚ ਹੈ।

ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਫੈਨਸ ਨੇ ਬੱਬੂ ਮਾਨ ਦੇ ਸਪੋਰਟ ਵਿੱਚ ਪ੍ਰਦਰਸ਼ਨ ਕਰਦੇ ਹੋਏ, ਖੁਦ ਹੀ ਫ਼ਿਲਮ ਦੇ ਪੋਸਟਰ ਪ੍ਰਿੰਟ ਕਰਵਾਏ ਅਤੇ ਇਸ ਦਾ ਪਰਮੋਸ਼ਨ ਕੀਤਾ। ਇਸ ਤਰ੍ਹਾਂ ਦਾ ਫੈਨਸ-ਪ੍ਰੇਰਿਤ ਪਰਮੋਸ਼ਨ, ਜੋ ਅਜੇ ਤੱਕ ਸਿਰਫ਼ ਦੱਖਣੀ ਭਾਰਤੀ ਸਿਨੇਮਾ ਵਿੱਚ ਹੁੰਦਾ ਸੀ, ਹੁਣ ਪੰਜਾਬੀ ਫ਼ਿਲਮ ਉਦਯੋਗ ਵਿੱਚ ਵੀ ਹੋ ਰਿਹਾ ਹੈ ਅਤੇ ਇਸਦਾ ਸਿਹਰਾ ‘ਸੁੱਚਾ ਸੂਰਮਾ’ ਨੂੰ ਜਾਂਦਾ ਹੈ।

ਫ਼ਿਲਮ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋ ਰਿਹਾ

‘ਸੁੱਚਾ ਸੂਰਮਾ’ ਨੇ ਫੈਨਸ ਦੀ ਭਾਗੀਦਾਰੀ ਨੂੰ ਇਕ ਨਵੇਂ ਪੱਧਰ ‘ਤੇ ਪਹੁੰਚਾ ਦਿੱਤਾ ਹੈ, ਅਤੇ ਇਹ ਪੰਜਾਬ ਵਿੱਚ ਫ਼ਿਲਮਾਂ ਦੇ ਪਰਮੋਸ਼ਨ ਦਾ ਇਕ ਨਵਾਂ ਮਾਪਦੰਡ ਸਥਾਪਿਤ ਕਰ ਰਿਹਾ ਹੈ। ਇਹ ਸਿਰਫ਼ ਇਕ ਫ਼ਿਲਮ ਹੀ ਨਹੀਂ ਹੈ; ਇਹ ਇਕ ਸਾਂਸਕ੍ਰਿਤਿਕ ਘਟਨਾ ਹੈ ਅਤੇ ਇਹ ਟ੍ਰੈਂਡ ਅੱਗੇ ਵਧਦਾ ਜਾ ਰਿਹਾ ਹੈ। ਫ਼ਿਲਮ ਦਾ ਟ੍ਰੇਲਰ ਜਲਦ ਹੀ ਰਿਲੀਜ਼ ਹੋ ਰਿਹਾ ਹੈ। ਇਸ ਦੀ ਝਲਕ ਦੇਖਣ ਲਈ ਤਿਆਰ ਹੋ ਜਾਓ।

ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ

ਸਾਗਾ ਸਟੂਡੀਓਜ਼ ਅਤੇ ਸੈਵਨ ਕਲਰਜ਼ ਇਸ ਫ਼ਿਲਮ ਨੂੰ ਇਕੱਠੇ ਪੇਸ਼ ਕਰ ਰਹੇ ਹਨ। ਇਸ ਲੋਕ ਕਥਾ ਦੇ ਮਹਾਨਾਇਕ ਦਾ ਅਦਭੁਤ ਤੇ ਅਨੂਠਾ ਅਨੁਭਵ ਥੀਏਟਰ ਵਿੱਚ ਹੀ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਇਥੇ ਜ਼ਿਕਰਯੋਗ ਗੱਲ ਇਹ ਹੈ ਕਿ ਇਸ ਫਿਲਮ ਵਿੱਚ ਸਾਰੇ ਵੱਖ-ਵੱਖ ਕਲਾਕਾਰਾਂ ਦੇ ਜਬਰਦਸਤ ਪ੍ਰਦਰਸ਼ਨ ਦੇਖਣ ਨੂੰ ਮਿਲਣਗੇ ਅਤੇ ਕੋਈ ਸਧਾਰਨ ਚਿਹਰੇ ਨਹੀਂ ਹੋਣਗੇ। ਪਾਵਰਫੁਲ ਵਿਸ਼ਾ ਅਤੇ ਵਧੀਆ ਕਲਾਕਾਰਾਂ ਦੁਆਰਾ ਨਿਭਾਈਆਂ ਗਈਆਂ ਭੂਮਿਕਾਵਾਂ ਇਕ ਇਤਿਹਾਸ ਰਚਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜ ਸਿੱਖ ਸਾਹਿਬਾਨਾਂ ਦਾ ਵੱਡਾ ਫੈਸਲਾ, ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਦਿੱਤਾ ਗਿਆ ਕਰਾਰ

ਇਸ ਫਿਲਮ ਦਾ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ ਅਤੇ ਇਸ ਫਿਲਮ ਵਿੱਚ ਡੀ.ਓ.ਪੀ ਦੇ ਤੌਰ ਤੇ ਇੰਦਰਜੀਤ ਬੰਸਲ ਨੇ ਕੰਮ ਕੀਤਾ ਹੈ। ਸੁੱਚਾ ਸੂਰਮਾ ਦਾ ਸੰਗੀਤ ਸਾਗਾ ਮਿਊਜ਼ਿਕ ਦੇ ਅਧਿਕਾਰਕ ਹੈਂਡਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 20 ਸਤੰਬਰ, 2024 ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਲਈ ਤਿਆਰ ਹੈ।

 

 

 

 

 

 

 

 

ਪੰਜ ਸਿੱਖ ਸਾਹਿਬਾਨਾਂ ਦਾ ਵੱਡਾ ਫੈਸਲਾ, ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਦਿੱਤਾ ਗਿਆ ਕਰਾਰ || Punjab Update

0
The big decision of the five Sikh Sahibs, Sukhbir Singh Badal was awarded salary

ਪੰਜ ਸਿੱਖ ਸਾਹਿਬਾਨਾਂ ਦਾ ਵੱਡਾ ਫੈਸਲਾ, ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਦਿੱਤਾ ਗਿਆ ਕਰਾਰ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਪੰਜ ਸਾਹਿਬਾਨ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ। ਨਾਲ ਹੀ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਪੰਜ ਸਾਹਿਬਾਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅਕਾਲੀ ਸਰਕਾਰ ਵੇਲੇ ਰਹੇ ਕੈਬਨਿਟ ਮੰਤਰੀਆਂ ਨੂੰ ਵੀ 15 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਦਾ ਆਦੇਸ਼ ਕੀਤਾ ਗਿਆ ਹੈ।

ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮੰਗਣੀ ਪਵੇਗੀ ਮਾਫ਼ੀ

ਸੁਖਬੀਰ ਬਾਦਲ ਨੂੰ ਨਿਮਾਣੇ ਸਿੱਖ ਵਾਂਗ 15 ਦਿਨਾਂ ਦੇ ਅੰਦਰ ਅਕਾਲ ਤਖ਼ਤ ‘ਤੇ ਪੇਸ਼ ਹੋ ਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣੀ ਪਵੇਗੀ। ਜਥੇਦਾਰ ਸਾਹਿਬ ਨੇ ਆਦੇਸ਼ ਦਿੱਤਾ ਕਿ ਜਦੋਂ ਤਕ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੁੰਦੇ ਉਦੋਂ ਤਕ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ।ਜਥੇਦਾਰ ਨੇ ਕਿਹਾ ਕਿ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

22 ਮਿੰਟ ਚੱਲੀ ਮੀਟਿੰਗ ਤੋਂ ਬਾਅਦ ਸੁਣਾਇਆ ਆਪਣਾ ਫੈਸਲਾ

ਤਕਰੀਬਨ 22 ਮਿੰਟ ਚੱਲੀ ਮੀਟਿੰਗ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਨੇ ਆਪਣਾ ਫੈਸਲਾ ਸੁਣਾਇਆ ਹੈ। ਮੀਟਿੰਗ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਬਲਜੀਤ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹਨ।

ਲੁਧਿਆਣਾ ‘ਚ ਸਿਲੰਡਰ ਫਟਿਆ, ਅੱਗ ਲੱਗਣ ਕਾਰਨ ਔਰਤ ਝੁਲਸੀ || Punjab News

0

ਲੁਧਿਆਣਾ ‘ਚ ਸਿਲੰਡਰ ਫਟਿਆ, ਅੱਗ ਲੱਗਣ ਕਾਰਨ ਔਰਤ ਝੁਲਸੀ

ਲੁਧਿਆਣਾ ਦੇ ਹਰਗੋਬਿੰਦ ਨਗਰ ਇਲਾਕੇ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਇੱਕ ਬਜ਼ੁਰਗ ਔਰਤ ਬੁਰੀ ਤਰ੍ਹਾਂ ਝੁਲਸ ਗਈ। ਹਾਦਸੇ ਤੋਂ ਪਹਿਲਾਂ ਔਰਤ ਚਾਹ ਬਣਾ ਰਹੀ ਸੀ। ਅਚਾਨਕ ਸਿਲੰਡਰ ‘ਚੋਂ ਗੈਸ ਲੀਕ ਹੋ ਗਈ। ਧਮਾਕੇ ਤੋਂ ਬਾਅਦ ਰਸੋਈ ‘ਚ ਅੱਗ ਲੱਗ ਗਈ। ਔਰਤ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ। ਪੀੜਤਾ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਤੁਰੰਤ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ।

ਚਾਹ ਬਣਾਉਂਦੇ ਸਮੇਂ ਹਾਦਸਾ ਵਾਪਰਿਆ

ਜਾਣਕਾਰੀ ਦਿੰਦਿਆਂ ਪੀੜਤ ਔਰਤ ਪੁਸ਼ਪਾ (55) ਦੇ ਪਤੀ ਵਲੇਤੀ ਰਾਮ ਨੇ ਦੱਸਿਆ ਕਿ ਦੋਵੇਂ ਪਤੀ-ਪਤਨੀ ਘਰ ‘ਚ ਇਕੱਲੇ ਰਹਿੰਦੇ ਹਨ। ਵੀਰਵਾਰ ਰਾਤ ਉਸ ਦੀ ਪਤਨੀ ਘਰ ਦੀ ਰਸੋਈ ‘ਚ ਚਾਹ ਬਣਾਉਣ ਗਈ ਸੀ, ਜਦੋਂ ਉਹ ਘਰ ਦੇ ਬਾਹਰ ਕਿਸੇ ਜਾਣਕਾਰ ਨਾਲ ਬੈਠਾ ਸੀ। ਫਿਰ ਅਚਾਨਕ ਇਕ ਵੱਡਾ ਧਮਾਕਾ ਹੋਇਆ ਅਤੇ ਉਸ ਨੇ ਦੇਖਿਆ ਕਿ ਉਸ ਦੇ ਘਰ ਨੂੰ ਅੱਗ ਲੱਗ ਗਈ ਸੀ।

ਡਾਕਟਰਾਂ ਨੇ ਪੀ.ਜੀ.ਆਈ

ਵਲੇਤੀ ਰਾਮ ਨੇ ਦੱਸਿਆ ਕਿ ਉਸ ਦੀ ਪਤਨੀ ਪੁਸ਼ਪਾ ਰਸੋਈ ਵਿਚ ਅੱਗ ਦੀ ਲਪੇਟ ਵਿਚ ਆ ਕੇ ਉੱਚੀ-ਉੱਚੀ ਚੀਕ ਰਹੀ ਸੀ। ਫਿਰ ਉਸ ਨੇ ਇਲਾਕੇ ਦੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਆਪਣੀ ਪਤਨੀ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੋਂ ਉਸ ਨੂੰ ਗੰਭੀਰ ਹਾਲਤ ਵਿੱਚ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ।

 ਰਾਤ ​​ਨੂੰ ਹੋਇਆ ਧਮਾਕਾ

ਪੀੜਤਾ ਦੇ ਪਤੀ ਵਲੇਤੀ ਰਾਮ ਅਨੁਸਾਰ ਉਸ ਨੇ ਵੀਰਵਾਰ ਸਵੇਰੇ ਹੀ ਨਵਾਂ ਸਿਲੰਡਰ ਲਗਾਇਆ ਸੀ। ਉਸ ਨੂੰ ਘੱਟ ਹੀ ਪਤਾ ਸੀ ਕਿ ਨਵਾਂ ਸਿਲੰਡਰ ਰਾਤ ਨੂੰ ਉਸ ਦੇ ਘਰ ਹਾਦਸੇ ਦਾ ਕਾਰਨ ਬਣੇਗਾ। ਉਨ੍ਹਾਂ ਦੱਸਿਆ ਕਿ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪਾਣੀ ਪਾ ਕੇ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਕਾਰਨ ਰਸੋਈ ਦਾ ਸਮਾਨ ਸੜ ਕੇ ਸੁਆਹ ਹੋ ਗਿਆ।