300 ਫੁੱਟ ਡੂੰਘੀ ਕੋਲੇ ਦੀ ਖਾਨ ਵਿੱਚ ਅਚਾਨਕ ਆਇਆ ਪਾਣੀ, 48 ਘੰਟਿਆਂ ਤੋਂ ਫਸੇ 9 ਮਜ਼ਦੂਰ
ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਉਮਰਾਂਗਸੋ ਵਿੱਚ 300 ਫੁੱਟ ਡੂੰਘੀ ਕੋਲੇ ਦੀ ਖਾਨ ਵਿੱਚ ਪਿਛਲੇ 48 ਘੰਟਿਆਂ ਤੋਂ ਨੌ ਮਜ਼ਦੂਰ ਫਸੇ ਹੋਏ ਹਨ। ਦਰਅਸਲ, 6 ਜਨਵਰੀ ਨੂੰ ਖਾਨ ਵਿੱਚ ਅਚਾਨਕ ਪਾਣੀ ਭਰ ਗਿਆ ਸੀ। ਮਜ਼ਦੂਰਾਂ ਨੂੰ ਬਚਾਉਣ ਲਈ ਫ਼ੌਜ ਤਾਇਨਾਤ ਕਰ ਦਿੱਤੀ ਗਈ। ਇਹ ਆਪਰੇਸ਼ਨ ਮੰਗਲਵਾਰ ਰਾਤ ਨੂੰ ਰੋਕ ਦਿੱਤਾ ਗਿਆ ਸੀ। ਅੱਜ ਸਵੇਰੇ ਮੁੜ ਤੋਂ ਬਚਾਅ ਕਾਰਜ ਸ਼ੁਰੂ ਹੋ ਗਿਆ ਹੈ।
ਬਚਾਅ ਕਾਰਜ ਜਾਰੀ
NDRF ਅਤੇ SDRF ਦੀਆਂ ਟੀਮਾਂ ਵੀ ਬਚਾਅ ਕਾਰਜ ਚ ਜੁੱਟੀਆਂ ਹੋਈਆਂ ਹਨ। ਇੰਜਨੀਅਰ ਟਾਸਕ ਫੋਰਸ ਦੇ ਨਾਲ ਗੋਤਾਖੋਰ ਅਤੇ ਭਾਰਤੀ ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਮੈਡੀਕਲ ਟੀਮਾਂ ਬਚਾਅ ਵਿੱਚ ਸ਼ਾਮਲ ਹੋ ਗਈਆਂ ਹਨ। ਚਸ਼ਮਦੀਦਾਂ ਦੇ ਬਿਆਨਾਂ ਅਨੁਸਾਰ ਅਚਾਨਕ ਪਾਣੀ ਆ ਗਿਆ ਸੀ, ਜਿਸ ਕਾਰਨ ਮਜ਼ਦੂਰ ਖਾਨ ਵਿੱਚੋਂ ਬਾਹਰ ਨਹੀਂ ਆ ਸਕੇ। ਐਮਰਜੈਂਸੀ ਰਿਸਪਾਂਸ ਟੀਮ, ਸਥਾਨਕ ਅਧਿਕਾਰੀਆਂ ਅਤੇ ਮਾਈਨਿੰਗ ਮਾਹਿਰਾਂ ਦੀਆਂ ਟੀਮਾਂ ਨਾਲ ਬਚਾਅ ਕਾਰਜ ਜਾਰੀ ਹਨ। ਖਾਨ ਵਿੱਚ ਫਸੇ ਮਜ਼ਦੂਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
13 ਰਾਜਾਂ ‘ਚ ਧੁੰਦ ਅਤੇ ਠੰਡ ਦਾ ਅਲਰਟ; 300 ਤੋਂ ਵੱਧ ਉਡਾਣਾਂ ਪ੍ਰਭਾਵਿਤ, ਟਰੇਨ ਦੀ ਰਫਤਾਰ ਵੀ ਪਈ ਮੱਠੀ