ਦਸੰਬਰ ‘ਚ ਕਿਵੇਂ ਰਹੀ ਵਾਹਨਾਂ ਦੀ ਵਿਕਰੀ, FADA ਨੇ ਜਾਰੀ ਕੀਤੀ ਰਿਪੋਰਟ
ਸਾਲ 2024 ਦੇ ਆਖਰੀ ਮਹੀਨੇ ਦਸੰਬਰ 2024 ਦੌਰਾਨ ਦੇਸ਼ ਭਰ ਵਿੱਚ ਕਿੰਨੇ ਵਾਹਨ ਵੇਚੇ ਗਏ ਸਨ? ਇਸ ਸਬੰਧੀ FADA ਵੱਲੋਂ ਇੱਕ ਰਿਪੋਰਟ (FADA report highlights) ਜਾਰੀ ਕੀਤੀ ਗਈ ਹੈ। ਜਿਸ ਵਿੱਚ ਪਿਛਲੇ ਮਹੀਨੇ ਦੌਰਾਨ ਦੇਸ਼ ਭਰ ਵਿੱਚ ਕਿਸ ਹਿੱਸੇ ਵਿੱਚ ਕਿੰਨੇ ਵਾਹਨ ਵਿਕ ਚੁੱਕੇ ਹਨ ਇਸ ਦੀ ਪੂਰੀ ਡਿਟੇਲ ਹੈ। ਮਾਸਿਕ ਅਤੇ ਸਾਲਾਨਾ ਆਧਾਰ ‘ਤੇ ਕਿਸ ਹਿੱਸੇ ਵਿੱਚ ਵਾਹਨਾਂ ਦੀ ਵਿਕਰੀ (December 2024 vehicle sales) ਕਿਵੇਂ ਰਹੀ ਹੈ? ਇਹ ਜਾਣਕਾਰੀ ਅਸੀਂ ਤੁਹਾਨੂੰ ਇਸ ਖਬਰ ‘ਚ ਦੇ ਰਹੇ ਹਾਂ।
ਕਿੰਨੀ ਹੋਈ ਵਿਕਰੀ
ਕੱਲ੍ਹ ਤੋਂ ਸੜਕਾਂ ‘ਤੇ ਫਿਰ ਦੌੜੇਗੀ ਰੋਡਵੇਜ਼ ਤੇ PRTC ਦੀ ਲਾਰੀ, ਹੜਤਾਲ ਹੋਈ ਖਤਮ || Latest News
FADA ਦੁਆਰਾ ਜਾਰੀ ਰਿਪੋਰਟ ਦੇ ਅਨੁਸਾਰ, ਦਸੰਬਰ 2024 ਦੌਰਾਨ ਦੇਸ਼ ਭਰ ਵਿੱਚ ਵਾਹਨਾਂ ਦੀਆਂ ਕੁੱਲ 1756419 ਯੂਨਿਟਾਂ ਵੇਚੀਆਂ ਗਈਆਂ ਸਨ। ਜਿਸ ਵਿੱਚ ਦੋ ਪਹੀਆ ਵਾਹਨ, ਤਿੰਨ ਪਹੀਆ ਵਾਹਨ, ਪ੍ਰਾਈਵੇਟ ਵਾਹਨ, ਵਪਾਰਕ ਵਾਹਨਾਂ ਦੇ ਨਾਲ-ਨਾਲ ਟਰੈਕਟਰ ਵੀ ਸ਼ਾਮਲ ਹਨ। ਰਿਪੋਰਟ ਮੁਤਾਬਕ ਸਭ ਤੋਂ ਵੱਧ ਵਿਕਰੀ ਦੋਪਹੀਆ ਵਾਹਨ ਸੈਗਮੈਂਟ ‘ਚ ਹੋਈ ਹੈ। ਇਸ ਤੋਂ ਬਾਅਦ ਪ੍ਰਾਈਵੇਟ ਵਾਹਨਾਂ ਦੀ ਵਿਕਰੀ ਸਭ ਤੋਂ ਵੱਧ ਦਰਜ ਕੀਤੀ ਗਈ ਹੈ।
ਵੱਡੇ ਗੈਂਗ.ਸਟਰ ਦੇ 2 ਗੁਰਗਿਆਂ ਦਾ ਕੀਤਾ ਐਂਨਕਾਊਂਟਰ || Punjab News
ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ ਦੀ ਰਿਪੋਰਟ ਅਨੁਸਾਰ ਦੇਸ਼ ਭਰ ਵਿੱਚ ਦੋ ਪਹੀਆ ਵਾਹਨਾਂ ਦੀਆਂ 1197742 ਯੂਨਿਟਾਂ ਵੇਚੀਆਂ ਗਈਆਂ ਹਨ। ਇਸ ਤੋਂ ਬਾਅਦ ਨਿੱਜੀ ਵਾਹਨਾਂ ਦੀ ਵਿਕਰੀ 293465 ਯੂਨਿਟ ਰਹੀ। ਦਸੰਬਰ 2024 ਦੌਰਾਨ ਤਿੰਨ ਪਹੀਆ ਵਾਹਨਾਂ ਦੇ ਹਿੱਸੇ ਵਿੱਚ ਕੁੱਲ 93892 ਵਾਹਨ ਵੇਚੇ ਗਏ ਹਨ। ਪਿਛਲੇ ਮਹੀਨੇ ਵਪਾਰਕ ਵਾਹਨਾਂ ਦੇ 72028 ਯੂਨਿਟ ਵੇਚੇ ਗਏ ਸਨ। ਪਿਛਲੇ ਮਹੀਨੇ ਟਰੈਕਟਰ ਸੈਗਮੈਂਟ ਵਿੱਚ 99292 ਯੂਨਿਟ ਵੇਚੇ ਗਏ ਹਨ।
ਕਿਸ ਵਿੱਚ ਆਈ ਗਿਰਾਵਟ
FADA ਦੀ ਰਿਪੋਰਟ ਮੁਤਾਬਕ ਨਾ ਸਿਰਫ ਸਾਲ ਦਰ ਸਾਲ ਸਗੋਂ ਮਾਸਿਕ ਆਧਾਰ ‘ਤੇ ਵੀ ਵਿਕਰੀ ‘ਚ ਕਮੀ ਆਈ ਹੈ। ਰਿਪੋਰਟ ਮੁਤਾਬਕ ਮਾਸਿਕ ਆਧਾਰ ‘ਤੇ 45 ਫੀਸਦੀ ਤੋਂ ਜ਼ਿਆਦਾ ਅਤੇ ਸਾਲਾਨਾ ਆਧਾਰ ‘ਤੇ 12 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ। ਸਭ ਤੋਂ ਜ਼ਿਆਦਾ ਗਿਰਾਵਟ ਦੋ ਪਹੀਆ ਵਾਹਨਾਂ ਦੇ ਹਿੱਸੇ ‘ਚ ਦੇਖਣ ਨੂੰ ਮਿਲੀ ਹੈ। ਯਾਤਰੀ ਕਾਰ ਸੈਗਮੈਂਟ ‘ਚ ਮਾਸਿਕ ਆਧਾਰ ‘ਤੇ 8.85 ਫੀਸਦੀ ਤੇ ਸਾਲਾਨਾ ਆਧਾਰ ‘ਤੇ 1.97 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।