ਗਰੀਬ ਪਰਿਵਾਰ ਨਾਲ ਵਾਪਰਿਆ ਭਾਣਾ , ਕਰੰਟ ਲੱਗਣ ਕਾਰਨ ਕਮਾਊ ਪੁੱਤਰ ਦੀ ਹੋਈ ਮੌਤ || News of Punjab

0
34
What happened to a poor family, the earning son died due to electrocution

ਗਰੀਬ ਪਰਿਵਾਰ ਨਾਲ ਵਾਪਰਿਆ ਭਾਣਾ , ਕਰੰਟ ਲੱਗਣ ਕਾਰਨ ਕਮਾਊ ਪੁੱਤਰ ਦੀ ਹੋਈ ਮੌਤ

News of Punjab :ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਤੁੜ ‘ਚ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿੱਥੇ ਕਿ ਇੱਕ ਗਰੀਬ ਪਰਿਵਾਰ ਨਾਲ ਵੱਡਾ ਭਾਣਾ ਵਾਪਰਿਆ ਹੈ , ਜਿਸਦੇ ਚੱਲਦਿਆਂ ਉਨ੍ਹਾਂ ਦੇ ਕਮਾਊ ਪੁੱਤਰ ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਤਕਰੀਬਨ 30 ਸਾਲ ਵਜੋਂ ਹੋਈ ਹੈ। ਪੁੱਤਰ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ : ਰਾਹੁਲ ਦ੍ਰਵਿੜ ਨੇ ਜਿੱਤਿਆ ਲੋਕਾਂ ਦਾ ਦਿਲ ! BCCI ਤੋਂ ਮਿਲਣ ਵਾਲੀ ਬੋਨਸ ਰਾਸ਼ੀ ਲੈਣ ਤੋਂ ਕੀਤਾ ਇਨਕਾਰ

ਪੱਖੇ ਦੀ ਤਾਰ ਨਾਲ ਕਰੰਟ ਲੱਗਣ ਨਾਲ ਹੋਈ ਮੌਤ

ਮ੍ਰਿਤਕ ਨੋਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਸੁਲੱਖਣ ਸਿੰਘ ਤੁੜ ਨੇ ਦੱਸਿਆ ਕਿ ਨੋਜਵਾਨ ਮਨਜਿੰਦਰ ਸਿੰਘ ਆਪਣੀ ਮਿਹਨਤ ਮਜਦੂਰੀ ਨਾਲ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ, ਜਿਸ ਦੀ ਅਚਾਨਕ ਆਪਣੇ ਘਰ ਵਿੱਚ ਪੱਖੇ ਦੀ ਤਾਰ ਨਾਲ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਨੋਜਵਾਨ ਪਿੱਛੇ ਆਪਣੀ ਪਤਨੀ ਅਤੇ ਛੋਟੀ ਜਿਹੀ ਉਮਰ ਦੇ ਬੱਚੇ ਅਤੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here