Moto G85 5G ਫੋਨ ਹੋਇਆ ਲਾਂਚ, ਜਾਣੋ ਇਸਦੀ ਕੀਮਤ ॥ Latest News

0
34

Moto G85 5G ਫੋਨ ਹੋਇਆ ਲਾਂਚ, ਜਾਣੋ ਇਸਦੀ ਕੀਮਤ

ਮੋਟੋਰੋਲਾ ਵੱਲੋਂ ਇੱਕ ਨਵਾਂ ਫੋਨ ਮਾਰਕਿਟ ‘ਚ ਲ਼ਿਆਂਦਾ ਜਾ ਰਿਹਾ ਹੈ। ਮੋਟੋਰੋਲਾ ਨੇ ਆਪਣੇ ਗਾਹਕਾਂ ਲਈ G Series ‘ਚ ਇਕ ਨਵਾਂ ਮਿਡ-ਰੇਂਜ ਫੋਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਫੋਨ ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਹੈ। Moto G85 5G ਨੂੰ ਤਿੰਨ ਕਲਰ ਆਪਸ਼ਨ Cobalt Blue, Olive Green ਤੇ Urban Grey ‘ਚ ਲਿਆਂਦਾ ਗਿਆ ਹੈ। ਆਉ ਇਸ ਫੋਨ ਦੇ ਸਪੈਸੀਫਿਕੇਸ਼ਨ ਅਤੇ ਕੀਮਤ ਦੇ ਬਾਰੇ ਵਿੱਚ ਵੇਰਵਿਆਂ ਦੀ ਤੁਰੰਤ ਜਾਂਚ ਕਰੀਏ-
ਪ੍ਰੋਸੈਸਰ- ਮੋਟੋਰੋਲਾ ਦੇ ਨਵੇਂ ਲਾਂਚ ਕੀਤੇ ਗਏ ਫੋਨ ਨੂੰ ਸਨੈਪਡ੍ਰੈਗਨ 6s Gen 3 ਦੇ ਨਾਲ ਲਿਆਂਦਾ ਗਿਆ ਹੈ।

ਡਿਸਪਲੇਅ- ਮੋਟੋਰੋਲਾ ਫੋਨ ਨੂੰ 6.67 ਇੰਚ ਫੁੱਲ HD+ ਡਿਸਪਲੇਅ ਨਾਲ ਲਿਆਂਦਾ ਗਿਆ ਹੈ। ਇਹ ਫੋਨ ਕੋਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਨਾਲ ਆਇਆ ਹੈ।

ਰੈਮ ਤੇ ਸਟੋਰੇਜ- ਮੋਟੋਰੋਲਾ ਦਾ ਨਵਾਂ ਫੋਨ 8GB RAM + 128GB ਸਟੋਰੇਜ ਅਤੇ 12GB RAM + 256GB ਸਟੋਰੇਜ ਵੇਰੀਐਂਟ ਦੇ ਨਾਲ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਸਾਰੇ SSP’s ਤੇ ਪੁਲਿਸ ਕਮਿਸ਼ਨਰਾਂ ਨੂੰ ਐਕਸੀਡੈਂਟ ਕੇਸਾਂ ਬਾਰੇ ਦਿੱਤੀਆਂ ਸਖਤ ਹਦਾਇਤਾਂ ॥

ਕੈਮਰਾ- ਕੰਪਨੀ ਨੇ ਮੋਟੋਰੋਲਾ ਫੋਨ ਨੂੰ 50MP + 8MP ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਪੇਸ਼ ਕੀਤਾ ਹੈ। ਫੋਨ 32MP ਫਰੰਟ ਕੈਮਰਾ ਨਾਲ ਆਇਆ ਹੈ।

ਬੈਟਰੀ- ਕੰਪਨੀ ਨੇ 5000mAh ਦੀ ਬੈਟਰੀ ਅਤੇ 33W ਟਰਬੋਚਾਰਜਿੰਗ ਫੀਚਰ ਵਾਲਾ Moto G85 5G ਫੋਨ ਲਿਆਂਦਾ ਹੈ।

Moto G85 5G ਦੀ ਕੀਮਤ

ਕੀਮਤ ਦੀ ਗੱਲ ਕਰੀਏ ਤਾਂ Moto G85 5G ਨੂੰ 17,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ।

8GB RAM + 128GB ਸਟੋਰੇਜ ਦੀ ਕੀਮਤ 17,999 ਰੁਪਏ ਹੈ।
12GB RAM + 256GB ਸਟੋਰੇਜ ਦੀ ਕੀਮਤ 19,999 ਰੁਪਏ ਹੈ।
Moto G85 5G ਦੀ ਪਹਿਲੀ ਸੇਲ 16 ਜੁਲਾਈ ਨੂੰ ਦੁਪਹਿਰ 12 ਵਜੇ ਲਾਈਵ ਹੋਵੇਗੀ। ਮੋਟੋਰੋਲਾ ਦੇ ਇਸ ਨਵੇਂ ਲਾਂਚ ਹੋਏ ਫੋਨ ਨੂੰ ਤੁਸੀਂ ਫਲਿੱਪਕਾਰਟ ਤੋਂ ਖਰੀਦ ਸਕਦੇ ਹੋ।

ਤੁਸੀਂ ਕੰਪਨੀ ਦੀ ਆਫਸ਼ੀਅਲ ਵੈੱਬਸਾਈਟ ਤੋਂ ਵੀ ਫੋਨ ਦੀ ਜਾਂਚ ਕਰ ਸਕਦੇ ਹੋ। ਪਹਿਲੀ ਸੇਲ ‘ਚ ਤੁਸੀਂ 1000 ਰੁਪਏ ਦੇ ਡਿਸਕਾਊਂਟ ‘ਤੇ ਬੈਂਕ ਆਫਰ ਨਾਲ ਫੋਨ ਖਰੀਦ ਸਕਦੇ ਹੋ। ਤੁਸੀਂ ਇਸ ਫੋਨ ਨੂੰ 16,999 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਖਰੀਦ ਸਕਦੇ ਹੋ।

 

LEAVE A REPLY

Please enter your comment!
Please enter your name here