ਬਰਨਾਲਾ ਦੇ ਪਿੰਡ ਧੌਲਾ ਵਿਖੇ ਜ਼਼ਮੀਨ ‘ਤੇ ਕਬਜਾ ਛੁੱਡਵਾਉਣ ਨੂੰ ਲੈ ਕੇ ਹੋਈ ਝੜੱਪ

0
34
Injured

ਬਰਨਾਲਾ, 30 ਅਪ੍ਰੈਲ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਪਿੰਡ ਧੌਲਾ ਵਿਖੇ ਦੋ ਧਿਰਾਂ ਵਿਚਾਲੇ ਜ਼ਮੀਨ ‘ਤੇ ਕਬਜਾ ਛੁੱਡਵਾਉਣ ਨੂੰ ਲੈ ਕੇ ਖੂਨੀ ਝੜੱਪ ਹੋਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਕੌਣ ਹੋ ਗਿਆ ਹੈ ਜ਼ਖਮੀ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਨੇੜਲੇ ਪਿੰਡ ਧੋਲਾ (Dhola village) ਵਿਖੇ ਜੋ ਦੋ ਧਿਰਾਂ ਵਿਚਕਾਰ ਜ਼ਮੀਨ ਨੂੰ ਲੈ ਕੇ ਖੂਨੀ ਝੜੱਪ (Bloody clash) ਹੋਈ ਹੈ ਦੌਰਾਨ ਜਸਬੀਰ ਸਿੰਘ ਤੇ ਉਸਦੀ ਮਾਂ ਸਿੰਦਰ ਕੌਰ ਬੁਰੀ ਤਰ੍ਹਾਂ ਜ਼਼ਖਮੀ (Injured) ਹੋ ਗਏ ਹਨ ਤੇ ਜਿਨ੍ਹਾਂ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜਾਣਕਾਰੀ ਮੁਤਾਬਕ ਜਸਬੀਰ ਸਿੰਘ ਦੇ ਬਸੰਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਇਲਾਜ ਲਈ ਬਠਿੰਡਾ ਵਿਖੇ ਰੈਫਰ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਜਸਬੀਰ ਸਿੰਘ ਅਤੇ ਉਸਦੀ ਮਾਂ ਸਿ਼ੰਦਰ ਕੌਰ ਨੇ ਪਿੰਡ ਦੇ ਸਰਪੰਚ ‘ਤੇ ਗੰਭੀਰ ਦੋਸ਼ ਲਗਾਉਂਦੇ ਕਿਹਾ ਕਿ ਪਿੰਡ ਦੇ ਸਰਪੰਚ ਵਲੋਂ ਆਪਣੇ ਗੁੰਡਿਆਂ ਨੂੰ ਭੇਜ ਕੇ ਉਹਨਾਂ ਦੀ ਜਮੀਨ ਤੇ ਨਜਾਇਜ਼ ਤੌਰ ‘ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ 1961-62 ਤੋਂ ਪਿਛਲੇ 70 ਸਾਲਾਂ ਤੋਂ ਉਹ ਇਸ ਜਮੀਨ ਉੱਪਰ ਕਾਬਜ਼ ਸਨ ਜਿੱਥੇ ਬਚਤ ਵਾਲੀ ਜਮੀਨ ਉਹਨਾਂ ਦੇ ਦਾਦਿਆਂ-ਪੜਦਾਦਿਆਂ ਵੱਲੋਂ ਪਿਛਲੇ 70 ਸਾਲਾਂ ਤੋਂ ਬਾਹੀ ਕੀਤੀ ਜਾ ਰਹੀ ਹੈ ਪਰ ਪਿੰਡ ਦਾ ਸਰਪੰਚ ਪਿਛਲੇ ਇੱਕ ਸਾਲ ਤੋਂ ਉਹਨਾਂ ਨੂੰ ਇਸ ਜਮੀਨ ਤੋਂ ਕਬਜ਼ਾ ਛੱਡਣ ਲਈ ਕਹਿ ਰਿਹਾ ਹੈ ।

ਹੋਰ ਕੀ ਜਾਣਕਾਰੀ ਦਿੱਤੀ ਸਿੰਦਰ ਕੌਰ ਨੇ

ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਨਜਾਇਜ਼ ਤੌਰ ‘ਤੇ ਕਬਜ਼ਾ (Illegal possession) ਕੀਤਾ ਹੈ ਤਾਂ ਪਿੰਡ ਦੇ 70 ਕਿੱਲਿਆਂ ਦੀ ਮਿਣਤੀ ਕਾਨੂੰਨੀ ਤੌਰ ‘ਤੇ ਵਰੰਟ ਕਬਜੇ ਅਨੁਸਾਰ ਕਰਵਾਈ ਜਾਵੇ ਪਰ ਸਰਪੰਚ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਤੋਂ ਆਪਣੇ ਗੁੰਡਿਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਭੇਜ ਕੇ ਉਹਨਾਂ ਦੀ ਅੱਧਾ ਏਕੜ ਦੇ ਕਰੀਬ ਜ਼ਮੀਨ ਹਥਿਆਉਣਾ ਚਾਹੁੰਦਾ ਹੈ। ਜਿਸ ਦਾ ਅੱਜ ਵਿਰੋਧ ਕੀਤਾ ਗਿਆ ਤਾਂ ਉਹਨਾਂ ਵੱਲੋਂ ਤੇਜ ਧਾਰ ਹਥਿਆਰਾ ਨਾਲ ਹਮਲਾ ਕਰ ਦਿੱਤਾ ।

ਜਖਮੀਆਂ ਨੇ ਕਾਨੂੰਨੀ ਕਾਰਵਾਈ ਦੀ ਮੰਗ

ਖੂਨੀ ਝੜਪ ਵਿੱਚ ਦੋਵੇਂ ਧਿਰਾਂ ਦੇ ਇੱਕ ਔਰਤ ਸਮੇਤ ਪੰਜ ਜ਼ਖਮੀ ਹਨ । ਜ਼ਖਮੀਆਂ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜਾਣਬੁੱਝ ਕੇ ਉਹਨਾਂ ਦੀ ਜਮੀਨ ‘ਤੇ ਕਬਜ਼ਾ ਕਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਹੈ। ਜਿੱਥੇ ਕਾਨੂੰਨੀ ਕਾਰਵਾਈ (Legal action) ਦੀ ਮੰਗ ਕੀਤੀ ਹੈ। ਦੂਜੇ ਪਾਸੇ ਇਸ ਖੂਨੀ ਝੜਪ ਵਿੱਚ ਦੋ ਵਿਅਕਤੀ ਹੋਰ ਜਖਮੀ ਹੋਏ ਹਨ। ਜੋ ਬਰਨਾਲਾ ਦੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਦਾਖਲ ਹਨ। ਉਹਨਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ ਹਨ।

ਕੀ ਆਖਿਆ ਥਾਣਾ ਦੇ ਐਸ. ਐਚ. ਓ. ਨੇ

ਇਸ ਮਾਮਲੇ ਨੂੰ ਲੈ ਕੇ ਪੁਲਸ ਥਾਣਾ ਰੂੜੇ ਕੀ ਕਲਾਂ ਦੇ ਐਸ. ਐਚ. ਓ. ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਸਰਕਾਰੀ ਹਸਪਤਾਲ ਵਿੱਚ ਦੋਵੇਂ ਧਿਰਾਂ ਜ਼ਖਮੀ ਹਾਲਤ ਵਿੱਚ ਦਾਖਲ ਹੋਈਆਂ ਸਨ, ਜਿਨਾਂ ਦੇ ਬਿਆਨਾਂ ਦੇ ਆਧਾਰ ‘ਤੇ ਇੱਕ ਦੂਜੇ ਖਿਲਾਫ ਵੱਖੋ ਵੱਖਰੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ । ਉਹਨਾਂ ਕਿਹਾ ਕਿ ਇਹ ਮਾਮਲਾ ਪੰਚਾਇਤੀ ਜਮੀਨ ਦਾ ਵਿਵਾਦ ਹੈ । ਜਿਸ ਨੂੰ ਲੈ ਕੇ ਦੋਵੇਂ ਧਿਰਾਂ ਦਾ ਆਪਸ ਵਿੱਚ ਲੜਾਈ ਝਗੜਾ ਹੋਇਆ ਸੀ । ਪੰਚਾਇਤੀ ਜਮੀਨ ਸੰਬੰਧੀ ਉੱਚ ਅਧਿਕਾਰੀਆਂ ਤੋਂ ਵੀ ਕਾਗਜਾਂ ਤਹਿਤ ਜਾਂਚ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here