ਵਿਧਾਇਕ ਕੁਲਵੰਤ ਸਿੰਘ ਨੇ ਕੀਤੀ ਮਰਦਮਸ਼ੁਮਾਰੀ-2026 ਦੀ ਸ਼ੁਰੂਆਤ

0
33
MLA

ਮੋਹਾਲੀ, 30 ਅਪ੍ਰੈਲ 2026 : ਪੰਜਾਬ ਦੇ ਜਿਲਾ ਮੋਹਾਲੀ ਵਿਖੇ ਵਿਧਾਇਕ ਕੁਲਵੰਤ ਸਿੰਘ (MLA Kulwant Singh) ਵਲੋਂ ਅੱਜ ਮਰਦਮਸ਼ੁਮਾਰੀ-2026 ਦੀ ਸ਼ੁਰੂਆਤ ਆਪਣੀ ਰਿਹਾਇਸ਼ ਤੋਂ ਹੀ ਕੀਤੀ ਗਈ ਹੈ ।

ਪਹਿਲੇ ਪੜ੍ਹਾਅ ਤਹਿਤ ਹੋਵੇਗੀ ਜਣਗਨਨਾ 14 ਮਈ ਤੱਕ

ਨਗਰ ਨਿਗਮ ਮੋਹਾਲੀ ਦੇ ਅਧਿਕਾਰੀਆਂ ਦੀ ਹਾਜ਼ਰੀ ‘ਚ ਵਿਧਾਇਕ ਕੁਲਵੰਤ ਸਿੰਘ ਵੱਲੋਂ ਮਰਦਮਸ਼ੁਮਾਰੀ-2026 (Census-2026) ਦੀ ਸਵੈ-ਗਣਨਾ (ਸੈਲਫ ਐਨਯੂਮੇਰੇਸ਼ਨ) ਮੁਹਿੰਮ ਦਾ ਆਗਾਜ਼ ਆਪਣੀ ਰਿਹਾਇਸ਼ ਤੋਂ ਕੀਤਾ । ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਤਹਿਤ ਸਵੈ ਗਣਨਾ (ਸੈਲਫ ਐਨਯੂਮੇਰੇਸ਼ਨ) 30 ਅਪ੍ਰੈਲ ਤੋਂ 14 ਮਈ ਤੱਕ ਹੋਵੇਗੀ । ਨਾਗਰਿਕ https://se.census.gov.in ਵੈੱਬਸਾਈਟ ‘ਤੇ ਜਾ ਕੇ ਆਪਣੀ ਜਾਣਕਾਰੀ ਖੁਦ ਅਪਲੋਡ ਕਰ ਸਕਦੇ ਹਨ, ਜਿਸ ਦੀ ਪੁਸ਼ਟੀ ਬਾਅਦ ‘ਚ ਘਰ-ਘਰ ਜਾ ਕੇ ਕੀਤੀ ਜਾਵੇਗੀ ।

ਮਰਦਮਸ਼ੁਮਾਰੀ ਡਿਜ਼ੀਟਲ ਇੰਡੀਆ ਮਿਸ਼ਨ ਦੀ ਇਕ ਸ਼ੁਰੂਆਤ ਹੈ

ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮਰਦਮਸ਼ੁਮਾਰੀ ਦੇਸ਼ ਦੇ ਵਿਕਾਸ, ਯੋਜਨਾਬੰਦੀ ਅਤੇ ਲੋਕ ਭਲਾਈ ਸਕੀਮਾਂ ਦੀ ਪ੍ਰਭਾਵਸ਼ਾਲੀ ਤਿਆਰੀ ਲਈ ਇੱਕ ਮਹੱਤਵਪੂਰਨ ਅਧਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਆਰ ਕੀਤੀਆਂ ਜਾਣ ਵਾਲੀਆਂ ਬੁਨਿਆਦੀ ਸਹੂਲਤਾਂ, ਸਮਾਜਿਕ ਸੁਰੱਖਿਆ ਯੋਜਨਾਵਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਰੂਪ-ਰੇਖਾ ਮਰਦਮਸ਼ੁਮਾਰੀ ਰਾਹੀਂ ਪ੍ਰਾਪਤ ਅੰਕੜਿਆਂ ‘ਤੇ ਨਿਰਭਰ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਮਿਸ਼ਨ ਤਹਿਤ ਸ਼ੁਰੂ ਕੀਤੀ ਸਵੈ-ਗਣਨਾ ਸੁਵਿਧਾ ਲੋਕਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਨਾਲ ਸਬੰਧਤ ਜਾਣਕਾਰੀ ਆਨ-ਲਾਈਨ ਖੁਦ ਦਰਜ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ, ਜਿਸ ਨਾਲ ਮਰਦਮਸ਼ੁਮਾਰੀ ਪ੍ਰਕਿਰਿਆ ਹੋਰ ਸਰਲ, ਤੇਜ਼ ਅਤੇ ਪਾਰਦਰਸ਼ੀ ਬਣੇਗੀ ।

ਜਿਲਾ ਵਾਸੀ ਮਰਦਮਸ਼ਮਾਰੀ ਵਿਚ ਭਾਗੀਦਾਰੀ ਯਕੀਨੀ ਬਣਾਉਣ

ਵਿਧਾਇਕ ਕੁਲਵੰਤ ਸਿੰਘ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮਰਦਮਸ਼ੁਮਾਰੀ-2026 ‘ਚ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਇਸ ਅਹਿਮ ਰਾਸ਼ਟਰੀ ਕਾਰਜ ਲਈ ਸਰਕਾਰ ਦਾ ਪੂਰਨ ਸਹਿਯੋਗ ਦੇਣ । ਉਨ੍ਹਾਂ ਕਿਹਾ ਕਿ ਨਾਗਰਿਕ ਸਵੈ-ਗਣਨਾ ਸੁਵਿਧਾ ਦਾ ਲਾਭ ਉਠਾਉਂਦੇ ਹੋਏ ਆਪਣੀ ਜਾਣਕਾਰੀ ਸਹੀ ਅਤੇ ਪੂਰੀ ਤਰ੍ਹਾਂ ਦਰਜ ਕਰਨ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਸਿਸਟਮ ਦਾ ਇੱਕ ਅਹਿਮ ਅੰਗ ਹੈ ।

ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਕਾਰਜਾਂ ਲਈ ਜਾਣਕਾਰੀ ਵਧੇਰੇ ਜ਼ਰੂਰੀ

ਹਰ ਨਾਗਰਿਕ ਦੀ ਸਹੀ ਜਾਣਕਾਰੀ ਦੇਸ਼ ਦੀ ਯੋਜਨਾਬੰਦੀ ਅਤੇ ਵਿਕਾਸ ਕਾਰਜਾਂ ਲਈ ਬਹੁਤ ਜ਼ਰੂਰੀ ਹੈ, ਇਸ ਲਈ ਜਨਗਣਨਾ (Census) ਨਾਲ ਸਬੰਧਤ ਆਪਣੇ ਅਤੇ ਆਪਣੇ ਪਰਿਵਾਰ ਦੀ ਕੋਈ ਵੀ ਜਾਣਕਾਰੀ ਛੁਪਾਈ ਨਾ ਜਾਵੇ, ਤਾਂ ਜੋ ਸਰਕਾਰ ਤੱਕ ਸਹੀ ਅਤੇ ਭਰੋਸੇਯੋਗ ਤੱਥ ਪਹੁੰਚ ਸਕਣ ਅਤੇ ਸਰਕਾਰ ਵੱਲੋਂ ਜਿਹੜੀਆਂ ਲੋਕ ਪੱਖੀ ਸਕੀਮਾਂ ਬਣਾਈਆਂ ਜਾਣੀਆਂ ਹਨ, ਉਹ ਤਾਂ ਹੀ ਬਣਾਈਆਂ ਜਾ ਸਕਦੀਆਂ ਹਨ, ਜੇਕਰ ਲੋਕਾਂ ਵੱਲੋਂ ਸਰਕਾਰ ਨੂੰ ਲੋੜੀਂਦੀ ਸਹੀ ਜਾਣਕਾਰੀ ਦਿੱਤੀ ਜਾਵੇਗੀ । ਇਸ ਦੌਰਾਨ ਮਿਊਂਸਪਲ ਕਾਰਪੋਰੇਸ਼ਨ ਤੋਂ ਪੂਨਮ ਸ਼ਰਮਾ, ਤਜਿੰਦਰ ਸਿੰਘ, ਚਾਰਜ ਅਫਸਰ, ਰਾਜਵਿੰਦਰ ਕੌਰ, ਵਧੀਕ ਚਾਰਜ ਅਫਸਰ ਅਤੇ ਅਨੂਪ ਸ਼ਰਮਾ ਚਾਰਜ ਕਲਰਕ ਹਾਜ਼ਰ ਸਨ ।

 

LEAVE A REPLY

Please enter your comment!
Please enter your name here