ਜਾਲੀ ਪੁਲਿਸ ਦੇ ਸਟੀਕਰ ਤੇ VIP ਸਟੀਕਰ ਲਗਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਲੁਧਿਆਣਾ ਦੇ ਵਿੱਚ ਆਏ ਦਿਨ ਗੱਡੀਆਂ ਦੇ ਉੱਤੇ ਵੀਆਈਪੀ ਸਟੀਕਰ ਅਤੇ ਪੁਲਿਸ ਸਟੀਕਰ ਲੱਗੀਆਂ ਗੱਡੀਆਂ ਸਰੇਆਮ ਚੱਲ ਰਹੀਆਂ ਹਨ ਜਿਸ ਨੂੰ ਲੈ ਕੇ ਗੱਡੀ ਮਾਲਕ ਸ਼ਹਿਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਵੱਲੋਂ ਇੱਕ ਮੁਹਿਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਚਲਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁਲਿਸ ਵੱਲੋਂ ਲਗਾਏ ਗਏ ਨਾਕੇ ਤੇ ਪੁਲਿਸ ਦਾ ਸਟੀਕਰ ਲੱਗੀ ਗੱਡੀ ਨੂੰ ਰੋਕਿਆ ਗਿਆ। ਜਿਸ ਦੇ ਸ਼ੀਸ਼ੇ ਵੀ ਕਾਲੇ ਸਨ ਉਸ ਦੀ ਜਾਂਚ ਕੀਤੀ ਗਈ।
ਡੇਢ ਕਰੋੜ ਤੋਂ ਜ਼ਿਆਦਾ ਦੇ ਸੋਨੇ ਸਮੇਤ ਮੁਲਜ਼ਮ ਗ੍ਰਿਫਤਾਰ || Punjab News
ਮੌਕੇ ਤੇ ਅਧਿਕਾਰੀ ਏਸੀਪੀ ਦਵਿੰਦਰ ਚੌਧਰੀ ਵੀ ਮੌਜੂਦ ਸਨ ਜਿੰਨਾਂ ਪੱਖੋਂ ਜਾਲੀ ਵੀਆਈਪੀ ਸਟਿਕਰ ਲਗਾਈ ਗੱਡੀਆਂ ਉੱਤੇ ਕਾਰਵਾਈ ਕੀਤੀ ਗਈ। ਉਹਨਾਂ ਦੇ ਚਲਾਨ ਕੱਟੇ ਗਏ ਉੱਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਫਰਜ਼ੀ ਵੀਆਈਪੀ ਸਟਿਕਰ ਅਤੇ ਗੱਡੀਆਂ ਦੇ ਲੱਗੇ ਕਾਲੀ ਫਿਲਮਾਂ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ।