ਡੇਢ ਕਰੋੜ ਤੋਂ ਜ਼ਿਆਦਾ ਦੇ ਸੋਨੇ ਸਮੇਤ ਮੁਲਜ਼ਮ ਗ੍ਰਿਫਤਾਰ
ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੇ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਕੋਲੋਂ 1.50 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ।
ਪਟਿਆਲਾ ‘ਚ ਪੁਲਿਸ ਨੇ ਲੁਟੇਰਿਆ ਦਾ ਕੀਤਾ ਐਂਨਕਾਊਂਟਰ || Punjab News
ਜਾਣਕਾਰੀ ਅਨੁਸਾਰ ਯਾਤਰੀ ਨੇ ਇਹ ਸੋਨਾ ਪੇਸਟ ਫਾਰਮ ’ਚ ਤਿਆਰ ਕਰ ਕੇ ਆਪਣੇ ਅੰਡਰਵੀਅਰ ਅਤੇ ਹੋਰ ਥਾਵਾਂ ’ਚ ਲੁਕਾਇਆ ਹੋਇਆ ਸੀ ਪਰ ਵਿਭਾਗ ਦੇ ਏਅਰ ਇੰਟੈਲੀਜੈਂਸ ਯੂਨਿਟ ਨੂੰ ਜਦੋਂ ਯਾਤਰੀ ’ਤੇ ਸ਼ੱਕ ਹੋਇਆ ਤਾਂ ਉਸ ਦੀ ਤਲਾਸ਼ੀ ਲਈ ਗਈ ਅਤੇ ਪੰਚਨਾਮਾ ਕਰਵਾਇਆ ਗਿਆ ਤੇ ਸੋਨਾ ਜ਼ਬਤ ਕੀਤਾ ਗਿਆ। ਯਾਤਰੀ ਨੂੰ ਵਿਭਾਗ ਨੇ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ।