ਰੁਜ਼ਗਾਰ ਵਿੱਚ ਹੋਵੇਗਾ ਵਾਧਾ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਬਣਨਗੀਆਂ 12 ਉਦਯੋਗਿਕ ਸਮਾਰਟ ਸਿਟੀ || Latest News

0
24
There will be an increase in employment, 12 industrial smart cities will be built in these states including Punjab

ਰੁਜ਼ਗਾਰ ਵਿੱਚ ਹੋਵੇਗਾ ਵਾਧਾ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਬਣਨਗੀਆਂ 12 ਉਦਯੋਗਿਕ ਸਮਾਰਟ ਸਿਟੀ

ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੀ ਪਹਿਲੀ ਮੰਤਰੀ ਮੰਡਲ ਬੈਠਕ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਵਿੱਚ ਹੋਈ। ਇਹ ਬੈਠਕ ਕਰੀਬ ਪੰਜ ਘੰਟੇ ਤੋਂ ਵੱਧ ਚੱਲੀ। ਜਿਸ ਵਿੱਚ ਆਰਥਿਕ ਮਾਮਲਿਆਂ ਦੀ ਕੇਂਦਰੀ ਕੈਬਨਿਟ ਨੇ 9 ਰਾਜਾਂ ਵਿੱਚ 12 ਨਵੀਆਂ ਇੰਡਸਟ੍ਰੀਅਲ ਸਮਾਰਟ ਸਿਟੀ ਨੂੰ ਮਨਜ਼ੂਰੀ ਦਿੱਤੀ ਹੈ। 10 ਰਾਜਾਂ ਵਿੱਚ ਫੈਲੀ ਤੇ 6 ਪ੍ਰਮੁੱਖ ਕਾਰੀਡੋਰ ਵਿੱਚ ਲੱਗੀਆਂ ਇਹ 12 ਇੰਡਸਟ੍ਰੀਅਲ ਸਮਾਰਟ ਸਿਟੀ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਸਾਬਿਤ ਹੋਣਗੀਆਂ। ਸਰਕਾਰ ਵੱਲੋਂ ਨੈਸ਼ਨਲ ਇੰਡਸਟ੍ਰੀਅਲ ਕਾਰੀਡੋਰ ਡਿਵਲੈਪਮੇਂਟ ਪ੍ਰੋਗਰਾਮ ਦੇ ਤਹਿਤ ਇਨ੍ਹਾਂ ‘ਤੇ 28,602 ਕਰੋੜ ਰੁਪਏ ਨਿਵੇਸ਼ ਕੀਤਾ ਜਾਵੇਗਾ।

12 ਨਵੇਂ ਪ੍ਰਾਜੈਕਟਾਂ ਸਬੰਧੀ ਤਜਵੀਜ਼ ਨੂੰ ਮਨਜ਼ੂਰੀ

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਕੇਂਦਰੀ ਕੈਬਨਿਟ ਨੇ ਕੌਮੀ ਸਨਅਤੀ ਕੌਰੀਡੋਰ ਵਿਕਾਸ ਪ੍ਰੋਗਰਾਮ (ਐੱਨਆਈਸੀਡੀਪੀ) ਤਹਿਤ 28,602 ਕਰੋੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ 12 ਨਵੇਂ ਪ੍ਰਾਜੈਕਟਾਂ ਸਬੰਧੀ ਤਜਵੀਜ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਐੱਨਆਈਸੀਡੀਪੀ ਨੂੰ ਇਨ੍ਹਾਂ ਪ੍ਰਾਜੈਕਟਾਂ ਜ਼ਰੀਏ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣ ਦੀ ਆਸ ਹੈ। ਇਨ੍ਹਾਂ ਤਜਵੀਜ਼ਤ ਸਨਅਤੀ ਇਲਾਕਿਆਂ ਨਾਲ ਦਸ ਲੱਖ ਲੋਕਾਂ ਨੂੰ ਸਿੱਧੇ ਤੇ 30 ਲੱਖ ਨੂੰ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲਣ ਦਾ ਅਨੁਮਾਨ ਹੈ। ਇਹ ਪ੍ਰਾਜੈਕਟ 1.52 ਲੱਖ ਕਰੋੜ ਰੁਪਏ ਦਾ ਨਿਵੇਸ਼ ਪੈਦਾ ਕਰਨ ਦੇ ਸਮਰੱਥ ਹਨ। ਇਨ੍ਹਾਂ ਪ੍ਰੋਜੈਕਟਾਂ ਤੋਂ 1.52 ਲੱਖ ਕਰੋੜ ਦੀ ਨਿਵੇਸ਼ ਸਮਰੱਥਾ ਪੈਦਾ ਹੋਵੇਗੀ। ਇੰਡਸਟ੍ਰੀਅਲ ਸਮਾਰਟ ਸਿਟੀ ਪ੍ਰੈਜੇਕਟ ਨਾਲ 2030 ਤੱਕ 2 ਲੱਖ ਕਰੋੜ ਦਾ ਨਿਰਯਾਤ ਹਾਸਿਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਨ੍ਹਾਂ ਪ੍ਰੋਜੈਕਟਾਂ ਦੇ 2027 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ।

ਸਨਅਤੀ ਖੇਤਰਾਂ ਵਿਚ ਸੌਖਿਆਂ ਹੀ ਜ਼ਮੀਨਾਂ ਮਿਲਣਗੀਆਂ

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਇਨ੍ਹਾਂ ਸਨਅਤੀ ਇਲਾਕਿਆਂ ਲਈ ਆਲਮੀ ਪੱਧਰ ਦਾ ਬੁਨਿਆਦੀ ਢਾਂਚਾ ਉਸਾਰਨ ਲਈ ਜ਼ਮੀਨ ਐਕੁਆਇਰ ਕੀਤੀ ਗਈ ਹੈ। ਇਨ੍ਹਾਂ ਨੂੰ ਆਲਮੀ ਪੱਧਰ ਦੇ ਗ੍ਰੀਨਫੀਲਡ ਸਮਾਰਟ ਸ਼ਹਿਰਾਂ ਵਜੋਂ ਵਿਕਸਤ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਇਨ੍ਹਾਂ ਸਨਅਤੀ ਖੇਤਰਾਂ ਵਿਚ ਸੌਖਿਆਂ ਹੀ ਜ਼ਮੀਨਾਂ ਮਿਲਣਗੀਆਂ। ਅਸੀਂ ਵਾਤਾਵਰਨ ਨਾਲ ਸਬੰਧਤ ਬੁਨਿਆਦੀ ਪ੍ਰਵਾਨਗੀਆਂ ਪਹਿਲਾਂ ਹੀ ਲੈ ਲਈਆਂ ਹਨ। ਮੇਜ਼ਬਾਨ ਨਿਵੇਸ਼ਕਾਂ ਨੂੰ ਰਿਆਇਤਾਂ ਵੀ ਮਿਲਣਗੀਆਂ।

ਇਹ ਵੀ ਪੜ੍ਹੋ : ਕੈਨੇਡਾ ਸਰਕਾਰ ਦਾ ਇਕ ਹੋਰ ਵੱਡਾ ਝਟਕਾ , ਵਿਜ਼ਟਰ ਵੀਜ਼ਾ ‘ਤੇ ਆਉਣ ਵਾਲੇ ਲੋਕਾਂ ਲਈ ਜਾਰੀ ਕੀਤੇ ਇਹ ਨਿਯਮ

ਭਾਰਤ ਦੀ ਥੀਮ ‘ਤੇ ਬਣਾਈ ਜਾਵੇਗੀ ਉਦਯੋਗਿਕ ਸਮਾਰਟ ਸਿਟੀ ਵਿਕਸਿਤ

ਇਸ ਤੋਂ ਇਲਾਵਾ ਹੋਰ ਜਿਨ੍ਹਾਂ ਖੇਤਰਾਂ ਵਿੱਚ ਉਦਯੋਗਿਕ ਸਮਾਰਟ ਸਿਟੀ ਵਿਕਸਤ ਕੀਤੇ ਜਾਣਗੇ ਉਨ੍ਹਾਂ ਵਿੱਚ ਉੱਤਰਾਖੰਡ ਵਿੱਚ ਖੁਰਪੀਆ, ਪੰਜਾਬ ਵਿੱਚ ਰਾਜਪੁਰਾ, ਮਹਾਰਾਸ਼ਟਰ ਵਿੱਚ ਦੀਘੀ, ਕੇਰਲਾ ਵਿੱਚ ਪਲੱਕੜ, ਯੂਪੀ ਵਿੱਚ ਆਗਰਾ ਅਤੇ ਪ੍ਰਯਾਗਰਾਜ, ਬਿਹਾਰ ਵਿੱਚ ਗਯਾ, ਤੇਲੰਗਾਨਾ ਵਿੱਚ ਜ਼ਹੀਰਾਬਾਦ, ਰਾਜਸਥਾਨ ਵਿੱਚ ਪਾਲੀ ਅਤੇ ਆਂਧਰਾ ਪ੍ਰਦੇਸ਼ ਵਿੱਚ ਓਵਰਕਲ ਤੇ ਕੋਪਾਥੀ ਸ਼ਾਮਿਲ ਹਨ । ਉਦਯੋਗਿਕ ਸਮਾਰਟ ਸਿਟੀ ਵਿਕਸਿਤ ਭਾਰਤ ਦੀ ਥੀਮ ‘ਤੇ ਬਣਾਈ ਜਾਵੇਗੀ।

 

 

 

 

 

 

 

 

 

 

LEAVE A REPLY

Please enter your comment!
Please enter your name here