ਏਸ਼ੀਅਨ ਹਾਕੀ ਚੈਂਪੀਅਨਜ਼ ਟ੍ਰਾਫ਼ੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਿਸਨੂੰ ਬਣਾਇਆ ਕਪਤਾਨ || Sports News

0
43
Indian hockey team announced for the Asian Hockey Champions Trophy, know who made the captain

ਏਸ਼ੀਅਨ ਹਾਕੀ ਚੈਂਪੀਅਨਜ਼ ਟ੍ਰਾਫ਼ੀ ਲਈ ਭਾਰਤੀ ਹਾਕੀ ਟੀਮ ਦਾ ਐਲਾਨ, ਜਾਣੋ ਕਿਸਨੂੰ ਬਣਾਇਆ ਕਪਤਾਨ

ਏਸ਼ੀਅਨ ਚੈਂਪੀਅਨਸ ਟ੍ਰਾਫ਼ੀ ਦੇ ਲਈ ਹਾਕੀ ਇੰਡੀਆ ਨੇ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਟੂਰਨਾਮੈਂਟ ਚੀਨ ਵਿੱਚ ਹੋਵੇਗਾ ਅਤੇ ਹਰਮਨਪ੍ਰੀਤ ਸਿੰਘ ਹੀ ਭਾਰਤੀ ਟੀਮ ਦੀ ਕਪਤਾਨੀ ਕਰਨਗੇ। ਇਸ ਟੀਮ ਵਿੱਚ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੇ 10 ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ, ਜਦਕਿ 5 ਖਿਡਾਰੀਆਂ ਹਾਰਦਿਕ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਸ਼ਮਸ਼ੇਰ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਪੰਜ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ।

ਇਹ ਟੂਰਨਾਮੈਂਟ 8 ਤੋਂ 17 ਸਤੰਬਰ ਤੱਕ ਮੰਗੋਲੀਆ ਦੇ ਹੁਲੁਨਬੁਇਰ ਵਿੱਚ ਖੇਡਿਆ ਜਾਵੇਗਾ। ਭਾਰਤ ਆਪਣਾ ਪਹਿਲਾ ਮੁਕਾਬਲਾ 8 ਸਤੰਬਰ ਨੂੰ ਮੇਜ਼ਬਾਨ ਚੀਨ ਨਾਲ ਖੇਡੇਗਾ। ਭਾਰਤੀ ਟੀਮ ਇਸ ਟੂਰਨਾਮੈਂਟ ਦੀ ਡਿਫੈਂਨਡਿੰਗ ਚੈਂਪੀਅਨ ਹਨ। ਟੀਮ ਨੇ ਪਿਛਲੇ ਸਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਮਲੇਸ਼ੀਆ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।

ਗੋਲਕੀਪਰ ਪੀਆਰ ਸ਼੍ਰੀਜੇਸ਼ ਲਿਆ ਸੰਨਿਆਸ

ਇਸ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੀ ਦਿਗੱਜ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਪੈਰਿਸ ਓਲੰਪਿਕ ਦੇ ਬਾਅਦ ਸੰਨਿਆਸ ਲੈ ਲਿਆ। ਇਸ ਲਈ ਟੀਮ ਵਿੱਚ ਗੋਲਕੀਪਰ ਦੀ ਭੂਮਿਕਾ ਦੇ ਲਈ ਸ਼੍ਰੀਜੇਸ਼ ਦੀ ਜਗ੍ਹਾ ਕ੍ਰਿਸ਼ਨ ਬਹਾਦੁਰ ਪਾਠਕ ਤੇ ਸੂਰਜ ਕਰਕੇਰਾ ਨੂੰ ਚੁਣਿਆ ਗਿਆ ਹੈ। ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 8 ਸਤੰਬਰ ਨੂੰ ਚੀਨ ਖ਼ਿਲਾਫ਼ ਆਪਣੇ ਪਹਿਲੇ ਮੈਚ ਨਾਲ ਕਰੇਗੀ। ਉਸ ਤੋਂ ਬਾਅਦ ਉਸ ਦਾ ਮੈਚ 9 ਸਤੰਬਰ ਨੂੰ ਜਾਪਾਨ ਨਾਲ ਤੇ ਇਕ ਦਿਨ ਦੇ ਆਰਾਮ ਤੋਂ ਬਾਅਦ ਉਹ 11 ਸਤੰਬਰ ਨੂੰ ਮਲੇਸ਼ੀਆ ਨਾਲ ਭਿੜੇਗਾ ਅਤੇ 12 ਸਤੰਬਰ ਨੂੰ ਕੋਰੀਆ ਨਾਲ ਭਿੜੇਗਾ। ਇਕ ਦਿਨ ਦੇ ਆਰਾਮ ਬਾਅਦ ਭਾਰਤ 14 ਸਤੰਬਰ ਨੂੰ ਪਾਕਿਸਤਾਨ ਨਾਲ ਭਿੜੇਗਾ, ਜਦਕਿ ਸੈਮੀਫਾਈਨਲ 16 ਤੇ ਫਾਈਨਲ 17 ਸਤੰਬਰ ਨੂੰ ਹੋਵੇਗਾ।

ਇਹ ਵੀ ਪੜ੍ਹੋ : ਰੁਜ਼ਗਾਰ ਵਿੱਚ ਹੋਵੇਗਾ ਵਾਧਾ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ‘ਚ ਬਣਨਗੀਆਂ 12 ਉਦਯੋਗਿਕ ਸਮਾਰਟ ਸਿਟੀ

ਏਸ਼ਿਆਈ ਚੈਂਪੀਅਨਸ ਟ੍ਰਾਫ਼ੀ 2024 ਦੇ ਲਈ ਭਾਰਤੀ ਹਾਕੀ ਟੀਮ

ਗੋਲਕੀਪਰ– ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੂਰਜ ਕਰਕੇਰਾ

ਡਿਫੈਂਡਰ– ਜਰਮਨਪ੍ਰੀਤ ਸਿੰਘ, ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ (ਕਪਤਾਨ), ਜੁਗਰਾਜ ਸਿੰਘ, ਸੰਜੇ, ਸੁਮਿਤ

ਮਿਡਫੀਲਡਰ – ਰਾਜ ਕੁਮਾਰ ਪਾਲ, ਨੀਲਕੰਠ ਸ਼ਰਮਾ, ਵਿਵੇਕ ਸਾਗਰ ਪ੍ਰਸਾਦ (ਉਪ ਕਪਤਾਨ), ਮਨਪ੍ਰੀਤ ਸਿੰਘ, ਮੁਹੰਮਦ, ਰਾਹੀਲ ਮੌਸਿਨ

ਫਾਰਵਰਡ– ਅਭਿਸ਼ੇਕ, ਸੁਖਜੀਤ ਸਿੰਘ, ਅਰਿਜੀਤ ਸਿੰਘ ਹੁੰਦਲ, ਉੱਤਮ ਸਿੰਘ, ਗੁਰਜੋਤ ਸਿੰਘ

 

 

 

 

 

LEAVE A REPLY

Please enter your comment!
Please enter your name here