ਬਾਹਰਲੇ ਮੁਲਕ ਤੋਂ ਵਿਆਹ ਕਰਵਾਉਣ ਲਈ 2 ਸਾਲ ਬਾਅਦ ਪਰਤਿਆ, ਪਰ ਘਰ ਦੀਆਂ ਬਰੂਹਾਂ ਤੱਕ ਪਹੁੰਚੀ ਲਾਸ਼

0
42

ਸੁਨੀਲ ਲਾਖਾ (ਹੁਸ਼ਿਆਰਪੁਰ)

ਵਿਆਹ ਕਰਵਾਉਣ ਲਈ ਨੌਜਵਾਨ 2 ਸਾਲਾਂ ਮਗਰੋਂ ਦੁਬਈ ਤੋਂ ਵਾਪਸ ਪੰਜਾਬ ਆਇਆ। ਹੁਸ਼ਿਆਰਪੁਰ ਆਪਣੇ ਘਰ ਲਿਆਉਣ ਲਈ 2 ਦੋਸਤ ਉਸਨੂੰ ਲੈਣ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਪਰ ਨੌਜਵਾਨ ਸਿਧਾਵਾਪਣੇ ਘਰ ਜਾਣ ਤੋਂ ਪਹਿਲਾਂ ਆਪਣੇ ਦੋਸਤਾਂ ਕੋਲ ਰਾਤ ਰੁਕਿਆ ਅਤੇ ਘਰ ਇਸਦੀ ਜਾਣਕਾਰੀ ਵੀ ਦਿੱਤੀ। ਅਗਲੇ ਦਿਨ ਸਵੇਰ ਨੂੰ ਦੁਬਈ ਤੋਂ ਪਰਤੇ ਨੌਜਵਾਨ ਵਿਜੇ ਦੀ ਖਬਰ ਉਸਦੇ ਘਰ ਪਹੁੰਚਦੀ ਹੈ ਕਿ ਉਹ ਹਸਪਤਾਲ ਦਾਖਲ ਹੈ। ਇਹ ਸੁਣ 27 ਸਾਲਾਂ ਨੌਜਵਾਨ ਵਿਜੇ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਪਰਿਵਾਰ ਹਸਪਤਾਲ ਪਹੁੰਚਿਆ ਤਾਂ ਪਤਾ ਲੱਗਿਆ ਕਿ ਵਿਜੇ ਦੀ ਮੌਤ ਹੋ ਚੁੱਕੀ ਹੈ।

ਇਸ ਸਾਰੀ ਘਟਨਾ ਬਾਰੇ ਮ੍ਰਿਤਕ ਵਿਜੇ ਦੀ ਭੈਣ ਨੇ ਪੱਤਰਕਾਰਾਂ ਸਾਹਮਣੇ ਜਾਣਕਰੀ ਦਿੱਤੀ। ਮ੍ਰਿਤਕ ਵਿਜੇ ਦੀ ਭੈਣ ਨੇ ਦੱਸਿਆ ਕਿ ਜੋ ਦੋ ਦੋਸਤ ਉਸਨੂੰ ਅੰਮ੍ਰਿਤਸਰ ਲੈਣ ਗਏ ਸਨ ਉਹਨਾਂ ਦਾ ਨਸ਼ੇ ਦਾ ਕਾਰੋਬਾਰ ਹੈ। ਪਰਿਵਾਰ ਨੁਸ਼ੱਕ ਹੈ ਕਿ ਉਹਨਾਂ ਦੋਵੇਂ ਦੋਸਤਾਂ ਨੇ ਹੀ ਉਸ ਨਾਲ ਕੋਈ ਗਲਤ ਹਰਕਤ ਕੀਤੀ ਹੈ ਜਿਸ ਕਾਰਨ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ। ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਹਸਪਤਾਲ ਤੋਂ ਜਾਣਕਾਰੀ ਮਿਲੀ ਹੈ ‘ਵਿਜੇ ਉਹਨਾਂ ਕੋਲ ਮ੍ਰਿਤਕ ਹੀ ਪਹੁੰਚਿਆ ਸੀ। ਇਸਨੂੰ ਮੁਢਲੀ ਸਹਾਇਤਾ ਦਿੱਤੀ ਪਰ ਉਸਨੇ ਕੋਈ ਹਰਕਤ ਨਹੀਂ ਕੀਤੀ। ਮ੍ਰਿਤਕ ਵਿਜੇ ਦੀ ਭੈਣ ਨੇ ਇਹ ਵੀ ਦੱਸਿਆ ਕਿ ਵਿਜੇ ਦਾ ਸਰੀਰ ਪੂਰੀ ਤਰ੍ਹਾਂ ਨੀਲਾ ਹੋ ਚੁੱਕਿਆ ਸੀ।

ਪਰਿਵਾਰ ਨੇ ਵਿਜੇ ਦੇ ਦੋ ਦੋਸਤਾਂ ‘ਤੇ ਸ਼ੱਕ ਜ਼ਹਿਰ ਕੀਤਾ ਹੈ। ਇਥੋਂ ਤੱਕ ਕੇ ਪਰਿਵਾਰ ਦਾ ਕਹਿਣਾ ਹੈ ਕਿ ਦੋਵੇਂ ਦੋਸਤ ਨਸ਼ੇ ਦਾ ਕਾਰੋਬਾਰ ਕਰਦੇ ਹਨ। ਕਈ ਵਾਰ ਪੁਲਿਸ ਕੌਲ ਮਾਮਲੇ ਵੀ ਦਰਜ ਕਰਵਾਏ ਗਏ ਹਨ। ਹੁਣ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪੁੱਤ ਦੀ ਮੌਤ ‘ਤੇ ਪੁਲਿਸ ਬਣਦੀ ਕਾਰਵਾਈ ਕਰੇ। ਮ੍ਰਿਤਕ ਵਿਜੇ ਦੁਬਈ ਵਿੱਚ ਕੰਮ ਕਰਦਾ ਸੀ ਅਤੇ ਤਕਰੀਬਨ 2 ਸਾਲ ਬਾਅਦ ਆਪਣੇ ਘਰ ਵਾਪਸ ਪਰਤਿਆ ਸੀ। ਪਰਿਵਾਰ ਵੱਲੋਂ ਉਸਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ। ਪਰਿਵਾਰ ਹੁਣ ਆਪਣੇ ਪੁੱਤ ਡਿਮੌਤ ਦਾ ਮਾਮਲਾ ਪੁਲਿਸ ਤੱਕ ਲੈ ਕੇ ਜਾ ਰਿਹਾ ਹੈ।

ਇਸ ਮਾਮਲੇ ‘ਤੇ ਪੱਤਰਕਾਰਾਂ ਵੱਲੋਂ ਮੌਕੇ ‘ਤੇ ਪਹੁੰਚੇ ਏ.ਐੱਸ.ਆਈ. ਬਲਵਿੰਦਰ ਸਿੰਘ ਨਾਲ ਗੱਲ ਕੀਤੀ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ‘ਤੇ ਜਲਦ ਕਾਰਵਾਈ ਕਰਨਗੇ। ਪੁਲਿਸ ਨੂੰ ਪਰਿਵਾਰ ਦੀ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ। ਮ੍ਰਿਤਕ ਵਿਜੇ ਦੀ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕੈਮਰੇ ਅੱਗੇ ਜਿਆਦਾ ਕੁਝ ਬੋਲਣ ਤੋਂ ਪਾਸਾ ਹੀ ਵੱਟਿਆ। ਪਰਿਵਾਰ ਹੁਣ ਆਪਣੇ ਪੁੱਤਰ ਲਈ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਇੱਕ ਨੌਜਵਾਨ ਜੋ 2 ਸਾਲ ਮਗਰੋਂ ਘਰ ਪਰਤ ਰਿਹਾ ਸੀ,ਜਿੱਥੇ ਖੁਸ਼ੀਆਂ ਦੇ ਗੀਤ ਵੱਜਣੇ ਸੀ ਓਥੇ ਹੀ ਹੁਣ ਉਸਦੀ ਲਾਸ਼ ਘਰ ਪਹੁੰਚੀ। ਪਰਿਵਾਰ ਵਿੱਚ ਸੋਗ ਹੈ।

LEAVE A REPLY

Please enter your comment!
Please enter your name here