ਮਸਤੂਆਣਾ ਸਾਹਿਬ : ਸਿਮਰਨਜੋਤ ਸਿੰਘ ਮੱਕੜ

ਮਸਤੂਆਣਾ ਸਾਹਿਬ ਤੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਇੱਕ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਕਾਫ਼ਲੇ ਵਿੱਚ ਲੱਖਾ ਸਿਧਾਣਾ ਕਈ ਕਿਸਾਨ ਆਗੂਆਂ ਸਮੇਤ ਸ਼ਾਮਲ ਹੋਇਆ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਵੀ ਇਸ ਕਾਫ਼ਲੇ ਵਿੱਚ ਸ਼ਾਮਲ ਹੋਏ ਅਤੇ ਉਹਨਾਂ ਨੇ ਸਭ ਨੂੰ ਇਕੱਠੇ ਰਹਿਣ ਦੀ ਅਪੀਲ ਕੀਤੀ। ਲੱਖਾ ਸਿਧਾਣਾ ਅਤੇ ਸੁਰਜੀਤ ਸਿੰਘ ਫੂਲ ਨੂੰ ਇਸ ਰੈਲੀ ਦੌਰਾਨ ਦੀਪ ਸਿੱਧੂ ਬਾਰੇ ਵੀ ਪੱਤਰਕਾਰਾਂ ਨੇ ਸਵਾਲ ਕੀਤੇ। ਲੱਖਾ ਸਿਧਾਣਾ ਅਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਦੀਪ ਸਿੱਧੂ ਜਦੋਂ ਬਾਹਰ ਆ ਗਿਆ ਤਾਂ ਇਕੱਠੇ ਹੋ ਉਹ ਸੰਘਰਸ਼ ਲਈ ਲੜਨਗੇ। ਇਹ ਵੀ ਕਿਹਾ ਗਿਆ ਕਿ ਨਾ ਤਾਂ ਇਹ ਸੰਘਰਸ਼ ਕਾਮਰੇਡਾਂ ਦਾ ਹੈ ਨਾ ਹਿੰਦੂ-ਸਿੱਖ-ਮੁਸਲਮਾਨਾਂ ਦਾ ਹੈ।

ਦੀਪ ਸਿੱਧੂ ਨੇ ਕੋਈ ਐਡਾ ਗੁਨਾਹ ਨਹੀਂ ਕੀਤਾ ਜਿਸ ਲਈ ਉਸਨੂੰ ਜੇਲ੍ਹ ਵਿੱਚ ਬੰਦ ਕੀਤਾ ਜਾਵੇ। 12 ਅਪ੍ਰੈਲ ਨੂੰ ਦੀਪ ਨੂੰ ਜ਼ਮਾਨਤ ਮਿਲ ਜਾਵੇਗੀ ਅਤੇ ਉਹ ਜਲਦ ਮੋਰਚੇ ਵਿੱਚ ਸ਼ਾਮਲ ਹੋਵੇਗਾ। ਕਿਸਾਨ ਆਗੂਆਂ ਦਾ ਵੀ ਕਹਿਣਾ ਹੈ ਕਿ ਜਦੋਂ ਦੀਪ ਬਾਹਰ ਆਵੇਗਾ ਉਸਨੂੰ ਵੀ ਗਲਵਕੜੀ ਵਿੱਚ ਲਿਆ ਜਾਵੇਗਾ ਅਤੇ ਸਾਰੇ ਇਕੱਠੇ ਹੋਕੇ ਅੱਗੇ ਵਧਾਂਗੇ। ਜਿਥੋਂ ਤੱਕ ਗੱਲ 25 ਜਨਵਰੀ ਦੀ ਰਾਤ ਵਾਲੀ ਸਪੀਚ ਦੀ ਹੈ ਤਾਂ ਦੀਪ ਨੇ ਉਸ ਵਿੱਚ ਕੁਝ ਵੀ ਅਜਿਹਾ ਨਹੀਂ ਸੀ ਬੋਲਿਆ ਜਿਸ ਨਾਲ ਕੋਈ ਪ੍ਰੇਸ਼ਾਨੀ ਹੋਵੇ। ਲੱਖਾ ਸਿਧਾਣਾ ਨੇ ਕਿਹਾ ਕੇ ਸਰਕਾਰ ਹੁਣ ਸਾਨੂੰ ਡਰਾਉਣ ਧਮਕਾਉਣ ‘ਤੇ ਲੱਗੀ ਹੋਈ ਹੈ। ਇਸੇ ਲਈ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਨੂੰ ਪਟਿਆਲਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਫਿਲਹਾਲ ਹੈ ਵੱਡਾ ਕਾਫ਼ਲਾ ਮਸਤੂਆਣਾ ਸਾਹਿਬ ਤੋਂ ਚੱਲਕੇ ਸੰਗਰੂਰ ਤੋਂ ਹੁੰਦਾ ਹੋਇਆ ਪਟਿਆਲਾ ਫ਼ਿਰ ਰਾਜਪੁਰਾ ਅਤੇ ਸ਼ੰਬੂ ਤੱਕ ਪਹੁੰਚੇਗਾ। ਸ਼ੰਬੂ ਤੋਂ ਹਰਿਆਣਾ ਵਾਲਾ ਨਵਦੀਪ ਵੀ ਉਹਨਾਂ ਨਾਲ ਜੁੜੇਗਾ ਅਤੇ ਫ਼ਿਰ ਸਿੰਘੂ ਬਾਰਡਰ ਪਹੁੰਚਿਆ ਜਾਵੇਗਾ। ਨਵਦੀਪ ਓਹੀ ਸ਼ਖਸ ਹੈ ਜਿਸ ਨੇ ਹਰਿਆਣਾ ਦੇ ਬਾਰਡਰ ਉੱਤੇ ਪੁਲਿਸ ਦੀਆਂ ਜਲ ਤੋਪਾਂ ਦਾ ਮੂੰਹ ਮੋੜ ਦਿੱਤਾ ਸੀ। ਲੱਖਾ ਨੇ ਇਹ ਵੀ ਸ਼ੱਕ ਜਤਾਇਆ ਕਿ ਉਸਨੂੰ ਵੀ ਜਲਦ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਦਿੱਲੀ ਪੁਲਿਸ ਵੱਲੋਂ ਵੀ ਲੱਖਾ ਸਿਧਾਣਾ ਉੱਤੇ ਇਨਾਮ ਐਲਾਨਿਆ ਹੋਇਆ ਹੈ। ਅੱਜ ਕਾਫ਼ਲਾ ਜਦੋਂ ਹਰਿਆਣਾ ਵਿੱਚ ਦਾਖ਼ਲ ਹੋਵੇਗਾ ਜਨ ਸਿੰਘੂ ਪਹੁੰਚੇਗਾ ਤਾਂ ਹੋ ਸਕਦਾ ਹੈ ਕਿ ਲੱਖਾ ਸਿਧਾਣਾ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਹੁੰਦਿਆਂ ਅਸੀਂ ਲੱਖਾ ਸਿਧਾਣਾ ਦੀ ਗਰਿਫਤਾਰੀ ਨਹੀਂ ਹੋਣ ਦਿਆਂਗੇ। ਪਰ ਜੇਕਰ ਪੁਲਿਸ ਬਲ ਦਾ ਇਸਤੇਮਾਲ ਹੁੰਦਾ ਹੈ ਤਾਂ ਮਾਹੌਲ ਤਣਾਅ ਵਾਲਾ ਵੀ ਬਣ ਸਕਦਾ ਹੈ। ਇਸ ਲਈ ਸਭ ਦੀਆਂ ਨਜ਼ਰਾਂ ਹੁਣ ਪੰਜਾਬ ਹਰਿਆਣਾ ਬਾਰਡਰ ‘ਤੇ ਵੀ ਬਣੀਆਂ ਹੋਈਆਂ ਹਨ। ਜਿਥੋਂ ਇਹ ਕਾਫ਼ਲਾ ਸਿੰਘੂ ਵੱਲ ਨੂੰ ਜਾਵੇਗਾ। ਲੋਕਾਂ ਦਾ ਕਹਿਣਾ ਹੈ ਕਿ ਉਹ ਲੱਖਾ ਸਿਧਾਣਾ ਦੇ ਨਾਲ ਹਨ ਅਤੇ ਉਸਦੀ ਸੋਚ ਨੂੰ ਸਲਾਮ ਕਰਦੇ ਹਨ। ਇਸ ਲਈ ਕਿਸੇ ਨੂੰ ਵੀ ਡਰਨ ਦੀ ਹੁਣ ਕੋਈ ਜ਼ਰੂਰਤ ਨਹੀਂ ਹੈ।

LEAVE A REPLY

Please enter your comment!
Please enter your name here