ਵਿਜੀਲੈਂਸ ਨੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਵਿਜੀਲੈਂਸ ਟੀਮ (Vigilance Team) ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜੇਈ ਜਤਿੰਦਰ ਕੋਲ ਨਗਰ ਨਿਗਮ ਪਠਾਨਕੋਟ ਦਾ ਚਾਰਜ ਵੀ ਹੈ।
ਨਗਰ ਨਿਗਮ ਬਟਾਲਾ ਦੇ ਮੁਲਾਜ਼ਮਾਂ ਨੂੰ ਜਿਵੇਂ ਹੀ ਵਿਜੀਲੈਂਸ ਟੀਮ ਦੇ ਆਉਣ ਦਾ ਪਤਾ ਲੱਗਾ ਤਾਂ ਦਫ਼ਤਰ ‘ਚ ਤਰਥੱਲ ਮੱਚ ਗਈ। ਵਿਜੀਲੈਂਸ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਸ਼ਿਕਾਇਤਕਰਤਾ ਹਰਪਾਲ ਸਿੰਘ ਵਾਸੀ ਪਠਾਨਕੋਟ ਤੋਂ ਸ਼ਿਕਾਇਤ ਮਿਲੀ ਸੀ ਕਿ ਇੰਜੀਨੀਅਰਿੰਗ ਸ਼ਾਖਾ ਦੇ ਜੇਈ ਜਤਿੰਦਰ ਨੇ ਜ਼ਮੀਨ ‘ਤੇ ਕਿਸੇ ਕੰਮ ਦੇ ਬਦਲੇ 1 ਲੱਖ ਰੁਪਏ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਮੁਲਜ਼ਮ ਨੇ ਬਟਾਲਾ ਆ ਕੇ ਪੈਸੇ ਦੇਣ ਦੀ ਗੱਲ ਕਹੀ ਸੀ।
ਇਹ ਵੀ ਪੜ੍ਹੋ ਪਠਾਨਕੋਟ ‘ਚ ਦੇਖੇ ਗਏ ਸ਼ੱਕੀ ਵਿਅਕਤੀਆਂ ਦੇ ਸਕੈਚ ਜਾਰੀ ॥ Punjab News ॥ Latest News
ਵਿਜੀਲੈਂਸ ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ, ਪਠਾਨਕੋਟ ਦਾ ਵੀ ਹੈ ਚਾਰਜਵਿਜੀਲੈਂਸ ਨੇ ਨਗਰ ਨਿਗਮ ਬਟਾਲਾ ਦੇ ਜੇਈ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਕਾਬੂ, ਪਠਾਨਕੋਟ ਦਾ ਵੀ ਹੈ ਚਾਰਜ
ਸ਼ਿਕਾਇਤ ਤੋਂ ਬਾਅਦ ਵਿਭਾਗ ਦੀ ਟੀਮ ਬਟਾਲਾ ਨਗਰ ਨਿਗਮ ਪਹੁੰਚੀ ਤੇ ਮੁਲਜ਼ਮ ਜੇਈ ਜਤਿੰਦਰ ਨੂੰ 50 ਹਜ਼ਾਰ ਰੁਪਏ ਰਿਸ਼ਵਤ ਸਮੇਤ ਕਾਬੂ ਕਰ ਲਿਆ।