ਅਨਿਲ ਜੈਨ (ਸੰਗਰੂਰ)

ਨਜਾਇਜ਼ ਸੰਬੰਧਾਂ ਨੇ ਮੁੜ ਤਿੰਨ ਪਰਿਵਾਰ ਤਬਾਹ ਕਰ ਦਿੱਤੇ। ਸੰਗਰੂਰ ਦੀ ਰਣੀਕੇ ਨਹਿਰ ਵਿਚੋਂ ਪੁਲਿਸ ਨੂੰ ਦੋ ਲਾਸ਼ਾਂ ਬਰਾਮਦ ਹੋਈਆਂ ਜਿੰਨਾ ਦੇ ਆਪਸ ਵਿੱਚ ਹੱਥ ਬੰਨੇ ਹੋਏ ਸਨ। ਪੁਲਿਸ ਪ੍ਰਸ਼ਾਸਨ ਤੋਂ ਜਾਣਕਰੀ ਮਿਲੀ ਹੈ ਕਿ ਜਿੰਨਾ ਦੀਆਂ ਲਾਸ਼ਾਂ ਮਿਲੀਆਂ ਉਹਨਾਂ ਦੋਵਾਂ ਦੇ ਨਜਾਇਜ਼ ਪ੍ਰੇਮ ਸੰਬੰਧ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦਾ ਸਬੰਧ ਬਢਰੁੱਖਾਂ ਨਾਲ ਹੈ। ਮ੍ਰਿਤਕ ਮਹਿਲਾ ਵਿਆਹੀ ਹੋਈ ਹੈ ਅਤੇ ਦੂਜਾ ਵਿਅਕਤੀ ਉਸੇ ਮਹਿਲਾ ਦੇ ਪਤੀ ਦਾ ਦੋਸਤ ਹੈ। ਮ੍ਰਿਤਕ ਨੌਜਵਾਨ ਅਤੇ ਮ੍ਰਿਤਕ ਮਹਿਲਾ ਦਾ ਪਤੀ ਦੋਵੇਂ ਇਕੱਠੇ ਹੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ। ਜਿਸ ਕਾਰਨ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ।

ਮ੍ਰਿਤਕ ਮਹਿਲਾ ਦਾ ਨਾਮ ਵੀਰਪਾਲ ਕੌਰ ਅਤੇ ਮ੍ਰਿਤਕ ਨੌਜਵਾਨ ਦਾ ਨਾਮ ਕੁਲਵੀਰ ਸਿੰਘ ਉਰਫ ਕਾਲਾ ਦੱਸਿਆ ਗਿਆ ਹੈ। ਕੁਲਵੀਰ ਦਾ ਵੀਰਪਾਲ ਦੇ ਘਰ ਆਉਣਾ ਜਾਣਾ ਹੋਣ ਕਾਰਨ ਦੋਵਾਂ ਵਿਚਾਲੇ ਨਜਾਇਜ਼ ਸੰਬੰਧ ਬਣ ਗਏ। ਇਸ ਦੌਰਾਨ ਦੋਵੇਂ ਜਾਣੇ ਪਿੰਡ ਵਿੱਚ ਇਕੱਠੇ ਵੀ ਫੜੇ ਗਏ ਸਨ ਜਿਸ ਤੋਂ ਬਾਅਦ ਵੀਰਪਾਲ ਨੂੰ ਉਸਦੇ ਪੇਕੇ ਘਰ ਭੇਜ ਦਿੱਤਾ ਗਿਆ। ਫ਼ਿਰ ਜਾਣਕਰੀ ਮਿਲੀ ਕਿ ਵੀਰਪਾਲ ਪਣੇ ਪੇਕੇ ਘਰੋਂ ਵੀ ਚਲੀ ਗਈ ਅਤੇ ਅੰਤ ਨੂੰ ਵੀਰਪਾਲ ਅਤੇ ਕੁਲਵੀਰ ਦੀਆਂ ਮ੍ਰਿਤਕ ਦੇਹਾਂ ਨਹਿਰ ਵਿੱਚੋਂ ਮਿਲੀਆਂ। ਪੁਲਿਸ ਨੂੰ ਸ਼ੱਕ ਹੈ ਕਿ ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਵੀ ਕਰਵਾਇਆ ਹੋ ਸਕਦਾ ਹੈ। ਜਦੋਂ ਪੁਲਿਸ ਨੂੰ ਮ੍ਰਿਤਕ ਦੇਹਾਂ ਮਿਲੀਆਂ ਉਸ ਵੇਲੇ ਵੀਰਪਾਲ ਦੇ ਹੱਥਾਂ ਵਿੱਚ ਚੂੜਾ ਪਾਇਆ ਹੋਇਆ ਸੀ ਅਤੇ ਸਿੰਦੂਰ ਵੀ ਲੱਗਿਆ ਹੋਇਆ ਸੀ।

ਪੁਲਿਸ ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨਹਿਰ ਵਿੱਚੋਂ ਬਾਹਰ ਕੱਢਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਦੋਵਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਕੇ ਉਣਾਵਦੀ ਸ਼ਨਾਖ਼ਤ ਕਰਵਾਈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਗੱਲ ਆਖੀ। ਨਜਾਇਜ਼ ਸੰਬੰਧ ਇੱਕ ਨਹੀਂ ਬਲਕਿ ਤਿੰਨ ਪਰਿਵਾਰ ਤਬਾਹ ਕਰ ਗਏ। ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਕੋਈ ਵੀ ਬਿਆਨ ਕੈਮਰੇ ਸਾਹਮਣੇ ਨਹੀਂ ਦਿੱਤਾ ਗਿਆ। ਨਾ ਹੀ ਪਰਿਵਾਰਕ ਮੈਂਬਰ ਕੈਮਰੇ ਸਾਹਮਣੇ ਆਏ। ਸਾਰੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅਤੇ ਬਿਆਨ ਕਲਮਬੱਧ ਕਰਕੇ ਮ੍ਰਿਤਕ ਦੇਹਾਂ ਵਾਰਸਾਂ ਹਵਾਲੇ ਕਰਨ ਦੀ ਗੱਲ ਪੁਲਿਸ ਨੇ ਆਖੀ।

LEAVE A REPLY

Please enter your comment!
Please enter your name here