ਸਕੂਲਾਂ ਵਿੱਚ ਦਾਖਲਾ ਲੈਣਾ ਹੋਇਆ ਹੋਰ ਸੌਖਾ, ਖਾਸ ਕਾਗਜ਼ੀ ਕਾਰਵਾਈ ਕੀਤੀ ਸਰਕਾਰ ਨੇ ਖਤਮ

0
79

ਕੁਲਵੀਰ ਦੀਵਾਨ (ਚੰਡੀਗੜ੍ਹ) :

ਪੰਜਾਬ ਸਰਕਾਰ ਵੱਲੋਂ ਨਵਾਂ ਫੈਸਲਾ ਲੈਂਦਿਆਂ ਪੰਜਾਬ ਦੇ ਸਕੂਲਾਂ ਵਿੱਚ ਦਾਖਲਾ ਲੈਣ ਸਬੰਧੀ ਇੱਕ ਖਾਸ ਕਾਗਜ਼ ਦੀ ਸ਼ਰਤ ਖਤਮ ਕਰ ਦਿੱਤੀ ਹੈ। ਪਹਿਲਾਂ ਵਿਦਿਆਰਥੀਆਂ ਨੂੰ ਕਿਸੇ ਵੀ ਸਕੂਲ ਵਿੱਚ ਦਾਖਲਾ ਲੈਣ ਲਈ ਟਰਾਂਸਫਰ ਸਰਟੀਫੀਕੇਟ ਦੀ ਸ਼ਰਤ ਰੱਖੀ ਜਾਂਦੀ ਸੀ। ਟਰਾਂਸਫਰ ਸਰਟੀਫੀਕੇਟ ਨਾ ਹੋਣ ਦੀ ਸੂਰਤ ਵਿੱਚ ਪਹਿਲਾਂ ਸਕੂਲਾਂ ਵਿੱਚ ਦਾਖਲਾ ਨਹੀਂ ਸੀ ਹੁੰਦਾ। ਹੁਣ ਸਰਕਾਰ ਨੇ ਨਿਯਮਾਂ ‘ਚ ਬਦਲਾਅ ਕਰਦਿਆਂ ਟਰਾਂਸਫਰ ਸਰਟੀਫੀਕੇਟ ਸਕੂਲ ਵਿੱਚ ਜਮਾਂ ਕਰਵਾਉਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ।

ਸਿੱਖਿਆ ਵਿਭਾਗ ਅਨੁਸਾਰ ਮਾਨਤਾ ਪ੍ਰਾਪਤ ਸਕੂਲਾਂ ਵੱਲੋਂ ਵਿਦਿਆਰਥੀਆਂ ਤੋਂ ਸਕੂਲ ਟਰਾਂਸਫਰ ਸਰਟੀਫੀਕੇਟ ਦੀ ਮੰਗ ਰੱਖੀ ਜਾਂਦੀ ਸੀ। ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਟਰਾਂਸਫਰ ਸਰਟੀਫੀਕੇਟ ਨਾ ਹੋਣ ਕਾਰਨ ਅਕਸਰ ਮਾਪਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਕਿ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਟਰਾਂਸਫਰ ਸਰਟੀਫੀਕੇਟ ਜਾਣਬੁਝ ਨਹੀਂ ਸੀ ਦਿੱਤਾ ਜਾਂਦਾ ਤਾਂ ਜੋ ਵਿਦਿਆਰਥੀ ਉਹਨਾਂ ਦਾ ਸਕੂਲ ਛੱਡ ਕਿਸੇ ਹੋਰ ਸਕੂਲ ਵਿੱਚ ਨਾ ਚਲੇ ਜਾਣ। ਇਸ ਲਈ ਹੁਣ ਸਰਕਾਰ ਨੇ ਇਸ ਨਿਯਮ ਨੂੰ ਹੀ ਖਤਮ ਕਰ ਦਿੱਤਾ।

ਸਾਲ 2020 ਵਿੱਚ ਪਬਲਿਕ ਇੰਸਟ੍ਰਕਸ਼ਨ ਪੰਜਾਬ ਦੇ ਨਿਰਦੇਸ਼ਕ ਨੂੰ ਸਕੂਲ ਟਰਾਂਸਫਰ ਸਰਟੀਫੀਕੇਟ ਸਬੰਧੀ ਆਈ ਪ੍ਰੇਸ਼ਾਨੀ ਦੇ ਸੰਸਬੰਧ ਵਿੱਚ ਇੱਕ ਪੱਤਰ ਲਿਖਿਆ ਗਿਆ ਸੀ। ਓਸੇ ਪੱਤਰ ਦੇ ਜਵਾਬ ਵਿੱਚ ਕਾਰਵਾਈ ਕਰਦਿਆਂ ਹੁਣ ਸਾਲ 1929 ਤੋਂ ਬਣੇ ਨਿਯਮਾਂ ਵਿੱਚ ਬਦਲਾਅ ਕਰ ਦਿੱਤਾ ਗਿਆ। 1929 ਤੋਂ ਬਣੇ ਇਸੇ ਨਿਯਮ ਦੇ ਆਧਾਰ ‘ਤੇ ਹੁਣ ਤੱਕ ਬੱਚਿਆਂ ਤੋਂ ਸਕੂਲ ਟਰਾਂਸਫਰ ਸਰਟੀਫੀਕੇਟ ਮੰਗੇ ਜਾ ਰਹੇ ਸਨ। ਪਰ ਹੁਣ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਇਹਨਾਂ ਨਿਯਮਾਂ ਕਾਰਨ ਹੋਰ ਖੱਜਲ ਖੁਆਰ ਨਹੀਂ ਹੋਣਾ ਪਵੇਗਾ। ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਵੱਲੋਂ ਹੁਣ ਟਰਾਂਸਫਰ ਸਰਟੀਫੀਕੇਟ ਤੋਂ ਇਲਾਵਾ ਹੋਰ ਕਾਗਜ਼ ਦੇਖਕੇ ਸਕੂਲਾਂ ਵਿੱਚ ਦਾਖਲਾ ਦਿੱਤਾ ਜਾਵੇਗਾ।

ਸਕੂਲ ਟਰਾਂਸਫਰ ਸਰਟੀਫੀਕੇਟ ਤੋਂ ਇਲਾਵਾ ਮਾਪੇ ਇੱਕ ਸਵੈ-ਘੋਸ਼ਣਾ ਪੱਤਰ ਲਿਖਕੇ ਸਕੂਲ ਨੂੰ ਦੇ ਸਕਦੇ ਹਨ। ਹੁਣ ਇਸ ਬਦਲੇ ਨਿਯਮ ਨਾਲ ਨਿੱਜੀ ਸਕੂਲਾਂ ਵਾਲੀ ਮਾਪਿਆਂ ਜਾਂ ਵਿਦਿਆਰਥੀਆਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰ ਸਕਣਗੇ। ਜੇਕਰ ਵਿਦਿਆਰਥੀ ਦਾ ਟਰਾਂਸਫਰ ਸਰਟੀਫੀਕੇਟ ਨਹੀਂ ਮਿਲਦਾ ਤਾਂ ਮਾਪੇ ਇੱਕ ਸਵੈ-ਘੋਸ਼ਣਾ ਪੱਤਰ ਲਿਖਕੇ ਦੇ ਸਕਦੇ ਹਨ ਅਤੇ ਉਸੇ ਦੇ ਆਧਾਰ ‘ਤੇ ਅਗਲੇ ਸਕੂਲ ਵਿੱਚ ਦਾਖਲਾ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here