ਕੁਲਵਿੰਦਰ ਸਿੰਘ/ ਦੀਪਕ ਸੂਦ (ਰੁੜਕੀ ਕਲਾਂ) : ਕੈਪਟਨ ਅਮਰਿੰਦਰ ਦੇ ਮੁੱਖ ਸਲਾਹਕਰ ਭਾਰਤ ਇੰਦਰ ਚਾਹਲ ਨੂੰ ਕਿਸਾਨਾਂ ਨੇ ਵੀਰਵਾਰ ਨੂੰ ਸਰਹਿੰਦ-ਪਟਿਆਲਾ ਰੋਡ ਉੱਤੇ ਪਿੰਡ ਰੁੜਕੀ ਕਲਾਂ ਵਿਖੇ ਘੇਰ ਲਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਕੇਂਦਰ ਦੀ ਮੋਦੀ ਸਰਕਾਰ ਨਾਲ ਰਲੀ ਹੋਈ ਹੈ। ਜਾਣਬੁਝ ਕਿਸਨਾਨੁ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ , ਬਾਰਦਾਨਾ ਨਹੀਂ ਦਿੱਤਾ ਜਾ ਰਿਹਾ। ਕਿਸਾਨ ਅੱਕ ਕੇ ਅੰਬਾਨੀ-ਅਡਾਨੀ ਦੇ ਗੋਦਾਮਾਂ ਵਿੱਚ ਜਾਕੇ ਫਸਲ ਵੇਚਣ ਇਸ ਲਈ ਕਿਸਾਨਾਂ ਨੂੰ ਸਰਕਾਰਾਂ ਤੰਗ ਪ੍ਰੇਸ਼ਾਨ ਕਰਨ ਲੱਗੀ। ਮੀਂਹ ਦੇ ਮੌਸਮ ਹਨ ਅਤੇ ਫਸਲ ਬਰਬਾਦ ਹੋ ਰਹੀ ਹੈ। ਇਹ ਸਭ ਇਲਜ਼ਾਮ ਕਿਸਾਨਾਂ ਨੇ ਲਗਾਏ।

ਕਿਸਾਨਾਂ ਨੇ ਕਿਹਾ ਕਿ ਅਸੀਂ ਭਾਰਤ ਇੰਦਰ ਚਾਹਲ ਨਾਲ ਕੋਈ ਧੱਕਾ ਨਹੀਂ ਕੀਤਾ ਅਸੀਂ ਸਿਰਫ਼ ਸਵਾਲ ਕੀਤੇ ਹਨ। ਬਾਰਦਾਨਾ ਨਹੀਂ ਮਿਲ ਰਿਹਾ ਇਸੇ ਲਈ ਅਸੀਂ ਧਰਨਾ ਲਗਾ ਰਹੇ ਹਾਂ। ਜਿੰਨਾ ਚਿਰ ਧਰਨਾ ਲਗਦਾ ਓਨਾ ਚਿਰ ਬਾਰਦਾਨਾ ਮਿਲ ਜਾਂਦਾ, ਜਦੋਂ ਧਰਨਾ ਚੁੱਕ ਲਿਆ ਜਾਂਦਾ ਫ਼ਿਰ ਬਾਰਦਾਨਾ ਨਹੀਂ ਮਿਲਦਾ। ਪਿੰਡ ਰੁੜਕੀ ਕਲਾਂ ਵਿਖੇ ਕਿਸਾਨਾਂ ਦਾ ਗੁੱਸਾ ਐਨਾ ਫੁੱਟਿਆ ਕਿ ਸੂਬਾ ਅਤੇ ਕੇਂਦਰ ਸਰਕਾਰ ਦੇ ਮਿਲਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਦੇ ਇਲਜ਼ਾਮ ਲਗਾਏ ਹਨ। ਪੰਜਾਬ ਵਿੱਚ ਤੇਜ਼ ਹਵਾਵਾਂ ਅਤੇ ਮੀਂਹ ਦਾ ਮੌਸਮ ਬਣਿਆ ਹੋਇਆ ਹੈ। ਬਾਰਦਾਨਾ ਨਾ ਹੋਣ ਕਾਰਨ ਫਸਲ ਦੀ ਚੁਕਾਈ ਨਹੀਂ ਹੋ ਰਹੀ। ਮੀਂਹ ਨਾਲ ਫਸਲ ਖਰਾਬ ਹੋ ਜਾਂਦੀ ਹੈ।

ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿਸਾਨਾਂ ਦੀ ਹਮਾਇਤ ਹੋਣ ਦੀ ਗੱਲ ਕਰ ਰਹੀ ਸੀ ਓਹੀ ਕੈਪਟਨ ਸਰਕਾਰ ਕਿਸਾਨ ਵਿਰੋਧੀ ਬਣਕੇ ਪੇਸ਼ ਆ ਰਹੀ ਹੈ। ਪੰਜਾਬ ਪੁਲਿਸ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਰਹੇ ਅਤੇ ਕਿਸੇ ਵੀ ਤਰ੍ਹਾਂ ਦੇ ਟਕਰਾ ਹੋਣ ਤੋਂ ਬਚਾਅ ਕੀਤਾ ਗਿਆ। ਕੈਪਟਨ ਅਮਰਿੰਦਰ ਦੇ ਮੁੱਖ ਸਲਾਹਕਾਰ ਭਾਰਤ ਇੰਦਰ ਚਾਹਲ ਨੂੰ ਕਿਸਾਨਾਂ ਨੇ ਇਹੀ ਅਪੀਲ ਕੀਤੀ ਕਿ ਬਾਰਦਾਨਾ ਲਿਆਂਦਾ ਜਾਵੇ ਅਤੇ ਗੋਦਾਮਾਂ ਨੂੰ ਛੱਤ ਦਿੱਤਾ ਜਾਵੇ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਨੂੰ ਪਤਾ ਹੈ ਕਿ ਫਸਲ ਆ ਰਹੀ ਹੈ ਤਾਂ ਪਹਿਲਾਂ ਬਾਰਦਾਨਾ ਦਾ ਇੰਤਜ਼ਾਮ ਕਿਓਂ ਨਹੀਂ ਕੀਤਾ ਜਾ ਰਿਹਾ। ਇਸੇ ਲਈ ਕਿਸਾਨਾਂ ਨੇ ਰੋਹ ਵਜੋਂ ਭਾਰਤ ਇੰਦਰ ਚਾਹਲ ਦਾ ਕਾਫ਼ਲਾ ਰੋਕਿਆ ਅਤੇ ਹੱਲ ਕੀਤੇ ਜਾਣ ਦੀ ਮੰਗ ਰੱਖੀ।