ਕੁਲਵੀਰ ਦੀਵਾਨ (ਚੰਡੀਗੜ੍ਹ) : ਲਾਕਡਾਊਨ ਆਖ਼ਰੀ ਵਿਕਲਪ ਹੈ ਕੋਰੋਨਾ ‘ਤੇ ਨਿਯੰਤਰਣ ਪਾਉਣ ਲਈ ਇਸਦੇ ਸੰਕੇਤ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦਿੱਤੇ ਗਏ ਸਨ। ਨਰੇਂਦਰ ਮੋਦੀ ਵੱਲੋਂ ਕਿਹਾ ਗਿਆ ਸੀ ਕਿ ਸੂਬੇ ਆਪਣੇ ਪੱਧਰ ‘ਤੇ ਬਦਲਾਅ ਕਰ ਸਕਦੇ ਹਨ ਪਰ ਸੰਪੂਰਨ ਲਾਕਡਾਊਨ ਸਭ ਤੋਂ ਆਖ਼ਰੀ ਹਥਿਆਰ ਹੋਣਾ ਚਾਹੀਦਾ ਹੈ। ਇਸੇ ਲਈ ਹੁਣ ਸੂਬਾ ਸਰਕਾਰਾਂ ਵੱਲੋਂ ਆਪਣੇ ਪੱਧਰ ‘ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹਰਿਆਣਾ ਵਿੱਚ ਹੁਣ ਰਾਤ ਦੇ ਕਰਫ਼ਿਊ ਲਈ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਹਰਿਆਣਾ ਵਿੱਚ ਸ਼ਾਮ 6 ਵਜੇ ਤੋਂ ਦੁਕਾਨਾਂ ਬੰਦ ਹੋਇਆ ਕਰਨਗੀਆਂ।

ਇਹ ਨਿਯਮ 23 ਅਪ੍ਰੈਲ 2021 ਤੋਂ ਉਦੋਂ ਤੱਕ ਲਾਗੂ ਹੋਣਗੇ ਜਦੋਂ ਤੱਕ ਅਗਲੇ ਹੁਕਮ ਨਹੀਂ ਆਉਂਦੇ। ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਗ਼ੈਰ-ਜਰੂਰੀ ਇਕੱਠ ਨਾ ਕੀਤੇ ਜਾਣ ਅਤੇ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ। ਗ੍ਰਹਿ ਮੰਤਰੀ ਅਨਿਲ ਵਿੱਜ ਵੱਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਕੋਈ ਵੀ ਪ੍ਰੋਗਰਾਮ ਕੀਤਾ ਜਾਣਾ ਹੈ ਤਾਂ ਉਸ ਲਈ ਪਹਿਲਾਂ ਐੱਸ.ਡੀ.ਐੱਮ. ਤੋਂ ਆਗਿਆ ਲੈਣੀ ਪਵੇਗੀ। ਜਦੋਂ ਸੀ ਪ੍ਰੋਗਰਾਮ ਕੋਈ ਕੀਤਾ ਜਾਣਾ ਹੈ ਤਾਂ ਉਸ ਲਈ ਕਿੰਨੇ ਬੰਦ ਆ ਰਹੇ ਹਨ ਉਹਨਾਂ ਲਈ ਕੀ ਕੀ ਪ੍ਰਬੰਧ ਕੀਤੇ ਜਾ ਰਹੇ ਹਨ, ਇਸ ਸਭ ਬਾਰੇ ਪਹਿਲਾਂ ਦੱਸਣਾ ਜਰੂਰੀ ਹੋਵੇਗਾ।

ਸਰਕਾਰ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਤਾਂ ਜੋ ਲਗਾਤਾਰ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਠੱਲ ਪਾਈ ਜਾਵੇ। ਦਿੱਲੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਲਈ ਹੁਣ ਹਰਿਆਣਾ ਵਿੱਚ ਲੋਕ ਬਾਹਰ ਨਿਕਲਣ ਤੋਂ ਪਹਿਲਾਂ ਜਾਂ ਫਿਰ ਹੋਰ ਸੂਬਿਆਂ ਤੋਂ ਹਰਿਆਣਾ ਆ ਰਹੇ ਲੋਕ ਸੋਚ ਸਸਮਝਕੇ ਹੀ ਨਿਕਲਣ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਵਾਰ ਵਾਰ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ।

ਫਿਲਹਾਲ ਇਹ ਨਿਯਮ ਹਰਿਆਣਾ ਲਈ ਹਨ ਪਰ ਪੰਜਾਬ ਵਿੱਚ ਜਿਸ ਤਰ੍ਹਾਂ ਲਗਾਤਾਰ ਮਾਮਲੇ ਵੱਡੀ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ ਸਖ਼ਤੀ ਪੰਜਾਬ ਵਿੱਚ ਵੀ ਹੋ ਸਕਦੀ ਹੈ। ਫਿਲਹਾਲ ਲੁਧਿਆਣਾ ਦੇ ਦੋ ਵੱਡੇ ਇਲਾਕੇ ਦੁਗਰੀ ਅਰਬਨ ਅਸਟੇਟ 1 ਅਤੇ 2 ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਹੈ ਅਤੇ ਬਾਹਰ ਆਉਣ ਜਾਣ ਲਈ ਪ੍ਰਸ਼ਾਸਨ ਦੀ ਆਗਿਆ ਲੈਣ ਵੀ ਯਕੀਨੀ ਬਣਾਈ ਜਾ ਰਹੀ ਹੈ। ਚੰਡੀਗੜ੍ਹ ਵਿੱਚ ਰਾਤ ਦਾ ਕਰਫ਼ਿਊ ਮੁੜ 10 ਵਜੇ ਤੋਂ ਕੀਤਾ ਗਿਆ। ਪ੍ਰਸ਼ਾਸਨ ਵੱਲੋਂ ਰਾਤ ਦੇ ਕਰਫ਼ਿਊ ਦਾ ਸਮਾਂ ਵਾਰ ਵਾਰ ਤਬਦੀਲ ਕੀਤਾ ਜਾ ਰਿਹਾ। ਪਹਿਲਾਂ 10 ਤੋਂ 10:30 ਵਜੇ ਦਾ ਸਮਾਂ ਕੀਤਾ ਗਿਆ ਸੀ ਅਤੇ ਹੁਣ ਮੁੜ ਇਹ ਸਮਾਂ 10 ਵਜੇ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here