ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਭੋਪਾਲ ਵਿੱਚ ਮਹਿਲਾ ਸਸ਼ਕਤੀਕਰਨ ਸੰਮੇਲਨ ਵਿੱਚ ਪਹੁੰਚੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੋਪਾਲ ਦੇ ਜੰਬੋਰੀ ਮੈਦਾਨ ਵਿਖੇ ‘ਲੋਕਮਾਤਾ ਦੇਵੀ ਅਹਿਲਿਆਬਾਈ ਮਹਿਲਾ ਸਸ਼ਕਤੀਕਰਨ ਮਹਾ ਸੰਮੇਲਨ’ ਸਮਾਗਮ ਦੌਰਾਨ ਅਹਿਲਿਆਬਾਈ ਹੋਲਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹਿਲਾ ਸ਼ਕਤੀ ਨੇ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਸਿੰਦੂਰ ਨਾਲ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਇਹ ਪਹਿਲਾ ਮੱਧ ਪ੍ਰਦੇਸ਼ ਦੌਰਾ ਹੈ। ਸੁਰੱਖਿਆ ਤੋਂ ਲੈ ਕੇ ਪ੍ਰਬੰਧਨ ਤੱਕ, ਪ੍ਰੋਗਰਾਮ ਦੀ ਸਾਰੀ ਵਾਗਡੋਰ ਔਰਤਾਂ ਦੇ ਹੱਥਾਂ ਵਿੱਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਈ ਵੱਡੀਆਂ ਯੋਜਨਾਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਯਾਦ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਹੈ। ਪੀਐਮ ਮੋਦੀ ਨੇ ਲੋਕਮਾਤਾ ਦੇਵੀ ਅਹਿਲਿਆਬਾਈ ਬਾਰੇ ਕਿਹਾ, “ਦੇਵੀ ਅਹਿਲਿਆਬਾਈ ਦੀ ਸੋਚ ਲੋਕ ਸੇਵਾ ਦੀ ਸੀ। ਉਹ ਦੇਸ਼ ਦੀ ਵਿਰਾਸਤ ਦੀ ਰੱਖਿਅਕ ਸੀ। ਦੇਵੀ ਅਹਿਲਿਆਬਾਈ ਦੇ ਕੰਮ ਦੀ ਅੱਜ ਵੀ ਚਰਚਾ ਹੁੰਦੀ ਹੈ।”
ਗੁਰਦਾਸਪੁਰ ‘ਚ ਕਰੌਕਰੀ ਸਟੋਰ ‘ਚ ਚੋਰੀ; ਕੰਧ ਤੋੜ ਕੇ ਅੰਦਰ ਵੜੇ ਚੋਰ
ਦੱਸ ਦਈਏ ਕਿ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਮਾਂ ਸ਼ਕਤੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਦੇਵੀ ਅਹਿਲਿਆਬਾਈ ਦੀ ਸੋਚ ਨੂੰ ਅੱਗੇ ਵਧਾਉਂਦਾ ਹੈ। ਅੱਜ ਇੰਦੌਰ ਮੈਟਰੋ ਅਤੇ ਸਤਨਾ-ਦਾਤੀਆ ਹਵਾਈ ਅੱਡੇ ਦਾ ਉਦਘਾਟਨ ਕੀਤਾ ਗਿਆ ਹੈ। ਇਹ ਸਾਰੇ ਪ੍ਰੋਜੈਕਟ ਮੱਧ ਪ੍ਰਦੇਸ਼ ਵਿੱਚ ਸਹੂਲਤਾਂ ਵਧਾਉਣਗੇ, ਵਿਕਾਸ ਨੂੰ ਤੇਜ਼ ਕਰਨਗੇ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ।