ਭਾਰਤੀ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਨੂੰ 19-0 ਨਾਲ ਹਰਾਇਆ

0
31
Hockey Team

ਚੀਨ, 10 ਸਤੰਬਰ 2026 : ਚੀਨ (China) ਦੇ ਸ਼ਹਿਰ ਮੋਕੀ ਵਿਚ ਭਾਰਤ ਨੇ ਪਾਕਿਸਤਾਨ ਨੂੰ 19-0 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ (Women’s Junior Asia Cup) ਦੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ ।

ਪੰਜ ਮਿੰਟਾਂ ਵਿਚ ਹੀ ਭਾਰਤ ਨੇ ਕਰ ਦਿੱਤੇ ਸੀ ਦੋ ਪੈਨਲਟੀ ਕਾਰਨਰ

ਭਾਰਤ ਨੇ ਸ਼ੁਰੂਆਤੀ ਪੰਜ ਮਿੰਟਾਂ ‘ਚ ਹੀ ਦੋ ਪੈਨਲਟੀ ਕਾਰਨਰ (Penalty corner) ਹਾਸਲ ਕਰਕੇ ਦਬਾਅ ਬਣਾ ਦਿੱਤਾ । ਇੱਕ ਗੋਲ ਨੂੰ ਵੀਡੀਓ ਜਾਂਚ ਤੋਂ ਬਾਅਦ ਰੱਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਸੱਤਵੇਂ ਮਿੰਟ ‘ਚ ਪੂਜਾ ਸਾਹੂ ਨੇ ਭਾਰਤ ਨੂੰ ਲੀਡ ਦਿਵਾਈ । ਦੋ ਮਿੰਟ ਬਾਅਦ ਰੋਸ਼ਨੀ ਨੇ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ ।

ਕਿਸ ਨੇ ਕੀਤਾ ਸੀ ਡਿਫਲੈਕਸ਼ਨ ਨਾਲ ਗੋਲ

ਪਹਿਲੇ ਕੁਆਰਟਰ ਦੇ ਬਾਕੀ ਸਮੇਂ ‘ਚ ਤਨੁਸ਼੍ਰੀ ਕਡੂ ਨੇ ਡਿਫਲੈਕਸ਼ਨ ਨਾਲ ਗੋਲ ਕੀਤਾ, ਜਦਕਿ ਸੁਖਬੀਰ ਕੌਰ ਨੇ ਪੈਨਲਟੀ ਸਟ੍ਰੋਕ ਨੂੰ ਗੋਲ ‘ਚ ਬਦਲਿਆ । ਸਾਨਿਕਾ ਮਾਨੇ ਦੇ ਗੋਲ ਨਾਲ ਭਾਰਤ ਨੇ ਪਹਿਲਾ ਕੁਆਰਟਰ 5-0 ਦੀ ਲੀਡ ਨਾਲ ਖਤਮ ਕੀਤਾ । ਦੂਜੇ ਕੁਆਰਟਰ ‘ਚ ਮਧੂ ਸਿਦਾਰ ਅਤੇ ਗੀਤਾ ਯਾਦਵ ਨੇ ਗੋਲ ਕੀਤੇ । ਇਸ ਤੋਂ ਬਾਅਦ ਸਾਨਿਕਾ, ਤਨੁਜਾ ਟੋਪੋ ਅਤੇ ਪੂਜਾ ਮਲਿਕ ਦੇ ਗੋਲ ਨਾਲ ਭਾਰਤ ਨੇ ਹਾਫ ਟਾਈਮ ਤੱਕ ਸਕੋਰ 10-0 ਕਰ ਦਿੱਤਾ ।

ਕਿਸ ਖਿਡਾਰਨ ਨੇ ਕੀਤੀ ਆਪਣੀ ਹੈਟ੍ਰਿਕ ਪੂਰੀ

ਤੀਜੇ ਕੁਆਰਟਰ ‘ਚ ਭਾਰਤ ਨੇ ਤਿੰਨ ਹੋਰ ਗੋਲ ਕੀਤੇ । ਪੂਰਨਿਮਾ ਯਾਦਵ, ਮਧੂ ਅਤੇ ਸੁਪ੍ਰੀਆ ਨੇ ਗੋਲ ਕਰਕੇ ਪਾਕਿਸਤਾਨ ਦੀ ਵਾਪਸੀ ਦੀ ਉਮੀਦ ਪੂਰੀ ਤਰ੍ਹਾਂ ਖਤਮ ਕਰ ਦਿੱਤੀ । ਆਖਰੀ ਕੁਆਰਟਰ ‘ਚ ਵੀ ਭਾਰਤ ਨੇ ਦਬਾਅ ਬਣਾਏ ਰੱਖਿਆ । ਕ੍ਰਿਸ਼ਨਾ ਸ਼ਰਮਾ ਨੇ ਗੋਲ ਕੀਤਾ, ਇਸ ਤੋਂ ਬਾਅਦ ਪੂਜਾ ਮਲਿਕ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ । ਸੁਪ੍ਰੀਆ ਨੇ ਦੂਜਾ ਗੋਲ ਕੀਤਾ, ਜਦਕਿ ਬਿਨੀਮਾ ਧਨ ਅਤੇ ਰੋਸ਼ਨੀ ਐਂਦ ਨੇ ਆਖਰੀ ਦੋ ਗੋਲ ਕਰਕੇ ਭਾਰਤ ਦੀ ਜਿੱਤ 19-0 ਕਰ ਦਿੱਤੀ । ਰੋਸ਼ਨੀ ਨੇ 60ਵੇਂ ਮਿੰਟ ‘ਚ ਭਾਰਤ ਦਾ 19ਵਾਂ ਗੋਲ ਕੀਤਾ ।

ਭਾਰਤ ਨੇ ਕਿੰਨੇ ਪੈਨਲਟੀ ਕਾਰਨਰ ਹਾਸਲ ਕੀਤੇ

ਭਾਰਤ ਨੇ ਪੂਰੇ ਮੈਚ ‘ਚ 19 ਗੋਲਾਂ ਦੇ ਨਾਲ 18 ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟ੍ਰੋਕ ਹਾਸਲ ਕੀਤਾ । ਪਾਕਿਸਤਾਨ ਨੂੰ ਪੂਰੇ ਮੈਚ ‘ਚ ਨਾ ਤਾਂ ਕੋਈ ਗੋਲ ਮਿਲਿਆ ਅਤੇ ਨਾ ਹੀ ਪੈਨਲਟੀ ਕਾਰਨਰ ਜਾਂ ਪੈਨਲਟੀ ਸਟ੍ਰੋਕ । ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਕੋਰੀਆ ਅਤੇ ਮਲੇਸ਼ੀਆ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ (Quarter-finals) ਦੇ ਜੇਤੂ ਨਾਲ ਸ਼ਨੀਵਾਰ ਨੂੰ ਹੋਵੇਗਾ ।

LEAVE A REPLY

Please enter your comment!
Please enter your name here