ਹਿਮਾਚਲ ਵਿਚ ਵਿਦਿਆਰਥੀ ਰੈਗਿੰਗ ਮਾਮਲੇ ਵਿਚ ਪੰਜ ਵਿਦਿਆਰਥੀ ਮੁਅੱਤਲ

0
23
Himachal School

ਹਿਮਾਚਲ ਪ੍ਰਦੇਸ਼, 8 ਸਤੰਬਰ 2026 : ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਸੋਲਨ ਦੇ ਸਕੂਲ ਵਿਚ ਵਿਦਿਆਰਥੀਆਂ ਵਲੋਂ ਵਿਦਿਆਰਥੀ ਨਾਲ ਕੀਤੀ ਰੈਗਿੰਗ ਮਾਮਲੇ ਵਿਚ ਪੰਜ ਨੂੰ ਮੁਅੱਤਲ (Suspension) ਕੀਤਾ ਗਿਆ ਹੈ ।

ਕਦੋਂ ਦੀ ਹੈ ਇਹ ਘਟਨਾ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸੋਲਨ (Solan District) ਵਿਖੇ ਬਣੇ ਜਿਸ ਡਗਸ਼ਾਈ ਪਬਲਿਕ ਸਕੂਲ ਵਿਚ ਇਕ ਪੰਜਾਬ ਦੇ ਵਸਨੀਕ ਜਿਸ 9ਵੀਂ ਜਮਾਤ ਦੇ ਤਲਵਿੰਦਰ ਮਨੇਸ਼ ਨਾਲ 11ਵੀਂ ਅਤੇ 12ਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀਆਂ ਵਲੋਂ ਰੈਗਿੰਗ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਇਹ ਘਟਨਾ ਪੰਜ ਸਤੰਬਰ ਦੀ ਵਾਪਰੀ ਹੈ,ਜਿਸਦਾ ਇਕ ਵੀਡੀਓ ਵੀ ਵਾਇਰਲ ਹੋਇਆ ਹੈ ।

ਪੁਲਸ ਕਰੇਗੀ ਵਿਦਿਆਰਥੀਆਂ ਅਤੇ ਹੋਰਨਾਂ ਤੋਂ ਪੁੱਛਗਿੱਛ

ਪ੍ਰਾਪਤ ਸੂਚਨਾ ਮੁਤਾਬਕ ਰੈਗਿੰਗ (Ragging) ਦੇ ਵਾਪਰੇ ਘਟਨਾਕ੍ਰਮ ਸਬੰਧੀ ਪੁਲਸ ਵਲੋਂ ਰੈਗਿੰਗ ਕਰਨ ਵਾਲੇ ਵਿਦਿਆਰਥੀਆਂ ਤੋਂ ਇਲਾਵਾ ਹੋਸਟਲ ਵਾਰਡਨ ਅਤੇ ਹੋਰ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰਨ ਲਈ ਸਕੂਲ ਦਾ ਦੌਰਾ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਇਸ ਮਾਮਲੇ ਸਬੰਧੀ ਸਕੂਲ ਪਿ੍ਰੰਸੀਪਲ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ ।

ਕੀ ਆਖਣਾ ਹੈ ਹਿਮਾਚਲ ਪੁਲਸ ਦਾ

ਡਗਸ਼ਾਈ ਪਬਲਿਕ ਸਕੂਲ ਵਿੱਚ ਹੋਈ ਰੈਗਿੰਗ ਘਟਨਾ ‘ਤੇ ਟਿੱਪਣੀ ਕਰਦਿਆਂ ਸੋਲਨ ਦੇ ਐਸ. ਪੀ. ਟੀ. ਐਸ. ਡੀ. ਵਰਮਾ (S. P. T. S. D. Verma) ਨੇ ਕਿਹਾ ਕਿ ਰੈਗਿੰਗ ਵਿਰੁੱਧ ਸਖ਼ਤ ਕਾਨੂੰਨੀ ਪ੍ਰਬੰਧ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਪੱਧਰ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਵਿਦਿਆਰਥੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ।

ਪੰਜੋਂ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ

ਸੋਲਨ ਵਿਖੇ ਸਕੂਲ ਵਿਚ ਜਿਨ੍ਹਾਂ ਸੀਨੀਅਰ ਵਿਦਿਆਰਥੀਆਂ ਵਲੋਂ ਜੋ ਜੂਨੀਅਰ ਵਿਦਿਆਰਥੀ ਨਾਲ ਰੈਗਿੰਗ ਕੀਤੀ ਗਈ ਸੀ ਦੇ ਮਾਮਲੇ ਵਿਚ ਪੰਜ ਨਾਬਾਲਗ ਵਿਦਿਆਰਥੀਆਂ ਵਿਰੁੱਧ ਮਾਮਲਾ ਦਰਜ (Case registered) ਕੀਤਾ ਗਿਆ ਹੈ । ਜਾਂਚ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ-2009 ਦੀ ਧਾਰਾ 3 ਦੇ ਤਹਿਤ, ਬੀਐਨਐਸ (ਭਾਰਤੀ ਨਿਆ ਸੰਹਿਤਾ) ਦੀਆਂ ਵੱਖ-ਵੱਖ ਧਾਰਾਵਾਂ ਦੇ ਨਾਲ ਕੀਤੀ ਜਾ ਰਹੀ ਹੈ ।

LEAVE A REPLY

Please enter your comment!
Please enter your name here