ਦੋਸਤ ਨਾਲ `ਲੌਜ` `ਚ ਠਹਿਰੀ ਔਰਤ ਨੂੰ ਅਗਵਾ ਕਰ ਕੇ ਕੀਤਾ ਸਮੂਹਿਕ

0
30
Kerla Rape

ਤ੍ਰਿਸ਼ੂਰ, 2 ਅਕਤੂਬਰ 2026 : ਭਾਰਤ ਦੇ ਸੂਬੇ ਕੇਰਲਾ (Kerala) ਦੇ ਤ੍ਰਿਸ਼ੂਰ ਵਿਚ ਦੋਸਤ ਨਾਲ ਲੌਜ ਵਿਚ ਠਹਿਰੀ ਇਕ ਔਰਤ ਨਾਲ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਪੰਜ ਲੋਕਾਂ ਨੂੰ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਤ੍ਰਿਸ਼ੂਰ ਵਿਖੇ ਇਕ ਲੌਜ ਵਿਚ ਕਮਰਾ ਲੈ ਕੇ ਰੁਕੇ ਇਕ ਪੁਰਸ਼ ਤੇ ਮਹਿਲਾ ਵਿਚੋਂ ਮਹਿਲਾ ਨੂੰ ਉਸਦੇ ਕਮਰੇ ਵਿਚ ਜਬਰਦਸਤੀ ਅਗਵਾ ਕਰਕੇ ਉਸ ਨਾਲ ਜ਼ਬਰਨ ਜਬਰ ਜਨਾਹ (Rape) ਕੀਤੇ ਜਾਣ ਦੇ ਮਾਮਲੇ ਵਿਚ ਪੁਲਸ ਵਲੋਂ ਕੇਰਲਮ ਦੇ ਤ੍ਰਿਸ਼ੂਰ ਵਿਚ ਪੁਲਸ ਨੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਦੀ ਪਛਾਣ ਦੇਵੀ, ਥਾਮਸ, ਪਾਲਰਾਜ, ਸ਼ੰਕਰ ਅਤੇ ਰਘੂਪਤੀ ਵਜੋਂ ਹੋਈ ਹੈ ।

ਕੀ ਹੈ ਪੂਰਾ ਮਾਮਲਾ

ਉਕਤ ਜਬਰ ਜਨਾਹ ਮਾਮਲੇ ਵਿਚ ਸ਼ਾਮਲ ਵਿਅਕਤੀਆਂ ਵਲੋਂ ਕਥਿਤ ਤੌਰ ‘ਤੇ ਪੁਲਸ ਵਾਲੇ ਬਣ ਕੇ ਇਕ ‘ਲੌਜ`ਵਿਚ ਆਪਣੇ ਦੋਸਤ ਨਾਲ ਠਹਿਰੀ ਔਰਤ ਨੂੰ ਅਗਵਾ ਕੀਤਾ ਅਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ । ਉਪਰੋਕਤ ਵਿਅਕਤੀਆਂ ਦੇ ਸਮੂਹ ਨੇ ਕਥਿਤ ਤੌਰ ‘ਤੇ ਕਮਰੇ ਵਿਚ ਜ਼ਬਰਦਸਤੀ ਵੜ ਕੇ ਦੋਵਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਉਨ੍ਹਾਂ ਨੂੰ ਕਾਰ ਵਿਚ ਸੁੱਟ ਕੇ ਲੈ ਗਏ ।

ਕਾਰ ਵਿਚ ਲਿਜਾਂਦੇ ਸਮੇਂ ਵਿਅਕਤੀ ਦੀ ਕੀਤੀ ਗਈ ਬੇਰਿਮੀ ਨਾਲ ਕੁੱਟਮਾਰ

ਤਿਰੁਪੁਰ ਲਿਜਾਂਦੇ ਸਮੇਂ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ (Beating) ਕੀਤੀ ਗਈ, ਜਿਸ ਨਾਲ ਉਸ ਦੇ ਹੱਥ-ਪੈਰ ਦੀਆਂ ਕਈ ਹੱਡੀਆਂ ਟੁੱਟ ਗਈਆਂ ਅਤੇ ਉਸ ਨੂੰ ਤਿਰੁਪੁਰ ਦੇ ਨੇੜੇ ਇਕ ਹਸਪਤਾਲ ਦੇ ਬਾਹਰ ਛੱਡ ਦਿੱਤਾ ਗਿਆ, ਜਦਕਿ ਥਾਮਸ ਅਤੇ ਰਘੂਪਤੀ ਕਥਿਤ ਤੌਰ ‘ਤੇ ਔਰਤ ਨੂੰ ਦੂਜੀ ਕਾਰ ਵਿਚ ਲੈ ਗਏ ਅਤੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ । ਪੁਲਸ ਮੁਤਾਬਕ, ਦੇਵੀ ਉਸ ਵਿਅਕਤੀ ਦੀ ਪਤਨੀ ਹੈ ਅਤੇ ਸ਼ੱਕ ਹੈ ਕਿ ਉਸ ਨੇ ਪਤੀ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਕੇ ਗਿਰੋਹ ਨੂੰ ਜਾਣਕਾਰੀ ਦਿੱਤੀ ਅਤੇ ਉਸ ਨੂੰ ਕੁੱਟਣ ਲਈ ਸੁਪਾਰੀ ਦਿੱਤੀ ।

LEAVE A REPLY

Please enter your comment!
Please enter your name here