ਮੁਹੰਮਦਪੁਰ ਬਿਰੌਲੀ ਪਿੰਡ ਵਿਚ ਮਾਂ ਨੇ ਕੀਤੀ ਚਾਰ ਸਾਲਾ ਬੱਚੀ ਦੀ ਕੁੱਟ-ਕੁੱਟ ਕੇ ਹੱਤਿਆ

0
26
Bihar Murder

ਬਿਹਾਰ, 16 ਨਵੰਬਰ 2026 : ਭਾਰਤ ਦੇਸ਼ ਦੇ ਸੂਬੇ ਬਿਹਾਰ (Bihar) ਦੇ ਪਿੰਡ ਮੁਹੰਮਦਪੁਰ ਬਿਰੌਲੀ ਵਿਖੇ ਇਕ ਮਾਂ ਵਲੋਂ ਆਪਣੀ ਹੀ ਚਾਰ ਸਾਲਾ ਲੜਕੀ ਦੀ ਕੁੱਟ-ਕੁੱਟ ਕੇ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੀ ਕਾਰਨ ਰਿਹਾ ਬੱਚੀ ਦੀ ਹੱਤਿਆ ਕਰਨ ਦਾ

ਮਿਲੀ ਜਾਣਕਾਰੀ ਅਨੁਸਾਰ ਮੌਜੂਦਾ ਸਮੇਂ ਵਿਚ ਮਨਾਏ ਜਾ ਰਹੇ ਛੱਠ ਪੂਜਾ ਦੌਰਾਨ ਜੋ ਇਕ ਮਾਂ ਵਲੋਂ ਆਪਣੀ ਹੀ ਮਾਸੂਮ ਚਾਰ ਸਾਲਾ ਧੀ ਦੀ ਹੱਤਿਆ ਕਰ ਦਿੱਤੀ ਗਈ ਹੈ ਦਾ ਮੁੱਖ ਕਾਰਨ ਬੱਚੀ ਵਲੋਂ ਛੱਠ ਪੂਜਾ ਦਾ ਪ੍ਰਸਾਦ ਜੂਠਾ ਕਰ ਦੇਣਾ ਸੀ । ਦੱਸਣਯੋਗ ਹੈ ਕਿ ਕੁੱਟਮਾਰ (Beating) ਕੀਤੇ ਜਾਣ ਤੋਂ ਬਾਅਦ ਵਿਗੜੀ ਤਬੀਅਤ ਦੇ ਚਲਦਿਆਂ ਬੱਚੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਵਲੋਂ ਜਾਂਚ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਕੌਣ ਹੈ ਇਹ ਮਹਿਲਾ ਜਿਸਨੇ ਕਰ ਦਿੱਤੀ ਬੱਚੀ ਦੀ ਹੱਤਿਆ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਸਮੁੱਚੇ ਘਟਨਾਕ੍ਰਮ ਨੂੰ ਜਿਸ ਮਹਿਲਾ ਵਲੋਂ ਅੰਜਾਮ ਦਿੱਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ ਰਾਜੂ ਪਾਸਵਾਨ ਦੀ ਪਤਨੀ ਰੀਨਾ ਕੁਮਾਰੀ ਦੇ ਤੌਰ ‘ਤੇ ਹੋਈ ਹੈ ਜਦੋਂ ਕਿ ਬੱਚੀ ਦੀ ਪਛਾਣ ਸੁਹਾਨੀ ਕੁਮਾਰੀ ਦੇ ਤੌਰ ‘ਤੇ ਹੋਈ ਹੈ ।

LEAVE A REPLY

Please enter your comment!
Please enter your name here