ਨਾਬਾਲਗ ਪੁੱਤਰ ਨੇ ਰੈਂਚ ਨਾਲ ਹਮਲਾ ਕਰਕੇ ਕਰ ਦਿੱਤਾ ਮਾਂ ਦਾ ਕਤਲ

0
33
Lukhnow Murder

ਉੱਤਰ ਪ੍ਰਦੇਸ਼, 2 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੀ ਰਾਜਧਾਨੀ ਲਖਨਊ ਵਿਖੇ ਇਕ ਨਾਬਾਲਗ ਪੁੱਤਰ ਵਲੋਂ ਆਪਣੀ ਹੀ ਮਾਂ ਦਾ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ

ਮਿਲੀ ਜਾਣਕਾਰੀ ਅਨੁਸਾਰ ਲਖਨਊ ਵਿੱਚ ਰਾਜੇਂਦਰ ਨਗਰ ਚੌਰਾਹੇ ਨੇੜੇ ਇੱਕ ਅਪਾਰਟਮੈਂਟ ਵਿਚ ਰਹਿ ਰਹੀ ਜਿਸ ਮਹਿਲਾ ਦਾ ਉਸਦੇ ਆਪਣੇ ਹੀ ਨਾਬਾਲਗ ਪੁੱਤਰ (Minor son) ਵਲੋਂ ਕਤਲ ਕਰ ਦਿੱਤਾ ਗਿਆ ਹੈ ਵਿਚ ਮਹਿਲਾ ਦੀ ਪਛਾਣ 42 ਸਾਲਾ ਗੀਤਾ ਭਾਗਚੰਦਾਨੀ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਕਤਲ ਦੀ ਵਾਰਦਾਤ ਸਬੰਧੀ ਪੁੱਤਰ ਵਲੋਂ ਹੀ ਪੁਲਸ ਨੂੰ ਸੂਚਿਤ ਕੀਤਾ ਗਿਆ, ਜਿਸ ਤੇ ਪੁਲਸ ਨੇ ਘਰ ਵਿਚ ਹੀ ਬੈਠੇ ਨਾਬਾਲਗ ਪੁੱਤਰ ਨੂੰ ਮਾਂ ਦਾ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕਰ ਲਿਆ ।

ਕੀ ਕਾਰਨ ਰਿਹਾ ਪੁੱਤਰ ਵਲੋਂ ਮਾਂ ਦਾ ਕਤਲ ਕਰਨ ਦਾ

ਪ੍ਰਾਪਤ ਸੂਚਨਾ ਮੁਤਾਬਕ ਪੁੱਤਰ ਵਲੋਂ ਆਪਣੀ ਹੀ ਮਾਂ ਦਾ ਰੈਂਚ ਮਾਰ ਕੇ ਕਤਲ ਕਰਨ ਦਾ ਮੁੱਖ ਕਾਰਨ ਘਰ ਵਿਚ ਨਾਬਾਲਗ ਪੁੱਤਰ ਦੇ ਲਗਾਤਾਰ ਲਿੰਗ ਬਦਲਵਾਉਣ ਲਈ ਸਰਜਰੀ ਕਰਵਾਉਣ ਦੀ ਇੱਛਾ ਪ੍ਰਗਟ ਕਰਨਾ ਸੀ ਪਰ ਮਾਂ ਵਲੋਂ ਅਜਿਹਾ ਨਾ ਕਰਕੇ ਡਾਕਟਰੀ ਅਤੇ ਮਨੋਵਿਗਿਆਨਕ ਮਦਦ ਲੈਣ ਦੀ ਸਲਾਹ ਦਿੱਤੀ ਜਾ ਰਹੀ ਸੀ, ਜਿਸ ‘ਤੇ ਪੈਦਾ ਹੋਏ ਵਿਵਾਦ ਦੇ ਚਲਦਿਆਂ ਅਖੀਰਕਾਰ ਨਾਬਾਲਗ ਪੁੱਤਰ ਵਲੋਂ ਗੁੱਸੇ ਵਿਚ ਆ ਕੇ ਮਾਂ ਦਾ ਕਤਲ ਹੀ ਕਰ ਦਿੱਤਾ ਗਿਆ ।

ਕੀ ਦੱਸਿਆ ਐਸ. ਐਚ. ਓ. ਨੇ

ਉਪਰੋਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਾਕਾ ਹਿੰਦੋਲਾ ਦੇ ਐਸ. ਐਚ. ਓ. ਵਿਵੇਕ ਕੁਮਾਰ ਚੌਧਰੀ ਨੇ ਦੱਸਿਆ ਕਿ ਮੁੱਢਲੇ ਨਤੀਜਿਆਂ ਤੋਂ ਸੰਕੇਤ ਮਿਲਦਾ ਹੈ ਕਿ ਨਾਬਾਲਗ ਸ਼ਾਇਦ `ਜੈਂਡਰ ਡਿਸਫੋਰੀਆ`ਤੋਂ ਪੀੜਤ ਹੋ ਸਕਦਾ ਹੈ । ਜਾਂਚ ਅੱਗੇ ਵਧਣ ਦੇ ਨਾਲ-ਨਾਲ ਮਾਹਿਰ ਅਤੇ ਡਾਕਟਰੀ ਪੇਸ਼ੇਵਰ ਕਿਸ਼ੋਰ ਨੂੰ ਕਾਉਂਸਲਿੰਗ ਪ੍ਰਦਾਨ ਕਰਨਗੇ । ਪੁਲਸ ਨੇ ਅੱਗੇ ਕਿਹਾ ਕਿ ਘਟਨਾਵਾਂ ਦੇ ਸਹੀ ਕ੍ਰਮ ਦਾ ਪਤਾ ਫੋਰੈਂਸਿਕ ਜਾਂਚ ਅਤੇ ਹੋਰ ਪੁੱਛਗਿੱਛ ਰਾਹੀਂ ਲਗਾਇਆ ਜਾ ਰਿਹਾ ਹੈ ।

LEAVE A REPLY

Please enter your comment!
Please enter your name here