ਕੁੱਟਮਾਰ ਦਾ ਬਦਲਾ ਲੈਣ ਸਕੂਲ ਪਹੁੰਚੇ ਵਿਦਿਆਰਥੀ ਨੇ ਸਹਿਪਾਠੀ `ਤੇ ਚਲਾਈ ਗੋਲੀ

0
28
Gun Shot

ਮੁਜ਼ੱਫਰਨਗਰ, 2 ਅਕਤੂਬਰ 2026 : ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮੁਜਫੱਰਨਗਰ ਵਿਖੇ ਕੁੱਟਮਾਰ ਦਾ ਬਦਲਾ ਲੈਣ ਪਹੁੰਚੇ ਇਕ ਵਿਦਿਆਰਥੀ ਵਲੋਂ ਸਹਿਪਾਠੀ ‘ਤੇ ਗੋਲੀ ਚਲਾਉਣ (shoot) ਦਾ ਘਟਨਾਕ੍ਰਮ ਵਾਪਰਿਆ ਹੈ ।

ਪੁਲਸ ਨੇ ਕਰ ਲਿਆ ਹੈ ਦੋਹਾਂ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਜਾਨਸਠ ਰੋਡ ਸਥਿਤ ਕੁੰਦ-ਕੁੰਦ ਜੈਨ ਇੰਟਰ ਕਾਲਜ ਵਿਚ ਜੋ ਲੰਘੇ ਦਿਨ ਵੀਰਵਾਰ ਨੂੰ 12ਵੀਂ ਦੇ ਇਕ ਵਿਦਿਆਰਥੀ ਵਲੋਂ ਬੈਗ ਵਿਚ ਦੇਸੀ ਤਮੰਚਾ ਲੈ ਕੇ ਪਹੁੰਚਣ ਅਤੇ ਸਹਿਪਾਠੀ ‘ਤੇ ਗੋਲੀ ਚਲਾਈ ਪਰ ਗੋਲੀ ਚੱਲੀ ਨਹੀਂ ਦਾ ਮਾਮਲਾ ਸਾਹਮਣੇ ਆਇਆ ਹੈ ਵਾਲੇ ਮਾਮਲੇ ਵਿਚ ਵਿਦਿਆਰਥੀ ਬੇਸ਼ਕ ਵਾਲ-ਵਾਲ ਬਚ ਗਿਆ ਪਰ ਘਟਨਾ ਤੋਂ ਬਾਅਦ ਕਾਲਜ ਵਿਚ ਹਫੜਾ-ਤਫ਼ੜੀ ਮਚ ਗਈ । ਜਿਸ ‘ਤੇ ਪੁਲਸ ਨੇ ਮੁਲਜ਼ਮ ਵਿਦਿਆਰਥੀ ਅਤੇ ਜਿਸ ਵਿਦਿਆਰਥੀ ‘ਤੇ ਗੋਲੀ ਚਲਾਈ ਗਈ, ਦੋਵਾਂ ਨੂੰ ਹਿਰਾਸਤ (Detention) ਵਿਚ ਲਿਆ ਹੈ ।

ਕੀ ਕਾਰਨ ਸੀ ਵਿਦਿਆਰਥੀ ਵਲੋਂ ਸਕੂਲ ਵਿਚ ਤਮੰਚਾ ਲੈ ਕੇ ਆਉਣ ਦਾ

ਪ੍ਰਾਪਤ ਸੂਚਨਾ ਮੁਤਾਬਕ ਕੁੱਝ ਦਿਨ ਪਹਿਲਾਂ ਦੋਵਾਂ ਵਿਦਿਆਰਥੀਆਂ ਵਿਚਾਲੇ ਕੁੱਟਮਾਰ (Beating) ਹੋਈ ਸੀ, ਜਿਸਦਾ ਬਦਲਾ ਲੈਣ ਲਈ ਮੁਲਜ਼ਮ ਵਿਦਿਆਰਥੀ ਤਮੰਚਾ ਲੈ ਕੇ ਕਾਲਜ ਪਹੁੰਚਿਆ ਸੀ । ਗੇਟ ‘ਤੇ ਗਾਰਡ ਨੇ ਦੇਰੀ ਨਾਲ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਸੱਟ ਲੱਗਣ ਦੀ ਗੱਲ ਕਹੀ । ਇਸ ਤੋਂ ਬਾਅਦ ਉਹ ਜਮਾਤ ਵਿਚ ਪਹੁੰਚਿਆ ਅਤੇ ਬੈਗ ਵਿਚੋਂ ਤਮੰਚਾ ਕੱਢ ਕੇ ਸਾਥੀ ‘ਤੇ ਗੋਲੀ ਚਲਾ ਦਿੱਤੀ । ਗੋਲੀ ਨਹੀਂ ਲੱਗੀ । ਇਸ ਤੋਂ ਬਾਅਦ ਉਸ ਨੇ ਦੂਜੀ ਗੋਲੀ ਜ਼ਮੀਨ ‘ਤੇ ਚਲਾ ਦਿੱਤੀ ਅਤੇ ਵਿਦਿਆਰਥੀ ਨੂੰ ਧਮਕੀ ਦਿੱਤੀ ।

ਵਿਦਿਆਰਥੀ ਨੇ ਪ੍ਰਿੰਸੀਪਲ ਨੂੰ ਵੀ ਦੇ ਦਿੱਤੀ ਸੀ ਜਾਨੋਂ ਮਾਰਨ ਤੱਕ ਦੀ ਧਮਕੀ

ਗੋਲੀ ਚੱਲਣ ਦੀ ਆਵਾਜ਼ ਨਾਲ ਵਿਦਿਆਰਥੀ ਜਮਾਤ ਤੋਂ ਬਾਹਰ ਭੱਜਣ ਲੱਗੇ। ਪ੍ਰਿੰਸੀਪਲ ਅਨੁਰਾਗ ਜੈਨ ਨੇ ਮੁਲਜ਼ਮ ਨੂੰ ਫੜਨ ਦੀ ਕੋਸਿ਼ਸ਼ ਕੀਤੀ ਤਾਂ ਉਸ ਨੇ ਉਨ੍ਹਾਂ ਦੀ ਛਾਤੀ ‘ਤੇ ਵੀ ਤਮੰਚਾ ਤਾਣ ਦਿੱਤਾ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ । ਇਸੇ ਦੌਰਾਨ ਗਾਰਡ ਨੇ ਕਾਲਜ ਦਾ ਗੇਟ ਬੰਦ ਕਰ ਦਿੱਤਾ । ਸੂਚਨਾ ‘ਤੇ ਪਹੁੰਚੀ ਪੁਲਸ ਨੇ ਮੁਲਜ਼ਮ ਵਿਦਿਆਰਥੀ ਨੂੰ ਤਮੰਚੇ ਸਮੇਤ ਕਾਬੂ ਕਰ ਲਿਆ ।

LEAVE A REPLY

Please enter your comment!
Please enter your name here