ਤਰਨਤਾਰਨ, 10 ਸਤੰਬਰ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਦੇ ਪਿੰਡ ਬੂਆ ਪੱਟੀ ਵਿਖੇ ਘਰੇਲੂ ਝਗੜੇ ਦੇ ਚਲਦਿਆਂ ਸਹੁਰੇ ਨੇ ਆਪਣੀ ਨੂੰਹ ਦਾ ਗਲਾ ਘੁਟ ਕੇ ਕਤਲ (Murder) ਕਰ ਦਿੱਤਾ ਹੈ ।
ਕੌਣ ਹੈ ਇਹ ਮਹਿਲਾ ਜਿਸਦਾ ਕਰ ਦਿੱਤਾ ਗਿਆ ਕਤਲ
ਮਿਲੀ ਜਾਣਕਾਰੀ ਅਨੁਸਾਰ ਜਿਲਾ ਤਰਨਤਾਰਨ ਦੇ ਜਿਸ ਪਿੰਡ ਬੂਆ ਪੱਟੀ ਵਿਖੇ ਇਕ ਸਹੁਰੇ ਵਲੋਂ ਆਪਣੀ ਹੀ ਨੂੰਹ ਦਾ ਘਰੇਲੂ ਝਗੜੇ ਦੇ ਚਲਦਿਆਂ ਗਲਾ ਘੁਟ (Choking) ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਅਮਨਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਬਲਵਿੰਦਰ ਸਿੰਘ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲਾਸ਼ ਘਰ ਦੇ ਹੀ ਇਕ ਕਮਰੇ ਵਿਚ ਬਕਸਿਆਂ ਦੇ ਪਿੱਛੇ ਬਣੀ ਛੋਟੀ ਕੰਧ ਦੀ ਓਟ ਵਿਚ ਛੁਪਾ ਦਿੱਤੀ ਸੀ ।
ਕੀ ਦੱਸਿਆ ਮ੍ਰਿਤਕ ਲੜਕੀ ਦੀ ਮਾਂ ਨੇ
ਉਕਤ ਘਟਨਾਕ੍ਰਮ ਸਬੰਧੀ ਪੁਲਸ ਨੂੰ ਆਪਣੇ ਬਿਆਨ ਦਿੰਦਿਆਂ ਲੜਕੀ ਦੀ ਮਾਤਾ ਪਰਮਜੀਤ ਕੌਰ ਨੇ ਦੱਸਿਆ ਕਿ ਜਦੋਂ ਉਹ ਸ਼ਾਮ ਸਮੇਂ ਬੀਤੇ ਦਿਨੀਂ ਆਪਣੀ ਧੀ ਦੇ ਘਰ ਪਹੁੰਚੀ ਤਾਂ ਲੜਕੀ ਅਮਨਦੀਪ ਦਾ ਸਹੁਰਾ ਬਲਵਿੰਦਰ ਸਿੰਘ ਮੌਜੂਦ ਸੀ ਜਿਸਨੇ ਲੜਕੀ ਸਬੰਧੀ ਪੁੱਛਣ ‘ਤੇ ਪਤਾ ਨਹੀਂ ਕਹਿ ਦਿੱਤਾ ਪਰ ਜਦੋਂ ਉਸ ਵਲੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਉਸਦੀ ਲੜਕੀ ਦੀ ਲਾਸ਼ ਘਰ ਵਿਚੋਂ ਹੀ ਮਿਲੀ । ਜਿਸ ‘ਤੇ ਬਲਵਿੰਦਰ ਸਿੰਘ ਵੀ ਕਮਰੇ ਵਿਚ ਆ ਗਿਆ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਝਗੜਾ ਹੋਣ ਦੇ ਚਲਦਿਆਂ ਗੁੱਸੇ ਵਿਚ ਆ ਕੇ ਉਸਨੇ ਗਲਾ ਘੋਟ ਦਿੱਤਾ ਸੀ ।
ਪੁਲਸ ਨੇ ਕੀਤਾ ਕੇਸ ਦਰਜ
ਉਪਰੋਕਤ ਕਤਲ ਦੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਕੱਚਾ ਪੱਕਾ ਥਾਣੇ ਦੀ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ । ਹੈੱਡ ਸਬ-ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਦੇ ਬਿਆਨਾਂ ਦੇ ਆਧਾਰ `ਤੇ ਮੁੱਖ ਦੋਸ਼ੀ ਸਹੁਰੇ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਧਰਮ ਸਿੰਘ ਖਿ਼ਲਾਫ਼ ਕਤਲ ਦਾ ਮੁਕੱਦਮਾ ਦਰਜ (Case registered) ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਪੁਲਸ ਨੇ ਪੋਸਟਮਾਰਟਮ (Postmortem) ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕੀਤੀ ਜਾ ਰਹੀ ਹੈ ।









