ਪੰਜਾਬੀ ਗਾਇਕ ਦੇ ਕਾਫਲੇ ‘ਤੇੇ ਕੈਨੇਡਾ ਵਿਖੇ ਚਲਾਈਆਂ ਗੋਲੀਆਂ

0
42
Ami Virk

ਕੈਨੇਡਾ, 9 ਸਤੰਬਰ 2026 : ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ ‘ਤੇ ਕੈਨੇਡਾ (Canada) ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕੀਤੀ ਗਈ ਹੈ ।

ਕੌਣ ਹੈ ਇਹ ਪੰਜਾਬੀ ਗਾਇਕ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਐਬਟਸਫੋਰਡ ਵਿਖੇ ਜੋ ਇਕ ਸ਼ੋਅ ਮਗਰੋਂ ਪੰਜਾਬ ਦੇ ਪ੍ਰਸਿੱਧ ਗਾਇਕ (Popular singer) ਅਤੇ ਐਕਟਰ ਦੀਆਂ ਗੱਡੀਆਂ ਦੇ ਕਾਫਲੇ ‘ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਦੇ ਵਿਚ ਪੰਜਾਬੀ ਗਾਇਕ ਐਮੀ ਵਿਰਕ (Amy Virk) ਦੀ ਗੱਡੀਆਂ ਦੇ ਕਾਫਲੇ ਸ਼ਾਮਲ ਹਨ। ਦੱਸਣਯੋਗ ਹੈ ਕਿ ਗੋਲੀਆਂ ਗੱਡੀ ਦੇ ਪਿਛਲੇ ਹਿੱਸੇ ਵਿਚ ਲੱਗਣ ‘ਤੇ ਕੋਈ ਵੀ ਜਖਮੀ ਨਹੀਂ ਹੋਇਆ ।

ਕੀ ਆਖਣਾ ਹੈ ਕੈਨੇਡੀਅਨ ਪੁਲਸ ਦਾ

ਉਕਤ ਵਾਪਰੇ ਗੋਲੀਬਾਰੀ ਘਟਨਾਕ੍ਰਮ ਸਬੰਧੀ ਕੈਨੇਡੀਅਨ ਪੁਲਸ (Canadian Police) ਦਾ ਆਖਣਾ ਹੈ ਕਿ ਜੋ ਐਮੀ ਵਿਰਕ ਦੇ ਕਾਫਲੇ ਤੇ ਗੋਲੀਬਾਰੀ ਕੀਤੀ ਗਈ ਹੈ ਦੇ ਚਲਦਿਆਂ 7 ਤੋਂ 10 ਫਾਇਰ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਐਮੀ ਵਿਰਕ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਰਾਤ ਸਮੇਂ ਜਦੋਂ ਵਾਹਨਾਂ ਦੇ ਕਾਫਲੇ ਨਾਲ ਸ਼ਹਿਰ ਲਈ ਰਵਾਨਾ ਹੋਏ ਤਾਂ ਉਸ ਸਮੇਂ ਇਹ ਘਟਨਾਕ੍ਰਮ ਵਾਪਰਿਆ ।

LEAVE A REPLY

Please enter your comment!
Please enter your name here