Home Blog Page 84

ਚੰਡੀਗੜ੍ਹ ਪੁਲਸ ਨੇ ਪੰਜ ਗੈਂਗਸਟਰਾਂ ਨੂੰ ਕੀਤਾ ਹਥਿਆਰਾਂ ਸਮੇਤ ਗ੍ਰਿਫ਼ਤਾਰ

0
gangsters

ਚੰਡੀਗੜ੍ਹ, 6 ਮਈ 2026 : ਚੰਡੀਗੜ੍ਹ ਪੁਲਸ (Chandigarh Police) ਦੇ ਅਪ੍ਰੇੇਸ਼ਨ ਸੈਲ ਵਲੋਂ ਅਪ੍ਰੇ਼ਸ਼ਨ ਕਲੀਨ ਸਵੀਪ (Operation Clean Sweep) ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ।

ਕਿਸ ਦੀ ਅਗਵਾਈ ਹੇਠ ਚਲਾਇਆ ਗਿਆ ਸੀ ਅਪ੍ਰੇੇਸ਼ਨ

ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲਸ ਦੇ ਅਪ੍ਰੇਸ਼ਨ ਸੈਲ ਵਲੋਂ ਜੋ ਅਪ੍ਰੇਸ਼ਨ ਕਲੀਨ ਸਵੀਪ ਤਹਿਤ ਪੰਜ ਗੈਂਗਸਟਰਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ ਇਹ ਆਪ੍ਰੇਸ਼ਨ ਡੀ. ਆਈ. ਜੀ. ਰਾਜੀਵ ਰੰਜਨ ਸਿੰਘ ਅਤੇ ਐਸ. ਪੀ. (ਆਪ੍ਰੇਸ਼ਨਜ਼) ਗੀਤਾਂਜਲੀ ਖੰਡੇਲਵਾਲ ਦੇ ਨਿਰਦੇਸ਼ਾਂ ‘ਤੇ ਚਲਾਇਆ ਗਿਆ ਸੀ । ਡੀ. ਐਸ. ਪੀ. ਵਿਕਾਸ ਸਿ਼ਓਕੰਦ ਦੀ ਅਗਵਾਈ ਵਿੱਚ ਇੰਸਪੈਕਟਰ ਸਤਵਿੰਦਰ ਦੀ ਟੀਮ ਨੇ ਛਾਪੇਮਾਰੀ ਕਰਕੇ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗੈਂਗਸਟਰਾਂ ਕੋਲੋਂ

ਪੁਲਸ ਵਲੋਂ ਜੋ ਅੱਜ ਪੰਜ ਗੈਂਗਸਟਰਾਂ (Gangsters) ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ਦੇ ਕੋਲੋਂ 5 ਘਾਤਕ ਹਥਿਆਰ ਜਿਸ ਵਿੱਚ 4 ਸੈਮੀ-ਆਟੋਮੈਟਿਕ ਹਥਿਆਰ ਅਤੇ 1 ਦੇਸੀ ਕੱਟਾ, 9 ਜਿਊਂਦੇ ਕਾਰਤੂਸ ਅਤੇ ਇੱਕ ਫੋਰਡ ਫਿਗੋ ਕਾਰ ਬਰਾਮਦ ਕੀਤੀ ਗਈ ਹੈ ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਹੈ ਕੌਣ ਕੌਣ

ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰਾਂ ਵਿਚ ਸੰਜੂ ਕੰਚਾ, ਅਨਸ ਰਈਨ, ਬਲਵੰਤ, ਰਣਜੀਤ ਅਤੇ ਸੁਭਾਸ਼ ਸ਼ਾਮਲ ਹਨ । ਪੁਲਸ ਮੁਤਾਬਕ ਸੰਜੂ ਕੰਚਾ ਜੋ ਕਿ ਮਲੋਆ ਦਾ ਰਹਿਣ ਵਾਲਾ ਨੂੰ 18 ਅਪ੍ਰੈਲ ਨੂੰ ਸੈਕਟਰ-38 ਵੈਸਟ ਤੋਂ ਇੱਕ ਪਿਸਤੌਲ ਸਮੇਤ ਫੜਿਆ ਗਿਆ ਸੀ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਹੀ ਬਾਕੀ ਗੈਂਗਸਟਰਾਂ ਦਾ ਪਤਾ ਲਗਾਇਆ ਜਾ ਸਕਿਆ ਹੈ । ਇਸੇ ਤਰ੍ਹਾਂ ਅਨਸ ਰਈਨ ਜੋ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ ਨੂੰ ਅੰਬਾਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ, ਜਿੱਥੇ ਇਹ ਪਹਿਲਾਂ ਆਰ. ਡੀ. ਐਕਸ ਧਮਾਕਾਖੇਜ਼ ਸਮੱਗਰੀ ਨਾਲ ਫੜਿਆ ਗਿਆ ਸੀ ।

ਬਾਕੀ ਬੱਚੇ ਤਿੰਨ ਗੈਂਗਸਟਰਾਂ ਸਬੰਧੀ ਕੀ ਹੈ ਜਾਣਕਾਰੀ

ਪਕੜੇ ਗਏ ਗੈਂਗਸਟਰ ਬਲਵੰਤ ਨੂੰ ਡਕੈਤੀ ਅਤੇ ਲੁੱਟ-ਖੋਹ ਵਰਗੇ ਕਈ ਮਾਮਲਿਆਂ ਵਿੱਚ ਲੋੜੀਂਦਾ ਹੋਣ ਤੇ ਸੈਕਟਰ-45 ਨੇੜੇ ਇੱਕ ਫੋਰਡ ਫਿਗੋ ਕਾਰ ਸਮੇਤ ਪਿੱਛਾ ਕਰਕੇ ਫੜਿਆ ਗਿਆ । ਇਸੇ ਤਰ੍ਹਾਂ ਰਣਜੀਤ ਨੂੰ ਜੋ ਪੁਲਸ ਸਟੇਸ਼ਨ-34 ਵਿੱਚ ਦਰਜ ਇਰਾਦਾ-ਏ-ਕਤਲ ਦੇ ਕੇਸ ਵਿੱਚ ਲੋੜੀਂਦਾ ਸੀ ਨੂੰ ਪਕੜਿਆ ਗਿਆ ਅਤੇ ਸੁਭਾਸ਼ ਇਹ ਖਤਰਨਾਕ ਕਾਲੀ ਸ਼ੂਟਰ ਦਾ ਨਜ਼ਦੀਕੀ ਸਾਥੀ ਅਤੇ ਉਸ ਦਾ ‘ਫੁੱਟ ਸੋਲਜਰ`ਦੱਸਿਆ ਜਾ ਰਿਹਾ ਹੈ ਸ਼ਾਮਲ ਹਨ ।

 

ਖੰਨਾ ਤੋਂ 80 ਕਿਲੋਮੀਟਰ ਮੋਹਾਲੀ ਤੱਕ ਦੌੜ ਲਗਾ ਕੇ ਮੈਚ ਦੇਖਣ ਪਹੁੰਚਿਆ ਅਮਰਿੰਦਰ

0
Amarinder

ਮੋਹਾਲੀ, 6 ਮਈ 2026 : ਪੰਜਾਬ ਦੇ ਸ਼ਹਿਰ ਖੰਨਾ (Khanna) ਦੇ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ (Amarinder Singh) ਨੇ ਖੰਨਾ ਤੋਂ ਮੋਹਾਲੀ ਤੱਕ ਦਾ 80 ਕਿਲੋਮੀਟਰ ਤੱਕ ਦਾ ਸਫਰ ਦੌੜ ਕੇ ਤੈਅ ਕੀਤਾ ਹੈ ।

ਅਮਰਿੰਦਰ ਸਿੰਘ ਦੇ ਉਦਮ ਦੇ ਮੱਦੇਨਜ਼ਰ ਪ੍ਰਿਟੀ ਜਿੰਟਾ ਨੇ ਕੀਤੀ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਜੇਵਾਲ ਦੇ ਵਸਨੀਕ ਨੌਜਵਾਨ ਅਮਰਿੰਦਰ ਸਿੰਘ ਜਿਸਨੇ ਮੋਹਾਲੀ ਵਿਖੇ ਹੋ ਰਹੇ ਆਈ. ਪੀ. ਐਲ. ਮੈਚ (I. P. L. Match) ਨੂੰ ਦੇਖਣ ਲਈ ਖੰਨਾ ਤੋਂ 80 ਕਿਲੋਮੀਟਰ ਤੱਕ ਦੀ ਦੌੜ ਲਗਾ ਦਿੱਤੀ ਦਾ ਜਜ਼ਬਾ ਦੇਖ ਕੇ ਪ੍ਰਸਿੱਧ ਫਿਲਮ ਸਟਾਰ ਤੇ ਪੰਜਾਬ ਕਿੰਗਜ ਇਲੈਵਨ (Punjab Kings Eleven) ਦੀ ਆਨਰ ਪ੍ਰਿਟੀ ਜਿੰਟਾ ਨੇ ਖੁਦ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਸਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਉਸਨੂੰ ਇਕ ਟੀ-ਸ਼ਰਟ ਵੀ ਪ੍ਰਦਾਨ ਕੀਤੀ ।

ਕੀ ਦੱਸਿਆ ਅਮਰਿੰਦਰ ਨੇ

ਨੌਜਵਾਨ ਤੇ ਦੌੜਾਕ ਅਮਰਿੰਦਰ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਦੌੜਨ ਦਾ ਬਹੁਤ ਸ਼ੌਕ ਹੈ ਤੇ ਉਹ ਅਕਸਰ ਲੰਬੀ ਦੌੜ ਲਗਾ ਕੇ ਆਪਣੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਪਾਉਂਦਾ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ । ਉਸ ਦੇ ਮਨ ਵਿੱਚ ਪ੍ਰਿਟੀ ਜਿੰਟਾ (Preity Zinta) ਨੂੰ ਮਿਲਣ ਦੀ ਤਮੰਨਾ ਸੀ । ਇਸ ਇੱਛਾ ਨੂੰ ਪੂਰਾ ਕਰਨ ਲਈ ਉਹ 80 ਕਿਲੋਮੀਟਰ ਦੌੜਿਆ । ਸਫ਼ਰ ਦੌਰਾਨ ਉਹ ਹਰ 15 ਕਿਲੋਮੀਟਰ ਤੋਂ ਬਾਅਦ ਸਿਰਫ਼ 5 ਮਿੰਟ ਦਾ ਆਰਾਮ ਕਰਦਾ ਸੀ ।

ਅਮਰਿੰਦਰ ਦੌੜੇਗਾ ਹੁਣ ਰਾਣੀਤਾਲ ਤੋਂ ਧਰਮਸ਼ਾਲਾ ਤੱਕ

ਹੈਰਾਨੀ ਦੀ ਗੱਲ ਇਹ ਸੀ ਕਿ ਅਮਰਿੰਦਰ ਕੋਲ ਮੈਚ ਦੇਖਣ ਲਈ ਟਿਕਟ ਨਹੀਂ ਸੀ। ਪਰ ਸਟੇਡੀਅਮ ‘ਤੇ ਤਾਇਨਾਤ ਪੁਲਸ ਅਫ਼ਸਰਾਂ ਨੇ ਉਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਦੇਖਿਆ ਹੋਇਆ ਸੀ, ਜਿਸ ਕਾਰਨ ਉਸ ਦੀ ਹਿੰਮਤ ਦੀ ਦਾਦ ਦਿੰਦਿਆਂ ਪੁਲਸ ਨੇ ਉਸ ਨੂੰ ਅੰਦਰ ਐਂਟਰੀ ਦਿੱਤੀ । ਅਮਰਿੰਦਰ ਦੇ ਹੌਂਸਲੇ ਹੁਣ ਹੋਰ ਵੀ ਬੁਲੰਦ ਹਨ। ਉਸ ਨੇ ਐਲਾਨ ਕੀਤਾ ਹੈ ਕਿ ਉਹ 17 ਮਈ ਨੂੰ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਹੋਣ ਵਾਲੇ ਪੰਜਾਬ ਕਿੰਗਜ਼ ਦੇ ਮੈਚ ਨੂੰ ਦੇਖਣ ਲਈ ਰਾਣੀਤਾਲ ਤੋਂ ਧਰਮਸ਼ਾਲਾ ਤੱਕ ਕਰੀਬ 40 ਕਿਲੋਮੀਟਰ ਦੌੜ ਕੇ ਜਾਵੇਗਾ ।

ਅੱਠ ਸਾਲਾਂ ਦੀ ਮਾਸੂਮ ਬੱਚੀ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾਧਾ

0
Child

ਟਾਂਡਾ ਉੜਮੁੜ, 6 ਮਈ 2026 : ਪੰਜਾਬ ਦੇ ਹਲਕਾ ਟਾਂਡਾ ਉੜਮੁੜ (Tanda Urmur) ਦੇ ਬਲਾਕ ਟਾਂਡਾ ਅਧੀਨ ਆਉਂਦੇ ਪਿੰਡ ਖਰਲ ਖੁਰਦ ਵਿਖੇ ਅਵਾਰਾ ਕੁੱਤਿਆਂ (Stray dogs) ਨੇ ਮਾਸੂਮ ਬੱਚੀ ਨੂੰ ਨੋਚ-ਨੋਚ ਕੇ ਖਾ ਲਿਆ ਹੈ ।

ਕੌਣ ਹੈ ਇਹ ਮਾਸੂਮ ਬੱਚੀ

ਮਿਲੀ ਜਾਣਕਾਰੀ ਅਨੁਸਾਰ ਹਲਕਾ ਉੜਮੁੜ ਦੇ ਬਲਾਕ ਦੇ ਟਾਂਡਾ ਅਧੀਨ ਪੈਂਦੇ ਪਿੰਡ ਖਰਲ ਖ਼ੁਰਦ ਵਿਖੇ ਜੋ ਇਕ ਰੂਹ ਕੰਬਾਊ ਘਟਨਾ 8 ਸਾਲ ਦੀ ਮਾਸੂਮ ਬੱਚੀ ਨੂੰ ਅਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਖਾਣ ਦੀ ਵਾਪਰੀ ਹੈ ਦੇ ਚਲਦਿਆਂ ਬੱਚੀ ਦੀ ਮੌਕੇ ’ਤੇ ਮੌਤ (Death) ਹੋ ਗਈ ਹੈ । ਮ੍ਰਿਤਕ ਬੱਚੀ ਦੀ ਪਛਾਣ ਸਲੋਨੀ ਪੁੱਤਰੀ ਪਿਆਰੇ ਲਾਲ ਵਾਸੀ ਪਿੰਡ ਖਰਲ ਖੁਰਦ ਥਾਣਾ ਟਾਂਡਾ ਵਜੋਂ ਹੋਈ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਦਿਲ ਕੰਬਾਊ ਘਟਨਾ ਉਸ ਵੇਲੇ ਵਾਪਰੀ ਜਦੋਂ ਸਲੋਨੀ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਕਿਸੇ ਕੰਮ ਲਈ ਘਰੋਂ ਬਾਹਰ ਨਿਕਲੀ ਸੀ ਕਿ ਰਸਤੇ ਵਿੱਚ ਅਵਾਰਾ ਕੁੱਤਿਆਂ ਦੇ ਇਕ ਝੁੰਡ ਨੇ ਉਸ ਨੂੰ ਘੇਰ ਲਿਆ ਅਤੇ ਬੁਰੀ ਤਰ੍ਹਾਂ ਨੋਚਣਾ ਸ਼ੁਰੂ ਕਰ ਦਿੱਤਾ ।

ਬੱਚੀ ਦੇ ਕਾਫੀ ਦੇਰ ਤੱਕ ਨਾ ਮਿਲਣ ‘ਤੇ ਕੀਤੀ ਗਈ ਭਾਲ

ਜਦੋਂ ਕਾਫ਼ੀ ਦੇਰ ਤੱਕ ਬੱਚੀ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ । ਇਸ ਤਲਾਸ਼ ਦੌਰਾਨ ਬੱਚੀ ਰਸਤੇ ਵਿੱਚ ਹੀ ਖ਼ੂਨ ਨਾਲ ਲਥਪਥ ਹਾਲਤ ਵਿੱਚ ਪਈ ਮਿਲੀ । ਮੌਕੇ ’ਤੇ ਪਰਿਵਾਰਕ ਮੈਂਬਰਾਂ ਵਲੋਂ ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ’ਚ ਸੋਗ ਦੀ ਲਹਿਰ ਹੈ ਅਤੇ ਲੋਕਾਂ ਵਿੱਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ । ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਓ. ਐਸ. ਡੀ. ਸੁਖਵੀਰ ਨੇ ਪੱਕੇ ਮਕਾਨ ਬਣਾਉਣ ਲਈ ਮਨਜ਼ੂਰੀ ਪੱਤਰ ਸੌਂਪੇ

0
OSD

ਧੂਰੀ, 6 ਮਈ 2026 : ਪੰਜਾਬ ਦੇ ਜਿਲਾ ਸੰਗਰੂਰ ਦੇ ਸ਼ਹਿਰ ਧੂਰੀ (Dhuri) ਵਿਖੇ ਅੱਜ 33 ਪਰਿਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ 82 ਲੱਖ 50 ਹਜ਼ਾਰ ਰੁਪਏ ਦੀ ਮਾਲੀ ਮਦਦ ਦਿੱਤੀ ਗਈ ਹੈ ।

ਕਿਸ ਨੇ ਜਾਰੀ ਕੀਤੇ ਵਿੱਤੀ ਮਦਦ ਦੇ ਮਨਜ਼ੂਰੀ ਪੱਤਰ

ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਨੇ ਅੱਜ ਧੂਰੀ ਸ਼ਹਿਰ ਦੇ 33 ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨਾਂ ਬਣਾਉਣ ਲਈ ਕੁੱਲ 82.50 ਲੱਖ ਰੁਪਏ ਦੀ ਮਾਲੀ ਮਦਦ ਪ੍ਰਦਾਨ ਕਰਨ ਦੇ ਮਨਜ਼ੂਰੀ ਪੱਤਰ ਸੌਂਪੇ । ਜਿਕਰਯੋਗ ਹੈ ਕਿ ਇਹ ਰਾਸ਼ੀ ਲਾਭਪਾਤਰੀਆਂ (Beneficiaries) ਦੇ ਖਾਤੇ ਵਿੱਚ ਚਾਰ ਪੜਾਵਾਂ ਵਿੱਚ ਜਮ੍ਹਾਂ ਹੁੰਦੀ ਹੈ ।

ਕੀ ਆਖਿਆ ਸੁਖਵੀਰ ਸਿੰਘ ਨੇ

ਇਸ ਮੌਕੇ ਓ. ਐਸ. ਡੀ. ਸੁਖਵੀਰ ਸਿੰਘ (O. S. D. Sukhvir Singh) ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸੂਬੇ ਦੇ ਹਰੇਕ ਯੋਗ ਲਾਭਪਾਤਰੀ ਤੱਕ ਸਰਕਾਰੀ ਸਕੀਮਾਂ ਦਾ ਲਾਭ ਬਿਨਾਂ ਕਿਸੇ ਭੇਦਭਾਵ ਦੇ ਪਹੁੰਚੇ । ਉਨ੍ਹਾਂ ਕਿਹਾ ਕਿ ਪੱਕੇ ਮਕਾਨ ਮਨੁੱਖ ਦੀ ਬੁਨਿਆਦੀ ਲੋੜ ਹੈ ਅਤੇ ਸਰਕਾਰ ਦਾ ਟੀਚਾ ਹੈ ਕਿ ਕੋਈ ਵੀ ਪਰਿਵਾਰ ਛੱਤ ਤੋਂ ਵਾਂਝਾ ਨਾ ਰਹੇ ।

ਓ. ਐਸ. ਡੀ. ਨੇ ਕੀਤੀ ਲਾਭਪਾਤਰੀਆਂ ਨੂੰ ਅਪੀਲ

ਉਨ੍ਹਾਂ ਨੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਮਿਲੀ ਮਦਦ ਨਾਲ ਆਪਣੇ ਮਕਾਨਾਂ ਦੇ ਨਿਰਮਾਣ ਕਾਰਜ ਨੂੰ ਜਲਦ ਪੂਰਾ ਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਸਕੀਮਾਂ ਦਾ ਵੀ ਲਾਭ ਲੈਣ । ਓ. ਐਸ. ਡੀ. ਸੁਖਵੀਰ ਸਿੰਘ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਪਾਰਦਰਸ਼ੀ ਅਤੇ ਸੌਖੀ ਪ੍ਰਕਿਰਿਆ ਰਾਹੀਂ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਭਰੋਸਾ ਵੱਧ ਰਿਹਾ ਹੈ ਅਤੇ ਉਹ ਖੁਦ ਨੂੰ ਸਰਕਾਰ ਨਾਲ ਜੁੜਿਆ ਮਹਿਸੂਸ ਕਰ ਰਹੇ ਹਨ ।

ਕੌਣ ਕੌਣ ਸੀ ਮੌਜੂਦ

ਇਸ ਮੌਕੇ ਐਸ. ਡੀ. ਐਮ. ਡਾ. ਇਸਮਤ ਵਿਜੈ ਸਿੰਘ, ਸੀ.ਐਮ.ਐਫ.ਓ. ਡਾ. ਅਰਵਿੰਦ ਕੁਮਾਰ, ਵਕਫ਼ ਬੋਰਡ ਮੈਂਬਰ ਡਾ. ਅਨਵਰ ਭਸੌੜ, ਜਿ਼ਲ੍ਹਾ ਪ੍ਰੀਸ਼ਦ ਮੈਂਬਰ ਹਰਜਿੰਦਰ ਸਿੰਘ ਕਾਂਝਲਾ, ਪੰਜਾਬ ਲਘੂ ਉਦਯੋਗ ਤੇ ਨਿਰਯਾਤ ਨਿਗਮ ਦੇ ਡਾਇਰੈਕਟਰ ਅਨਿਲ ਮਿੱਤਲ, ਡਾਇਰੈਕਟਰ ਪੁਸ਼ਪਿੰਦਰ ਸ਼ਰਮਾ, ਈ.ਓ. ਗੁਰਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਨਰੇਸ਼ ਸਿੰਗਲਾ ਸਮੇਤ ਹੋਰ ਗਣਮਾਨਯ ਵਿਅਕਤੀ ਵੀ ਹਾਜ਼ਰ ਸਨ ।

ਬੀ. ਸੀ. ਸੀ. ਆਈ. ਨੇ ਕੀਤਾ ਪਲੇਆਫ ਲਈ ਸ਼ਡਿਊਲ ਜਾਰੀ

0
Sports

ਚੰਡੀਗੜ੍ਹ, 6 ਮਈ 2026 : ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) (ਬੀ. ਸੀ. ਸੀ. ਆਈ.) ਨੇ ਆਈ. ਪੀ. ਐਲ. 2026 ਦੇ ਪਲੇਆਫ ਲਈ ਅਧਿਕਾਰਤ ਸ਼ਡਿਊਲ ਜਾਰੀ ਕਰ ਦਿੱਤਾ ਹੈ ।

ਫਾਈਨਲ ਖੇਡਿਆ ਜਾਵੇਗਾ ਅਹਿਮਦਾਬਾਦ ਵਿਚ

ਟੂਰਨਾਮੈਂਟ (Tournament) ਹੁਣ ਆਪਣੇ ਨਿਰਣਾਇਕ ਪੜਾਅ ‘ਚ ਦਾਖਲ ਹੋ ਗਿਆ ਹੈ, ਸਾਰੀਆਂ ਟੀਮਾਂ ‘ਚ ਪਲੇਆਫ ਸਥਾਨ ਲਈ ਲੜਾਈ ਤੇਜ਼ ਹੁੰਦੀ ਜਾ ਰਹੀ ਹੈ । ਹਾਲਾਂਕਿ ਫਾਈਨਲ ਨੂੰ ਬੰਗਲੁਰੂ ਤੋਂ ਅਹਿਮਦਾਬਾਦ ਤਬਦੀਲ ਕਰਨ ਦਾ ਫੈਸਲਾ ਕਾਫ਼ੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ।  ਫਾਈਨਲ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾਵੇਗਾ । ਆਈ. ਪੀ. ਐੱਲ. 2026 (I. P. L. 2026) ਦਾ ਫਾਈਨਲ ਸ਼ੁਰੂ ‘ਚ ਬੰਗਲੁਰੂ ‘ਚ ਹੋਣ ਦੀ ਉਮੀਦ ਸੀ । ਇਹ ਇਸ ਲਈ ਹੈ ਕਿਉਂਕਿ, ਨਿਯਮਾਂ ਅਨੁਸਾਰ, ਅਗਲਾ ਫਾਈਨਲ ਆਮ ਤੌਰ ‘ਤੇ ਮੌਜੂਦਾ ਚੈਂਪੀਅਨ ਦੇ ਘਰੇਲੂ ਮੈਦਾਨ ‘ਤੇ ਖੇਡਿਆ ਜਾਂਦਾ ਹੈ । ਹਾਲਾਂਕਿ ਬੀ. ਸੀ. ਸੀ. ਆਈ. ਨੇ ਅਚਾਨਕ ਸਥਾਨ ਬਦਲ ਦਿੱਤਾ ਅਤੇ ਫਾਈਨਲ ਅਹਿਮਦਾਬਾਦ ਨੂੰ ਦੇ ਦਿੱਤਾ ।

ਬੀ. ਸੀ. ਸੀ. ਆਈ. ਨੇ ਕੀ ਆਖਿਆ

ਬੋਰਡ ਨੇ ਇੱਕ ਬਿਆਨ ‘ਚ ਕਿਹਾ ਕਿ ਬੈਂਗਲੁਰੂ ਨੂੰ ਅਸਲ ਵਿਚ ਫਾਈਨਲ ਦੀ ਮੇਜ਼ਬਾਨੀ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਪਰ ਸਥਾਨਕ ਐਸੋਸੀਏਸ਼ਨ ਅਤੇ ਪ੍ਰਸ਼ਾਸਨ ਦੀਆਂ ਕੁਝ ਜ਼ਰੂਰਤਾਂ ਦੇ ਕਾਰਨ ਜੋ ਦੇ ਸਥਾਪਿਤ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੇ ਦਾਇਰੇ ਤੋਂ ਬਾਹਰ ਸਨ, ਸਥਾਨ ਬਦਲ ਦਿੱਤਾ ਗਿਆ ।

ਕੀ ਹੈ ਜਾਰੀ ਕੀਤਾ ਗਿਆ ਸ਼ਡਿਊਲ

ਕੁਆਲੀਫਾਇਰ 1

26 ਮਈ : ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ, ਧਰਮਸ਼ਾਲਾ
ਪੁਆਇੰਟ ਟੇਬਲ ‘ਚ ਚੋਟੀ ਦੀਆਂ ਦੋ ਟੀਮਾਂ ਇਸ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ । ਜੇਤੂ ਸਿੱਧਾ ਫਾਈਨਲ ‘ਚ ਜਾਵੇਗਾ।

ਐਲੀਮੀਨੇਟਰ

27 ਮਈ :  ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਨਵਾਂ ਚੰਡੀਗੜ੍ਹ (ਮੁੱਲਾਂਪੁਰ)
ਤੀਜੇ ਅਤੇ ਚੌਥੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਇੱਕ ਮੈਚ ਹੋਵੇਗਾ, ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ ।

ਕੁਆਲੀਫਾਇਰ 2

29 ਮਈ : ਨਵਾਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਨਵਾਂ ਚੰਡੀਗੜ੍ਹ (ਮੁੱਲਾਂਪੁਰ)
ਕੁਆਲੀਫਾਇਰ 1 ਦੀ ਹਾਰਨ ਵਾਲੀ ਟੀਮ ਦਾ ਸਾਹਮਣਾ ਐਲੀਮੀਨੇਟਰ ਦੇ ਜੇਤੂ ਨਾਲ ਹੋਵੇਗਾ। ਜਿੱਤਣ ਵਾਲੀ ਟੀਮ ਫਾਈਨਲ ‘ਚ ਜਾਵੇਗੀ ਅਤੇ ਹਾਰਨ ਵਾਲੀ ਟੀਮ ਬਾਹਰ ਹੋ ਜਾਵੇਗੀ ।

ਫਾਈਨਲ

31 ਮਈ : ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਸੀਜ਼ਨ ਦਾ ਫਾਈਨਲ ਕੁਆਲੀਫਾਇਰ 1 ਦੇ ਜੇਤੂ ਅਤੇ ਕੁਆਲੀਫਾਇਰ 2 ਦੇ ਜੇਤੂ ਵਿਚਕਾਰ ਖੇਡਿਆ ਜਾਵੇਗਾ ।

ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਕੀਤਾ ਧਮਾਕਿਆਂ ਵਾਲੀ ਥਾਂ ਦਾ ਦੌਰਾ

0
Gaurav Yadav

ਅੰਮ੍ਰਿਤਸਰ, 6 ਮਈ 2026 : ਪੰਜਾਬ ਦੇ ਸਹਿਰ ਅੰਮ੍ਰਿਤਸਰ (Amritsar) ਵਿਖੇ ਹੋਏ ਧਮਾਕੇ ਵਾਲੀ ਥਾਂ ਦਾ ਅੱਜ ਡਾਇਰੈਕਟਰ ਜਨਰਲ ਆਫ ਪੰਜਾਬ ਗੌਰਵ ਯਾਦਵ (Gaurav Yadav) ਵਲੋਂ ਦੌਰਾ ਕੀਤਾ ਗਿਆ ਹੈ ।

ਕੀ ਆਖਿਆ ਦੌਰਾ ਕਰਨ ਤੋਂ ਬਾਅਦ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਡੀ. ਜੀ. ਪੀ. (D. G. P.) ਗੌਰਵ ਯਾਦਵ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਆਖਿਆ ਹੈ ਕਿ ਦੋ ਘੱਟ ਤੀਬਰਤਾ ਵਾਲੇ ਧਮਾਕੇ ਹੋਏ ਹਨ ਅਤੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇੱਕ ਫੋਰੈਂਸਿਕ ਟੀਮ ਮੌਕੇ ‘ਤੇ ਮੌਜੂਦ ਹੈ ਅਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਦੋਂ ਕਿ ਜਾਂਚ ਟੀਮਾਂ ਜਾਰੀ ਹਨ । ਡੀ. ਜੀ. ਪੀ. ਪੰਜਾਬ ਨੇ ਕਿਹਾ ਕਿ ਅਜੇ ਤੱਕ ਕਿਸੇ ਨੇ ਵੀ ਇਸ ਘਟਨਾ ਦੀ ਜਿ਼ੰਮੇਵਾਰੀ ਨਹੀਂ ਲਈ ਹੈ ਅਤੇ ਕਿਸ ਤਰ੍ਹਾਂ ਦੇ ਯੰਤਰ ਦੀ ਵਰਤੋਂ ਕੀਤੀ ਗਈ ਸੀ, ਇਸਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਕੀਤੀ ਜਾਵੇਗੀ ।

ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ

ਉਨ੍ਹਾਂ ਨੂੰ ਸ਼ੁਰੂ ਵਿੱਚ ਸ਼ੱਕ ਸੀ ਕਿ ਇਹ “ਆਪ੍ਰੇਸ਼ਨ ਸਿੰਦੂਰ” ਦੀ ਵਰ੍ਹੇਗੰਢ ‘ਤੇ ਮਾਹੌਲ ਨੂੰ ਵਿਗਾੜਨ ਦੀ ਸਾਜਿ਼ਸ਼ ਹੋ ਸਕਦੀ ਹੈ ਅਤੇ ਪਾਕਿਸਤਾਨ ਦੀ ਆਈ. ਐਸ. ਆਈ. (I. S. I.) ਸ਼ਾਮਲ ਹੋ ਸਕਦੀ ਹੈ, ਹਾਲਾਂਕਿ ਇਸਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ । ਡੀ. ਜੀ. ਪੀ. ਨੇ ਅੱਗੇ ਕਿਹਾ ਕਿ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇਸ ਲਈ ਇਸਨੂੰ ਅਸਥਿਰ ਕਰਨ ਦੀਆਂ ਕੋਸਿ਼ਸ਼ਾਂ ਕੀਤੀਆਂ ਜਾਂਦੀਆਂ ਹਨ, ਪਰ ਕਿਸੇ ਵੀ ਪ੍ਰੌਕਸੀ ਯੁੱਧ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ ।

ਉਨ੍ਹਾਂ ਕਿਹਾ ਕਿ ਘਟਨਾ ਸਥਾਨ ‘ਤੇ ਕੁਝ ਤਿੱਖੀਆਂ ਵਸਤੂਆਂ ਮਿਲੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਇਹ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਹੋ ਸਕਦੀ ਹੈ, ਹਾਲਾਂਕਿ ਕੋਈ ਤਾਰ ਨਹੀਂ ਮਿਲੀ । ਖਾਲਿਸਤਾਨ ਲਿਬਰੇਸ਼ਨ ਆਰਮੀ (Khalistan Liberation Army) ਨੇ ਇੱਕ ਹੋਰ ਘਟਨਾ ਦੀ ਜ਼ਿੰਮੇਵਾਰੀ ਵੀ ਲਈ ਹੈ, ਜਿਸਦੀ ਜਾਂਚ ਕੀਤੀ ਜਾ ਰਹੀ ਹੈ ।

ਡੀ. ਜੀ. ਪੀ. ਯਾਦਵ ਨੇ ਨੌਜਵਾਨਾਂ ਨੂੰ ਦਿੱਤੀ ਚਿਤਾਵਨੀ

ਗੌਰਵ ਯਾਦਵ ਨੇ ਨੌਜਵਾਨਾਂ ਨੂੰ ਚੇਤਾਵਨੀ ਦਿੱਤੀ ਕਿ ਕੁਝ ਲੋਕ ਵਿੱਤੀ ਲਾਭ ਲਈ ਆਈ. ਐਸ. ਆਈ. ਦੇ ਜਾਲ ਵਿੱਚ ਫਸ ਜਾਂਦੇ ਹਨ, ਪਰ ਉਨ੍ਹਾਂ ਨੂੰ ਅਜਿਹੇ ਜਾਲਾਂ ਤੋਂ ਬਚਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਕਿਹਾ ਕਿ ਕੁਝ ਤੱਤ ਪੰਜਾਬ ਨੂੰ ਇੱਕ ਅਸਥਿਰ ਰਾਜ ਵਜੋਂ ਦਰਸਾਉਣ ਦੀ ਕੋਸਿ਼ਸ਼ ਕਰ ਰਹੇ ਹਨ ਪਰ ਸੁਰੱਖਿਆ ਏਜੰਸੀਆਂ (Security agencies) ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨਗੀਆਂ ਅਤੇ ਪੰਜਾਬ ਵਿੱਚ ਸ਼ਾਂਤੀ ਯਕੀਨੀ ਬਣਾਉਣਗੀਆਂ ।

ਪੰਜਾਬ ਵਿਚ ਹੋਏ ਧਮਾਕੇ ਚੋਣਾਂ ਕਰਕੇ ਸਾਜਿਸ਼ ਦਾ ਹਿੱਸਾ : ਮੁੱਖ ਮੰਤਰੀ

0
Bhagwant

ਚੰਡੀਗੜ੍ਹ, 6 ਮਈ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਜਲੰਧਰ ਤੇ ਅੰਮ੍ਰਿਤਸਰ ਵਿਖੇ ਹੋਏ ਧਮਾਕੇ ਆਉਣ ਵਾਲੀਆਂ ਚੋਣਾਂ ਦੇ ਚਲਦਿਆਂ ਇਕ ਸਾਜਿਸ਼ ਦਾ ਹਿੱਸਾ ਹੈ ।

ਹੋਰ ਕੀ ਕੀ ਆਖਿਆ ਹੈ ਮੁੱਖ ਮੰਤਰੀ ਨੇ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੀਤੀ ਰਾਤ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਧਮਾਕਿਆਂ ਅਤੇ ਮੋਹਾਲੀ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਨੇ ਜਿਥੇ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ, ਉਥੇ ਇਹਨਾਂ ਘਟਨਾਵਾਂ ‘ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਭਾਰਤੀ ਜਨਤਾ ਪਾਰਟੀ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਸਭ ਕੁਝ ਪੰਜਾਬ ਦੀਆਂ ਆਉਣ ਵਾਲੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇੱਕ ਸਾਜਿ਼ਸ਼ ਤਹਿਤ ਕੀਤਾ ਜਾ ਰਿਹਾ ਹੈ ।

ਭਾਜਪਾ ਇਕ ਫਿਰਕੂ ਪਾਰਟੀ ਹੈ

ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਇੱਕ ਫਿਰਕੂ ਪਾਰਟੀ ਹੈ ਜੋ ਚੋਣਾਂ ਜਿੱਤਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ ਹੈ । ਉਨ੍ਹਾਂ ਕਿਹਾ ਕਿ ਇਹ ਛੋਟੇ-ਮੋਟੇ ਬਲਾਸਟ ਅਤੇ ਬੇਅਦਬੀ ਦੀਆਂ ਕੋਸਿ਼ਸ਼ਾਂ ਭਾਜਪਾ ਦੀ ਚੋਣਾਂ ਦੀ ਤਿਆਰੀ ਦਾ ਹਿੱਸਾ ਹਨ । ਉਹ ਹਿੰਸਾ ਫੈਲਾ ਕੇ ਅਤੇ ਲੋਕਾਂ ਨੂੰ ਡਰਾ ਕੇ ਵੋਟਾਂ ਲੈਣਾ ਚਾਹੁੰਦੇ ਹਨ । ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਣ ਕਿਉਂਕਿ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸੰਤਾਪ ਹੰਢਾ ਚੁੱਕੇ ਹਨ ਅਤੇ ਉਨ੍ਹਾਂ ਦੇ ਜ਼ਖ਼ਮ ਅਜੇ ਅੱਲੇ ਹਨ ।

ਭਾਜਪਾ ਲੜਾਉਣਾ ਚਾਹੁੰਦੀ ਹੈ ਦੋ ਫਿਰਕਿਆਂ ਨੂੰ ਆਪਸ ਵਿਚ

ਪੰਜਾਬ ਵਿਚ ਵਾਪਰਦੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਬੋਲਦਿਆਂ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਨਵੇਂ ਬਣਾਏ ਗਏ ਸਖ਼ਤ ਕਾਨੂੰਨਾਂ ਕਾਰਨ ਹੁਣ ਕੋਈ ਵੀ ਅਜਿਹਾ ਗੁਨਾਹ ਕਰਨ ਦੀ ਹਿੰਮਤ ਨਹੀਂ ਕਰੇਗਾ । ਉਨ੍ਹਾਂ ਕਿਹਾ ਕਿ ਭਾਜਪਾ ਦੋ ਫਿਰਕਿਆਂ ਨੂੰ ਆਪਸ ਵਿੱਚ ਲੜਾਉਣਾ ਚਾਹੁੰਦੀ ਹੈ, ਪਰ ਪੰਜਾਬ ਸਰਕਾਰ (Punjab Government) ਦੋਸ਼ੀਆਂ ਨੂੰ ਬਖਸ਼ੇਗੀ ਨਹੀਂ । ਉਨ੍ਹਾਂ ਸਪੱਸ਼ਟ ਕੀਤਾ ਕਿ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।

ਭਗਵੰਤ ਮਾਨ ਨੇ ਦਿੱਤਾ ਪੰਜਾਬ ਦੀ ਅਮਨ ਸ਼ਾਂਤੀ ਤੇ ਜੋਰ

ਅੰਤ ਵਿੱਚ ਭਗਵੰਤ ਮਾਨ ਨੇ ਪੰਜਾਬ ਦੀ ਅਮਨ-ਸ਼ਾਂਤੀ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ‘ਸਰਬੱਤ ਦਾ ਭਲ’`ਮੰਗਣ ਵਾਲੀ ਧਰਤੀ ਹੈ । ਕਰੋੜਾਂ ਸਪੀਕਰਾਂ ਵਿੱਚੋਂ ਰੋਜ਼ਾਨਾ ਅਰਦਾਸ ਗੂੰਜਦੀ ਹੈ । ਪੰਜਾਬ ਦੇ ਲੋਕ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਸਰਕਾਰ ਪੂਰੇ ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ।

ਮੰਦਰ ਲਈ ਕਣਕ ਦਾਨ ਨਾ ਦੇਣ ‘ਤੇ ਚਾੜ੍ਹਿਆ ਦਲਿਤ ਪਰਿਵਾਰ ਦਾ ਕੁਟਾਪਾ

0
beaten

ਛਤਰਪੁਰ, 6 ਮਈ 2026 : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਬੁਲੰਦੇਖੰਡ ਜਿਲਾ ਦੇ ਸ਼ਹਿਰ ਛਤਰਪੁਰ ਵਿਖੇ ਮੰਦਰ ਲਈ ਕਣਕ ਦਾਨ ਨਾ ਦੇਣ ਤੇ ਦਲਿਤ ਪਰਿਵਾਰ ਦੀ ਕੁੱਟਮਾਰ (Beating) ਕੀਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬੁੰਦੇਲਖੰਡ ਦੇ ਛਤਰਪੁਰ (Chhatarpur) ਵਿਖੇ ਪਿੰਡ ਦੇ ਹੀ ਕੁੱਝ ਲੋਕ ਜੋ ਕਿ ਪਿੰਡ ਵਿਚ ਰਹਿੰਦੇ ਇਕ ਦਲਿਤ ਪਰਿਵਾਰ ਦੇ ਘਰ ਮੰਦਰ ਲਈ ਦੋ ਕੁਇੰਟਲ ਕਣਕ ਦਾਨ ਵਿਚ ਮੰਗਣ ਲਈ ਗਏ ਤਾਂ ਦਲਿਤ ਪਰਿਵਾਰ ਨੇ ਆਪਣੀ ਪਰਿਵਾਰਕ ਸਥਿਤੀ ਦਾ ਹਵਾਲਾ ਦਿੰਦਿਆਂ ਕਣਕ ਦੇਣ ਤੋਂ ਇਨਕਾਰ ਕੀਤਾ, ਜਿਸ ‘ਤੇ ਪਿੰਡ ਦੇ ਹੀ ਕੁੱਝ ਵਾਸੀਆਂ ਨੇ ਮੌਕੇ ‘ਤੇ ਹੀ ਗੁੱਸੇ ਵਿਚ ਆਉਂਦਿਆਂ ਦਲਿਤ ਪਰਿਵਾਰ ਦੇ ਮੈਂਬਰਾਂ ਦੀ ਮੌਕੇ ‘ਤੇ ਹੀ ਕੁਟਮਾਰ ਕਰ ਦਿੱਤੀ ।

ਪੁਲਸ ਨੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਛਤਰਪੁਰ ਵਿਖੇ ਦਾਨ ਮੰਗਣ ‘ਤੇ ਨਾ ਦੇਣ ‘ਤੇ ਇਸ ਤਰ੍ਹਾਂ ਇਕ ਪਰਿਵਾਰ ਦੀ ਕੁਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਉਣ ‘ਤੇ ਪੁਲਸ ਨੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ । ਜਿਨ੍ਹਾਂ ਵਿਅਕਤੀਆਂ ਵਲੋਂ ਉਪਰੋਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਿਚ ਸਿ਼ਆਮ ਪਟੇਲ, ਹਰਦਿਆਲ ਪਟੇਲ, ਕ੍ਰਿਪਾਲ ਪਟੇਲ, ਰਾਜਾ ਭਈਆ ਪਟੇਲ ਅਤੇ ਸ਼੍ਰੀਪਤ ਪਟੇਲ ਸ਼ਾਮਲ ਸਨ । ਪੁਲਸ ਨੇ ਜਖਮੀ ਵਿਅਕਤੀਆਂ (Injured persons) ਦੇ ਬਿਆਨਾਂ ਦੇ ਆਧਾਰ ‘ਤੇ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ (Legal action) ਸ਼ੁਰੂ ਕਰ ਦਿੱਤੀ ਹੈ ।

ਰੇਲ ਗੱਡੀ ਵਿਚ ਚਪੇਟ ਵਿਚ ਆਉਣ ਨਾਲ ਹੋਈ ਦੋ ਔਰਤਾਂ ਦੀ ਮੌਤ

0
Dead Body

ਬਿਹਾਰ, 6 ਮਈ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਬਖਤਿਆਰਪੁਰ ਰੇਲਵੇ ਸਟੇਸ਼ਨ ਵਿਖੇ ਦੋ ਔਰਤਾਂ ਦੇ ਰੇਲ ਲਾਈਨ ਪਾਰ ਕਰਦੇ ਵੇਲੇ ਰੇਲ ਗੱਡੀ ਦੀ ਚਪੇਟ ਵਿਚ ਆਉਣ ਨਾਲ ਮੌਤ (Death) ਹੋ ਗਈ ਹੈ ।

ਕਿਹੜੀ ਰੇਲ ਹੇਠਾਂ ਆਉਣ ਨਾਲ ਹੋਈ ਦੋਹਾਂ ਦੀ ਮੌਤ

ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦੇ ਬਖਤਿਆਰਪੁਰ ਰੇਲਵੇ ਸਟੇਸ਼ਨ (Bakhtiarpur Railway Station) ‘ਤੇ ਪਲੇਟਫਾਰਮ ਪਾਰ ਕਰਦੇ ਸਮੇਂ ਦੋ ਔਰਤਾਂ ਦੀ ਰੇਲਗੱਡੀ ਨਾਲ ਦਰਦਨਾਕ ਮੌਤ ਹੋ ਗਈ । ਇਹ ਘਟਨਾ ਉਦੋਂ ਵਾਪਰੀ ਜਦੋਂ ਦਿੱਲੀ ਤੋਂ ਮਾਲਦਾ ਜਾ ਰਹੀ ਫਰੱਕਾ ਐਕਸਪ੍ਰੈਸ (Farkka Express) ਪਲੇਟਫਾਰਮ ਨੰਬਰ 1 ‘ਤੇ ਪਹੁੰਚ ਰਹੀ ਸੀ । ਉਸੇ ਸਮੇਂ ਦੋ ਔਰਤਾਂ ਪਟੜੀਆਂ ਪਾਰ ਕਰਨ ਅਤੇ ਪਲੇਟਫਾਰਮ ‘ਤੇ ਚੜ੍ਹਨ ਦੀ ਕੋਸਿ਼ਸ਼ ਕਰ ਰਹੀਆਂ ਸਨ । ਦੋਵੇਂ ਔਰਤਾਂ ਦੇ ਪਲੇਟਫਾਰਮ ‘ਤੇ ਚੜ੍ਹਨ ਤੋਂ ਪਹਿਲਾਂ ਹੀ ਉਹ ਰੇਲ ਗੱਡੀ (Train) ਦੀ ਲਪੇਟ ਵਿਚ ਆ ਗਈਆਂ, ਜਿਸ ਨਾਲ ਉਨ੍ਹਾਂ ਦੇ ਮੌਕੇ ‘ਤੇ ਹੀ ਟੁਕੜੇ-ਟੁਕੜੇ ਹੋ ਗਏ । ਦੋਵਾਂ ਔਰਤਾਂ ਦੀ ਦੁਖਦਾਈ ਮੌਤ ਹੋ ਗਈ ।

Der ultimative Bonus‑Guide für 5Gringo Casino – So holen Sie das Maximum aus Ihrem Spielkonto

0

Ein attraktiver Willkommensbonus ist oft das erste, was neue Spieler anzieht. Er gibt Ihnen zusätzliches Spielkapital, reduziert das Risiko und erhöht die Chance, frühzeitig Gewinne zu erzielen. Doch nicht jeder Bonus ist gleich. Wichtig ist, die Bedingungen zu verstehen: Umsatzanforderungen, erlaubte Spiele und Zeitlimits.

Pro Tip: Lesen Sie die Bonusbedingungen immer vollständig, bevor Sie den Bonus aktivieren. So vermeiden Sie unangenehme Überraschungen später.

5Gringo Casino im Überblick – Was macht das Angebot besonders?

5Gringo Casino kombiniert ein umfangreiches Spielportfolio mit flexiblen Bonusoptionen. Mit über 4 000 Titeln von mehr als 70 Software‑Herstellern, darunter Merkur Gaming, NetEnt und Pragmatic Play, finden sowohl Slot‑Liebhaber als auch Live‑Dealer‑Fans ihr Glück.

  • Vielfältige Bonusarten: Willkommensbonus, Reload‑Bonusse, Krypto‑Bonus und ein mehrstufiges VIP‑Programm.
  • Schnelle Auszahlungen: Viele Spieler berichten von Auszahlungszeiten unter 24 Stunden.
  • Mobiler Spielgenuss: Die mobile Website ist vollständig responsive, sodass Sie unterwegs genauso gut spielen können.

Industry Secret: Das VIP‑Programm von 5Gringo Casino belohnt nicht nur hohe Einsätze, sondern auch regelmäßiges Spielen mit exklusiven Cashback‑ und Freispiel‑Paketen.

Wie Sie den Willkommensbonus optimal nutzen

Der Willkommensbonus von 5Gringo Casino besteht aus einem 100 % Einzahlungsbonus bis zu 200 €, plus 100 Freispiele. Um das Beste herauszuholen, folgen Sie diesen Schritten:

  1. Registrieren Sie sich auf der Plattform und verifizieren Sie Ihr Konto.
  2. Tätigen Sie Ihre erste Einzahlung in Höhe von mindestens 20 €.
  3. Aktivieren Sie den Bonus im Kassencenter – er wird automatisch Ihrem Guthaben gutgeschrieben.
  4. Spielen Sie Spiele mit hoher RTP (Return to Player), um die Umsatzanforderungen schneller zu erfüllen.

Expert Tip: Slots wie „Starburst“ (NetEnt) und „Book of Dead“ (Play’n GO) haben eine RTP von über 96 % und eignen sich hervorragend für das Bonus‑Wagering.

Häufige Stolperfallen beim Bonusmanagement

Viele Spieler verlieren den Überblick über ihre Bonusbedingungen und verschenken damit potenzielle Gewinne. Hier sind die häufigsten Fehler:

  • Zu hohe Umsatzanforderungen: Ein Bonus mit 40‑facher Wettanforderung kann schwer zu erfüllen sein.
  • Spielbeschränkungen: Nicht alle Spiele zählen zur Erfüllung der Bonusbedingungen.
  • Zeitliche Begrenzung: Oft muss der Bonus innerhalb von 7 Tagen umgesetzt werden.

Did You Know? Live‑Dealer‑Spiele zählen meist nur zu 5 % der Umsatzanforderungen, weil sie einen höheren Hausvorteil haben.

Weitere Bonusangebote bei 5Gringo Casino

Neben dem Willkommenspaket bietet das Casino regelmäßig Aktionen, die sowohl neue als auch erfahrene Spieler ansprechen:

Reload‑Bonusse – bis zu 50 % extra auf jede weitere Einzahlung.
Krypto‑Bonusse – exklusive Angebote für Bitcoin‑ und Ethereum‑Einzahlungen.
Jackpot‑Boosts – erhöhte Gewinnchancen bei progressiven Jackpot‑Spielen.

Pro Tip: Abonnieren Sie den Newsletter, um keine zeitlich begrenzten Sonderaktionen zu verpassen.

Sicherheit, Lizenzierung und verantwortungsvolles Spielen

5Gringo Casino ist von der Curaçao Gaming Authority lizenziert. Die Lizenz garantiert faire Spielbedingungen und den Schutz Ihrer Daten. Zusätzlich bietet das Casino Tools für verantwortungsvolles Spielen: Einzahlungslimits, Selbstausschluss und 24/7‑Support.

Expert Tip: Setzen Sie ein wöchentliches Einzahlungslimit, das nicht höher ist als Ihr geplantes Entertainment‑Budget. So behalten Sie die Kontrolle über Ihr Spielverhalten.

Mobile Erfahrung – Spielen Sie überall

Die mobile Plattform von 5Gringo Casino unterstützt alle gängigen Browser und Betriebssysteme. Sie benötigen keine separate App, doch die Seite ist für Touch‑Bedienung optimiert. Slots, Live‑Dealer‑Tische und Sportwetten sind alle in voller Funktion verfügbar.

Bullet List – Vorteile der mobilen Nutzung:
– Keine Installation nötig
– Sofortiger Zugriff auf Bonusaktionen
– Schnellere Ladezeiten dank HTML5‑Technologie
– Vollständige Sicherheit über SSL‑Verschlüsselung

Fazit: Warum 5Gringo Casino die clevere Wahl ist

Nach eingehender Analyse aller Bonus‑ und Spieloptionen zeigt sich, dass 5Gringo Casino eine der flexibelsten Plattformen auf dem Markt ist. Die Kombination aus einem großzügigen Willkommensbonus, schnellen Auszahlungen und einem breiten Portfolio macht das Casino besonders attraktiv für deutsche Spieler, die sowohl mit Euro als auch mit Kryptowährungen spielen möchten.

Wenn Sie bereit sind, das volle Potenzial Ihrer Einzahlungen auszuschöpfen und von einem zuverlässigen VIP‑Programm zu profitieren, dann ist es an der Zeit, aktiv zu werden. Basierend auf allen vorgestellten Aspekten empfehlen wir Ihnen, das Angebot von 5gringo1.de zu prüfen und sich noch heute anzumelden.

Viel Erfolg und immer verantwortungsbewusst spielen!