ਪੰਜਾਬ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਬਦਲ ਰਹੀ ਹੈ ਏ. ਆਈ. ਮੁਤਾਬਕ : ਸਿਸੋਦੀਆ

0
35
Sisodia

ਸ੍ਰੀ ਮੁਕਤਸਰ ਸਾਹਿਬ, 23 ਜੂਨ 2026 : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ (Manish Sisodia) ਵਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਈ ਅਹਿਮ ਐਲਾਨ ਕੀਤੇ ਹਨ ।

ਕੀ ਕੀ ਐਲਾਨ ਕੀਤੇ ਗਏ ਹਨ ਸਿਸੋਦੀਆ ਵਲੋਂ

ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਵਲੋਂ ਜੋ ਸੋਮਵਾਰ ਨੂੰ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਵਿਖੇ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਉਹ ਇਹ ਹੈ ਕਿ ਪੰਜਾਬ ਸਰਕਾਰ ਸੂਬੇ ’ਚ ਸਿੱਖਿਆ ਪ੍ਰਣਾਲੀ ਨੂੰ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੇ ਦੌਰ ਮੁਤਾਬਕ ਬਦਲ ਰਹੀ ਹੈ । ਸਿਸੋਦੀਆ ਮੁਕਤਸਰ ਵਿਖੇ ‘ਬਰਾਈਟ ਮਾਈਂਡਸ ਪੰਜਾਬ’ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ ।

ਪੰਜਾਬ ਸਰਕਾਰ ਖੋਲ੍ਹੇਗੀ ਪੰਜਾਬ ਵਿਚ ਚਾਰ ਏ. ਆਈ. ਯੂਨੀਵਰਸਿਟੀਆਂ

ਸਿਸੋਦੀਆ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਸੂਬੇ ਵਿੱਚ ਚਾਰ ਏ. ਆਈ. ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿੱਚ ਦਾਖ਼ਲਾ ਪ੍ਰਕਿਰਿਆ ਇਸੇ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਹੁਣ ਉਹ ਸਮਾਂ ਚਲਿਆ ਗਿਆ ਹੈ ਜਦੋਂ ਬੱਚਿਆਂ ਨੂੰ ਕਲਾਸ ਵਿੱਚ ਬੈਠ ਕੇ ਲੈਕਚਰ ਸੁਣਨਾ ਪੈਂਦਾ ਸੀ ਬਲਕਿ ਹੁਣ ਬੱਚਾ ਜਿੱਥੇ ਵੀ ਹੋਵੇਗਾ ਏ. ਆਈ. ਯੂਨੀਵਰਸਿਟੀ ਦਾ ਲੈਕਚਰ ਆਨ-ਲਾਈਨ ਅਟੈਂਡ ਕਰ ਸਕੇਗਾ ।

ਯੂਨੀਵਰਸਿਟੀਆਂ ਵਿਚ ਇਨਸਾਨੀ ਅਧਿਆਪਕਾਂ ਦੇ ਨਾਲ-ਨਾਲ ਏ. ਆਈ. ਅਧਿਆਪਕ ਵੀ ਹੋਣਗੇ

ਉਨ੍ਹਾਂ ਦੱਸਿਆ ਕਿ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਇਨਸਾਨੀ ਅਧਿਆਪਕਾਂ ਦੇ ਨਾਲ-ਨਾਲ ਏ. ਆਈ. ਅਧਿਆਪਕ ਵੀ ਹੋਣਗੇ ਤਾਂ ਜੋ ਵਿਦਿਆਰਥੀ ਬਿਹਤਰ ਤਰੀਕੇ ਨਾਲ ਆਨਲਾਈਨ ਸਿੱਖਿਆ ਪ੍ਰਾਪਤ ਕਰ ਸਕਣ । ਇਸ ਪ੍ਰੋਗਰਾਮ ਦੌਰਾਨ 12ਵੀਂ ਜਮਾਤ ਵਿੱਚੋਂ 85 ਫੀਸਦੀ ਤੋਂ ਵੱਧ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ।

LEAVE A REPLY

Please enter your comment!
Please enter your name here