ਅਮਰੀਕਾ ਵਿਚ ਅੱਗ ਲੱਗਣ ਨਾਲ ਹੋਈ ਭਾਰਤੀ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ

0
35
America Death

ਵਾਸ਼ਿੰਗਟਨ, 3 ਜੁਲਾਈ 2026 : ਅਮਰੀਕਾ (America) ਵਿਖੇ ਰਹਿ ਰਹੇ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਅੱਗ ਲਗਣ (Fire) ਦੇ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹਨ ਇਹ ਤਿੰਨੋ ਜਣੇ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਓਹੀਓ ਰਾਜ (Ohio State) ਦੇ ਇਕ ਹੋਟਲ (ਇਕੋਨੋ ਲਾਜ) ’ਚ ਜੋ ਭਿਆਨਕ ਅੱਗ ਲੱਗਣ ਨਾਲ ਇਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ (Death of three members) ਹੋ ਗਈ ਵਿਚ ਮ੍ਰਿਤਕਾਂ ਦੀ ਪਛਾਣ ਹਿਤੇਸ਼ਭਾਈ ਸੁਥਾਰ, ਪਤਨੀ ਹਿਨਾਬੇਨ ਸੁਥਾਰ ਤੇ ਉਨ੍ਹਾਂ ਦੀ 20 ਸਾਲਾ ਧੀ ਈਸ਼ਾਨੀ ਵਜੋਂ ਹੋਈ ਹੈ । ਦੱਸਣਯੋਗ ਹੈ ਕਿ ਉਤ ਪਰਿਵਾਰ ਮੂਲ ਰੂਪ ਵਿਚ ਭਾਰਤ ਦੇਸ਼ ਦੇ ਸੂਬੇ ਗੁਜਰਾਤ ਦੇ ਨਾਡੀਆਦ ਦਾ ਰਹਿਣ ਵਾਲਾ ਸੀ ਤੇ ਲਗਭਗ ਦੋ ਸਾਲ ਪਹਿਲਾਂ ਅਮਰੀਕਾ ਦੇ ਵੂਸਟਰ ਵਿਚ ਵੱਸ ਗਿਆ ਸੀ ।

ਸੂਚਨਾ ਮੁਤਾਬਕ ਅੱਗ ਡੇਢ ਵਜੇ ਦੇ ਕਰੀਬ ਲੱਗੀ

ਹਿਤੇਸ਼ਭਾਈ ਸਥਾਨਕ ਈਕੋਨੋ ਲਾਜ ਮੋਟਲ (Econo Lodge Motel) ਵਿਚ ਕੰਮ ਕਰਦਾ ਸੀ ਤੇ ਪਰਿਵਾਰ ਉੱਥੇ ਹੀ ਰਹਿ ਰਿਹਾ ਸੀ । ਰਿਪੋਰਟਾਂ ਅਨੁਸਾਰ ਅੱਗ ਲਗਭਗ ਡੇਢ ਵਜੇ ਲੱਗੀ । ਅੱਗ ਫੈਲਣ ਤੋਂ ਬਾਅਦ ਪਰਿਵਾਰ ਨੇ ਮਦਦ ਲਈ ਮੋਟਲ ਦੇ ਫ਼ਰੰਟ ਡੈਸਕ ਨੂੰ ਬੁਲਾਇਆ । ਉਨ੍ਹਾਂ ਨੂੰ ਬਾਥਰੂਮ ਜਾਣ, ਪਾਣੀ ਚਾਲੂ ਕਰਨ ਅਤੇ ਸੁਰੱਖਿਅਤ ਰਹਿਣ ਦੀ ਸਲਾਹ ਦਿਤੀ ਗਈ । ਪਰਿਵਾਰ ਨੇ ਅਪਣੇ ਆਪ ਨੂੰ ਬਾਥਰੂਮ ਵਿਚ ਬੰਦ ਕਰ ਲਿਆ ਪਰ ਅੱਗ ਅਤੇ ਧੂੰਏਂ ਕਾਰਨ ਦਮ ਘੁੱਟ ਗਿਆ । ਜਦੋਂ ਤਕ ਫ਼ਾਇਰਫ਼ਾਈਟਰ ਪਹੁੰਚੇ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਿੰਨਾਂ ਦੀ ਮੌਤ ਹੋ ਗਈ ਸੀ ।

ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਕਰ ਰਹੀਆਂ ਹਨ ਘਟਨਾਕ੍ਰਮ ਦੀ ਜਾਂਚ

ਸਥਾਨਕ ਅਧਿਕਾਰੀਆਂ ਅਨੁਸਾਰ ਫ਼ਾਇਰ ਵਿਭਾਗ (Fire Department) ਨੇ ਫਸੇ ਹੋਏ ਲੋਕਾਂ ਤੱਕ ਪਹੁੰਚਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ।  ਬਾਅਦ ਵਿੱਚ ਅੱਗ ’ਤੇ ਕਾਬੂ ਪਾ ਲਿਆ ਗਿਆ । ਇਸ ਘਟਨਾ ਵਿਚ ਕੋਈ ਹੋਰ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ । ਅੱਗ ਲੱਗਣ ਦੇ ਕਾਰਨਾਂ ਦੀ ਫ਼ਿਲਹਾਲ ਜਾਂਚ ਕੀਤੀ ਜਾ ਰਹੀ ਹੈ । ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਘਟਨਾ ਦੀ ਵਿਸਥਾਰਤ ਜਾਂਚ ਕਰ ਰਹੀਆਂ ਹਨ ।

LEAVE A REPLY

Please enter your comment!
Please enter your name here