ਅਵਾਰਾ ਕੁੱਤਿਆਂ ਦੇ ਪ੍ਰਵਾਸੀ ਮਜ਼ਦੂਰ ਦੀ ਵੱਢ-ਵੱਢ ਕੇ ਖਾਣ ਤੇ ਹੋਈ ਮੌਤ

0
33
stray dogs

ਜਗਰਾਓਂ, 3 ਜੁਲਾਈ 2026 : ਪੰਜਾਬ ਦੇ ਜਿਲਾ ਲੁਧਿਆਣਾ ਅਧੀਨ ਆਉਂਦੇ ਜਗਰਾਓਂ ਦੇ ਪਿੰਡ ਪੱਬੀਆਂ ਵਿਖੇ ਅਵਾਰਾ ਕੁੱਤਿਆਂ (Stray dogs) ਦੇ ਵੱਢਣ ਨਾਲ ਪ੍ਰਵਾਸੀ ਮਜ਼ਦੂਰ ਦੀ ਮੌਤ (Death) ਹੋ ਗਈ ਹੈ ।

ਕੌਣ ਹੈ ਇਹ ਪ੍ਰਵਾਸੀ ਮਜ਼ਦੂਰ

ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਨੇੜਲੇ ਪਿੰਡ ਪੱਬੀਆਂ (Village Pabbian) ’ਚ ਬੀਤੀ ਰਾਤ ਨੂੰ ਅਵਾਰਾ ਕੁੱਤਿਆਂ ਵਲੋਂ ਇਕ ਪ੍ਰਵਾਸੀ ਮਜ਼ਦੂਰ (Migrant workers) ਨੂੰ ਇੰਨੀ ਬੁਰੀ ਤਰ੍ਹਾਂ ਨੋਚ-ਨੋਚ ਖਾਧਾ ਕਿ ਉਸ ਦੀ ਮੌਤ ਹੋ ਗਈ ਦੀ ਪਛਾਣ ਰਮੇਸ਼ ਮੰਡਲ ਦੇ ਤੌਰ ‘ਤੇ ਹੋਈ ਹੈ । ਮਜ਼ਦੂਰ ਦੀ ਲਾਸ਼ ਸਵੇਰੇ ਖੇਤਾਂ ’ਚ ਪਈ ਮਿਲੀ, ਜਿਸ ਦੀ ਹਾਲਤ ਬੁਰੀ ਸੀ ।

ਕਿਵੇਂ ਵਾਪਰਿਆ ਭਾਣਾ

ਜਗਰਾਓਂ ਨੇੜਲੇ ਪਿੰਡ ਪੱਬੀਆਂ ਦੇ ਕਿਸਾਨ ਹਰਬੰਸ ਸਿੰਘ ਦੇ ਖੇਤਾਂ ’ਚ ਹਰ ਸਾਲ ਦੀ ਤਰ੍ਹਾਂ ਪ੍ਰਵਾਸੀ ਮਜ਼ਦੂਰ ਰਮੇਸ਼ ਮੰਡਲ ਪੁੱਤਰ ਜਾਗੇਸ਼ਵਰ ਵਾਸੀ ਮੱਖਣਾਹਾ ਪੂਰਨੀਆਂ (ਬਿਹਾਰ) ਆਪਣੇ ਸਾਥੀ ਮਜ਼ਦੂਰਾਂ ਨਾਲ ਝੋਨਾ ਲਗਾਉਣ ਆਇਆ ਸੀ । ਬੁੱਧਵਾਰ ਰਾਤ ਨੂੰ ਉਹ ਸਾਰੇ ਖੇਤ ਦੀ ਮੋਟਰ ਦੀ ਛੱਤ ’ਤੇ ਸੋ ਗਏ । ਅੱਧੀ ਰਾਤ ਨੂੰ ਰਮੇਸ਼ ਮੰਡਲ ਦੇ ਮੋਬਾਈਲ ’ਤੇ ਫੋਨ ਆਇਆ । ਉਹ ਫੋਨ ਸੁਣਨ ਲਈ ਛੱਤ ਤੋਂ ਹੇਠਾਂ ਉਤਰ ਆਇਆ ਤੇ ਗੱਲ ਕਰਦਾ-ਕਰਦਾ ਖੇਤਾਂ ਵੱਲ ਚਲਿਆ ਗਿਆ । ਇਸੇ ਦੌਰਾਨ ਹੱਡਾ ਰੋੜੀ ਦੇ 12-13 ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ।

ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕਰ ਦਿੱਤੀ ਹੈ ਕਾਰਵਾਈ ਸ਼ੁਰੂ

ਰਮੇਸ਼ ਡਿੱਗ ਪਿਆ ਤੇ ਕੁੱਤਿਆਂ ਨੇ ਉਸ ਨੂੰ ਬੁਰੀ ਤਰ੍ਹਾਂ ਨੋਚਿਆ । ਰਮੇਸ਼ ਨੇ ਕਾਫ਼ੀ ਰੌਲਾ ਪਾਇਆ ਪਰ ਉਸ ਦੇ ਸਾਥੀ ਦਿਨ ਭਰ ਦੀ ਥਕਾਵਟ ਕਾਰਨ ਆਈ ਗੂੜੀ ਨੀਂਦ ਕਰ ਕੇ ਉਸ ਦੀਆਂ ਚੀਕਾਂ ਨਾ ਸੁਣ ਸਕੇ । ਕੁੱਤਿਆਂ ਨੇ ਉਸ ਦੀ ਗਰਦਨ ਨੂੰ ਏਨੀ ਬੁਰੀ ਤਰ੍ਹਾਂ ਵੱਢ ਖਾਧਾ ਕਿ ਉਸ ਦੀ ਮੌਤ ਹੋ ਗਈ । ਇਸ ਘਟਨਾ ਦਾ ਪਤਾ ਸਵੇਰੇ ਉਦੋਂ ਲੱਗਾ ਜਦੋਂ ਉਸ ਦੇ ਸਾਥੀਆਂ ਨੇ ਖੇਤਾਂ ’ਚ ਪਈ ਰਮੇਸ਼ ਦੀ ਲਾਸ਼ ਦੇਖੀ । ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਚੌਂਕੀ ਚੌਂਕੀਮਾਨ ਦੇ ਮੁਖੀ ਸੁਖਮੰਦਰ ਸਿੰਘ ਮੌਕੇ ’ਤੇ ਪੁੱਜ ਗਏ ਤੇ ਬਣਦੀ ਕਾਰਵਾਈ ਕੀਤੀ ।

LEAVE A REPLY

Please enter your comment!
Please enter your name here