Home Blog Page 63

ਬਜੁਰਗਾਂ ਲਈ ਸਰਕਾਰ ਨੇ ਕੀਤੀ ਐਲਡਰਲਾਈਨ 14567 ਸੇਵਾ ਸ਼ੁਰੂ

0
Elderline

ਚੰਡੀਗੜ੍ਹ 3 ਜੁਲਾਈ 2026 : ਪੰਜਾਬ ਸਰਕਾਰ (Punjab Government) ਵਲੋਂ ਪੰਜਾਬ ਦੇ ਬਜ਼ੁਰਗਾਂ ਦੀ ਮਦਦ ਲਈ ਇਕ ਵਿਸ਼ੇਸ਼ ‘ਐਲਡਰਲਾਈਨ 14567’ ਸੇਵਾ (Elderline 14567 service) ਸ਼ੁਰੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਇਹ ਪਹਿਲਕਦਮੀ ਕਰਦੀ ਹੈ ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਪ੍ਰਦਾਨ

ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜੋ ਪੰਜਾਬ ਸਰਕਾਰ ਵਲੋਂ “ਐਲਡਰਲਾਈਨ 14567” ਸੇਵਾ ਸ਼ੁਰੂ ਕੀਤੀ ਗਈ ਹੈ ਦੇ ਰਾਹੀਂ ਬਜ਼ੁਰਗਾਂ ਲਈ ਸਹਾਇਤਾ ਸੇਵਾਵਾਂ ਦਾ ਲਗਾਤਾਰ ਵਿਸਤਾਰ ਕਰਕੇ ਸੂਬੇ ਦੇ ਸੀਨੀਅਰ ਨਾਗਰਿਕਾਂ ਦੀ ਇੱਜ਼ਤ, ਸੁਰੱਖਿਆ ਅਤੇ ਤੰਦਰੁਸਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੀ ਹੈ । ਇਹ ਪਹਿਲਕਦਮੀ ਸੀਨੀਅਰ ਨਾਗਰਿਕਾਂ ਨੂੰ ਸਮੇਂ ਸਿਰ ਸਹਾਇਤਾ, ਕਾਨੂੰਨੀ ਮਾਰਗਦਰਸ਼ਨ ਅਤੇ ਕਈ ਤਰ੍ਹਾਂ ਦੀਆਂ ਜ਼ਰੂਰੀ ਸੇਵਾਵਾਂ ਸਰਲ ਅਤੇ ਪਹੁੰਚਯੋਗ ਢੰਗ ਨਾਲ ਪ੍ਰਦਾਨ ਕਰਦੀ ਹੈ ।

ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੀਤਾ ਸੇਵਾ ਸਬੰਧੀ ਖੁਲਾਸਾ

ਇਸ ਜਾਣਕਾਰੀ ਦਾ ਖੁਲਾਸਾ ਕਰਦੇ ਹੋਏ ਪੰਜਾਬ ਦੀ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ “ਐਲਡਰਲਾਈਨ 14567” ਸੂਬੇ ਦੇ ਬਜ਼ੁਰਗਾਂ ਲਈ ਇੱਕ ਭਰੋਸੇਯੋਗ ਸਹਾਇਤਾ ਵਜੋਂ ਉਭਰੀ ਹੈ । ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਪੰਜਾਬ ਭਰ ਤੋਂ ਪ੍ਰਾਪਤ 2.5 ਲੱਖ ਤੋਂ ਵੱਧ ਕਾਲਾਂ ਦਾ ਸਫਲਤਾਪੂਰਵਕ ਹੱਲ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਹੈਲਪਲਾਈਨ ਰਾਹੀਂ 91 ਬੇਸਹਾਰਾ ਬਜ਼ੁਰਗਾਂ (Helpless elderly) ਨੂੰ ਸਫਲਤਾਪੂਰਵਕ ਬਚਾਇਆ ਗਿਆ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ । ਇਸ ਤੋਂ ਇਲਾਵਾ, ਇਸਨੇ ਬਜ਼ੁਰਗਾਂ ਨਾਲ ਬਦਸਲੂਕੀ ਅਤੇ ਦੇਖਭਾਲ ਨਾਲ ਸਬੰਧਤ 1,000 ਤੋਂ ਵੱਧ ਮਾਮਲਿਆਂ ਨੂੰ ਹੱਲ ਕਰਨ, ਪ੍ਰਭਾਵਿਤ ਬਜ਼ੁਰਗ ਨਾਗਰਿਕਾਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨ, ਉਨ੍ਹਾਂ ਦੀ ਇੱਜ਼ਤ ਬਹਾਲ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਕਿ ਕੋਈ ਵੀ ਬਜ਼ੁਰਗ ਵਿਅਕਤੀ ਮੁਸ਼ਕਲ ਹਾਲਾਤਾਂ ਵਿੱਚ ਬੇਵੱਸ ਨਾ ਮਹਿਸੂਸ ਕਰੇ ।

ਬਜ਼ੁਰਗ ਇੱਕ ਕੀਮਤੀ ਸੰਪਤੀ ਹਨ : ਡਾ. ਬਲਜੀਤ ਕੌਰ

ਡਾ. ਬਲਜੀਤ ਕੌਰ ਨੇ ਕਿਹਾ ਕਿ ਬਜ਼ੁਰਗ ਇੱਕ ਕੀਮਤੀ ਸੰਪਤੀ ਹਨ ਅਤੇ ਸਾਡੇ ਸਮਾਜ ਦੀ ਇੱਕ ਮਜ਼ਬੂਤ ਨੀਂਹ ਹਨ। ਉਹ ਸਤਿਕਾਰ, ਸੰਵੇਦਨਸ਼ੀਲ ਇਲਾਜ ਅਤੇ ਸੁਰੱਖਿਅਤ ਜੀਵਨ ਦੇ ਪੂਰੀ ਤਰ੍ਹਾਂ ਹੱਕਦਾਰ ਹਨ । ਪੰਜਾਬ ਸਰਕਾਰ ਪੂਰੀ ਗੰਭੀਰਤਾ ਅਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੂਬੇ ਵਿੱਚ ਕੋਈ ਵੀ ਬਜ਼ੁਰਗ ਨਾਗਰਿਕ ਅਣਗੌਲਿਆ, ਅਸੁਰੱਖਿਅਤ ਜਾਂ ਬੇਸਹਾਰਾ ਮਹਿਸੂਸ ਨਾ ਕਰੇ । ਉਨ੍ਹਾਂ ਕਿਹਾ ਕਿ “ਐਲਡਰਲਾਈਨ 14567” ਸਿਰਫ਼ ਇੱਕ ਹੈਲਪਲਾਈਨ ਨਹੀਂ ਹੈ, ਸਗੋਂ ਲੋੜ ਦੇ ਸਮੇਂ ਬਜ਼ੁਰਗਾਂ ਨੂੰ ਵਿਸ਼ਵਾਸ, ਮਾਰਗਦਰਸ਼ਨ ਅਤੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ।

ਟੋਲ ਫ੍ਰੀ ਹੈਲਪਲਾਈਨ ਕਰਦੀ ਹੈ ਹਫ਼ਤੇ ਦੇ ਸੱਤੋਂ ਦਿਨ ਕੰਮ

ਕੈਬਨਿਟ ਮੰਤਰੀ (Cabinet Minister) ਨੇ ਦੱਸਿਆ ਕਿ ਪੰਜਾਬ ਵਿੱਚ “ਐਲਡਰਲਾਈਨ 14567” ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੰਜਾਬ, ਹੈਲਪਏਜ ਇੰਡੀਆ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸੋਸ਼ਲ ਡਿਫੈਂਸ ਵਿਚਕਾਰ ਇੱਕ ਤ੍ਰਿਪੱਖੀ ਸਮਝੌਤੇ ਅਧੀਨ ਚਲਾਇਆ ਜਾਂਦਾ ਹੈ। ਇਹ ਟੋਲ-ਫ੍ਰੀ ਹੈਲਪਲਾਈਨ ਹਫ਼ਤੇ ਦੇ ਸੱਤ ਦਿਨ ਸਵੇਰੇ 8:00 ਵਜੇ ਤੋਂ ਰਾਤ 8:00 ਵਜੇ ਤੱਕ ਕੰਮ ਕਰਦੀ ਹੈ, ਜਿਸ ਵਿੱਚ ਸਿਖਲਾਈ ਪ੍ਰਾਪਤ ਅਤੇ ਸੰਵੇਦਨਸ਼ੀਲ ਕਾਲ ਅਫਸਰ ਬਜ਼ੁਰਗਾਂ ਨੂੰ ਤੁਰੰਤ ਸਹਾਇਤਾ ਅਤੇ ਜ਼ਰੂਰੀ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ।

ਹੈਲਪਲਾਈਨ ਕਰਦੀ ਹੈ ਬਜ਼ਰਗਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਦਾਨ

ਉਨ੍ਹਾਂ ਅੱਗੇ ਕਿਹਾ ਕਿ ਇਹ ਹੈਲਪਲਾਈਨ ਬੁਢਾਪਾ ਪੈਨਸ਼ਨਾਂ ਅਤੇ ਹੋਰ ਸਰਕਾਰੀ ਭਲਾਈ ਸਕੀਮਾਂ ਦੇ ਨਾਲ-ਨਾਲ ਪੇਸ਼ੇਵਰ ਸਲਾਹ, ਕਾਨੂੰਨੀ ਸਹਾਇਤਾ, ਅਤੇ ਬੇਸਹਾਰਾ ਬਜ਼ੁਰਗਾਂ ਦੇ ਬਚਾਅ ਅਤੇ ਪੁਨਰਵਾਸ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ । ਇਸ ਤੋਂ ਇਲਾਵਾ, ਇਹ “ਮਾਪਿਆਂ ਅਤੇ ਸੀਨੀਅਰ ਸਿਟੀਜ਼ਨਜ਼ ਦੀ ਦੇਖਭਾਲ ਅਤੇ ਭਲਾਈ ਐਕਟ-2007” ਅਧੀਨ ਗਠਿਤ ਜ਼ਿਲ੍ਹਾ ਟ੍ਰਿਬਿਊਨਲਾਂ ਰਾਹੀਂ ਬਜ਼ੁਰਗਾਂ ਨਾਲ ਦੁਰਵਿਵਹਾਰ, ਅਣਗਹਿਲੀ ਅਤੇ ਦੇਖਭਾਲ ਦੇ ਮਾਮਲਿਆਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ।

ਲੋੜ ਪੈਣ ‘ਤੇ ਕੋਈ ਵੀ ਬਜ਼ੁਰਗ ਕਰੇ ਹੈਲਪਲਾਈਨ ਦੀ ਵਰਤੋਂ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀਨੀਅਰ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਲੋੜ ਹੋਵੇ ਟੋਲ-ਫ੍ਰੀ ਹੈਲਪਲਾਈਨ ਨੰਬਰ 14567 ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ । ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਇੱਕ ਸੰਵੇਦਨਸ਼ੀਲ, ਸਮਾਵੇਸ਼ੀ ਅਤੇ ਹਮਦਰਦ ਸਮਾਜ ਦੇ ਨਿਰਮਾਣ ਲਈ ਵਚਨਬੱਧ ਹੈ ਜਿੱਥੇ ਹਰ ਸੀਨੀਅਰ ਨਾਗਰਿਕ ਆਪਣੀ ਜ਼ਿੰਦਗੀ ਮਾਣ, ਸੁਰੱਖਿਆ, ਵਿਸ਼ਵਾਸ ਅਤੇ ਮਨ ਦੀ ਸ਼ਾਂਤੀ ਨਾਲ ਜੀਅ ਸਕੇ ।

ਬਰਨਾਲਾ ਦੇ ਵਸਨੀਕ ਦੀ ਹੋਈ ਅਮਰਨਾਥ ਯਾਤਰਾ ਦੌਰਾਨ ਭੇਦਭਰੇ ਹਾਲਾਤਾਂ ਵਿਚ ਮੌਤ

0
Death

ਬਰਨਾਲਾ, 3 ਜੁਲਾਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਰਹਿਣ ਵਾਲੇ ਇਕ ਵਿਅਕਤੀ ਦੀ ਸ੍ਰੀ ਅਮਰਨਾਥ ਦੀ ਯਾਤਰਾ ਵਿਖੇ ਭੇਦਭਰੇ ਹਾਲਾਤਾਂ (mysterious circumstances) ਵਿਚ ਮੌਤ ਹੋ ਗਈ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਮੁਤਾਬਕ ਪਵਿੱਤਰ ਅਮਰਨਾਥ ਯਾਤਰਾ (Amarnath Yatra) ’ਤੇ ਗਏ ਬਰਨਾਲਾ ਦੇ ਜੋ ਇੱਕ 40 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ (Death) ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਦੀ ਪਛਾਣ ਨਰਿੰਦਰ ਕੁਮਾਰ (Narendra Kumar) ਪੁੱਤਰ ਪਰਵਿੰਦਰ ਕੁਮਾਰ ਵਾਸੀ ਪਿੰਡ ਸੰਘੇੜਾ (ਬਰਨਾਲਾ) ਵਜੋਂ ਹੋਈ ਹੈ, ਜੋ ਕਿ ਇੱਕ ਸਥਾਨਕ ਪ੍ਰਾਈਵੇਟ ਕਾਲੋਨੀ ਵਿੱਚ ਨੌਕਰੀ ਕਰਦਾ ਸੀ ।

ਸੁੱਤੇ ਪਏ ਵਿਅਕਤੀ ਨੂੰ ਜਦੋਂ ਜਗਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ

ਜਾਣਕਾਰੀ ਅਨੁਸਾਰ ਨਰਿੰਦਰ ਕੁਮਾਰ ਕੁਝ ਦਿਨ ਪਹਿਲਾਂ ਆਪਣੇ ਸਾਥੀਆਂ ਨਾਲ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਅਮਰਨਾਥ ਯਾਤਰਾ `ਤੇ ਰਵਾਨਾ ਹੋਇਆ ਸੀ । ਯਾਤਰਾ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਉਹ ਆਪਣੇ ਸਾਥੀਆਂ ਨਾਲ ਸੋਨਮਾਰਗ ਦੇ ਇੱਕ ਹੋਟਲ ਵਿੱਚ ਠਹਿਰਿਆ ਹੋਇਆ ਸੀ । ਸ਼ਨੀਵਾਰ ਸਵੇਰੇ ਜਦੋਂ ਸਾਥੀਆਂ ਨੇ ਉਸ ਨੂੰ ਜਗਾਉਣ ਦੀ ਕੋਸਿ਼ਸ਼ ਕੀਤੀ ਤਾਂ ਉਹ ਬੇਹੋਸ਼ ਹਾਲਤ ਵਿੱਚ ਮਿਲਿਆ । ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਅਤੇ ਜਾਂਚ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ।

ਮੌਤ ਪਿੱਛੇ ਕੀ ਕਾਰਨ ਰਹੇ ਦੀ ਨਹੀਂ ਹੋ ਸਕੀ ਹਾਲੇ ਪੁਸ਼ਟੀ

ਸੂਤਰਾਂ ਮੁਤਾਬਕ ਮੁੱਢਲੇ ਤੌਰ ‘ਤੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮੌਤ ਦਿਲ ਦਾ ਦੌਰਾ (heart attack) ਪੈਣ ਕਾਰਨ ਹੋ ਸਕਦੀ ਹੈ । ਹਾਲਾਂਕਿ ਇਸ ਦੀ ਅਧਿਕਾਰਕ ਪੁਸ਼ਟੀ ਅਜੇ ਨਹੀਂ ਹੋਈ । ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਮ੍ਰਿਤਕ ਦੀ ਦੇਹ ਬਰਨਾਲਾ ਪਹੁੰਚਣ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗਾ ।

ਪ੍ਰਸ਼ਾਸਨਿਕ ਕਾਰਵਾਈ ਤੋਂ ਬਾਅਦ ਹੀ ਲਿਆਂਦਾ ਜਾਵੇਗਾ ਬਰਨਾਲਾ

ਫਿਲਹਾਲ ਸੋਨਮਾਰਗ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਲੋੜੀਂਦੀ ਕਾਨੂੰਨੀ ਅਤੇ ਕਾਗਜ਼ੀ ਕਾਰਵਾਈ ਕੀਤੀ ਜਾ ਰਹੀ ਹੈ । ਪ੍ਰਕਿਰਿਆ ਪੂਰੀ ਹੋਣ ਉਪਰੰਤ ਨਰਿੰਦਰ ਕੁਮਾਰ ਦੀ ਦੇਹ ਨੂੰ ਬਰਨਾਲਾ ਲਿਆਂਦਾ ਜਾਵੇਗਾ । ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪਰਿਵਾਰ `ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਪਿੰਡ ਸੰਘੇੜਾ ਸਮੇਤ ਸਮੁੱਚੇ ਬਰਨਾਲਾ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਇਸ ਅਚਾਨਕ ਵਾਪਰੀ ਘਟਨਾ `ਤੇ ਡੂੰਘਾ ਦੁੱਖ ਪ੍ਰਗਟ ਕਰ ਰਿਹਾ ਹੈ

ਗੁਰਦਾਸਪੁਰ ਵਿਚ ਦੋ ਨੌਜਵਾਨ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫ਼ਤਾਰ

0
Gurdaspur

ਗੁਰਦਾਸਪੁਰ, 3 ਜੁਲਾਈ 2026 : ਪੰਜਾਬ ਦੇ ਜਿਲਾ ਗੁਰਦਾਸਪੁਰ (Gurdaspur) ਵਿਖੇ ਕਾਰ ਵਿਚ ਸਵਾਰ ਦੋ ਨੌਜਵਾਨਾਂ ਨੂੰ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫ਼ਤਾਰ (Arrested) ਕੀਤੇ ਜਾਣ ਦਾ ਸਮਾਚਾਰ ਹੈ ।

ਕਿੰਨੇ ਰੁਪਇਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਨੌਜਵਾਨਾਂ ਨੂੰ

ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਵਿੱਚ ਜੋ ਅੱਜ ਪੰਜਾਬ ਪੁਲਸ (Punjab Police) ਵਲੋਂ ਦੋ ਨੌਜਵਾਨਾਂ ਨੂੰ ਲੱਖਾਂ ਰੁਪਏ ਦੀ ਨਗਦੀ (Cash worth lakhs of rupees) ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਦੇ ਕੋਲੋਂ 62 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨਾਂ ਨੂੰ ਸ਼ਹਿਰ ਦੇ ਪ੍ਰਵੇਸ਼ ਦੁਆਰ ਬਾਬਰੀ ਨਾਕਾ ਵਿਖੇ ਇੱਕ ਨਾਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ । ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਆਮਦਨ ਕਰ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਡੀ. ਐਸ. ਪੀ. ਨੇ

ਗੁਰਦਾਸਪੁਰ ਦੇ ਡੀ. ਐਸ. ਪੀ. ਸ਼ਾਹਬਾਜ਼ ਸਿੰਘ ਨੇ ਦੱਸਿਆ ਕਿ ਪੁਲਸ ਬਾਬਰੀ ਨਾਕਾ ਵਿਖੇ ਵਾਹਨਾਂ ਦੀ ਜਾਂਚ ਕਰ ਰਹੀ ਸੀ ਤਾਂ ਉਨ੍ਹਾਂ ਨੇ ਇੱਕ ਚਿੱਟੀ ਕ੍ਰੇਟਾ ਕਾਰ ਨੂੰ ਰੋਕਿਆ, ਜਿਸ ਦੀ ਨੰਬਰ ਪਲੇਟ ਨਹੀਂ ਸੀ । ਗੱਡੀ ਦੇ ਅੰਦਰ ਬੈਠੇ ਨੌਜਵਾਨਾਂ ਕੋਲ ਕਾਰ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਸਨ । ਤਲਾਸ਼ੀ ਦੌਰਾਨ ਕਾਰ ਵਿੱਚੋਂ 62 ਲੱਖ ਦੀ ਵੱਡੀ ਨਕਦੀ ਬਰਾਮਦ ਹੋਈ । ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਅਹਿਮਦਾਬਾਦ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ । ਪੁਲਿਸ ਨੇ ਦੱਸਿਆ ਕਿ ਦੋਵਾਂ ਨੇ ਦਾਅਵਾ ਕੀਤਾ ਹੈ ਕਿ ਉਹ ਸ੍ਰੀਨਗਰ ਜਾਣ ਲਈ ਘਰੋਂ ਨਿਕਲੇ ਸਨ ।

ਅਗਲੇ 6 ਮਹੀਨਿਆਂ ਵਿਚ ਹੋਣਗੇ ਭਾਰਤ `ਚ 11 ਅੰਤਰਰਾਸ਼ਟਰੀ ਟੂਰਨਾਮੈਂਟ

0
Sports Ministry

ਨਵੀਂ ਦਿੱਲੀ, 3 ਜੁਲਾਈ 2026 : ਭਾਰਤ ਵਿੱਚ ਅਗਲੇ 6 ਮਹੀਨਿਆਂ ਦੌਰਾਨ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ (Badminton World Championship) ਸਮੇਤ 11 ਅੰਤਰਰਾਸ਼ਟਰੀ ਟੂਰਨਾਮੈਂਟ ਕਰਵਾਏ ਜਾਣੇ ਹਨ ।

ਮੁਕਾਬਲਿਆਂ ਦੀ ਮੇਜ਼ਬਾਨੀ ਹੋਵੇਗੀ ਉਚ ਪੱਧਰ ਦੀ : ਖੇਡ ਮੰਤਰਾਲਾ

ਖੇਡ ਮੰਤਰਾਲੇ ਨੇ ਭਰੋਸਾ ਦਿਵਾਇਆ ਹੈ ਕਿ ਇਨ੍ਹਾਂ ਮੁਕਾਬਲਿਆਂ ਦੀ ਮੇਜ਼ਬਾਨੀ ਉੱਚ ਪੱਧਰ ਦੀ ਹੋਵੇਗੀ ਅਤੇ ਪਿਛਲੇ ਸਮੇਂ ਵਾਂਗ ਮਾੜੇ ਪ੍ਰਬੰਧਾਂ ਦੀ ਦੁਹਰਾਈ ਨਹੀਂ ਹੋਣ ਦਿੱਤੀ ਜਾਵੇਗੀ । ਖੇਡ ਮੰਤਰਾਲੇ (Ministry of Sports) ਦੇ ਇੱਕ ਸੂਤਰ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਵਾਂਗੇ ਕਿ ਸਾਰੀਆਂ ਸਹੂਲਤਾਂ ਵਿਸ਼ਵ ਪੱਧਰੀ ਹੋਣ ।

ਮੰਤਰਾਲਾ ਤਿਆਰੀਆਂ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ । ਅਸੀਂ ਭਾਰਤ ਬਾਰੇ ਬਣੀ ਨਕਾਰਾਤਮਕ ਧਾਰਨਾ ਨੂੰ ਬਦਲਣ ਲਈ ਕੰਮ ਕਰ ਰਹੇ ਹਾਂ । 17 ਅਗਸਤ ਤੋਂ ਇੰਦਿਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਹੋਣ ਵਾਲੀ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਇੰਡੀਆ ਓਪਨ ਦੌਰਾਨ ਸਫ਼ਾਈ ਅਤੇ ਰੱਖ-ਰਖਾਅ ਨਾਲ ਜੁੜੇ ਮੁੱਦਿਆਂ ਕਾਰਨ ਵਿਦੇਸ਼ੀ ਖਿਡਾਰੀਆਂ ਨੇ ਕਾਫ਼ੀ ਆਲੋਚਨਾ ਕੀਤੀ ਸੀ ।

ਭਾਰਤੀ ਖੇਡ ਪ੍ਰਾਧਿਕਰਨ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਪ੍ਰੋਟੋਕੋਲ ਤਿਆਰ

ਇੰਡੀਆ ਓਪਨ ਵਿਵਾਦ ਤੋਂ ਬਾਅਦ ਜਿਸ ਨਾਲ ਮੇਜ਼ਬਾਨ ਵਜੋਂ ਭਾਰਤ ਦੀ ਛਵੀ ਨੂੰ ਝਟਕਾ ਲੱਗਾ ਸੀ, ਖੇਡ ਮੰਤਰਾਲੇ ਨੇ ਭਾਰਤੀ ਖੇਡ ਪ੍ਰਾਧਿਕਰਨ ਦੇ ਬੁਨਿਆਦੀ ਢਾਂਚੇ ਦੀ ਸੰਭਾਲ ਲਈ ਨਵੇਂ ਪ੍ਰੋਟੋਕੋਲ ਤਿਆਰ ਕੀਤੇ ਹਨ । ਇਨ੍ਹਾਂ ਤਹਿਤ ਹਰ ਤਿਮਾਹੀ ਸਟੇਡੀਅਮਾਂ ਦੀ ਸਮੀਖਿਆ ਖੇਡ ਮੰਤਰੀ ਵੱਲੋਂ ਕੀਤੀ ਜਾਵੇਗੀ ।

ਵਿਸ਼ਵ ਚੈਂਪੀਅਨਸਿ਼ਪ ਤੋਂ ਪਹਿਲਾਂ ਭਾਰਤ ਵਿੱਚ ਰਾਸ਼ਟਰਮੰਡਲ ਟੇਬਲ ਟੈਨਿਸ ਚੈਂਪੀਅਨਸਿਪ (Commonwealth Table Tennis Championship) ਵੀ ਕਰਵਾਈ ਜਾਵੇਗੀ । ਇਹ ਟੂਰਨਾਮੈਂਟ 28 ਜੁਲਾਈ ਤੋਂ 4 ਅਗਸਤ ਤੱਕ ਹੋਵੇਗਾ, ਜਿਸ ਵਿੱਚ 35 ਦੇਸ਼ਾਂ ਦੇ ਹਿੱਸਾ ਲੈਣ ਦੀ ਉਮੀਦ ਹੈ । ਇਸ ਤੋਂ ਇਲਾਵਾ ਅਗਸਤ ਮਹੀਨੇ ਵਿੱਚ ਭੁਵਨੇਸ਼ਵਰ ਵਿੱਚ ਐਥਲੈਟਿਕਸ ਇੰਡੀਆ ਓਪਨ ਵੀ ਆਯੋਜਿਤ ਕੀਤਾ ਜਾਵੇਗਾ ।

ਭਾਰਤ ਨੂੰ ਮਿਲੀ 2027 ਤੋਂ 28 ਵਿਚਕਾਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ

ਸਾਲ 2036 ਦੀਆਂ ਓਲੰਪਿਕ ਖੇਡਾਂ (Olympic Games) ਦੀ ਮੇਜ਼ਬਾਨੀ ਹਾਸਲ ਕਰਨ ਦੇ ਇੱਛੁਕ ਭਾਰਤ ਨੇ ਜਨਵਰੀ 2025 ਤੋਂ ਜੂਨ 2026 ਦਰਮਿਆਨ 15 ਤੋਂ ਵੱਧ ਸ਼ਹਿਰਾਂ ਵਿੱਚ 36 ਅੰਤਰਰਾਸ਼ਟਰੀ ਖੇਡ ਟੂਰਨਾਮੈਂਟਾਂ ਦਾ ਸਫ਼ਲ ਆਯੋਜਨ ਕੀਤਾ ਹੈ । ਇਸ ਦੇ ਨਾਲ ਹੀ ਭਾਰਤ ਨੂੰ ਸਾਲ 2027 ਤੋਂ 2028 ਦੇ ਵਿਚਕਾਰ 19 ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਵੀ ਮਿਲੀ ਹੈ । ਸੂਤਰਾਂ ਮੁਤਾਬਕ, ਲਾਸ ਏਂਜਲਸ ਓਲੰਪਿਕ 2028 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਖੇਡ ਮੰਤਰੀ ਮਨਸੁਖ ਮਾਂਡਵੀਆ ਅਗਲੇ ਹਫ਼ਤੇ ਰਾਸ਼ਟਰੀ ਖੇਡ ਮਹਾਸੰਘਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ ।

ਬਠਿੰਡਾ ਵਿਖੇ ਪਤੀ ਨੇ ਕਰ ਦਿੱਤਾ ਪਤਨੀ ਦਾ ਗੋਲੀਆਂ ਮਾਰ ਕੇ ਕਤਲ

0
Murder Women

ਬਠਿੰਡਾ, 3 ਜੁਲਾਈ 2026 : ਪੰਜਾਬ ਦੇ ਜਿਲਾ ਬਠਿੰਡਾ (Bathinda) ਵਿਖੇ ਇਕ ਪਤੀ ਵਲੋਂ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ (Shoot) ਕੇ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਦੇ ਸ਼ਹਿਰ ਬਠਿੰਡਾ ਵਿੱਚ ਇੱਕ ਬੇਹੱਦ ਸਨਸਨੀਖੇਜ਼ ਅਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਗੋਲੀਆਂ ਮਾਰ ਕੇ ਮੌਤ (Death) ਦੇ ਘਾਟ ਉਤਾਰ ਦਿੱਤਾ ਦੀ ਪਤਾਣ ਗੁਰਮੀਤ ਕੌਰ ਦੇ ਤੌਰ ‘ਤੇ ਹੋਈ ਹੈ । ਵੀਰਵਾਰ ਦੁਪਹਿਰ ਨੂੰ ਵਾਪਰੀ ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ।

ਮਹਿਲਾ ਦੇ ਪਤੀ ਵਿਰੁੱਧ ਕੇਸ ਦਰਜ ਕਰਕੇ ਕਰ ਦਿੱਤੀ ਗਈ ਹੈ ਭਾਲ ਸ਼ੁਰੂ

ਪੁਲਸ ਨੇ ਮੁਲਜ਼ਮ ਪਤੀ ਖਿ਼ਲਾਫ਼ ਮਾਮਲਾ ਦਰਜ (Case registered) ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਜਦਕਿ ਉਹ ਫਿਲਹਾਲ ਪੁਲਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹੈ । ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਗੁਰਮੀਤ ਕੌਰ (Gurmeet Kaur) (ਉਮਰ 35 ਸਾਲ) ਵਜੋਂ ਹੋਈ ਹੈ । ਵੀਰਵਾਰ ਦੁਪਹਿਰ ਨੂੰ ਗੁਰਮੀਤ ਕੌਰ ਘਰ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਤੋਂ ਸਾਮਾਨ ਲੈਣ ਗਈ ਸੀ ।

ਜਦੋਂ ਉਹ ਖ਼ਰੀਦਦਾਰੀ ਕਰਕੇ ਵਾਪਸ ਪਰਤ ਰਹੀ ਸੀ, ਤਾਂ ਰਸਤੇ ਵਿੱਚ ਇੱਕ ਬਿਨਾਂ ਨੰਬਰ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਹਮਲਾਵਰ ਨੇ ਉਸ ‘ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਸ਼ੁਰੂਆਤ ਵਿੱਚ ਇਸ ਘਟਨਾ ਨੂੰ ਲੈ ਕੇ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਕਿਸੇ ਅਣਪਛਾਤੇ ਹਮਲਾਵਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਪਰ ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਵੱਡਾ ਖ਼ੁਲਾਸਾ ਹੋਇਆ ਕਿ ਹਮਲਾ ਕਰਨ ਵਾਲਾ ਕੋਈ ਹੋਰ ਨਹੀਂ, ਬਲਕਿ ਔਰਤ ਦਾ ਪਤੀ ਮਨਜੀਤ ਸਿੰਘ ਹੀ ਸੀ।

ਹਨੀਟ੍ਰੈਪ ਵਿੱਚ ਫਸੀ ਮਹਿਲਾ ਨਾਲ ਸਮੂਹਿਕ ਜਬਰ-ਜ਼ਨਾਹ

0
FIR

ਜੀਂਦ, 3 ਜੁਲਾਈ 2026 : ਸਦਰ ਥਾਣਾ ਖੇਤਰ ਦੀ ਇੱਕ ਫੈਕਟਰੀ ਦੇ ਮਾਲਕ ਅਤੇ ਉਸ ਦੇ ਮੈਨੇਜਰ ਵਿਰੁੱਧ ਇੱਕ ਮਹਿਲਾ ਨਾਲ ਸਮੂਹਿਕ ਜਬਰ-ਜਨਾਹ (Gang rape) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਉਪਰੋਕਤ ਮਾਮਲੇ ਵਿਚ ਸਿ਼ਕਾਇਤ ਮਿਲਣ ਉਪਰੰਤ ਪੁਲਸ ਨੇ ਕੇਸ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਕਰੀਬ ਦੋ ਦਿਨ ਪਹਿਲਾਂ ਫੈਕਟਰੀ ਦੇ ਮਾਲਕ ਅਤੇ ਮੈਨੇਜਰ ਨੇ ਇਸੇ ਮਹਿਲਾ ਅਤੇ ਉਸ ਦੀਆਂ ਦੋ ਹੋਰ ਮਹਿਲਾ ਸਾਥੀਆਂ ਖਿ਼ਲਾਫ਼ ਹਨੀਟ੍ਰੈਪ (Honeytrap) ਸਮੇਤ ਕਈ ਗੰਭੀਰ ਦੋਸ਼ ਲਗਾਉਂਦਿਆਂ ਕੇਸ ਦਰਜ ਕਰਵਾਇਆ ਸੀ । ਪੁਲਸ ਦੋਵੇਂ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਦੋਵੇਂ ਕੇਸਾਂ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ ।

ਦੋਹਾਂ ਵਿਅਕਤੀਆਂ ਤੇ ਗਰਭਪਾਤ ਕਰਵਾਉਣ ਦਾ ਵੀ ਲਗਾਇਆ ਹੈ ਦੋਸ਼

ਸਿਵਲ ਲਾਈਨ ਥਾਣਾ ਖੇਤਰ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿੱਚ ਦੱਸਿਆ ਕਿ ਉਹ ਸਦਰ ਥਾਣਾ ਖੇਤਰ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਨੌਕਰੀ ਕਰਦੀ ਸੀ । ਉਸ ਦਾ ਦੋਸ਼ ਹੈ ਕਿ ਫੈਕਟਰੀ ਦੇ ਮਾਲਕ ਹਬੀਬ ਅਤੇ ਮੈਨੇਜਰ ਮੋਨੂ ਨੇ ਉਸ ਨੂੰ ਝਾਂਸੇ ਵਿੱਚ ਲੈ ਕੇ ਉਸ ਦਾ ਜਿਨਸੀ ਸ਼ੋਸ਼ਣ (Sexual abuse) ਕੀਤਾ, ਜਿਸ ਕਾਰਨ ਉਹ ਗਰਭਵਤੀ ਹੋ ਗਈ । ਮਹਿਲਾ ਨੇ ਇਹ ਵੀ ਦੋਸ਼ ਲਗਾਇਆ ਕਿ ਦੋਵੇਂ ਮੁਲਜ਼ਮਾਂ ਨੇ ਮਿਲ ਕੇ ਉਸ ਦਾ ਗਰਭਪਾਤ (Abortion) ਵੀ ਕਰਵਾ ਦਿੱਤਾ । ਪੁਲਸ ਨੇ ਫੈਕਟਰੀ ਮਾਲਕ ਹਬੀਬ ਅਤੇ ਮੈਨੇਜਰ ਮੋਨੂ ਵਿਰੁੱਧ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪਿੰਡ ਤਾਜੋਕੇ ਦੇ ਛੱਪੜ ਵਿਚੋਂ ਮਿਲੀ ਨਵ-ਵਿਆਹੁਤਾ ਮਹਿਲਾ ਦੀ ਲਾਸ਼

0
Dead Body

ਬਰਨਾਲਾ, 3 ਜੁਲਾਈ 2026 : ਪੰਜਾਬ ਦੇ ਜਿਲਾ ਬਰਨਾਲਾ (Barnala) ਦੇ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ ਵਿਖੇ ਛੱਪੜ ਵਿਚੋਂ ਨਵ-ਵਿਆਹੁਤਾ ਮਹਿਲਾ ਦੀ ਲਾਸ਼ (Dead body of newlywed woman) ਮਿਲਣ ਦਾ ਸਮਾਚਾਰ ਹੈ ।

ਕੌਣ ਹੈ ਇਹ ਮਹਿਲਾ

ਮਿਲੀ ਜਾਣਕਾਰੀ ਮੁਤਾਬਕ ਬਰਨਾਲਾ ਦੇ ਤਪਾ ਮੰਡੀ ਨੇੜਲੇ ਪਿੰਡ ਤਾਜੋਕੇ (Village Tajoke) ਦੇ ਛੱਪੜ ਵਿਚੋਂ ਜੋ ਇਕ ਨਵ-ਵਿਆਹੁਤਾ ਮਹਿਲਾ ਦੀ ਲਾਸ਼ ਬਰਾਮਦ (Body recovered) ਹੋਈ ਹੈ ਦੀ ਪਛਾਣ ਸੰਦੀਪ ਕੌਰ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਮਾਪਿਆਂ ਨੇ ਤਿੰਨ ਕੁ ਮਹੀਨੇ ਪਹਿਲਾਂ ਹੀ ਲੜਕੀ ਦਾ ਵਿਆਹ ਪਿੰਡ ਖੇੜੀ (ਸ਼ੇਰਪੁਰ) ਦੇ ਵਸਨੀਕ ਅਮਨਪ੍ਰੀਤ ਸਿੰਘ ਨਾਲ ਹੋਇਆ ਸੀ ।

ਕੀ ਜਾਣਕਾਰੀ ਦਿੱਤੀ ਮ੍ਰਿਤਕ ਮਹਿਲਾ ਦੇ ਵੱਡੇ ਭਰਾ ਨੇ

ਇਸ ਮੌਕੇ ਮ੍ਰਿਤਕ ਮਹਿਲਾ ਦੇ ਵੱਡੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਉਸਦੀ ਭੈਣ ਸਹੁਰੇ ਪਰਿਵਾਰ ਤੋਂ ਪੇਕੇ ਘਰ ਆਈ ਸੀ । ਅੱਜ ਸਵੇਰੇ ਉਸ ਦੀ ਭੈਣ-ਮਾਤਾ ਅਤੇ ਉਹ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਆਏ ਸਨ, ਜਿਸ ਤੋਂ ਬਾਅਦ ਉਹ ਆਪਣੀ ਮਾਤਾ ਦੇ ਨਾਲ ਬੈਂਕ ਵਿੱਚ ਚਲਾ ਗਿਆ ਅਤੇ ਆਪਣੀ ਭੈਣ ਨੂੰ ਵਾਪਸ ਘਰ ਜਾਣ ਲਈ ਕਿਹਾ ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਕਿ ਉਸ ਦੀ ਭੈਣ ਦੀ ਲਾਸ ਪਿੰਡ ਦੇ ਛੱਪੜ ਵਿੱਚ ਤੈਰਦੀ ਮਿਲੀ ਹੈ।

ਭੈਣ ਦੇ ਸਹੁਰੇ ਅਤੇ ਪੇਕੇ ਘਰ ਸਭ ਕੁੱਝ ਠੀਕ ਸੀ

ਮ੍ਰਿਤਕ ਸੰਦੀਪ ਕੌਰ (Sandeep Kaur) ਦੇ ਭਰਾ ਨੇ ਦੁਖੀ ਮਨ ਨਾਲ ਜਾਣਕਾਰੀ ਦਿੰਦਾ ਦੱਸਿਆ ਕਿ ਉਸ ਦੀ ਭੈਣ ਪੇਕੇ ਘਰ ਅਤੇ ਸੋਹਰੇ ਪਰਿਵਾਰ ਵਿੱਚ ਸਭ ਕੁਝ ਠੀਕ-ਠਾਕ ਅਤੇ ਖੁਸ਼ ਸੀ । ਪਰ ਇਸ ਘਟਨਾ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ ਉਹਨਾਂ ਕਿਹਾ ਕਿ ਇਸ ਦੁੱਖਦਾਈ ਘਟਨਾ ਵਿੱਚ ਅਸਲ ਸੱਚਾਈ ਬਾਰੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ।

ਕੀ ਦੱਸਿਆ ਪਿੰਡ ਦੇ ਸਰਪੰਚ ਨੇ

ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਸਰਪੰਚ ਕਰਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਸੰਦੀਪ ਕੌਰ ਦੀ ਲਾਸ ਪਿੰਡ ਦੇ ਛੱਪੜ ਵਿੱਚ ਤੈਰਦੀ ਮਿਲੀ ਜਿੱਥੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਉਸਨੂੰ ਛੱਪੜ ਵਿੱਚੋਂ ਬਾਹਰ ਕੱਢਿਆ ਗਿਆ ਹੈ। ਇਸ ਮੰਦਭਾਗੀ ਘਟਨਾ ਨਾਲ ਪਰਿਵਾਰ ਸਦਮੇ ਵਿੱਚ ਹੈ ।

ਕੀ ਜਾਣਕਾਰੀ ਦਿੱਤੀ ਜਾਂਚ ਅਧਿਕਾਰੀ ਨੇ

ਇਸ ਮਾਮਲੇ ਨੂੰ ਲੈ ਕੇ ਪੁਲਸ ਥਾਣਾ ਤਪਾ ਦੇ ਜਾਂਚ ਅਧਿਕਾਰੀ (Investigating officer) ਏ. ਐਸ. ਆਈ ਬਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਇੱਕ ਜਾਣਕਾਰੀ ਮਿਲੀ ਸੀ ਕਿ ਪਿੰਡ ਤਾਜੋਕੇ ਦੇ ਛੱਪੜ ਵਿੱਚ ਇੱਕ ਔਰਤ ਦੀ ਤੈਰਦੀ ਲਾਸ ਮਿਲੀ ਹੈ, ਜਿਸ ‘ਤੇ ਪੁਲਸ ਨੇ ਤੁਰੰਤ ਮੌਕੇ ‘ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਮ੍ਰਿਤਕ ਦੀ ਪਹਿਚਾਣ ਸੰਦੀਪ ਕੌਰ ਪੁੱਤਰੀ ਰਾਮ ਸਿੰਘ ਵਾਸੀ ਪਿੰਡ ਤਾਜੋਕੇ ਦੇ ਤੌਰ ‘ਤੇ ਹੋਈ ਹੈ ਜੋ ਕੁਝ ਮਹੀਨੇ ਪਹਿਲਾਂ ਹੀ ਅਮਨਪ੍ਰੀਤ ਸਿੰਘ ਵਾਸੀ ਖੇੜੀ (ਸ਼ੇਰਪੁਰ) ਨੂੰ ਵਿਆਹੀ ਸੀ । ਤਪਾ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਪੰਜਾਬੀ ਪਤੀ ਆਪਣੀ ਹੀ ਪਤਨੀ ਦੇ ਕਤਲ ਦੇ ਮਾਮਲੇ ਵਿਚ ਦੋਸ਼ੀ ਕਰਾਰ

0
Canada Court

ਅਬਟਸਫ਼ੋਰਡ, 3 ਜੁਲਾਈ 2026 : ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵਿਚ ਇਕ ਪੰਜਾਬੀ ਵਿਅਕਤੀ ਨੂੰ ਉਸਦੀ ਆਪਣੀ ਪਤਨੀ ਦੇ ਕਤਲ ਦੇ ਦੋਸ਼ ਹੇਠ ਦੋਸ਼ੀ ਕਰਾਰ (Convicted) ਦਿੱਤਾ ਗਿਆ ਹੈ ।

ਕੌਣ ਹੈ ਇਹ ਪੰਜਾਬੀ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (British Columbia) ਸੂਬੇ ਦੇ ਸ਼ਹਿਰ ਅਬਟਸਫ਼ੋਰਡ ਵਿਚ ਇਕ ਪੰਜਾਬੀ ਵਲੋਂ ਅਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ (Murder) ਕਰਨ ਦੇ ਮਾਮਲੇ ਵਿਚ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ ਦੀ ਪਛਾਣ 51 ਸਾਲਾ ਜਗਪ੍ਰੀਤ ਸਿੰਘ ਉਰਫ ਰਾਜੂ (Jagpreet Singh alias Raju) ਦੇ ਤੌਰ ‘ਤੇ ਹੋਈ ਹੈ ।

ਉਕਤ ਵਿਅਕਤੀ ਨੇ ਆਪਣੀ 41 ਸਾਲਾ ਪਤਨੀ ਬਲਵਿੰਦਰ ਕੌਰ ਦਾ ਕਤਲ ਲੁਧਿਆਣਾ ਤੋਂ ਕੈਨੇਡਾ ਪਹੁੰਚਣ ਦੇ 6 ਦਿਨਾਂ ਬਾਅਦ ਹੀ ਕਰ ਦਿੱਤਾ ਸੀ । ਪੋਸਟਮਾਰਟਮ ਰਿਪੋਰਟ ਵਿਚ ਹੋਏ ਖ਼ੁਲਾਸੇ ਅਨੁਸਾਰ ਬਲਵਿੰਦਰ ਕੌਰ ਦੀ ਗਰਦਨ ਅਤੇ ਛਾਤੀ ’ਤੇ 7 ਡੂੰਘੇ ਜ਼ਖ਼ਮ ਮਿਲੇ ਹਨ । ਮੁਲਜ਼ਮ ਨੇ 15 ਮਾਰਚ, 2024 ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿਤਾ ਸੀ ।

ਸੁਣਵਾਈ ਦੌਰਾਨ ਜਗਪ੍ਰ੍ਰੀਤ ਨੇ ਕੀ ਦਲੀਲ ਦਿੱਤੀ ਸੀ ਅਦਾਲਤ ਨੂੰ

ਕੈਨੇਡਾ ਦੀ ਅਦਾਲਤ (Court) ਵਿਚ ਸੁਣਵਾਈ ਦੌਰਾਨ ਜਗਪ੍ਰੀਤ ਸਿੰਘ ਨੇ ਅਦਾਲਤ ਵਿਚ ਦਲੀਲ ਦਿਤੀ ਸੀ ਕਿ ਉਸ ਨੇ ਇਹ ਕਤਲ ‘ਅਚਾਨਕ ਉਕਸਾਵੇ’ ਕਾਰਨ ਕੀਤਾ ਸੀ ਅਤੇ ਉਸ ਦੀ ਮਨਸ਼ਾ ਕਤਲ ਕਰਨ ਦੀ ਨਹੀਂ ਸੀ, ਜਿਸਦੇ ਚਲਦਿਆਂ ਉਸ ਨੇ ਇਸ ਨੂੰ ‘ਗ਼ੈਰ-ਇਰਾਦਤਨ ਹਤਿਆ’ ਮੰਨਣ ਦੀ ਅਪੀਲ ਕੀਤੀ ਸੀ ।

ਜਸਟਿਸ ਨੇ ਕਰ ਦਿੱਤਾ ਸੀ ਮੁਲਜਮ ਦੀਆਂ ਦਲੀਲਾਂ ਨੂੰ ਰੱਦ

ਹਾਲਾਂਕਿ ਜਸਟਿਸ ਐਂਡਰੀਆ ਓਰਮਿਸਟਨ ਨੇ ਮੁਲਜ਼ਮ ਦੀਆਂ ਦਲੀਲਾਂ ਨੂੰ ਅਵਿਸ਼ਵਾਸਯੋਗ ਦਸਦਿਆਂ ਰੱਦ ਕਰ ਦਿਤਾ ਅਤੇ ਉਸ ਨੂੰ ‘ਸੈਕੰਡ-ਡਿਗਰੀ ਮਰਡਰ’ ਦਾ ਦੋਸ਼ੀ ਠਹਿਰਾਇਆ । ਅਦਾਲਤੀ ਕਾਰਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਬਲਵਿੰਦਰ ਕੌਰ ਅਪਣੇ ਪਤੀ ਦੇ ਕੈਨੇਡਾ ਆਉਣ ਨੂੰ ਲੈ ਕੇ ਪਹਿਲਾਂ ਹੀ ਬਹੁਤ ਚਿੰਤਤ ਅਤੇ ਡਰੀ ਹੋਈ ਸੀ ।

ਬਲਵਿੰਦਰ ਕੌਰ ਖ਼ੁਦ 2022 ਵਿਚ ਅਪਣੀ ਧੀ ਦੀ ਪੜ੍ਹਾਈ ਵਿਚ ਮਦਦ ਕਰਨ ਲਈ ਕੈਨੇਡਾ ਆਈ ਸੀ ਅਤੇ ਉਸ ਨੇ ਹੀ ਜਗਪ੍ਰੀਤ ਦਾ ਵੀਜ਼ਾ ਸਪਾਂਸਰ ਕਰਵਾਇਆ ਸੀ । ਅਦਾਲਤ ਨੇ ਜਗਪ੍ਰੀਤ ਨੂੰ ਦੋਸ਼ੀ ਤਾਂ ਕਰਾਰ ਦੇ ਦਿਤਾ ਹੈ ਪਰ ਸਜ਼ਾ ਦਾ ਐਲਾਨ ਹੋਣਾ ਅਜੇ ਬਾਕੀ ਹੈ । ਰਿਪੋਰਟਾਂ ਅਨੁਸਾਰ ਮਾਮਲੇ ਦੀ ਅਗਲੀ ਸੁਣਵਾਈ 19 ਅਕਤੂਬਰ ਨੂੰ ਹੋਵੇਗੀ, ਜਿਸ ਤੋਂ ਬਾਅਦ ਸਜ਼ਾ ਦੀ ਮਿਆਦ ਤੈਅ ਕੀਤੀ ਜਾਵੇਗੀ ।

ਰੋਡਵੇਜ਼ ਬਸ ਦੇ ਯਾਤਰੀਆਂ ਨੂੰ ਟਰੱਕ ਵਲੋਂ ਕੁਲਚਣ ਕਾਰਨ ਪੰਜ ਦੀ ਮੌਤ

0
Accident

ਉਤਰ ਪ੍ਰਦੇਸ਼, 3 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਏਟਾਵ ਵਿਚ ਸੜਕ ਕੰਢੇ ਖੜ੍ਹੇ ਰੋਡਵੇਜ ਬਸ ਦੇ ਯਾਤਰੀਆਂ ਨੂੰ ਟਰੱਕ ਵਲੋਂ ਕੁਚਲ ਦੇਣ ਨਾਲ ਪੰਜ ਦੀ ਮੌਤ (Death) ਹੋ ਗਈ ਹੈ ।

ਕਿਥੇ ਜਾ ਰਹੀ ਸੀ ਬਸ

ਮਿਲੀ ਜਾਣਕਾਰੀ ਮੁਤਾਬਕ ਯੂ. ਪੀ. ਦੇ ਏਟਾਹ ਵਿੱਚ ਜੋ ਵੀਰਵਾਰ ਦੇਰ ਰਾਤ ਸਾਢੇ 11 ਵਜੇ ਦੇ ਕਰੀਬ ਇੱਕ ਬੇਕਾਬੂ ਕੰਟੇਨਰ ਟਰੱਕ ਨੇ ਸੜਕ ਕੰਢੇ ਖੜੇ ਰੋਡਵੇਜ਼ ਬੱਸ ਦੇ ਯਾਤਰੀਆਂ ਨੂੰ ਕੁਚਲ ਦਿੱਤਾ ਵਾਲੇ ਸੜਕ ਹਾਦਸੇ (Road accidents) ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ ਹਨ । ਜਾਣਕਾਰੀ ਮੁਤਾਬਕ ਬੱਸ ਏਟਾਹ ਤੋਂ ਦਿੱਲੀ ਜਾ ਰਹੀ ਸੀ ।

ਸੜਕ ਹਾਦਸੇ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਰੋਡਵੇਜ਼ ਦੀ ਬੱਸ (Roadways Bus) ਖ਼ਰਾਬ ਹੋ ਗਈ ਸੀ ਅਤੇ ਸੜਕ ਦੇ ਕੰਢੇ ਖੜ੍ਹੀ ਸੀ । ਜਿਸ ਦੇ ਚਲਦਿਆਂ ਕੁਝ ਯਾਤਰੀ ਗਰਮੀ ਕਾਰਨ ਬੱਸ ਵਿੱਚੋਂ ਬਾਹਰ ਨਿਕਲ ਕੇ ਬਾਹਰ ਖੜ੍ਹੇ ਸਨ ਕਿ ਉਸੇ ਵੇਲੇ ਇੱਕ ਤੇਜ਼ ਰਫ਼ਤਾਰ ਕੰਟੇਨਰ ਟਰੱਕ (High-speed container truck) ਆਇਆ ਜਿਸਨੇ ਲੋਕਾਂ ਨੂੰ ਕੁਚਲ ਦਿੱਤਾ, ਬੱਸ ਦੇ ਪਿਛਲੇ ਹਿੱਸੇ ਨਾਲ ਟਕਰਾ ਗਿਆ ਅਤੇ ਫਿਰ ਸੜਕ ਦੇ ਦੂਜੇ ਪਾਸੇ ਚਲਾ ਗਿਆ ।

ਕੌਣ ਕੌਣ ਹੈ ਮ੍ਰਿਤਕਾਂ ਵਿਚ

ਟਰੱਕ ਵਲੋਂ ਬਸ ਨੂੰ ਟੱਕਰ ਮਾਰਨ ਦੇ ਚਲਦਿਆਂ ਜਿਨ੍ਹਾਂ ਪੰਜ ਬਸ ਯਾਤਰੀਆਂ (Bus passengers) ਦੀ ਮੌਤ ਹੋ ਗਈ ਹੈ ਦੀ ਪਛਾਣ ਬੁਲੰਦਸ਼ਹਿਰ ਦੇ ਸਤੇਂਦਰ (38) ਅਤੇ ਫਰੁਖਾਬਾਦ ਦੇ ਰਾਜੇਸ਼ (34), ਸੁਖਰਾਮ (30) ਤੇ ਸ਼ੈਲੇਸ਼ (29) ਵਜੋਂ ਕੀਤੀ ਗਈ ਹੈ। ਇੱਕ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ । ਔਰਤਾਂ, ਬੱਚੇ ਅਤੇ ਬਜ਼ੁਰਗ ਬੱਸ ਦੇ ਅੰਦਰ ਹੀ ਬੈਠੇ ਰਹੇ ਅਤੇ ਉਹ ਸੁਰੱਖਿਅਤ ਰਹੇ ।

ਯਾਤਰੀਆਂ ਦੇ ਕੁਲਚਣ ਤੇ ਲਾਸ਼ਾਂ ਸੜਕ ‘ਤੇ ਹੀ ਖਿੰਡ ਗਈਆਂ

ਟਰੱਕ ਦੀ ਟੱਕਰ ਨਾਲ ਯਾਤਰੀ ਕੁਚਲੇ ਗਏ ਤੇ ਉਨ੍ਹਾਂ ਦੀਆਂ ਲਾਸ਼ਾਂ ਸੜਕ ‘ਤੇ ਖਿੰਡ ਗਈਆਂ । ਹਾਦਸੇ ਤੋਂ ਬਾਅਦ ਹਫੜਾ-ਦਫੜੀ ਅਤੇ ਚੀਕਾਂ ਪੈਣ ਲੱਗੀਆਂ । ਸਥਾਨਕ ਲੋਕਾਂ ਅਤੇ ਪੁਲਸ ਨੇ ਜ਼ਖ਼ਮੀਆਂ ਨੂੰ ਵਿਰੰਗਨਾ ਅਵੰਤੀਬਾਈ ਮੈਡੀਕਲ ਕਾਲਜ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਪੰਜ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ । ਇਹ ਹਾਦਸਾ ਬਾਗਵਾਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰਿਆ ।

ਲਾਸ ਏਂਜਲਸ `ਚ ਖੁੱਲ੍ਹਿਆ ਨਾਈਟ ਰਾਈਡਰਜ਼ ਕ੍ਰਿਕਟ ਗਰਾਊਂਡ

0
Cricket Ground

ਲਾਸ ਏਂਜਲਸ, 3 ਜੁਲਾਈ 2026 : ਭਾਰਤੀ ਅਭਿਨੇਤਾ ਸ਼ਾਹਰੁਖ ਖ਼ਾਨ ਦੇ ਸਹਿ-ਮਾਲਕੀ ਵਾਲੇ ਨਾਈਟ ਰਾਈਡਰਜ਼ ਗਰੁੱਪ (Knight Riders Group) ਨੇ ਅਮਰੀਕਾ ਦੇ ਲਾਸ`ਏਂਜਲਸ ‘ਚ ਆਪਣਾ ਕੌਮਾਂਤਰੀ ਕ੍ਰਿਕਟ ਸਟੇਡੀਅਮ (International Cricket Stadium) ਬਣਾਇਆ ਹੈ ।

ਅਮਰੀਕਾ `ਚ ਕ੍ਰਿਕਟ ਲਈ ਇਕ ਸਥਾਈ ਅਤੇ ਵਿਸ਼ਵ ਪੱਧਰੀ ਘਰੇਲੂ ਮੈਦਾਨ ਬਣਨ ਦੀ ਸ਼ੁਰੂਆਤ ਹੈ

ਨਾਈਟ ਰਾਈਡਰਜ਼ ਦਾ ਇਹ ਕ੍ਰਿਕਟ ਮੈਦਾਨ ਹੁਣ ਅਧਿਕਾਰਤ ਤੌਰ ‘ਤੇ ਆਪਣੇ ਪਹਿਲੇ ਮੇਜਰ ਲੀਗ ਕ੍ਰਿਕਟ ਮੈਚ (Major League Cricket Match) ਦੀ ਮੇਜ਼ਬਾਨੀ ਕਰ ਚੁੱਕਾ ਹੈ । ਲਾਸ ਏਂਜਲਸ ਨਾਈਟ ਰਾਈਡਰਜ਼ (ਐੱਲ. ਏ. ਕੇ. ਆਰ.) ਅਤੇ ਵਾਸਿ਼ੰਗਟਨ ਫ੍ਰੀਡਮ ਵਿਚਾਲੇ ਖੇਡੇ ਗਏ ਇਸ ਮੁਕਾਬਲੇ ਨਾਲ ਇਹ ਸਿਰਫ਼ ਇਕ ਨਵੇਂ ਸਟੇਡੀਅਮ ਦੀ ਸ਼ੁਰੂਆਤ ਨਹੀਂ ਸੀ, ਇਹ ਅਮਰੀਕਾ `ਚ ਕ੍ਰਿਕਟ ਲਈ ਇਕ ਸਥਾਈ ਅਤੇ ਵਿਸ਼ਵ ਪੱਧਰੀ ਘਰੇਲੂ ਮੈਦਾਨ ਬਣਨ ਦੀ ਸ਼ੁਰੂਆਤ ਹੈ ।

ਗਰਾਊਂਡ ਖਿਡਾਰੀਆਂ ਤੇ ਫੈਨਜ ਨੂੰ ਵਧੀਆ ਕ੍ਰਿਕਟਿੰਗ ਅਨੁਭਵ ਦੇਣ ਲਈ ਬਣਾਇਆ ਗਿਆ ਹੈ

ਕੌਮਾਂਤਰੀ ਮਾਪਦੰਡਾਂ ਅਨੁਸਾਰ ਤਿਆਰ ਕੀਤੇ ਗਏ ਨਾਈਟ ਰਾਈਡਰਜ਼ ਕ੍ਰਿਕਟ ਗਰਾਉਂਡ, ਐੱਲ. ਐੱਸ. ਨੂੰ ਖਿਡਾਰੀਆਂ ਅਤੇ ਫੈਨਜ਼, ਦੋਵਾਂ ਨੂੰ ਬਿਹਤਰੀਨ ਕ੍ਰਿਕਟਿੰਗ ਅਨੁਭਵ (best cricketing experience) ਦੇਣ ਲਈ ਬਣਾਇਆ ਗਿਆ ਹੈ । ਇਸ ਮੈਦਾਨ ‘ਚ ਮੇਨ ਸਕੁਏਅਰ ‘ਚ 8 ਵਿਕਟਾਂ ਹਨ, ਆਈ. ਸੀ. ਸੀ. ਮਾਪਦੰਡਾਂ ਮੁਤਾਬਕ ਪਲੇਇੰਗ ਡਾਇਮੈਂਸ਼ਨਜ਼ ਹਨ ਅਤੇ 120 ਫੁੱਟ ਉੱਚੇ 6 ਫਲੱਡ ਲਾਈਟ ਟਾਵਰ ਲਾਏ ਗਏ ਹਨ ।