Home Blog Page 58

ਸਰੀਰਕ ਸਮੱਸਿਆ ਦਾ ਹੱਲ ਕਰਵਾਉਣ ਗਈ ਮਹਿਲਾ ਨਾਲ ਬਣਾਏ ਸਰੀਰਕ ਸਬੰਧ

0
Rape

ਲੁਧਿਆਣਾ, 7 ਜੁਲਾਈ 2026 : ਜਿਲਾ ਲੁਧਿਆਣਾ (Ludhiana) ਵਿਖੇ ਤਾਂਤਰਿਕ ਵਿਦਿਆ ਰਾਹੀਂ ਹਰ ਸਮੱਸਿਆ ਦਾ ਹੱਲ ਕਰਨ ਵਾਲੇ ਇਕ ਵਿਅਕਤੀ ਵਿਰੁੱਧ ਜਬਰ ਜਨਾਹ (Rape) ਦਾ ਕੇਸ ਦਰਜ ਕੀਤਾ ਗਿਆ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਅਖਬਾਰ ’ਚ ਤਾਂਤਰਿਕ ਵਿਦਿਆ ਰਾਹੀਂ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਇਸ਼ਤਿਹਾਰ ਦੇਣ ਵਾਲੇ ਇੱਕ ਵਿਅਕਤੀ ਖਿ਼ਲਾਫ਼ ਇੱਕ ਔਰਤ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਥਾਣਾ ਸਿ਼ਮਲਾਪੁਰੀ ਪੁਲਸ ਨੇ ਕੇਸ ਦਰਜ (Case registered) ਕੀਤਾ ਹੈ ਵਿਚ ਵਿਅਕਤੀ ਤੇ ਦੋਸ਼ ਹੈ ਕਿ ਮੁਲਜ਼ਮ ਨੇ ਉਪਾਏ ਕਰਨ ਦਾ ਭਰੋਸਾ ਦੇ ਕੇ ਔਰਤ ਨੂੰ ਆਪਣੇ ਕੋਲ ਬੁਲਾਇਆ ਅਤੇ ਬਾਅਦ ’ਚ ਕਾਰ ਵਿੱਚ ਬੈਠਾ ਕੇ ਖਾਲੀ ਪਲਾਟ ਵਿੱਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ । ਇਸ ਦੌਰਾਨ ਮੁਲਜ਼ਮ ਨੇ ਪੀੜਤਾ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਖਿੱਚ ਲਈਆਂ ।

ਕੀ ਦੱਸਿਆ ਪੀੜ੍ਹਤਾ ਨੇ ਪੁਲਸ ਨੂੰ ਦਿੱਤੀ ਸਿ਼ਕਾਇਤ ਵਿਚ

ਪੀੜ੍ਹਤ ਮਹਿਲਾ ਵਲੋਂ ਪੁਲਸ ਨੂੰ ਦਿੱਤੀ ਸਿ਼ਕਾਇਤ (Complaint) ਮੁਤਾਬਕ ਪੀੜਤਾ ਨੇ ਅਖਬਾਰ ’ਚ ਛਪਿਆ ਇੱਕ ਇਸ਼ਤਿਹਾਰ ਪੜ੍ਹਿਆ ਸੀ, ਜਿਸ ਵਿੱਚ ਮੁਲਜ਼ਮ ਆਪਣੇ ਆਪ ਨੂੰ ਤਾਂਤਰਿਕ ਦੱਸ ਕੇ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਦਾਅਵਾ ਕਰਦਾ ਸੀ । ਇਸ਼ਤਿਹਾਰ ਦੇਖਣ ਤੋਂ ਬਾਅਦ ਸਰੀਰਕ ਸਮੱਸਿਆ ਨਾਲ ਉਲਝ ਰਹੀ ਔਰਤ ਨੇ ਆਪਣੇ ਬਿਮਾਰੀ ਦਾ ਇਲਾਜ ਕਰਵਾਉਣ ਲਈ ਉਸ ਨਾਲ ਸੰਪਰਕ ਕੀਤਾ ।

ਹੋਰ ਕੀ ਕੀ ਦੱਸਿਆ ਗਿਆ ਸਿ਼ਕਾਇਤ ਵਿਚ

ਸਿ਼ਕਾਇਤ ਅਨੁਸਾਰ ਮੁਲਜ਼ਮ ਨੇ ਉਪਾਏ ਕਰਨ ਦੇ ਬਹਾਨੇ ਔਰਤ ਨੂੰ ਆਪਣੇ ਕੋਲ ਬੁਲਾਇਆ । ਫਿਰ ਉਹ ਉਸ ਨੂੰ ਕਾਰ ’ਚ ਬਿਠਾ ਕੇ ਗਿੱਲ ਨਹਿਰ ਤੋਂ ਗਿੱਲ ਚੌਕ ਵੱਲ ਲੈ ਗਿਆ । ਮਹਿਲਾਂ ਨੇ ਦੋਸ਼ ਲਗਾਇਆ ਕਿ ਮੁਲਜ਼ਮ ਨੇ ਰਾਹ ਵਿੱਚ ਉਸ ਉੱਪਰ ਵਸ਼ੀਕਰਨ ਕਰ ਦਿੱਤਾ ਅਤੇ ਰਸਤੇ ਵਿੱਚ ਇੱਕ ਸੁੰਨਸਾਨ ਖਾਲੀ ਪਲਾਟ ਵਿੱਚ ਕਾਰ ਰੋਕ ਕੇ ਉਸ ਨਾਲ ਜਬਰ-ਜਨਾਹ ਕੀਤਾ। ਦੋਸ਼ ਹੈ ਕਿ ਇਸ ਦੌਰਾਨ ਉਸ ਨੇ ਔਰਤ ਦੀਆਂ ਇਤਰਾਜ਼ਯੋਗ ਤਸਵੀਰਾਂ (Objectionable images) ਵੀ ਖਿੱਚ ਲਈਆਂ ।

ਕੌਣ ਹੈ ਇਹ ਵਿਅਕਤੀ ਜਿਸ ਨੇ ਜਬਰ ਜਨਾਹ ਕੀਤਾ

ਸਿ਼ਕਾਇਤ ਦੀ ਜਾਂਚ ਤੋਂ ਬਾਅਦ ਥਾਣਾ ਸਿ਼ਮਲਾਪੁਰੀ ਪੁਲਸ ਨੇ ਰਾਜਪੁਰਾ ਨੇੜਲੇ ਪਿੰਡ ਜੰਡੋਲੀ ਦੇ ਰਹਿਣ ਵਾਲੇ ਗੁਰਦੇਵ ਸਿੰਘ ਉਰਫ਼ ਸ਼ੈਟੀ ਖਿ਼ਲਾਫ਼ ਜਬਰ-ਜਨਾਹ ਦਾ ਕੇਸ ਦਰਜ ਕਰ ਲਿਆ ਹੈ । ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿ਼ਮਲਾਪੁਰੀ ਦੇ ਇੰਚਾਰਜ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਐੱਫ. ਆਈ. ਆਰ. ਦਰਜ ਕਰਨ ਤੋਂ ਬਾਅਦ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ । ਅਗਲੇਰੀ ਜਾਂਚ ਉਪਰੰਤ ਜਲਦੀ ਹੀ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ ।

ਰਿਸ਼ਵਤ ਮਾਮਲੇ ਵਿਚ ਐਨ. ਐਚ. ਏ. ਦੇ ਪ੍ਰਾਜੈਕਟ ਡਾਇਰੈਕਟਰ ਸਮੇਤ 3 ਗ੍ਰਿਫ਼ਤਾਰ

0
CBI

ਨਵੀਂ ਦਿੱਲੀ, 7 ਜੁਲਾਈ 2026 : ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ (Central Investigation Agency) ਵਲੇਂ ਰਿਸ਼ਵਤ ਲੈਣ ਦੇ ਦੋਸ਼ ਹੇਠ ਨੈਸ਼ਨਲ ਹਾਈਵੇ ਅਥਾਰਿਟੀ ਦੇ ਪ੍ਰਾਜੈਕਟ ਡਾਇਰੈਕਟਰ ਸਮੇਤ ਤਿੰਨ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ।

ਕਿਸ ਕਾਰਨ ਮੰਗੀ ਜਾ ਰਹੀ ਸੀ ਰਿਸ਼ਵਤ

ਕੇਂਦਰੀ ਜਾਂਚ ਬਿਊਰੋ ਨੇ ਸਿ਼ਲਾਂਗ ‘ਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (National Highway Authority of India) ਦੇ ਪ੍ਰਾਜੈਕਟ ਡਾਇਰੈਕਟਰ ਸਮੇਤ 3 ਵਿਅਕਤੀਆਂ ਨੂੰ ਠੇਕੇਦਾਰ ਦੇ ਬਕਾਇਆ ਬਿੱਲ ਨੂੰ ਕਲੀਅਰ ਕਰਨ ਦੇ ਬਦਲੇ ਰਿਸ਼ਵਤ ਮੰਗਣ (Asking for a bribe) ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ ।

ਸਿਕਾਇਤ ਅਨੁਸਾਰ ਪ੍ਰਾਜੈਕਟ ਦੇ ਡਾਇਰੈਕਟਰ ਆਨੰਦ ਸਿੰਘ ਚੌਹਾਨ ਨੇ 13.38 ਕਰੋੜ ਰੁਪਏਂ ਦੇ ਬਕਾਇਆ ਬਿੱਲ ਕਲੀਅਰ ਕਰਨ ਲਈ ਸਿ਼ਕਾਇਤਕਰਤਾ ਕੋਲੋਂ 12 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ । ਮੁਲਜ਼ਮ ਅਧਿਕਾਰੀ ਨੇ ਸਿ਼ਕਾਇਤਕਰਤਾ ਨੂੰ ਕਥਿਤ ਰਿਸ਼ਵਤ ਦੇ ਹਿੱਸੇ ਵਜੋਂ 4 ਲੱਖ ਰੁਪਏ ਦੀ ਪੇਸ਼ਗੀ ਅਦਾਇਗੀ ਕਰਨ ਤੇ ਬਾਕੀ ਪੈਸੇ ਗੁਹਾਟੀ ਦੇ ਇਕ ਵਿਅਕਤੀ ਨੂੰ ਦੇਣ ਲਈ ਕਿਹਾ ।

ਕੀ ਆਖਿਆ ਕੇਂਦਰੀ ਜਾਂਚ ਬਿਊਰੋ ਨੇ

ਕੇਂਦਰੀ ਜਾਂਚ ਬਿਊਰੋ ਨੇ ਕਿਹਾ ਕਿ ਮੁਲਜ਼ਮ ਨੂੰ ਸਿ਼ਕਾਇਤਕਰਤਾ ਤੋਂ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ । ਪ੍ਰਾਜੈਕਟ ਡਾਇਰੈਕਟਰ ਦੇ ਨਾਲ ਹੀ ਪੁਨੀਤ ਅਗਰਵਾਲ ਤੇ ਮਨੀਸ਼ ਅਗਰਵਾਲ ਨੂੰ ਬਾਅਦ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ।

ਪਤਨੀ ਨੇ ਪਤੀ ‘ਤੇ ਲਗਾਇਆ ਜ਼ਬਰਦਸਤੀ ਸੈਕਸ ਅਤੇ ਹਮਲਾ ਕਰਨ ਦਾ ਦੋਸ਼

0
assault

ਉੱਤਰਾਖੰਡ, 7 ਜੁਲਾਈ 2026 : ਭਾਰਤ ਦੇਸ਼ ਦੇ ਸੂਬੇ ਉਤਰਾਖੰਡ (Uttarakhand) ਦੇ ਸ਼ਹਿਰ ਹਲਦਵਾਨੀ ਵਿਖੇ ਇਕ ਪਤਨੀ ਵਲੋਂ ਆਪਣੇ ਪਤੀ ‘ਤੇ ਜ਼ਬਰਦਸਤੀ ਸੈਕਸ (Forced sex) ਅਤੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ ।

ਕੀ ਆਖਣਾ ਹੈ ਪੀੜ੍ਹਤ ਔਰਤ ਦਾ

ਮਿਲੀ ਜਾਣਕਾਰੀ ਅਨੁੁਸਾਰ ਉਤਰਾਖੰਡ ਦੇ ਹਲਦਵਾਨੀ (Haldwani) ਵਿਖੇ ਜੋ ਇਕ ਵਿਆਹੁਤਾ ਮਹਿਲਾ ਵਲੋਂ ਆਪਣੇ ਪਤੀ ਤੇ ਹੀ ਵਿਆਹ ਤੋਂ ਛੇ ਮਹੀਨਿਆਂ ਬਾਅਦ ਉਸ ਨਾਲ ਸਿਰਫ਼ ਜ਼ਬਰਦਸਤੀ ਸੈਕਸ ਕਰਨ ਦਾ ਹੀ ਨਹੀਂ ਬਲਕਿ ਉਸ ‘ਤੇ ਹਮਲਾ (Attack) ਕਰਨ ਦਾ ਵੀ ਦੋਸ਼ ਲਗਾਇਆ ਹੈ ਸਬੰਧੀ ਔਰਤ ਦਾ ਕਹਿਣਾ ਹੈ ਕਿ ਵਿਆਹ ਦੇ ਪਹਿਲੇ ਕੁਝ ਮਹੀਨਿਆਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ਵਿੱਚ ਉਸਦੇ ਪਤੀ ਦਾ ਵਿਵਹਾਰ ਬਦਲ ਗਿਆ ਅਤੇ ਉਹ ਜਿਨਸੀ ਤੌਰ ‘ਤੇ ਹਿੰਸਕ ਹੋ ਗਿਆ । ਔਰਤ ਦਾ ਦੋਸ਼ ਹੈ ਕਿ ਉਸਦਾ ਪਤੀ ਮਾਹਵਾਰੀ ਦੌਰਾਨ ਬਹੁਤ ਦਰਦ ਹੋਣ ‘ਤੇ ਵੀ ਉਸ ਨਾਲ ਸੈਕਸ ਕਰਨ ਲਈ ਮਜਬੂਰ ਕਰਦਾ ਸੀ । ਜੇਕਰ ਉਹ ਵਿਰੋਧ ਕਰਦੀ ਤਾਂ ਉਸਨੂੰ ਕੁੱਟਿਆ ਜਾਂਦਾ ਸੀ ਅਤੇ ਉਸ ਦੀਆਂ ਮੁੱਢਲੀਆਂ ਜ਼ਰੂਰਤਾਂ ਵੀ ਖੋਹ ਲਈਆਂ ਜਾਂਦੀਆਂ ਸਨ ।

ਪੁਲਸ ਨੇ ਮਹਿਲਾ ਦੇ ਪਤੀ ਸਮੇਤ ਪਰਿਵਾਰਕ ਮੈਂਬਰਾਂ ਵਿਰੁੱਧ ਕੀਤਾ ਕੇਸ ਦਰਜ

ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਵਿਚ ਔਰਤ ਨੇ ਉਪਰੋਕਤ ਕਾਰਨਾਂ ਤੋਂ ਇਲਾਵਾ ਆਪਣੇ ਸਹੁਰਿਆਂ ‘ਤੇ ਦਾਜ ਲਈ ਉਸਨੂੰ ਤੰਗ ਕਰਨ ਦਾ ਵੀ ਦੋਸ਼ ਲਗਾਇਆ ਹੈ । ਪੀੜਤਾ ਦੀ ਸਿ਼ਕਾਇਤ ਤੇ ਮੁਖਾਨੀ ਪੁਲਸ ਨੇ ਉਸਦੇ ਪਤੀ ਸਮੇਤ ਚਾਰ ਪਰਿਵਾਰਕ ਮੈਂਬਰਾਂ ਵਿਰੁੱਧ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਗੰਭੀਰਤਾ ਨੂੰ ਦੇਖਦਿਆਂ ਪੁਲਸ ਨੇ ਪੀੜਤਾ ਦੀ ਸਿ਼ਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪਤੀ ਅਤੇ ਚਾਰ ਹੋਰ ਪਰਿਵਾਰਕ ਮੈਂਬਰਾਂ ਖਿਲਾਫ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ । ਪੁਲਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ (Strict legal action) ਕੀਤੀ ਜਾਵੇਗੀ ।

ਸਕੂਲ ਬਸ ਨੇ ਕਾਰ ਨੂੰ ਬਚਾਉਣ ਦੇ ਚੱਕਰ ਵਿਚ ਮਾਰੀ ਕਾਰਾਂ ਨੂੰ ਟੱਕਰ

0
Panchkula Accident

ਪੰਚਕੂਲਾ, 7 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਪੰਚਕੂਲਾ ਵਿਖੇ ਸਕੂਲ ਬਸ (School bus) ਵਲੋਂ ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦੇਣ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ ।

ਕਿਹੜੇ ਸਕੂਲ ਦੀ ਸੀ ਇਹ ਬਸ

ਮਿਲੀ ਜਾਣਕਾਰੀ ਅਨੁਸਾਰ ਪੰਚਕੂਲਾ (Panchkula) ਦੇ ਸੈਕਟਰ-26 ਵਿਚ ਜੋ ਇਕ ਸਕੂਲ ਬਸ ਵਲੋਂ ਘਰਾਂ ਦੇ ਬਾਹਰ ਸੜਕ ‘ਤੇ ਖੜ੍ਹੀਆਂ 6 ਕਾਰਾਂ ਨੂੰ ਟੱਕਰ (Cars collide) ਮਾਰ ਦਿੱਤੀ ਗਈ ਹੈ ਵਿਚ ਜੇਕਰ ਬਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਸ ਚਿਤਕਾਰਾ ਸਕੂਲ ਦੀ ਦੱਸੀ ਜਾ ਰਹੀ ਹੈ ਤੇ ਇਹ ਬੱਸ ਬੱਚਿਆਂ ਨਾਲ ਭਰੀ ਹੋਈ ਸੀ । ਜਿਸ ਸਮੇਂ ਇਹ ਸੜਕ ਹਾਦਸਾ (Road accident) ਵਾਪਰਿਆ ਉਸ ਸਮੇਂ ਬੱਸ ਵਿਚ ਲਗਭਗ 30 ਬੱਚੇ ਸਵਾਰ ਸਨ । ਹਾਦਸੇ ਤੋਂ ਬਾਅਦ ਮੌਕੇ ‘ਤੇ ਅਫ਼ਰਾ-ਤਫ਼ਰੀ ਮੱਚ ਗਈ। ਹਾਲਾਂਕਿ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਤੇ ਸਾਰੇ ਬੱਚਿਆਂ ਦਾ ਬਚਾਅ ਹੋ ਗਿਆ । ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।

ਸੜਕ ਹਾਦਸੇ ਦਾ ਕੀ ਕਾਰਨ ਦੱਸਿਆ ਬਸ ਡਰਾਈਵਰ ਨੇ

ਘਟਨਾ ਸਮੇਂ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ । ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਦੇ ਨੁਕਸਾਨੇ ਜਾਣ ਤੋਂ ਨਾਰਾਜ਼ ਲੋਕਾਂ ਨੇ ਬੱਸ ਚਾਲਕ ਨੂੰ ਮੌਕੇ ‘ਤੇ ਹੀ ਫੜ ਲਿਆ । ਸੂਚਨਾ ਮਿਲਦੇ ਹੀ ਚੰਡੀ ਮੰਦਰ ਥਾਣਾ ਪੁਲਸ ਘਟਨਾ ਸਥਾਨ ‘ਤੇ ਪਹੁੰਚ ਗਈ ।

ਹਾਦਸੇ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਬੱਸ ਵਿੱਚੋਂ ਉਤਾਰਿਆ ਅਤੇ ਦੂਜੀ ਬੱਸ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਸਕੂਲ ਭੇਜ ਦਿੱਤਾ । ਬੱਸ ਡਰਾਈਵਰ (Bus driver) ਨੇ ਦੱਸਿਆ ਕਿ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਸੜਕ ਕਿਨਾਰੇ ਖੜ੍ਹੀਆਂ ਕਾਰਾਂ ਨਾਲ ਟੱਕਰ ਹੋ ਗਈ ।

ਤੇਜ਼ ਰਫ਼ਤਾਰ ਬੱਸ ਹੇਠਾਂ ਆ ਕੇ ਗਰਭਵਤੀ ਔਰਤ ਦੀ ਮੌਤ

0
Road Accident

ਫਿਰੋਜ਼ਪੁਰ, 7 ਜੁਲਾਈ 2026 : ਪੰਜਾਬ ਦੇ ਜਿਲਾ ਫਿਰੋਜ਼ਪੁਰ (Ferozepur) ਵਿਖੇ ਸੋਢਾ ਵਾਲਾ ਰੋਡ ਤੇ ਇਕ ਤੇਜ ਰਫ਼ਤਾਰ ਬਸ (High-speed bus) ਦੇ ਗਰਭਵਤੀ ਔਰਤ ਨੂੰ ਕੁਚਲਣ ਕਾਰਨ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਔਰਤ

ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ‘ਚ ਸੋਢੇ ਵਾਲਾ ਰੋਡ ‘ਤੇ ਗਣੇਸ਼ ਕਾਲੋਨੀ ਦੇ ਕੋਲ ਬੀਤੀ ਰਾਤ ਜੋ ਇਕ ਤੇਜ਼ ਰਫਤਾਰ ਅਤੇ ਲਾਪ੍ਰਵਾਹੀ ਨਾਲ ਸ਼ਰਧਾਲੂਆਂ ਨੂੰ ਲੈ ਕੇ ਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਨੇ ਕਰੀਬ 8 ਮਹੀਨਿਆਂ ਦੀ ਗਰਭਵਤੀ ਔਰਤ ਨੂੰ ਕੁਚਲ (Crushed pregnant woman) ਦਿੱਤਾ ਹੈ ਦੀ ਪਛਾਣ ਵੀਰਪਾਲ ਕੌਰ (40) ਪਤਨੀ ਜਿੰਦਰ ਵਾਸੀ ਖਾਲਸਾ ਕਾਲੋਨੀ ਫਿਰੋਜ਼ਪੁਰ ਸ਼ਾਮਲ ਹੈ, ਜਿਸ ਕਾਰਨ ਉਸ ਦੀ ਅਤੇ ਉਸ ਦੇ ਪੇਟ ‘ਚ ਪਲ ਰਹੇ ਬੱਚੇ ਦੀ ਮੌਤ ਹੋ ਗਈ ।

ਕੀ ਦੱਸਿਆ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ

ਸੜਕ ਹਾਦਸੇ (Road accidents) ਦਾ ਸਿ਼ਕਾਰ ਹੋਈ ਉਕਤ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਬੱਸ ਨੂੰ ਭਜਾ ਕੇ ਲੈ ਗਿਆ । ਲੋਕਾਂ ਵੱਲੋਂ ਪਿੱਛਾ ਕਰ ਕੇ ਕਸੂਰੀ ਗੇਟ ਦੇ ਕੋਲ ਬੱਸ ਨੂੰ ਰੋਕਿਆ ਗਿਆ ਅਤੇ ਥਾਣੇ ਪਹੁੰਚਾਇਆ ਗਿਆ । ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਉਸ ਦੀ ਪਤਨੀ ਦਵਾਈ ਲੈਣ ਲਈ ਆਪਣੇ ਮਾਪਿਆਂ ਦੇ ਘਰ ਗਈ ਹੋਈ ਸੀ ਅਤੇ ਜਦੋਂ ਉਹ ਆਪਣੇ ਪਰਿਵਾਰਕ ਮੈਂਬਰ ਨਾਲ ਮੋਟਰਸਾਈਕਲ ‘ਤੇ ਵਾਪਸ ਫਿਰੋਜ਼ਪੁਰ ਸ਼ਹਿਰ ਵੱਲ ਆ ਰਹੀ ਸੀ ਤਾਂ ਇਕ ਤੇਜ਼ ਰਫਤਾਰ ਬੱਸ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਬੱਸ ਦੇ ਟਾਇਰ ਦੇ ਹੇਠਾਂ ਆ ਗਈ ਅਤੇ ਉਸ ਦੀ ਮੌਤ ਹੋ ਗਈ ।

ਪੁਲਸ ਨੇ ਕਰ ਲਿਆ ਹੈ ਕੇਸ ਦਰਜ

ਬਸ ਵਲੋਂ ਗਰਭਵਤੀ ਮਹਿਲਾ ਨੂੰ ਕੁਚਲਣ ਦੇ ਚਲਦਿਆਂ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ (Case registered) ਕੀਤਾ ਜਾ ਰਿਹਾ ਹੈ ।

ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੀ ਨੂੰ ਨੋਚ-ਨੋਚ ਕੇ ਮਾਰ ਦਿੱਤਾ

0
Stray dogs

ਟਾਂਡਾ ਉੜਮੁੜ, 7 ਜੁਲਾਈ 2026 : ਪਿੰਡ ਓਹੜਪੁਰ (Village Oharpur) ਬੱਸੀ ਜਲਾਲ ਸੰਪਰਕ ਮਾਰਗ ‘ਤੇ ਆਵਾਰਾ ਕੁੱਤਿਆਂ (Stray dogs) ਦੇ ਝੁੰਡ ਨੇ ਖੇਤ ਮਜ਼ਦੂਰਾਂ ਦੀ 4 ਸਾਲਾ ਧੀ ‘ਤੇ ਨੂੰ ਨੋਚ-ਨੋਚ (Notch-notch) ਕੇ ਮਾਰ ਦਿੱਤਾ ।

ਬੱਚੀ ਨੂੰ ਇਕੱਲੀ ਦੇਖ ਕੁੱਤਿਆਂ ਦੇ ਝੰਡ ਨੇ ਕਰ ਦਿੱਤਾ ਸੀ ਹਮਲਾ

ਮਿਲੀ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਿਲ੍ਹੇ ਦੇ ਧਿਆਨਪੁਰ ਪਿੰਡ ਦੇ ਰਹਿਣ ਵਾਲੇ ਰਾਮ ਜੀਵਨ ਅਤੇ ਉਸ ਦੀ ਪਤਨੀ ਪ੍ਰੀਤੀ ਜੋ ਕਿ ਪਿੰਡ ਬੱਸੀ ਜਲਾਲ ਨੇੜੇ ਇੱਕ ਕਿਸਾਨ ਦੇ ਖੇਤ ਵਿੱਚ ਝੋਨੇ ਦੀ ਰੋਪਾਈ ਕਰ ਰਹੇ ਸਨ ਨੇ ਆਪਣੀ ਧੀ ਗੁਨਗੁਨ ਨੂੰ ਖੇਤ ਤੋਂ ਕਰੀਬ 100 ਮੀਟਰ ਦੂਰ ਮੋਟਰ ਕੋਲ ਦਰੱਖਤ ਦੀ ਛਾਂ ਹੇਠ ਲਿਟਾ ਰੱਖਿਆ ਸੀ ।

ਬੱਚੀ ਨੇ ਤੋੜ ਦਿੱਤਾ ਇਲਾਜ ਦੌਰਾਨ ਦਮ

ਇਸ ਦੌਰਾਨ ਆਵਾਰਾ ਕੁੱਤਿਆਂ ਦੇ ਝੁੰਡ ਨੇ ਅਚਾਨਕ ਬੱਚੀ ‘ਤੇ ਹਮਲਾ (Attack on girl) ਕਰ ਦਿੱਤਾ ਅਤੇ ਉਸ ਨੂੰ ਘਸੀਟ ਕੇ ਲੈ ਗਏ । ਬੱਚੀ ਦੀਆਂ ਚੀਖਾਂ ਸੁਣ ਕੇ ਉਸ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਤਾਂ ਗੁਨਗੁਨ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਹਾਲਤ ਵਿੱਚ ਪਈ ਸੀ । ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਲੈ ਗਏ । ਉੱਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਹੋਸਿਆਰਪੁਰ ਰੈਫਰ ਕਰ ਦਿੱਤਾ । ਉੱਥੇ ਦੇਰ ਰਾਤ ਇਲਾਜ ਦੌਰਾਨ ਗੁਨਗੁਨ ਨੇ ਦਮ ਤੋੜ (Death) ਦਿੱਤਾ ।

ਹਰਿਆਣਾ ਵਿਖੇ ਰਿਸ਼ਵਤ ਲੈਂਦਾ ਚਕਬੰਦੀ ਵਿਭਾਗ ਦਾ ਕਰਮਚਾਰੀ ਕੀਤਾ ਗ੍ਰਿਫ਼ਤਾਰ

0
Arrest

ਝੱਜਰ, 7 ਜੁਲਾਈ 2026 : ਹਰਿਆਣਾ ਐਂਟੀ ਕਰਪਸ਼ਨ ਬਿਊਰੋ (Haryana Anti-Corruption Bureau) ਨੇ ਚਕਬੰਦੀ ਵਿਭਾਗ ਨਾਲ ਸਬੰਧਤ ਇੱਕ ਕਰਮਚਾਰੀ ਨੂੰ 2.50 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ (Arrested) ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਐਂਟੀ ਕਰਪਸ਼ਨ ਬਿਊਰੋ ਵਲੋਂ ਜੋ ਇਕ ਚਕਬੰਦੀ ਵਿਭਾਗ ਦੇ ਇਕ ਕਰਮਚਾਰੀ ਨੂੰ ਲੱਖਾਂ ਰੁਪਏ ਦੀ ਰਿਸ਼ਵਤ (Bribe) ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਬਲਵਾਨ ਸਿੰਘ (Balwan Singh) ਵਜੋਂ ਹੋਈ ਹੈ, ਜੋ ਹਿਸਾਰ ਦੇ ਆਦਮਪੁਰ ਮੰਡੀ ਦਾ ਰਹਿਣ ਵਾਲਾ ਹੈ । ਉਸ ‘ਤੇ ਝੱਜਰ ਦੀ ਬੇਰੀ ਤਹਿਸੀਲ ਦੇ ਪਿੰਡ ਐੱਮ. ਪੀ. ਮਾਜਰਾ ਵਿਖੇ ਜ਼ਮੀਨ ਦੀ ਦਰੁਸਤੀ (ਸੁਧਾਰ) ਕਰਵਾਉਣ ਦੇ ਨਾਂ ‘ਤੇ ਸ਼ਿਕਾਇਤਕਰਤਾ ਨਵੀਨ ਤੋਂ 2 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਹੈ ।

ਮੁਲਜਮ ਰਿਸ਼ਵਤ ਦੇ 50 ਹਜ਼ਾਰ ਪਹਿਲਾਂ ਹੀ ਲੈ ਚੁੱਕਿਆ ਸੀ

ਦੋਸ਼ ਹੈ ਕਿ ਮੁਲਜ਼ਮ ਪਹਿਲਾਂ ਹੀ 50 ਹਜ਼ਾਰ ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਸੀ । ਬਾਕੀ 2 ਲੱਖ ਰੁਪਏ ਲੈਣ ਲਈ ਉਸ ਨੇ ਸਿਕਾਇਤਕਰਤਾ (Complainant) ਨੂੰ ਝੱਜਰ-ਗੁਰੂਗ੍ਰਾਮ ਰੋਡ ‘ਤੇ ਬੁਲਾਇਆ ਸੀ । ਸਿ਼ਕਾਇਤ ਮਿਲਣ ਤੋਂ ਬਾਅਦ ਐਂਟੀ ਕਰਪਸ਼ਨ ਬਿਊਰੋ ਨੇ ਯੋਜਨਾਬੱਧ ਢੰਗ ਨਾਲ ਜਾਲ ਵਿਛਾਇਆ । ਇੰਸਪੈਕਟਰ ਦੇਵੇਂਦਰ ਦੀ ਅਗਵਾਈ ਹੇਠ ਟੀਮ ਨੇ ਕਾਰਵਾਈ ਕਰਦਿਆਂ ਮੁਲਜ਼ਮ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਮੌਕੇ ਤੋਂ ਕਾਬੂ ਕਰ ਲਿਆ ।

ਦਿਨ ਦਿਹਾੜੇ ਗੋਲੀਆਂ ਮਾਰ ਕੇ ਅੰਮ੍ਰਿਤਸਰ ਵਿਚ ਹੋਇਆ ਨੌਜਵਾਨ ਦਾ ਕਤਲ

0
Amritsar Murder

ਅੰਮ੍ਰਿਤਸਰ, 7 ਜੁਲਾਈ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਕੋਟ ਖਾਲਸਾ ਖੇਤਰ ਵਿਖੇ ਦਿਨ ਦਿਹਾੜੇ ਇਕ ਨੌਜਵਾਨ ਦਾ ਗੋਲੀਬਾਰੀ ਕਰਕੇ ਕਤਲ (Murder) ਕਰ ਦਿੱਤਾ ਗਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਾਰੀ ਅਨੁਸਾਰ ਅੰਮ੍ਰਿਤਸਰ ਦੇ ਕੋਟ ਖਾਲਸਾ ਇਲਾਕੇ (Kot Khalsa area) ਵਿਚ ਜੋ ਦਿਨ ਦਿਹਾੜੇ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਬਾਰੀ (Shooting) ਕਰਕੇ ਕਤਲ ਕਰ ਦਿੱਤਾ ਗਿਆ ਹੈ ਵਿਚ ਨੌਜਵਾਨ ਦੀ ਪਛਾਣ ਨਿਤੀਨ ਉਰਫ ਇਲੀ ਦੇ ਤੌਰ ‘ਤੇ ਹੋਈ ਹੈ। ਗੰਭੀਰ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।

ਪੁਲਸ ਨੇ ਕਰ ਦਿੱਤੀ ਹੈ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ

ਚਿੱਟੇ ਦਿਨ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੌਰਾਨ ਇੱਕ ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਉਸ ਦੀ ਭਾਲ ਲਈ ਟੀਮਾਂ ਵੱਲੋਂ ਛਾਪੇਮਾਰੀ (Raid) ਕੀਤੀ ਜਾ ਰਹੀ ਹੈ ।

ਪੁਲਸ ਨੂੰ ਉਮੀਦ ਹੈ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਜਲਦ ਸੁਲਝਾ ਲਈ ਜਾਵੇਗੀ । ਪੁਲਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮਾਮਲਾ ਪੁਰਾਣੀ ਰੰਜਿਸ਼ (Old grudge) ਨਾਲ ਜੁੜਿਆ ਹੋ ਸਕਦਾ ਹੈ । ਹਾਲਾਂਕਿ ਕਤਲ ਦੇ ਅਸਲ ਕਾਰਨਾਂ ਬਾਰੇ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਪੋਸਟਮਾਰਟਮ (Postmortem) ਰਿਪੋਰਟ ਤੋਂ ਬਾਅਦ ਹੀ ਮੌਤ ਸਬੰਧੀ ਹੋਰ ਤੱਥ ਸਪੱਸ਼ਟ ਹੋਣਗੇ ।

ਪੁਲਸ ਜਾਂਚ ਵਿਚ ਮ੍ਰਿਤਕ ‘ਤੇ ਅਪਰਾਧਕ ਕੇਸ ਦਰਜ ਹੋਣ ਦਾ ਮਾਮਲਾ ਆਇਆ ਸਾਹਮਣੇ

ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮ੍ਰਿਤਕ ‘ਤੇ ਪਹਿਲਾਂ ਵੀ ਕਈ ਅਪਰਾਧਿਕ ਮੁਕੱਦਮੇ ਦਰਜ ਸਨ ਅਤੇ ਕਰੀਬ 89 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਉਹ ਜੇਲ੍ਹ ਵੀ ਕੱਟ ਚੁੱਕਾ ਸੀ । ਹਾਲ ਘੀ ਘੜੀ ਪੁਲਸ ਦਾ ਕਹਿਣਾ ਹੈ ਕਿ ਇਸ ਵੇਲੇ ਸਭ ਤੋਂ ਵੱਡੀ ਤਰਜੀਹ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨਾ ਹੈ ਅਤੇ ਜਾਂਚ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਆਰ. ਟੀ. ਓ. ਦਫ਼ਤਰ ਦੀ ਈ-ਨੀਲਾਮੀ ਵਿਚ ਨੰਬਰ ਵਿਕਿਆ ਸਾਢੇ 8 ਲੱਖ ਵਿਚ

0
RTO

ਜਲੰਧਰ, 7 ਜੁਲਾਈ 2026 : ਪੰਜਾਬ ਦੇ ਜਿਲਾ ਜਲੰਧਰ ਸ਼ਹਿਰ ਵਿਖੇ ਆਰ. ਟੀ. ਓ. ਦਫ਼ਤਰ (R. T. O. Office) ਵਲੋਂ ਆਯੋਜਿਤ ਆਨ-ਲਾਈਨ ਈ-ਨੀਲਾਮੀ ਦੌਰਾਨ ਇਕ ਨੰਬਰ ਸਾਢੇ 8 ਲੱਖ ਵਿਚ ਵਿਕਿਆ ਹੈ ।

ਕਿਹੜਾ ਹੈ ਇਹ ਨੰਬਰ

ਮਿਲੀ ਜਾਣਕਾਰੀ ਅਨੁਸਾਰ ਖੇਤਰੀ ਆਵਾਜਾਈ ਦਫ਼ਤਰ (ਆਰ. ਟੀ. ਓ.) ਵੱਲੋਂ ਆਯੋਜਿਤ ਆਨ-ਲਾਈਨ ਈ-ਨਿਲਾਮੀ (Online e-auction) ਵਿੱਚ ਜੋ ਨੰਬਰ 8 ਲੱਖ 52 ਹਜ਼ਾਰ 500 ਰੁਪਏ ਦੇ ਵਿਚ ਵਿਕਿਆ ਹੈ ਉਹ ਪੀ. ਬੀ. 08 ਜੀ. ਏ. ਸੀਰੀਜ਼ ਵਿੱਚ ਨੰਬਰ 0001 ਹੈ । ਜਿਸ ਲਈ 852,500 ਰੁਪਏ ਦੀ ਸਭ ਤੋਂ ਵੱਧ ਬੋਲੀ ਲਗਾਈ ਗਈ ਹੈ । ਦੱਸਣਯੋਗ ਹੈ ਕਿ ਇਹ ਨੰਬਰ ਇੱਕ ਲਗਜ਼ਰੀ ਕਾਰ ਲਈ ਨਹੀਂ ਸਗੋਂ ਇੱਕ ਐਕਟਿਵਾ ਲਈ ਖਰੀਦਿਆ ਗਿਆ ਸੀ ।

ਕਿੰਨੀ ਹੈ ਐਕਟਿਵਾ ਦੀ ਕੀਮਤ

ਪ੍ਰਾਪਤ ਸੂਚਨਾ ਮੁਤਾਬਕ ਜਿਸ ਦੋ ਪਹੀਆ ਵਾਹਨ (Two-wheeler) ਦੇ ਮਾਲਕ ਵਲੋਂ ਉਕਤ ਨੰਬਰ ਪ੍ਰਾਪਤ ਕਰਨ ਲਈ ਸਾਢੇ 8 ਲੱਖ ਰੁਪਏ ਤੱਕ ਖਰਚ ਕਰ ਦਿੱਤੇ ਗਏ ਹਨ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਸਬੰਧਤ ਦੋ ਪਹੀਆ ਐਕਟਿਵਾ ਦੀ ਮੌਜੂਦਾ ਆਨ-ਰੋਡ ਕੀਮਤ ਲਗਭਗ 1.10 ਲੱਖ ਰੁਪਏ ਹੈ । ਜਿਸ ਤੋ ਸਿੱਧ ਸਿੱਧ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਦੋ ਪਹੀਆ ਵਾਹਨ ਦੀ ਕੀਮਤ ਮੁਤਾਬਕ ਖਰੀਦੇ ਗਏ ਨੰਬਰ ਦੀ ਕੀਮਤ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਵਾਹਨ ਮਾਲਕ ਵਲੋਂ ਨੰਬਰ ਪ੍ਰਾਪਤ ਕਰਨ ਲਈ ਘਟੋ-ਘੱਟ 8 ਦੋ ਪਹੀਆ ਵਾਹਨਾਂ ਦੀ ਖਰੀਦ ਕੀਮਤ ਦੇ ਬਰਾਬਰ ਦੇ ਪੈਸੇ ਖਰਚ ਦਿੱਤੇ ਗਏ ਹਨ ।

ਹੋਰ ਕਿਹੜੇ ਕਿਹੜੇ ਨੰਬਰ ਕਿੰਨੇ ਵਿਚ ਵਿਕੇ

ਇਸ ਦੌਰਾਨ ਈ-ਨਿਲਾਮੀ ਵਿੱਚ ਵਾਹਨ ਨੰਬਰ 0007-3 ਲੱਖ 11,000 ਰੁਪਏ ਵਿੱਚ, ਨੰਬਰ 0005-2 ਲੱਖ 83,000 ਰੁਪਏ ਵਿੱਚ, ਨੰਬਰ 0008-2 .50 ਲੱਖ ਰੁਪਏ ਵਿੱਚ, ਜਦੋਂ ਕਿ ਨੰਬਰ 0002, 0003, 0006, ਅਤੇ 0009 ਹਰੇਕ 2 ਲੱਖ ਰੁਪਏ ਵਿੱਚ ਵਿਕੇ ਸਨ ।

 

ਜੀਜੇ ਨੇ ਸਾਲੇ ਦੀ ਗਰਦਨ `ਤੇ ਚਾਕੂ ਨਾਲ ਵਾਰ ਕਰਕੇ ਕੀਤੀ ਹੱਤਿਆ

0
Killed

ਕਰਨਾਲ, 7 ਜੁਲਾਈ 2026 : ਹਰਿਆਣਾ (Haryana) ਦੇ ਸ਼ਹਿਰ ਕਰਨਾਲ ਦੇ ਕੁਚਪੁਰਾ ਪਿੰਡ ਵਿੱਚ ਜੀਜੇ ਨੇ ਆਪਣੇ ਸਾਲੇ ਦੀ ਗਰਦਨ `ਤੇ ਚਾਕੂ ਨਾਲ ਵਾਰ ਕਰਕੇ ਉਸ ਦੀ ਹੱਤਿਆ (Murder) ਕਰ ਦਿੱਤੀ ਗਈ ਹੈ ।

ਕੀ ਹੈ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਰਾਇਸਨ ਵਾਸੀ ਜਸਵਿੰਦਰ (28) ਦੇ ਛੋਟੇ ਭਰਾ ਅੰਮ੍ਰਿਤ ਨੇ ਦੱਸਿਆ ਕਿ ਦੇਰ ਸ਼ਾਮ ਉਸ ਦੀ ਭੈਣ ਮੰਜੂ (30) ਦਾ ਫੋਨ ਆਇਆ ਕਿ “ਭਰਾ, ਮੈਨੂੰ ਇੱਥੋਂ ਲੈ ਜਾਓ । ਮੈਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਗਿਆ ਹੈ । ਜਦੋਂ ਅਸੀਂ ਜੀਜਾ ਮਨੀਸ਼ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਜਾਂ ਤਾਂ ਸਾਨੂੰ 20 ਲੱਖ ਰੁਪਏ ਦੇ ਦਿਓ, ਨਹੀਂ ਤਾਂ ਆਪਣੀ ਭੈਣ ਨੂੰ ਇੱਥੋਂ ਲੈ ਜਾਓ । ਇਸ ਤੋਂ ਬਾਅਦ ਪੀੜਤਾ ਨੇ ਗੁਆਂਢੀਆਂ ਦੇ ਘਰ ਜਾ ਕੇ ਉਨ੍ਹਾਂ ਦਾ ਫੋਨ ਲੈ ਕੇ ਆਪਣੇ ਭਰਾਵਾਂ ਨੂੰ ਕਾਲ ਕੀਤੀ । ਅੰਮ੍ਰਿਤ ਨੇ ਦੱਸਿਆ ਕਿ ਭੈਣ ਦੇ ਫੋਨ ਤੋਂ ਬਾਅਦ ਜਦੋਂ ਅਸੀਂ ਤਿੰਨੋਂ ਭਰਾ ਕੁਚਪੁਰਾ ਪਿੰਡ (Kuchpura Village) ਪਹੁੰਚੇ ਤਾਂ ਭੈਣ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਰਸਤੇ ਵਿੱਚ ਸਾਡੀ ਗੱਡੀ ਰੋਕ ਕੇ ਹਮਲਾ ਕਰ ਦਿੱਤਾ ।

ਕੀ ਦੱਸਿਆ ਥਾਣਾ ਨਿਸਿੰਗ ਦੇ ਜਾਂਚ ਅਧਿਕਾਰੀ ਨੇ

ਮੰਜੂ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਨਿਸਿੰਗ ਵਾਸੀ ਮਨੀਸ਼ ਨਾਲ ਹੋਇਆ ਸੀ । ਮੰਜੂ ਨੇ ਦੋਸ਼ ਲਗਾਇਆ ਕਿ ਉਸ ਦੇ ਸਹੁਰਾ ਪਰਿਵਾਰ ਵਾਲੇ ਪਹਿਲਾਂ ਵੀ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ-ਪਰੇਸ਼ਾਨ ਕਰਦੇ ਰਹੇ ਹਨ । ਬੀਤੀ ਰਾਤ ਵੀ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਗਹਿਣੇ ਖੋਹ ਲਏ ਗਏ । ਥਾਣਾ ਨਿਸਿੰਗ ਦੇ ਜਾਂਚ ਅਧਿਕਾਰੀ ਅਜੈ ਨੇ ਦੱਸਿਆ ਕਿ ਜਸਵਿੰਦਰ ‘ਤੇ ਤੇਜ਼ਧਾਰ ਹਥਿਆਰ (Edged weapon) ਨਾਲ ਹਮਲਾ ਕੀਤਾ ਗਿਆ ਸੀ ।